ੴ

ਸਿੱਖਬਾਣੀ · SikhBani

ਪ੍ਰਥਮੇ ਛੋਡੀ ਪਰਾਈ ਨਿੰਦਾ ॥

prathame chhoddee paraaee nindaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1147 · 19 lines
Translations

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਪ੍ਰਥਮੇ; ਛੋਡੀ ਪਰਾਈ ਨਿੰਦਾ ॥

prathame; chhoddee paraaee nindaa |

Sant Singh KhalsaFirst, I gave up slandering others.
Manmohan SinghFirstly, I have given up the calumniation of others,
Manmohan Singh (Punjabi)ਅੱਵਲ, ਮੈਂ ਹੋਰਨਾਂ ਦੀ ਬਦਖੋਈ ਕਰਨੀ ਛੱਡ ਦਿੱਤੀ ਹੈ,
Fareedkot Teekaਪਹਿਲੇ ਜਿਸ ਨੇ ਪਰਾਈ ਨਿੰਦਾ ਛੋਡ ਦਈ ਹੈ॥
Prof. Sahib Singh(ਅਸਲ ਵੈਸ਼ਨਵ) ਸਭ ਤੋਂ ਪਹਿਲਾਂ ਦੂਜਿਆਂ ਦੇ ਐਬ ਲੱਭਣੇ ਛੱਡ ਦੇਂਦਾ ਹੈ।

ਪਦ ਅਰਥ ਪ੍ਰਥਮੇ = ਸਭ ਤੋਂ ਪਹਿਲਾਂ।

SikhNet (Spanish)Primero dejé de calumniar a otros

ਉਤਰਿ ਗਈ; ਸਭ ਮਨ ਕੀ ਚਿੰਦਾ ॥

autar gee; sabh man kee chindaa |

Sant Singh KhalsaAll the anxiety of my mind was dispelled.
Manmohan Singhand all the anxiety of my mind is dispelled.
Manmohan Singh (Punjabi)ਅਤੇ ਮੇਰੇ ਚਿੱਤ ਦੀ ਸਾਰੀ ਚਿੰਤਾ ਦੂਰ ਹੋ ਗਈ ਹੈ।
Fareedkot Teekaਤਿਸ ਕੇ ਮਨ ਕੀ ਸਭ ਚਿੰਤਾ ਨਿਬ੍ਰਤ ਹੋ ਗਈ ਹੈ॥
Prof. Sahib Singh(ਉਸ ਦੇ ਆਪਣੇ) ਮਨ ਦੀ ਸਾਰੀ ਚਿੰਤਾ ਲਹਿ ਜਾਂਦੀ ਹੈ (ਮਨ ਤੋਂ ਵਿਕਾਰਾਂ ਦਾ ਚਿੰਤਨ ਲਹਿ ਜਾਂਦਾ ਹੈ),

ਪਦ ਅਰਥ ਚਿੰਦਾ = ਚਿੰਤਾ।

SikhNet (Spanish)y así todas las preocupaciones de mi mente se esfumaron.

ਲੋਭੁ ਮੋਹੁ; ਸਭੁ ਕੀਨੋ ਦੂਰਿ ॥

lobh mohu; sabh keeno door |

Sant Singh KhalsaGreed and attachment were totally banished.
Manmohan SinghAvarice and attachment, I have all banished.
Manmohan Singh (Punjabi)ਲਾਲਚ ਅਤੇ ਲਗਨ, ਮੈਂ ਸਮੂਹ ਨੂੰ ਦੂਰ ਕਰ ਦਿੱਤਾ ਹੈ।
Fareedkot Teekaਜਿਸ ਨੇ ਲੋਭ, ਮੋਹਾਦਿਕ ਸਭ ਦੂਰ ਕਰ ਦੀਆ ਹੈ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਲੋਭ ਅਤੇ ਮੋਹ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ।

