ਰੀ ਕਲਵਾਰਿ, ਗਵਾਰਿ ਮੂਢ ਮਤਿ; ਉਲਟੋ ਪਵਨੁ ਫਿਰਾਵਉ ॥
ree kalavaar, gavaar moodt mat; ulatto pavan firaavau |
Sant Singh KhalsaYou barbaric brute, with your primitive intellect - reverse your breath and turn it inward.
Manmohan SinghO brute of brawling and uncultured intellect reversing thy breath from the world, turn it towards thy God.
Manmohan Singh (Punjabi)ਹੇ ਝਗੜਾਲੂ ਅਤੇ ਮੂਰਖ ਮਤ ਵਾਲੇ, ਵਹਿਸ਼ੀ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।
Fareedkot Teekaਹੇ (ਕਲਵਾਰਿ) ਕਲੇਸ ਵਾਲੀ ਗਾਵਾਰ (ਮੂਢ) ਅਤੀ ਮੂਰਖ ਬੁਧੀ! ਤੂੰ ਵਾਸਨਾ ਰੂਪੀ ਪਵਨ ਕੋ ਸੰਸਾਰ ਕੀ ਤਰਫ ਸੇ ਉਲਟੀ ਕਰ ਕੇ ਪਰਮੇਸ੍ਵਰ ਕੀ ਤਰਫ (ਫਿਰਾਵਉ) ਮੋੜੋ; ਵਾ ਪਰਤਖ ਪ੍ਰਾਣ ਪਵਣ ਕੋ ਨੀਚੇ ਸੇ ਊਪਰ ਦਸਮੇਂ ਦੁਆਰੇ ਕੋ ਮੋੜੋ॥
Prof. Sahib Singhਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ।ਪਦ ਅਰਥ ਰੀ = {'ਇਸਤ੍ਰੀ-ਲਿੰਗ' ਹੈ, ਇਸ ਦੇ ਟਾਕਰੇ ਤੇ ਲਫ਼ਜ਼ 'ਰੇ' ਪੁਲਿੰਗ ਹੈ। 'ਰੇ ਲੋਈ!' ਵਿਚ ਲਫ਼ਜ਼ 'ਲੋਈ' ਪੁਲਿੰਗ ਹੀ ਹੋ ਸਕਦਾ ਹੈ। ਸੋ, ਰਾਗ ਆਸਾ ਦੇ ਸ਼ਬਦ "ਕਰਵਤੁ ਭਲਾ..." ਵਿਚ ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}। ਰੀ ਕਲਵਾਰਿ = ਹੇ ਕਲਾਲਣ! ਰੀ ਗਵਾਰਿ = ਹੇ ਗੰਵਾਰਨ! ਮੂਢ = ਮੂਰਖ। ਪਵਨੁ = ਚੰਚਲ (ਮਨ) {"ਸੰਤਹੁ ਮਨ ਪਵਨੈ ਸੁਖੁ ਬਨਿਆ", ਸੋਰਠਿ ਕਬੀਰ}। ਉਲਟੋ ਪਵਨੁ = ਉਲਟਿਆ ਹੋਇਆ ਚੰਚਲ (ਮਨ), ਵਿਗੜਿਆ ਹੋਇਆ ਚੰਚਲ ਮਨ। ਫਿਰਾਵਉ = ਫਿਰਾਵਉਂ, ਮੈਂ ਫਿਰਾ ਰਿਹਾ ਹਾਂ, ਮੈਂ ਮੋੜ ਰਿਹਾ ਹਾਂ, ਮੈਂ ਵਿਗਾੜ ਵਲੋਂ ਵਰਜ ਰਿਹਾ ਹਾਂ।
SikhNet (Spanish)Oh mente inculta e ignorante, oh mente cantinera, transforma la ola de tus deseos
ਮਨੁ ਮਤਵਾਰ, ਮੇਰ ਸਰ ਭਾਠੀ; ਅੰਮ੍ਰਿਤ ਧਾਰ ਚੁਆਵਉ ॥੧॥
man matavaar, mer sar bhaatthee; amrit dhaar chuaavau |1|
Sant Singh KhalsaLet your mind be intoxicated with the stream of Ambrosial Nectar which trickles down from the furnace of the Tenth Gate. ||1||
Manmohan SinghIntoxicate stream that trickles from the furnace of the sublime tenth gate.
