ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ॥
goojaree sree ravidaas jee ke pade ghar 3 |
Sant Singh KhalsaGoojaree, Padhay Of Ravi Daas Jee, Third House:
Manmohan SinghGujri. Reverend Sire Ravidass.
Manmohan Singh (Punjabi)ਗੁਜਰੀ ਪੂਜਯ ਮਹਾਰਾਜ ਰਵਿਦਾਸ।
Prof. Sahib Singhਰਾਗ ਗੂਜਰੀ, ਘਰ ੩ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ।
SikhNet (Spanish)Guyuri, padas de Sri Ravi Das yi, Tercera Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਦੂਧੁ ਤ ਬਛਰੈ; ਥਨਹੁ ਬਿਟਾਰਿਓ ॥
doodh ta bachharai; thanahu bittaario |
Sant Singh KhalsaThe calf has contaminated the milk in the teats.
Manmohan SinghThe calf has defiled the milk in the teats.
Manmohan Singh (Punjabi)ਵੱਛੇ ਨੇ ਦੁੱਧ ਨੂੰ ਥਣਾਂ ਵਿੱਚ ਹੀ ਜੂਠਾ ਕਰ ਦਿੱਤਾ ਹੈ।
Fareedkot Teekaਗਊ ਕੇ ਥਨੋਂ ਮੇਂ ਸੇ ਪ੍ਰਥਮ ਹੀ ਪਾਨ ਕਰ ਕੇ ਬਛੇ ਨੇ ਦੂਧ ਕੋ ਤੋ (ਬਿਟਾਰਿਓ) ਬਿਗਾੜ ਦੀਆ ਅਰਥਾਤ ਜੂਠਾ ਕਰ ਦੀਆ ਹੈ॥
Prof. Sahib Singhਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ;ਪਦ ਅਰਥ ਬਛਰੈ = ਵੱਛੇ ਨੇ। ਥਨਹੁ = ਥਣਾਂ ਤੋਂ (ਹੀ)। ਬਿਟਾਰਿਓ = ਜੂਠਾ ਕਰ ਦਿੱਤਾ।
SikhNet (Spanish)El becerro ha contaminado la leche de las tetillas;
ਫੂਲੁ ਭਵਰਿ; ਜਲੁ ਮੀਨਿ ਬਿਗਾਰਿਓ ॥੧॥
fool bhavar; jal meen bigaario |1|
Sant Singh KhalsaThe bumble bee has contaminated the flower, and the fish the water. ||1||
Manmohan SinghThe black-bee has spoiled the flower and fish the water.
Manmohan Singh (Punjabi)ਭਉਰੇ ਨੇ ਫੁੱਲਾਂ ਨੂੰ ਖਰਾਬ ਕਰ ਦਿੱਤਾ ਹੈ ਅਤੇ ਮੱਛੀ ਨੇ ਪਾਣੀ ਨੂੰ।
Fareedkot Teekaਫੂਲ ਭ੍ਰਮਰੋਂ ਨੇ ਜੂਠਾ ਕਰ ਦੀਆ ਹੈ ਅਰ ਜਲ ਮਛਲੀ ਨੇ ਜੂਠਾ ਕਰ ਕੇ ਬਿਗਾੜ ਦੀਆ ਹੈ॥੧॥
Prof. Sahib Singhਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗਏ) ॥੧॥ਪਦ ਅਰਥ ਭਵਰਿ = ਭਵਰ ਨੇ। ਮੀਨਿ = ਮੀਨ ਨੇ, ਮੱਛੀ ਨੇ ॥੧॥
SikhNet (Spanish)el abejorro ha violado la flor; el pez, el agua. (1)
ਮਾਈ; ਗੋਬਿੰਦ ਪੂਜਾ ਕਹਾ ਲੈ ਚਰਾਵਉ ॥
maaee; gobind poojaa kahaa lai charaavau |
Sant Singh KhalsaO mother, where shall I find any offering for the Lord's worship?
