ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪ੍ਰਾਪਤ ਹੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਧਨਾਸਰੀ ਮਹਲਾ ੯ ॥
dhanaasaree mahalaa 9 |
Sant Singh KhalsaDhanaasaree, Ninth Mehl:
Manmohan SinghDhanasri 9th Guru.
Manmohan Singh (Punjabi)ਧਨਾਸਰੀ ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Dhanasri, Mejl Guru Teg Bajadur, Noveno Canal Divino.
ਕਾਹੇ ਰੇ; ਬਨ ਖੋਜਨ ਜਾਈ ॥
kaahe re; ban khojan jaaee |
Sant Singh KhalsaWhy do you go looking for Him in the forest?
Manmohan SinghWhy goest thou, O man, to search God in the forest?
Manmohan Singh (Punjabi)ਹੇ ਬੰਦੇ! ਤੂੰ ਕਿਉਂ ਰੱਬ ਨੂੰ ਲੱਭਣ ਲਈ ਜੰਗਲ ਵਿੱਚ ਜਾਂਦਾ ਹੈ?
Fareedkot Teekaਹੇ ਭਾਈ! ਬਨੋਂ ਕੇ ਬੀਚ ਤਿਸ ਵਾਹਿਗੁਰੂ ਕੋ ਕਿਸ ਵਾਸਤੇ ਖੋਜਨ (ਜਾਈ) ਜਾਤਾ ਹੈਂ॥
Prof. Sahib Singhਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ?ਪਦ ਅਰਥ ਕਾਹੇ = ਕਾਹਦੇ ਵਾਸਤੇ? ਰੇ = ਹੇ ਭਾਈ! ਬਨ = ਜੰਗਲਾਂ ਵਿਚ। ਬਨਿ = ਜੰਗਲ ਵਿਚ।
SikhNet (Spanish)¿Para qué vas a buscar a tu Dios a los bosques,
ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ॥੧॥ ਰਹਾਉ ॥
sarab nivaasee sadaa alepaa; tohee sang samaaee |1| rahaau |
Sant Singh KhalsaAlthough he is unattached, he dwells everywhere. He is always with you as your companion. ||1||Pause||
Manmohan SinghEver detached God dwells everywhere and abides even with thee. Pause.
Manmohan Singh (Punjabi)ਹਮੇਸ਼ਾਂ ਹੀ ਨਿਰਲੇਪ ਵਾਹਿਗੁਰੂ ਹਰ ਥਾਂ ਵਿਆਪਕ ਹੈ ਅਤੇ ਤੇਰੇ ਨਾਲ ਭੀ ਵਸਦਾ ਹੈ। ਠਹਿਰਾਉ।
Fareedkot Teekaਸਰਬ ਮੇਂ ਜੋ ਨਿਵਾਸ ਕਰ ਕੇ ਪੁਨਾ ਸਦਾ ਅਲੇਪ ਹੈ, ਸੋ ਤੇਰੇ ਸਾਥ ਹੀ ਸਮਾਇ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਨਿਵਾਸੀ = ਵੱਸਣ ਵਾਲਾ। ਅਲੇਪਾ = ਨਿਰਲੇਪ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ। ਤੋਹੀ ਸੰਗਿ = ਤੋ ਸੰਗਿ ਹੀ, ਤੇਰੇ ਨਾਲ ਹੀ ॥੧॥ ਰਹਾਉ ॥
SikhNet (Spanish)si Él, aunque Desapegado de todo, habita en nuestro interior? Sí, Él también vive dentro de ti. (1-Pausa)
ਪੁਹਪ ਮਧਿ. ਜਿਉ ਬਾਸੁ ਬਸਤੁ ਹੈ; ਮੁਕਰ ਮਾਹਿ. ਜੈਸੇ ਛਾਈ ॥
puhap madh. jiau baas basat hai; mukar maeh. jaise chhaaee |