Manmohan Singh (Punjabi)ਤੂੰ ਆਪਣੇ ਮਨੂਏ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।
Fareedkot Teekaਮਨ ਮਤਵਾਰੋ ਮਸਤ ਹੋ ਜਾਵੇਗਾ ਔਰ (ਮੇਰ ਸਰ) ਮੇਰੂ ਪਰਬਤ ਕੇ ਸਮਾਨ ਮੁਖ ਰੂਪ ਜੋ ਪਰਮਾਤਮਾ ਹੈ ਤਿਸ ਕੋ ਭਾਠੀ ਕਰ; ਵਾ ਮੇਰੂ ਜੋ ਦਸਵਾਂ ਦਵਾਰ ਹੈ ਤਿਸ ਕੋ ਭਠੀ ਕੀ ਸਦਰਸ ਕਰ। ਪੁਨਾ ਪ੍ਰਤਖ੍ਯ ਦਸਮੇਂ ਦੁਆਰੇ ਤੇ ਅੰਮ੍ਰਿਤ ਕੀ ਧਾਰ ਕਿੰਵੇਂ ਆਤਮਾਨੰਦ ਕੋ ਚੁਆਉਣਾ ਕਰੋ, ਭਾਵ ਸਾਖ੍ਯਾਤ ਕਰੋ॥੧॥
Prof. Sahib Singh(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥ਪਦ ਅਰਥ ਮਤਵਾਰ = ਮਤਵਾਲਾ, ਮਸਤ। ਮੇਰ = ਸਭ ਤੋਂ ਉੱਚਾ ਪਰਬਤ ਜਿਸ ਵਿਚ ਸੋਨਾ ਤੇ ਹੀਰੇ ਆਦਿਕ ਮਿਲਦੇ ਮੰਨੇ ਗਏ ਹਨ; (੨) ਮਾਲਾ ਦਾ ਸਭ ਤੋਂ ਉਪਰਲਾ ਮਣਕਾ; (੩) ਸਰੀਰ ਦਾ ਸਭ ਤੋਂ ਉੱਚਾ ਸ਼ਿਰੋਮਣੀ ਹਿੱਸਾ, ਦਿਮਾਗ਼ ਦਸਮ-ਦੁਆਰ। ਸਰ = ਬਰਾਬਰ, ਵਰਗਾ। ਭਾਠੀ = ਭੱਠੀ, ਜਿਸ ਵਿਚ ਅਰਕ ਸ਼ਰਾਬ ਆਦਿਕ ਕੱਢੇ ਜਾਂਦੇ ਹਨ। ਅੰਮ੍ਰਿਤ ਧਾਰ = (ਨਾਮ) ਅੰਮ੍ਰਿਤ ਦੀਆਂ ਧਾਰਾਂ। ਚੁਆਵਉ = ਮੈਂ ਚੁਆ ਰਿਹਾ ਹਾਂ, ਮੈਂ ਕੱਢ ਰਿਹਾ ਹਾਂ ॥੧॥
SikhNet (Spanish)y emborráchate con el Nombre del Señor que gotea de la cerradura de la Décima Puerta, el Trono de la Conciencia. (1)
ਬੋਲਹੁ ਭਈਆ; ਰਾਮ ਕੀ ਦੁਹਾਈ ॥
bolahu bheea; raam kee duhaaee |
Sant Singh KhalsaO Siblings of Destiny, call on the Lord.
