ਵਡਹੰਸੁ ਮਹਲਾ ੫ ॥
vaddahans mahalaa 5 |
Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਸ਼ਾਹੀ।
SikhNet (Spanish)Wadajans, Mejl Guru Aryan, Quinto Canal Divino, Chant.
ਤੂ ਵਡ ਦਾਤਾ ਅੰਤਰਜਾਮੀ ॥
too vadd daataa antarajaamee |
Sant Singh KhalsaYou are the Great Giver, the Inner-knower, the Searcher of hearts.
Manmohan SinghThou art the great Giver and the All-Knowing.
Manmohan Singh (Punjabi)ਤੂੰ ਭਾਰਾ ਦਾਤਾਰ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।
Fareedkot Teekaਤੂੰ ਸਭ ਸੇ ਬਡਾ ਦਾਤਾ ਹੈਂ ਔਰ ਅੰਤਰਜਾਮੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਭ ਤੋਂ ਵੱਡਾ ਦਾਤਾ ਹੈਂ, ਤੂੰ (ਜੀਵਾਂ ਦੇ) ਦਿਲ ਦੀ ਜਾਣਨ ਵਾਲਾ ਹੈਂ,ਪਦ ਅਰਥ ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ।
SikhNet (Spanish)Eres nuestro Gran Dador, el Conocedor Íntimo;
ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥
sabh meh raviaa pooran prabh suaamee |1|
Sant Singh KhalsaGod, the Perfect Lord and Master, is permeating and pervading in all. ||1||
Manmohan SinghPervadest all, the Perfect Lord Master.
Manmohan Singh (Punjabi)ਸਾਰਿਆਂ ਅੰਦਰ ਸਮਾਇਆ ਹੋਇਆ ਹੈ ਪੂਰਾ ਪ੍ਰਮੇਸ਼ਰ ਪਾਰਬ੍ਰਹਮ।
Fareedkot Teekaਹੇ ਪੂਰਨ ਸਮਰਥ ਸੁਆਮੀ! ਤੂੰ ਸਭ ਮੇਂ ਰਮਣ ਕਰ ਰਹਾ ਹੈਂ॥੧॥
Prof. Sahib Singhਹੇ ਮੇਰੇ ਸੁਆਮੀ! ਹੇ ਸਰਬ-ਵਿਆਪਕ! ਤੂੰ ਸਭ ਦੇ ਅੰਦਰ ਮੌਜੂਦ ਹੈਂ ॥੧॥ਪਦ ਅਰਥ ਪੂਰਨ = ਸਰਬ-ਵਿਆਪਕ ॥੧॥
SikhNet (Spanish)nuestro Maestro Perfecto y prevaleces en todo. (1)
ਮੇਰੇ ਪ੍ਰਭ ਪ੍ਰੀਤਮ; ਨਾਮੁ ਅਧਾਰਾ ॥
mere prabh preetam; naam adhaaraa |
Sant Singh KhalsaThe Name of my Beloved God is my only support.
Manmohan SinghThe Name of my beloved Lord, is my soul support.
Manmohan Singh (Punjabi)ਮੈਨੂੰ ਆਪਣੇ ਪਿਆਰੇ ਪ੍ਰਭੂ ਦੇ ਨਾਮ ਦਾ ਆਸਰਾ ਹੈ।
Fareedkot Teekaਹੇ ਮੇਰੇ ਪ੍ਰੀਤਮ ਪ੍ਰਭੂ! ਮੈਨੂੰ ਤੇਰੇ ਨਾਮ ਕਾ ਆਧਾਰ ਹੈ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ (ਮੇਰੀ ਜ਼ਿੰਦਗੀ ਦਾ) ਆਸਰਾ ਹੈ।ਪਦ ਅਰਥ ਪ੍ਰਭ = ਹੇ ਪ੍ਰਭੂ! ਅਧਾਰਾ = ਆਸਰਾ।
SikhNet (Spanish)Tu Nombre es mi Único Soporte, oh Señor;
ਹਉ ਸੁਣਿ ਸੁਣਿ ਜੀਵਾ; ਨਾਮੁ ਤੁਮਾਰਾ ॥੧॥ ਰਹਾਉ ॥
hau sun sun jeevaa; naam tumaaraa |1| rahaau |
Sant Singh KhalsaI live by hearing, continually hearing Your Name. ||1||Pause||
Manmohan SinghI live by ever hearing Thy Name. Pause.