Manmohan SinghMy Mother, wherefrom shall I find anything to offer for Lord's worship.
Manmohan Singh (Punjabi)ਮੇਰੀ ਮਾਤਾ! ਸੁਆਮੀ ਦੀ ਉਪਾਸਨਾ ਲਈ ਭੇਟਾ ਕਰਨ ਵਾਸਤੇ ਮੈਂ ਕਿਥੋਂ ਕੋਈ ਵਸਤੂ ਲਵਾਂ।
Fareedkot Teekaਹੇ (ਮਾਈ) ਮਾਇਆ ਪਤੀ ਗੋਬਿੰਦ ਮ੍ਯ! ਆਪ ਕੀ ਪੂਜਾ ਮੇਂ ਕਿਆ ਵਸਤ ਲੈਕਰ ਕੇ ਚਢਾਉ॥
Prof. Sahib Singhਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)।ਪਦ ਅਰਥ ਮਾਈ = ਹੇ ਮਾਂ! ਕਹਾ = ਕਿਥੋਂ? ਲੈ = ਲੈ ਕੇ। ਚਰਾਵਉ = ਮੈਂ ਭੇਟ ਕਰਾਂ।
SikhNet (Spanish)Oh madre, ¿qué podré ofrecer ahora a mi Señor,
ਅਵਰੁ ਨ ਫੂਲੁ; ਅਨੂਪੁ ਨ ਪਾਵਉ ॥੧॥ ਰਹਾਉ ॥
avar na fool; anoop na paavau |1| rahaau |
Sant Singh KhalsaI cannot find any other flowers worthy of the incomparable Lord. ||1||Pause||
Manmohan SinghI cannot find other beautiful flowers which have not been defiled. Pause.
Manmohan Singh (Punjabi)ਮੈਨੂੰ ਹੋਰ ਸੁੰਦਰ ਫੁੱਲ ਨਹੀਂ ਮਿਲ ਸਕਦੇ ਜਿਹੜੇ ਜੂਠੇ ਤੇ ਗੰਦੇ ਨਾਂ ਕੀਤੇ ਗਏ ਹੋਣ। ਠਹਿਰਾਉ।
Fareedkot Teekaਔਰ ਦੂਧ ਆਦਿਕ ਕੋਈ ਬਸਤੂ ਪੂਜਾ ਲਾਇਕ ਨਹੀਂ ਹੈ ਔਰ ਅਨੂਪਮ ਫੁਲ ਹੀ ਪਾਵਤਾ ਹੂੰ॥੧॥ ਰਹਾਉ ॥☬ਅਬ ਕਹੇ ਅਰਥ ਕੋ ਸਫੁਟ ਕਹਤੇ ਹੈਂ:
Prof. Sahib Singhਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ॥੧॥ ਰਹਾਉ ॥ਪਦ ਅਰਥ ਅਨੂਪੁ = {ਅਨ-ਊਪੁ} ਜਿਸ ਵਰਗਾ ਹੋਰ ਕੋਈ ਨਹੀਂ, ਸੁੰਦਰ। ਨ ਪਾਵਉ = ਮੈਂ ਹਾਸਲ ਨਹੀਂ ਕਰ ਸਕਾਂਗਾ ॥੧॥ ਰਹਾਉ ॥
SikhNet (Spanish)pues no veo ni una bella flor que no haya sido violada? (1‑Pausa)
ਮੈਲਾਗਰ; ਬੇਰ੍ਹੇ ਹੈ ਭੁਇਅੰਗਾ ॥
mailaagar; berhe hai bhueiangaa |
Sant Singh KhalsaThe snakes encircle the sandalwood trees.
Manmohan SinghThe serpents twine around the sandal tree.