Manmohan SinghO brother, invoke and call upon they Lord for thy assistance.
Manmohan Singh (Punjabi)ਹੇ ਵੀਰ! ਤੂੰ ਆਪਣੀ ਸਹਾਇਤਾ ਨਹੀਂ ਆਪਣੇ ਸੁਆਮੀ ਨੂੰ ਆਖ ਤੇ ਪੁਕਾਰ ਕਰ।
Fareedkot Teekaਹੇ ਭਾਈ! ਤੁਮ ਕੋ ਰਾਮ ਕੀ (ਦੁਹਾਈ) ਸਪਤ ਹੈ, ਵਾ ਜਿਸ ਰਾਮ ਕੀ ਸਾਰੇ ਦੁਹਾਈ ਫਿਰ ਰਹੀ ਹੈ॥
Prof. Sahib Singhਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ।ਪਦ ਅਰਥ ਭਈਆ = ਹੇ ਭਾਈ! ਹੇ ਸੱਜਣ! ਦੁਹਾਈ = ਹੋਰ ਗੱਲ ਛੱਡ ਕੇ ਇੱਕੋ ਹੀ ਗੱਲ ਨੂੰ ਮੁੜ ਮੁੜ ਆਖੀ ਜਾਣ ਨੂੰ ਦੁਹਾਈ ਪਾ ਦੇਣਾ ਆਖੀਦਾ ਹੈ। ਰਾਮ ਕੀ ਦੁਹਾਈ = ਹੋਰ ਖ਼ਿਆਲ ਛੱਡ ਕੇ ਪਰਮਾਤਮਾ ਦੇ ਨਾਮ ਦਾ ਮੁੜ ਮੁੜ ਉੱਚਾਰਨ। ਬੋਲਹੁ ਰਾਮ ਕੀ ਦੁਹਾਈ = ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ।
SikhNet (Spanish)Oh Santos Hermanos, llamen sólo a su Señor, sí, beban sólo de este Precioso Licor,
ਪੀਵਹੁ ਸੰਤ ਸਦਾ ਮਤਿ ਦੁਰਲਭ; ਸਹਜੇ ਪਿਆਸ ਬੁਝਾਈ ॥੧॥ ਰਹਾਉ ॥
peevahu sant sadaa mat duralabh; sahaje piaas bujhaaee |1| rahaau |
Sant Singh KhalsaO Saints, drink in this wine forever; it is so difficult to obtain, and it quenches your thirst so easily. ||1||Pause||
Manmohan SinghO saints, ever drink ye this wine, so difficult to obtain and it shall easily quench thy thirst. Pause.
Manmohan Singh (Punjabi)ਹੇ ਸਾਧੂਓ! ਤੁਸੀਂ ਹਮੇਸ਼ਾਂ ਇਸ ਨਾਂ ਹਥ ਲਗਣ ਵਾਲੀ ਸ਼ਰਾਬ ਨੂੰ ਪਾਨ ਕਰੋ ਅਤੇ ਇਹ ਸੁਖੈਨ ਹੀ ਤੁਹਾਡੀ ਤਰੇਹ ਨੂੰ ਬੁਝਾ ਦੇਵੇਗੀ। ਠਹਿਰਾਉ।
Fareedkot Teekaਤਿਸ ਪਰਮੇਸਰ ਕਾ ਜਸ ਉਚਾਰਨ ਕਰੋ, ਸੰਤੋਂ ਕੀ (ਮਤਿ) ਸਿਖ੍ਯਾ ਧਾਰ ਕਰ ਜੋ ਦੁਰਲਭ ਆਤਮਾਨੰਦ ਅੰਮ੍ਰਤ ਹੈ ਤਿਸ ਕੋ ਸਦਾ ਪੀਵੋ। ਜਿਨੋਂ ਨੇ ਪੀਆ ਹੈ ਤਿਸ ਅੰਮ੍ਰਿਤ ਨੇ ਤਿਨ ਕੀ ਵਿਸ੍ਯ ਵਾਸਨਾ ਰੂਪੀ ਤ੍ਰਿਖਾ ਬੁਝਾਇ ਦਈ ਹੈ॥੧॥ ਰਹਾਉ ॥
