ਮਃ ੨ ॥
mahalaa 2 |
Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.
ਦਿਸੈ ਸੁਣੀਐ ਜਾਣੀਐ; ਸਾਉ. ਨ ਪਾਇਆ ਜਾਇ ॥
disai suneeai jaaneeai; saau. na paaeaa jaae |
Sant Singh KhalsaHe is seen, heard and known, but His subtle essence is not obtained.
Manmohan SinghThe Lord is seen heard of and known but His relish is not obtained.
Manmohan Singh (Punjabi)ਸੁਆਮੀ ਵੇਖਿਆ, ਸਰਵਣ ਕੀਤਾ ਅਤੇ ਜਾਣਿਆ ਜਾਂਦਾ ਹੈ ਪ੍ਰੰਤੂ ਉਸ ਦੇ ਸੁਆਦ ਦੀ ਪਰਾਪਤੀ ਨਹੀਂ ਹੁੰਦੀ।
Fareedkot Teekaਜਿਸ ਨੇ ਜਗਤ ਉਪਾਇਆ ਹੈ, ਸੋ ਸ੍ਰੁਤੀ ਸਿੰਮ੍ਰਤੀ ਦੁਆਰਾ (ਦਿਸੈ) ਸਾਮਾਨ੍ਯ ਰੂਪ ਸੇ ਦੇਖੀਤਾ ਹੈ ਔਰ ਸੰਤੋਂ ਗੁਰੋਂ ਦੁਆਰੇ ਸੁਣੀਦਾ ਹੈ, ਅਪਨੇ ਅਨੁਭਵ ਕਰ ਜਾਣੀਦਾ ਹੈ, ਜੋ ਜੜ ਸੰਘਾਤ ਕੋ ਚੇਤਨ ਕਰ ਕੇ ਵਰਤਾਵੈ ਹੈ; ਵਾ ਜਿਸ ਕੀ ਸੱਤਾ ਕਰ ਨੇਤ੍ਰੋਂ ਕੋ ਦੀਖਤਾ ਹੈ ਔਰ ਜੀਵ ਕੇ ਮਨ ਮੇਂ (ਜਾਣੀਐ) ਗ੍ਯਾਤ ਸਕਤੀ ਹੈ; ਵਾ ਜੋ ਪਰਮੇਸ੍ਵਰ ਸਭ ਕੋ ਦੇਖਤਾ ਹੈ ਸਭ ਕੀ ਸੁਨਤਾ ਹੈ ਸਭ ਕੇ ਮਨ ਕੀ ਜਾਨਤਾ ਹੈ ਤਿਸ ਕਾ (ਸੁਆਉ) ਸੁਆਦ ਕਿਉਂ ਨਹੀਂ ਪਾਇਆ ਜਾਤਾ; ਵਾ ਜੋ ਨ ਨੇਤ੍ਰੋਂ ਕਰ ਦਿਸਤਾ ਹੈ ਅਰ ਨਾਂ ਕਾਨੋਂ ਕਰ ਸੁਣੀਦਾ ਹੈ ਅਰੁ ਨਾਂ ਮਨ ਕਰ ਜਾਣੀਤਾ ਹੈ ਅਰੁ ਨਾ ਤਿਸ ਦਾ ਸੁਆਦੁ ਪਾਇਆ ਜਾਤਾ ਹੈ ਇਸ ਮੇਂ ਕੀ ਕਾਰਣੁ ਹੈ?☬ਉੱਤ੍ਰ:
Prof. Sahib Singh(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।
ਪਦ ਅਰਥ ਸਾਉ = ਸੁਆਦ, ਆਨੰਦ।
SikhNet (Spanish)Al Señor Lo vemos, Lo escuchamos y Lo conocemos intelectualmente, pero no tenemos la experiencia de Su Estado de Éxtasis.
ਰੁਹਲਾ ਟੁੰਡਾ ਅੰਧੁਲਾ; ਕਿਉ ਗਲਿ ਲਗੈ. ਧਾਇ ॥
ruhalaa ttunddaa andhulaa; kiau gal lagai. dhaae |
Sant Singh KhalsaHow can the lame, armless and blind person run to embrace the Lord?
Manmohan SinghHow can a lame, armless and blind person run to embrace the Lord?
Manmohan Singh (Punjabi)ਇਕ ਲੰਗੜਾ, ਲੁੰਜਾ ਅਤੇ ਅੰਨ੍ਹਾ ਪੁਰਸ਼ ਕਿਸ ਤਰ੍ਰਾਂ ਦੌੜ ਕੇ ਸਾਹਿਬ ਨੂੰ ਜੱਫੀ ਪਾ ਸਕਦਾ ਹੈ?
