ੴ

ਸਿੱਖਬਾਣੀ · SikhBani

ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥

jithai naam japeeai prabh piaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 105 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਜਿਥੈ ਨਾਮੁ ਜਪੀਐ; ਪ੍ਰਭ ਪਿਆਰੇ ॥

jithai naam japeeai; prabh piaare |

Sant Singh KhalsaWhere the Naam, the Name of God the Beloved is chanted
Manmohan SinghWhere the Name of the beloved Lord is recited,
Manmohan Singh (Punjabi)ਜਿਥੇ ਪ੍ਰੀਤਮ ਠਾਕਰ ਦੇ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ,
Fareedkot Teekaਹੇ ਪਿਆਰੇ ਪ੍ਰਭੂ! ਜਿਸ ਅਸਥਾਨ ਮੇਂ ਤੇਰਾ ਨਾਮੁ ਜਪੀਤਾ ਹੈ॥
Prof. Sahib Singh(ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ,

ਪਦ ਅਰਥ ਜਪੀਐ = ਜਪਿਆ ਜਾਂਦਾ ਹੈ।

SikhNet (Spanish)Aun si uno meditara en el Nombre del Señor en una ruina,

ਸੇ ਅਸਥਲ; ਸੋਇਨ ਚਉਬਾਰੇ ॥

se asathal; soein chaubaare |

Sant Singh Khalsathose barren places become mansions of gold.
Manmohan Singhthose deserted places are like the golden mansions.
Manmohan Singh (Punjabi)ਉਹ ਬੇ-ਆਬਾਦ ਥਾਵਾਂ ਸੁਨਹਿਰੀ ਚੁਬਾਰਿਆਂ ਦੀ ਮਾਨਿੰਦ ਹਨ।
Fareedkot Teekaਸੋ ਅਸਥਾਨ ਯਦਪੀ ਉਜਾੜ ਹੈਂ ਤਾਂ ਵੀ ਸ੍ਵਰਨ ਕੇ ਚੁਬਾਰੇ ਸਮਾਨ ਹੈਂ, ਭਾਵ ਏਹ ਕਿ ਅਤਿ ਸੁਭਾਇਮਾਨ ਹੈਂ॥
Prof. Sahib Singhਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ।

ਪਦ ਅਰਥ ਸੇ = {ਲਫ਼ਜ਼ 'ਸੋ' ਤੋਂ ਬਹੁ-ਵਚਨ।} ਅਸਥਲ = {स्थल} ਟਿੱਬੇ, ਰੋੜ। ਸੋਇਨ = ਸੋਨੇ ਦੇ।

SikhNet (Spanish)se convertiría en un castillo de oro;

ਜਿਥੈ. ਨਾਮੁ ਨ ਜਪੀਐ, ਮੇਰੇ ਗੋਇਦਾ; ਸੇਈ ਨਗਰ ਉਜਾੜੀ ਜੀਉ ॥੧॥

jithai. naam na japeeai, mere goeidaa; seee nagar ujaarree jeeo |1|

Sant Singh KhalsaWhere the Naam, the Name of my Lord of the Universe is not chanted-those towns are like the barren wilderness. ||1||
Manmohan SinghWhere the Name of my world Master is not repeated those towns are like a wilderness.
Manmohan Singh (Punjabi)ਜਿਥੇ ਮੇਰੇ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕੀਤਾ ਜਾਂਦਾ, ਉਹ ਕਸਬੇ ਬੀਆਬਾਨ ਦੀ ਤਰ੍ਹਾਂ ਹਨ।
Fareedkot Teekaਹੇ ਮੇਰੇ ਗੋਬਿੰਦ! ਜਹਾਂ ਤੇਰਾ ਨਾਮ ਨਹੀਂ ਜਪੀਤਾ ਸੋ ਨਗਰ ਭੀ ਉਜਾੜ ਹੈਂ, ਭਾਵ ਏਹਿ ਕਿ ਸੋਭਾਹੀਨ ਹੈਂ॥੧॥
Prof. Sahib Singhਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ ॥੧॥

ਪਦ ਅਰਥ ਗੋਇਦਾ = ਹੇ ਗੋਬਿੰਦ! ॥੧॥

SikhNet (Spanish)y donde uno no medita en el Nombre, ese lugar se convierte en una ruina, oh Amado.(1)