ਪਦ ਅਰਥ ਸਭੁ = ਸਾਰੇ ਦਾ ਸਾਰਾ।

SikhNet (Spanish)El Señor me liberó del ego y la avaricia,

ਪਰਮ ਬੈਸਨੋ; ਪ੍ਰਭ ਪੇਖਿ ਹਜੂਰਿ ॥੧॥

param baisano; prabh pekh hajoor |1|

Sant Singh KhalsaI see God ever-present, close at hand; I have become a great devotee. ||1||
Manmohan SinghSeeing the Lord near, I have become a great saint.
Manmohan Singh (Punjabi)ਸੁਆਮੀ ਨੂੰ ਨੇੜੇ ਵੇਖ ਕੇ, ਮੈਂ ਵਿਸ਼ਾਲ ਸਾਧੂ ਹੋ ਗਿਆ ਹਾਂ।
Fareedkot Teekaਵਹੁ ਪੁਰਸ ਵਡਾ ਬੈਸਨਵ ਹੈ, ਭਾਵ ਸੇ ਪਰਮੇਸ੍ਵਰ ਕਾ ਅਤੀ ਪ੍ਯਾਰਾ ਹੈ ਔਰ ਪਰਮੇਸ੍ਵਰ ਕੋ ਆਪਣੇ (ਹਜੂਰਿ) ਪਾਸ ਹੀ ਵਾ ਸੰਗ ਹੀ ਦੇਖਤਾ ਹੈ॥੧॥
Prof. Sahib Singhਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ (ਮਨੁੱਖ) ਸਭ ਤੋਂ ਉੱਚਾ ਵੈਸ਼ਨਵ ਬਣ ਜਾਂਦਾ ਹੈ ॥੧॥

ਪਦ ਅਰਥ ਪਰਮ = ਸਭ ਤੋਂ ਉੱਚਾ। ਬੈਸਨੋ = ਵਿਸ਼ਨੂ ਦਾ ਭਗਤ, ਪਵਿੱਤਰ ਜੀਵਨ ਵਾਲਾ ਭਗਤ। ਪੇਖਿ = ਵੇਖ ਕੇ। ਹਜੂਰਿ = ਅੰਗ-ਸੰਗ ॥੧॥

SikhNet (Spanish)ahora veo Su Presencia siempre y así me he vuelto un gran Vaishnava. (1)

ਐਸੋ ਤਿਆਗੀ. ਵਿਰਲਾ ਕੋਇ ॥

aiso tiaagee. viralaa koe |

Sant Singh KhalsaSuch a renunciate is very rare.
Manmohan SinghRare is such a man of renunciation.
Manmohan Singh (Punjabi)ਕੋਈ ਇੱਕ ਅੱਧਾ ਹੀ ਐਹੋ ਜਿਹਾ ਉਪਰਾਮ ਪੁਰਸ਼ ਹੈ।
Fareedkot Teekaਸੋ ਐਸਾ ਤਿਆਗੀ ਕੋਈ ਵਿਰਲਾ ਹੀ ਹੈ॥
Prof. Sahib Singh(ਇਹੋ ਜਿਹਾ ਵੈਸ਼ਨਵ ਹੀ ਅਸਲ ਤਿਆਗੀ ਹੈ, ਪਰ) ਇਹੋ ਜਿਹਾ ਤਿਆਗੀ (ਜਗਤ ਵਿਚ) ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ,

ਪਦ ਅਰਥ ਐਸੋ = ਇਹੋ ਜਿਹਾ।

SikhNet (Spanish)Oh, raro es encontrar un ser con tal desapego,

ਹਰਿ ਹਰਿ ਨਾਮੁ; ਜਪੈ ਜਨੁ ਸੋਇ ॥੧॥ ਰਹਾਉ ॥

har har naam; japai jan soe |1| rahaau |

Sant Singh KhalsaSuch a humble servant chants the Name of the Lord, Har, Har. ||1||Pause||
Manmohan SinghThat person utters the Lord God's Name. Pause.
Manmohan Singh (Punjabi)ਉਹ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰਦਾ ਹੈ। ਠਹਿਰਾਉ।
Fareedkot Teekaਸੋ ਪੁਰਸ ਔਰ ਕਾਰੋਂ ਕੋ ਤਿਆਗ ਹਰਿ ਹਰਿਨਾਮ ਕੋ ਜਪਤਾ ਹੈ॥੧॥ ਰਹਾਉ ॥☬ਜੇ ਕਹੇ ਕੌਨ ਸੇ ਬਿਕਾਰ ਤਿਆਗੇ ਹੈਂ? ਸੋ ਕਹਤੇ ਹੈਂ:
Prof. Sahib Singhਉਹੀ ਮਨੁੱਖ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥

