ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਜੀਅਰੇ; ਓਲੑਾ ਨਾਮ ਕਾ ॥
jeeare; olaa naam kaa |
Sant Singh KhalsaHey, soul: your only Support is the Naam, the Name of the Lord.
Manmohan SinghO man thy only support is the Master's Name.
Manmohan Singh (Punjabi)ਹੈ ਬੰਦੇ! ਤੇਰਾ ਆਸਰਾ ਕੇਵਲ ਮਾਲਕ ਦਾ ਨਾਮ ਹੀ ਹੈ।
Fareedkot Teekaਹੇ ਜੀਵ! ਨਾਮ ਕਾ ਓਲਾ ਕਰ॥
Prof. Sahib Singhਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ)।ਪਦ ਅਰਥ ਜੀਅ ਰੇ = ਹੇ ਜੀਵ! ਹੇ ਜਿੰਦੇ! ਓਲ੍ਹ੍ਹਾ = ਆਸਰਾ।
SikhNet (Spanish)Oh hombre, nuestro Único Refugio es el Nombre.
ਅਵਰੁ ਜਿ ਕਰਨ ਕਰਾਵਨੋ; ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
avar ji karan karaavano; tin meh bhau hai jaam kaa |1| rahaau |
Sant Singh KhalsaWhatever else you do or make happen, the fear of death still hangs over you. ||1||Pause||
Manmohan SinghWhatever else is done and caused to be done, in them is the fear of Death's courier. Pause.
Manmohan Singh (Punjabi)ਹੋਰ ਜੋ ਕੁਛ ਭੀ ਕੀਤਾ ਅਤੇ ਕਰਾਇਆ ਜਾਂਦਾ ਹੈ, ਉਨ੍ਹਾਂ ਵਿੱਚ ਮੌਤ ਦੇ ਦੂਤ ਦਾ ਡਰ ਹੈ। ਠਹਿਰਾਉ।
Fareedkot Teekaਔਰ ਜੋ ਕਰਨਾ ਕਰਾਵਨਾ ਹੈ, ਤਿਨ ਕਰਮੋਂ ਮੇਂ ਜਮ ਕਾ ਭੈ ਹੈ॥੧॥ ਰਹਾਉ ॥
Prof. Sahib Singh(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ॥੧॥ ਰਹਾਉ ॥ਪਦ ਅਰਥ ਅਵਰੁ = ਹੋਰ। ਜਿ = ਜੇਹੜਾ। ਕਰਨ ਕਰਾਵਨੋ = ਦੌੜ-ਭੱਜ, ਕੰਮ-ਕਾਜ। ਜਾਮ ਕਾ ਭਉ = ਜਮ ਦਾ ਡਰ, ਆਤਮਕ ਮੌਤ ਦਾ ਖ਼ਤਰਾ ॥੧॥ ਰਹਾਉ ॥
SikhNet (Spanish)No importa que hagamos, sobre nuestra cabeza se posa el miedo de Yama. (1-Pausa)
ਅਵਰ ਜਤਨਿ; ਨਹੀ ਪਾਈਐ ॥
avar jatan; nahee paaeeai |
Sant Singh KhalsaHe is not obtained by any other efforts.
Manmohan SinghBy another effort the Lord is not obtained.
