ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ; ਕੀਰਤਨੁ ਹਰਿ ਹਰਿ ਗਾਈ ॥
khuliaa karam kripaa bhee tthaakur; keeratan har har gaaee |
Sant Singh KhalsaGood karma has dawned for me - my Lord and Master has become merciful. I sing the Kirtan of the Praises of the Lord, Har, Har.
Manmohan SinghMy destiny has awakened, the Lord has shown mercy unto me and sing the Lord-Master's praise.
Manmohan Singh (Punjabi)ਮੇਰੀ ਕਿਸਮਤ ਜਾਗ ਉੱਠੀ ਹੈ, ਸਾਈਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਅਤੇ ਮੈਂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਬ ਭਾਗ ਖੁਲਿਆ ਔਰ ਠਾਕੁਰ ਜੀ ਕੀ ਕ੍ਰਿਪਾ ਭਈ ਤੌ ਮੈਨੇ ਹਰੀ ਹਰਿ ਕੀਰਤੀ ਗਾਈ ਹੈ॥
Prof. Sahib Singhਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ।ਪਦ ਅਰਥ ਕਰਮੁ = ਭਾਗ। ਖੁਲਿਆ ਕਰਮੁ = ਭਾਗ ਜਾਗ ਪਿਆ। ਕ੍ਰਿਪਾ ਠਾਕੁਰ = ਠਾਕੁਰ ਦੀ ਕ੍ਰਿਪਾ। ਗਾਈ = ਗਾਂਦਾ ਹੈ।
SikhNet (Spanish)Mira, mi Destino ha despertado, el Maestro ha tenido Compasión de mí y ahora canto las Alabanzas del Señor.
ਸ੍ਰਮੁ ਥਾਕਾ ਪਾਏ ਬਿਸ੍ਰਾਮਾ; ਮਿਟਿ ਗਈ ਸਗਲੀ ਧਾਈ ॥੧॥
sram thaakaa paae bisraamaa; mitt gee sagalee dhaaee |1|
Sant Singh KhalsaMy struggle is ended; I have found peace and tranquility. All my wanderings have ceased. ||1||
Manmohan SinghMy anguish is over, I have found peace and my wandering has all ceased.
Manmohan Singh (Punjabi)ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ।
Fareedkot Teekaਅਬ ਜਨਮ ਮਰਨ ਕਾ ਜੋ ਕਸ੍ਟ ਥਾ, ਸੋ (ਥਾਕਾ) ਰਹਿ ਗਿਆ ਹੈ ਔ (ਬਿਸ੍ਰਾਮਾ) ਅਨੰਦ ਪਾਏ ਹੈਂ, ਪੁਨਾ ਸਗਲੀ ਧਾਈ ਮਿਟ ਗਈ ਅਰਥਾਤ ਜੂਨੀਓਂ ਕੀ ਧਾਵਣੀ ਦੂਰ ਹੂਈ ਹੈ॥੧॥
Prof. Sahib Singhਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ॥੧॥ਪਦ ਅਰਥ ਸ੍ਰਮੁ = ਥਕੇਵਾਂ, ਦੌੜ-ਭੱਜ। ਬਿਸ੍ਰਾਮਾ = ਟਿਕਾਣਾ। ਧਾਈ = ਧਾਵਨ, ਭਟਕਣਾ ॥੧॥
SikhNet (Spanish)Ya no hago esfuerzo, he encontrado la Paz y todas mis idas y venidas han cesado.(1)
ਅਬ ਮੋਹਿ; ਜੀਵਨ ਪਦਵੀ ਪਾਈ ॥
ab mohi; jeevan padavee paaee |
Sant Singh KhalsaNow, I have obtained the state of eternal life.
Manmohan SinghI have now obtained the dignity of eternal life.