ਪਦ ਅਰਥ ਜਨੁ ਸੋਇ = ਉਹੀ ਮਨੁੱਖ ॥੧॥ ਰਹਾਉ ॥

SikhNet (Spanish)pues sólo medita en Dios. (1-Pausa)

ਅਹੰਬੁਧਿ ਕਾ; ਛੋਡਿਆ ਸੰਗੁ ॥

ahanbudh kaa; chhoddiaa sang |

Sant Singh KhalsaI have forsaken my egotistical intellect.
Manmohan SinghI have renounced the association of haughty intellect.
Manmohan Singh (Punjabi)ਮੈਂ ਹੰਕਾਰੀ ਮਤ ਦੀ ਸੰਗਤ ਤਿਆਗ ਦਿੱਤੀ ਹੈ।
Fareedkot Teekaਅਹੰਕਾਰ ਬੁਧੀ ਕਾ ਤਿਸ ਨੇ ਸੰਗ ਛੋਡਿ ਦੀਆ ਹੈ॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਵੇਖ ਕੇ ਅਸਲ ਵੈਸ਼ਨਵ ਬਣ ਜਾਂਦਾ ਹੈ, ਉਹ) ਅਹੰਕਾਰ ਦਾ ਸਾਥ ਛੱਡ ਦੇਂਦਾ ਹੈ,

ਪਦ ਅਰਥ ਅਹੰਬੁਧਿ = ਅਹੰਕਾਰ। ਸੰਗੁ = ਸਾਥ।

SikhNet (Spanish)He abandonado la compañía del ego y me ha liberado

ਕਾਮ ਕ੍ਰੋਧ ਕਾ; ਉਤਰਿਆ ਰੰਗੁ ॥

kaam krodh kaa; utariaa rang |

Sant Singh KhalsaThe love of sexual desire and anger has vanished.
Manmohan SinghI am rid of the love of lust and wrath.
Manmohan Singh (Punjabi)ਮੈਂ ਵਿਸ਼ੇ ਭੋਗ ਅਤੇ ਗੁੱਸੇ ਦੇ ਪਿਆਰ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਪੁਨਹ ਕ੍ਰੋਧਾਦਿਕੋਂ ਕਾ ਰੰਗੁ ਭੀ ਤਿਸ ਕਾ ਉੱਤਰ ਗਿਆ ਹੈ॥
Prof. Sahib Singh(ਉਸ ਦੇ ਮਨ ਤੋਂ) ਕਾਮ ਅਤੇ ਕ੍ਰੋਧ ਦਾ ਅਸਰ ਦੂਰ ਹੋ ਜਾਂਦਾ ਹੈ,

ਪਦ ਅਰਥ ਰੰਗੁ = ਪ੍ਰਭਾਵ।

SikhNet (Spanish)de los amoríos de la lujuria y del enojo.

ਨਾਮ ਧਿਆਏ; ਹਰਿ ਹਰਿ ਹਰੇ ॥

naam dhiaae; har har hare |

Sant Singh KhalsaI meditate on the Naam, the Name of the Lord, Har, Har.
Manmohan SinghI dwell upon the Name of the Lord Master, my God,
Manmohan Singh (Punjabi)ਮੈਂ ਆਪਣੇ ਵਾਹਿਗੁਰੂ, ਸੁਆਮੀ ਮਾਲਕ ਦੇ ਨਾਮ ਨੂੰ ਸਿਮਰਦਾ ਹਾਂ,
Fareedkot Teekaਮਨ, ਤਨ, ਬਾਣੀ ਕਰ ਜੋ ਹਰੀ ਨਾਮ ਕੋ ਧ੍ਯਾਵਤਾ ਹੈ॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਪਦ ਅਰਥ ਧਿਆਵੇ = ਧਿਆਉਂਦਾ ਹੈ।

