ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਤੇਰੀ ਟੇਕ ਰਹਾ; ਕਲਿ ਮਾਹਿ ॥
teree ttek rahaa; kal maeh |
Sant Singh KhalsaWith Your Support, I survive in the Dark Age of Kali Yuga.
Manmohan SinghBy Thine support, live I in this Darkage, O my Lord.
Manmohan Singh (Punjabi)ਤੇਰੇ ਆਸਰੇ ਦੁਆਰਾ ਹੀ ਮੈਂ ਇਸ ਕਾਲੇ ਸਮੇ ਅੰਦਰ ਰਹਿੰਦਾ ਹਾਂ, ਹੇ ਪ੍ਰਭੂ!
Fareedkot Teekaਕਲਜੁਗ ਮੇਂ ਤੇਰੀ ਹੀ ਓਟ ਮੇਂ ਰਹਿਤਾ ਹੂੰ; ਵਾ ਕਲਪਣਾ ਕੇ ਬੀਚ ਤੇਰੀ ਹੀ ਓਟ ਮੇਂ ਰਹਤਾ ਹੂੰ ਅਰਥਾਤ ਬਚਤਾ ਹੂੰ॥
Prof. Sahib Singhਹੇ ਪ੍ਰਭੂ! ਇਸ ਵਿਕਾਰ-ਭਰੇ ਜਗਤ ਵਿਚ ਮੈਂ ਤੇਰੇ ਆਸਰੇ ਹੀ ਜੀਊਂਦਾ ਹਾਂ।ਪਦ ਅਰਥ ਟੇਕ = ਆਸਰੇ। ਰਹਾ = ਰਹਾਂ, ਮੈਂ ਰਹਿੰਦਾ ਹਾਂ। ਕਲਿ ਮਾਹਿ = ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਹੈ। ਸਾਧਾਰਨ ਤੌਰ ਤੇ ਉਸੇ ਸਮੇ ਦਾ ਨਾਮ ਲੈ ਦਿੱਤਾ ਹੈ ਜਿਸ ਦਾ ਨਾਮ 'ਕਲਿਜੁਗ' ਪਿਆ ਹੋਇਆ ਹੈ}।
SikhNet (Spanish)En esta era de oscuridad, me apoyo sólo en Ti, oh Dios,
ਤੇਰੀ ਟੇਕ; ਤੇਰੇ ਗੁਣ ਗਾਹਿ ॥
teree ttek; tere gun gaeh |
Sant Singh KhalsaWith Your Support, I sing Your Glorious Praises.
Manmohan SinghThrough Thy prop, sing I Thine praises.
Manmohan Singh (Punjabi)ਤੇਰੇ ਆਸਰੇ ਰਾਹੀਂ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਤੇਰੀ ਹੀ ਓਟ ਮੇਂ ਤੇਰੇ ਗੁਣੋਂ ਕੋ ਗਾਵਤਾ ਹੂੰ॥
Prof. Sahib Singhਹੇ ਪ੍ਰਭੂ! (ਸਭ ਜੀਵ) ਤੇਰੇ ਹੀ ਸਹਾਰੇ ਹਨ, ਤੇਰੇ ਹੀ ਗੁਣ ਗਾਂਦੇ ਹਨ।ਪਦ ਅਰਥ ਗਾਹਿ = (ਜਿਹੜੇ ਮਨੁੱਖ) ਗਾਂਦੇ ਹਨ।
SikhNet (Spanish)sí, eres mi Único Soporte y mi único deseo es cantar Tu Alabanza.
ਤੇਰੀ ਟੇਕ; ਨ ਪੋਹੈ ਕਾਲੁ ॥
teree ttek; na pohai kaal |
Sant Singh KhalsaWith Your Support, death cannot even touch me.
Manmohan SinghIn Thine sanctuary, death can harass me not.
