ੴ

ਸਿੱਖਬਾਣੀ · SikhBani

Ang 139

Sri Guru Granth Sahib · Raag Maajh · 8 shabads, 45 lines
Translations
Shabad Guru Nanak Dev Ji Raag Maajh continued from Ang 138

ਸੋਭਾ ਸੁਰਤਿ ਸੁਹਾਵਣੀ; ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

sobhaa surat suhaavanee; jin har setee chit laaeaa |2|

Sant Singh KhalsaBeautiful and sublime is the glory and the understanding of those who focus their consciousness on the Lord. ||2||
Manmohan SinghBeauteous is the magnificence and understanding of him who fixes his mind with God.
Manmohan Singh (Punjabi)ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਜਿਸ ਪੁਰਸ ਨੇ ਹਰੀ ਤੇਰੇ ਮੇਂ ਚਿਤਿ ਲਾਇਆ ਹੈ ਤਿਸ ਕੀ (ਸੁਰਤਿ) ਗ੍ਯਾਤ ਔਰ ਸੋਭਾ (ਸੁਹਾਵਣੀ) ਸੋਭਨੀਕ ਹੋਤੀ ਹੈ, ਭਾਵ ਏਹਿ ਸਫਲੀ ਹੈ॥☬ਸਿਖੋਂ ਨੇ ਪ੍ਰਸ਼ਨ ਕੀਆ ਕਿ ਪਰਮੇਸ੍ਵਰ ਕੈਸਾ ਹੈ ਔਰ ਕੈਸੇ ਮਿਲਣਾ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥
SikhNet (Spanish)Bendito es el Entendimiento y magnífica la Gloria de quien ha entonado su mente en el Señor. (2)

Open this shabad (9 lines, Angs 138-139) →

Shabad Guru Angad Dev Ji Raag Maajh

ਸਲੋਕੁ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok, Second Guru.
Manmohan Singh (Punjabi)ਸਲੋਕ, ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਅਖੀ ਬਾਝਹੁ ਵੇਖਣਾ; ਵਿਣੁ ਕੰਨਾ ਸੁਨਣਾ ॥

akhee baajhahu vekhanaa; vin kanaa sunanaa |

Sant Singh KhalsaTo see without eyes; to hear without ears;
Manmohan SinghTo see without eyes to hear without ears,
Manmohan Singh (Punjabi)ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
Fareedkot Teekaਏਨਾਂ ਨੇਤ੍ਰੋਂ ਸੇ ਬਿਨਾਂ ਸੁਰਤੀ ਸਿਮ੍ਰਤੀ ਦੁਆਰੇ ਦੇਖਨਾ ਕਰੀਏ ਔਰ ਇਨ ਅਸਥੂਲ ਕਾਨੋਂ ਸੇ ਬਿਨਾਂ ਸ੍ਰਧਾ ਰੂਪੀ ਕੰਨਾਂ ਦੁਆਰਾ ਸੁਨਣਾ ਕਰੀਏ॥
Prof. Sahib Singhਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),
SikhNet (Spanish)Viendo sin ojos, escuchando sin oídos,

ਪੈਰਾ ਬਾਝਹੁ ਚਲਣਾ; ਵਿਣੁ ਹਥਾ ਕਰਣਾ ॥

pairaa baajhahu chalanaa; vin hathaa karanaa |

Sant Singh Khalsato walk without feet; to work without hands;
Manmohan Singhto walk without feet, to work without hands,
Manmohan Singh (Punjabi)ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
Fareedkot Teekaਇਨ ਅਸਥੂਲ ਪੈਰੋਂ ਸੇ ਬਿਨਾਂ ਨਿਸਕਾਮ ਕਰਮੋਂ ਰੂਪੀ ਪੈਰਾਂ ਕਰ ਕੇ ਚਲਣਾ ਕਰੀਏ ਔਰ ਅਸਥੂਲ ਹਾਥੋਂ ਸੇ ਬਿਨਾਂ ਮਾਨਸੀ ਪੂਜਾ ਰੂਪ ਕਰਤੱਬ ਕਰੀਏ॥
Prof. Sahib Singhਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
SikhNet (Spanish)caminando sin pies, haciendo sin manos,

ਜੀਭੈ ਬਾਝਹੁ ਬੋਲਣਾ; ਇਉ ਜੀਵਤ ਮਰਣਾ ॥

jeebhai baajhahu bolanaa; iau jeevat maranaa |

Sant Singh Khalsato speak without a tongue-like this, one remains dead while yet alive.
Manmohan Singhand to speak without tongue; like this one remain dead whilst alive.
Manmohan Singh (Punjabi)ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ।
Fareedkot Teekaਅਸਥੂਲ ਜਿਹਬਾ ਸੇ ਬਿਨਾਂ ਪ੍ਰੀਤੀ ਜਿਹਬਾ ਕਰ ਤਿਸ ਕਾ ਜਸ ਬੋਲਣਾ ਕਰੀਏ ਔਰ ਜੀਵ ਭਾਵ ਸੇ ਮਰਣਾ ਹੋਵੇ, ਵਾ ਨਿਰਗੁਨ ਹੋਣੇ ਕਰ ਪਰਮੇਸ੍ਵਰ ਅੱਖਾਂ, ਕੰਨਾਂ, ਪੈਰਾਂ, ਹੱਥਾਂ, ਜਿਹਬਾ ਸੇ ਰਹਤ ਹੈ ਔਰ ਵੈਰਾਟ ਰੂਪ ਕਰ ਦੇਖਤਾ ਸੁਨਤਾ ਚਲਤਾ ਕਰਤਾ ਬੋਲਤਾ ਸੋਈ ਹੈ॥
Prof. Sahib Singhਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।
SikhNet (Spanish)hablando sin boca, viviendo estando muerto,

ਨਾਨਕ. ਹੁਕਮੁ ਪਛਾਣਿ ਕੈ; ਤਉ ਖਸਮੈ ਮਿਲਣਾ ॥੧॥

naanak. hukam pachhaan kai; tau khasamai milanaa |1|

Sant Singh KhalsaO Nanak, recognize the Hukam of the Lord's Command, and merge with your Lord and Master. ||1||
Manmohan SinghO Nanak! then does the mortal meet his Spouse by recognising His will.
Manmohan Singh (Punjabi)ਹੇ ਨਾਨਕ! ਤਦ ਪ੍ਰਾਣੀ ਉਸ ਦੀ ਰਜਾ ਨੂੰ ਸਿੰਞਾਣ ਕੇ ਆਪਣੇ ਕੰਤ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜਾਨ ਕਰ ਹੁਕਮ ਪਛਾਨ ਕੇ ਜਬ ਜੀਵ ਭਾਵ ਸੇ ਮਰਣਾ ਹੋਵੇ, ਤਬ ਮਾਲਕ ਕਉ ਮਿਲਣਾ ਹੋਤਾ ਹੈ॥੧॥☬ਜਗ੍ਯਾਸੂ ਕਾ ਪ੍ਰਸ਼ਨ:
Prof. Sahib Singhਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥
SikhNet (Spanish)realizando la Voluntad del Señor: así te unes con Él. (1)

