ਕਰਿ ਕਿਰਪਾ; ਨਾਨਕ ਸੁਖੁ ਪਾਏ ॥੪॥੨੫॥੩੮॥
kar kirapaa; naanak sukh paae |4|25|38|
ਕਰਿ ਕਿਰਪਾ; ਨਾਨਕ ਸੁਖੁ ਪਾਏ ॥੪॥੨੫॥੩੮॥
kar kirapaa; naanak sukh paae |4|25|38|
ਭੈਰਉ ਮਹਲਾ ੫ ॥
bhairau mahalaa 5 |
ਤੇਰੀ ਟੇਕ ਰਹਾ; ਕਲਿ ਮਾਹਿ ॥
teree ttek rahaa; kal maeh |
ਪਦ ਅਰਥ ਟੇਕ = ਆਸਰੇ। ਰਹਾ = ਰਹਾਂ, ਮੈਂ ਰਹਿੰਦਾ ਹਾਂ। ਕਲਿ ਮਾਹਿ = ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਹੈ। ਸਾਧਾਰਨ ਤੌਰ ਤੇ ਉਸੇ ਸਮੇ ਦਾ ਨਾਮ ਲੈ ਦਿੱਤਾ ਹੈ ਜਿਸ ਦਾ ਨਾਮ 'ਕਲਿਜੁਗ' ਪਿਆ ਹੋਇਆ ਹੈ}।
ਤੇਰੀ ਟੇਕ; ਤੇਰੇ ਗੁਣ ਗਾਹਿ ॥
teree ttek; tere gun gaeh |
ਪਦ ਅਰਥ ਗਾਹਿ = (ਜਿਹੜੇ ਮਨੁੱਖ) ਗਾਂਦੇ ਹਨ।
ਤੇਰੀ ਟੇਕ; ਨ ਪੋਹੈ ਕਾਲੁ ॥
teree ttek; na pohai kaal |
ਪਦ ਅਰਥ ਕਾਲੁ = ਮੌਤ, ਆਤਮਕ ਮੌਤ।
ਤੇਰੀ ਟੇਕ; ਬਿਨਸੈ ਜੰਜਾਲੁ ॥੧॥
teree ttek; binasai janjaal |1|
ਪਦ ਅਰਥ ਜੰਜਾਲੁ = ਮਾਇਆ ਦੇ ਮੋਹ ਦੀ ਫਾਹੀ ॥੧॥
ਦੀਨ ਦੁਨੀਆ ਤੇਰੀ ਟੇਕ ॥
deen duneea teree ttek |
ਪਦ ਅਰਥ ਦੀਨ ਦੁਨੀਆ = ਪਰਲੋਕ ਵਿਚ ਤੇ ਇਸ ਲੋਕ ਵਿਚ।
ਸਭ ਮਹਿ ਰਵਿਆ; ਸਾਹਿਬੁ ਏਕ ॥੧॥ ਰਹਾਉ ॥
sabh meh raviaa; saahib ek |1| rahaau |
ਪਦ ਅਰਥ ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਰਵਿਆ = ਵਿਆਪਕ ਹੈ। ਸਾਹਿਬੁ = ਮਾਲਕ-ਪ੍ਰਭੂ ॥੧॥ ਰਹਾਉ ॥
ਤੇਰੀ ਟੇਕ; ਕਰਉ ਆਨੰਦ ॥
teree ttek; krau aanand |
ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ।
ਤੇਰੀ ਟੇਕ; ਜਪਉ ਗੁਰ ਮੰਤ ॥
teree ttek; jpau gur mant |
ਪਦ ਅਰਥ ਜਪਉ = ਜਪਉਂ, ਮੈਂ ਜਪਦਾ ਹਾਂ।
ਤੇਰੀ ਟੇਕ; ਤਰੀਐ ਭਉ ਸਾਗਰੁ ॥
teree ttek; tareeai bhau saagar |
ਪਦ ਅਰਥ ਤਰੀਐ = ਪਾਰ ਲੰਘ ਜਾਈਦਾ ਹੈ। ਭਉ ਸਾਗਰੁ = ਸੰਸਾਰ-ਸਮੁੰਦਰ।