Sant Singh KhalsaLike the fragrance which remains in the flower, and like the reflection in the mirror,
Manmohan SinghAs fragrance abides in the flower and as reflection in the mirror,
Manmohan Singh (Punjabi)ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਪ੍ਰਤਿਬਿੰਬ,
Fareedkot Teekaਜੈਸੇ ਫੁਲ ਮੇਂ (ਬਾਸੁ) ਸੁਗੰਧੀ ਵਸਤੀ ਹੈ ਔਰ ਜੈਸੇ (ਮੁਕਰ) ਸੀਸੇ ਮੇਂ ਮੁਖ ਕੀ (ਛਾਈ) ਛਾਇਆ ਹੋਤੀ ਹੈ॥
Prof. Sahib Singhਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ,ਪਦ ਅਰਥ ਪੁਹਪ = ਫੁੱਲ। ਮਧਿ = ਵਿਚ। ਬਾਸੁ = ਸੁਗੰਧੀ। ਮੁਕਰ = ਸ਼ੀਸ਼ਾ। ਛਾਈ = ਛਾਇਆ, ਅਕਸ।
SikhNet (Spanish)Así como la fragancia habita en la flor y la imagen en el espejo,
ਤੈਸੇ ਹੀ ਹਰਿ ਬਸੇ ਨਿਰੰਤਰਿ; ਘਟ ਹੀ ਖੋਜਹੁ ਭਾਈ ॥੧॥
taise hee har base nirantar; ghatt hee khojahu bhaaee |1|
Sant Singh Khalsathe Lord dwells deep within; search for Him within your own heart, O Siblings of Destiny. ||1||
Manmohan Singhso does God sell within thee and search thou Him within thy heart, O brother.
Manmohan Singh (Punjabi)ਏਸੇ ਤਰ੍ਹਾਂ ਵਾਹਿਗੁਰੂ ਅੰਦਰ ਵਸਦਾ ਹੈ। ਉਸ ਨੂੰ ਆਪਣੇ ਦਿਲ ਅੰਦਰੋਂ ਭਾਲ, ਹੇ ਵੀਰ!
Fareedkot Teekaਹੇ ਭਾਈ! ਤੈਸੇ ਹੀ ਹਰੀ ਤੁਮਾਰੇ (ਘਟ) ਸਰੀਰ ਅੰਦਰ ਹੀ ਨਿਰੰਤਰ ਨਿਵਾਸ ਕਰਤਾ ਹ, ਤਾਂ ਤੇ ਗੁਰੋਂ ਦ੍ਵਾਰੇ ਘਟ ਬੀਚ ਤੇ ਖੋਜ ਲੇਵੋ॥੧॥
Prof. Sahib Singhਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ ॥੧॥ਪਦ ਅਰਥ ਨਿਰੰਤਰਿ = ਬਿਨਾ ਵਿੱਥ ਦੇ; ਹਰ ਥਾਂ, ਸਭਨਾਂ ਵਿਚ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ {ਲਫ਼ਜ਼ 'ਘਟਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ! ॥੧॥
SikhNet (Spanish)así Dios habita también en ti, búscalo dentro de tu corazón. (1)
ਬਾਹਰਿ ਭੀਤਰਿ. ਏਕੋ ਜਾਨਹੁ; ਇਹੁ ਗੁਰ ਗਿਆਨੁ ਬਤਾਈ ॥
baahar bheetar. eko jaanahu; ihu gur giaan bataaee |
Sant Singh KhalsaOutside and inside, know that there is only the One Lord; the Guru has imparted this wisdom to me.
Manmohan SinghWithin and without, know that there is but One Lord. This is the understanding the Guru's has imparted unto me.
