ਪਉੜੀ ॥
paurree |
Sant Singh KhalsaPauree:
Manmohan Singhpauri.
Manmohan Singh (Punjabi)ਪਊੜੀ।
SikhNet (Spanish)Pauri.
ਸਦਾ ਸਦਾ ਤੂੰ ਏਕੁ ਹੈ; ਤੁਧੁ. ਦੂਜਾ ਖੇਲੁ ਰਚਾਇਆ ॥
sadaa sadaa toon ek hai; tudh. doojaa khel rachaaeaa |
Sant Singh KhalsaForever and ever, You are the only One; You set the play of duality in motion.
Manmohan SinghFor ever and aye Thou, O Lord! art but One. Secondly Thou hast set afoot the world play.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ।
Fareedkot Teekaਹੇ ਮਹਾਰਾਜ! ਤੂੰ ਸਦਾ ਸਦਾ ਏਕ ਹੈਂ, ਦੂਸਰਾ ਖੇਲ ਰੂਪ ਜਗਤ ਤੈਂ ਮਾਇਆ ਦ੍ਵਾਰਾ (ਰਚਾਇਆ) ਉਪਾਇਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।
SikhNet (Spanish)Tú, el Uno, existes siempre y para la Eternidad; el resto es Tu Juego.
ਹਉਮੈ ਗਰਬੁ ਉਪਾਇ ਕੈ; ਲੋਭੁ ਅੰਤਰਿ ਜੰਤਾ ਪਾਇਆ ॥
haumai garab upaae kai; lobh antar jantaa paaeaa |
Sant Singh KhalsaYou created egotism and arrogant pride, and You placed greed within our beings.
Manmohan SinghThou hast created self-conceit and arrogance and infused avarice into the mortals.
Manmohan Singh (Punjabi)ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ।
Fareedkot Teekaਜੀਵੋਂ ਕੋ ਉਤਪਤ ਕਰ ਕੇ ਹੰਤਾ, ਮਮਤਾ, ਗਰਬ, ਲੋਭ ਆਦਿ ਅਵਗੁਣੋਂ ਕਾ ਸਮੁਦਾਇ ਤਿਨ ਜੀਵੋਂ ਕੇ ਰਿਦੇ ਮੇਂ ਪਾਇ ਦੀਆ ਹੈ॥
Prof. Sahib Singh(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।ਪਦ ਅਰਥ ਗਰਬੁ = ਅਹੰਕਾਰ।
SikhNet (Spanish)Tú creaste el ego e infundiste la avaricia en Tus criaturas.
ਜਿਉ ਭਾਵੈ ਤਿਉ ਰਖੁ ਤੂ; ਸਭ ਕਰੇ ਤੇਰਾ ਕਰਾਇਆ ॥
jiau bhaavai tiau rakh too; sabh kare teraa karaaeaa |
Sant Singh KhalsaKeep me as it pleases Your Will; everyone acts as You cause them to act.
Manmohan SinghDo Thou keep me in the way as it pleases Thee. Everyone does as Thou directest him.
Manmohan Singh (Punjabi)ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ।
Fareedkot Teekaਜੈਸੇ ਤੇਰੇ ਕੋ ਭਾਵੇ ਤਿਵੈਂ ਤੂੰ ਰਖ, ਸਭ ਜੀਵ ਤੇਰਾ ਕਰਾਇਆ ਕਰਮ ਕਰਤੇ ਹੈਂ॥
Prof. Sahib Singh(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।
SikhNet (Spanish)Consérvame, oh Señor, si es Tu Voluntad, porque todos tienen que trabajar en Tu Voluntad.
ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ ਤੁਧੈ ਲਾਇਆ ॥
eikanaa bakhaseh mel laihi; guramatee tudhai laaeaa |
Sant Singh KhalsaSome are forgiven, and merge with You; through the Guru's Teachings, we are joined to You.
Manmohan SinghSome Thou attachest to the Guru's instruction, grantest pardon and unitest with Thyself.
Manmohan Singh (Punjabi)ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
Fareedkot Teekaਇਕਨਾ ਕੋ ਗੁਰ ਸਿਖ੍ਯਾ ਮੇਂ ਤੈਨੇ ਲਾਇਆ ਹੈ, ਤਿਨ ਕੋ ਬਖਸ ਕਰ ਮੇਲ ਲੇਤਾ ਹੈਂ॥
Prof. Sahib Singhਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
SikhNet (Spanish)Algunos, con Tu Bendición, tomaron el Sendero del Guru y se unieron Contigo.
ਇਕਿ ਖੜੇ ਕਰਹਿ ਤੇਰੀ ਚਾਕਰੀ; ਵਿਣੁ ਨਾਵੈ. ਹੋਰੁ ਨ ਭਾਇਆ ॥
eik kharre kareh teree chaakaree; vin naavai. hor na bhaaeaa |
Sant Singh KhalsaSome stand and serve You; without the Name, nothing else pleases them.
Manmohan SinghSome stands at Thy door and perform Thine service. Except the Name nothing else is pleasing to them.