Manmohan Singh (Punjabi)ਤੇਰੀ ਸ਼ਰਣਾਗਤ ਅੰਦਰ ਮੌਤ ਮੈਨੂੰ ਦੁੱਖ ਨਹੀਂ ਦੇ ਸਕਦੀ।
Fareedkot Teekaਤੇਰੀ ਓਟ ਲੈਣੇ ਸੇ ਕਾਲ ਨਹੀਂ ਪੋਹ ਸਕਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੈ ਉਸ ਉਤੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ।ਪਦ ਅਰਥ ਕਾਲੁ = ਮੌਤ, ਆਤਮਕ ਮੌਤ।
SikhNet (Spanish)Apoyándose en Ti, la idea de la muerte no me aflige.
ਤੇਰੀ ਟੇਕ; ਬਿਨਸੈ ਜੰਜਾਲੁ ॥੧॥
teree ttek; binasai janjaal |1|
Sant Singh KhalsaWith Your Support, my entanglements vanish. ||1||
Manmohan SinghThrough Thy protection, the involvement are past.
Manmohan Singh (Punjabi)ਤੇਰੀ ਪਨਾਹ ਰਾਹੀਂ ਪੁਆੜੇ ਮੁਕ ਜਾਂਦੇ ਹਨ।
Fareedkot Teekaਤੇਰੀ ਓਟ ਕਰ ਸਭ ਜੰਜਾਲ ਮਿਟ ਗਏ ਹੈਂ॥੧॥
Prof. Sahib Singhਤੇਰੇ ਆਸਰੇ (ਮਨੁੱਖ ਦੀ) ਮਾਇਆ ਦੇ ਮੋਹ ਦੀ ਫਾਹੀ ਟੁੱਟ ਜਾਂਦੀ ਹੈ ॥੧॥ਪਦ ਅਰਥ ਜੰਜਾਲੁ = ਮਾਇਆ ਦੇ ਮੋਹ ਦੀ ਫਾਹੀ ॥੧॥
SikhNet (Spanish)Sí, cuando me das Tu Soporte todas mis preocupaciones se quedan en el pasado. (1)
ਦੀਨ ਦੁਨੀਆ ਤੇਰੀ ਟੇਕ ॥
deen duneea teree ttek |
Sant Singh KhalsaIn this world and the next, I have Your Support.
Manmohan SinghIn this world and the next one, I have thine support.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ, ਮੈਨੂੰ ਤੇਰਾ ਹੀ ਆਸਰਾ ਹੈ।
Fareedkot Teekaਹੇ ਵਾਹਿਗੁਰੂ! ਮੁਝ ਕੋ ਲੋਕ ਪ੍ਰਲੋਕ ਮੇਂ ਤੇਰੀ ਹੀ ਓਟ ਹੈ॥
Prof. Sahib Singhਹੇ ਪ੍ਰਭੂ! ਇਸ ਲੋਕ ਤੇ ਪਰਲੋਕ ਵਿਚ (ਅਸਾਂ ਜੀਵਾਂ ਨੂੰ) ਤੇਰਾ ਹੀ ਸਹਾਰਾ ਹੈ।ਪਦ ਅਰਥ ਦੀਨ ਦੁਨੀਆ = ਪਰਲੋਕ ਵਿਚ ਤੇ ਇਸ ਲੋਕ ਵਿਚ।
SikhNet (Spanish)Aquí y en el Más Allá, me apoyo sólo en Ti,
ਸਭ ਮਹਿ ਰਵਿਆ; ਸਾਹਿਬੁ ਏਕ ॥੧॥ ਰਹਾਉ ॥
sabh meh raviaa; saahib ek |1| rahaau |
Sant Singh KhalsaThe One Lord, our Lord and Master, is all-pervading. ||1||Pause||
Manmohan SinghAmongst all is contained the one Lord. Pause
Manmohan Singh (Punjabi)ਸਾਰਿਆਂ ਅੰਦਰ ਇੱਕ ਪ੍ਰਭੂ ਹੀ ਸਮਾਇਆ ਹੋਇਆ ਹੈ। ਠਹਿਰਾਉ।
Fareedkot Teekaਹੇ ਸਾਹਿਬ! ਤੂੰ ਸਰਬ ਮੇਂ ਏਕ ਹੀ ਬ੍ਯਾਪਕ ਹੋ ਰਹਾ ਹੈਂ॥੧॥ ਰਹਾਉ ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਮਾਲਕ-ਪ੍ਰਭੂ ਹੀ ਵਿਆਪਕ ਹੈ ॥੧॥ ਰਹਾਉ ॥ਪਦ ਅਰਥ ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਰਵਿਆ = ਵਿਆਪਕ ਹੈ। ਸਾਹਿਬੁ = ਮਾਲਕ-ਪ੍ਰਭੂ ॥੧॥ ਰਹਾਉ ॥
SikhNet (Spanish)pues eres Tú Quien prevalece en todo y por todas partes. (1-Pausa)
ਤੇਰੀ ਟੇਕ; ਕਰਉ ਆਨੰਦ ॥
teree ttek; krau aanand |
Sant Singh KhalsaWith Your Support, I celebrate blissfully.