Prof. Sahib Singhਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਸੰਤ = ਹੇ ਸੰਤ ਜਨੋ! ਪੀਵਹੁ = (ਪ੍ਰਭੂ ਦੇ ਨਾਮ ਦਾ ਜਾਪ-ਰੂਪ ਅੰਮ੍ਰਿਤ) ਪੀਓ। ਦੁਰਲਭ = ਜੋ ਬਹੁਤ ਮੁਸ਼ਕਲ ਨਾਲ ਲੱਭੇ। ਸਦਾ ਮਤਿ ਦੁਰਲਭ = (ਹੇ ਸੰਤ ਜਨੋ! ਰਾਮ ਕੀ ਦੁਹਾਈ-ਰੂਪ ਅੰਮ੍ਰਿਤ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਮਿਲਦੀ ਹੈ। ਸਹਜੇ = ਸਹਜ ਅਵਸਥਾ ਵਿਚ (ਅਪੜਾ ਕੇ)। ਪਿਆਸ ਬੁਝਾਈ = (ਇਹ ਅੰਮ੍ਰਿਤ ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥
SikhNet (Spanish)pues acabará con su sed de forma espontánea. (1-Pausa)
ਭੈ ਬਿਚਿ. ਭਾਉ ਭਾਇ. ਕੋਊ ਬੂਝਹਿ; ਹਰਿ ਰਸੁ ਪਾਵੈ ਭਾਈ ॥
bhai bich. bhaau bhaae. koaoo boojheh; har ras paavai bhaaee |
Sant Singh KhalsaIn the Fear of God, is the Love of God. Only those few who understand His Love obtain the sublime essence of the Lord, O Siblings of Destiny.
Manmohan SinghIn the Lord's fear is the love. A few, who understand the Lord's love, obtain His elixir, O brother.
Manmohan Singh (Punjabi)ਪ੍ਰਭੂ ਦੇ ਡਰ ਅੰਦਰ ਪਿਆਰ ਹੈ। ਬਹੁਤ ਹੀ ਥੋੜ੍ਹੇ ਜੋ ਪਭੂ ਦੇ ਪਿਆਰ ਨੂੰ ਸਮਝਦੇ ਹਨ, ਉਸ ਦੇ ਅੰਮ੍ਰਿਤ ਨੂੰ ਪਾ ਲੈਂਦੇ ਹਨ, ਹੇ ਵੀਰ!
Fareedkot Teekaਭੈ ਕੇ ਵਿਖੈ (ਭਾਉ) ਗ੍ਯਾਨੁ ਹੈ, ਭਾਵ ਪਹਲੇ ਭ੍ਯ ਹੋਵੈਗਾ ਤੌ ਔਰ ਸਾਧਨੋਂ ਦ੍ਵਾਰੇ ਗ੍ਯਾਨ ਪ੍ਰਾਪਤੀ ਹੋਵੇਗੀ, ਔ (ਭਾਇ) ਪ੍ਰੇਮ ਕਰ ਕੇ ਗ੍ਯਾਨ ਕੇ ਮਹਾਤਮ ਕੋ ਕੋਊ ਵਿਰਲਾ ਹੀ ਸਮਝਤਾ ਹੈ। ਹੇ ਭਾਈ! ਵਹੀ ਪੁਰਖੁ ਹਰੀ ਕੇ ਅੰਮ੍ਰਿਤ ਰੂਪ ਰਸ ਕੋ ਪੀਵਤਾ ਹੈ। ਰਸ ਪਦ ਆਨੰਦ ਕਾ ਪ੍ਰਯਾਯ ਹੈ॥
Prof. Sahib Singhਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ,ਪਦ ਅਰਥ ਭੈ ਬਿਚਿ = ਪ੍ਰਭੂ ਦੇ ਅਦਬ ਵਿਚ (ਰਿਹਾਂ)। ਭਾਉ = (ਪ੍ਰਭੂ ਨਾਲ) ਪਿਆਰ। ਭਾਇ = (ਉਸ) ਪਿਆਰ ਦੀ ਰਾਹੀਂ। ਕੋਊ = ਕੋਈ ਵਿਰਲੇ ਵਿਰਲੇ। ਹਰਿ ਰਸੁ = ਹਰਿ-ਨਾਮ ਅੰਮ੍ਰਿਤ ਦਾ ਸੁਆਦ। ਭਾਈ = ਹੇ ਭਾਈ!