Open this shabad →

Shabad Guru Angad Dev Ji Raag Maajh

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਦਿਸੈ ਸੁਣੀਐ ਜਾਣੀਐ; ਸਾਉ. ਨ ਪਾਇਆ ਜਾਇ ॥

disai suneeai jaaneeai; saau. na paaeaa jaae |

Sant Singh KhalsaHe is seen, heard and known, but His subtle essence is not obtained.
Manmohan SinghThe Lord is seen heard of and known but His relish is not obtained.
Manmohan Singh (Punjabi)ਸੁਆਮੀ ਵੇਖਿਆ, ਸਰਵਣ ਕੀਤਾ ਅਤੇ ਜਾਣਿਆ ਜਾਂਦਾ ਹੈ ਪ੍ਰੰਤੂ ਉਸ ਦੇ ਸੁਆਦ ਦੀ ਪਰਾਪਤੀ ਨਹੀਂ ਹੁੰਦੀ।
Fareedkot Teekaਜਿਸ ਨੇ ਜਗਤ ਉਪਾਇਆ ਹੈ, ਸੋ ਸ੍ਰੁਤੀ ਸਿੰਮ੍ਰਤੀ ਦੁਆਰਾ (ਦਿਸੈ) ਸਾਮਾਨ੍ਯ ਰੂਪ ਸੇ ਦੇਖੀਤਾ ਹੈ ਔਰ ਸੰਤੋਂ ਗੁਰੋਂ ਦੁਆਰੇ ਸੁਣੀਦਾ ਹੈ, ਅਪਨੇ ਅਨੁਭਵ ਕਰ ਜਾਣੀਦਾ ਹੈ, ਜੋ ਜੜ ਸੰਘਾਤ ਕੋ ਚੇਤਨ ਕਰ ਕੇ ਵਰਤਾਵੈ ਹੈ; ਵਾ ਜਿਸ ਕੀ ਸੱਤਾ ਕਰ ਨੇਤ੍ਰੋਂ ਕੋ ਦੀਖਤਾ ਹੈ ਔਰ ਜੀਵ ਕੇ ਮਨ ਮੇਂ (ਜਾਣੀਐ) ਗ੍ਯਾਤ ਸਕਤੀ ਹੈ; ਵਾ ਜੋ ਪਰਮੇਸ੍ਵਰ ਸਭ ਕੋ ਦੇਖਤਾ ਹੈ ਸਭ ਕੀ ਸੁਨਤਾ ਹੈ ਸਭ ਕੇ ਮਨ ਕੀ ਜਾਨਤਾ ਹੈ ਤਿਸ ਕਾ (ਸੁਆਉ) ਸੁਆਦ ਕਿਉਂ ਨਹੀਂ ਪਾਇਆ ਜਾਤਾ; ਵਾ ਜੋ ਨ ਨੇਤ੍ਰੋਂ ਕਰ ਦਿਸਤਾ ਹੈ ਅਰ ਨਾਂ ਕਾਨੋਂ ਕਰ ਸੁਣੀਦਾ ਹੈ ਅਰੁ ਨਾਂ ਮਨ ਕਰ ਜਾਣੀਤਾ ਹੈ ਅਰੁ ਨਾ ਤਿਸ ਦਾ ਸੁਆਦੁ ਪਾਇਆ ਜਾਤਾ ਹੈ ਇਸ ਮੇਂ ਕੀ ਕਾਰਣੁ ਹੈ?☬ਉੱਤ੍ਰ:
Prof. Sahib Singh(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।

ਪਦ ਅਰਥ ਸਾਉ = ਸੁਆਦ, ਆਨੰਦ।

SikhNet (Spanish)Al Señor Lo vemos, Lo escuchamos y Lo conocemos intelectualmente, pero no tenemos la experiencia de Su Estado de Éxtasis.

ਰੁਹਲਾ ਟੁੰਡਾ ਅੰਧੁਲਾ; ਕਿਉ ਗਲਿ ਲਗੈ. ਧਾਇ ॥

ruhalaa ttunddaa andhulaa; kiau gal lagai. dhaae |

Sant Singh KhalsaHow can the lame, armless and blind person run to embrace the Lord?
Manmohan SinghHow can a lame, armless and blind person run to embrace the Lord?
Manmohan Singh (Punjabi)ਇਕ ਲੰਗੜਾ, ਲੁੰਜਾ ਅਤੇ ਅੰਨ੍ਹਾ ਪੁਰਸ਼ ਕਿਸ ਤਰ੍ਰਾਂ ਦੌੜ ਕੇ ਸਾਹਿਬ ਨੂੰ ਜੱਫੀ ਪਾ ਸਕਦਾ ਹੈ?
Fareedkot Teekaਹੇ ਭਾਈ! (ਰੁਹਲਾ) ਪਿੰਗਲਾ ਹੈ, (ਟੁੰਡਾ) ਹਾਥੋਂ ਸੇ ਰਹਤ ਹੈ, ਅੰਧਲਾ ਨੇਤ੍ਰੋਂ ਸੇ ਰਹਤ ਹੈ, ਸੋ ਜੀਵ (ਧਾਇ) ਦੌੜ ਕਰ ਪਰਮੇਸ੍ਵਰ ਕੇ ਗਲ ਕਿਉਂਕਰ ਮਿਲੇ ਔਰ ਮਿਲਾਪ ਕਾ ਸ੍ਵਾਦ ਕੈਸੇ ਪਾਵੇ, ਭਾਵ ਏਹ ਕਿ ਅਭੇਦ ਕੈਸੇ ਹੋਵੇ?☬ਜੇ ਸਿਖ ਕਹੈ ਵਹੁ ਕੌਨ ਅੰਗ ਹੈਂ ਜਿਨੋਂ ਕਰ ਕੰਤ ਕਾ ਮਿਲਾਪ ਹੋਵੇ, ਤਿਸ ਪਰ ਕਹਤੇ ਹੈਂ:
Prof. Sahib Singh(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?

ਪਦ ਅਰਥ ਰੁਹਲਾ = ਲੂਲ੍ਹਾ, ਪੈਰ-ਹੀਣ। ਟੁੰਡਾ = ਹੱਥ-ਹੀਣ। ਧਾਇ = ਦੌੜ ਕੇ, ਭੱਜ ਕੇ।

SikhNet (Spanish)Porque, ¿cómo pueden el cojo, el que no tiene manos, y el ciego abrazar al Señor?

ਭੈ ਕੇ ਚਰਣ. ਕਰ ਭਾਵ ਕੇ; ਲੋਇਣ ਸੁਰਤਿ ਕਰੇਇ ॥

bhai ke charan. kar bhaav ke; loein surat karee |

Sant Singh KhalsaLet the Fear of God be your feet, and let His Love be your hands; let His Understanding be your eyes.
Manmohan SinghMake fear of God thine feet, His love thine hands and His understanding thine eyes.
Manmohan Singh (Punjabi)ਵਾਹਿਗੁਰੂ ਦੇ ਡਰ ਨੂੰ ਆਪਣੇ ਪੈਰ ਉਸ ਦੀ ਪ੍ਰੀਤ ਨੂੰ ਆਪਣੇ ਹੱਥ ਅਤੇ ਉਸ ਦੀ ਗਿਆਤ ਨੂੰ ਆਪਣੀਆਂ ਅੱਖਾਂ ਬਣਾ।
Fareedkot Teekaਭੈ ਕੇ ਚਰਣ ਕਰ ਪ੍ਰੇਮ ਕੇ ਹਾਥ ਕਰੇ ਔਰ (ਲੋਇਣ) ਨੇਤ੍ਰ (ਸੁਰਤਿ) ਗ੍ਯਾਤ ਦੇ ਕਰੇ॥
Prof. Sahib Singhਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,

ਪਦ ਅਰਥ ਭੈ ਕੇ = (ਪ੍ਰਭੂ ਦੇ) ਡਰ ਦੇ। ਕਰ = ਹੱਥ। ਭਾਵ = ਪਿਆਰ। ਲੋਇਣ = ਅੱਖਾਂ। ਸੁਰਤਿ = ਧਿਆਨ।

SikhNet (Spanish)Con pies de Reverencia y ojos de Amor, tráelo a tu mente.

