ਕਰਿ ਕਿਰਪਾ ਪ੍ਰਭੁ. ਭਗਤੀ ਲਾਵਹੁ; ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥
kar kirapaa prabh. bhagatee laavahu; sach naanak amrit pee jeeo |4|28|35|
ਪਦ ਅਰਥ ਪ੍ਰਭੂ = ਹੇ ਪ੍ਰਭੂ! ਨਾਨਕ = ਹੇ ਨਾਨਕ! ॥੪॥
ਕਰਿ ਕਿਰਪਾ ਪ੍ਰਭੁ. ਭਗਤੀ ਲਾਵਹੁ; ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥
kar kirapaa prabh. bhagatee laavahu; sach naanak amrit pee jeeo |4|28|35|
ਪਦ ਅਰਥ ਪ੍ਰਭੂ = ਹੇ ਪ੍ਰਭੂ! ਨਾਨਕ = ਹੇ ਨਾਨਕ! ॥੪॥
ਮਾਝ ਮਹਲਾ ੫ ॥
maajh mahalaa 5 |
ਭਏ ਕ੍ਰਿਪਾਲ ਗੋਵਿੰਦ ਗੁਸਾਈ ॥
bhe kripaal govind gusaaee |
ਪਦ ਅਰਥ ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ।
ਮੇਘੁ ਵਰਸੈ; ਸਭਨੀ ਥਾਈ ॥
megh varasai; sabhanee thaaee |
ਪਦ ਅਰਥ ਮੇਘੁ = ਬੱਦਲ। ਵਰਸੈ = ਵਰ੍ਹਦਾ ਹੈ।
ਦੀਨ ਦਇਆਲ ਸਦਾ ਕਿਰਪਾਲਾ; ਠਾਢਿ ਪਾਈ ਕਰਤਾਰੇ ਜੀਉ ॥੧॥
deen deaal sadaa kirapaalaa; tthaadt paaee karataare jeeo |1|
ਪਦ ਅਰਥ ਠਾਢਿ = ਠੰਢ। ਕਰਤਾਰੇ = ਕਰਤਾਰਿ, ਕਰਤਾਰ ਨੇ ॥੧॥
ਅਪੁਨੇ ਜੀਅ ਜੰਤ; ਪ੍ਰਤਿਪਾਰੇ ॥
apune jeea jant; pratipaare |
ਪਦ ਅਰਥ ਪ੍ਰਤਿਪਾਰੇ = ਪਾਲਦਾ ਹੈ, ਰੱਖਿਆ ਕਰਦਾ ਹੈ।
ਜਿਉ ਬਾਰਿਕ; ਮਾਤਾ ਸੰਮਾਰੇ ॥
jiau baarik; maataa samaare |
ਪਦ ਅਰਥ ਸੰਮਾਰੇ = ਸੰਭਾਲਦੀ ਹੈ।
ਦੁਖ ਭੰਜਨ ਸੁਖ ਸਾਗਰ ਸੁਆਮੀ; ਦੇਤ ਸਗਲ ਆਹਾਰੇ ਜੀਉ ॥੨॥
dukh bhanjan sukh saagar suaamee; det sagal aahaare jeeo |2|
ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਆਹਾਰੇ = ਆਹਾਰ, ਖ਼ੁਰਾਕ ॥੨॥
ਜਲਿ ਥਲਿ ਪੂਰਿ ਰਹਿਆ; ਮਿਹਰਵਾਨਾ ॥
jal thal poor rahiaa; miharavaanaa |
ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ।
ਸਦ ਬਲਿਹਾਰਿ; ਜਾਈਐ ਕੁਰਬਾਨਾ ॥
sad balihaar; jaaeeai kurabaanaa |
ਪਦ ਅਰਥ ਸਦ = ਸਦਾ।
ਰੈਣਿ ਦਿਨਸੁ ਤਿਸੁ ਸਦਾ ਧਿਆਈ; ਜਿ. ਖਿਨ ਮਹਿ ਸਗਲ ਉਧਾਰੇ ਜੀਉ ॥੩॥
rain dinas tis sadaa dhiaaee; ji. khin meh sagal udhaare jeeo |3|