ਹਰਿ; ਰੁਖੀ ਰੋਟੀ ਖਾਇ ਸਮਾਲੇ ॥

har; rukhee rottee khaae samaale |

Sant Singh KhalsaOne who meditates as he eats dry bread,
Manmohan SinghHe, who lives on dry bread and remembers God,
Manmohan Singh (Punjabi)ਜੋ ਖੁਸ਼ਕ ਮੰਨੀ ਛਕ ਕੇ ਵਾਹਿਗੁਰੂ ਦਾ ਚਿੰਤਨ ਕਰਦਾ ਹੈ,
Fareedkot Teekaਹੇ ਹਰੀ! ਜੋ ਰੁਖੀ ਰੋਟੀ ਖਾਇ ਕਰ ਕੇ (ਸਮਾਲੇ) ਸਿਮਰਨ ਕਰਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ,

ਪਦ ਅਰਥ ਹਰਿ ਸਮਾਲੇ = ਹਰੀ ਨੂੰ (ਹਿਰਦੇ ਵਿਚ) ਸੰਭਾਲਦਾ ਹੈ। ਖਾਇ = ਖਾ ਕੇ।

SikhNet (Spanish)Si uno tiene pan sin mantequilla para comer,

ਹਰਿ ਅੰਤਰਿ ਬਾਹਰਿ; ਨਦਰਿ ਨਿਹਾਲੇ ॥

har antar baahar; nadar nihaale |

Sant Singh Khalsasees the Blessed Lord inwardly and outwardly.
Manmohan SinghHe visualizes the Lord within and without.
Manmohan Singh (Punjabi)ਉਹ ਆਪਣੀਆਂ ਅੱਖਾਂ ਨਾਲ, ਸਾਹਿਬ ਨੂੰ ਅੰਦਰ ਤੇ ਬਾਹਰਵਾਰ ਦੇਖ ਲੈਂਦਾ ਹੈ।
Fareedkot Teekaਸੋ ਹੇ ਹਰੀ! ਆਪ ਨੇ ਸਰੀਰ ਅੰਤਰ ਔਰ (ਬਾਹਰਿ) ਬ੍ਰਹਮਾਂਡ ਮੇਂ ਨਦਰ ਕਰ ਤੇਰੇ ਕੋ ਦੇਖਤਾ ਹੈ, ਸੋ ਤੋ ਹਰਿਆ ਹੈ॥
Prof. Sahib Singhਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਜ਼ਰ ਨਾਲ। ਨਿਹਾਲੇ = ਵੇਖਦਾ ਹੈ।

SikhNet (Spanish)aun así debería concebir al Señor en sí mismo, y de esa manera el Señor lo bendecirá con Su Mirada de Gracia,

ਖਾਇ ਖਾਇ. ਕਰੇ ਬਦਫੈਲੀ; ਜਾਣੁ ਵਿਸੂ ਕੀ ਵਾੜੀ ਜੀਉ ॥੨॥

khaae khaae. kare badafailee; jaan visoo kee vaarree jeeo |2|

Sant Singh KhalsaKnow this well, that one who eats and eats while practicing evil, is like a field of poisonous plants. ||2||
Manmohan SinghKnow that he who eats copiously and does evil is like an orchard of poison.
Manmohan Singh (Punjabi)ਸਮਝ ਲੈ ਕਿ ਜੋ ਬਹੁਤਾ ਖਾਂਦਾ ਹੈ ਅਤੇ ਬਦੀ ਕਮਾਉਂਦਾ ਹੈ ਉਹ ਜ਼ਹਿਰ ਦੀ ਬਗੀਚੀ ਦੀ ਮਾਨਿੰਦ ਹੈ।
Fareedkot Teekaਔਰ ਜੋ ਪਦਾਰਥੋਂ ਕੋ ਖਾਇ ਖਾਇ ਕਰ (ਬਦਫੈਲੀ) ਖੋਟੇ ਕਰਮ ਕਰਤਾ ਹੈ, ਸੋ ਜਾਨ ਲੀਆ (ਵਿਸੂ ਕੀ) ਵਿਸੁ ਕੀ ਵਾੜੀ ਹੈ ਵਿਖ ਕਾ, ਭਾਵ ਏਹਿ ਕਿ ਤਿਸ ਕਾ ਸੰਗੁ ਕਰ ਔਰ ਜੀਵੋਂ ਕਾ ਬੁਰਾ ਹੋਤਾ ਹੈ ਵਾ ਵਿਸੇਸ ਕਰ ਕੇ ਸੂਕੀ ਹੋਈ ਵਾੜੀ ਹੈ॥੨॥॥
Prof. Sahib Singhਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ ॥੨॥

