ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਜੋ ਸਮਰਥੁ ਸਰਬ ਗੁਣ ਨਾਇਕੁ; ਤਿਸ ਕਉ ਕਬਹੁ. ਨ ਗਾਵਸਿ ਰੇ ॥
jo samarath sarab gun naaeik; tis kau kabahu. na gaavas re |
Sant Singh KhalsaHe is all-powerful, the Master of all virtues, but you never sing of Him!
Manmohan SinghHe, who is All-powerful and the Master of all the virtues; Him, O man, thou sing not ever.
Manmohan Singh (Punjabi)ਜੋ ਸਰਬ ਸ਼ਕਤੀਵਾਨ ਅਤੇ ਸਾਰੀਆਂ ਨੇਕੀਆਂ ਦਾ ਮਾਲਕ ਹੈ; ਉਸ ਨੂੰ, ਬੰਦੇ! ਤੂੰ ਕਦੇ ਭੀ ਗਾਇਨ ਨਹੀਂ ਕਰਦਾ।
Fareedkot Teekaਹੇ ਭਾਈ ਜੋ ਸਰਬ ਗੁਣੋਂ ਕਾ (ਨਾਇਕੁ) ਸਰਦਾਰ, ਭਾਵ ਪੇਰਕ ਹੈ ਔ ਸਰਬ ਬਾਤ ਮੇਂ ਸਾਮ੍ਰਥ ਹੈ, ਤਿਸ ਕਉ ਤੂੰ ਕਬੀ ਨਹੀਂ ਗਾਵਤਾ॥
Prof. Sahib Singhਹੇ ਭਾਈ! ਜਿਹੜਾ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਉਸ ਦੀ ਸਿਫ਼ਤ-ਸਾਲਾਹ ਕਦੇ ਭੀ ਨਹੀਂ ਕਰਦਾ।ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ! ਨਾਇਕੁ = ਮਾਲਕ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨ ਗਾਵਸਿ = ਤੂੰ ਨਹੀਂ ਗਾਂਦਾ।
SikhNet (Spanish)A Él, a Quien es Todopoderoso, al Todo Virtuoso Rey, a Él uno no Le canta.
ਛੋਡਿ ਜਾਇ ਖਿਨ ਭੀਤਰਿ ਤਾ ਕਉ; ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥
chhodd jaae khin bheetar taa kau; uaa kau fir fir dhaavas re |1|
Sant Singh KhalsaYou shall have to leave all this in an instant, but again and again, you chase after it. ||1||
Manmohan SinghWhat thou hast to leave in an instant; again and again thou seest and runnest after that, O man.
Manmohan Singh (Punjabi)ਜਿਸ ਨੂੰ ਤੂੰ ਇਕ ਮੁਹਤ ਅੰਦਰ ਤਿਆਗ ਜਾਣਾ ਹੈ; ਮੁੜ ਮੁੜ ਕੇ ਤੂੰ ਉਸ ਵਲ ਵੇਖਦਾ ਅਤੇ ਭਜਦਾ ਹੈਂ, ਹੇ ਬੰਦੇ!