Manmohan Singh (Punjabi)ਮੈਨੂੰ ਹੁਣ ਅਮਰ ਜ਼ਿੰਦਗੀ ਦਾ ਦਰਜਾ ਮਿਲ ਗਿਆ ਹੈ।
Fareedkot Teekaਅਬ ਮੈਨੇ ਜੀਵਨ ਪਦਵੀ ਪਾਈ ਹੈ॥
Prof. Sahib Singhਹੁਣ ਮੈਂ ਆਤਮਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ।ਪਦ ਅਰਥ ਮੋਹਿ = ਮੈ। ਜੀਵਨ ਪਦਵੀ = ਆਤਮਕ ਜੀਵਨ ਦਾ ਦਰਜਾ।
SikhNet (Spanish)Ahora he logrado la Vida Eterna
ਚੀਤਿ ਆਇਓ ਮਨਿ ਪੁਰਖੁ ਬਿਧਾਤਾ; ਸੰਤਨ ਕੀ ਸਰਣਾਈ ॥੧॥ ਰਹਾਉ ॥
cheet aaeo man purakh bidhaataa; santan kee saranaaee |1| rahaau |
Sant Singh KhalsaThe Primal Lord, the Architect of Destiny, has come into my conscious mind; I seek the Sanctuary of the Saints. ||1||Pause||
Manmohan SinghSeeking the refuge of the saints, remember I the Creator-Lord within my mind. Pause.
Manmohan Singh (Punjabi)ਸਾਧੂਆਂ ਦੀ ਪਨਾਹ ਲੈ ਕੇ ਮੈਂ ਆਪਣੇ ਮਨ ਅੰਦਰ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਕਿਉਂਕਿ ਸੰਤੋਂ ਕੀ ਸਰਣਾਈ ਹੋਣੇ ਤੇ ਮੇਰੇ ਕੋ ਬਿਧਾਤਾ ਪੁਰਖ ਯਾਦ ਆਇਆ ਹੈ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸਰਨ ਪੈਣ ਕਰਕੇ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਸਰਬ-ਵਿਆਪਕ ਸਿਰਜਣ-ਹਾਰ ਪ੍ਰਭੂ ਆ ਵੱਸਿਆ ਹੈ, ॥੧॥ ਰਹਾਉ ॥ਪਦ ਅਰਥ ਚੀਤਿ = ਚਿੱਤ ਵਿਚ। ਮਨਿ = ਮਨ ਵਿਚ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ ॥੧॥ ਰਹਾਉ ॥
SikhNet (Spanish)y mi Único Dios Creador ha protegido mi mente en el Refugio de los Santos.(1-Pausa)
ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ; ਨਿਵਰੇ ਸਗਲ ਬੈਰਾਈ ॥
kaam krodh lobh mohu nivaare; nivare sagal bairaaee |
Sant Singh KhalsaSexual desire, anger, greed and emotional attachment are eradicated; all my enemies are eliminated.
Manmohan SinghI have banished lust, wrath, avarice and worldly attachment and all mine enemies, too, are wiped off.
Manmohan Singh (Punjabi)ਮੈਂ ਸ਼ਹਿਵਤ ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਦੂਰ ਕਰ ਛੱਡੇ ਹਨ ਅਤੇ ਮੇਰੇ ਸਾਰੇ ਦੁਸ਼ਮਨ ਭੀ ਮਿੱਟ ਗਏ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ, ਨਿਵਰਤ ਕੀਏ ਹੈਂ ਔਰੁ ਹੋਰੁ ਸਭ ਵੈਰੀ ਨਿਵਿਰਤ ਹੂਏ ਹੈਂ॥
Prof. Sahib Singh(ਜਿਹੜਾ ਮਨੁੱਖ ਸੰਤ ਜਨਾਂ ਦੀ ਸਰਨ ਪੈਂਦਾ ਹੈ ਉਹ ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਸਾਰੇ ਵਿਕਾਰ) ਦੂਰ ਕਰ ਲੈਂਦਾ ਹੈ, ਉਸ ਦੇ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ।ਪਦ ਅਰਥ ਨਿਵਾਰੇ = ਦੂਰ ਕਰ ਲਏ। ਨਿਵਰੇ = ਦੂਰ ਹੋ ਗਏ। ਸਗਲ = ਸਾਰੇ। ਬੈਰਾਈ = ਵੈਰੀ।
SikhNet (Spanish)He triunfado sobre la lujuria, el enojo, la avaricia y el apego, ahora todos los adversarios han sido controlados y Dios me ha mostrado Su Eterna Presencia.
ਸਦ ਹਜੂਰਿ. ਹਾਜਰੁ ਹੈ ਨਾਜਰੁ; ਕਤਹਿ. ਨ ਭਇਓ ਦੂਰਾਈ ॥੨॥
sad hajoor. haajar hai naajar; kateh. na bheo dooraaee |2|
Sant Singh KhalsaHe is always ever-present, here and now, watching over me; He is never far away. ||2||
Manmohan SinghMy Lord is ever present and always in my view, He is not ever far from me.
