ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹੋਵੈ ਸੁਖੁ ਘਣਾ; ਦਯਿ ਧਿਆਇਐ ॥
hovai sukh ghanaa; day dhiaaeiai |
Sant Singh KhalsaMeditating on the Lord, there comes a great peace.
Manmohan SinghMan gets great peace by meditating on the Lord
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਅਰਾ ਇਨਸਾਨ ਨੂੰ ਭਾਰਾ ਆਰਾਮ ਮਿਲਦਾ ਹੈ।
Fareedkot Teekaਹੇ (ਦਯਿ) ਪ੍ਰੇਰਕ ਵਾਹਿਗੁਰੂ! ਤੇਰੇ ਧ੍ਯਾਉਨੇ ਸੇ (ਘਣਾ) ਬਹੁਤ ਸੁਖ ਹੋਤਾ ਹੈ॥
Prof. Sahib Singhਜੇ ਪਿਆਰੇ ਪ੍ਰਭੂ ਨੂੰ ਸਿਮਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ।ਪਦ ਅਰਥ ਦਯੁ = ਪਿਆਰਾ (ਪ੍ਰਭੂ)। ਦਯਿ ਧਿਆਇਐ = ਜੇ ਪਿਆਰਾ ਪ੍ਰਭੂ ਸਿਮਰਿਆ ਜਾਏ।
SikhNet (Spanish)Es meditando en nuestro Único Señor que vivimos en Éxtasis;
ਵੰਞੈ ਰੋਗਾ ਘਾਣਿ; ਹਰਿ ਗੁਣ ਗਾਇਐ ॥
vanyai rogaa ghaan; har gun gaaeiai |
Sant Singh KhalsaMultitudes of illnesses vanish, singing the Glorious Praises of the Lord.
Manmohan SinghThe multitudes of maladies vanish by singing God's glories.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਦੁੱਖ ਦੇ ਸਮੁਦਾਇ ਅਲੋਪ ਹੋ ਜਾਂਦੇ ਹਨ।
Fareedkot Teekaਹੇ ਹਰਿ! ਤੇਰੇ ਗੁਣੋਂ ਕੇ ਗਾਨ ਕਰਨੇ ਸੇ ਸਭ ਰੋਗੋਂ ਕਾ (ਘਾਣ) ਸੰਬੂਹ (ਵੰਞੈ) ਜਾਤਾ ਰਹਿਤਾ ਹੈ॥
Prof. Sahib Singhਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਘਾਣ (ਭਾਵ, ਸਾਰੇ ਹੀ ਰੋਗ) ਨਾਸ ਹੋ ਜਾਂਦੇ ਹਨ।ਪਦ ਅਰਥ ਵੰਞੈ = ਨਾਸ ਹੋ ਜਾਂਦਾ ਹੈ।
SikhNet (Spanish)cantando Su Alabanza, todas nuestras aflicciones son disipadas.
ਅੰਦਰਿ ਵਰਤੈ ਠਾਢਿ; ਪ੍ਰਭਿ ਚਿਤਿ ਆਇਐ ॥
andar varatai tthaadt; prabh chit aaeiai |
Sant Singh KhalsaUtter peace pervades within, when God comes to mind.
Manmohan Singhpeace reigns within, by contemplating over the Lord.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਅੰਦਰਵਾਰ ਠੰਢ-ਚੈਨ ਵਰਤ ਜਾਂਦੀ ਹੈ।
Fareedkot Teekaਹੇ ਪ੍ਰਭੂ! ਤੇਰੇ ਚਿਤ ਮੇਂ ਆਵਣੇ ਸੇ ਅੰਤਸਕਰਨ ਮੇਂ ਸੀਤਲਤਾ ਬਰਤਤੀ ਹੈ॥
Prof. Sahib Singhਜੇ ਪ੍ਰਭੂ ਚਿਤ ਵਿਚ ਆ ਵੱਸੇ ਤਾਂ ਚਿਤ ਵਿਚ ਠੰਢ ਪੈ ਜਾਂਦੀ ਹੈ।ਪਦ ਅਰਥ ਠਾਢਿ = ਠੰਢ, ਸ਼ਾਂਤੀ। ਚਿਤਿ = ਚਿਤ ਵਿਚ।
SikhNet (Spanish)En nuestro interior hay Paz cuando alabamos al Señor;
ਪੂਰਨ ਹੋਵੈ ਆਸ; ਨਾਇ ਮੰਨਿ ਵਸਾਇਐ ॥
pooran hovai aas; naae man vasaaeiai |
Sant Singh KhalsaOne's hopes are fulfilled, when one's mind is filled with the Name.