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
raakhanahaar pooraa sukh saagar |2|
ਪਦ ਅਰਥ ਰਾਖਣਹਾਰੁ = ਰੱਖਿਆ ਕਰ ਸਕਣ ਵਾਲਾ ॥੨॥
ਤੇਰੀ ਟੇਕ; ਨਾਹੀ ਭਉ ਕੋਇ ॥
teree ttek; naahee bhau koe |
ਅੰਤਰਜਾਮੀ ਸਾਚਾ ਸੋਇ ॥
antarajaamee saachaa soe |
ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਾਚਾ = ਸਦਾ-ਥਿਰ ਪ੍ਰਭੂ। ਸੋਇ = ਉਹ (ਪ੍ਰਭੂ) ਹੀ।
ਤੇਰੀ ਟੇਕ; ਤੇਰਾ ਮਨਿ ਤਾਣੁ ॥
teree ttek; teraa man taan |
ਪਦ ਅਰਥ ਮਨਿ = ਮਨ ਵਿਚ। ਤਾਣੁ = ਬਲ।
ਈਹਾਂ ਊਹਾਂ; ਤੂ ਦੀਬਾਣੁ ॥੩॥
eehaan aoohaan; too deebaan |3|
ਪਦ ਅਰਥ ਈਹਾਂ ਊਹਾਂ = ਇਸ ਲੋਕ ਵਿਚ, ਤੇ, ਪਰਲੋਕ ਵਿਚ। ਦੀਬਾਣੁ = ਆਸਰਾ ॥੩॥
ਤੇਰੀ ਟੇਕ. ਤੇਰਾ ਭਰਵਾਸਾ ॥
teree ttek. teraa bharavaasaa |
ਪਦ ਅਰਥ ਭਰਵਾਸਾ = ਸਹਾਰਾ।
ਸਗਲ ਧਿਆਵਹਿ. ਪ੍ਰਭ ਗੁਣਤਾਸਾ ॥
sagal dhiaaveh. prabh gunataasaa |
ਪਦ ਅਰਥ ਧਿਆਵਹਿ = ਸਿਮਰਦੇ ਹਨ {ਬਹੁ-ਵਚਨ}। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ।
ਜਪਿ ਜਪਿ ਅਨਦੁ ਕਰਹਿ; ਤੇਰੇ ਦਾਸਾ ॥
jap jap anad kareh; tere daasaa |
ਪਦ ਅਰਥ ਜਪਿ = ਜਪ ਕੇ। ਕਰਹਿ = ਕਰਦੇ ਹਨ।
ਸਿਮਰਿ ਨਾਨਕ. ਸਾਚੇ ਗੁਣਤਾਸਾ ॥੪॥੨੬॥੩੯॥
simar naanak. saache gunataasaa |4|26|39|
ਭੈਰਉ ਮਹਲਾ ੫ ॥
bhairau mahalaa 5 |
ਪ੍ਰਥਮੇ; ਛੋਡੀ ਪਰਾਈ ਨਿੰਦਾ ॥
prathame; chhoddee paraaee nindaa |
ਪਦ ਅਰਥ ਪ੍ਰਥਮੇ = ਸਭ ਤੋਂ ਪਹਿਲਾਂ।
ਉਤਰਿ ਗਈ; ਸਭ ਮਨ ਕੀ ਚਿੰਦਾ ॥
autar gee; sabh man kee chindaa |
ਪਦ ਅਰਥ ਚਿੰਦਾ = ਚਿੰਤਾ।
ਲੋਭੁ ਮੋਹੁ; ਸਭੁ ਕੀਨੋ ਦੂਰਿ ॥
lobh mohu; sabh keeno door |
ਪਦ ਅਰਥ ਸਭੁ = ਸਾਰੇ ਦਾ ਸਾਰਾ।
ਪਰਮ ਬੈਸਨੋ; ਪ੍ਰਭ ਪੇਖਿ ਹਜੂਰਿ ॥੧॥
param baisano; prabh pekh hajoor |1|