Fareedkot Teekaਹੇ ਭਾਈ! ਜੋ ਖਿਨ ਭੀਤਰਿ ਛੋਡ ਜਾਨੇਹਾਰੇ ਹੈਂ ਤਿਸ ਕੋ (ਤਾ ਕਉ) ਦੇਖਤੇ ਭੀ ਹੋ; ਵਾ ਜੋ (ਤਾ ਕਉ) ਤੇਰੇ ਸਰੀਰ ਕੋ ਖਿਨ ਵਿਖੇ ਛੋਡ ਜਾਵੇਂਗੇ (ਉਆ ਕਉ) ਉਨ ਕੋ ਬਾਰੰਬਾਰ ਧਾਵਤੇ ਹੋ॥੧॥
Prof. Sahib Singhਉਸ (ਮਾਇਆ) ਨੂੰ ਤਾਂ ਹਰ ਕੋਈ ਇਕ ਖਿਨ ਵਿਚ ਛੱਡ ਜਾਂਦਾ ਹੈ, ਤੂੰ ਭੀ ਉਸੇ ਦੀ ਖ਼ਾਤਰ ਮੁੜ ਮੁੜ ਭਟਕਦਾ ਫਿਰਦਾ ਹੈਂ ॥੧॥ਪਦ ਅਰਥ ਛੋਡਿ ਜਾਇ = (ਹਰੇਕ ਪ੍ਰਾਣੀ) ਛੱਡ ਜਾਂਦਾ ਹੈ। ਤਾ ਕਉ = ਉਸ (ਮਾਇਆ) ਨੂੰ। ਉਆ ਕਉ = ਉਸ (ਮਾਇਆ) ਦੀ ਹੀ ਖ਼ਾਤਰ। ਧਾਵਸਿ = ਤੂੰ ਦੌੜ-ਭੱਜ ਕਰ ਰਿਹਾ ਹੈਂ। ਰੇ = ਹੇ ਭਾਈ! ॥੧॥
SikhNet (Spanish)Y en cambio, persigue eso que uno va a dejar en cualquier momento, eso es lo que hacemos, una y otra vez. (1)
ਅਪੁਨੇ ਪ੍ਰਭ ਕਉ; ਕਿਉ. ਨ ਸਮਾਰਸਿ ਰੇ ॥
apune prabh kau; kiau. na samaaras re |
Sant Singh KhalsaWhy do you not contemplate your God?
Manmohan SinghWhy not contemplate on Lord, O mortal?
Manmohan Singh (Punjabi)ਤੂੰ ਆਪਣੇ ਸਾਹਿਬ ਦਾ ਕਿਉਂ ਸਿਮਰਨ ਨਹੀਂ ਕਰਦਾ, ਹੇ ਪ੍ਰਾਣੀ?
Fareedkot Teekaਹੇ ਭਾਈ! ਅਪਨੇ ਪ੍ਰਭੂ ਕੋ ਕਿਉਂ ਨਹੀਂ ਸੰਭਾਰਤਾ॥
Prof. Sahib Singhਤੂੰ ਆਪਣੇ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?ਪਦ ਅਰਥ ਪ੍ਰਭ ਕਉ = ਪ੍ਰਭੂ ਨੂੰ। ਨ ਸਮਾਰਸਿ = ਤੂੰ ਯਾਦ ਨਹੀਂ ਕਰਦਾ।
SikhNet (Spanish)Oh hombre, ¿por qué no te preocupas por tu Dios?
ਬੈਰੀ ਸੰਗਿ. ਰੰਗ ਰਸਿ ਰਚਿਆ; ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥
bairee sang. rang ras rachiaa; tis siau jeearaa jaaras re |1| rahaau |
Sant Singh KhalsaYou are entangled in association with your enemies, and the enjoyment of pleasures; your soul is burning up with them! ||1||Pause||
Manmohan SinghThou art engrossed in the association of thine enemies and enjoyment of pleasures. With them thou art burning thy soul, O man. Pause.
