ੴ

ਸਿੱਖਬਾਣੀ · SikhBani

Ang 1000

Sri Guru Granth Sahib · Raag Maaroo · 4 shabads, 36 lines
Translations
Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਮਾਨ ਮੋਹ ਅਰੁ ਲੋਭ ਵਿਕਾਰਾ; ਬੀਓ ਚੀਤਿ. ਨ ਘਾਲਿਓ ॥

maan moh ar lobh vikaaraa; beeo cheet. na ghaalio |

Sant Singh KhalsaPride, emotional attachment, greed and corruption are gone; I have not placed anything else, other than the Lord, within my consciousness.
Manmohan SinghI am purged of the sins of pride, worldly love and avarice. Except God, I enshrine none in my mind.
Manmohan Singh (Punjabi)ਮੈਂ ਹੰਕਾਰ, ਸੰਸਾਰੀ ਮਮਤਾ ਅਤੇ ਲਾਲਚ ਦੇ ਪਾਪਾਂ ਤੋਂ ਖ਼ਲਾਸੀ ਪਾ ਗਿਆ ਹਾਂ। ਰੱਬ ਦੇ ਬਝੋਂ, ਮੈਂ ਹੋਰਸ ਸ਼ੈ ਨੂੰ ਆਪਣੇ ਮਨ ਵਿੱਚ ਨਹੀਂ ਟਿਕਾਉਂਦਾ।
Fareedkot Teekaਮਾਨਿ, ਮੋਹ ਔ ਲੋਭ ਆਦਿ ਵਿਕਾਰ ਪੁਨਾਂ ਦੁਵੈਤ ਭਾਵ ਕੋ ਜਿਸ ਨੇ ਚਿਤ ਮੇਂ ਨਹੀਂ (ਘਾਲਿਓ) ਪਾਇਆ ਅਰਥਾਤ ਨਹੀਂ ਧਾਰਿਆ ਹੈ॥
Prof. Sahib Singhਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ।

ਪਦ ਅਰਥ ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖੋ। ਅਰਿ = ਵੈਰੀ}। ਬੀਓ = ਦੂਜਾ। ਚੀਤਿ = ਚਿੱਤ ਵਿਚ। ਘਾਲਿਓ = ਘੱਲਿਆ, ਆਉਣ ਦਿੱਤਾ, ਲਿਆਂਦਾ।

SikhNet (Spanish)El orgullo, el apego emocional, la avaricia y la corrupción, se han ido, en mi conciencia no está nada más que el Señor.

ਨਾਮ ਰਤਨੁ ਗੁਣਾ ਹਰਿ ਬਣਜੇ; ਲਾਦਿ ਵਖਰੁ ਲੈ ਚਾਲਿਓ ॥੧॥

naam ratan gunaa har banaje; laad vakhar lai chaalio |1|

Sant Singh KhalsaI have purchased the jewel of the Naam and the Glorious Praises of the Lord; loading this merchandise, I have set out on my journey. ||1||
Manmohan SinghI have purchased the Name jewel and God's praise. Loading this merchandise. I have set out on my journey.
Manmohan Singh (Punjabi)ਮੈਂ ਨਾਮ ਦਾ ਹੀਰਾ ਤੇ ਹਰੀ ਦਾ ਜੱਸ ਖ਼ਰੀਦਿਆਂ ਹੈ। ਇਸ ਸੌਦੇ ਸੂਤ ਨੂੰ ਲਦ ਕੇ ਮੈਂ ਆਪਣੇ ਸਫ਼ਰ ਤੇ ਟੁਰ ਪਿਆ ਹਾਂ।
Fareedkot Teekaਨਾਮ ਜੋ ਰਤਨ ਰੂਪ ਹੈ ਔ ਹਰੀ ਕੇ ਗੁਨ ਹੀ (ਬਣਜੇ) ਲੀਏ ਦੀਏ ਹੈਂ ਪੁਨਾ ਨਾਮ ਵਖਰ ਕੋ ਹੀ ਲਾਦ ਕੇ ਪਰਲੋਕ ਮੇਂ ਲੈ ਚਲਾ ਹੈ॥੧॥
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥

ਪਦ ਅਰਥ ਬਣਜੇ = ਵਣਜ ਕੀਤਾ, ਵਪਾਰ ਕੀਤਾ, ਖ਼ਰੀਦੇ। ਲਾਦਿ = ਲੱਦ ਕੇ। ਵਖਰੁ = ਸੌਦਾ ॥੧॥

SikhNet (Spanish)He adquirido la Joya del Naam y las Gloriosas Alabanzas del Señor, cargando ésta mercancía emprendí mi viaje.(1)

ਸੇਵਕ ਕੀ; ਓੜਕਿ ਨਿਬਹੀ ਪ੍ਰੀਤਿ ॥

sevak kee; orrak nibahee preet |

Sant Singh KhalsaThe love which the Lord's servant feels for the Lord lasts forever.
Manmohan SinghThe love of the Lord's slave has endured to the end.
Manmohan Singh (Punjabi)ਸੁਆਮੀ ਦੇ ਗੋਲੇ ਦਾ ਪ੍ਰੇਮ ਅੰਤ ਤਾਂਈਂ ਨਾਲ ਨਿਭਿਆ ਹੈ।
Fareedkot Teekaਤਿਸ ਸੇਵਕ ਕੀ ਅੰਤ ਪਰਯੰਤ ਪ੍ਰੀਤੀ ਨਿਭੀ ਹੈ॥
Prof. Sahib Singhਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ।

ਪਦ ਅਰਥ ਓੜਕਿ = ਅਖ਼ੀਰ ਤਕ। ਨਿਬਹੀ = ਬਣੀ ਰਹਿੰਦੀ ਹੈ।

SikhNet (Spanish)Ve, el Sirviente del Señor, Lo ama hasta el final.

ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ ॥੧॥ ਰਹਾਉ ॥

jeevat saahib sevio apanaa; chalate raakhio cheet |1| rahaau |

Sant Singh KhalsaIn my life, I served my Lord and Master, and as I depart, I keep Him enshrined in my consciousness. ||1||Pause||
Manmohan SinghIn my life-time I have served my Lord and now while departing, I have enshrined Him in my mind. Pause.
Manmohan Singh (Punjabi)ਜੀਉਂਦੇ ਜੀ ਮੈਂ ਆਪਣੇ ਸੁਆਮੀ ਦੀ ਸੇਵਾ ਕਮਾਈ ਹੈ ਅਤੇ ਹੁਣ ਕੂਚ ਦੇ ਵੇਲੇ ਮੈਂ ਉਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਠਹਿਰਾਉ।
Fareedkot Teekaਜਿਸ ਸੇਵਕ ਨੇ ਜੀਵਤਿਆਂ ਅਪਨਾ ਸਾਹਿਬ ਸੇਵਿਆ ਹੈ ਔ ਪਰਲੋਕ ਮੇਂ ਚਲਤੇ ਭੀ ਯਾਦ ਰਾਖਿਓ ਹੈ॥੧॥ ਰਹਾਉ ॥
Prof. Sahib Singhਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਸੇਵਿਓ = ਸਿਮਰਦਾ ਰਿਹਾ। ਚਲਤੇ = ਜਗਤ ਤੋਂ ਤੁਰਨ ਵੇਲੇ। ਚੀਤਿ = ਚਿੱਤ ਵਿਚ ॥੧॥ ਰਹਾਉ ॥

SikhNet (Spanish)En mi vida, he servido a mi Señor y Maestro, y cuando me esté yendo de este mundo, Lo conservaré enaltecido en mi Conciencia.(1-Pausa)

ਜੈਸੀ ਆਗਿਆ ਕੀਨੀ ਠਾਕੁਰਿ; ਤਿਸ ਤੇ ਮੁਖੁ. ਨਹੀ ਮੋਰਿਓ ॥

jaisee aagiaa keenee tthaakur; tis te mukh. nahee morio |

Sant Singh KhalsaI have not turned my face away from my Lord and Master's Command.
Manmohan SinghAs is the command issued by My Master; from that I have turned not my face away.
Manmohan Singh (Punjabi)ਜੇਹੋ ਜੇਹਾ ਹੁਕਮ ਮੈਂਡੇ ਮਾਲਕ ਨੇ ਜਾਰੀ ਕੀਤਾ ਹੈ; ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜਿਆ।
Fareedkot Teekaਜੈਸੀ ਸੁਆਮੀ ਨੇ ਆਗਿਆ ਕਰੀ ਹੈ ਤਿਸ ਤੇ ਮੁਖ ਨਹੀਂ ਫੇਰਿਆ, ਭਾਵ ਆਗ੍ਯਾਨੁਸਾਰ ਚਲਾ ਹੈ॥
Prof. Sahib Singhਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ।