Fareedkot Teekaਹੇ ਭਾਈ! (ਰੁਹਲਾ) ਪਿੰਗਲਾ ਹੈ, (ਟੁੰਡਾ) ਹਾਥੋਂ ਸੇ ਰਹਤ ਹੈ, ਅੰਧਲਾ ਨੇਤ੍ਰੋਂ ਸੇ ਰਹਤ ਹੈ, ਸੋ ਜੀਵ (ਧਾਇ) ਦੌੜ ਕਰ ਪਰਮੇਸ੍ਵਰ ਕੇ ਗਲ ਕਿਉਂਕਰ ਮਿਲੇ ਔਰ ਮਿਲਾਪ ਕਾ ਸ੍ਵਾਦ ਕੈਸੇ ਪਾਵੇ, ਭਾਵ ਏਹ ਕਿ ਅਭੇਦ ਕੈਸੇ ਹੋਵੇ?☬ਜੇ ਸਿਖ ਕਹੈ ਵਹੁ ਕੌਨ ਅੰਗ ਹੈਂ ਜਿਨੋਂ ਕਰ ਕੰਤ ਕਾ ਮਿਲਾਪ ਹੋਵੇ, ਤਿਸ ਪਰ ਕਹਤੇ ਹੈਂ:
Prof. Sahib Singh(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?
ਪਦ ਅਰਥ ਰੁਹਲਾ = ਲੂਲ੍ਹਾ, ਪੈਰ-ਹੀਣ। ਟੁੰਡਾ = ਹੱਥ-ਹੀਣ। ਧਾਇ = ਦੌੜ ਕੇ, ਭੱਜ ਕੇ।
SikhNet (Spanish)Porque, ¿cómo pueden el cojo, el que no tiene manos, y el ciego abrazar al Señor?
ਭੈ ਕੇ ਚਰਣ. ਕਰ ਭਾਵ ਕੇ; ਲੋਇਣ ਸੁਰਤਿ ਕਰੇਇ ॥
bhai ke charan. kar bhaav ke; loein surat karee |
Sant Singh KhalsaLet the Fear of God be your feet, and let His Love be your hands; let His Understanding be your eyes.
Manmohan SinghMake fear of God thine feet, His love thine hands and His understanding thine eyes.
Manmohan Singh (Punjabi)ਵਾਹਿਗੁਰੂ ਦੇ ਡਰ ਨੂੰ ਆਪਣੇ ਪੈਰ ਉਸ ਦੀ ਪ੍ਰੀਤ ਨੂੰ ਆਪਣੇ ਹੱਥ ਅਤੇ ਉਸ ਦੀ ਗਿਆਤ ਨੂੰ ਆਪਣੀਆਂ ਅੱਖਾਂ ਬਣਾ।
Fareedkot Teekaਭੈ ਕੇ ਚਰਣ ਕਰ ਪ੍ਰੇਮ ਕੇ ਹਾਥ ਕਰੇ ਔਰ (ਲੋਇਣ) ਨੇਤ੍ਰ (ਸੁਰਤਿ) ਗ੍ਯਾਤ ਦੇ ਕਰੇ॥
Prof. Sahib Singhਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,
ਪਦ ਅਰਥ ਭੈ ਕੇ = (ਪ੍ਰਭੂ ਦੇ) ਡਰ ਦੇ। ਕਰ = ਹੱਥ। ਭਾਵ = ਪਿਆਰ। ਲੋਇਣ = ਅੱਖਾਂ। ਸੁਰਤਿ = ਧਿਆਨ।
SikhNet (Spanish)Con pies de Reverencia y ojos de Amor, tráelo a tu mente.
ਨਾਨਕੁ ਕਹੈ ਸਿਆਣੀਏ; ਇਵ ਕੰਤ ਮਿਲਾਵਾ ਹੋਇ ॥੨॥
naanak kahai siaanee; iv kant milaavaa hoe |2|
Sant Singh KhalsaSays Nanak, in this way, O wise soul-bride, you shall be united with your Husband Lord. ||2||
Manmohan SinghSayeth Nanak in this way, O wise woman! the union with the Bridegroom is accomplished.
Manmohan Singh (Punjabi)ਨਾਨਕ ਆਖਦਾ ਹੈ, ਇਸ ਤਰ੍ਹਾਂ ਹੇ ਅਕਲਮੰਦ ਔਰਤ! ਖਸਮ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਚਤੁਰ ਇਸਤ੍ਰੀ! ਕੰਤ ਕਾ ਇਸ ਤਰਾਂ ਮਿਲਾਪ ਹੋਤਾ ਹੈ॥੨॥
Prof. Sahib Singhਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥
ਪਦ ਅਰਥ ਇਵ = ਇਸ ਤਰ੍ਹਾਂ ॥੨॥
SikhNet (Spanish)Entonces te volverás Sabio y conocerás a Tu Esposo. (2)