Manmohan Singh (Punjabi)ਮੇਰਾ ਸੁਆਮੀ ਸਦੀਵ ਹੀ ਪ੍ਰਤੱਖ ਹੈ ਅਤੇ ਹਮੇਸ਼ਾਂ ਮੇਰੇ ਅੰਗਸੰਗ ਹੈ। ਉਹ ਕਦੇ ਭੀ ਮੇਰੇ ਪਾਸੋਂ ਦੂਰ ਨਹੀਂ ਜਾਂਦਾ।
Fareedkot Teekaਵਹੁ ਸਦਾ ਹਾਜਰਾ ਹਜੂਰ ਹੈ ਵਾ ਪਾਸ ਹੀ ਹਾਜਰ ਹੈ। ਨਾਜਰ ਜੋ ਹਰੇਕ ਕੋ ਨਜਰ ਮੇਂ ਰਾਖਨੇਹਾਰਾ ਪ੍ਰਮੇਸਰੁ ਹੈ, ਸੋ ਕਦੀ ਭੀ ਦੂਰ ਨਹੀਂ ਹੂਆ॥੨॥
Prof. Sahib Singhਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਜਾਪਦਾ ਹੈ, ਕਿਸੇ ਭੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ ॥੨॥ਪਦ ਅਰਥ ਸਦ = ਸਦਾ। ਹਜੂਰਿ ਹਾਜਰੁ = ਹਾਜ਼ਰ ਹਜ਼ੂਰਿ, ਅੰਗ-ਸੰਗ। ਨਾਜਰੁ = ਨਾਜ਼ਰ, (ਸਭ ਨੂੰ) ਵੇਖਣ ਵਾਲਾ। ਕਤਹਿ = ਕਿਤੇ ਭੀ। ਦੂਰਾਈ = ਦੂਰ ॥੨॥
SikhNet (Spanish)Él me conserva siempre bajo Su Mirada y nunca se aleja de mí. (2)
ਸੁਖ ਸੀਤਲ ਸਰਧਾ ਸਭ ਪੂਰੀ; ਹੋਏ ਸੰਤ ਸਹਾਈ ॥
sukh seetal saradhaa sabh pooree; hoe sant sahaaee |
Sant Singh KhalsaIn peace and cool tranquility, my faith has been totally fulfilled; the Saints are my Helpers and Support.
Manmohan SinghThrough the saints' assistance I have obtained happiness and peace and all my desires are fulfilled.
Manmohan Singh (Punjabi)ਸਾਧੂਆਂ ਦੀ ਸਹਾਇਤਾ ਰਾਹੀਂ ਮੈਨੂੰ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸੁਖ ਕਰ ਕੇ ਸੀਤਲ ਹੂਏ ਔ ਸਰਧਾ ਭੀ ਸਭ ਪੂਰੀ ਭਈ। ਕਬ ? ਜਬ ਸੰਤ ਸਹਾਈ ਹੂਏ॥
Prof. Sahib Singhਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ।ਪਦ ਅਰਥ ਸੀਤਲ = ਠੰਢ। ਸਭ = ਸਾਰੀ।
SikhNet (Spanish)Mi Fe es Plena, mi ser ha sido refrescado, se encuentra en total Paz y los Santos se muestran siempre con Compasión.
ਪਾਵਨ. ਪਤਿਤ ਕੀਏ ਖਿਨ ਭੀਤਰਿ; ਮਹਿਮਾ ਕਥਨੁ. ਨ ਜਾਈ ॥੩॥
paavan. patit kee khin bheetar; mahimaa kathan. na jaaee |3|
Sant Singh KhalsaHe has purified the sinners in an instant; I cannot express His Glorious Praises. ||3||
Manmohan SinghIn an instant, the Lord has purified the sinners. His praise can be expressed not.