Manmohan Singh (Punjabi)ਸਰਪਾਂ ਨੇ ਚੰਦਨ ਦੇ ਬੂਟੇ ਨੂੰ ਵਲ੍ਹੇਟ ਪਾਏ ਹੋਏ ਹਨ।
Fareedkot Teekaਮਲਿਆਗਿਰ ਚੰਦਨ ਸਰਪੋਂ ਸੇ ਬੇਸਿਟਤ, ਭਾਵ ਬਹੇੜਿਆ ਹੋਇਆ ਹੋਨੇ ਕਰ ਕੇ ਜੂਠਾ ਹੋ ਗਇਆ॥
Prof. Sahib Singhਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ),ਪਦ ਅਰਥ ਮੈਲਾਗਰ = {ਮਲਯ-ਅਗਰ} ਮਲਯ ਪਰਬਤ ਉੱਤੇ ਉੱਗੇ ਹੋਏ ਚੰਦਨ ਦੇ ਬੂਟੇ।। ਬੇਰ੍ਹੇ = ਵੇੜ੍ਹੇ ਹੋਏ, ਲਪੇਟੇ ਹੋਏ। ਭੁਇਅੰਗਾ = ਸੱਪ।
SikhNet (Spanish)El árbol de sándalo está rodeado de serpientes y así el néctar
ਬਿਖੁ ਅੰਮ੍ਰਿਤੁ; ਬਸਹਿ ਇਕ ਸੰਗਾ ॥੨॥
bikh amrit; baseh ik sangaa |2|
Sant Singh KhalsaPoison and nectar dwell there together. ||2||
Manmohan SinghPoison and Nectar dwell together.
Manmohan Singh (Punjabi)ਜ਼ਹਿਰ ਅਤੇ ਆਬਿ-ਹਿਯਾਤ ਇਕੱਠੇ ਰਹਿੰਦੇ ਹਨ।
Fareedkot Teekaਅੰਮ੍ਰਿਤ ਔ ਬਿਖ ਸਮੁੰਦਰ ਮੇਂ ਏਕ ਜਗਹ ਬਸਨੇ ਸੇ ਪੂਜਾ ਜੋਗ ਨਹੀਂ ਰਹਾ॥੨॥
Prof. Sahib Singhਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ॥੨॥ਪਦ ਅਰਥ ਬਿਖੁ = ਜ਼ਹਿਰ। ਇਕ ਸੰਗਾ = ਇਕੱਠੇ ॥੨॥
SikhNet (Spanish)y el veneno habitan el uno con el otro, en el mismo lugar. (2)
ਧੂਪ ਦੀਪ; ਨਈਬੇਦਹਿ ਬਾਸਾ ॥
dhoop deep; neebedeh baasaa |
Sant Singh KhalsaEven with incense, lamps, offerings of food and fragrant flowers,
Manmohan SinghWith incense, lamps, victuals and scents,
Manmohan Singh (Punjabi)ਸੁਗੰਧ-ਸਾਮੱਗਰੀਆਂ, ਦੀਵਿਆਂ, ਭੋਜਨਾਂ ਅਤੇ ਅਤਰ ਫੁਲੇਲਾਂ ਨਾਲ,
Fareedkot Teekaਧੂਪ ਦੇਨਾ ਅਰ ਦੀਪਕ ਜਗਾਨਾ ਪੁਨਾ (ਨਈਬੇਦਹਿ) ਪਕਵਾਨ ਭੋਗ ਰਖਨਾ। ਇਸ ਕੀ ਪੂਜਾ ਕਰਨੇ ਵਾਲੇ ਕੋ ਪ੍ਰਥਮ ਹੀ ਸੁਗੰਧੀ ਆ ਜਾਤੀ ਹੈ, ਇਸ ਕਰ ਕੇ ਇਹ ਸਮਗ੍ਰੀ ਭੀ ਜੂਠੀ ਹੋ ਗਈ॥
Prof. Sahib Singhਸੁਗੰਧੀ ਆ ਜਾਣ ਕਰ ਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ),ਪਦ ਅਰਥ ਦੀਪ = ਦੀਵਾ। ਨਈਬੇਦ = {ਸੰ: नैवेद्य An offering of eatables presented to deity or idol} ਕਿਸੇ ਬੁੱਤ ਜਾਂ ਦੇਵੀ ਦੇਵਤੇ ਅੱਗੇ ਖਾਣ ਵਾਲੀਆਂ ਚੀਜ਼ਾਂ ਦੀ ਭੇਟਾ। ਬਾਸਾ = ਬਾਸਨਾ, ਸੁਗੰਧੀ ।
SikhNet (Spanish)¿Cómo entonces con incienso, lámparas de tierra, comida y flores fragantes,
ਕੈਸੇ ਪੂਜ ਕਰਹਿ; ਤੇਰੀ ਦਾਸਾ ॥੩॥
kaise pooj kareh; teree daasaa |3|
Sant Singh Khalsahow are Your slaves to worship You? ||3||
Manmohan Singhhow can Thine slaves perform Thy worship?