Manmohan SinghLeaning on Thee, I obtain spiritual-bliss.
Manmohan Singh (Punjabi)ਤੇਰਾ ਆਸਰਾ ਲੈ, ਮੈਂ ਆਤਮਕ-ਆਨੰਦ ਪ੍ਰਾਪਤ ਕਰਦਾ ਹਾਂ।
Fareedkot Teekaਹੇ ਵਾਹਿਗੁਰੂ! ਤੇਰੀ ਹੀ ਓਟ ਸੇ ਅਨੰਦ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਨਾਮ ਦਾ ਆਸਰਾ ਲੈ ਕੇ ਹੀ ਆਤਮਕ ਆਨੰਦ ਮਾਣਦਾ ਹਾਂਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ।
SikhNet (Spanish)Apoyándome en Ti, vivo en Éxtasis.
ਤੇਰੀ ਟੇਕ; ਜਪਉ ਗੁਰ ਮੰਤ ॥
teree ttek; jpau gur mant |
Sant Singh KhalsaWith Your Support, I chant the Guru's Mantra.
Manmohan SinghLeaning on Thee, utter I the Guru's word.
Manmohan Singh (Punjabi)ਤੇਰਾ ਆਸਰਾ ਲੈ, ਮੈਂ ਗੁਰਾਂ ਦੀ ਬਾਣੀ ਉਚਾਰਨ ਕਰਦਾ ਹਾਂ।
Fareedkot Teekaਪੁਨਾ ਤੇਰੀ ਓਟ ਕੋ ਲੈ ਕਰ ਕੇ ਗੁਰ ਮੰਤ੍ਰ ਕਉ ਜਪਤਾ ਹੂੰ॥
Prof. Sahib Singhਅਤੇ ਤੇਰੇ ਨਾਮ ਦੇ ਆਸਰਾ ਲੈ ਕੇ ਹੀ ਗੁਰੂ ਦਾ ਦਿੱਤਾ ਹੋਇਆ ਤੇਰਾ ਨਾਮ-ਮੰਤ੍ਰ ਜਪਦਾ ਰਹਿੰਦਾ ਹਾਂ।ਪਦ ਅਰਥ ਜਪਉ = ਜਪਉਂ, ਮੈਂ ਜਪਦਾ ਹਾਂ।
SikhNet (Spanish)Apoyándome en Ti, medito en el Mantra del Guru.
ਤੇਰੀ ਟੇਕ; ਤਰੀਐ ਭਉ ਸਾਗਰੁ ॥
teree ttek; tareeai bhau saagar |
Sant Singh KhalsaWith Your Support, I cross over the terrifying world-ocean.
Manmohan SinghLeaning on Thee, the terrible world-ocean is crossed.