Manmohan SinghHope is fulfilled by enshrining the Name within the mind.
Manmohan Singh (Punjabi)ਨਾਮ ਨੂੰ ਅੰਤਸ਼ ਕਰਨ ਟਿਕਾਉਣ ਦੁਆਰਾ ਉਮੈਦ ਪੂਰੀ ਹੋ ਜਾਂਦੀ ਹੈ।
Fareedkot Teekaਮਨ ਮੇਂ ਤੇਰੇ ਨਾਮ ਕੇ ਬਸਾਵਨੇ ਕਰ ਕੇ ਆਸਾ ਪੂਰਨ ਹੋ ਜਾਤੀ ਹੈ॥
Prof. Sahib Singhਜੇ ਪ੍ਰਭੂ ਦਾ ਨਾਮ ਮਨ ਵਿਚ ਵੱਸ ਪਏ, ਤਾਂ ਆਸ ਪੂਰੀ ਹੋ ਜਾਂਦੀ ਹੈ (ਭਾਵ, ਆਸਾ ਤ੍ਰਿਸਨਾ ਆਦਿਕ ਮਿਟ ਜਾਂਦੀ ਹੈ)।ਪਦ ਅਰਥ ਮੰਨਿ = ਮਨ ਵਿਚ।
SikhNet (Spanish)nuestras esperanzas son realizadas enalteciendo el Nombre del Señor en la mente.
ਕੋਇ. ਨ ਲਗੈ ਬਿਘਨੁ; ਆਪੁ ਗਵਾਇਐ ॥
koe. na lagai bighan; aap gavaaeiai |
Sant Singh KhalsaNo obstacles stand in the way, when one eliminates his self-conceit.
Manmohan SinghNo obstacle befalls a man, if he effaces his self-conceit.
Manmohan Singh (Punjabi)ਆਦਮੀ ਨੂੰ ਕੋਈ ਔਕੜ ਨਹੀਂ ਵਿਆਪਦੀ, ਜੇਕਰ ਉਹ ਆਪਣੀ ਸਵੈ-ਹੰਗਤਾ ਮੇਟ ਦੇਵੇ।
Fareedkot Teekaਆਪਾ ਭਾਵ ਦੂਰ ਹੋ ਜਾਨੇ ਕਰ ਕੇ ਫਿਰ ਕੋਈ ਬਿਘਨੁ ਨਹੀਂ ਲਾਗਤਾ॥
Prof. Sahib Singhਜੇ ਆਪਾ ਭਾਵ ਗਵਾ ਦੇਈਏ ਤਾਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਔਕੜ ਨਹੀਂ ਆਉਂਦੀ।ਪਦ ਅਰਥ ਆਪੁ = ਆਪਾ ਭਾਵ।
SikhNet (Spanish)Relajando nuestro ser, todos los obstáculos son vencidos
ਗਿਆਨ ਪਦਾਰਥੁ ਮਤਿ; ਗੁਰ ਤੇ ਪਾਇਐ ॥
giaan padaarath mat; gur te paaeiai |
Sant Singh KhalsaThe intellect attains the blessing of spiritual wisdom from the Guru.
Manmohan SinghThe mind obtains Diving knowledge, dainties and understanding from the Guru.