ਪਦ ਅਰਥ ਆਗਿਆ = ਹੁਕਮ। ਠਾਕੁਰਿ = ਠਾਕੁਰ ਨੇ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਮੋਰਿਓ = ਮੋੜਿਆ।

SikhNet (Spanish)No le he volteado la espalda al Mandato de mi Señor y Maestro,

ਸਹਜੁ ਅਨੰਦੁ, ਰਖਿਓ ਗ੍ਰਿਹ ਭੀਤਰਿ; ਉਠਿ. ਉਆਹੂ ਕਉ ਦਉਰਿਓ ॥੨॥

sehaj anand, rakhio grih bheetar; utth. uaahoo kau daurio |2|

Sant Singh KhalsaHe fills my household with celestial peace and bliss; if He asks me to leave, I leave at once. ||2||
Manmohan SinghIf He keeps me in home, I deem it peace and pleasure and if He asks me to quit, then there from I run to vacate it.
Manmohan Singh (Punjabi)ਜੇਕਰ ਉਹ ਮੈਨੂੰ ਘਰ ਦੇ ਵਿੱਚ ਰੱਖੇ, ਮੈਂ ਇਸ ਨੂੰ ਸੁਖ ਤੇ ਖੁਸ਼ੀਂ ਜਾਣਦਾ ਹਾਂ ਅਤੇ ਜੇਕਰ ਉਹ ਮੈਨੂੰ ਉਠੱਣ ਨੂੰ ਆਖੇ ਤਾਂ ਮੈਂ ਉਥੋ ਹੀ ਇਸ ਨੂੰ ਖ਼ਾਲੀ ਕਰਨ ਨੂੰ ਭੱਜ ਪੈਂਦਾ ਹਾਂ।
Fareedkot Teekaਗ੍ਯਾਨਾਨੰਦ ਕੋ (ਗ੍ਰਿਹ) ਰਿਦੇ ਬੀਚ ਰਖ੍ਯਾ ਹੈ, ਉਠ ਕਰ ਕੇ ਉਸੀ ਕੌ ਦਉੜਿਆ ਹੈ। ਦਉੜਨੇ ਕਾ, ਭਾਵ ਪੁਨਾ ਭੀ ਜੀਵਨ ਮੁਕਤੀ ਕੇ ਸੁਖ ਵਾਸਤੇ ਜਤਨ ਕਰਤਾ ਹੈ॥੨॥
Prof. Sahib Singhਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਗ੍ਰਿਹ ਭੀਤਰਿ = ਘਰ ਵਿਚ। ਉਆਹੂ ਕਉ = ਉਸੇ ਪਾਸੇ ਵਲ। ਦਉਰਿਓ = ਦੌੜ ਪਿਆ ॥੨॥

SikhNet (Spanish)Él llena mi hogar de Paz Celestial y Éxtasis y si me pide que me vaya, parto en seguida.(2)

ਆਗਿਆ ਮਹਿ ਭੂਖ. ਸੋਈ ਕਰਿ ਸੂਖਾ; ਸੋਗ ਹਰਖ. ਨਹੀ ਜਾਨਿਓ ॥

aagiaa meh bhookh. soee kar sookhaa; sog harakh. nahee jaanio |

Sant Singh KhalsaWhen I am under the Lord's Command, I find even hunger pleasurable; I know no difference between sorrow and joy.
Manmohan SinghPrivation in the Lord's will; That I accept as bliss Weal and woe I know not.
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਭੁਖ ਨੂੰ ਮੈਂ ਅਨੰਦ ਕਰ ਕੇ ਕਬੂਲ ਕਰਦਾ ਹਾਂ। ਖੁਸ਼ੀਂ ਤੇ ਗ਼ਮੀ ਮੈਂ ਜਾਣਦਾ ਹੀ ਨਹੀਂ।
Fareedkot Teekaਜੇ ਭੂਖ ਕੇ ਦਿਨ ਅਰਥਾਤ ਤੰਗੀ ਭੀ ਹੂਈ ਹੈ ਤੌ ਅਗ੍ਯਾਨ ਕੇ ਬੀਚ ਸੋ ਸੁਖ ਹੀ ਕਰ ਕੇ ਮਾਨੀ ਹੈ, ਸੋਗ ਹਰਖ ਕੁਛ ਭੀ ਮਨ ਮੇਂ ਨਹੀਂ ਜਾਨਿਆ॥
Prof. Sahib Singhਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ।

ਪਦ ਅਰਥ ਭੂਖ = ਭੁੱਖ, ਗਰੀਬੀ। ਕਰਿ ਸੂਖਾ = ਸੁਖ ਕਰ ਕੇ, ਸੁਖ ਜਾਣ ਕੇ। ਸੋਗ = ਗ਼ਮ। ਹਰਖ = ਖ਼ੁਸ਼ੀ।

SikhNet (Spanish)Cuando estoy bajo el Mandato de mi Señor, aún el hambre me es placentera y no conozco la diferencia entre el dolor y el placer.

ਜੋ ਜੋ ਹੁਕਮੁ ਭਇਓ ਸਾਹਿਬ ਕਾ; ਸੋ ਮਾਥੈ ਲੇ ਮਾਨਿਓ ॥੩॥

jo jo hukam bheo saahib kaa; so maathai le maanio |3|

Sant Singh KhalsaWhatever the Command of my Lord and Master is, I bow my forehead and accept it. ||3||
Manmohan SinghWhatever is the command of my Lord; That I accept cheerfully on my forehead.
Manmohan Singh (Punjabi)ਜਿਹੜਾ ਭੀ ਮੇਰੇ ਸੁਆਮੀ ਦਾ ਫ਼ੁਰਮਾਨ ਹੈ; ਉਸ ਨੂੰ ਮੈਂ ਖੁਸ਼ੀ ਨਾਲ ਆਪਣੇ ਸਿਰ ਮੱਥੇਂ ਤੇ ਕਬੂਲ ਕਰਦਾ ਹਾਂ।
Fareedkot Teekaਜੋ ਜੋ ਹੁਕਮ ਸ੍ਵਾਮੀ ਕਾ ਭਇਓ ਹੈ, ਸੋ (ਮਾਥੇ) ਸਿਰ ਪਰ ਲੈ ਕੇ ਮਾਨਿਆ ਹੈ॥੩॥
Prof. Sahib Singhਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥

ਪਦ ਅਰਥ ਸਾਹਿਬ ਕਾ = {ਰਹਾਉ ਦੀ ਤੁਕ ਵਿਚ ਲਫ਼ਜ਼ 'ਸਾਹਿਬੁ' ਅਤੇ ਇਥੇ 'ਸਾਹਿਬ ਕਾ' ਲਫ਼ਜ਼ਾਂ ਦਾ ਜੋੜ ਵੇਖਣਾ}। ਮਾਥੈ ਲੇ = ਮੱਥੇ ਉਤੇ ਲੈ ਕੇ ॥੩॥

SikhNet (Spanish)Lo que sea que viene del Señor, eso lo acepto con alegría en mi corazón. (3)

ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ; ਸਵਰੇ ਹਲਤ ਪਲਾਤਾ ॥

bheo kripaal tthaakur sevak kau; savare halat palaataa |

Sant Singh KhalsaThe Lord and Master has become merciful to His servant; He has embellished both this world and the next.
Manmohan SinghThe Lord has become merciful unto His serf and his this world and the yonder one are embellished.
Manmohan Singh (Punjabi)ਸੁਆਮੀ ਆਪਣੇ ਨਫ਼ਰ ਉੱਤੇ ਮਿਹਰਬਾਨ ਹੋ ਗਿਆ ਹੈ ਅਤੇ ਦਾ ਇਹ ਲੋਕ ਤੇ ਪ੍ਰਲੋਕ ਸ਼ਸ਼ੋਭਤ ਹੋ ਗਏ ਹਨ।
Fareedkot Teekaਸੇਵਕ ਕੋ ਜਬ ਠਾਕੁਰ ਕ੍ਰਿਪਾਲ ਭਇਓ ਤਬ ਲੋਕ ਪ੍ਰਲੋਕ ਸਵਰ ਗਏ॥
Prof. Sahib Singhਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ।

ਪਦ ਅਰਥ ਸੇਵਕ ਕਉ = ਸੇਵਕ ਨੂੰ, ਸੇਵਕ ਉਤੇ। ਸਵਰੇ = ਸੰਵਰ ਗਏ। ਹਲਤ ਪਲਾਤਾ = ਹਲਤ ਪਲਤ, ਇਹ ਲੋਕ ਤੇ ਪਰਲੋਕ।

SikhNet (Spanish)El Maestro es Compasivo con Su Sirviente, y su vida, aquí y aquí después es aprobada.