Manmohan Singh (Punjabi)ਤੇਰੇ ਆਸਰੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਤੇਰੀ ਓਟ ਲੈ ਕੇ ਸੰਸਾਰ ਸਮੁੰਦ੍ਰ ਸੇ ਤਰੀਤਾ ਹੈ॥
Prof. Sahib Singhਹੇ ਪ੍ਰਭੂ! ਤੇਰੇ (ਨਾਮ ਦੇ) ਸਹਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,ਪਦ ਅਰਥ ਤਰੀਐ = ਪਾਰ ਲੰਘ ਜਾਈਦਾ ਹੈ। ਭਉ ਸਾਗਰੁ = ਸੰਸਾਰ-ਸਮੁੰਦਰ।
SikhNet (Spanish)Apoyándome en Ti soy llevado a través,
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
raakhanahaar pooraa sukh saagar |2|
Sant Singh KhalsaThe Perfect Lord, our Protector and Savior, is the Ocean of Peace. ||2||
Manmohan SinghPerfect God, the ocean of bliss, is my saviour.
Manmohan Singh (Punjabi)ਖੁਸ਼ੀ ਦਾ ਸਮੁੰਦਰ, ਪੂਰਨ ਵਾਹਿਗੁਰੂ, ਮੇਰਾ ਰਖਵਾਲਾ ਹੈ।
Fareedkot Teekaਤੂੰ ਰਾਖਣਹਾਰਾ ਔ ਪੂਰਾ ਪੁਨਃ ਸੁਖੋਂ ਕਾ ਸਮੁੰਦ੍ਰ ਹੈਂ॥੨॥
Prof. Sahib Singhਤੂੰ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈਂ, ਤੂੰ ਸਾਰੇ ਸੁਖਾਂ ਦਾ (ਮਾਨੋ) ਸਮੁੰਦਰ ਹੈਂ ॥੨॥ਪਦ ਅਰਥ ਰਾਖਣਹਾਰੁ = ਰੱਖਿਆ ਕਰ ਸਕਣ ਵਾਲਾ ॥੨॥
SikhNet (Spanish)pues Tu eres nuestro Único Protector y el Océano de Paz. (2)
ਤੇਰੀ ਟੇਕ; ਨਾਹੀ ਭਉ ਕੋਇ ॥
teree ttek; naahee bhau koe |
Sant Singh KhalsaWith Your Support, I have no fear.
Manmohan SinghLeaning on Thee, I am rid of all fears.
Manmohan Singh (Punjabi)ਤੇਰੀ ਪਨਾਹ ਲੈਣ ਦੁਆਰਾ, ਮੈਂ ਸਾਰਿਆਂ ਡਰਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤੇਰੀ ਓਟ ਲੈਣੇ ਕਰ ਕੋਈ ਭੈ ਨਹੀਂ ਹੋਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਨੂੰ ਤੇਰੇ ਨਾਮ ਦਾ ਆਸਰਾ ਹੈ ਉਸ ਨੂੰ ਕੋਈ ਡਰ ਵਿਆਪ ਨਹੀਂ ਸਕਦਾ।
SikhNet (Spanish)Apoyándome en Ti me libero de todos mis miedos,
ਅੰਤਰਜਾਮੀ ਸਾਚਾ ਸੋਇ ॥
antarajaamee saachaa soe |
Sant Singh KhalsaThe True Lord is the Inner-knower, the Searcher of hearts.
Manmohan SinghHe, the True Lord, is the searcher of hearts.
Manmohan Singh (Punjabi)ਉਹ ਸੱਚਾ ਸੁਆਮੀ, ਦਿਲਾਂ ਦੀਆਂ ਜਾਣਨਹਾਰ ਹੈ।
Fareedkot Teekaਪੁਨ: ਸੋ ਤੂੰ ਅੰਤਰਜਾਮੀ ਔਰ ਸਚਾ ਹੈਂ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈ।ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਾਚਾ = ਸਦਾ-ਥਿਰ ਪ੍ਰਭੂ। ਸੋਇ = ਉਹ (ਪ੍ਰਭੂ) ਹੀ।
SikhNet (Spanish)pues sólo Tú eres Verdadero y el Conocedor Íntimo de todos los corazones,
ਤੇਰੀ ਟੇਕ; ਤੇਰਾ ਮਨਿ ਤਾਣੁ ॥
teree ttek; teraa man taan |
Sant Singh KhalsaWith Your Support, my mind is filled with Your Power.
