ਗਉੜੀ ਮਹਲਾ ੫ ॥
gaurree mahalaa 5 | Ang 210
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਦੀਬਾਨੁ ਹਮਾਰੋ; ਤੁਹੀ ਏਕ ॥
deebaan hamaaro; tuhee ek | Ang 210
Sant Singh KhalsaYou alone are my Chief Advisor.
Manmohan SinghThou alone art my High Official.
Manmohan Singh (Punjabi)ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ।
Fareedkot Teekaਹੇ ਮਹਾਰਾਜ! (ਦੀਬਾਨੁ) ਆਸਰਾ ਹਮਾਰਾ ਤੂੰ ਹੀ ਏਕ ਹੈਂ॥
Prof. Sahib Singhਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ।ਪਦ ਅਰਥ ਦੀਬਾਨੁ = ਹਾਕਮ, ਆਸਰਾ।
SikhNet (Spanish)Tú eres mi Única Corte, oh Señor,
ਸੇਵਾ ਥਾਰੀ; ਗੁਰਹਿ ਟੇਕ ॥੧॥ ਰਹਾਉ ॥
sevaa thaaree; gureh ttek |1| rahaau | Ang 210
Sant Singh KhalsaI serve You with the Support of the Guru. ||1||Pause||
Manmohan SinghI perform Thine service with the support of the Guru. Pause.
Manmohan Singh (Punjabi)ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ।
Fareedkot Teekaਤੁਮਾਰੀ ਸੇਵਾ ਕਰਤਾ ਹੂੰ ਔਰ ਗੁਰੋਂ ਕਾ ਆਸਰਾ ਲੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ॥੧॥ ਰਹਾਉ ॥ਪਦ ਅਰਥ ਥਾਰੀ = ਤੇਰੀ। ਗੁਰਹਿ = ਗੁਰੂ ਦੀ। ਟੇਕ = ਓਟ ॥੧॥ ਰਹਾਉ ॥
SikhNet (Spanish)y Te sirvo sólo a Ti con el Soporte del Guru. (1-Pausa)
ਅਨਿਕ ਜੁਗਤਿ; ਨਹੀ ਪਾਇਆ ॥
anik jugat; nahee paaeaa | Ang 210
Sant Singh KhalsaBy various devices, I could not find You.
Manmohan SinghBy various devices I could find Thee not.
Manmohan Singh (Punjabi)ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ।
Fareedkot Teekaਅਨੇਕ ਦ੍ਰਿਸਟਾਂਤੋਂ ਕਰ ਨਹੀਂ ਪਾਯਾ ਥਾ॥
Prof. Sahib Singhਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ।ਪਦ ਅਰਥ ਜੁਗਤਿ = ਢੰਗ, ਤਰੀਕੇ।
SikhNet (Spanish)Traté de muchas formas, pero no Te encontré,
ਗੁਰਿ; ਚਾਕਰ ਲੈ ਲਾਇਆ ॥੧॥
gur; chaakar lai laaeaa |1| Ang 210
Sant Singh KhalsaTaking hold of me, the Guru has made me Your slave. ||1||
Manmohan SinghTaking hold of me the Guru has employed me as Thy slave.
Manmohan Singh (Punjabi)ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ।
Fareedkot Teekaਹੇ ਵਾਹਿਗੁਰੂ! ਗੁਰੋਂ ਨੇ ਮੇਰੇ ਕੋ ਤੇਰੇ ਦਾਸਾ ਭਾਵ ਮੇਂ ਲੈਕਰ ਲਗਾਇ ਦੀਆ॥੧॥
Prof. Sahib Singh(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ॥੧॥ਪਦ ਅਰਥ ਗੁਰਿ = ਗੁਰੂ ਨੇ। ਚਾਕਰ = ਨੌਕਰ, ਸੇਵਕ ॥੧॥
SikhNet (Spanish)y ahora el Guru me ha puesto a Tu Servicio. (1)
ਮਾਰੇ; ਪੰਚ ਬਿਖਾਦੀਆ ॥
maare; panch bikhaadeea | Ang 210
Sant Singh KhalsaI have conquered the five tyrants.
Manmohan SinghI have annihilated the five oppressors.