Manmohan Singh (Punjabi)ਤੇਰਾ ਨਾਮ ਇੱਕ ਰਸ ਸ੍ਰਵਣ ਕਰਨ ਦੁਆਰਾ ਮੈਂ ਜੀਉਂਦਾ ਹਾਂ। ਠਹਿਰਾਉ।
Fareedkot Teekaਮੈਂ ਤੁਮਾਰਾ ਨਾਮ ਸੁਨ ਸੁਨ ਕਰ ਕੇ ਜੀਵਤਾ ਹੂੰ॥੧॥ ਰਹਾਉ ॥
Prof. Sahib Singhਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ ਰਹਾਉ ॥ਪਦ ਅਰਥ ਹਉ = ਮੈਂ। ਸੁਣਿ = ਸੁਣ ਕੇ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ ਰਹਾਉ ॥
SikhNet (Spanish)vivo sólo cuando escucho Tu Nombre. (1‑Pausa)
ਤੇਰੀ ਸਰਣਿ; ਸਤਿਗੁਰ ਮੇਰੇ ਪੂਰੇ ॥
teree saran; satigur mere poore |
Sant Singh KhalsaI seek Your Sanctuary, O my Perfect True Guru.
Manmohan SinghMy perfect True Guru, I have entered Thy asylum.
Manmohan Singh (Punjabi)ਮੈਡੇ ਪੂਰਨ ਸੱਚੇ ਗੁਰੂ ਮੈਂ ਤੇਰੀ ਓਟ ਲਈ ਹੈ।
Fareedkot Teekaਹੇ ਮੇਰੇ ਪੂਰੇ ਸਤਿਗੁਰ! ਮੈਂ ਤੇਰੀ ਸਰਣ ਹੂੰ॥
Prof. Sahib Singhਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ,ਪਦ ਅਰਥ ਸਤਿਗੁਰ = ਹੇ ਸਤਿਗੁਰੂ!
SikhNet (Spanish)Busco Tu Refugio, oh mi Guru Perfecto;
ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥
man niramal hoe santaa dhoore |2|
Sant Singh KhalsaMy mind is purified by the dust of the Saints. ||2||
Manmohan SinghWith the dust of saints feet, my mind becomes pure.
Manmohan Singh (Punjabi)ਸਾਧੂਆਂ ਦੇ ਚਰਣਾ ਦੀ ਧੂੜ ਨਾਲ ਮੇਰਾ ਚਿੱਤ ਪਵਿੱਤਰ ਹੋ ਜਾਂਦਾ ਹੈ।
Fareedkot Teekaਤੇਰੇ ਸੰਤੋਂ ਕੀ ਧੂਰੀ ਸੇ ਮੇਰਾ ਮਨ ਸੁਧ ਹੋਤਾ ਹੈ॥੨॥
Prof. Sahib Singhਕਿਉਂ ਕਿ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ ॥੨॥ਪਦ ਅਰਥ ਧੂਰੇ = ਚਰਨ-ਧੂੜ ਵਿਚ ॥੨॥
SikhNet (Spanish)mi mente se vuelve pura untada del Polvo de los Pies de los Santos. (2)
ਚਰਨ ਕਮਲ; ਹਿਰਦੈ ਉਰਿ ਧਾਰੇ ॥
charan kamal; hiradai ur dhaare |
Sant Singh KhalsaI have enshrined His Lotus Feet within my heart.