Manmohan SinghWithin my mind is Thine prop and power.
Manmohan Singh (Punjabi)ਮੇਰੇ ਚਿੱਤ ਅੰਦਰ ਤੇਰਾ ਆਸਰਾ ਅਤੇ ਸਤਿਆ ਹੈ।
Fareedkot Teekaਤੇਰੀ ਓਟ ਸਰੀਰ ਕੋ ਹੈ ਔ ਤੇਰਾ ਹੀ ਮਨਿ ਵਿਖੇ (ਤਾਣੁ) ਬਲੁ ਹੈ॥
Prof. Sahib Singhਹੇ ਪ੍ਰਭੂ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਸਭ ਦੇ ਮਨ ਵਿਚ ਤੇਰੇ ਨਾਮ ਦਾ ਹੀ ਸਹਾਰਾ ਹੈ।ਪਦ ਅਰਥ ਮਨਿ = ਮਨ ਵਿਚ। ਤਾਣੁ = ਬਲ।
SikhNet (Spanish)cuando me apoyo sólo en Ti, mi mente desborda de Tu Poder,
ਈਹਾਂ ਊਹਾਂ; ਤੂ ਦੀਬਾਣੁ ॥੩॥
eehaan aoohaan; too deebaan |3|
Sant Singh KhalsaHere and there, You are my Court of Appeal. ||3||
Manmohan SinghHere and there Thou alone are my court of appeal.
Manmohan Singh (Punjabi)ਇਥੇ ਅਤੇ ਓਥੇ ਤੂੰ ਹੀ ਅਪੀਲ ਦੀ ਕਚਹਿਰੀ ਹੈ।
Fareedkot Teekaਲੋਕ ਪ੍ਰਲੋਕ ਵਿਖੇ ਤੂੰ ਹੀ ਮੇਰਾ (ਦੀਬਾਣੁ) ਆਸਰਾ ਹੈਂ॥੩॥
Prof. Sahib Singhਇਸ ਲੋਕ ਤੇ ਪਰਲੋਕ ਵਿਚ ਤੂੰ ਹੀ ਜੀਵਾਂ ਦਾ ਆਸਰਾ ਹੈਂ ॥੩॥ਪਦ ਅਰਥ ਈਹਾਂ ਊਹਾਂ = ਇਸ ਲੋਕ ਵਿਚ, ਤੇ, ਪਰਲੋਕ ਵਿਚ। ਦੀਬਾਣੁ = ਆਸਰਾ ॥੩॥
SikhNet (Spanish)sí, aquí y en el más allá, Tu eres mi Corte de Apelaciones. (3)
ਤੇਰੀ ਟੇਕ. ਤੇਰਾ ਭਰਵਾਸਾ ॥
teree ttek. teraa bharavaasaa |
Sant Singh KhalsaI take Your Support, and place my faith in You.
Manmohan SinghThou, O Lord are my support and Thou my faith.
Manmohan Singh (Punjabi)ਤੂੰ ਹੇ ਸਾਈਂ! ਮੇਰਾ ਆਸਰਾ ਹੈ ਅਤੇ ਤੂੰ ਹੀ ਮੇਰਾ ਈਮਾਨ।
Fareedkot Teekaਮੇਰੇ ਕੋ ਤੇਰੀ ਓਟ ਹੈ ਪੁਨਹ ਸਰਬ ਜੀਵੋਂ ਕੋ ਭੀ ਤੇਰਾ ਭਰਵਾਸਾ ਹੈ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ,ਪਦ ਅਰਥ ਭਰਵਾਸਾ = ਸਹਾਰਾ।
SikhNet (Spanish)Sólo Tú eres mi Soporte y yo pongo todas mis esperanzas en Ti.