ਧੰਨੁ ਸੇਵਕੁ ਸਫਲੁ ਓਹੁ ਆਇਆ; ਜਿਨਿ ਨਾਨਕ ਖਸਮੁ ਪਛਾਤਾ ॥੪॥੫॥

dhan sevak safal ohu aaeaa; jin naanak khasam pachhaataa |4|5|

Sant Singh KhalsaBlessed is that servant, and fruitful is his birth; O Nanak, he realizes his Lord and Master. ||4||5||
Manmohan SinghBlessed is the slave and fruitful is his advent, who O Nanak, realises Lord.
Manmohan Singh (Punjabi)ਮੁਬਾਰਕ ਹੈ ਉਹ ਪ੍ਰਭੂ ਦਾ ਗੋਲਾ ਅਤੇ ਫਲਾਦਾਇਕ ਹੈ ਉਸ ਦਾ ਆਗਮਨ, ਜੋ, ਹੇ ਨਾਨਕ! ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਉਸ ਸੇਵਕ ਕਾ ਆਇਆ ਸਫਲਾ ਹੈ ਪੁਨਾ ਵਹੁ ਧੰਨਤਾ ਯੋਗ ਹੈ, ਜਿਸ ਨੇ ਅਪਨੇ ਸ੍ਵਾਮੀ ਕੋ ਪਛਾਨਾ ਹੈ॥੪॥੫॥☬ਪਰਮੇਸਰ ਕਾ ਜਸੁ ਗਾਵਤੇ ਹੂਏ ਅਪਨਾ ਲਾਭੁ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥

ਪਦ ਅਰਥ ਧੰਨੁ = ਭਾਗਾਂ ਵਾਲਾ। ਸਫਲੁ = ਕਾਮਯਾਬ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਖਸਮੁ ਪਛਾਤਾ = ਖਸਮ-ਪ੍ਰਭੂ ਨਾਲ ਸਾਂਝ ਪਾਈ ॥੪॥੫॥

SikhNet (Spanish)Oh, bendito y satisfecho se encuentra el Sirviente de Dios, el Señor se le ha revelado. (4-5)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ; ਕੀਰਤਨੁ ਹਰਿ ਹਰਿ ਗਾਈ ॥

khuliaa karam kripaa bhee tthaakur; keeratan har har gaaee |

Sant Singh KhalsaGood karma has dawned for me - my Lord and Master has become merciful. I sing the Kirtan of the Praises of the Lord, Har, Har.
Manmohan SinghMy destiny has awakened, the Lord has shown mercy unto me and sing the Lord-Master's praise.
Manmohan Singh (Punjabi)ਮੇਰੀ ਕਿਸਮਤ ਜਾਗ ਉੱਠੀ ਹੈ, ਸਾਈਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਅਤੇ ਮੈਂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਬ ਭਾਗ ਖੁਲਿਆ ਔਰ ਠਾਕੁਰ ਜੀ ਕੀ ਕ੍ਰਿਪਾ ਭਈ ਤੌ ਮੈਨੇ ਹਰੀ ਹਰਿ ਕੀਰਤੀ ਗਾਈ ਹੈ॥
Prof. Sahib Singhਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ।

ਪਦ ਅਰਥ ਕਰਮੁ = ਭਾਗ। ਖੁਲਿਆ ਕਰਮੁ = ਭਾਗ ਜਾਗ ਪਿਆ। ਕ੍ਰਿਪਾ ਠਾਕੁਰ = ਠਾਕੁਰ ਦੀ ਕ੍ਰਿਪਾ। ਗਾਈ = ਗਾਂਦਾ ਹੈ।

SikhNet (Spanish)Mira, mi Destino ha despertado, el Maestro ha tenido Compasión de mí y ahora canto las Alabanzas del Señor.

ਸ੍ਰਮੁ ਥਾਕਾ ਪਾਏ ਬਿਸ੍ਰਾਮਾ; ਮਿਟਿ ਗਈ ਸਗਲੀ ਧਾਈ ॥੧॥

sram thaakaa paae bisraamaa; mitt gee sagalee dhaaee |1|

Sant Singh KhalsaMy struggle is ended; I have found peace and tranquility. All my wanderings have ceased. ||1||
Manmohan SinghMy anguish is over, I have found peace and my wandering has all ceased.
Manmohan Singh (Punjabi)ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ।
Fareedkot Teekaਅਬ ਜਨਮ ਮਰਨ ਕਾ ਜੋ ਕਸ੍ਟ ਥਾ, ਸੋ (ਥਾਕਾ) ਰਹਿ ਗਿਆ ਹੈ ਔ (ਬਿਸ੍ਰਾਮਾ) ਅਨੰਦ ਪਾਏ ਹੈਂ, ਪੁਨਾ ਸਗਲੀ ਧਾਈ ਮਿਟ ਗਈ ਅਰਥਾਤ ਜੂਨੀਓਂ ਕੀ ਧਾਵਣੀ ਦੂਰ ਹੂਈ ਹੈ॥੧॥
Prof. Sahib Singhਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ॥੧॥

ਪਦ ਅਰਥ ਸ੍ਰਮੁ = ਥਕੇਵਾਂ, ਦੌੜ-ਭੱਜ। ਬਿਸ੍ਰਾਮਾ = ਟਿਕਾਣਾ। ਧਾਈ = ਧਾਵਨ, ਭਟਕਣਾ ॥੧॥

SikhNet (Spanish)Ya no hago esfuerzo, he encontrado la Paz y todas mis idas y venidas han cesado.(1)

ਅਬ ਮੋਹਿ; ਜੀਵਨ ਪਦਵੀ ਪਾਈ ॥

ab mohi; jeevan padavee paaee |

Sant Singh KhalsaNow, I have obtained the state of eternal life.
Manmohan SinghI have now obtained the dignity of eternal life.
Manmohan Singh (Punjabi)ਮੈਨੂੰ ਹੁਣ ਅਮਰ ਜ਼ਿੰਦਗੀ ਦਾ ਦਰਜਾ ਮਿਲ ਗਿਆ ਹੈ।
Fareedkot Teekaਅਬ ਮੈਨੇ ਜੀਵਨ ਪਦਵੀ ਪਾਈ ਹੈ॥
Prof. Sahib Singhਹੁਣ ਮੈਂ ਆਤਮਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਮੋਹਿ = ਮੈ। ਜੀਵਨ ਪਦਵੀ = ਆਤਮਕ ਜੀਵਨ ਦਾ ਦਰਜਾ।