ਪਦ ਅਰਥ ਰੈਣਿ = ਰਾਤ। ਜਿ ਜੇਹੜਾ (ਪ੍ਰਭੂ)। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ ॥੩॥
ਰਾਖਿ ਲੀਏ ਸਗਲੇ; ਪ੍ਰਭਿ ਆਪੇ ॥
raakh lee sagale; prabh aape |
ਪਦ ਅਰਥ ਪ੍ਰਭਿ = ਪ੍ਰਭੂ ਨੇ।
ਉਤਰਿ ਗਏ; ਸਭ ਸੋਗ ਸੰਤਾਪੇ ॥
autar ge; sabh sog santaape |
ਪਦ ਅਰਥ ਸੰਤਾਪੇ = ਦੁਖ-ਕਲੇਸ਼।
ਨਾਮੁ ਜਪਤ ਮਨੁ ਤਨੁ ਹਰੀਆਵਲੁ; ਪ੍ਰਭ ਨਾਨਕ. ਨਦਰਿ ਨਿਹਾਰੇ ਜੀਉ ॥੪॥੨੯॥੩੬॥
naam japat man tan hareeaaval; prabh naanak. nadar nihaare jeeo |4|29|36|
ਪਦ ਅਰਥ ਪ੍ਰਭ = ਹੇ ਪ੍ਰਭੂ! ਨਿਹਾਰੇ = ਨਿਹਾਰਿ, ਵੇਖ ॥੪॥
ਮਾਝ ਮਹਲਾ ੫ ॥
maajh mahalaa 5 |
ਜਿਥੈ ਨਾਮੁ ਜਪੀਐ; ਪ੍ਰਭ ਪਿਆਰੇ ॥
jithai naam japeeai; prabh piaare |
ਪਦ ਅਰਥ ਜਪੀਐ = ਜਪਿਆ ਜਾਂਦਾ ਹੈ।
ਸੇ ਅਸਥਲ; ਸੋਇਨ ਚਉਬਾਰੇ ॥
se asathal; soein chaubaare |
ਪਦ ਅਰਥ ਸੇ = {ਲਫ਼ਜ਼ 'ਸੋ' ਤੋਂ ਬਹੁ-ਵਚਨ।} ਅਸਥਲ = {स्थल} ਟਿੱਬੇ, ਰੋੜ। ਸੋਇਨ = ਸੋਨੇ ਦੇ।
ਜਿਥੈ. ਨਾਮੁ ਨ ਜਪੀਐ, ਮੇਰੇ ਗੋਇਦਾ; ਸੇਈ ਨਗਰ ਉਜਾੜੀ ਜੀਉ ॥੧॥
jithai. naam na japeeai, mere goeidaa; seee nagar ujaarree jeeo |1|
ਪਦ ਅਰਥ ਗੋਇਦਾ = ਹੇ ਗੋਬਿੰਦ! ॥੧॥
ਹਰਿ; ਰੁਖੀ ਰੋਟੀ ਖਾਇ ਸਮਾਲੇ ॥
har; rukhee rottee khaae samaale |
ਪਦ ਅਰਥ ਹਰਿ ਸਮਾਲੇ = ਹਰੀ ਨੂੰ (ਹਿਰਦੇ ਵਿਚ) ਸੰਭਾਲਦਾ ਹੈ। ਖਾਇ = ਖਾ ਕੇ।
ਹਰਿ ਅੰਤਰਿ ਬਾਹਰਿ; ਨਦਰਿ ਨਿਹਾਲੇ ॥
har antar baahar; nadar nihaale |
ਪਦ ਅਰਥ ਨਦਰਿ = ਮਿਹਰ ਦੀ ਨਜ਼ਰ ਨਾਲ। ਨਿਹਾਲੇ = ਵੇਖਦਾ ਹੈ।
ਖਾਇ ਖਾਇ. ਕਰੇ ਬਦਫੈਲੀ; ਜਾਣੁ ਵਿਸੂ ਕੀ ਵਾੜੀ ਜੀਉ ॥੨॥
khaae khaae. kare badafailee; jaan visoo kee vaarree jeeo |2|
ਪਦ ਅਰਥ ਬਦਫੈਲੀ = ਭੈੜੇ ਕੰਮ। ਜਾਣੁ = ਸਮਝੋ। ਵਿਸੂ ਕੀ = ਜ਼ਹਰ ਦੀ। ਵਾੜੀ = ਬਗ਼ੀਚੀ ॥੨॥
ਸੰਤਾ ਸੇਤੀ; ਰੰਗੁ ਨ ਲਾਏ ॥
santaa setee; rang na laae |
ਪਦ ਅਰਥ ਸੇਤੀ ਨਾਲ। ਰੰਗੁ = ਪ੍ਰੇਮ।
ਸਾਕਤ ਸੰਗਿ; ਵਿਕਰਮ ਕਮਾਏ ॥
saakat sang; vikaram kamaae |
ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ, ਮਾਇਆ ਵੇੜ੍ਹੇ ਜੀਵ। ਵਿਕਰਮ = ਕੁਕਰਮ।
ਦੁਲਭ ਦੇਹ ਖੋਈ ਅਗਿਆਨੀ; ਜੜ ਅਪੁਣੀ ਆਪਿ ਉਪਾੜੀ ਜੀਉ ॥੩॥
dulabh deh khoee agiaanee; jarr apunee aap upaarree jeeo |3|
ਪਦ ਅਰਥ ਦੇਹਿ = ਸਰੀਰ। ਉਪਾੜੀ = ਪੁੱਟ ਲਈ ॥੩॥
ਤੇਰੀ ਸਰਣਿ; ਮੇਰੇ ਦੀਨ ਦਇਆਲਾ ॥
teree saran; mere deen deaalaa |
ਸੁਖ ਸਾਗਰ; ਮੇਰੇ ਗੁਰ ਗੋਪਾਲਾ ॥
sukh saagar; mere gur gopaalaa |
ਕਰਿ ਕਿਰਪਾ. ਨਾਨਕੁ ਗੁਣ ਗਾਵੈ; ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥
kar kirapaa. naanak gun gaavai; raakhahu saram asaarree jeeo |4|30|37|
ਪਦ ਅਰਥ ਨਾਨਕੁ ਗਾਵੈ = ਨਾਨਕ ਗਾਂਦਾ ਰਹੇ। ਸਰਮ = ਲਾਜ, ਇੱਜ਼ਤ। ਅਸਾੜੀ = ਸਾਡੀ ॥੪॥
ਮਾਝ ਮਹਲਾ ੫ ॥
maajh mahalaa 5 |
ਚਰਣ ਠਾਕੁਰ ਕੇ; ਰਿਦੈ ਸਮਾਣੇ ॥
charan tthaakur ke; ridai samaane |
ਪਦ ਅਰਥ ਰਿਦੈ = ਹਿਰਦੇ ਵਿਚ। ਸਮਾਣੇ = ਟਿਕ ਗਏ।
ਕਲਿ ਕਲੇਸ ਸਭ; ਦੂਰਿ ਪਇਆਣੇ ॥
kal kales sabh; door peaane |
ਪਦ ਅਰਥ ਕਲਿ = ਝਗੜੇ। ਕਲੇਸ = ਦੁੱਖ। ਪਇਆਣੇ = ਚਲੇ ਗਏ, ਕੂਚ ਕਰ ਗਏ {प्रया = ਕੂਚ ਕਰ ਜਾਣਾ}।
ਸਾਂਤਿ ਸੂਖ ਸਹਜ ਧੁਨਿ ਉਪਜੀ; ਸਾਧੂ ਸੰਗਿ ਨਿਵਾਸਾ ਜੀਉ ॥੧॥
saant sookh sehaj dhun upajee; saadhoo sang nivaasaa jeeo |1|
ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਸਾਧੂ = ਗੁਰੂ ॥੧॥
ਲਾਗੀ ਪ੍ਰੀਤਿ; ਨ ਤੂਟੈ ਮੂਲੇ ॥
laagee preet; na toottai moole |
ਪਦ ਅਰਥ ਮੂਲੇ = ਮੂਲਿ, ਬਿਲਕੁਲ।
ਹਰਿ ਅੰਤਰਿ ਬਾਹਰਿ; ਰਹਿਆ ਭਰਪੂਰੇ ॥
har antar baahar; rahiaa bharapoore |
ਸਿਮਰਿ ਸਿਮਰਿ ਸਿਮਰਿ. ਗੁਣ ਗਾਵਾ; ਕਾਟੀ ਜਮ ਕੀ ਫਾਸਾ ਜੀਉ ॥੨॥
simar simar simar. gun gaavaa; kaattee jam kee faasaa jeeo |2|
ਪਦ ਅਰਥ ਗਾਵਾ = ਗਾਇਆ ॥੨॥
ਅੰਮ੍ਰਿਤੁ ਵਰਖੈ; ਅਨਹਦ ਬਾਣੀ ॥
amrit varakhai; anahad baanee |
ਪਦ ਅਰਥ ਅਨਹਦ ਬਾਣੀ = ਇਕ ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਅਨਹਦ = ਲਗਾਤਾਰ, ਇਕ-ਰਸ।