Manmohan Singh (Punjabi)ਤੇਰੇ ਸੇਵਕ ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰ ਸਕਦੇ ਹਨ?
Fareedkot Teekaਹੇ ਸ੍ਵਾਮੀ! ਅਬ ਹਮ ਆਪ ਕੇ ਦਾਸ ਆਪ ਕੀ ਪੂਜਾ ਕੈਸੇ ਕਰੇਂ? ॥੩॥
Prof. Sahib Singh(ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ॥੩॥
SikhNet (Spanish)tu Sirviente Te puede alabar, oh Dios? (3)
ਤਨੁ ਮਨੁ ਅਰਪਉ; ਪੂਜ ਚਰਾਵਉ ॥
tan man arpau; pooj charaavau |
Sant Singh KhalsaI dedicate and offer my body and mind to You.
Manmohan SinghI dedicate and offer my body and soul as my worship.
Manmohan Singh (Punjabi)ਆਪਣੀ ਉਪਾਸ਼ਨਾ ਵੱਜੋਂ ਮੈਂ ਆਪਣੀ ਦੇਹ ਅਤੇ ਜਿੰਦੜੀ ਨੂੰ ਸੌਂਪਦਾ ਤੇ ਭੇਟਾ ਧਰਦਾ ਹਾਂ।
Fareedkot Teekaਤਿਸ ਹਿਤ ਸੇ ਮੈਂ ਤਨ ਮਨ ਅਰਪਣ ਰੂਪ ਹੀ ਪੂਜਾ ਚੜਾਊਂਗਾ॥
Prof. Sahib Singh(ਹੇ ਪ੍ਰਭੂ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ;ਪਦ ਅਰਥ ਅਰਪਉ = ਅਰਪਉਂ, ਮੈਂ ਅਰਪ ਦਿਆਂ, ਮੈਂ ਭੇਟਾ ਕਰਾਂ। ਚਰਾਵਉ = ਭੇਟਾ।
SikhNet (Spanish)Voy a dedicar y hacer una ofrenda para Ti y por la Gracia del Guru
ਗੁਰ ਪਰਸਾਦਿ; ਨਿਰੰਜਨੁ ਪਾਵਉ ॥੪॥
gur parasaad; niranjan paavau |4|
Sant Singh KhalsaBy Guru's Grace, I attain the immaculate Lord. ||4||
Manmohan SinghBy Guru's grace, I attain to the Immaculate Lord.
Manmohan Singh (Punjabi)ਗੁਰਾਂ ਦੀ ਰਹਿਮਤ ਸਕਦਾ ਮੈਂ ਪਵਿੱਤਰ ਪ੍ਰਭੂ ਨੂੰ ਪਾਉਂਦਾ ਹਾਂ।
Fareedkot Teekaਹੇ ਨਿਰੰਜਨ! ਗੁਰੋਂ ਕੀ ਕ੍ਰਿਪਾ ਸੇ ਮੈਂ ਤੇਰੇ ਕੋ ਪਾਊਂਗਾ॥
Prof. Sahib Singh(ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ॥੪॥
SikhNet (Spanish)Te voy a encontrar, oh Señor Inmaculado. (4)
ਪੂਜਾ ਅਰਚਾ; ਆਹਿ ਨ ਤੋਰੀ ॥
poojaa arachaa; aaeh na toree |
Sant Singh KhalsaI cannot worship You, nor offer You flowers.