SikhNet (Spanish)Extraordinario es el que toma Conciencia del Amor de Dios.
ਜੇਤੇ ਘਟ. ਅੰਮ੍ਰਿਤੁ ਸਭ ਹੀ ਮਹਿ; ਭਾਵੈ ਤਿਸਹਿ ਪੀਆਈ ॥੨॥
jete ghatt. amrit sabh hee meh; bhaavai tiseh peeaee |2|
Sant Singh KhalsaAs many hearts as there are - in all of them, is His Ambrosial Nectar; as He pleases, He causes them to drink it in. ||2||
Manmohan SinghAs many as are the hearts, in all of them is the Nectar. Him alone, He makes in-drink it, whom He pleases.
Manmohan Singh (Punjabi)ਜਿੰਨੇ ਭੀ ਦਿਲ ਹਨ, ਉਨ੍ਹਾਂ ਸਾਰਿਆਂ ਵਿੱਚ ਸੁਧਾਰਸ ਹੈ। ਕੇਵਲ ਉਸ ਨੂੰ ਹੀ, ਉਹ ਇਸ ਨੂੰ ਪਿਲਾਉਂਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਜਿਤਨੇ ਘਟ ਹੈਂ ਅੰਮ੍ਰਿਤ ਸਭ ਹੀ ਮੇਂ ਹੈ, ਪਰੰਤੂ ਜਿਸ ਕੋ ਪਰਮੇਸ੍ਵਰ ਚਾਹਤਾ ਹੈ ਤਿਸ ਕੋ ਪਿਲਾਵਤਾ ਹੈ॥੨॥
Prof. Sahib Singhਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥ਪਦ ਅਰਥ ਘਰ = ਸਰੀਰ, ਜੀਵ। ਭਾਵੈ = (ਜੋ ਉਸ ਪ੍ਰਭੂ ਨੂੰ) ਚੰਗਾ ਲੱਗਦਾ ਹੈ। ਤਿਸਹਿ = ਉਸ ਨੂੰ ਹੀ ॥੨॥
SikhNet (Spanish)Lleno de Fervor, sólo bebe del Néctar del Señor. Sí, el Néctar del Señor está en cada corazón, pero sólo Lo bebe aquél que cuenta con la Gracia de Dios. (2)
ਨਗਰੀ ਏਕੈ. ਨਉ ਦਰਵਾਜੇ; ਧਾਵਤੁ ਬਰਜਿ ਰਹਾਈ ॥
nagaree ekai. nau daravaaje; dhaavat baraj rahaaee |
Sant Singh KhalsaThere are nine gates to the one city of the body; restrain your mind from escaping through them.
Manmohan SinghThere are nine gates to the one body city. Prohibit and restrain thou thy mind from escaping through them.