ਮਨ ਤਨ ਅੰਤਰਿ; ਸਾਂਤਿ ਸਮਾਣੀ ॥
man tan antar; saant samaanee |
ਤ੍ਰਿਪਤਿ ਅਘਾਇ ਰਹੇ ਜਨ ਤੇਰੇ; ਸਤਿਗੁਰਿ ਕੀਆ ਦਿਲਾਸਾ ਜੀਉ ॥੩॥
tripat aghaae rahe jan tere; satigur keea dilaasaa jeeo |3|
ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਿਲਾਸਾ = ਹੌਸਲਾ, ਧੀਰਜ ॥੩॥
ਜਿਸ ਕਾ ਸਾ; ਤਿਸ ਤੇ ਫਲੁ ਪਾਇਆ ॥
jis kaa saa; tis te fal paaeaa |
ਪਦ ਅਰਥ ਸਾ = ਸੀ। ਤੇ = ਤੋਂ, ਪਾਸੋਂ।
ਕਰਿ ਕਿਰਪਾ; ਪ੍ਰਭ ਸੰਗਿ ਮਿਲਾਇਆ ॥
kar kirapaa; prabh sang milaaeaa |
ਆਵਣ ਜਾਣ ਰਹੇ ਵਡਭਾਗੀ; ਨਾਨਕ. ਪੂਰਨ ਆਸਾ ਜੀਉ ॥੪॥੩੧॥੩੮॥
aavan jaan rahe vaddabhaagee; naanak. pooran aasaa jeeo |4|31|38|
ਪਦ ਅਰਥ ਆਵਣ ਜਾਣ = ਜਨਮ ਮਰਨ ਦੇ ਗੇੜ ॥੪॥
ਮਾਝ ਮਹਲਾ ੫ ॥
maajh mahalaa 5 |
ਮੀਹੁ ਪਇਆ; ਪਰਮੇਸਰਿ ਪਾਇਆ ॥
meehu peaa; paramesar paaeaa |
ਪਦ ਅਰਥ ਪਰਮੇਸਰਿ = ਪਰਮੇਸਰ ਨੇ।
ਜੀਅ ਜੰਤ ਸਭਿ; ਸੁਖੀ ਵਸਾਇਆ ॥
jeea jant sabh; sukhee vasaaeaa |
ਪਦ ਅਰਥ ਸਭਿ = ਸਾਰੇ।
ਗਇਆ ਕਲੇਸੁ. ਭਇਆ ਸੁਖੁ ਸਾਚਾ; ਹਰਿ ਹਰਿ ਨਾਮੁ ਸਮਾਲੀ ਜੀਉ ॥੧॥
geaa kales. bheaa sukh saachaa; har har naam samaalee jeeo |1|
ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ ॥੧॥
ਜਿਸ ਕੇ ਸੇ; ਤਿਨ ਹੀ ਪ੍ਰਤਿਪਾਰੇ ॥
jis ke se; tin hee pratipaare |
ਪਦ ਅਰਥ ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਤਿਨ ਹੀ = ਤਿਨਿ ਹੀ {ਨੋਟ: ਲਫ਼ਜ਼ 'ਤਿਨਿ' ਇਕ-ਵਚਨ ਹੈ, ਅਰਥ ਹੈ 'ਉਸ ਨੇ'। ਲਫ਼ਜ਼ 'ਤਿਨ' ਬਹੁ-ਵਚਨ ਹੈ, ਅਰਥ ਹੈ 'ਉਹਨਾਂ ਨੇ'। ਪਰ ਲਫ਼ਜ਼ 'ਤਿਨਿ' ਕ੍ਰਿਆ ਵਿਸ਼ੇਸ਼ਣ 'ਹੀ' ਜਾਂ 'ਹਿ' ਦੇ ਕਾਰਨ 'ਤਿਨ' ਬਣ ਜਾਂਦਾ ਹੈ, ਅਰਥ ਵਿਚ ਇਕ-ਵਚਨ ਹੀ ਰਹਿੰਦਾ ਹੈ} ਉਸ ਨੇ ਹੀ।
ਪਾਰਬ੍ਰਹਮ ਪ੍ਰਭ; ਭਏ ਰਖਵਾਰੇ ॥
paarabraham prabh; bhe rakhavaare |
ਸੁਣੀ ਬੇਨੰਤੀ ਠਾਕੁਰਿ ਮੇਰੈ; ਪੂਰਨ ਹੋਈ ਘਾਲੀ ਜੀਉ ॥੨॥
sunee benantee tthaakur merai; pooran hoee ghaalee jeeo |2|
ਪਦ ਅਰਥ ਠਾਕੁਰਿ = ਠਾਕੁਰ ਨੇ। ਘਾਲੀ = ਮੇਹਨਤ ॥੨॥