SikhNet (Spanish)Habito siempre en el Nombre de mi Señor,

ਸਾਧ ਜਨਾ ਕੈ ਸੰਗਿ; ਨਿਸਤਰੇ ॥੨॥

saadh janaa kai sang; nisatare |2|

Sant Singh KhalsaIn the Company of the Holy, I am emancipated. ||2||
Manmohan Singhand am emancipated in the guild of the holymen.
Manmohan Singh (Punjabi)ਅਤੇ ਪਵਿੱਤਰ ਪੁਰਸ਼ਾਂ ਦੀ ਸੰਗਤ ਦੁਆਰਾ ਮੁਕਤ ਹੋ ਗਿਆ ਹਾਂ।
Fareedkot Teekaਵਹੁ ਪੁਰਸ ਸੰਤ ਜਨੋਂ ਕੀ ਸੰਗਤ ਕਰ ਸੰਸਾਰ ਸਮੁੰਦ੍ਰ ਸੇ ਤਰ ਜਾਤਾ ਹੈ॥੨॥☬ਜੇ ਕਹੈਂ ਤਿਸ ਕਾ ਨਿਸਚਾ ਕੈਸਾ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਅਜਿਹੇ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥

ਪਦ ਅਰਥ ਸੰਗਿ = ਨਾਲ ॥੨॥

SikhNet (Spanish)el Dios y he sido emancipado asociándome con los Santos. (2)

ਬੈਰੀ ਮੀਤ. ਹੋਏ ਸੰਮਾਨ ॥

bairee meet. hoe samaan |

Sant Singh KhalsaEnemy and friend are all the same to me.
Manmohan SinghThe foe and friend are now alike unto me.
Manmohan Singh (Punjabi)ਦੁਸ਼ਮਨ ਅਤੇ ਦੋਸਤ ਹੁਣ ਮੇਰੇ ਲਈ ਇੱਕ ਸਮਾਨ ਹਨ।
Fareedkot Teekaਤਿਸ ਪੁਰਸ ਕੋ ਵੈਰੀ ਔਰ ਮਿਤ੍ਰ ਸਮਾਨ ਹੋ ਗਏ ਹੈਂ॥
Prof. Sahib Singhਉਸ ਨੂੰ ਵੈਰੀ ਅਤੇ ਮਿੱਤਰ ਇੱਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ,

ਪਦ ਅਰਥ ਸੰਮਾਨ = ਇੱਕੋ ਜਿਹੇ, ਮਿੱਤਰਾਂ ਵਰਗੇ ਹੀ।

SikhNet (Spanish)Ahora el amigo y el enemigo son lo mismo para mí,

ਸਰਬ ਮਹਿ ਪੂਰਨ ਭਗਵਾਨ ॥

sarab meh pooran bhagavaan |

Sant Singh KhalsaThe Perfect Lord God is permeating all.
Manmohan SinghThe Fortunate Lord is fully contained amidst all.
Manmohan Singh (Punjabi)ਭਾਗਾਂ ਵਾਲਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਸਰਬ ਵਿਖੇ ਭਗਵੰਤ ਕੋ ਪੂਰਨ ਜਾਨਤਾ ਹੈ॥
Prof. Sahib Singhਉਸ ਨੂੰ ਭਗਵਾਨ ਸਭ ਜੀਵਾਂ ਵਿਚ ਵਿਆਪਕ ਦਿੱਸਦਾ ਹੈ।

ਪਦ ਅਰਥ ਪੂਰਨ = ਵਿਆਪਕ।

SikhNet (Spanish)pues el Dios Perfecto prevalece por todas partes, sometiéndose a la Voluntad de Dios,