Manmohan Singh (Punjabi)ਆਪਣੇ ਵੈਰੀਆਂ ਦੀ ਸੰਗਤ ਅਤੇ ਭੋਗ ਬਿਲਾਸ ਮਾਣਨ ਅੰਦਰ ਤੂੰ ਖੱਚਤ ਹੋਇਆ ਹੋਇਆ ਹੈਂ। ਉਨ੍ਹਾਂ ਨਾਲ ਤੂੰ ਆਪਣੀ ਜਿੰਦੜੀ ਨੂੰ ਸਾੜ ਫੂਕ ਰਿਹਾ ਹੈਂ, ਹੇ ਬੰਦੇ! ਠਹਿਰਾਉ।
Fareedkot Teekaਬੈਰੀਓਂ ਕੇ ਸੰਗ ਪ੍ਰੇਮ ਕਰਿ ਸੁਖ ਸਾਥ ਰਚਿਆ ਹੈ, ਤਿਨ ਸਾਥ ਹੀ ਜੀਉ ਤੈਨੇ (ਜਾਗਸਿ) ਜਾਗਨਾ, ਭਾਵ ਜੋੜਨਾ ਕੀਆ ਹੈ॥੧॥ ਰਹਾਉ ॥
Prof. Sahib Singhਤੂੰ (ਮਾਇਆ ਦੇ ਮੋਹ-) ਵੈਰੀ ਨਾਲ ਮੌਜ-ਮੇਲਿਆਂ ਦੇ ਸੁਆਦ ਵਿਚ ਮਸਤ ਹੈਂ, ਤੇ, ਉਸ (ਮੋਹ ਦੇ) ਨਾਲ ਹੀ ਆਪਣੀ ਜਿੰਦ ਨੂੰ ਸਾੜ ਰਿਹਾ ਹੈਂ (ਆਪਣੇ ਆਤਮਕ ਜੀਵਨ ਨੂੰ ਸਾੜ ਰਿਹਾ ਹੈਂ) ॥੧॥ ਰਹਾਉ ॥ਪਦ ਅਰਥ ਬੈਰੀ ਸੰਗਿ = ਵੈਰੀ ਨਾਲ। ਰੰਗ ਰਸਿ = ਮੌਜ-ਮੇਲਿਆਂ ਦੇ ਸੁਆਦ ਵਿਚ। ਤਿਸੁ ਸਿਉ = ਉਸ (ਵੈਰੀ ਮੋਹ) ਨਾਲ। ਜਾਰਸਿ = ਤੂੰ ਸਾੜ ਰਿਹਾ ਹੈਂ ॥੧॥ ਰਹਾਉ ॥
SikhNet (Spanish)Ese enemigo con quien estás ligándote en matrimonio, te va a consumir al final.(1-Pausa)
ਜਾ ਕੈ ਨਾਮਿ ਸੁਨਿਐ. ਜਮੁ ਛੋਡੈ; ਤਾ ਕੀ ਸਰਣਿ. ਨ ਪਾਵਸਿ ਰੇ ॥
jaa kai naam suniai. jam chhoddai; taa kee saran. na paavas re |
Sant Singh KhalsaHearing His Name, the Messenger of Death will release you, and yet, you do not enter His Sanctuary!
Manmohan SinghHe, on hearing whose Name, Death's Courier releases thee; of Him thou enterest not the sanctuary.
Manmohan Singh (Punjabi)ਜਿਸ ਦਾ ਨਾਮ ਸੁਣ ਕੇ, ਮੌਤ ਦਾ ਦੂਤ ਤੈਨੂੰ ਛੱਡ ਦਿੰਦਾ ਹੈ, ਤੂੰ ਉਸ ਦੀ ਪਨਾਹ ਨਹੀਂ ਲੈਂਦਾ।
Fareedkot Teekaਹੇ ਭਾਈ! ਜਿਸ ਕੇ ਨਾਮ ਸੁਨਤੇ ਹੀ ਜਮ ਛਡ ਦੇਤਾ ਹੈ, ਤਿਸ ਕੀ ਸਰਣਿ ਤੁਮ ਮਨ ਕੋ ਨਹੀਂ ਪਾਵਤੇ॥
Prof. Sahib Singhਜਿਸ ਪਰਮਾਤਮਾ ਦਾ ਨਾਮ ਸੁਣਿਆਂ ਜਮਰਾਜ (ਭੀ) ਛੱਡ ਜਾਂਦਾ ਹੈ ਤੂੰ ਉਸ ਦੀ ਸਰਨ (ਕਿਉਂ) ਨਹੀਂ ਪੈਂਦਾ?ਪਦ ਅਰਥ ਨਾਮਿ ਸੁਨਿਐ = ਨਾਮ ਸੁਣਨ ਨਾਲ। ਜਾ ਕੈ ਨਾਮਿ ਸੁਨਿਐ = ਜਿਸ ਦਾ ਨਾਮ ਸੁਣਿਆਂ। ਨ ਪਾਵਸਿ = ਤੂੰ ਨਹੀਂ ਪੈਂਦਾ।
SikhNet (Spanish)Escuchando el Nombre del Señor, Yama, el mensajero de la muerte, te libera; pero con todo, no buscas Su Refugio.