Manmohan Singh (Punjabi)ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ।
Fareedkot Teekaਕਾਮਾਦਿ ਪੰਚ ਸਰਦਾਰ ਸੋਕ ਕੋ ਪ੍ਰਾਪਤਿ ਕਰਣੇ ਵਾਲੇ ਮਾਰ ਲੀਏ॥
Prof. Sahib Singh(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ,ਪਦ ਅਰਥ ਬਿਖਾਦੀ = ਝਗੜਾਲੂ।
SikhNet (Spanish)He vencido a los cinco enemigos,
ਗੁਰ ਕਿਰਪਾ ਤੇ; ਦਲੁ ਸਾਧਿਆ ॥੨॥
gur kirapaa te; dal saadhiaa |2| Ang 210
Sant Singh KhalsaBy Guru's Grace, I have vanquished the army of evil. ||2||
Manmohan SinghBy Guru's grace I have vanquished the army of evil.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ।
Fareedkot Teekaਔਰ ਗੁਰੋਂ ਕੀ ਕ੍ਰਿਪਾ ਸੇ ਹੀ ਆਸੁਰੀ ਸੈਨਾ ਕਾ ਸੰਬੂਹ (ਸਾਧਿਆ) ਬਸ ਕਰ ਲੀਆ ਹੈ॥੨॥
Prof. Sahib Singhਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ॥੨॥ਪਦ ਅਰਥ ਦਲੁ = ਫ਼ੌਜ। ਸਾਧਿਆ = ਕਾਬੂ ਕਰ ਲਿਆ ॥੨॥
SikhNet (Spanish)le he ganado a esos intrusos por la Gracia del Guru. (2)
ਬਖਸੀਸ ਵਜਹੁ; ਮਿਲਿ ਏਕੁ ਨਾਮ ॥
bakhasees vajahu; mil ek naam | Ang 210
Sant Singh KhalsaI have received the One Name as His bounty and blessing.
Manmohan SinghI have received the one Name as Lord's bounty.
Manmohan Singh (Punjabi)ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ।
Fareedkot Teekaਬਖਸੀਸ ਔਰ (ਵਜਹੁ) ਦੁਮਾਹਾ ਤੁਮਾਰਾ ਏਕ ਨਾਮ ਮਿਲਾ ਹੈ॥
Prof. Sahib Singh(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ,ਪਦ ਅਰਥ ਬਖਸੀਸ = ਦਾਨ। ਵਜਹੁ = ਦੇ ਤੌਰ ਤੇ। ਮਿਲਿ = ਮਿਲੈ, ਮਿਲ ਜਾਏ।
SikhNet (Spanish)Recibí el Nombre del Señor como Regalo,
ਸੂਖ ਸਹਜ; ਆਨੰਦ ਬਿਸ੍ਰਾਮ ॥੩॥
sookh sehaj; aanand bisraam |3| Ang 210
Sant Singh KhalsaNow, I dwell in peace, poise and bliss. ||3||
Manmohan SinghIn peace equipoise and bliss is my abode now.
Manmohan Singh (Punjabi)ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ।
Fareedkot Teekaਔਰ ਨਾਮ ਕੀ ਕਿਰਪਾ ਸੇ ਹੀ ਆਤਮ ਸੁਖ ਕਾ ਜੋ ਅਨੰਦ ਹੈ ਤਿਸ ਮੇਂ ਬਿਸਰਾਮ ਹੂਆ ਹੈ॥੩॥
Prof. Sahib Singhਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ॥੩॥ਪਦ ਅਰਥ ਸਹਜ = ਆਤਮਕ ਅਡੋਲਤਾ ॥੩॥
SikhNet (Spanish)y ahora vivo siempre en Éxtasis, en Paz y en Equilibrio. (3)
ਪ੍ਰਭ ਕੇ ਚਾਕਰ; ਸੇ ਭਲੇ ॥
prabh ke chaakar; se bhale | Ang 211
Sant Singh KhalsaThe slaves of God are good.
Manmohan SinghThey who are Lord's serfs are good.
Manmohan Singh (Punjabi)ਜਿਹੜੇ ਸੁਆਮੀ ਦੇ ਨਫ਼ਰ ਹਨ, ਉਹ ਚੰਗੇ ਹਨ।
Fareedkot Teekaਹੇ ਪ੍ਰਭੂ! ਜੋ ਆਪ ਕੇ ਚਾਕਰ ਹੈਂ, ਸੋ ਭਲੇ ਹੈਂ॥
Prof. Sahib Singh(ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ,ਪਦ ਅਰਥ ਸੇ = {ਬਹੁ-ਵਚਨ} ਉਹ ਬੰਦੇ।
SikhNet (Spanish)Radiantes están los semblantes de los Sirvientes del Señor;
ਨਾਨਕ; ਤਿਨ ਮੁਖ ਊਜਲੇ ॥੪॥੩॥੧੪੧॥
naanak; tin mukh aoojale |4|3|141| Ang 211
Sant Singh KhalsaO Nanak, their faces are radiant. ||4||3||141||
Manmohan SinghNanak, bright (exonerated) become their faces.
Manmohan Singh (Punjabi)ਨਾਨਕ ਰੋਸ਼ਨ (ਸੂਰਖ਼ਰੂ) ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਮੁਖ ਉਜਲੇ ਹੈਂ॥੪॥੩॥੧੪੧॥
Prof. Sahib Singhਹੇ ਨਾਨਕ! (ਆਖ-) ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ॥੪॥੩॥੧੪੧॥ਪਦ ਅਰਥ ਊਜਲੇ = ਰੋਸ਼ਨ, ਚਮਕਦੇ ॥੪॥
SikhNet (Spanish)oh, dice Nanak, ellos han recibido la Suprema Bendición. (4-3-141)