Manmohan Singh (Punjabi)ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
Fareedkot Teekaਏਕ ਪੁਰਸ ਸਾਵਧਾਨ ਹੋ ਕਰ ਤੇਰੀ ਭਗਤੀ ਕਰਤੇਂ ਹੈਂ ਨਾਮ ਤੇ ਬਿਨਾ ਤਿਨ ਕੋ ਔਰ ਕੁਛ ਨਹੀਂ ਭਾਇਆ ਹੈ॥
Prof. Sahib Singh(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।ਪਦ ਅਰਥ ਖੜੇ = ਖਲੋ ਕੇ, ਸੁਚੇਤ ਹੋ ਕੇ। ਇਕਿ = ਕਈ ਜੀਵ।
SikhNet (Spanish)Ellos están esperando en Tu Puerta, como Tus Esclavos, añorando nada más que Tu Nombre.
ਹੋਰੁ ਕਾਰ ਵੇਕਾਰ ਹੈ; ਇਕਿ ਸਚੀ ਕਾਰੈ ਲਾਇਆ ॥
hor kaar vekaar hai; ik sachee kaarai laaeaa |
Sant Singh KhalsaAny other task would be worthless to them-You have enjoined them to Your True Service.
Manmohan SinghSome Thou hast put to Thine true service. Any other service is worthless for them.
Manmohan Singh (Punjabi)ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
Fareedkot Teekaਜਿਨ ਇਕ ਪੁਰਸ਼ੋਂ ਕੋ ਤੈਂ ਸਚੀ ਕਾਰ ਭਗਤੀ ਮੇਂ ਲਾਇਆ ਹੈ ਤਿਨੋਂ ਨੇ ਔਰ ਕਾਰ ਕੋ ਬਿਅਰਥ ਜਾਨਿਆ ਹੈ॥
Prof. Sahib Singhਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
SikhNet (Spanish)Todo lo demás es vano para ellos, porque están dedicados a Tu Verdadera Tarea.
ਪੁਤੁ ਕਲਤੁ ਕੁਟੰਬੁ ਹੈ; ਇਕਿ ਅਲਿਪਤੁ ਰਹੇ. ਜੋ ਤੁਧੁ ਭਾਇਆ ॥
put kalat kuttanb hai; ik alipat rahe. jo tudh bhaaeaa |
Sant Singh KhalsaIn the midst of children, spouse and relations, some still remain detached; they are pleasing to Your Will.
Manmohan SinghSome, who are pleasing to Thee, remain detached in the midst of their sons, wife and other relations.
Manmohan Singh (Punjabi)ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
Fareedkot Teekaਜਿਨ ਪੁਰਸ਼ੋਂ ਕਾ ਕਰਤਬ ਤੇਰੇ ਕੋ ਭਾਇਆ ਹੈ, ਸੋ ਇਸਤ੍ਰੀ ਪੁਤ੍ਰ ਕੁਟੰਬ ਮੇਂ ਅਲਿਪਤ ਰਹਤੇ ਹੈਂ॥
Prof. Sahib Singhਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;ਪਦ ਅਰਥ ਕਲਤੁ = ਇਸਤ੍ਰੀ। ਅਲਿਪਤੁ = ਨਿਰਲੇਪ, ਨਿਰਮੋਹ।
SikhNet (Spanish)Ellos viven desapegados, aun estando en su hogar, porque Tú has gozado de ellos en el Amor.
ਓਹਿ ਅੰਦਰਹੁ ਬਾਹਰਹੁ ਨਿਰਮਲੇ; ਸਚੈ ਨਾਇ ਸਮਾਇਆ ॥੩॥
ohi andarahu baaharahu niramale; sachai naae samaaeaa |3|
Sant Singh KhalsaInwardly and outwardly, they are pure, and they are absorbed in the True Name. ||3||
Manmohan SinghFrom within and without they are pure and remain absorbed in the true Name.
Manmohan Singh (Punjabi)ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
Fareedkot Teekaਔਰ ਹੇ ਸਚੇ! ਜਿਨ ਕਾ ਮਨ ਤੇਰੇ ਨਾਮ ਵਿਖੇ ਸਮਾਇਆ ਹੈ, ਸੋ ਪੁਰਸ਼ ਮਨ ਤਨ ਕਰ ਉਜਲੇ ਅਰਥਾਤ ਪਾਪ ਕਰਮ ਸੇ ਰਹਤ ਹੂਏ ਹੈਂ॥੩॥☬ਸਿਧੋਂ ਕੇ ਪ੍ਰਥਾਇ ਸਲੋਕ ਉਚਾਰਤੇ ਹੈਂ ਅਚਲ ਮੇਂ:
Prof. Sahib Singhਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥ਪਦ ਅਰਥ ਓਹਿ = ('ਓਹੁ' ਤੋਂ ਬਹੁ-ਵਚਨ) ਉਹ ਜੀਵ। ਨਾਇ = ਨਾਮ ਵਿਚ ॥੩॥
SikhNet (Spanish)Ellos son puros por dentro y por fuera, y habitan siempre en Tu Nombre. (3)