Manmohan Singh (Punjabi)ਹੋਰਸੁ ਉਪਰਾਲੇ ਦੁਆਰਾ ਸਾਹਿਬ ਪ੍ਰਾਪਤ ਨਹੀਂ ਹੁੰਦਾ।
Fareedkot Teekaਔਰ ਜਤਨੋਂ ਕਰ ਨਹੀਂ ਪਾਇਆ ਜਾਤਾ॥
Prof. Sahib Singh(ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।ਪਦ ਅਰਥ ਜਤਨਿ = ਜਤਨ ਨਾਲ।
SikhNet (Spanish)No podemos obtener el Nombre de otra forma
ਵਡੈ ਭਾਗਿ; ਹਰਿ ਧਿਆਈਐ ॥੧॥
vaddai bhaag; har dhiaaeeai |1|
Sant Singh KhalsaBy great good fortune, meditate on the Lord. ||1||
Manmohan SinghBy very good luck, God is meditated upon.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਸਿਮਰਿਆ ਜਾਂਦਾ ਹੈ।
Fareedkot Teekaਵੱਡੇ ਭਾਗੋਂ ਕਰ ਹਰੀ ਕੋ ਧਿਆਈਤਾ ਹੈ॥੧॥
Prof. Sahib Singh(ਪਰ) ਵੱਡੀ ਕਿਸਮਤਿ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥ਪਦ ਅਰਥ ਭਾਗਿ = ਕਿਸਮਤ ਨਾਲ। ਧਿਆਈਐ = ਸਿਮਰਿਆ ਜਾ ਸਕਦਾ ਹੈ ॥੧॥
SikhNet (Spanish)más que a través de la Meditación en el Señor y por buena fortuna.(1)
ਲਾਖ ਹਿਕਮਤੀ; ਜਾਨੀਐ ॥
laakh hikamatee; jaaneeai |
Sant Singh KhalsaYou may know hundreds of thousands of clever tricks,
Manmohan SinghMan may know lacs of devices,
Manmohan Singh (Punjabi)ਆਦਮੀ ਲਖਾਂ ਅਟਕਲਾਂ ਜਾਣਦਾ ਹੋਵੇ,
Fareedkot Teekaਨਾਮ ਸੇ ਬਿਨਾ ਲਾਖੋਂ ਹੀ ਸਿਆਣਪਾਂ ਜਾਣੀਏ॥
Prof. Sahib Singh(ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ,ਪਦ ਅਰਥ ਹਿਕਮਤੀ = ਹਿਕਮਤਾਂ ਦੇ ਕਾਰਨ। ਜਾਨੀਐ = (ਜਗਤ ਵਿਚ) ਪ੍ਰਸਿੱਧ ਹੋ ਜਾਈਏ।
SikhNet (Spanish)Sabemos que somos sumamente astutos y listos,
ਆਗੈ; ਤਿਲੁ ਨਹੀ ਮਾਨੀਐ ॥੨॥
aagai; til nahee maaneeai |2|
Sant Singh Khalsabut not even one will be of any use at all hereafter. ||2||
Manmohan Singhbut none carries even a sesame's weight hereafter.
Manmohan Singh (Punjabi)ਪਰ ਭੋਰਾ ਭਰ ਭੀ ਅਗੇ ਕੋਈ ਕਾਰਗਰ ਨਹੀਂ ਹੁੰਦੀ।
Fareedkot Teekaਆਗੇ ਤਿਲ ਮਾਤ੍ਰ ਨਹੀਂ ਮਾਨੀ ਜਾਤੀ॥੨॥
Prof. Sahib Singhਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ ॥੨॥ਪਦ ਅਰਥ ਆਗੈ = ਪਰਲੋਕ ਵਿਚ। ਮਾਨੀਐ = ਆਦਰ ਮਿਲਦਾ ਹੈ ॥੨॥
SikhNet (Spanish)pero en el aquí después, todo esto no nos es de ayuda. (3)
ਅਹੰਬੁਧਿ; ਕਰਮ ਕਮਾਵਨੇ ॥
ahanbudh; karam kamaavane |
Sant Singh KhalsaGood deeds done in the pride of ego are swept away,
Manmohan SinghThe good deeds done with proud intellect,
Manmohan Singh (Punjabi)ਹੰਕਾਰੀ ਮਤ ਨਾਲ ਕੀਤੇ ਹੋਏ ਚੰਗੇ ਕੰਮ ਇੰਜ ਰੁੜ੍ਹ ਜਾਂਦੇ ਹਨ,
Fareedkot Teekaਜੋ ਬੁਧੀ ਮੇਂ ਹੰਕਾਰ ਧਾਰ ਕਰ ਕਰਮ ਕਮਾਵਨੇ ਹੈਂ, ਸੋ ਐਸੇ ਨਾਸਵੰਤ ਫਲ ਵਾਲੇ ਹੈਂ॥ ਤਿਸ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ,ਪਦ ਅਰਥ ਅਹੰਬੁਧਿ = ਅਹੰਕਾਰ ਪੈਦਾ ਕਰਨ ਵਾਲੀ ਅਕਲ।
SikhNet (Spanish)Aquél que hace buenas acciones en base a su ego,
ਗ੍ਰਿਹ ਬਾਲੂ; ਨੀਰਿ ਬਹਾਵਨੇ ॥੩॥
grih baaloo; neer bahaavane |3|
Sant Singh KhalsaLike the house of sand by water. ||3||
Manmohan Singhare swept off like the house of sand by water.