ਕਾਢਿ ਦੇਇ ਸਿਆਲ ਬਪੁਰੇ ਕਉ; ਤਾ ਕੀ ਓਟ ਟਿਕਾਵਸਿ ਰੇ ॥੨॥
kaadt dee siaal bapure kau; taa kee ott ttikaavas re |2|
Sant Singh KhalsaTurn out this wretched jackal, and seek the Shelter of that God. ||2||
Manmohan SinghTurn out thou the wretched jackal (of greed) and seek thou the refuge of that Lord.
Manmohan Singh (Punjabi)ਤੂੰ ਬਦਬਖ਼ਤ ਗਿੱਦੜ ਰੂਪੀ ਲਾਲਚ ਨੂੰ ਬਾਹਰ ਕੱਢ ਦੇ ਅਤੇ ਤੂੰ ਉਸ ਸੁਆਮੀ ਦੀ ਸ਼ਰਨਾਗਤ ਸੰਭਾਲ।
Fareedkot Teekaਆਲਸ ਰੂਪੁ (ਸਿਆਲ) ਗਿਦੜ ਬਿਚਾਰੇ ਕੌ ਕਾਢ ਦੇ, ਕਿਉਂਕਿ ਇਹੀ ਦੁਖਦਾਈ ਹੈ। ਪਰੰਤੂ ਤਿਸੀ ਕੀ ਓਟ ਕੋ ਤੂ ਟਿਕਾਵਤਾ ਹੈਂ। ਏਹੁ ਤੇਰੇ ਕੋ ਭਲੀ ਨਹੀਂ ਅਰਥਾਤ ਤਿਸ ਕਾ ਆਸਰਾ ਤੂੰ ਛੋਡ ਕਰ ਉਦਮ ਰੂਪ ਸ਼ੇਰ ਦੀ ਸ਼ਰਣ ਲੈ॥੨॥
Prof. Sahib Singhਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ, ਜਿਹੜਾ (ਸਿੰਘ-ਪ੍ਰਭੂ) ਨਿਮਾਣੇ ਗਿੱਦੜ ਨੂੰ ਕੱਢ ਦੇਂਦਾ ਹੈ ॥੨॥ਪਦ ਅਰਥ ਦੇਇ = ਦੇਂਦਾ ਹੈ। ਕਾਢਿ ਦੇਇ = ਕੱਢ ਦੇਂਦਾ ਹੈ। ਸਿਆਲ = ਗਿੱਦੜ। ਤਾ ਕੀ ਓਟ = ਉਸ (ਸਿੰਘ ਪ੍ਰਭੂ) ਦਾ ਆਸਰਾ। ਟਿਕਾਵਸਿ = (ਆਪਣੇ ਅੰਦਰ) ਟਿਕਾ ਲੈ ॥੨॥
SikhNet (Spanish)Oh, quita de tu interior al chacal del cansancio y entra en el Santuario de Dios. (2)
ਜਿਸ ਕਾ ਜਾਸੁ ਸੁਨਤ. ਭਵ ਤਰੀਐ; ਤਾ ਸਿਉ ਰੰਗੁ. ਨ ਲਾਵਸਿ ਰੇ ॥
jis kaa jaas sunat. bhav tareeai; taa siau rang. na laavas re |
Sant Singh KhalsaPraising Him, you shall cross over the terrifying world-ocean, and yet, you have not fallen in love with Him!
Manmohan SinghHearing whose praise, the world ocean is crossed; with Him, thou embraceth not love, O man.
Manmohan Singh (Punjabi)ਜਿਸ ਦੀ ਕਿਰਤੀ ਸ੍ਰਵਣ ਕਰਨ ਦੁਆਰਾ, ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਈਦਾ ਹੈ; ਉਸ ਨਾਲ ਤੂੰ ਪ੍ਰੇਮ ਨਹੀਂ ਪਾਉਂਦਾ, ਹੇ ਬੰਦੇ!