Manmohan Singh (Punjabi)ਬ੍ਰਹਿਮ-ਬੋਧ ਦਾ ਧਨ, ਪਦਾਰਥ ਤੇ ਬੁੱਧੀ ਮਨ ਨੂੰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ।
Fareedkot Teekaਗੁਰੋਂ ਕੀ ਮਤਿ ਕਰ ਕੇ ਗ੍ਯਾਨ ਪਦਾਰਥੁ ਪਾਈਤਾ ਹੈ; ਵਾ ਮਤਿ ਵਿਖੈ ਗੁਰੋਂ ਸੇ ਗ੍ਯਾਨ ਪਦਾਰਥੁ ਪਾਈਤਾ ਹੈ॥
Prof. Sahib Singhਜੇ ਸਤਿਗੁਰੂ ਤੋਂ ਮੱਤ ਹਾਸਲ ਕਰੀਏ ਤਾਂ (ਪ੍ਰਭੂ ਦੇ) ਗਿਆਨ ਦਾ ਖ਼ਜ਼ਾਨਾ (ਮਿਲ ਜਾਂਦਾ ਹੈ)।
SikhNet (Spanish)y así nuestra mente recibe la Sabiduría Maravillosa del Guru.
ਤਿਨਿ ਪਾਏ ਸਭੇ ਥੋਕ; ਜਿਸੁ ਆਪਿ ਦਿਵਾਇਐ ॥
tin paae sabhe thok; jis aap divaaeiai |
Sant Singh KhalsaHe receives everything, unto whom the Lord Himself gives.
Manmohan SinghHe, whom the Lord Himself gives, receives all the things.
Manmohan Singh (Punjabi)ਜਿਸ ਨੂੰ ਪ੍ਰਭੂ ਖੁਦ ਦਿੰਦਾ ਹੈ, ਉਹ ਸਾਰੀਆਂ ਸ਼ੈਆਂ ਪਾ ਲੈਂਦਾ ਹੈ।
Fareedkot Teekaਹੇ ਹਰੀ! ਜਿਸ ਕੋ ਤੈਨੇ ਆਪ ਸਤਿਗੁਰੋਂ ਸੇ ਸੋ ਗ੍ਯਾਨੁ ਦਿਵਾਯਾ ਹੈ, ਤਿਸ ਨੇ ਸਭ ਪਦਾਰਥੁ ਪਾ ਲੀਏ ਹੈਂ॥
Prof. Sahib Singhਪਰ, ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪਰਾਪਤ ਕੀਤੇ ਜਿਸ ਨੂੰ ਪ੍ਰਭੂ ਨੇ ਆਪ (ਗੁਰੂ ਦੀ ਰਾਹੀਂ) ਦਿਵਾਏ ਹਨ।ਪਦ ਅਰਥ ਤਿਨਿ = ਉਸ ਮਨੁੱਖ ਨੇ।
SikhNet (Spanish)Aquél a quien el Señor Mismo bendice, recibe todo esto,
ਤੂੰ ਸਭਨਾ ਕਾ ਖਸਮੁ; ਸਭ ਤੇਰੀ ਛਾਇਐ ॥੮॥
toon sabhanaa kaa khasam; sabh teree chhaaeiai |8|
Sant Singh KhalsaYou are the Lord and Master of all; all are under Your Protection. ||8||
Manmohan SinghThou art the Master of all and all are under Thy protection.
Manmohan Singh (Punjabi)ਤੂੰ ਸਾਰਿਆਂ ਦਾ ਮਾਲਕ ਹੈ। ਸਮੂਹ ਤੇਰੀ ਪਨਾਹ ਥੱਲੇ ਹਨ।
Fareedkot Teekaਤੂੰ ਸਭ ਕਾ ਸ੍ਵਾਮੀ ਹੈਂ ਔਰ ਸਭ ਤੇਰੀ ਛਾਯਾ ਮੇਂ ਬਸਤੇ ਹੈਂ॥੮॥
Prof. Sahib Singh(ਹੇ ਪ੍ਰਭੂ!) ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੇ ਸਾਏ ਹੇਠ ਹੈ ॥੮॥ਪਦ ਅਰਥ ਛਾਇਐ = ਛਾਂ ਹੇਠ, ਸਾਏ ਵਿਚ ॥੮॥
SikhNet (Spanish)pues Él es el Maestro de todo y es nuestro Único Santuario. (8)