ਪ੍ਰਭ ਕੀ ਆਗਿਆ ਮਾਨਿ; ਸੁਖੁ ਪਾਇਆ ॥

prabh kee aagiaa maan; sukh paaeaa |

Sant Singh KhalsaAccepting the Will of God, I have found peace.
Manmohan SinghSubmitting to the Lord's Will, I obtained peace,
Manmohan Singh (Punjabi)ਸੁਆਮੀ ਦੀ ਰਜਾ ਅੱਗੇ ਸਿਰ ਨਿਵਾ ਕੇ ਮੈਂ ਆਰਾਮ ਪਾ ਲਿਆ ਹੈ,
Fareedkot Teekaਪਰਮੇਸ੍ਵਰ ਕੀ ਆਗ੍ਯਾ ਕੋ ਮਾਨ ਕਰ ਤਿਸ ਨੇ ਸੁਖ ਪਾਇਆ ਹੈ, ਭਾਵ ਦੁਖ ਔ ਸੁਖ ਭਾਣੇ ਮੇਂ ਸਮਝ ਕੇ ਅਡੋਲ ਰਹਿਤਾ ਹੈ॥
Prof. Sahib Singhਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਜਾਣ ਕੇ ਸਦਾ ਆਤਮਕ ਆਨੰਦ ਮਾਣਿਆ ਹੈ,

ਪਦ ਅਰਥ ਆਗਿਆ = ਰਜ਼ਾ। ਮਾਨਿ = ਮੰਨ ਕੇ, ਮਿੱਠੀ ਜਾਣ ਕੇ।

SikhNet (Spanish)he obtenido el Éxtasis. Si, a través del Guru Perfecto, el Naam,

ਗੁਰਿ ਪੂਰੈ; ਹਰਿ ਨਾਮੁ ਦ੍ਰਿੜਾਇਆ ॥੩॥

gur poorai; har naam drirraaeaa |3|

Sant Singh KhalsaThe Perfect Guru has implanted the Name of the Lord within me. ||3||
Manmohan Singhand the Perfect Guru has enshrined the Lord's Name within me.
Manmohan Singh (Punjabi)ਅਤੇ ਪੂਰਨ ਗੁਰਾਂ ਨੇ ਮੇਰੇ ਅੰਦਰ ਸਾਈਂ ਦਾ ਨਾਮ ਸਥਾਪਨ ਕਰ ਦਿੱਤਾ ਹੈ।
Fareedkot Teekaਕਿਉਂਕਿ ਪੂਰੇ ਗੁਰੋਂ ਨੇ ਤਿਸ ਕੋ ਹਰੀ ਕਾ ਨਾਮੁ ਦ੍ਰਿੜ ਕਰਾ ਦੀਆ ਹੈ॥੩॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਪੱਕੇ ਤੌਰ ਤੇ ਟਿਕਾ ਦਿੱਤਾ ॥੩॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੩॥

SikhNet (Spanish)el Nombre del Señor ha sido enaltecido en mi mente. (3)

ਕਰਿ ਕਿਰਪਾ; ਜਿਸੁ ਰਾਖੈ ਆਪਿ ॥

kar kirapaa; jis raakhai aap |

Sant Singh KhalsaThat person, whom the Lord, in His Mercy, saves
Manmohan SinghHe, whom the Lord Himself saves, in his mercy,
Manmohan Singh (Punjabi)ਆਪਣੀ ਮਿਹਰ ਦੁਆਰਾ ਜਿਸ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ,
Fareedkot Teekaਪਰਮੇਸ੍ਵਰ ਕਿਰਪਾ ਕਰ ਕੇ ਜਿਸ ਕੀ ਆਪ ਰਖ੍ਯਾ ਕਰਤਾ ਹੈ॥
Prof. Sahib Singhਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ,