Fareedkot Teekaਜਿਸ ਵਾਹਿਗੁਰੂ ਕਾ ਜਸ ਸੁਨ ਕੇ ਸੰਸਾਰ ਸੇ ਤਰੀਤਾ ਹੈ, ਤਿਸ ਸਾਥ ਤੂੰ ਪ੍ਰੇਮ ਨਹੀਂ ਲਾਵਤਾ ਹੈਂ॥
Prof. Sahib Singhਜਿਸ ਪਰਮਾਤਮਾ ਦਾ ਜਸ ਸੁਣਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਉਸ ਨਾਲ ਪਿਆਰ ਨਹੀਂ ਜੋੜਦਾ।ਪਦ ਅਰਥ ਜਾਸੁ = ਜਸ। ਭਵ = ਸੰਸਾਰ-ਸਮੁੰਦਰ। ਤਰੀਐ = ਤਰ ਜਾਈਦਾ ਹੈ। ਰੰਗੁ = ਪ੍ਰੇਮ। ਨ ਲਾਵਸਿ = ਤੂੰ ਨਹੀਂ ਲਾਂਦਾ।
SikhNet (Spanish)Alabándolo cruzarás el aterrador océano del mundo, pero aún no te has enamorado de Él
ਥੋਰੀ ਬਾਤ ਅਲਪ ਸੁਪਨੇ ਕੀ; ਬਹੁਰਿ ਬਹੁਰਿ ਅਟਕਾਵਸਿ ਰੇ ॥੩॥
thoree baat alap supane kee; bahur bahur attakaavas re |3|
Sant Singh KhalsaThis meager, short-lived dream, this thing - you are engrossed in it, over and over again. ||3||
Manmohan SinghWhy art thou again and again involved in the dream like short-lived paltry thing?
Manmohan Singh (Punjabi)ਤੂੰ ਮੁੜ ਮੁੜ ਕੇ ਸੁਫਨੇ ਵਰਗੀ ਛਿਨ-ਭੰਗਰ ਤੁੱਛ ਚੀਜ਼ ਨਾਲ ਕਿਊਂ ਉਲਝਦਾ ਹੈ?
Fareedkot Teekaਥੋਰੀ ਸੀ ਬਾਤ ਜੋ ਤੁਛ ਸੁਪਨੇ ਕੀ ਅਰਥਾਤ ਝੂਠੀ ਹੈ, ਤਿਸ ਕੇ ਅਨੰਦ ਮੇਂ ਬਾਰੰਬਾਰ ਮਨ ਕੋ ਅਟਕਾਵਤਾ ਹੈਂ॥
Prof. Sahib Singh(ਮਾਇਆ ਦੀ ਪ੍ਰੀਤ) ਸੁਪਨੇ ਦੀ ਹੀ ਹੋਛੀ ਜਿਹੀ ਗੱਲ ਹੈ, ਪਰ ਤੂੰ ਮੁੜ ਮੁੜ ਉਸੇ ਵਿਚ ਆਪਣੇ ਮਨ ਨੂੰ ਫਸਾ ਰਿਹਾ ਹੈਂ ॥੩॥ਪਦ ਅਰਥ ਅਲਪ = ਥੋੜੀ, ਹੋਛੀ। ਬਹੁਰਿ ਬਹੁਰਿ = ਮੁੜ ਮੁੜ। ਅਟਕਾਵਸਿ = ਤੂੰ (ਆਪਣੇ ਮਨ ਨੂੰ) ਫਸਾ ਰਿਹਾ ਹੈਂ ॥੩॥
SikhNet (Spanish)y permaneces involucrado una y otra vez en tus sueños y falsas imaginaciones. (3)
ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ; ਸੰਤਸੰਗਿ ਪਤਿ ਪਾਈ ॥
bheo prasaad kripaa nidh tthaakur; santasang pat paaee |
Sant Singh KhalsaWhen our Lord and Master, the ocean of mercy, grants His Grace, one finds honor in the Society of the Saints.
Manmohan SinghWhen Lord, the ocean of compassion, becomes merciful, the mortal obtain honour through the society of saints.