Manmohan Singh (Punjabi)ਜਿਸ ਤਰ੍ਹਾਂ ਰੇਤ ਦਾ ਘਰ ਪਾਣੀ ਨਾਲ।
Fareedkot Teekaਜੈਸੇ (ਬਾਲੂ) ਰੇਤ ਕੇ ਬਨਾਏ ਹੂਏ ਘਰ ਕੋ ਜਲ ਰੁੜਾਇ ਦੇਤਾ ਹੈ॥੩॥
Prof. Sahib Singhਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ ॥੩॥ਪਦ ਅਰਥ ਬਾਲੂ = ਰੇਤ। ਨੀਰਿ = ਨੀਰ ਨੇ, ਪਾਣੀ ਨੇ। ਬਹਾਵਨੇ = ਰੋੜ੍ਹ ਦਿੱਤੇ ॥੩॥
SikhNet (Spanish)es como aquél que lava su casa de arena con agua. (3)
ਪ੍ਰਭੁ ਕ੍ਰਿਪਾਲੁ; ਕਿਰਪਾ ਕਰੈ ॥
prabh kripaal; kirapaa karai |
Sant Singh KhalsaWhen God the Merciful shows His Mercy,
Manmohan SinghWhen the Kind Lord shows mercy,
Manmohan Singh (Punjabi)ਜਦ ਮਿਹਰਬਾਨ ਮਾਲਕ ਮਇਆ ਧਰਦਾ ਹੈ,
Fareedkot Teekaਪਰੰਤੂ ਜੋ ਪ੍ਰਭੂ ਦ੍ਯਾਲ ਦਯਾ ਕਰੇ॥
Prof. Sahib Singhਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ,
SikhNet (Spanish)Cuando el Señor nos muestra Su Compasión,
ਨਾਮੁ ਨਾਨਕ; ਸਾਧੂ ਸੰਗਿ ਮਿਲੈ ॥੪॥੪॥੧੪੨॥
naam naanak; saadhoo sang milai |4|4|142|
Sant Singh KhalsaNanak receives the Naam in the Saadh Sangat, the Company of the Holy. ||4||4||142||
Manmohan SinghNanak receives the Name in the Society of Saints.
Manmohan Singh (Punjabi)ਸਤਿਸੰਗਤ ਅੰਦਰ ਨਾਨਕ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੋ ਸੰਤੋਂ ਕੇ ਸੰਗ ਕਰ ਨਾਮ ਮਿਲਤਾ ਹੈ॥੪॥੪॥੧੪੨॥
Prof. Sahib Singhਹੇ ਨਾਨਕ! (ਆਖ-) ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ ॥੪॥੪॥੧੪੨॥ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ॥੪॥
SikhNet (Spanish)entonces, oh, dice Nanak, en la Saad Sangat, la Sociedad de los Santos, uno recibe el Nombre. (4-4-142)