ਪਦ ਅਰਥ ਬਦਫੈਲੀ = ਭੈੜੇ ਕੰਮ। ਜਾਣੁ = ਸਮਝੋ। ਵਿਸੂ ਕੀ = ਜ਼ਹਰ ਦੀ। ਵਾੜੀ = ਬਗ਼ੀਚੀ ॥੨॥

SikhNet (Spanish)pero aquél que come bien y es malvado, sábetelo que su vida es un campo de veneno. (2)

ਸੰਤਾ ਸੇਤੀ; ਰੰਗੁ ਨ ਲਾਏ ॥

santaa setee; rang na laae |

Sant Singh KhalsaOne who does not feel love for the Saints,
Manmohan SinghThe ignorant man who bears not love with the saints,
Manmohan Singh (Punjabi)ਬੇ-ਸਮਝ ਬੰਦਾ, ਜੋ ਸਾਧੂਆਂ ਨਾਲ ਪ੍ਰੀਤ ਨਹੀਂ ਗੰਢਦਾ,
Fareedkot Teekaਕਿਉਂਕਿ ਸੰਤੋਂ ਕੇ ਸਾਥ ਤੋ ਪ੍ਰੇਮੁ ਨਹੀਂ ਲਗਾਵਤਾ ਹੈ॥
Prof. Sahib Singhਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ,

ਪਦ ਅਰਥ ਸੇਤੀ ਨਾਲ। ਰੰਗੁ = ਪ੍ਰੇਮ।

SikhNet (Spanish)Aquél que no ama a los Santos

ਸਾਕਤ ਸੰਗਿ; ਵਿਕਰਮ ਕਮਾਏ ॥

saakat sang; vikaram kamaae |

Sant Singh Khalsamisbehaves in the company of the wicked shaaktas, the faithless cynics;
Manmohan Singhand does evil deeds in the company of the wicked,
Manmohan Singh (Punjabi)ਅਤੇ ਵੈਲੀਆਂ ਦੇ ਮਿਲਾਪ ਵਿੱਚ ਮੰਦੇ ਅਮਲ ਕਰਦਾ ਹੈ,
Fareedkot Teekaਔਰ ਸਾਕਤੋਂ ਕੇ ਸੰਗ ਮੰਦ ਕਰਮ ਕਮਾਵਤਾ ਹੈ॥
Prof. Sahib Singhਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ,

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ, ਮਾਇਆ ਵੇੜ੍ਹੇ ਜੀਵ। ਵਿਕਰਮ = ਕੁਕਰਮ।

SikhNet (Spanish)y hace acciones malvadas en compañía de los amantes de Maya,

ਦੁਲਭ ਦੇਹ ਖੋਈ ਅਗਿਆਨੀ; ਜੜ ਅਪੁਣੀ ਆਪਿ ਉਪਾੜੀ ਜੀਉ ॥੩॥

dulabh deh khoee agiaanee; jarr apunee aap upaarree jeeo |3|

Sant Singh Khalsahe wastes this human body, so difficult to obtain. In his ignorance, he tears up his own roots. ||3||
Manmohan Singhloses his unprocurable body (life) and himself extirpates his own root.
Manmohan Singh (Punjabi)ਉਹ ਆਪਣੇ ਨਾਯਾਬ ਸਰੀਰ (ਜੀਵਨ) ਨੂੰ ਗੁਆ ਲੈਂਦਾ ਹੈ ਅਤੇ ਆਪਣੀ ਜੜ੍ਹ ਨੂੰ ਖੁਦ ਹੀ ਪੁਟ ਸੁਟਦਾ ਹੈ।
Fareedkot Teekaਤਿਸ ਅਗ੍ਯਾਨੀ ਜੀਵ ਨੇ ਦੁਰਲਭ ਮਨੁਖ ਦੇਹ ਗਵਾਈ ਹੈ, ਔਰ ਆਪਣੀ ਜੜ ਆਪਿ ਉਖਾੜੀ ਹੈ, ਭਾਵ ਏਹਿ ਕਿ ਅਪਨੇ ਮੂਲ ਵਾਹਿਗੁਰੂ ਸੇ ਭੂਲ ਗਿਆ ਹੈ॥੩॥
Prof. Sahib Singhਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ ॥੩॥