Manmohan Singh (Punjabi)ਜਦ ਰਹਿਮਤ ਦਾ ਸਮੁੰਦਰ, ਸੁਆਮੀ ਮਿਹਰਬਾਨ ਥੀ ਵੰਝਦਾ ਹੈ, ਤਾਂ ਪ੍ਰਾਣੀ ਸਤਿਸੰਗਤ ਰਾਹੀਂ ਇੱਜ਼ਤ ਆਬਰੂ ਪਾ ਲੈਂਦਾ ਹੈ।
Fareedkot Teekaਹਮ ਪਰ ਕ੍ਰਿਪਾ ਨਿਧਿ ਸ੍ਵਾਮੀ ਕਾ ਜੋ ਪ੍ਰਸਾਦਿ ਭਇਆ ਹੈ ਤੌ ਸੰਤ ਸੰਗ ਹੂਆ, ਇਸੀ ਤੇ ਪ੍ਰਤਿਸ੍ਟਾ ਪਾਈ ਹੈ॥
Prof. Sahib Singhਜਿਸ ਮਨੁੱਖ ਉੱਤੇ ਕਿਰਪਾ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟਦਾ ਹੈ।ਪਦ ਅਰਥ ਪ੍ਰਸਾਦੁ = ਕਿਰਪਾ, ਮਿਹਰ। ਠਾਕੁਰ ਪ੍ਰਸਾਦੁ = ਮਾਲਕ-ਪ੍ਰਭੂ ਦੀ ਕਿਰਪਾ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ। ਪਤਿ = ਇੱਜ਼ਤ।
SikhNet (Spanish)Cuando el Maestro Compasivo, el Océano de Misericordia, nos bendice con Gloria, uno encuentra el Honor en la Saad Sangat, la Compañía de los Santos.
ਕਹੁ ਨਾਨਕ. ਤ੍ਰੈ ਗੁਣ ਭ੍ਰਮੁ ਛੂਟਾ; ਜਉ ਪ੍ਰਭ ਭਏ ਸਹਾਈ ॥੪॥੭॥
kahu naanak. trai gun bhram chhoottaa; jau prabh bhe sahaaee |4|7|
Sant Singh KhalsaSays Nanak, I am rid of the illusion of the three-phased Maya, when God becomes my help and support. ||4||7||
Manmohan SinghSays Nanak, when the Lord becomes succourer, one is rid of the illusion of mammon of three qualities.
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਸਾਹਿਬ ਮਦਦਗਾਰ ਹੋ ਜਾਂਦਾ ਹੈ ਤਾਂ ਇਨਸਾਨ ਤਿੰਨਾਂ ਲੱਛਣਾਂ ਵਾਲੀ ਮਾਇਆ ਦੀ ਗਲਤ ਫ਼ਹਿਮੀ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤ੍ਰਿਗੁਣਾਤਮਕ ਜੋ ਸੰਸਾਰ ਹੈ ਭ੍ਰਮ ਰੂਪ, ਸੋ ਤਿਸ ਕਾ ਮੋਹਿ ਤਬ ਛੂਟਾ ਹੈ, ਜਬ ਪ੍ਰਭੂ ਸਹਾਈ ਭਏ ਹੈਂ॥੪॥੭॥
Prof. Sahib Singhਨਾਨਕ ਆਖਦਾ ਹੈ- ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ, ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ ॥੪॥੭॥ਪਦ ਅਰਥ ਨਾਨਕ = ਹੇ ਨਾਨਕ! ਤ੍ਰੈਗੁਣ ਭ੍ਰਮੁ = ਤ੍ਰਿ-ਗੁਣੀ ਮਾਇਆ ਦੀ ਖ਼ਾਤਰ ਭਟਕਣਾ। ਜਉ = ਜਦੋਂ। ਸਹਾਈ = ਮਦਦਗਾਰ ॥੪॥੭॥
SikhNet (Spanish)Dice Nanak, oh hombre, cuando Dios está de tu lado, te liberas de la Maya ilusoria de los Tres Modos.(4-7)