ਨਾਨਕੁ ਕਹੈ ਸਿਆਣੀਏ; ਇਵ ਕੰਤ ਮਿਲਾਵਾ ਹੋਇ ॥੨॥

naanak kahai siaanee; iv kant milaavaa hoe |2|

Sant Singh KhalsaSays Nanak, in this way, O wise soul-bride, you shall be united with your Husband Lord. ||2||
Manmohan SinghSayeth Nanak in this way, O wise woman! the union with the Bridegroom is accomplished.
Manmohan Singh (Punjabi)ਨਾਨਕ ਆਖਦਾ ਹੈ, ਇਸ ਤਰ੍ਹਾਂ ਹੇ ਅਕਲਮੰਦ ਔਰਤ! ਖਸਮ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਚਤੁਰ ਇਸਤ੍ਰੀ! ਕੰਤ ਕਾ ਇਸ ਤਰਾਂ ਮਿਲਾਪ ਹੋਤਾ ਹੈ॥੨॥
Prof. Sahib Singhਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥

ਪਦ ਅਰਥ ਇਵ = ਇਸ ਤਰ੍ਹਾਂ ॥੨॥

SikhNet (Spanish)Entonces te volverás Sabio y conocerás a Tu Esposo. (2)

Open this shabad →

Shabad Guru Nanak Dev Ji Raag Maajh

ਪਉੜੀ ॥

paurree |

Sant Singh KhalsaPauree:
Manmohan Singhpauri.
Manmohan Singh (Punjabi)ਪਊੜੀ।
SikhNet (Spanish)Pauri.

ਸਦਾ ਸਦਾ ਤੂੰ ਏਕੁ ਹੈ; ਤੁਧੁ. ਦੂਜਾ ਖੇਲੁ ਰਚਾਇਆ ॥

sadaa sadaa toon ek hai; tudh. doojaa khel rachaaeaa |

Sant Singh KhalsaForever and ever, You are the only One; You set the play of duality in motion.
Manmohan SinghFor ever and aye Thou, O Lord! art but One. Secondly Thou hast set afoot the world play.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ।
Fareedkot Teekaਹੇ ਮਹਾਰਾਜ! ਤੂੰ ਸਦਾ ਸਦਾ ਏਕ ਹੈਂ, ਦੂਸਰਾ ਖੇਲ ਰੂਪ ਜਗਤ ਤੈਂ ਮਾਇਆ ਦ੍ਵਾਰਾ (ਰਚਾਇਆ) ਉਪਾਇਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।
SikhNet (Spanish)Tú, el Uno, existes siempre y para la Eternidad; el resto es Tu Juego.

ਹਉਮੈ ਗਰਬੁ ਉਪਾਇ ਕੈ; ਲੋਭੁ ਅੰਤਰਿ ਜੰਤਾ ਪਾਇਆ ॥

haumai garab upaae kai; lobh antar jantaa paaeaa |

Sant Singh KhalsaYou created egotism and arrogant pride, and You placed greed within our beings.
Manmohan SinghThou hast created self-conceit and arrogance and infused avarice into the mortals.
Manmohan Singh (Punjabi)ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ।
Fareedkot Teekaਜੀਵੋਂ ਕੋ ਉਤਪਤ ਕਰ ਕੇ ਹੰਤਾ, ਮਮਤਾ, ਗਰਬ, ਲੋਭ ਆਦਿ ਅਵਗੁਣੋਂ ਕਾ ਸਮੁਦਾਇ ਤਿਨ ਜੀਵੋਂ ਕੇ ਰਿਦੇ ਮੇਂ ਪਾਇ ਦੀਆ ਹੈ॥
Prof. Sahib Singh(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।

ਪਦ ਅਰਥ ਗਰਬੁ = ਅਹੰਕਾਰ।

SikhNet (Spanish)Tú creaste el ego e infundiste la avaricia en Tus criaturas.

ਜਿਉ ਭਾਵੈ ਤਿਉ ਰਖੁ ਤੂ; ਸਭ ਕਰੇ ਤੇਰਾ ਕਰਾਇਆ ॥

jiau bhaavai tiau rakh too; sabh kare teraa karaaeaa |

Sant Singh KhalsaKeep me as it pleases Your Will; everyone acts as You cause them to act.
Manmohan SinghDo Thou keep me in the way as it pleases Thee. Everyone does as Thou directest him.
Manmohan Singh (Punjabi)ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ।
Fareedkot Teekaਜੈਸੇ ਤੇਰੇ ਕੋ ਭਾਵੇ ਤਿਵੈਂ ਤੂੰ ਰਖ, ਸਭ ਜੀਵ ਤੇਰਾ ਕਰਾਇਆ ਕਰਮ ਕਰਤੇ ਹੈਂ॥
Prof. Sahib Singh(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।
SikhNet (Spanish)Consérvame, oh Señor, si es Tu Voluntad, porque todos tienen que trabajar en Tu Voluntad.

ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ ਤੁਧੈ ਲਾਇਆ ॥

eikanaa bakhaseh mel laihi; guramatee tudhai laaeaa |

Sant Singh KhalsaSome are forgiven, and merge with You; through the Guru's Teachings, we are joined to You.
Manmohan SinghSome Thou attachest to the Guru's instruction, grantest pardon and unitest with Thyself.
Manmohan Singh (Punjabi)ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
Fareedkot Teekaਇਕਨਾ ਕੋ ਗੁਰ ਸਿਖ੍ਯਾ ਮੇਂ ਤੈਨੇ ਲਾਇਆ ਹੈ, ਤਿਨ ਕੋ ਬਖਸ ਕਰ ਮੇਲ ਲੇਤਾ ਹੈਂ॥
Prof. Sahib Singhਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
SikhNet (Spanish)Algunos, con Tu Bendición, tomaron el Sendero del Guru y se unieron Contigo.

ਇਕਿ ਖੜੇ ਕਰਹਿ ਤੇਰੀ ਚਾਕਰੀ; ਵਿਣੁ ਨਾਵੈ. ਹੋਰੁ ਨ ਭਾਇਆ ॥

eik kharre kareh teree chaakaree; vin naavai. hor na bhaaeaa |

Sant Singh KhalsaSome stand and serve You; without the Name, nothing else pleases them.
Manmohan SinghSome stands at Thy door and perform Thine service. Except the Name nothing else is pleasing to them.
Manmohan Singh (Punjabi)ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
Fareedkot Teekaਏਕ ਪੁਰਸ ਸਾਵਧਾਨ ਹੋ ਕਰ ਤੇਰੀ ਭਗਤੀ ਕਰਤੇਂ ਹੈਂ ਨਾਮ ਤੇ ਬਿਨਾ ਤਿਨ ਕੋ ਔਰ ਕੁਛ ਨਹੀਂ ਭਾਇਆ ਹੈ॥
Prof. Sahib Singh(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।

ਪਦ ਅਰਥ ਖੜੇ = ਖਲੋ ਕੇ, ਸੁਚੇਤ ਹੋ ਕੇ। ਇਕਿ = ਕਈ ਜੀਵ।

SikhNet (Spanish)Ellos están esperando en Tu Puerta, como Tus Esclavos, añorando nada más que Tu Nombre.

ਹੋਰੁ ਕਾਰ ਵੇਕਾਰ ਹੈ; ਇਕਿ ਸਚੀ ਕਾਰੈ ਲਾਇਆ ॥

hor kaar vekaar hai; ik sachee kaarai laaeaa |

Sant Singh KhalsaAny other task would be worthless to them-You have enjoined them to Your True Service.
Manmohan SinghSome Thou hast put to Thine true service. Any other service is worthless for them.
Manmohan Singh (Punjabi)ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
Fareedkot Teekaਜਿਨ ਇਕ ਪੁਰਸ਼ੋਂ ਕੋ ਤੈਂ ਸਚੀ ਕਾਰ ਭਗਤੀ ਮੇਂ ਲਾਇਆ ਹੈ ਤਿਨੋਂ ਨੇ ਔਰ ਕਾਰ ਕੋ ਬਿਅਰਥ ਜਾਨਿਆ ਹੈ॥
Prof. Sahib Singhਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
SikhNet (Spanish)Todo lo demás es vano para ellos, porque están dedicados a Tu Verdadera Tarea.