SikhNet (Spanish)Ahora he logrado la Vida Eterna

ਚੀਤਿ ਆਇਓ ਮਨਿ ਪੁਰਖੁ ਬਿਧਾਤਾ; ਸੰਤਨ ਕੀ ਸਰਣਾਈ ॥੧॥ ਰਹਾਉ ॥

cheet aaeo man purakh bidhaataa; santan kee saranaaee |1| rahaau |

Sant Singh KhalsaThe Primal Lord, the Architect of Destiny, has come into my conscious mind; I seek the Sanctuary of the Saints. ||1||Pause||
Manmohan SinghSeeking the refuge of the saints, remember I the Creator-Lord within my mind. Pause.
Manmohan Singh (Punjabi)ਸਾਧੂਆਂ ਦੀ ਪਨਾਹ ਲੈ ਕੇ ਮੈਂ ਆਪਣੇ ਮਨ ਅੰਦਰ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਕਿਉਂਕਿ ਸੰਤੋਂ ਕੀ ਸਰਣਾਈ ਹੋਣੇ ਤੇ ਮੇਰੇ ਕੋ ਬਿਧਾਤਾ ਪੁਰਖ ਯਾਦ ਆਇਆ ਹੈ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸਰਨ ਪੈਣ ਕਰਕੇ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਸਰਬ-ਵਿਆਪਕ ਸਿਰਜਣ-ਹਾਰ ਪ੍ਰਭੂ ਆ ਵੱਸਿਆ ਹੈ, ॥੧॥ ਰਹਾਉ ॥

ਪਦ ਅਰਥ ਚੀਤਿ = ਚਿੱਤ ਵਿਚ। ਮਨਿ = ਮਨ ਵਿਚ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ ॥੧॥ ਰਹਾਉ ॥

SikhNet (Spanish)y mi Único Dios Creador ha protegido mi mente en el Refugio de los Santos.(1-Pausa)

ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ; ਨਿਵਰੇ ਸਗਲ ਬੈਰਾਈ ॥

kaam krodh lobh mohu nivaare; nivare sagal bairaaee |

Sant Singh KhalsaSexual desire, anger, greed and emotional attachment are eradicated; all my enemies are eliminated.
Manmohan SinghI have banished lust, wrath, avarice and worldly attachment and all mine enemies, too, are wiped off.
Manmohan Singh (Punjabi)ਮੈਂ ਸ਼ਹਿਵਤ ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਦੂਰ ਕਰ ਛੱਡੇ ਹਨ ਅਤੇ ਮੇਰੇ ਸਾਰੇ ਦੁਸ਼ਮਨ ਭੀ ਮਿੱਟ ਗਏ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ, ਨਿਵਰਤ ਕੀਏ ਹੈਂ ਔਰੁ ਹੋਰੁ ਸਭ ਵੈਰੀ ਨਿਵਿਰਤ ਹੂਏ ਹੈਂ॥
Prof. Sahib Singh(ਜਿਹੜਾ ਮਨੁੱਖ ਸੰਤ ਜਨਾਂ ਦੀ ਸਰਨ ਪੈਂਦਾ ਹੈ ਉਹ ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਸਾਰੇ ਵਿਕਾਰ) ਦੂਰ ਕਰ ਲੈਂਦਾ ਹੈ, ਉਸ ਦੇ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ।

ਪਦ ਅਰਥ ਨਿਵਾਰੇ = ਦੂਰ ਕਰ ਲਏ। ਨਿਵਰੇ = ਦੂਰ ਹੋ ਗਏ। ਸਗਲ = ਸਾਰੇ। ਬੈਰਾਈ = ਵੈਰੀ।

SikhNet (Spanish)He triunfado sobre la lujuria, el enojo, la avaricia y el apego, ahora todos los adversarios han sido controlados y Dios me ha mostrado Su Eterna Presencia.

ਸਦ ਹਜੂਰਿ. ਹਾਜਰੁ ਹੈ ਨਾਜਰੁ; ਕਤਹਿ. ਨ ਭਇਓ ਦੂਰਾਈ ॥੨॥

sad hajoor. haajar hai naajar; kateh. na bheo dooraaee |2|

Sant Singh KhalsaHe is always ever-present, here and now, watching over me; He is never far away. ||2||
Manmohan SinghMy Lord is ever present and always in my view, He is not ever far from me.
Manmohan Singh (Punjabi)ਮੇਰਾ ਸੁਆਮੀ ਸਦੀਵ ਹੀ ਪ੍ਰਤੱਖ ਹੈ ਅਤੇ ਹਮੇਸ਼ਾਂ ਮੇਰੇ ਅੰਗਸੰਗ ਹੈ। ਉਹ ਕਦੇ ਭੀ ਮੇਰੇ ਪਾਸੋਂ ਦੂਰ ਨਹੀਂ ਜਾਂਦਾ।
Fareedkot Teekaਵਹੁ ਸਦਾ ਹਾਜਰਾ ਹਜੂਰ ਹੈ ਵਾ ਪਾਸ ਹੀ ਹਾਜਰ ਹੈ। ਨਾਜਰ ਜੋ ਹਰੇਕ ਕੋ ਨਜਰ ਮੇਂ ਰਾਖਨੇਹਾਰਾ ਪ੍ਰਮੇਸਰੁ ਹੈ, ਸੋ ਕਦੀ ਭੀ ਦੂਰ ਨਹੀਂ ਹੂਆ॥੨॥
Prof. Sahib Singhਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਜਾਪਦਾ ਹੈ, ਕਿਸੇ ਭੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ ॥੨॥

ਪਦ ਅਰਥ ਸਦ = ਸਦਾ। ਹਜੂਰਿ ਹਾਜਰੁ = ਹਾਜ਼ਰ ਹਜ਼ੂਰਿ, ਅੰਗ-ਸੰਗ। ਨਾਜਰੁ = ਨਾਜ਼ਰ, (ਸਭ ਨੂੰ) ਵੇਖਣ ਵਾਲਾ। ਕਤਹਿ = ਕਿਤੇ ਭੀ। ਦੂਰਾਈ = ਦੂਰ ॥੨॥

SikhNet (Spanish)Él me conserva siempre bajo Su Mirada y nunca se aleja de mí. (2)

ਸੁਖ ਸੀਤਲ ਸਰਧਾ ਸਭ ਪੂਰੀ; ਹੋਏ ਸੰਤ ਸਹਾਈ ॥

sukh seetal saradhaa sabh pooree; hoe sant sahaaee |

Sant Singh KhalsaIn peace and cool tranquility, my faith has been totally fulfilled; the Saints are my Helpers and Support.
Manmohan SinghThrough the saints' assistance I have obtained happiness and peace and all my desires are fulfilled.
Manmohan Singh (Punjabi)ਸਾਧੂਆਂ ਦੀ ਸਹਾਇਤਾ ਰਾਹੀਂ ਮੈਨੂੰ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸੁਖ ਕਰ ਕੇ ਸੀਤਲ ਹੂਏ ਔ ਸਰਧਾ ਭੀ ਸਭ ਪੂਰੀ ਭਈ। ਕਬ ? ਜਬ ਸੰਤ ਸਹਾਈ ਹੂਏ॥
Prof. Sahib Singhਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ।

ਪਦ ਅਰਥ ਸੀਤਲ = ਠੰਢ। ਸਭ = ਸਾਰੀ।

SikhNet (Spanish)Mi Fe es Plena, mi ser ha sido refrescado, se encuentra en total Paz y los Santos se muestran siempre con Compasión.

ਪਾਵਨ. ਪਤਿਤ ਕੀਏ ਖਿਨ ਭੀਤਰਿ; ਮਹਿਮਾ ਕਥਨੁ. ਨ ਜਾਈ ॥੩॥

paavan. patit kee khin bheetar; mahimaa kathan. na jaaee |3|

Sant Singh KhalsaHe has purified the sinners in an instant; I cannot express His Glorious Praises. ||3||
Manmohan SinghIn an instant, the Lord has purified the sinners. His praise can be expressed not.
Manmohan Singh (Punjabi)ਇਕ ਮੁਹਤ ਅੰਦਰ, ਪ੍ਰਭੂ ਨੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਉਸ ਦੀ ਕੀਰਤੀ ਵਰਨਣ ਕੀਤੀ ਨਹੀਂ ਜਾ ਸਕਦੀ।
Fareedkot Teekaਪਾਪੀਓਂ ਸੇ ਪਲਕ ਬੀਚ ਪਵਿਤ੍ਰ ਕਰ ਦੀਏ। ਤਿਸ ਪ੍ਰਭੂ ਕੀ ਮਹਿਮਾ ਕਹੀ ਨਹੀਂ ਜਾਤੀ॥੩॥
Prof. Sahib Singhਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸੰਤ ਜਨ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦੇਂਦੇ ਹਨ ॥੩॥