Manmohan Singh (Punjabi)ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਤੂੰ ਆਪਣੇ ਮਨੂਏ ਨੂੰ ਵਰਜ ਅਤੇ ਰੋਕ ਕੇ ਰਖ।
Fareedkot Teekaਦੇਹ ਰੂਪ ਨਗਰੀ ਏਕ ਹੈ ਅਰ ਨਉ ਗੋਲਕ ਤਿਸ ਕੇ ਦਰਵਾਜੇ ਹੈਂ। ਤਿਸ ਵਿਖੈ ਜੋ ਬ੍ਰਿਤੀ ਵਾ ਪਵਨ ਧਾਵਤੀ ਥੀ ਸੋ ਰੋਕ ਕਰ ਠਹਿਰਾਈ ਹੈ॥
Prof. Sahib Singh("ਰਾਮ ਕੀ ਦੁਹਾਈ" ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ,ਪਦ ਅਰਥ ਨਗਰੀ ਏਕੈ = ਇਸ ਆਪਣੇ ਸਰੀਰ-ਰੂਪ ਨਗਰ ਵਿਚ ਹੀ। ਧਾਵਤ = ਭਟਕਦੇ ਮਨ ਨੂੰ।
SikhNet (Spanish)Si uno logra cerrar las Nueve Puertas de la ciudad del cuerpo, si uno logra calmar su ansiosa mente,
ਤ੍ਰਿਕੁਟੀ ਛੂਟੈ. ਦਸਵਾ ਦਰੁ ਖੂਲੑੈ; ਤਾ ਮਨੁ ਖੀਵਾ ਭਾਈ ॥੩॥
trikuttee chhoottai. dasavaa dar khoolai; taa man kheevaa bhaaee |3|
Sant Singh KhalsaWhen the knot of the three qualities is untied, then the Tenth Gate opens up, and the mind is intoxicated, O Siblings of Destiny. ||3||
Manmohan SinghWhen the knot of three qualities is loosed, then opens the Tenth gate and the mind becomes inebriated, O brother.
Manmohan Singh (Punjabi)ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇ ਮਨੂਆ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!
Fareedkot Teekaਜਬ ਧਯਾਤਾ ਧੇਯ ਆਦਿਕ ਤ੍ਰਿਕੁਟੀ (ਛੂਟੈ) ਨਿਬਿਤ੍ਰ ਹੋ ਜਾਵੈ, ਭਾਵ ਬ੍ਰਿਤੀ ਗਾੜੀ ਹੋ ਜਾਵੈ, ਤੋ ਹੇ ਭਾਈ! ਦਸਵਾਂ (ਦਰ) ਦ੍ਵਾਰਾ ਪੂਰਬੋਕਤ ਅੰਮ੍ਰਿਤ ਕਾ ਖੁਲਤਾ ਹੈ ਔਰ ਤੌ ਹੀ ਮਨ (ਖੀਵਾ) ਅਮਲੀ ਹੋਤਾ ਹੈ, ਭਾਵ ਆਤਮ ਆਨੰਦੀ ਹੋਤਾ ਹੈ॥੩॥
Prof. Sahib Singhਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥ਪਦ ਅਰਥ ਤ੍ਰਿਕੁਟੀ = ਤ੍ਰਿਊੜੀ, ਖਿੱਝ। ਦਸਵਾ ਦਰੁ = ਦਸਵਾਂ ਦਰਵਾਜ਼ਾ, ਦਿਮਾਗ਼। ਖੂਲ੍ਹੈ = ਖੁਲ੍ਹ ਜਾਂਦਾ ਹੈ, (ਪ੍ਰਭੂ-ਚਰਨਾਂ ਨਾਲ) ਸੰਬੰਧ ਪੈਦਾ ਕਰ ਲੈਂਦਾ ਹੈ। ਖੀਵਾ = ਮਸਤ। ਭਾਈ = ਹੇ ਸੱਜਣ! ॥੩॥
SikhNet (Spanish)entonces el nudo de las Tres Modalidades se deshace y la Décima Puerta se abre para uno, dejando a la mente en total Éxtasis. (3)
ਅਭੈ ਪਦ ਪੂਰਿ. ਤਾਪ ਤਹ ਨਾਸੇ; ਕਹਿ ਕਬੀਰ ਬੀਚਾਰੀ ॥
abhai pad poor. taap teh naase; keh kabeer beechaaree |
Sant Singh KhalsaWhen the mortal fully realizes the state of fearless dignity, then his sufferings vanish; so says Kabeer after careful deliberation.