ਪੁਤੁ ਕਲਤੁ ਕੁਟੰਬੁ ਹੈ; ਇਕਿ ਅਲਿਪਤੁ ਰਹੇ. ਜੋ ਤੁਧੁ ਭਾਇਆ ॥

put kalat kuttanb hai; ik alipat rahe. jo tudh bhaaeaa |

Sant Singh KhalsaIn the midst of children, spouse and relations, some still remain detached; they are pleasing to Your Will.
Manmohan SinghSome, who are pleasing to Thee, remain detached in the midst of their sons, wife and other relations.
Manmohan Singh (Punjabi)ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
Fareedkot Teekaਜਿਨ ਪੁਰਸ਼ੋਂ ਕਾ ਕਰਤਬ ਤੇਰੇ ਕੋ ਭਾਇਆ ਹੈ, ਸੋ ਇਸਤ੍ਰੀ ਪੁਤ੍ਰ ਕੁਟੰਬ ਮੇਂ ਅਲਿਪਤ ਰਹਤੇ ਹੈਂ॥
Prof. Sahib Singhਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;

ਪਦ ਅਰਥ ਕਲਤੁ = ਇਸਤ੍ਰੀ। ਅਲਿਪਤੁ = ਨਿਰਲੇਪ, ਨਿਰਮੋਹ।

SikhNet (Spanish)Ellos viven desapegados, aun estando en su hogar, porque Tú has gozado de ellos en el Amor.

ਓਹਿ ਅੰਦਰਹੁ ਬਾਹਰਹੁ ਨਿਰਮਲੇ; ਸਚੈ ਨਾਇ ਸਮਾਇਆ ॥੩॥

ohi andarahu baaharahu niramale; sachai naae samaaeaa |3|

Sant Singh KhalsaInwardly and outwardly, they are pure, and they are absorbed in the True Name. ||3||
Manmohan SinghFrom within and without they are pure and remain absorbed in the true Name.
Manmohan Singh (Punjabi)ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
Fareedkot Teekaਔਰ ਹੇ ਸਚੇ! ਜਿਨ ਕਾ ਮਨ ਤੇਰੇ ਨਾਮ ਵਿਖੇ ਸਮਾਇਆ ਹੈ, ਸੋ ਪੁਰਸ਼ ਮਨ ਤਨ ਕਰ ਉਜਲੇ ਅਰਥਾਤ ਪਾਪ ਕਰਮ ਸੇ ਰਹਤ ਹੂਏ ਹੈਂ॥੩॥☬ਸਿਧੋਂ ਕੇ ਪ੍ਰਥਾਇ ਸਲੋਕ ਉਚਾਰਤੇ ਹੈਂ ਅਚਲ ਮੇਂ:
Prof. Sahib Singhਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥

ਪਦ ਅਰਥ ਓਹਿ = ('ਓਹੁ' ਤੋਂ ਬਹੁ-ਵਚਨ) ਉਹ ਜੀਵ। ਨਾਇ = ਨਾਮ ਵਿਚ ॥੩॥

SikhNet (Spanish)Ellos son puros por dentro y por fuera, y habitan siempre en Tu Nombre. (3)

Open this shabad →

Shabad Guru Nanak Dev Ji Raag Maajh

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸੁਇਨੇ ਕੈ ਪਰਬਤਿ. ਗੁਫਾ ਕਰੀ; ਕੈ ਪਾਣੀ ਪਇਆਲਿ ॥

sueine kai parabat. gufaa karee; kai paanee peaal |

Sant Singh KhalsaI may make a cave, in a mountain of gold, or in the water of the nether regions;
Manmohan SinghI may make a cavern in the mountain of gold or in the water of the nether-world.
Manmohan Singh (Punjabi)ਮੈਂ ਸੋਨੇ ਦੇ ਪਹਾੜ ਵਿੱਚ ਜਾ ਪਾਤਾਲ ਦੇ ਜਲ ਅੰਦਰ ਕੰਦਰਾਂ ਬਣਾ ਲਵਾਂ।
Fareedkot Teekaਸਿਧੀ ਕੇ ਪ੍ਰਤਾਪ ਸੁਮੇਰ ਪਰਬਤ ਪਰ ਜਾ ਕਰ ਗੁਫਾ ਕਰੀਏ, (ਕੈ) ਅਥਵਾ ਪਾਣੀ ਹਾਡੇ ਪਤਾਲ ਮੇਂ ਕਰੀਏ॥
Prof. Sahib Singhਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ);

ਪਦ ਅਰਥ ਸੁਇਨੇ ਕੈ ਪਰਬਤਿ = ਸੋਨੇ ਦੇ ਸੁਮੇਰ ਪਹਾੜ ਉਤੇ। ਕਰੀ = ਮੈਂ ਬਣਾ ਲਵਾਂ। ਕੈ = ਜਾਂ, ਭਾਵੇਂ, ਚਾਹੇ। ਪਇਆਲਿ = ਪਾਤਾਲ ਵਿਚ। ਪਾਣੀ ਪਇਆਲਿ = ਹੇਠਾਂ ਪਾਣੀ ਵਿਚ।

SikhNet (Spanish)Si yo habitara en la cueva de una montaña dorada, o en la oscura profundidad de los océanos,

ਕੈ ਵਿਚਿ ਧਰਤੀ. ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥

kai vich dharatee. kai aakaasee; uradh rahaa sir bhaar |

Sant Singh KhalsaI may remain standing on my head, upside-down, on the earth or up in the sky;
Manmohan SinghI may remain standing on my head, upside down either in the earth or on the sky.
Manmohan Singh (Punjabi)ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ।
Fareedkot Teekaਅਥਵਾ ਧਰਤੀ ਕੇ ਮਧ ਗੁਫਾ ਕਰੀਏ, ਅਥਵਾ ਅਕਾਸ ਮੇਂ ਜੋ ਲੋਕ ਹੈਂ ਮਹਰਜਨ ਸੰਤ ਤਪ ਤਿਨ ਮੇਂ ਜਾਇ ਰਹੀਏ, ਅਥਵਾ (ਉਰਧਿ) ਊਪਰ ਕੋ ਚਰਨ ਕਰ ਖੜਾ ਰਹਾਂ ਸਿਰ ਭਾਰ ਹੋ ਕੇ ਜਿਸ ਕੋ ਕਪਾਲੀ ਆਸਣ ਕਹਤੇ ਹੈਂ॥
Prof. Sahib Singhਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ,

ਪਦ ਅਰਥ ਉਰਧਿ = ਉੱਚਾ, ਉਲਟਾ, ਪੁੱਠਾ। ਸਿਰਿ ਭਾਰਿ = ਸਿਰ ਦੇ ਭਾਰ।

SikhNet (Spanish)o sobre la tierra o en los cielos.

ਪੁਰੁ ਕਰਿ ਕਾਇਆ ਕਪੜੁ ਪਹਿਰਾ; ਧੋਵਾ ਸਦਾ ਕਾਰਿ ॥

pur kar kaaeaa kaparr pahiraa; dhovaa sadaa kaar |

Sant Singh KhalsaI may totally cover my body with clothes, and wash them continually;
Manmohan SinghI may fully cover my body by wearing clothes and to wash them may be my everyday work.
Manmohan Singh (Punjabi)ਮੈਂ ਬਸਤਰ ਪਹਿਨ ਕੇ ਆਪਣੀ ਦੇਹਿ ਨੂੰ ਪੂਰੀ ਤਰ੍ਹਾਂ ਢਕ ਲਵਾਂ, ਅਤੇ ਉਹਨਾਂ ਨੂੰ ਧੋਣਾ ਹਰ ਰੋਜ ਦਾ ਕੰਮ ਹੋਵੇ।
Fareedkot Teekaਦੇਹ ਕੋ ਪੂਰਨ ਕਰ ਕੇ ਬਸਤ੍ਰ ਪਹਰਾਂ, ਭਾਵ ਏਹ ਕਿ ਐਸਾ ਸੰਜਮੀ ਹੋਵਾਂ ਅਪਨਾ ਰੰਗ ਭੀ ਕਿਸੀ ਕੋ ਨ ਦੇਖਾਵਾਂ, (ਧੋਵਾ) ਨੇਤੀ ਧੋਤੀ ਕਰਮ ਕਰਾਂ ਅਰਥਾਤ ਜੋਗ ਸਾਧਨਾ ਸਦਾ ਹੀ ਐਸੀ ਕਾਰ ਕਰਾਂ॥
Prof. Sahib Singhਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ,

ਪਦ ਅਰਥ ਪੁਰੁ = ਪੂਰੇ ਤੌਰ ਤੇ। ਸਦਾਕਾਰਿ = ਸਦਾ ਹੀ।

SikhNet (Spanish)Si me conservara siempre parado sobre mi cabeza, o me pusiera ropa esplendorosa y me conservara siempre limpio y adornado.