Manmohan Singh (Punjabi)ਜਾਣ ਲੈ ਕਿ ਅੰਦਰ ਅਤੇ ਬਾਹਰ ਕੇਵਲ ਇਕ ਪ੍ਰਭੂ ਹੀ ਹੈ। ਇਹ ਸਮਝ ਮੈਨੂੰ ਗੁਰਾਂ ਨੇ ਬਖਸ਼ੀ ਹੈ।
Fareedkot Teekaਅੰਤਰਿ ਬਾਹਿਰ ਤਿਸ ਏਕ ਬ੍ਰਹਮ ਕੌ ਹੀ ਸਰਬ ਬਿਆਪੀ ਜਾਣੋ, ਇਹ ਗਿਆਨ ਕੀ ਸਿਖ੍ਯਾ ਹਮ ਕੋ ਸਤਿਗੁਰੋਂ ਨੇ ਬਤਾਈ ਹੈ॥
Prof. Sahib Singhਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ।ਪਦ ਅਰਥ ਭੀਤਰਿ = (ਆਪਣੇ ਸਰੀਰ ਦੇ) ਅੰਦਰ। ਗੁਰ ਗਿਆਨੁ = ਗੁਰੂ ਦਾ ਗਿਆਨ। ਗੁਰਿ = ਗੁਰੂ ਨੇ।
SikhNet (Spanish)Conoce al Único Señor por dentro y por fuera, ésta es la Sabiduría impartida por el Guru.
ਜਨ ਨਾਨਕ. ਬਿਨੁ ਆਪਾ ਚੀਨੈ; ਮਿਟੈ ਨ. ਭ੍ਰਮ ਕੀ ਕਾਈ ॥੨॥੧॥
jan naanak. bin aapaa cheenai; mittai na. bhram kee kaaee |2|1|
Sant Singh KhalsaO servant Nanak, without knowing one's own self, the moss of doubt is not removed. ||2||1||
Manmohan SinghWithout knowing one's self O slave Nanak, the moss (filth) of doubt is removed not.
Manmohan Singh (Punjabi)ਬਗੈਰ ਆਪਣੇ ਆਪ ਨੂੰ ਜਾਨਣ ਦੇ, ਹੇ ਦਾਸ ਨਾਨਕ! ਭਰਮ (ਸੰਸੇ) ਦੀ ਮੈਲ ਦੂਰ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਅਪਨਾ ਯਥਾਰਥ ਸਰੂਪ (ਚੀਨੇ) ਜਾਣੇ ਸੇ ਬਿਨਾ ਅੰਤਸਕਰਨ ਤੇ ਭ੍ਰਮ ਕੀ (ਕਾਈ) ਛਾਈ ਮਿਟਤੀ ਨਹੀਂ ਹੈਂ॥੨॥੧॥☬ਪ੍ਰਸ਼ਨ: ਇਹ ਜੀਵ ਅਪਨੇ ਆਪ ਕੋ ਪਛਾਨਤਾ ਕਿਉਂ ਨਹੀਂ ਔਰ ਜਿਨੋਂ ਨੇ ਪਛਾਨਿਆ ਹੈ, ਤਿਨ ਕੇ ਕਿਆ ਲਖਨ ਹੈਂ?☬ਉਤ੍ਰ:
Prof. Sahib Singhਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ॥੨॥੧॥ਪਦ ਅਰਥ ਆਪਾ = ਆਪਣਾ ਆਪ, ਆਪਣਾ ਆਤਮਕ ਜੀਵਨ। ਬਿਨੁ ਚੀਨੈ = ਪਰਖਣ ਤੋਂ ਬਿਨਾ। ਭ੍ਰਮ = ਭਟਕਣਾ। ਕਾਈ = ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ ਜਾਂਦਾ ਹੈ ਜਿੱਥੇ ਪਾਣੀ ਕਾਫ਼ੀ ਚਿਰ ਖਲੋਤਾ ਰਹੇ। ਇਸ ਜਾਲੇ ਦੇ ਕਾਰਨ ਪਾਣੀ ਜ਼ਮੀਨ ਵਿਚ ਰਚ ਨਹੀਂ ਸਕਦਾ। ਇਸੇ ਤਰ੍ਹਾਂ ਭਟਕਣਾ ਦੇ ਜਾਲੇ ਦੇ ਕਾਰਨ ਪਾਣੀ ਜ਼ਮੀਨ ਮਨ ਦੇ ਅੰਦਰ ਅਸਰ ਨਹੀਂ ਕਰਦੀ ॥੨॥੧॥
SikhNet (Spanish)Dice Nanak, sin conocerse a uno mismo, uno no es liberado de la lacra de la duda. (2-1)