Manmohan SinghI have not performed Thine worship and done flower adoration.
Manmohan Singh (Punjabi)ਮੈਂ ਤੇਰੀ ਪੂਜਾ ਅਤੇ ਫੁੱਲਾਂ ਨਾਲ ਉਪਾਸ਼ਨਾ ਨਹੀਂ ਕੀਤੀ ਹੈ।
Fareedkot Teekaਔਰ ਕੁਛ ਤੇਰੀ ਪੂਜਾ ਅਰਚਾ ਕੀ ਸਮਗ੍ਰੀ ਮੇਰੇ ਪਾਸ (ਆਹਿ ਨ) ਨਹੀਂ ਹੈ॥
Prof. Sahib Singh(ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਭੀ ਇਹ ਸ਼ੈਆਂ ਸੁੱਚੀਆਂ ਨਾਹ ਮਿਲਣ ਕਰ ਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾਹ ਸਕਦੀ,ਪਦ ਅਰਥ ਅਰਚਾ = ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸਿੰਗਾਰਨਾ। ਆਹਿ ਨ = ਨਹੀਂ ਹੋ ਸਕੀ।
SikhNet (Spanish)No Te puedo alabar de ninguna otra forma, sin embargo, dice Ravi Das,
ਕਹਿ ਰਵਿਦਾਸ; ਕਵਨ ਗਤਿ ਮੋਰੀ ॥੫॥੧॥
keh ravidaas; kavan gat moree |5|1|
Sant Singh KhalsaSays Ravi Daas, what shall my condition be hereafter? ||5||1||
Manmohan SinghSays Ravidass, I Know not what shall be my condition, hereafter?
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੈਂ ਨਹੀਂ ਜਾਣਦਾ ਕਿ ਅੱਗੇ ਨੂੰ ਮੇਰੀ ਕੀ ਹਾਲਤ ਹੋਵੇਗੀ?
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਕਿਰਪਾ ਨਿਧਾਨ! ਮੇਰੀ ਕੌਨ ਗਤਿ ਹੋਇਗੀ, ਜਿਸ ਹੇਤ ਸੇ ਆਪ ਕੀ ਮੂਰਤੀ ਕੀ ਪੂਜਾ ਕੀ ਸੁਧ ਸਾਮਗ੍ਰੀ ਨਹੀਂ ਮਿਲਤੀ ਹੈ॥੫॥੧॥☬ਜੈ ਚੰਦ ਨਾਮ ਪੰਡਿਤ ਥਾ, ਤਿਸ ਕੋ ਉਪਦੇਸ ਕਰਤੇ ਹੈਂ:
Prof. Sahib Singhਰਵਿਦਾਸ ਆਖਦਾ ਹੈ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀਹ ਹਾਲ ਹੁੰਦਾ? ॥੫॥੧॥ਪਦ ਅਰਥ ਕਹਿ = ਕਹੈ, ਆਖਦਾ ਹੈ। ਕਵਨ ਗਤਿ = ਕੀਹ ਹਾਲ? ॥੫॥੧॥
* ਭਾਵ: ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦੇ ਜਤਨ ਕਰਦੇ ਹਨ; ਪਰ ਇਹ ਚੀਜ਼ਾਂ ਤਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ। ਪਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾ ਨਾਲ ਖ਼ੁਸ਼ ਨਹੀਂ ਹੁੰਦਾ। ਉਹ ਤਾਂ ਤਨ ਮਨ ਦੀ ਭੇਟ ਮੰਗਦਾ ਹੈ।
SikhNet (Spanish)no puedo saber cuál será mi estado aquí después. (5‑1)