ਬਗਾ ਰਤਾ. ਪੀਅਲਾ ਕਾਲਾ; ਬੇਦਾ ਕਰੀ ਪੁਕਾਰ ॥

bagaa rataa. peealaa kaalaa; bedaa karee pukaar |

Sant Singh KhalsaI may shout out loud, the white, red, yellow and black Vedas;
Manmohan SinghI may shout aloud the white the red, the yellow and the black Vedas.
Manmohan Singh (Punjabi)ਮੈਂ ਚਿੱਟੇ (ਸ਼ਾਮ) ਲਾਲ (ਰਿਗ) ਪੀਲੇ (ਯਜੁਰ) ਅਤੇ ਕਾਲੇ (ਅਥਰਵਣ) ਵੇਦਾਂ ਨੂੰ ਉਚੀ ਉਚੀ ਪੜ੍ਹਾ।
Fareedkot Teekaਬਗਾ ਸ੍ਵੇਤ ਰੂਪ ਸਿਆਮ ਬੇਦ (ਰਤਾ) ਰੰਗ (ਪੀਅਲਾ) ਜੁਜਰ (ਕਾਲਾ) ਅਥਰਬਣ ਇਨ ਬੇਦੋਂ ਕਾ ਪੁਕਾਰ ਅਰਥਾਤ ਪਾਠ ਭੀ ਕਰੀਏ, ਵਾ ਭਾਗਵਤ ਮੇਂ ਜੋ ਚਾਰ ਜੁਗ ਕੇ ਅਵਤਾਰੋਂ ਕੇ ਚਾਰ ਰੰਗ ਲਿਖੇ ਹੈਂ ਤਿਨ ਕੇ ਧਿਆਨ ਸਹਤ ਬੇਦੋਂ ਕਾ ਪਾਠ ਕਰੀਏ॥
Prof. Sahib Singhਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ,
SikhNet (Spanish)O si recitara en voz estruendosa los Vedas de magia blanca, roja, amarilla o negra,

ਹੋਇ ਕੁਚੀਲੁ. ਰਹਾ ਮਲੁ ਧਾਰੀ; ਦੁਰਮਤਿ ਮਤਿ ਵਿਕਾਰ ॥

hoe kucheel. rahaa mal dhaaree; duramat mat vikaar |

Sant Singh KhalsaI may even live in dirt and filth. And yet, all this is just a product of evil-mindedness, and intellectual corruption.
Manmohan SinghI may live dirty and filthy. But all this is an evil intellect and a pernicious mentality.
Manmohan Singh (Punjabi)ਮੈਂ ਗੰਦਾ ਅਤੇ ਮਲੀਣ ਰਹਾਂ। ਪ੍ਰੰਤੂ ਇਹ ਸਾਰਾ ਕੁਛ ਮੰਦੀ ਅਕਲ ਅਤੇ ਪਲੀਤ ਸੁਰਤ ਹੀ ਹੈ।
Fareedkot Teekaਔ (ਕੁਚੀਲੁ) ਕੁਤਸਤ ਬਸਤ੍ਰਾਂ ਵਾਲਾ ਹੋ ਕੇ ਸਰੀਰ ਪਰ ਭੀ ਮਲ ਧਾਰੀ ਰਹਾਂ, ਯਦਪਿ ਜੀਨ ਇਤਨੇ ਕਰਮ ਕਰੇ ਜੇਕਰ ਬੁਧੀ ਮੇਂ ਖੋਟੀ ਸਿਖਿਆ ਹੈ ਤਬ ਪੂਰਬੋਕਤ ਤਿਨ ਕੇ ਕਰਮ ਸਭ ਵਿਕਾਰ ਅਰਥਾਤ ਬਿਅਰਥ ਹੈਂ॥☬ਜੇ ਸਿਧ ਕਹੇ ਕਿ ਆਪਕਾ ਮਤ ਕਿਆ ਹੈ ਅਰੁ ਅਪਨੇ ਆਪਕੋ ਕਯਾ ਮਾਨਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ।

ਪਦ ਅਰਥ ਕੁਚੀਲੁ = ਗੰਦਾ। ਮਲੁਧਾਰੀ = ਮੈਲਾ।

SikhNet (Spanish)o viviera todo sucio y descuidado, de todas maneras no me liberaría de mi ignorancia y falsedad.

ਨਾ ਹਉ. ਨਾ ਮੈ, ਨਾ ਹਉ ਹੋਵਾ; ਨਾਨਕ ਸਬਦੁ ਵੀਚਾਰਿ ॥੧॥

naa hau. naa mai, naa hau hovaa; naanak sabad veechaar |1|

Sant Singh KhalsaI was not, I am not, and I will never be anything at all! O Nanak, I dwell only on the Word of the Shabad. ||1||
Manmohan SinghNanak, I ponder over only the Name of God, without which neither I was nor I am and nor I shall be worth anything.
Manmohan Singh (Punjabi)ਨਾਨਕ, ਮੈਂ ਕੇਵਲ ਹਰੀ ਦੇ ਨਾਮ ਦਾ ਚਿੰਤਨ ਕਰਦਾ ਹਾਂ, ਜਿਸ ਦੇ ਬਗੈਰ ਕਿਸੇ ਮੁੱਲ ਦਾ ਨਾਂ ਮੈਂ ਸੀ, ਨਾਂ ਮੈਂ ਹਾਂ ਤੇ ਨਾਂ ਹੀ ਮੈਂ ਹੋਵਾਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾ ਮੈਂ ਭੂਤ ਕਾਲ ਮੇਂ ਥਾ ਨਾ ਕਿਛੁ ਅਬ ਹੀ ਬਣਾ ਹੂੰ ਨਾ ਮੈਂ ਭਵਿਖਤ ਮੇਂ ਹੀ ਹੋਵਾਂਗਾ, ਹਮ ਤੋ (ਸਬਦ) ਬ੍ਰਹਮ ਕਾ ਹੀ ਵਿਚਾਰ ਕਰਤੇ ਹਾਂ॥☬ਸਿਧੋਂ ਨੇ ਪੂਛਾ ਕਿ ਹੇ ਭਗਵਨ! ਜੀਵ ਦੁਖੀ ਕੈਸੇ ਹੋ ਰਹਾ ਹੈ ਅਰੁ ਸੁਖੀ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ॥੧॥
SikhNet (Spanish)Solamente a través de la Palabra del Shabd del Guru mi ego es canalizado y logro trascender el sentido del “yo soy”. (1)