ਸਗਲ ਧਿਆਵਹਿ. ਪ੍ਰਭ ਗੁਣਤਾਸਾ ॥
sagal dhiaaveh. prabh gunataasaa |
Sant Singh KhalsaAll meditate on God, the Treasure of Virtue.
Manmohan SinghAll meditate on Lord, the Treasure of virtue.
Manmohan Singh (Punjabi)ਸਾਰੇ ਹੀ ਨੇਕੀਆਂ ਦੇ ਖਜਾਨੇ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਹੇ ਗੁਣਾਂ ਕੇ ਸਮੂਹ ਪ੍ਰਭੂ! ਸਭ ਜੀਵ ਜੰਤ ਤੇਰੇ ਕੋ ਹੀ ਧ੍ਯਾਵਤੇ ਹੈਂ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਭ ਜੀਵ ਤੇਰਾ ਹੀ ਧਿਆਨ ਧਰਦੇ ਹਨ,ਪਦ ਅਰਥ ਧਿਆਵਹਿ = ਸਿਮਰਦੇ ਹਨ {ਬਹੁ-ਵਚਨ}। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ।
SikhNet (Spanish)Todos meditan en Ti, Tesoro de Virtud,
ਜਪਿ ਜਪਿ ਅਨਦੁ ਕਰਹਿ; ਤੇਰੇ ਦਾਸਾ ॥
jap jap anad kareh; tere daasaa |
Sant Singh KhalsaChanting and meditating on You, Your slaves celebrate in bliss.
Manmohan SinghPondering and reflecting over Thee, Thine slave, O Lord make merry.
Manmohan Singh (Punjabi)ਤੇਰਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਤੇਰੇ ਗੋਲੇ, ਹੇ ਸਾਹਿਬ! ਮੌਜਾਂ ਮਾਣਦੇ ਹਨ।
Fareedkot Teekaਹੇ ਭਗਵਨ! ਤੇਰੇ ਦਾਸ ਜੋ ਸੰਤ ਹੈਂ, ਸੋ ਮਨਬਾਣੀ ਸੇ ਤੇਰੇ ਕੋ ਜਪ ਕੇ ਅਨੰਦ ਕਰਤੇ ਹੈਂ॥
Prof. Sahib Singhਤੇਰੇ ਦਾਸ ਤੇਰਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਹਨ।ਪਦ ਅਰਥ ਜਪਿ = ਜਪ ਕੇ। ਕਰਹਿ = ਕਰਦੇ ਹਨ।
SikhNet (Spanish)meditando en Ti, Tu Sirviente vive en Éxtasis.
ਸਿਮਰਿ ਨਾਨਕ. ਸਾਚੇ ਗੁਣਤਾਸਾ ॥੪॥੨੬॥੩੯॥
simar naanak. saache gunataasaa |4|26|39|
Sant Singh KhalsaNanak meditates in remembrance on the True Lord, the Treasure of Virtue. ||4||26||39||
Manmohan SinghNanak meditates on the True Lord, the Treasure of excellences.
Manmohan Singh (Punjabi)ਨਾਨਕ ਵਡਿਆਈਆਂ ਦੇ ਖਜਾਲੇ, ਸੱਚੇ ਸਾਹਿਬ, ਦਾ ਭਜਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਗੁਣੋ ਕੇ (ਤਾਸਾ) ਪਾਤ੍ਰ, ਭਾਵ ਸਮੁੰਦ੍ਰ! ਤੇਰੇ ਕੋ ਹੀ ਸਿਮਰਤੇ ਹੈ॥੪॥੨੬॥੩੯॥☬ਸੁਖ ਕੀ ਪ੍ਰਾਪਤੀ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਤੂੰ ਭੀ) ਸਦਾ ਕਾਇਮ ਰਹਿਣ ਵਾਲੇ ਅਤੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਸਿਮਰਿਆ ਕਰ ॥੪॥੨੬॥੩੯॥
SikhNet (Spanish)Así Nanak habita sólo en Ti, oh Tesoro de Mérito. (4-26-39)