ਪਦ ਅਰਥ ਪਾਵਨ ਪਤਿਤ = ਪਤਿਤਾਂ ਨੂੰ ਪਵਿੱਤਰ, ਵਿਕਾਰੀਆਂ ਨੂੰ ਪਵਿੱਤਰ। ਮਹਿਮਾ = ਵਡਿਆਈ ॥੩॥

SikhNet (Spanish)De forma instantánea, yo, el que había caído, fui santificado, oh, Maravillosa es la Gloria de Dios.(3)

ਨਿਰਭਉ ਭਏ. ਸਗਲ ਭੈ ਖੋਏ; ਗੋਬਿਦ ਚਰਣ ਓਟਾਈ ॥

nirbhau bhe. sagal bhai khoe; gobid charan ottaaee |

Sant Singh KhalsaI have become fearless; all fear has departed. The feet of the Lord of the Universe are my only Shelter.
Manmohan SinghI have become fearless and all my fear has departed. The World-Lord's feet are my only refuge.
Manmohan Singh (Punjabi)ਮੈਂ ਨਿਡਰ ਹੋ ਗਿਆ ਹਾਂ ਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਲ। ਸ਼੍ਰਿਸ਼ਟੀ ਦੇ ਸਾਈਂ ਦੇ ਚਰਨ ਹੀ ਮਰੀ ਇੱਕੋ ਇੱਕ ਪਨਾਹ ਹਨ।
Fareedkot Teekaਗੋਬਿੰਦ ਕੇ ਚਰਨੋਂ ਕੀ ਓਟ ਮੇਂ ਆਇ ਕਰਿ ਅਬ ਨਿਰਭੌ ਭਏ ਹੈਂ ਸਭ ਭੈ ਖੋਇ ਦੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਉਹ ਨਿਰਭਉ ਹੋ ਗਏ।

ਪਦ ਅਰਥ ਨਿਰਭਉ = ਡਰ-ਰਹਿਤ। ਸਗਲ ਭੈ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ 'ਭੈ'}। ਓਟਾਈ = ਓਟ ਲਿਆਂ।

SikhNet (Spanish)Me encuentro sin ningún miedo y los Pies del Señor son mi Único Refugio.

ਨਾਨਕੁ ਜਸੁ ਗਾਵੈ ਠਾਕੁਰ ਕਾ; ਰੈਣਿ ਦਿਨਸੁ ਲਿਵ ਲਾਈ ॥੪॥੬॥

naanak jas gaavai tthaakur kaa; rain dinas liv laaee |4|6|

Sant Singh KhalsaNanak sings the Praises of his Lord and Master; night and day, he is lovingly focused on Him. ||4||6||
Manmohan SinghNanak hymns Lord's praise and fixes his attention on Him, night and day.
Manmohan Singh (Punjabi)ਨਾਨਕ ਸਾਹਿਬ ਦੀ ਸਿਫ਼ਤ-ਸਨਾਂ ਗਾਇਨ ਕਰਦਾ ਹੈ ਅਤੇ ਰਾਤ ਦਿਹੁੰ ਆਪਣੀ ਬਿਰਤੀ ਉ ਨਾਲ ਜੋੜੀ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਬ ਹਮ ਰਾਤ ਦਿਨ ਬ੍ਰਿਤੀ ਕੋ ਲਗਾਇ ਕਰਿ ਠਾਕੁਰ ਜੀ ਕਾ ਜਸੁ ਗਾਵਤੇ ਹੈਂ॥੪॥੬॥☬ਉਪਦੇਸ ਕਰਤੇ ਹੈਂ:
Prof. Sahib Singhਨਾਨਕ ਭੀ ਦਿਨ ਰਾਤ ਸੁਰਤ ਜੋੜ ਕੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੪॥੬॥

ਪਦ ਅਰਥ ਨਾਨਕੁ ਗਾਵੈ = ਨਾਨਕ ਗਾਂਦਾ ਹੈ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਰੈਣਿ = ਰਾਤ। ਲਿਵ ਲਾਈ = ਲਿਵ ਲਾਇ, ਸੁਰਤ ਜੋੜ ਕੇ ॥੪॥੬॥

SikhNet (Spanish)Fui entonado en Dios, y así canté las Alabanzas de mi Maestro.(4-6)

Open this shabad →

Shabad Guru Arjan Dev Ji Raag Maaroo

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਜੋ ਸਮਰਥੁ ਸਰਬ ਗੁਣ ਨਾਇਕੁ; ਤਿਸ ਕਉ ਕਬਹੁ. ਨ ਗਾਵਸਿ ਰੇ ॥

jo samarath sarab gun naaeik; tis kau kabahu. na gaavas re |

Sant Singh KhalsaHe is all-powerful, the Master of all virtues, but you never sing of Him!
Manmohan SinghHe, who is All-powerful and the Master of all the virtues; Him, O man, thou sing not ever.
Manmohan Singh (Punjabi)ਜੋ ਸਰਬ ਸ਼ਕਤੀਵਾਨ ਅਤੇ ਸਾਰੀਆਂ ਨੇਕੀਆਂ ਦਾ ਮਾਲਕ ਹੈ; ਉਸ ਨੂੰ, ਬੰਦੇ! ਤੂੰ ਕਦੇ ਭੀ ਗਾਇਨ ਨਹੀਂ ਕਰਦਾ।
Fareedkot Teekaਹੇ ਭਾਈ ਜੋ ਸਰਬ ਗੁਣੋਂ ਕਾ (ਨਾਇਕੁ) ਸਰਦਾਰ, ਭਾਵ ਪੇਰਕ ਹੈ ਔ ਸਰਬ ਬਾਤ ਮੇਂ ਸਾਮ੍ਰਥ ਹੈ, ਤਿਸ ਕਉ ਤੂੰ ਕਬੀ ਨਹੀਂ ਗਾਵਤਾ॥
Prof. Sahib Singhਹੇ ਭਾਈ! ਜਿਹੜਾ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਉਸ ਦੀ ਸਿਫ਼ਤ-ਸਾਲਾਹ ਕਦੇ ਭੀ ਨਹੀਂ ਕਰਦਾ।

ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ! ਨਾਇਕੁ = ਮਾਲਕ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨ ਗਾਵਸਿ = ਤੂੰ ਨਹੀਂ ਗਾਂਦਾ।

SikhNet (Spanish)A Él, a Quien es Todopoderoso, al Todo Virtuoso Rey, a Él uno no Le canta.

ਛੋਡਿ ਜਾਇ ਖਿਨ ਭੀਤਰਿ ਤਾ ਕਉ; ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥

chhodd jaae khin bheetar taa kau; uaa kau fir fir dhaavas re |1|

Sant Singh KhalsaYou shall have to leave all this in an instant, but again and again, you chase after it. ||1||
Manmohan SinghWhat thou hast to leave in an instant; again and again thou seest and runnest after that, O man.
Manmohan Singh (Punjabi)ਜਿਸ ਨੂੰ ਤੂੰ ਇਕ ਮੁਹਤ ਅੰਦਰ ਤਿਆਗ ਜਾਣਾ ਹੈ; ਮੁੜ ਮੁੜ ਕੇ ਤੂੰ ਉਸ ਵਲ ਵੇਖਦਾ ਅਤੇ ਭਜਦਾ ਹੈਂ, ਹੇ ਬੰਦੇ!
Fareedkot Teekaਹੇ ਭਾਈ! ਜੋ ਖਿਨ ਭੀਤਰਿ ਛੋਡ ਜਾਨੇਹਾਰੇ ਹੈਂ ਤਿਸ ਕੋ (ਤਾ ਕਉ) ਦੇਖਤੇ ਭੀ ਹੋ; ਵਾ ਜੋ (ਤਾ ਕਉ) ਤੇਰੇ ਸਰੀਰ ਕੋ ਖਿਨ ਵਿਖੇ ਛੋਡ ਜਾਵੇਂਗੇ (ਉਆ ਕਉ) ਉਨ ਕੋ ਬਾਰੰਬਾਰ ਧਾਵਤੇ ਹੋ॥੧॥
Prof. Sahib Singhਉਸ (ਮਾਇਆ) ਨੂੰ ਤਾਂ ਹਰ ਕੋਈ ਇਕ ਖਿਨ ਵਿਚ ਛੱਡ ਜਾਂਦਾ ਹੈ, ਤੂੰ ਭੀ ਉਸੇ ਦੀ ਖ਼ਾਤਰ ਮੁੜ ਮੁੜ ਭਟਕਦਾ ਫਿਰਦਾ ਹੈਂ ॥੧॥