Open this shabad →

Shabad Guru Nanak Dev Ji Raag Maajh

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਵਸਤ੍ਰ ਪਖਾਲਿ. ਪਖਾਲੇ ਕਾਇਆ; ਆਪੇ ਸੰਜਮਿ ਹੋਵੈ ॥

vasatr pakhaal. pakhaale kaaeaa; aape sanjam hovai |

Sant Singh KhalsaThey wash their clothes, and scrub their bodies, and try to practice self-discipline.
Manmohan SinghMan washes his cloth and washes his body and thinks that he is automatically rendered pure.
Manmohan Singh (Punjabi)ਬੰਦਾ ਆਪਣੇ ਕਪੜੇ ਧੋਦਾਂ ਹੈ ਤੇ ਆਪਣੀ ਦੇਹਿ ਧੋਦਾਂ ਹੈ ਅਤੇ ਖਿਆਲ ਕਰਦਾ ਹੈ ਕਿ ਉਹ ਖੁਦ-ਬ-ਖੁਦ ਹੀ ਪਵਿੱਤ੍ਰ ਹੋ ਗਿਆ ਹੈ।
Fareedkot Teekaਬਸਤ੍ਰ (ਪਖਾਲਿ) ਧੋ ਲੈਣੇ ਪੁਨਾ ਦੇਹ ਧੋ ਲੈਣੀ ਔਰ ਆਪ ਹੀ ਸੰਜਮੀ ਹੋ ਬੈਠਣਾ, ਭਾਵ ਏਹ ਕਿ ਆਪ ਕੋ ਪਵਿਤ੍ਰ ਮਾਨਣਾ॥
Prof. Sahib Singh(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,

ਪਦ ਅਰਥ ਵਸਤ੍ਰ = ਕਪੜੇ। ਪਖਾਲਿ = ਧੋ ਕੇ। ਆਪੇ = ਆਪ ਹੀ, ਆਪਣੇ ਵਲੋਂ। ਸੰਜਮਿ = ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ ਵਿਚ ਕਰ ਲਿਆ ਹੈ, ਰਿਸ਼ੀ, ਤਪਸ੍ਵੀ।

SikhNet (Spanish)Si uno lava su ropa y su cuerpo, y observa todas las disciplinas de autocontrol,

ਅੰਤਰਿ ਮੈਲੁ ਲਗੀ. ਨਹੀ ਜਾਣੈ; ਬਾਹਰਹੁ ਮਲਿ ਮਲਿ ਧੋਵੈ ॥

antar mail lagee. nahee jaanai; baaharahu mal mal dhovai |

Sant Singh KhalsaBut they are not aware of the filth staining their inner being, while they try and try to wash off the outer dirt.
Manmohan SinghKnowing not of filth attaching to his inner-self he rubs and cleanses himself externally.
Manmohan Singh (Punjabi)ਇਹ ਨਾਂ ਜਾਣਦਾ ਹੋਇਆ ਕਿ ਉਸ ਦੇ ਅੰਦਰਵਾਰ ਮਲੀਣਤਾ ਲੱਗੀ ਹੋਈ ਹੈ, ਉਹ ਆਪਣਾ ਬਾਹਰਵਾਰ ਰਗੜਦਾ ਤੇ ਸਾਫ ਕਰਦਾ ਹੈ।
Fareedkot Teekaਅੰਤ੍ਰ ਕੀ ਮੈਲ ਅਰਥਾਤ ਬੇਦ ਵਾਦ ਕੀ ਵਾ (ਅੰਤਿਰ) ਅੰਤਹਕਰਣ ਮੇਂ ਜੋ ਰਾਗ ਦ੍ਵੈਖ ਰੂਪੀ ਮੈਲ ਲਗੀ ਹੂਈ ਹੈ, ਉਸ ਕੋ ਨਹੀਂ ਜਾਨਤਾ, ਬਾਹਰ ਸੇ ਮਲ ਮਲ ਕਰ ਧੋਵਤਾ ਹੈ॥
Prof. Sahib Singh(ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,

ਪਦ ਅਰਥ ਅੰਤਰਿ = ਮਨ ਵਿਚ।

SikhNet (Spanish)se limpia tan sólo de la mugre superficial, pero en lo interior y profundo permanecerá impuro todavía.

ਅੰਧਾ ਭੂਲਿ; ਪਇਆ ਜਮ ਜਾਲੇ ॥

andhaa bhool; peaa jam jaale |

Sant Singh KhalsaThe blind go astray, caught by the noose of Death.
Manmohan SinghThe blind man goes astray and falls into the death's noose.
Manmohan Singh (Punjabi)ਮੁਨਾਖਾ ਮਨੁੱਖ ਕੁਰਾਹੇ ਪੈ ਗਿਆ ਹੈ ਅਤੇ ਮੌਤ ਦੀ ਫਾਹੀ ਵਿੱਚ ਆ ਫਸਦਾ ਹੈ।
Fareedkot Teekaਅਗ੍ਯਾਨੀ ਜੀਵ ਪਰਮੇਸ੍ਵਰ ਸੇ ਭੂਲਾ ਹੂਆ ਜਮ ਕੇ ਜਾਲ ਮੇਂ ਪੜਾ ਹੈ॥
Prof. Sahib Singh(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,

ਪਦ ਅਰਥ ਭੂਲਿ = ਖੁੰਝ ਕੇ। ਜਮ ਜਾਲੇ = ਮੌਤ ਦੇ ਜਾਲ ਵਿਚ, ਉਸ ਧੰਦੇ-ਰੂਪ ਜਾਲ ਵਿਚ ਜਿੱਥੇ ਸਦਾ ਮੌਤ ਦਾ ਡਰ ਟਿਕਿਆ ਰਹੇ।

SikhNet (Spanish)El Mirmidón de la muerte lo tiene atrapado en su red.

ਵਸਤੁ ਪਰਾਈ ਅਪੁਨੀ ਕਰਿ ਜਾਨੈ; ਹਉਮੈ ਵਿਚਿ ਦੁਖੁ ਘਾਲੇ ॥

vasat paraaee apunee kar jaanai; haumai vich dukh ghaale |

Sant Singh KhalsaThey see other people's property as their own, and in egotism, they suffer in pain.
Manmohan SinghHe deems other's commodity as his own and in pride suffers pain.
Manmohan Singh (Punjabi)ਹੋਰਸ ਦੇ ਮਾਲ ਨੂੰ ਉਹ ਆਪਣਾ ਕਰਕੇ ਜਾਣਦਾ ਹੈ ਅਤੇ ਹੰਕਾਰ ਅੰਦਰ ਤਕਲੀਫ ਉਠਾਉਂਦਾ ਹੈ।
Fareedkot Teekaਦੇਹ ਪਰਾਈ ਵਸਤੂ ਹੈ, ਭਾਵ ਏਹ ਕਿ ਇਸ ਕੇ ਅਭਮਾਨੀ ਬਹੁਤ ਹੈਂ, ਜਥਾ ਗੁਰੂ ਵਾਕ-☬"ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ॥"☬ਤਿਸ ਦੇਹ ਕੋ ਅਪਨੀ ਮਾਨਤਾ ਹੈ, ਯਾਂ ਤੇ ਹੰਤਾ ਮਮਤਾ ਮੇਂ ਦੁਖ ਪਾਵਤਾ ਹੈ॥☬ਏਹੁ ਤੋ ਦੁਖ ਪਾਵਨੇ ਕਾ ਪਰਕਾਰ ਕਹਾ ਹੈ, ਅਬ ਸੁਖੀ ਹੋਨੇ ਕਾ ਕਹਤੇ ਹੈਂ:
Prof. Sahib Singhਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।

ਪਦ ਅਰਥ ਦੁਖੁ ਘਾਲੇ = ਦੁੱਖ ਸਹਾਰਦਾ ਹੈ।

SikhNet (Spanish)Se aferra a lo que no es suyo, y en ego, sufre dolor.

ਨਾਨਕ. ਗੁਰਮੁਖਿ ਹਉਮੈ ਤੁਟੈ; ਤਾ ਹਰਿ ਹਰਿ ਨਾਮੁ ਧਿਆਵੈ ॥

naanak. guramukh haumai tuttai; taa har har naam dhiaavai |

Sant Singh KhalsaO Nanak, the egotism of the Gurmukhs is broken, and then, they meditate on the Name of the Lord, Har, Har.
Manmohan SinghNanak, when under the Guru's guidance pride is dispelled, man then reflects over the Lord God's Name.
Manmohan Singh (Punjabi)ਨਾਨਕ, ਜਦ ਗੁਰਾਂ ਦੀ ਅਗਵਾਈ ਤਾਬੇ ਹੰਕਾਰ ਦੂਰ ਹੋ ਜਾਂਦਾ ਹੈ, ਤਦ ਆਦਮੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦੁਆਰਾ ਜੀਵ ਕਾ (ਹਉਮੈ) ਹੰਤਾ ਮਮਤਾ ਰੂਪ ਪੜਦਾ ਟੂਟ ਜਾਵੇ ਤਬ ਮਨ ਤਨ ਕਰ ਹਰੀ ਨਾਮ ਸਿਮਰਨ ਕਰੇ॥
Prof. Sahib Singhਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,
SikhNet (Spanish)Dice Nanak, si el ego se canaliza a través del Guru, uno habita en el Naam, el Nombre del Señor.