ਪਦ ਅਰਥ ਪਰਮ = ਸਭ ਤੋਂ ਉੱਚਾ। ਬੈਸਨੋ = ਵਿਸ਼ਨੂ ਦਾ ਭਗਤ, ਪਵਿੱਤਰ ਜੀਵਨ ਵਾਲਾ ਭਗਤ। ਪੇਖਿ = ਵੇਖ ਕੇ। ਹਜੂਰਿ = ਅੰਗ-ਸੰਗ ॥੧॥
ਐਸੋ ਤਿਆਗੀ. ਵਿਰਲਾ ਕੋਇ ॥
aiso tiaagee. viralaa koe |
ਪਦ ਅਰਥ ਐਸੋ = ਇਹੋ ਜਿਹਾ।
ਹਰਿ ਹਰਿ ਨਾਮੁ; ਜਪੈ ਜਨੁ ਸੋਇ ॥੧॥ ਰਹਾਉ ॥
har har naam; japai jan soe |1| rahaau |
ਪਦ ਅਰਥ ਜਨੁ ਸੋਇ = ਉਹੀ ਮਨੁੱਖ ॥੧॥ ਰਹਾਉ ॥
ਅਹੰਬੁਧਿ ਕਾ; ਛੋਡਿਆ ਸੰਗੁ ॥
ahanbudh kaa; chhoddiaa sang |
ਪਦ ਅਰਥ ਅਹੰਬੁਧਿ = ਅਹੰਕਾਰ। ਸੰਗੁ = ਸਾਥ।
ਕਾਮ ਕ੍ਰੋਧ ਕਾ; ਉਤਰਿਆ ਰੰਗੁ ॥
kaam krodh kaa; utariaa rang |
ਪਦ ਅਰਥ ਰੰਗੁ = ਪ੍ਰਭਾਵ।
ਨਾਮ ਧਿਆਏ; ਹਰਿ ਹਰਿ ਹਰੇ ॥
naam dhiaae; har har hare |
ਪਦ ਅਰਥ ਧਿਆਵੇ = ਧਿਆਉਂਦਾ ਹੈ।
ਸਾਧ ਜਨਾ ਕੈ ਸੰਗਿ; ਨਿਸਤਰੇ ॥੨॥
saadh janaa kai sang; nisatare |2|
ਪਦ ਅਰਥ ਸੰਗਿ = ਨਾਲ ॥੨॥
ਬੈਰੀ ਮੀਤ. ਹੋਏ ਸੰਮਾਨ ॥
bairee meet. hoe samaan |
ਪਦ ਅਰਥ ਸੰਮਾਨ = ਇੱਕੋ ਜਿਹੇ, ਮਿੱਤਰਾਂ ਵਰਗੇ ਹੀ।
ਸਰਬ ਮਹਿ ਪੂਰਨ ਭਗਵਾਨ ॥
sarab meh pooran bhagavaan |
ਪਦ ਅਰਥ ਪੂਰਨ = ਵਿਆਪਕ।
ਪ੍ਰਭ ਕੀ ਆਗਿਆ ਮਾਨਿ; ਸੁਖੁ ਪਾਇਆ ॥
prabh kee aagiaa maan; sukh paaeaa |
ਪਦ ਅਰਥ ਆਗਿਆ = ਰਜ਼ਾ। ਮਾਨਿ = ਮੰਨ ਕੇ, ਮਿੱਠੀ ਜਾਣ ਕੇ।
ਗੁਰਿ ਪੂਰੈ; ਹਰਿ ਨਾਮੁ ਦ੍ਰਿੜਾਇਆ ॥੩॥
gur poorai; har naam drirraaeaa |3|
ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੩॥
ਕਰਿ ਕਿਰਪਾ; ਜਿਸੁ ਰਾਖੈ ਆਪਿ ॥
kar kirapaa; jis raakhai aap |
ਪਦ ਅਰਥ ਕਰਿ = ਕਰ ਕੇ।
ਸੋਈ ਭਗਤੁ; ਜਪੈ ਨਾਮ ਜਾਪ ॥
soee bhagat; japai naam jaap |
ਮਨਿ ਪ੍ਰਗਾਸੁ; ਗੁਰ ਤੇ ਮਤਿ ਲਈ ॥
man pragaas; gur te mat lee |
ਪਦ ਅਰਥ ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਤੇ = ਤੋਂ। ਮਤਿ = ਸਿੱਖਿਆ।