ਪਦ ਅਰਥ ਦੇਹਿ = ਸਰੀਰ। ਉਪਾੜੀ = ਪੁੱਟ ਲਈ ॥੩॥

SikhNet (Spanish)Ese hombre, sin Sabiduría, pierde su preciosa vida, y se arranca a sí mismo de las raíces. (3)

ਤੇਰੀ ਸਰਣਿ; ਮੇਰੇ ਦੀਨ ਦਇਆਲਾ ॥

teree saran; mere deen deaalaa |

Sant Singh KhalsaI seek Your Sanctuary, O my Lord, Merciful to the meek,
Manmohan SinghO Merciful to the meek I have entered Thy sanctuary.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਮੇਰੇ ਦੀਨ ਦਯਾਲ! ਮੈਂ ਤੇਰੀ ਸਰਣ ਹੂੰ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
SikhNet (Spanish)Oh Señor, siempre Benévolo con el débil,

ਸੁਖ ਸਾਗਰ; ਮੇਰੇ ਗੁਰ ਗੋਪਾਲਾ ॥

sukh saagar; mere gur gopaalaa |

Sant Singh KhalsaOcean of Peace, my Guru, Sustainer of the world.
Manmohan SinghThou O great cherisher of the universe! art an ocean of happiness.
Manmohan Singh (Punjabi)ਹੇ ਮੇਰੇ ਵਿਸ਼ਾਲ ਤੇ ਆਲਮ ਦੇ ਪਾਲਣਹਾਰ! ਤੂੰ ਪ੍ਰਸੰਨਤਾ ਦਾ ਸਮੁੰਦਰ ਹੈ।
Fareedkot Teekaਹੇ ਸੁਖੋਂ ਕੇ ਸਮੁੰਦ੍ਰ, ਹੇ ਮੇਰੇ ਗੁਰੂ ਗੋਪਾਲ! ਮੇਂ ਤੇਰੀ ਸਰਣ ਹੂੰ॥
Prof. Sahib Singhਹੇ ਸੁਖਾਂ ਦੇ ਸਮੁੰਦਰ! ਹੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਪਾਲਕ!
SikhNet (Spanish)busco Tu Santuario, eres un Océano de Paz, oh mi Señor, el Soporte de la Tierra,

ਕਰਿ ਕਿਰਪਾ. ਨਾਨਕੁ ਗੁਣ ਗਾਵੈ; ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥

kar kirapaa. naanak gun gaavai; raakhahu saram asaarree jeeo |4|30|37|

Sant Singh KhalsaShower Your Mercy upon Nanak, that he may sing Your Glorious Praises; please, preserve my honor. ||4||30||37||
Manmohan SinghShow mercy that Nanak may sing Thine praises and thus preserve my (Nanak's) honour.
Manmohan Singh (Punjabi)ਰਹਿਮ ਕਰ ਤਾਂ ਜੋ ਨਾਨਕ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰੇ ਅਤੇ ਇਸ ਤਰ੍ਹਾਂ ਮੇਰੀ (ਨਾਨਕ ਦੀ) ਇੱਜ਼ਤ ਬਰਕਰਾਰ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਐਸੀ ਕਿਰਪਾ ਕਰ ਜੋ ਤੇਰੇ ਗੁਣੋਂ ਕੋ ਗਾਇਨ ਕਰੋਂ, ਔਰ (ਅਸਾੜੀ) ਹਮਾਰੀ (ਸਰਮ) ਲਜਿਆ ਰਖੋ॥੪॥੩੦॥੩੭॥
Prof. Sahib Singhਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥

ਪਦ ਅਰਥ ਨਾਨਕੁ ਗਾਵੈ = ਨਾਨਕ ਗਾਂਦਾ ਰਹੇ। ਸਰਮ = ਲਾਜ, ਇੱਜ਼ਤ। ਅਸਾੜੀ = ਸਾਡੀ ॥੪॥

SikhNet (Spanish)sé Compasivo con Nanak para que pueda cantar Tus Alabanzas, y conserva su Honor, oh Amado. (4-30-37)
Answers quote the Granth verbatim with Ang citations. AI commentary is not Gurbani and not a religious ruling.