ਪਦ ਅਰਥ ਛੋਡਿ ਜਾਇ = (ਹਰੇਕ ਪ੍ਰਾਣੀ) ਛੱਡ ਜਾਂਦਾ ਹੈ। ਤਾ ਕਉ = ਉਸ (ਮਾਇਆ) ਨੂੰ। ਉਆ ਕਉ = ਉਸ (ਮਾਇਆ) ਦੀ ਹੀ ਖ਼ਾਤਰ। ਧਾਵਸਿ = ਤੂੰ ਦੌੜ-ਭੱਜ ਕਰ ਰਿਹਾ ਹੈਂ। ਰੇ = ਹੇ ਭਾਈ! ॥੧॥

SikhNet (Spanish)Y en cambio, persigue eso que uno va a dejar en cualquier momento, eso es lo que hacemos, una y otra vez. (1)

ਅਪੁਨੇ ਪ੍ਰਭ ਕਉ; ਕਿਉ. ਨ ਸਮਾਰਸਿ ਰੇ ॥

apune prabh kau; kiau. na samaaras re |

Sant Singh KhalsaWhy do you not contemplate your God?
Manmohan SinghWhy not contemplate on Lord, O mortal?
Manmohan Singh (Punjabi)ਤੂੰ ਆਪਣੇ ਸਾਹਿਬ ਦਾ ਕਿਉਂ ਸਿਮਰਨ ਨਹੀਂ ਕਰਦਾ, ਹੇ ਪ੍ਰਾਣੀ?
Fareedkot Teekaਹੇ ਭਾਈ! ਅਪਨੇ ਪ੍ਰਭੂ ਕੋ ਕਿਉਂ ਨਹੀਂ ਸੰਭਾਰਤਾ॥
Prof. Sahib Singhਤੂੰ ਆਪਣੇ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?

ਪਦ ਅਰਥ ਪ੍ਰਭ ਕਉ = ਪ੍ਰਭੂ ਨੂੰ। ਨ ਸਮਾਰਸਿ = ਤੂੰ ਯਾਦ ਨਹੀਂ ਕਰਦਾ।

SikhNet (Spanish)Oh hombre, ¿por qué no te preocupas por tu Dios?

ਬੈਰੀ ਸੰਗਿ. ਰੰਗ ਰਸਿ ਰਚਿਆ; ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥

bairee sang. rang ras rachiaa; tis siau jeearaa jaaras re |1| rahaau |

Sant Singh KhalsaYou are entangled in association with your enemies, and the enjoyment of pleasures; your soul is burning up with them! ||1||Pause||
Manmohan SinghThou art engrossed in the association of thine enemies and enjoyment of pleasures. With them thou art burning thy soul, O man. Pause.
Manmohan Singh (Punjabi)ਆਪਣੇ ਵੈਰੀਆਂ ਦੀ ਸੰਗਤ ਅਤੇ ਭੋਗ ਬਿਲਾਸ ਮਾਣਨ ਅੰਦਰ ਤੂੰ ਖੱਚਤ ਹੋਇਆ ਹੋਇਆ ਹੈਂ। ਉਨ੍ਹਾਂ ਨਾਲ ਤੂੰ ਆਪਣੀ ਜਿੰਦੜੀ ਨੂੰ ਸਾੜ ਫੂਕ ਰਿਹਾ ਹੈਂ, ਹੇ ਬੰਦੇ! ਠਹਿਰਾਉ।
Fareedkot Teekaਬੈਰੀਓਂ ਕੇ ਸੰਗ ਪ੍ਰੇਮ ਕਰਿ ਸੁਖ ਸਾਥ ਰਚਿਆ ਹੈ, ਤਿਨ ਸਾਥ ਹੀ ਜੀਉ ਤੈਨੇ (ਜਾਗਸਿ) ਜਾਗਨਾ, ਭਾਵ ਜੋੜਨਾ ਕੀਆ ਹੈ॥੧॥ ਰਹਾਉ ॥
Prof. Sahib Singhਤੂੰ (ਮਾਇਆ ਦੇ ਮੋਹ-) ਵੈਰੀ ਨਾਲ ਮੌਜ-ਮੇਲਿਆਂ ਦੇ ਸੁਆਦ ਵਿਚ ਮਸਤ ਹੈਂ, ਤੇ, ਉਸ (ਮੋਹ ਦੇ) ਨਾਲ ਹੀ ਆਪਣੀ ਜਿੰਦ ਨੂੰ ਸਾੜ ਰਿਹਾ ਹੈਂ (ਆਪਣੇ ਆਤਮਕ ਜੀਵਨ ਨੂੰ ਸਾੜ ਰਿਹਾ ਹੈਂ) ॥੧॥ ਰਹਾਉ ॥

ਪਦ ਅਰਥ ਬੈਰੀ ਸੰਗਿ = ਵੈਰੀ ਨਾਲ। ਰੰਗ ਰਸਿ = ਮੌਜ-ਮੇਲਿਆਂ ਦੇ ਸੁਆਦ ਵਿਚ। ਤਿਸੁ ਸਿਉ = ਉਸ (ਵੈਰੀ ਮੋਹ) ਨਾਲ। ਜਾਰਸਿ = ਤੂੰ ਸਾੜ ਰਿਹਾ ਹੈਂ ॥੧॥ ਰਹਾਉ ॥

SikhNet (Spanish)Ese enemigo con quien estás ligándote en matrimonio, te va a consumir al final.(1-Pausa)

ਜਾ ਕੈ ਨਾਮਿ ਸੁਨਿਐ. ਜਮੁ ਛੋਡੈ; ਤਾ ਕੀ ਸਰਣਿ. ਨ ਪਾਵਸਿ ਰੇ ॥

jaa kai naam suniai. jam chhoddai; taa kee saran. na paavas re |

Sant Singh KhalsaHearing His Name, the Messenger of Death will release you, and yet, you do not enter His Sanctuary!
Manmohan SinghHe, on hearing whose Name, Death's Courier releases thee; of Him thou enterest not the sanctuary.
Manmohan Singh (Punjabi)ਜਿਸ ਦਾ ਨਾਮ ਸੁਣ ਕੇ, ਮੌਤ ਦਾ ਦੂਤ ਤੈਨੂੰ ਛੱਡ ਦਿੰਦਾ ਹੈ, ਤੂੰ ਉਸ ਦੀ ਪਨਾਹ ਨਹੀਂ ਲੈਂਦਾ।
Fareedkot Teekaਹੇ ਭਾਈ! ਜਿਸ ਕੇ ਨਾਮ ਸੁਨਤੇ ਹੀ ਜਮ ਛਡ ਦੇਤਾ ਹੈ, ਤਿਸ ਕੀ ਸਰਣਿ ਤੁਮ ਮਨ ਕੋ ਨਹੀਂ ਪਾਵਤੇ॥
Prof. Sahib Singhਜਿਸ ਪਰਮਾਤਮਾ ਦਾ ਨਾਮ ਸੁਣਿਆਂ ਜਮਰਾਜ (ਭੀ) ਛੱਡ ਜਾਂਦਾ ਹੈ ਤੂੰ ਉਸ ਦੀ ਸਰਨ (ਕਿਉਂ) ਨਹੀਂ ਪੈਂਦਾ?

ਪਦ ਅਰਥ ਨਾਮਿ ਸੁਨਿਐ = ਨਾਮ ਸੁਣਨ ਨਾਲ। ਜਾ ਕੈ ਨਾਮਿ ਸੁਨਿਐ = ਜਿਸ ਦਾ ਨਾਮ ਸੁਣਿਆਂ। ਨ ਪਾਵਸਿ = ਤੂੰ ਨਹੀਂ ਪੈਂਦਾ।

SikhNet (Spanish)Escuchando el Nombre del Señor, Yama, el mensajero de la muerte, te libera; pero con todo, no buscas Su Refugio.