ਕਹੁ ਨਾਨਕ; ਤਾ ਕੀ ਪੂਰੀ ਪਈ ॥੪॥੨੭॥੪੦॥
kahu naanak; taa kee pooree pee |4|27|40|
ਪਦ ਅਰਥ ਤਾ ਕੀ = ਉਸ ਮਨੁੱਖ ਦੀ। ਪੂਰੀ ਪਈ = ਸਫਲਤਾ ਹੋ ਗਈ ॥੪॥੨੭॥੪੦॥
ਭੈਰਉ ਮਹਲਾ ੫ ॥
bhairau mahalaa 5 |
ਸੁਖੁ ਨਾਹੀ; ਬਹੁਤੈ ਧਨਿ ਖਾਟੇ ॥
sukh naahee; bahutai dhan khaatte |
ਪਦ ਅਰਥ ਧਨਿ ਖਾਟੇ = ਜੇ ਧਨ ਖੱਟਿਆ ਜਾਏ। ਬਹੁਤੈ ਧਨਿ ਖਾਟੇ = ਬਹੁਤਾ ਧਨ ਖੱਟਣ ਨਾਲ।
ਸੁਖੁ ਨਾਹੀ; ਪੇਖੇ ਨਿਰਤਿ ਨਾਟੇ ॥
sukh naahee; pekhe nirat naatte |
ਪਦ ਅਰਥ ਪੇਖੇ = ਵੇਖਿਆਂ। ਨਿਰਤਿ = ਨਾਚ। ਨਾਟੇ = ਨਾਟਕ।
ਸੁਖੁ ਨਾਹੀ; ਬਹੁ ਦੇਸ ਕਮਾਏ ॥
sukh naahee; bahu des kamaae |
ਪਦ ਅਰਥ ਕਮਾਏ = ਮੱਲਣ ਨਾਲ।
ਸਰਬ ਸੁਖਾ; ਹਰਿ ਹਰਿ ਗੁਣ ਗਾਏ ॥੧॥
sarab sukhaa; har har gun gaae |1|
ਪਦ ਅਰਥ ਸਰਬ = ਸਾਰੇ। ਗਾਏ = ਗਾਇਆਂ ॥੧॥
ਸੂਖ ਸਹਜ ਆਨੰਦ ਲਹਹੁ ॥
sookh sehaj aanand lahahu |
ਪਦ ਅਰਥ ਸਹਜ = ਆਤਮਕ ਅਡੋਲਤਾ।
ਸਾਧਸੰਗਤਿ ਪਾਈਐ ਵਡਭਾਗੀ; ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥
saadhasangat paaeeai vaddabhaagee; guramukh har har naam kahahu |1| rahaau |
ਪਦ ਅਰਥ ਪਾਈਐ = ਪਾ ਸਕੀਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
ਬੰਧਨ ਮਾਤ ਪਿਤਾ ਸੁਤ ਬਨਿਤਾ ॥
bandhan maat pitaa sut banitaa |
ਪਦ ਅਰਥ ਮਾਤ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ।
ਬੰਧਨ ਕਰਮ ਧਰਮ ਹਉ ਕਰਤਾ ॥
bandhan karam dharam hau karataa |
ਪਦ ਅਰਥ ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਕਰਮ ਧਰਮ = ਮਿਥੇ ਹੋਏ ਧਾਰਮਿਕ ਕੰਮ (ਤੀਰਥ ਜਾਤ੍ਰਾ ਆਦਿਕ)। ਹਉ = ਹਉਂ, ਮੈਂ, ਹਉਮੈ, ਅਹੰਕਾਰ।
ਬੰਧਨ ਕਾਟਨਹਾਰੁ. ਮਨਿ ਵਸੈ ॥