ਨਾਮੁ ਜਪੇ ਨਾਮੋ ਆਰਾਧੇ; ਨਾਮੇ ਸੁਖਿ ਸਮਾਵੈ ॥੨॥

naam jape naamo aaraadhe; naame sukh samaavai |2|

Sant Singh KhalsaThey chant the Naam, meditate on the Naam, and through the Naam, they are absorbed in peace. ||2||
Manmohan SinghHe repeats the name meditates on the Name, and through the Name is absorbed in peace.
Manmohan Singh (Punjabi)ਉਹ ਨਾਮ ਦਾ ਉਚਾਰਨ ਕਰਦਾ ਹੈ, ਨਾਮ ਨੂੰ ਸਿਮਰਦਾ ਹੈ, ਅਤੇ ਨਾਮ ਦੇ ਰਾਹੀਂ ਆਰਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰ ਨਾਮ ਕੋ ਜਪੈ ਨਾਮ ਕਾ ਹੀ ਅਰਾਧਨਾ ਕਰੇ, ਨਾਮ ਸੇ ਸੁਖ ਮੇਂ ਸਮਾਇ ਜਾਤਾ ਹੈ॥੨॥
Prof. Sahib Singhਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਸੁਖੀ = ਸੁਖ ਵਿਚ ॥੨॥

SikhNet (Spanish)Reflexiona y medita en el Naam, el Nombre, y a través del Naam, el Nombre, inmérgete en la Gran Paz Divina.(2)

Open this shabad →

Shabad Guru Nanak Dev Ji Raag Maajh

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਕਾਇਆ ਹੰਸਿ ਸੰਜੋਗੁ; ਮੇਲਿ ਮਿਲਾਇਆ ॥

kaaeaa hans sanjog; mel milaaeaa |

Sant Singh KhalsaDestiny has brought together and united the body and the soul-swan.
Manmohan SinghDestiny has brought about the union of body and soul.
Manmohan Singh (Punjabi)ਭਾਵੀ ਨੇ ਦੇਹਿ ਤੇ ਆਤਮਾ ਦਾ ਮਿਲਾਪ ਰਚ ਦਿੱਤਾ ਹੈ।
Fareedkot Teekaਕਾਇਆ ਔਰ (ਹੰਸਿ) ਜੀਵ ਕਾ ਸੰਜੋਗੁ ਕਰਮੋਂ ਕੇ ਮੇਲ ਮੇਂ ਮਿਲਾਇਆ ਹੈ॥
Prof. Sahib Singhਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ।

ਪਦ ਅਰਥ ਹੰਸ = ਜੀਵ। ਸੰਜੋਗੁ ਮੇਲਿ = ਸੰਜੋਗ ਮੇਲ ਕੇ, ਜੋੜ ਮਿਥ ਕੇ।

SikhNet (Spanish)El Señor ha unido el Alma con el cuerpo;

ਤਿਨ ਹੀ ਕੀਆ ਵਿਜੋਗੁ; ਜਿਨਿ ਉਪਾਇਆ ॥

tin hee keea vijog; jin upaaeaa |

Sant Singh KhalsaHe who created them, also separates them.
Manmohan SinghHe who created them has arranged their separation.
Manmohan Singh (Punjabi)ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਉਸੇ ਨੇ ਹੀ ਉਨ੍ਹਾਂ ਦੀ ਜੁਦਾਇਗੀ ਕੀਤੀ ਹੈ।
Fareedkot Teekaਜਿਸ ਤੈਨੇ ਸਰੀਰ ਕੋ ਉਪਜਾਯਾ ਥਾ ਤਿਸ ਨੇ ਹੀ (ਵਿਜੋਗੁ) ਪ੍ਰਾਣਾਂ ਕੋ ਸਰੀਰ ਸੇ ਭਿੰਨ ਕੀਆ ਹੈ॥
Prof. Sahib Singhਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ।

ਪਦ ਅਰਥ ਤਿਨ ਹੀ = ਤਿਨਿ ਹੀ; {ਲਫ਼ਜ਼ 'ਜਿਨਿ' ਦੇ ਟਾਕਰੇ ਤੇ ਲਫ਼ਜ਼ 'ਤਿਨਿ' ਹੈ। ਏਥੇ 'ਤਿਨਿ' ਦੇ ਅੱਖਰ 'ਨ' ਦੀ 'ਿ' ਉੱਡ ਗਈ ਹੈ, ਵੇਖੋ 'ਗੁਰਬਾਣੀ ਵਿਆਕਰਣ' 'ਵਾਕ-ਰਚਨਾ' ਵਿਚ ਅੰਕ 'ਹੀ'}। ਜਿਨਿ = ਜਿਸ (ਪ੍ਰਭੂ) ਨੇ। ਤਿਨ ਹੀ = ਉਸ (ਪ੍ਰਭੂ) ਨੇ। ਤਿਨ ਹੀ = ਉਸੇ ਨੇ ਹੀ।

SikhNet (Spanish)la separación también viene de Él, Quien nos creó.

ਮੂਰਖੁ ਭੋਗੇ ਭੋਗੁ; ਦੁਖ ਸਬਾਇਆ ॥

moorakh bhoge bhog; dukh sabaaeaa |

Sant Singh KhalsaThe fools enjoy their pleasures; they must also endure all their pains.
Manmohan SinghThe fool enjoys revelments and undergoes all the agonies.
Manmohan Singh (Punjabi)ਮੂੜ੍ਹ ਰੰਗ ਰਲੀਆਂ ਮਾਣਦਾ ਹੈ ਅਤੇ ਸਮੂਹ ਕਸ਼ਟ ਸਹਾਰਦਾ ਹੈ।
Fareedkot Teekaਮੂਰਖ ਐਸੇ ਭੋਗ ਭੋਗਤਾ ਹੈ ਜਿਸ ਸੇ (ਸਬਾਇਆ) ਅਧਿਕ ਦੁਖ ਹੋਤਾ ਹੈ॥
Prof. Sahib Singh(ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ।

ਪਦ ਅਰਥ ਸਬਾਇਆ = ਸਾਰੇ।

SikhNet (Spanish)El tonto goza de sí mismo y sufre dolor;

ਸੁਖਹੁ ਉਠੇ ਰੋਗ; ਪਾਪ ਕਮਾਇਆ ॥

sukhahu utthe rog; paap kamaaeaa |

Sant Singh KhalsaFrom pleasures, arise diseases and the commission of sins.
Manmohan SinghFrom worldly pleasures and committing sins arise diseases.
Manmohan Singh (Punjabi)ਸੰਸਾਰੀ ਭੋਗ ਬਿਲਾਸ ਅਤੇ ਗੁਨਾਹ ਕਰਨ ਤੋਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ।
Fareedkot Teekaਜਿਸ ਸੁਖ ਕੀ ਅਧਿਕਤਾ ਕੇ ਵਾਸਤੇ ਪਾਪ ਕਮਾਇਆ ਹੈ ਤਿਸ ਸੁਖ ਸੇ ਤੋ ਰੋਗ ਉਦੇ ਹੋਤੇ ਹੈਂ॥
Prof. Sahib Singhਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ।
SikhNet (Spanish)del placer nace la pena y uno comete errores.