ਕਾਢਿ ਦੇਇ ਸਿਆਲ ਬਪੁਰੇ ਕਉ; ਤਾ ਕੀ ਓਟ ਟਿਕਾਵਸਿ ਰੇ ॥੨॥

kaadt dee siaal bapure kau; taa kee ott ttikaavas re |2|

Sant Singh KhalsaTurn out this wretched jackal, and seek the Shelter of that God. ||2||
Manmohan SinghTurn out thou the wretched jackal (of greed) and seek thou the refuge of that Lord.
Manmohan Singh (Punjabi)ਤੂੰ ਬਦਬਖ਼ਤ ਗਿੱਦੜ ਰੂਪੀ ਲਾਲਚ ਨੂੰ ਬਾਹਰ ਕੱਢ ਦੇ ਅਤੇ ਤੂੰ ਉਸ ਸੁਆਮੀ ਦੀ ਸ਼ਰਨਾਗਤ ਸੰਭਾਲ।
Fareedkot Teekaਆਲਸ ਰੂਪੁ (ਸਿਆਲ) ਗਿਦੜ ਬਿਚਾਰੇ ਕੌ ਕਾਢ ਦੇ, ਕਿਉਂਕਿ ਇਹੀ ਦੁਖਦਾਈ ਹੈ। ਪਰੰਤੂ ਤਿਸੀ ਕੀ ਓਟ ਕੋ ਤੂ ਟਿਕਾਵਤਾ ਹੈਂ। ਏਹੁ ਤੇਰੇ ਕੋ ਭਲੀ ਨਹੀਂ ਅਰਥਾਤ ਤਿਸ ਕਾ ਆਸਰਾ ਤੂੰ ਛੋਡ ਕਰ ਉਦਮ ਰੂਪ ਸ਼ੇਰ ਦੀ ਸ਼ਰਣ ਲੈ॥੨॥
Prof. Sahib Singhਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ, ਜਿਹੜਾ (ਸਿੰਘ-ਪ੍ਰਭੂ) ਨਿਮਾਣੇ ਗਿੱਦੜ ਨੂੰ ਕੱਢ ਦੇਂਦਾ ਹੈ ॥੨॥

ਪਦ ਅਰਥ ਦੇਇ = ਦੇਂਦਾ ਹੈ। ਕਾਢਿ ਦੇਇ = ਕੱਢ ਦੇਂਦਾ ਹੈ। ਸਿਆਲ = ਗਿੱਦੜ। ਤਾ ਕੀ ਓਟ = ਉਸ (ਸਿੰਘ ਪ੍ਰਭੂ) ਦਾ ਆਸਰਾ। ਟਿਕਾਵਸਿ = (ਆਪਣੇ ਅੰਦਰ) ਟਿਕਾ ਲੈ ॥੨॥

SikhNet (Spanish)Oh, quita de tu interior al chacal del cansancio y entra en el Santuario de Dios. (2)

ਜਿਸ ਕਾ ਜਾਸੁ ਸੁਨਤ. ਭਵ ਤਰੀਐ; ਤਾ ਸਿਉ ਰੰਗੁ. ਨ ਲਾਵਸਿ ਰੇ ॥

jis kaa jaas sunat. bhav tareeai; taa siau rang. na laavas re |

Sant Singh KhalsaPraising Him, you shall cross over the terrifying world-ocean, and yet, you have not fallen in love with Him!
Manmohan SinghHearing whose praise, the world ocean is crossed; with Him, thou embraceth not love, O man.
Manmohan Singh (Punjabi)ਜਿਸ ਦੀ ਕਿਰਤੀ ਸ੍ਰਵਣ ਕਰਨ ਦੁਆਰਾ, ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਈਦਾ ਹੈ; ਉਸ ਨਾਲ ਤੂੰ ਪ੍ਰੇਮ ਨਹੀਂ ਪਾਉਂਦਾ, ਹੇ ਬੰਦੇ!
Fareedkot Teekaਜਿਸ ਵਾਹਿਗੁਰੂ ਕਾ ਜਸ ਸੁਨ ਕੇ ਸੰਸਾਰ ਸੇ ਤਰੀਤਾ ਹੈ, ਤਿਸ ਸਾਥ ਤੂੰ ਪ੍ਰੇਮ ਨਹੀਂ ਲਾਵਤਾ ਹੈਂ॥
Prof. Sahib Singhਜਿਸ ਪਰਮਾਤਮਾ ਦਾ ਜਸ ਸੁਣਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਉਸ ਨਾਲ ਪਿਆਰ ਨਹੀਂ ਜੋੜਦਾ।

ਪਦ ਅਰਥ ਜਾਸੁ = ਜਸ। ਭਵ = ਸੰਸਾਰ-ਸਮੁੰਦਰ। ਤਰੀਐ = ਤਰ ਜਾਈਦਾ ਹੈ। ਰੰਗੁ = ਪ੍ਰੇਮ। ਨ ਲਾਵਸਿ = ਤੂੰ ਨਹੀਂ ਲਾਂਦਾ।

SikhNet (Spanish)Alabándolo cruzarás el aterrador océano del mundo, pero aún no te has enamorado de Él

ਥੋਰੀ ਬਾਤ ਅਲਪ ਸੁਪਨੇ ਕੀ; ਬਹੁਰਿ ਬਹੁਰਿ ਅਟਕਾਵਸਿ ਰੇ ॥੩॥

thoree baat alap supane kee; bahur bahur attakaavas re |3|

Sant Singh KhalsaThis meager, short-lived dream, this thing - you are engrossed in it, over and over again. ||3||
Manmohan SinghWhy art thou again and again involved in the dream like short-lived paltry thing?
Manmohan Singh (Punjabi)ਤੂੰ ਮੁੜ ਮੁੜ ਕੇ ਸੁਫਨੇ ਵਰਗੀ ਛਿਨ-ਭੰਗਰ ਤੁੱਛ ਚੀਜ਼ ਨਾਲ ਕਿਊਂ ਉਲਝਦਾ ਹੈ?
Fareedkot Teekaਥੋਰੀ ਸੀ ਬਾਤ ਜੋ ਤੁਛ ਸੁਪਨੇ ਕੀ ਅਰਥਾਤ ਝੂਠੀ ਹੈ, ਤਿਸ ਕੇ ਅਨੰਦ ਮੇਂ ਬਾਰੰਬਾਰ ਮਨ ਕੋ ਅਟਕਾਵਤਾ ਹੈਂ॥
Prof. Sahib Singh(ਮਾਇਆ ਦੀ ਪ੍ਰੀਤ) ਸੁਪਨੇ ਦੀ ਹੀ ਹੋਛੀ ਜਿਹੀ ਗੱਲ ਹੈ, ਪਰ ਤੂੰ ਮੁੜ ਮੁੜ ਉਸੇ ਵਿਚ ਆਪਣੇ ਮਨ ਨੂੰ ਫਸਾ ਰਿਹਾ ਹੈਂ ॥੩॥

ਪਦ ਅਰਥ ਅਲਪ = ਥੋੜੀ, ਹੋਛੀ। ਬਹੁਰਿ ਬਹੁਰਿ = ਮੁੜ ਮੁੜ। ਅਟਕਾਵਸਿ = ਤੂੰ (ਆਪਣੇ ਮਨ ਨੂੰ) ਫਸਾ ਰਿਹਾ ਹੈਂ ॥੩॥

SikhNet (Spanish)y permaneces involucrado una y otra vez en tus sueños y falsas imaginaciones. (3)

ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ; ਸੰਤਸੰਗਿ ਪਤਿ ਪਾਈ ॥

bheo prasaad kripaa nidh tthaakur; santasang pat paaee |

Sant Singh KhalsaWhen our Lord and Master, the ocean of mercy, grants His Grace, one finds honor in the Society of the Saints.
Manmohan SinghWhen Lord, the ocean of compassion, becomes merciful, the mortal obtain honour through the society of saints.
Manmohan Singh (Punjabi)ਜਦ ਰਹਿਮਤ ਦਾ ਸਮੁੰਦਰ, ਸੁਆਮੀ ਮਿਹਰਬਾਨ ਥੀ ਵੰਝਦਾ ਹੈ, ਤਾਂ ਪ੍ਰਾਣੀ ਸਤਿਸੰਗਤ ਰਾਹੀਂ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਹਮ ਪਰ ਕ੍ਰਿਪਾ ਨਿਧਿ ਸ੍ਵਾਮੀ ਕਾ ਜੋ ਪ੍ਰਸਾਦਿ ਭਇਆ ਹੈ ਤੌ ਸੰਤ ਸੰਗ ਹੂਆ, ਇਸੀ ਤੇ ਪ੍ਰਤਿਸ੍ਟਾ ਪਾਈ ਹੈ॥
Prof. Sahib Singhਜਿਸ ਮਨੁੱਖ ਉੱਤੇ ਕਿਰਪਾ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟਦਾ ਹੈ।

ਪਦ ਅਰਥ ਪ੍ਰਸਾਦੁ = ਕਿਰਪਾ, ਮਿਹਰ। ਠਾਕੁਰ ਪ੍ਰਸਾਦੁ = ਮਾਲਕ-ਪ੍ਰਭੂ ਦੀ ਕਿਰਪਾ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ। ਪਤਿ = ਇੱਜ਼ਤ।

SikhNet (Spanish)Cuando el Maestro Compasivo, el Océano de Misericordia, nos bendice con Gloria, uno encuentra el Honor en la Saad Sangat, la Compañía de los Santos.