Manmohan Singh (Punjabi)ਇਕ ਮੁਹਤ ਅੰਦਰ, ਪ੍ਰਭੂ ਨੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਉਸ ਦੀ ਕੀਰਤੀ ਵਰਨਣ ਕੀਤੀ ਨਹੀਂ ਜਾ ਸਕਦੀ।
Fareedkot Teekaਪਾਪੀਓਂ ਸੇ ਪਲਕ ਬੀਚ ਪਵਿਤ੍ਰ ਕਰ ਦੀਏ। ਤਿਸ ਪ੍ਰਭੂ ਕੀ ਮਹਿਮਾ ਕਹੀ ਨਹੀਂ ਜਾਤੀ॥੩॥
Prof. Sahib Singhਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸੰਤ ਜਨ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦੇਂਦੇ ਹਨ ॥੩॥ਪਦ ਅਰਥ ਪਾਵਨ ਪਤਿਤ = ਪਤਿਤਾਂ ਨੂੰ ਪਵਿੱਤਰ, ਵਿਕਾਰੀਆਂ ਨੂੰ ਪਵਿੱਤਰ। ਮਹਿਮਾ = ਵਡਿਆਈ ॥੩॥
SikhNet (Spanish)De forma instantánea, yo, el que había caído, fui santificado, oh, Maravillosa es la Gloria de Dios.(3)
ਨਿਰਭਉ ਭਏ. ਸਗਲ ਭੈ ਖੋਏ; ਗੋਬਿਦ ਚਰਣ ਓਟਾਈ ॥
nirbhau bhe. sagal bhai khoe; gobid charan ottaaee |
Sant Singh KhalsaI have become fearless; all fear has departed. The feet of the Lord of the Universe are my only Shelter.
Manmohan SinghI have become fearless and all my fear has departed. The World-Lord's feet are my only refuge.
Manmohan Singh (Punjabi)ਮੈਂ ਨਿਡਰ ਹੋ ਗਿਆ ਹਾਂ ਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਲ। ਸ਼੍ਰਿਸ਼ਟੀ ਦੇ ਸਾਈਂ ਦੇ ਚਰਨ ਹੀ ਮਰੀ ਇੱਕੋ ਇੱਕ ਪਨਾਹ ਹਨ।
Fareedkot Teekaਗੋਬਿੰਦ ਕੇ ਚਰਨੋਂ ਕੀ ਓਟ ਮੇਂ ਆਇ ਕਰਿ ਅਬ ਨਿਰਭੌ ਭਏ ਹੈਂ ਸਭ ਭੈ ਖੋਇ ਦੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਉਹ ਨਿਰਭਉ ਹੋ ਗਏ।ਪਦ ਅਰਥ ਨਿਰਭਉ = ਡਰ-ਰਹਿਤ। ਸਗਲ ਭੈ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ 'ਭੈ'}। ਓਟਾਈ = ਓਟ ਲਿਆਂ।
SikhNet (Spanish)Me encuentro sin ningún miedo y los Pies del Señor son mi Único Refugio.
ਨਾਨਕੁ ਜਸੁ ਗਾਵੈ ਠਾਕੁਰ ਕਾ; ਰੈਣਿ ਦਿਨਸੁ ਲਿਵ ਲਾਈ ॥੪॥੬॥
naanak jas gaavai tthaakur kaa; rain dinas liv laaee |4|6|
Sant Singh KhalsaNanak sings the Praises of his Lord and Master; night and day, he is lovingly focused on Him. ||4||6||
Manmohan SinghNanak hymns Lord's praise and fixes his attention on Him, night and day.
Manmohan Singh (Punjabi)ਨਾਨਕ ਸਾਹਿਬ ਦੀ ਸਿਫ਼ਤ-ਸਨਾਂ ਗਾਇਨ ਕਰਦਾ ਹੈ ਅਤੇ ਰਾਤ ਦਿਹੁੰ ਆਪਣੀ ਬਿਰਤੀ ਉ ਨਾਲ ਜੋੜੀ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਬ ਹਮ ਰਾਤ ਦਿਨ ਬ੍ਰਿਤੀ ਕੋ ਲਗਾਇ ਕਰਿ ਠਾਕੁਰ ਜੀ ਕਾ ਜਸੁ ਗਾਵਤੇ ਹੈਂ॥੪॥੬॥☬ਉਪਦੇਸ ਕਰਤੇ ਹੈਂ:
Prof. Sahib Singhਨਾਨਕ ਭੀ ਦਿਨ ਰਾਤ ਸੁਰਤ ਜੋੜ ਕੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੪॥੬॥ਪਦ ਅਰਥ ਨਾਨਕੁ ਗਾਵੈ = ਨਾਨਕ ਗਾਂਦਾ ਹੈ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਰੈਣਿ = ਰਾਤ। ਲਿਵ ਲਾਈ = ਲਿਵ ਲਾਇ, ਸੁਰਤ ਜੋੜ ਕੇ ॥੪॥੬॥
SikhNet (Spanish)Fui entonado en Dios, y así canté las Alabanzas de mi Maestro.(4-6)