Manmohan SinghWhen man fully obtains the fearless status, then cease his sufferings. Says Kabir deliberately.
Manmohan Singh (Punjabi)ਜਦ ਇਨਸਾਨ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲੈਂਦਾ ਹੈ, ਤਦ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਕਬੀਰ ਜੀ ਸੋਚ ਸਮਝ ਕੇ ਆਖਦੇ ਹਨ।
Fareedkot Teekaਅਭੈ ਪਦ ਮੇਂ ਜਿਨਾਂ ਨੇ ਮਨ ਕੋ ਪੂਰਨ ਕੀਆ ਹੈ ਅਰਥਾਤ ਲਗਾਯਾ ਹੈ ਤਿਸ ਕੇ ਅਧ੍ਯਾਤਮ ਆਦੀ ਤਾਪ ਨਸ੍ਟ ਹੂਏ ਹੈਂ। ਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਬੀਚਾਰ ਕਰ ਕਹਿਤਾ ਹੂੰ॥
Prof. Sahib Singhਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ ('ਰਾਮ ਕੀ ਦੁਹਾਈ' ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ।ਪਦ ਅਰਥ ਅਭੈ ਪਦ = ਨਿਰਭੈਤਾ ਵਾਲੀ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਦੁਨੀਆ ਦੇ ਕੋਈ ਡਰ ਨਹੀਂ ਪੋਂਹਦੇ। ਤਹ = ਉਸ ਅਵਸਥਾ ਵਿਚ, ਉੱਥੇ। ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ-ਸਮਝ ਕੇ।
SikhNet (Spanish)Dice Kabir: Uno penetra en el Estado Sin Miedo y es liberado de las tres maldades,
ਉਬਟ ਚਲੰਤੇ, ਇਹੁ ਮਦੁ ਪਾਇਆ; ਜੈਸੇ ਖੋਂਦ ਖੁਮਾਰੀ ॥੪॥੩॥
aubatt chalante, ihu mad paaeaa; jaise khond khumaaree |4|3|
Sant Singh KhalsaTurning away from the world, I have obtained this wine, and I am intoxicated with it. ||4||3||
Manmohan SinghTurning away from the world I have obtained this wine and am inebriated as if with the grape wine.