ਕਹੁ ਨਾਨਕ. ਤ੍ਰੈ ਗੁਣ ਭ੍ਰਮੁ ਛੂਟਾ; ਜਉ ਪ੍ਰਭ ਭਏ ਸਹਾਈ ॥੪॥੭॥

kahu naanak. trai gun bhram chhoottaa; jau prabh bhe sahaaee |4|7|

Sant Singh KhalsaSays Nanak, I am rid of the illusion of the three-phased Maya, when God becomes my help and support. ||4||7||
Manmohan SinghSays Nanak, when the Lord becomes succourer, one is rid of the illusion of mammon of three qualities.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਸਾਹਿਬ ਮਦਦਗਾਰ ਹੋ ਜਾਂਦਾ ਹੈ ਤਾਂ ਇਨਸਾਨ ਤਿੰਨਾਂ ਲੱਛਣਾਂ ਵਾਲੀ ਮਾਇਆ ਦੀ ਗਲਤ ਫ਼ਹਿਮੀ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤ੍ਰਿਗੁਣਾਤਮਕ ਜੋ ਸੰਸਾਰ ਹੈ ਭ੍ਰਮ ਰੂਪ, ਸੋ ਤਿਸ ਕਾ ਮੋਹਿ ਤਬ ਛੂਟਾ ਹੈ, ਜਬ ਪ੍ਰਭੂ ਸਹਾਈ ਭਏ ਹੈਂ॥੪॥੭॥
Prof. Sahib Singhਨਾਨਕ ਆਖਦਾ ਹੈ- ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ, ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ ॥੪॥੭॥

ਪਦ ਅਰਥ ਨਾਨਕ = ਹੇ ਨਾਨਕ! ਤ੍ਰੈਗੁਣ ਭ੍ਰਮੁ = ਤ੍ਰਿ-ਗੁਣੀ ਮਾਇਆ ਦੀ ਖ਼ਾਤਰ ਭਟਕਣਾ। ਜਉ = ਜਦੋਂ। ਸਹਾਈ = ਮਦਦਗਾਰ ॥੪॥੭॥

SikhNet (Spanish)Dice Nanak, oh hombre, cuando Dios está de tu lado, te liberas de la Maya ilusoria de los Tres Modos.(4-7)

Open this shabad →

Shabad Guru Arjan Dev Ji Raag Maaroo continues on Ang 1001

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਅੰਤਰਜਾਮੀ ਸਭ ਬਿਧਿ ਜਾਨੈ; ਤਿਸ ਤੇ ਕਹਾ ਦੁਲਾਰਿਓ ॥

antarajaamee sabh bidh jaanai; tis te kahaa dulaario |

Sant Singh KhalsaThe Inner-knower, the Searcher of hearts, knows everything; what can anyone hide from Him?
Manmohan SinghThe inner-knower understands all the plans, What can be kept concealed from Him?
Manmohan Singh (Punjabi)ਅੰਦਰਲੀਆਂ ਜਾਣਨਹਾਰ ਸਾਰੀਆਂ ਤਦਬੀਰਾਂ ਨੂੰ ਸਮਝਦਾ ਹੈ। ਉਸ ਪਾਸੋਂ ਕੀ ਲੁਕਾ ਕੇ ਰਖਿਆ ਜਾ ਸਕਦਾ ਹੈ?
Fareedkot Teekaਹੇ ਜੀਵ! ਅੰਤ੍ਰਯਾਮੀ ਜੋ ਸਭ ਘਟ ਕਾ ਪ੍ਰੇਰਕੁ ਹੈ ਵਹੁ ਸਭ ਬਿਧਾਂ ਕੋ ਜਾਨਤਾ ਹੈ, ਤਿਸ ਤੇ ਕਹਾ (ਦੁਲਾਰਿਓ) ਛਪਾਉ ਕਰ ਰਹਾ ਹੈਂ॥
Prof. Sahib Singhਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?

ਪਦ ਅਰਥ ਅੰਤਰਜਾਮੀ = ਦਿਲਾਂ ਦੇ ਅੰਦਰ ਦੀ ਜਾਣਨ ਵਾਲਾ। ਸਭ ਨਿਧਿ = ਹਰੇਕ ਕਿਸਮ ਦੀ ਗੱਲ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਪਰਮਾਤਮਾ) ਤੋਂ। ਕਹਾ ਦੁਲਾਰਿਓ = ਕਹਾ ਦੁਰਾਰਿਓ, ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?

SikhNet (Spanish)Tu Dios es el Conocedor Íntimo de todos los corazones, entonces ¿qué puedes Esconderle?

ਹਸਤ ਪਾਵ ਝਰੇ ਖਿਨ ਭੀਤਰਿ; ਅਗਨਿ ਸੰਗਿ ਲੈ ਜਾਰਿਓ ॥੧॥

hasat paav jhare khin bheetar; agan sang lai jaario |1|

Sant Singh KhalsaYour hands and feet will fall off in an instant, when you are burnt in the fire. ||1||
Manmohan SinghThine hands and feet fall off in a moment, when thou art burnt with fire.
Manmohan Singh (Punjabi)ਜਦ ਤੂੰ ਅੱਗ ਨਾਲ ਸਾੜਿਆ ਜਾਂਦਾ ਹੈਂ, ਤੇਰੇ ਹੱਥ ਅਤੇ ਪੈਰ ਇਕ ਮੁਹਤ ਵਿੱਚ ਜਾਂਦੇ ਹਨ।
Fareedkot Teekaਜਬ ਤੇਰਾ ਸਰੀਰ ਲੈਕਰ ਅਗਨ ਕੇ ਸਾਥ ਜਾਰਿਆ ਜਾਵੇਗਾ ਤੌ (ਹਸਤ) ਹਾਥ ਔ ਪੈਰ ਖਿਨ ਮੇਂ ਝੜ ਜਾਏਂਗੇ; ਭਾਵ ਜਿਸ ਸਰੀਰ ਕੇ ਪਾਲਨ ਪੋਖਨ ਮੇਂ ਅਨੇਕ ਉਪਦ੍ਰਵ ਕਰਤਾ ਹੈਂ ਤਿਸ ਕੀ ਤੋ ਇਹੁ ਦਸਾ ਹੋਨੀ ਹੈ॥੧॥
Prof. Sahib Singh(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ ॥੧॥

ਪਦ ਅਰਥ ਹਸਤ = ਹੱਥ {ਬਹੁ-ਵਚਨ}। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਝਰੇ = ਝੜ ਜਾਂਦੇ ਹਨ, ਸੜ ਜਾਂਦੇ ਹਨ। ਅਗਨਿ ਸੰਗਿ = ਅੱਗ ਨਾਲ, ਅੱਗ ਵਿਚ। ਜਾਰਿਓ = ਸਾੜਿਆ ਜਾਂਦਾ ਹੈ ॥੧॥

SikhNet (Spanish)Tus manos y pies que cometen faltas, caen en un instante, son quemados y de ti ya nada se escucha.(1)

Open this shabad (7 lines, Angs 1000-1001) →

Ang 1000 of 1430