bandhan kaattanahaar. man vasai |
ਪਦ ਅਰਥ ਕਾਟਨਹਾਰੁ = ਕੱਟ ਸਕਣ ਵਾਲਾ ਪ੍ਰਭੂ। ਮਨਿ = ਮਨ ਵਿਚ।
ਤਉ ਸੁਖੁ ਪਾਵੈ; ਨਿਜ ਘਰਿ ਬਸੈ ॥੨॥
tau sukh paavai; nij ghar basai |2|
ਪਦ ਅਰਥ ਤਉ = ਤਦੋਂ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥
ਸਭਿ ਜਾਚਿਕ; ਪ੍ਰਭ ਦੇਵਨਹਾਰ ॥
sabh jaachik; prabh devanahaar |
ਪਦ ਅਰਥ ਸਭਿ = ਸਾਰੇ। ਜਾਚਿਕ = ਮੰਗਤੇ {ਬਹੁ-ਵਚਨ}। ਦੇਵਨਹਾਰ = ਸਭ ਕੁਝ ਦੇ ਸਕਣ ਵਾਲਾ।
ਗੁਣ ਨਿਧਾਨ ਬੇਅੰਤ ਅਪਾਰ ॥
gun nidhaan beant apaar |
ਪਦ ਅਰਥ ਨਿਧਾਨੁ = ਖ਼ਜ਼ਾਨਾ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।
ਜਿਸ ਨੋ ਕਰਮੁ ਕਰੇ; ਪ੍ਰਭੁ ਅਪਨਾ ॥
jis no karam kare; prabh apanaa |
ਪਦ ਅਰਥ ਕਰਮੁ = ਮਿਹਰ, ਬਖ਼ਸ਼ਸ਼।
ਹਰਿ ਹਰਿ ਨਾਮੁ; ਤਿਨੈ ਜਨਿ ਜਪਨਾ ॥੩॥
har har naam; tinai jan japanaa |3|
ਪਦ ਅਰਥ ਤਿਨੈ ਜਨਿ = ਉਸੇ ਜਨ ਨੇ, ਉਸੇ ਮਨੁੱਖ ਨੇ ॥੩॥
ਗੁਰ ਅਪਨੇ ਆਗੈ ਅਰਦਾਸਿ ॥
gur apane aagai aradaas |
ਕਰਿ ਕਿਰਪਾ. ਪੁਰਖ ਗੁਣਤਾਸਿ ॥
kar kirapaa. purakh gunataas |
ਪਦ ਅਰਥ ਪੁਰਖ ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ!
ਕਹੁ ਨਾਨਕ. ਤੁਮਰੀ ਸਰਣਾਈ ॥
kahu naanak. tumaree saranaaee |
ਪਦ ਅਰਥ ਨਾਨਕ = ਹੇ ਨਾਨਕ!
ਜਿਉ ਭਾਵੈ; ਤਿਉ ਰਖਹੁ ਗੁਸਾਈ ॥੪॥੨੮॥੪੧॥
jiau bhaavai; tiau rakhahu gusaaee |4|28|41|
ਪਦ ਅਰਥ ਗੁਸਾਈ = ਹੇ ਸ੍ਰਿਸ਼ਟੀ ਦੇ ਮਾਲਕ! ॥੪॥੨੮॥੪੧॥
ਭੈਰਉ ਮਹਲਾ ੫ ॥
bhairau mahalaa 5 |
ਗੁਰ ਮਿਲਿ; ਤਿਆਗਿਓ ਦੂਜਾ ਭਾਉ ॥
gur mil; tiaagio doojaa bhaau |
ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਭਾਉ = ਪਿਆਰ। ਦੂਜਾ ਭਾਉ = (ਪਰਮਾਤਮਾ ਤੋਂ ਬਿਨਾ) ਹੋਰ ਦਾ ਪਿਆਰ, ਮਾਇਆ ਦਾ ਮੋਹ।