ਹਰਖਹੁ ਸੋਗੁ ਵਿਜੋਗੁ; ਉਪਾਇ ਖਪਾਇਆ ॥

harakhahu sog vijog; upaae khapaaeaa |

Sant Singh KhalsaFrom sinful pleasures come sorrow, separation, birth and death.
Manmohan SinghFrom sinful enjoyment proceed sorrow, separation from the Lord, birth and death.
Manmohan Singh (Punjabi)ਪਾਪਾਂ ਭਰੀਆਂ ਮੌਜ-ਬਹਾਰਾ ਤੋਂ ਅਫਸੋਸ, ਸਾਈਂ ਨਾਲੋਂ ਜੁਦਾਇਗੀ, ਜਨਮ ਤੇ ਮੌਤ ਉਤਪੰਨ ਹੁੰਦੇ ਹਨ।
Fareedkot Teekaਹਰਖ ਸੇ ਸੋਗ ਹੋਤਾ ਹੈ, ਸੰਜੋਗ ਹੋ ਕਰ ਵਿਜੋਗ ਹੋਤਾ ਹੈ ਇਸ ਤਰਾਂ ਜਗਤ ਉਤਪਤ ਕਰ ਕੇ ਨਾਸ ਕੀਆ ਹੈ॥
Prof. Sahib Singh(ਭੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

ਪਦ ਅਰਥ ਹਰਖਹੁ = ਖ਼ੁਸ਼ੀ ਤੋਂ।

SikhNet (Spanish)Así estamos separados de Dios, y el nacimiento conduce solamente a la muerte.

ਮੂਰਖ ਗਣਤ ਗਣਾਇ; ਝਗੜਾ ਪਾਇਆ ॥

moorakh ganat ganaae; jhagarraa paaeaa |

Sant Singh KhalsaThe fools try to account for their misdeeds, and argue uselessly.
Manmohan SinghEntering into the accounts of misdeeds the fool is involved in an imbroglio.
Manmohan Singh (Punjabi)ਕੁਕਰਮਾਂ ਦੇ ਹਿਸਾਬ ਕਿਤਾਬ ਅੰਦਰ ਪੈ ਕੇ ਬੇਵਕੂਫ ਗੋਰਖ-ਧੰਦੇ ਅੰਦਰ ਫਸ ਜਾਂਦਾ ਹੈ।
Fareedkot Teekaਮੂਰਖ ਜੀਵ ਨੇ ਕੁਕਰਮੋਂ ਕੀ ਗਿਣਤੀ ਗਣਾਇ ਕਰ ਜਨਮ ਮਰਣ ਕਾ ਝਗੜਾ ਪਾ ਰਖਾ ਹੈ॥
Prof. Sahib Singhਮੂਰਖਾਂ ਵਾਲੇ ਕੰਮ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।

ਪਦ ਅਰਥ ਗਣਤ ਗਣਾਇ = ਲੇਖਾ ਲਿਖਾ ਕੇ। ਮੂਰਖ ਗਣਤ ਗਣਾਇ = ਮੂਰਖਾਂ ਵਾਲੇ ਕੰਮ ਕਰ ਕੇ।

SikhNet (Spanish)En la ignorancia uno se embrolla en argumentos inútiles;

ਸਤਿਗੁਰ ਹਥਿ ਨਿਬੇੜੁ; ਝਗੜੁ ਚੁਕਾਇਆ ॥

satigur hath niberr; jhagarr chukaaeaa |

Sant Singh KhalsaThe judgement is in the Hands of the True Guru, who puts an end to the argument.
Manmohan SinghThe judgement is in the hands of the True Guru, who puts an end to the dispute.
Manmohan Singh (Punjabi)ਫੈਸਲਾ ਸੱਚੇ ਗੁਰਾਂ ਦੇ ਹੱਥਾਂ ਵਿੱਚ ਹੈ, ਜੋ ਬਖੇੜੇ ਨੂੰ ਖਤਮ ਕਰ ਦਿੰਦੇ ਹਨ।
Fareedkot Teekaਜਿਨ ਕਾ ਸਤਿਗੁਰੋਂ ਕੇ ਹਾਥ ਮੇਂ (ਨਿਬੇੜੁ) ਇਨਸਾਫ ਆਯਾ ਹੈ, ਤਿਨ ਕਾ ਝਗੜਾ ਚੁਕਾ ਦੀਆ ਹੈ, ਭਾਵ ਏਹ ਕਿ ਜਨਮ ਮਰਣ ਸੇ ਰਹਤ ਕਰ ਦੀਏ ਹੈਂ॥
Prof. Sahib Singh(ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ।

ਪਦ ਅਰਥ ਝਗੜੁ = ਜਨਮ ਮਰਨ ਦਾ ਲੰਬਾ ਝੰਬੇਲਾ।

SikhNet (Spanish)pero el Guru tiene la última palabra y Él solamente puede resolver nuestras dudas.

ਕਰਤਾ ਕਰੇ. ਸੁ ਹੋਗੁ; ਨ ਚਲੈ ਚਲਾਇਆ ॥੪॥

karataa kare. su hog; na chalai chalaaeaa |4|

Sant Singh KhalsaWhatever the Creator does, comes to pass. It cannot be changed by anyone's efforts. ||4||
Manmohan SinghWhat the Creator does that comes to pass. By man's effacing effort it cannot be effaced.
Manmohan Singh (Punjabi)ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ। ਇਨਸਾਨ ਦੇ ਹਟਾਉਣ ਨਾਲ ਇਹ ਹਟ ਨਹੀਂ ਸਕਦਾ।
Fareedkot Teekaਕਰਤਾ ਪੁਰਖ ਜੋ ਕਰਤਾ ਹੈ, ਸੋ ਹੋਤਾ ਹੈ ਕਿਸੀ ਕਾ ਫੇਰਿਆ ਹੂਆ ਫਿਰਤਾ ਨਹੀਂ, ਭਾਵ ਕਰਮ ਫਲ ਭੋਗੇ ਬਿਨਾਂ ਮਿਟਤਾ ਨਹੀਂ॥੪॥☬ਸੁਲਤਾਨ ਪੁਰ ਨਿਵਾਜ ਪੜਾਉਣੇ ਵਾਲੇ ਕਾਜੀ ਕੇ ਸਾਥ ਕਈ ਸਲੋਕ ਹੂਏ ਹੈਂ:
Prof. Sahib Singh(ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੪॥

ਪਦ ਅਰਥ ਸੁ ਹੋਗੁ = ਉਹੀ ਹੋਵੇਗਾ ॥੪॥

SikhNet (Spanish)Nadie tiene el poder de influenciar a Dios, solamente pasa lo que es Su Voluntad. (4)

Open this shabad →

Shabad Guru Nanak Dev Ji Raag Maajh continues on Ang 140

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਕੂੜੁ ਬੋਲਿ. ਮੁਰਦਾਰੁ ਖਾਇ ॥

koorr bol. muradaar khaae |

Sant Singh KhalsaTelling lies, they eat dead bodies.
Manmohan SinghBy uttering falsehood, man eats carrion,
Manmohan Singh (Punjabi)ਝੂਠ ਬੋਲ ਕੇ ਆਦਮੀ ਜਿਵੇ ਮੁਰਦੇ ਨੂੰ ਖਾਂਦਾ ਹੈ।
Fareedkot Teekaਹੇ ਕਾਜੀ! ਜੋ ਝੂਠ ਬੋਲ ਕਰ ਖਾਨਾ ਹੈ, ਸੋ ਮੁਰਦਾਰ ਹੈ, ਭਾਵ ਏਹ ਕਿ ਹਰਾਮ ਖਾਣਾ ਹੈ॥
Prof. Sahib Singh(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ,

ਪਦ ਅਰਥ ਮੁਰਦਾਰੁ = ਹਰਾਮ, ਪਰਾਇਆ ਹੱਕ।

SikhNet (Spanish)Diciendo mentiras, comen cuerpos muertos,

Open this shabad (5 lines, Angs 139-140) →

Ang 139 of 1430