ਪਦ ਅਰਥ ਕਰਿ = ਕਰ ਕੇ।

SikhNet (Spanish)A quien el Señor salva, por Su Misericordia,

ਸੋਈ ਭਗਤੁ; ਜਪੈ ਨਾਮ ਜਾਪ ॥

soee bhagat; japai naam jaap |

Sant Singh Khalsathat devotee chants and meditates on the Naam.
Manmohan Singhhe the devotee, utters and repeats the Lord's Name.
Manmohan Singh (Punjabi)ਉਹ ਸ਼ਰਧਾਲੂ ਹੀ ਸਾਈਂ ਦੇ ਨਾਮ ਨੂੰ ਆਰਾਧਦਾ ਤੇ ਸਿਮਰਦਾ ਹੈ।
Fareedkot Teekaਸੋਈ ਭਗਤੁ ਹੈ ਔਰ ਪਰਮੇਸ੍ਵਰ ਕੇ ਨਾਮ ਕਾ ਜਾਪ ਕਰਤਾ ਹੈ॥
Prof. Sahib Singhਉਹੀ ਹੈ ਅਸਲ ਭਗਤ, ਉਹੀ ਉਸ ਦੇ ਨਾਮ ਦਾ ਜਾਪ ਜਪਦਾ ਹੈ।
SikhNet (Spanish)sólo ese Gurmukj contempla el Nombre.

ਮਨਿ ਪ੍ਰਗਾਸੁ; ਗੁਰ ਤੇ ਮਤਿ ਲਈ ॥

man pragaas; gur te mat lee |

Sant Singh KhalsaThat person, whose mind is illumined, and who obtains understanding through the Guru
Manmohan SinghOne whose mind is illumined on obtaining understanding through the Guru,
Manmohan Singh (Punjabi)ਗੁਰਾਂ ਦੇ ਰਾਹੀਂ ਸਮਝ ਪ੍ਰਾਪਤ ਕਰਕੇ, ਜਿਸ ਦਾ ਹਿਰਦਾ ਰੌਸ਼ਨ ਹੋ ਗਿਆ ਹੈ,
Fareedkot Teekaਜਿਸ ਪੁਰਸ ਨੇ ਗੁਰੋਂ ਸੇ ਮਤਿ ਲਈ ਹੈ ਤਿਸ ਕੇ ਮਨ ਵਿਖੇ ਗ੍ਯਾਨ ਰੂਪੀ ਚਾਂਦਨਾ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਪਾਸੋਂ (ਜੀਵਨ-ਜੁਗਤਿ ਦੀ) ਸਿੱਖਿਆ ਲੈ ਲਈ ਉਸ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ।

ਪਦ ਅਰਥ ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਤੇ = ਤੋਂ। ਮਤਿ = ਸਿੱਖਿਆ।

SikhNet (Spanish)A través de la Sabiduría del Guru, su mente se ilumina y así,

ਕਹੁ ਨਾਨਕ; ਤਾ ਕੀ ਪੂਰੀ ਪਈ ॥੪॥੨੭॥੪੦॥

kahu naanak; taa kee pooree pee |4|27|40|

Sant Singh Khalsa- says Nanak, he is totally fulfilled. ||4||27||40||
Manmohan Singhis fully fulfilled, says Nanak.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਪੂਰੀ ਤਰ੍ਹਾਂ ਸੰਪੂਰਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪੁਰਸ ਕੀ (ਪੂਰੀ) ਕਰਨੀ ਵਾ ਬੁਧੀ ਪ੍ਰਵਾਨ ਭਈ ਹੈ॥੪॥੨੭॥੪੦॥☬ਸੁਖ ਪ੍ਰਾਪਤੀ ਕਾ ਉਪਦੇਸ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ ॥੪॥੨੭॥੪੦॥

ਪਦ ਅਰਥ ਤਾ ਕੀ = ਉਸ ਮਨੁੱਖ ਦੀ। ਪੂਰੀ ਪਈ = ਸਫਲਤਾ ਹੋ ਗਈ ॥੪॥੨੭॥੪੦॥

SikhNet (Spanish)dice Nanak, vive en total Plenitud. (4-27-40)
Answers quote the Granth verbatim with Ang citations. AI commentary is not Gurbani and not a religious ruling.