Manmohan Singh (Punjabi)ਦੁਨੀਆਂ ਤੋਂ ਪਰੇ ਹਟ ਕੇ, ਮੈਂਨੂੰ ਇਹ ਸ਼ਰਾਬ ਪਰਾਪਤ ਹੋਈ ਹੈ ਅਤੇ ਮੈਂ ਅੰਗੂਰਾ ਦੀ ਸ਼ਰਾਬ ਦੀ ਨਿਆਈ ਇਸ ਨਾਲ ਨਸ਼ਈ ਹੋ ਗਿਆ ਹਾਂ।
Fareedkot Teekaਜੋ ਸੰਸਾਰ ਤੇ ਉਲਟ ਕਰ ਚਲਤੇ ਹੈਂ ਉਨੋਂ ਨੇ ਯਿਹ ਮਦੁ ਪਾਇਆ ਹੈ, ਜੋ ਇਸ ਸਬਦ ਮੇਂ ਕਹਾ ਹੈ। ਜੈਸੇ ਮਧ ਕਾ (ਖੋਂਦ) ਪ੍ਯਾਲਾ ਪੀਣੇ ਤੇ ਪੁਰਸ ਕੋ ਖੁਮਾਰੀ ਚੜਤੀ ਹੈ; ਵਾ ਜੈਸੇ (ਖੋਂਦ) ਸੂੰਘੇ ਕੋ ਧਰਤੀ ਸੂੰਘਨੇ ਸੇ ਖੁਮਾਰੀ ਚੜਤੀ ਹੈ, ਭਾਵ ਖਾਰਾ ਮੀਠਾ ਜਲੁ ਪ੍ਰਤੀਤ ਹੋ ਜਾਤਾ ਹੈ, ਤੈਸੇ ਹੀ ਵਹੁ ਪੁਰਸ ਬ੍ਰਹਮਾਨੰਦ ਮੇਂ ਅੰਮ੍ਰਿਤ ਕਰ ਮਸਤ ਹੂਆ ਹੈ॥੪॥੩॥☬ਉਪਦੇਸ ਕਰਤੇ ਹੈਂ:
Prof. Sahib Singh(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥ਪਦ ਅਰਥ ਉਬਟ = {Skt. उद्वत् = An elevation, hill, ਪ੍ਰਾਕ੍ਰਿਤ-ਰੂਪ ਹੈ 'ਉਬਟ'} ਔਖੀ ਘਾਟੀ, ਔਖੇ ਚੜ੍ਹਾਈ ਵਾਲੇ ਪਾਸੇ। ਮਦੁ = ਨਸ਼ਾ। ਖੁਮਾਰੀ = ਮਸਤੀ, ਨਸ਼ਾ। ਖੋਂਦ = {क्षौद्र) ਦਾਖ ਦਾ ਰਸ, ਅੰਗੂਰੀ ਸ਼ਰਾਬ। ਖੋਂਦ ਖੁਮਾਰੀ = ਅੰਗੂਰੀ ਸ਼ਰਾਬ ਦਾ ਨਸ਼ਾ ॥੪॥੩॥
* ਸ਼ਬਦ ਦਾ ਭਾਵ: ਸਿਮਰਨ ਦਾ ਸਿੱਟਾ-ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਨਾਮ-ਅੰਮ੍ਰਿਤ ਦੀ ਧਾਰ ਵਿਚ ਮਸਤ ਰਹਿੰਦਾ ਹੈ, ਮਾਇਆ ਦੇ ਮੋਹ ਦੇ ਕਾਰਨ ਉਪਜੀ ਖਿੱਝ ਦੂਰ ਹੋ ਜਾਂਦੀ ਹੈ। * ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸਾਰੇ ਸ਼ਬਦ ਵਿਚ "ਰਾਮ ਕੀ ਦੁਹਾਈ" ਦਾ ਵਿਕਾਸ ਹੈ। ਸਿਮਰਨ ਦੀ ਬਰਕਤਿ ਨਾਲ ਜੋ ਤਬਦੀਲੀ ਜੀਵਨ ਵਿਚ ਪੈਦਾ ਹੁੰਦੀ ਹੈ, ਉਸ ਦਾ ਜ਼ਿਕਰ ਸ਼ਬਦ ਦੇ ਚਹੁੰਆਂ ਬੰਦਾਂ ਵਿਚ ਹੈ। ਲਫ਼ਜ਼ ਤ੍ਰਿਕੁਟੀ ਪਵਨ ਆਦਿਕ ਤੋਂ ਕਾਹਲੀ ਨਾਲ ਇਹ ਨਤੀਜਾ ਕੱਢ ਲੈਣਾ ਠੀਕ ਨਹੀਂ ਹੈ ਕਿ ਕਬੀਰ ਜੀ ਕਿਸੇ ਜੋਗ-ਅੱਭਿਆਸ ਜਾਂ ਪ੍ਰਾਣਾਯਾਮ ਦੀ ਹਾਮੀ ਭਰਦੇ ਹਨ।
SikhNet (Spanish)pero uno podrá obtener este Licor si uno le voltea la espalda a Maya y vive embebido en Dios. (4-3)