Manmohan SinghLord's lotus feet I have enshrined in my mind and heart.
Manmohan Singh (Punjabi)ਸਾਈਂ ਦੇ ਕੰਵਲ-ਰੂਪੀ ਚਰਣ ਮੈਂ ਆਪਣੇ ਮਨ ਤੇ ਦਿਲ ਵਿੱਚ ਟਿਕਾ ਲਏ ਹਨ।
Fareedkot Teekaਤੇਰੇ ਚਰਣ ਕਮਲ ਹਿਰਦ੍ਯ ਕੇ (ਉਰਿ) ਬੀਚ ਮੇਂ ਧਾਰਨ ਕਰੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿਚ ਟਿਕਾਏ ਹੋਏ ਹਨ,ਪਦ ਅਰਥ ਉਰਿ = ਹਿਰਦੇ ਵਿਚ।
SikhNet (Spanish)Alabo Tus Pies de Loto en mi corazón,
ਤੇਰੇ ਦਰਸਨ ਕਉ; ਜਾਈ ਬਲਿਹਾਰੇ ॥੩॥
tere darasan kau; jaaee balihaare |3|
Sant Singh KhalsaI am a sacrifice to the Blessed Vision of Your Darshan. ||3||
Manmohan SinghUnto Thy vision, I am a sacrifice.
Manmohan Singh (Punjabi)ਤੇਰੇ ਦੀਦਾਰ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਤੇਰੇ ਦਰਸਨ ਪਰ ਬਲਿਹਾਰੇ ਜਾਤਾ ਹੂੰ॥੩॥
Prof. Sahib Singhਤੇ ਮੈਂ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ॥੩॥ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ। ਕਉ = ਨੂੰ, ਤੋਂ ॥੩॥
SikhNet (Spanish)oh Señor, y ofrezco siempre mi ser en sacrificio a Tu Visión. (3)
ਕਰਿ ਕਿਰਪਾ; ਤੇਰੇ ਗੁਣ ਗਾਵਾ ॥
kar kirapaa; tere gun gaavaa |
Sant Singh KhalsaShow mercy unto me, that I may sing Your Glorious Praises.
Manmohan SinghHave mercy on me, that I may sing Thy praise.
Manmohan Singh (Punjabi)ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਜੱਸ ਗਾਇਨ ਕਰਾਂ।
Fareedkot Teekaਐਸੀ ਕਿਰਪਾ ਕਰ ਜੋ ਤੇਰੇ ਗੁਣੋਂ ਕੋ ਗਾਉਤਾ ਰਹੂੰ॥
Prof. Sahib Singh(ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ,ਪਦ ਅਰਥ ਗਾਵਾ = ਗਾਵਾਂ, ਮੈਂ ਗਾਵਾਂ।
SikhNet (Spanish)Tenme Compasión para que pueda cantar siempre Tu Alabanza.
ਨਾਨਕ ਨਾਮੁ ਜਪਤ; ਸੁਖੁ ਪਾਵਾ ॥੪॥੫॥
naanak naam japat; sukh paavaa |4|5|
Sant Singh KhalsaO Nanak, chanting the Naam, the Name of the Lord, I obtain peace. ||4||5||
Manmohan SinghNanak, remembering, the Name, I obtain peace.
Manmohan Singh (Punjabi)ਨਾਨਕ, ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਆਰਾਮ ਪਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਨਾਮ ਜਪਤਾ ਹੂਆ ਸੁਖ ਪਾਊਂ॥੪॥੫॥☬ਉਪਦੇਸ਼:
Prof. Sahib Singhਤੇ ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ, ਹੇ ਨਾਨਕ! ॥੪॥੫॥ਪਦ ਅਰਥ ਪਾਵਾ = ਪਾਵਾਂ ॥੪॥੫॥
SikhNet (Spanish)Nanak ha sido bendecido con Éxtasis contemplando Tu Nombre. (4‑5)