ੴ

ਸਿੱਖਬਾਣੀ · SikhBani

ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥

manamukh doojaa bharam hai doojai lobhaaeaa
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1238 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਮਨਮੁਖਿ ਦੂਜਾ ਭਰਮੁ ਹੈ; ਦੂਜੈ ਲੋਭਾਇਆ ॥

manamukh doojaa bharam hai; doojai lobhaaeaa |

Sant Singh KhalsaThe self-willed manmukh wanders in duality, lured and enticed by duality.
Manmohan SinghThe egocentric wanders in duality and doubt and is bewitched by another's love.
Manmohan Singh (Punjabi)ਆਪ-ਹੁਦਰਾ ਦਵੈਤਭਾਵ ਤੇ ਸੰਦੇਹ ਅੰਦਰ ਭਟਕਦਾ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਮੋਇਆ ਹੋਇਆ ਹੈ।
Fareedkot Teekaਮਨਮੁਖੋਂ ਕੋ ਦ੍ਵੈਤ ਭਰਮ ਹੋ ਰਹਾ ਹੈ, ਇਸ ਵਾਸਤੇ ਤਿਨ ਕਾ ਮਨ (ਦੂਜੈ) ਸੰਸਾਰ ਮੇਂ ਲੁਭਾਇ ਰਹਾ ਹੈ॥
Prof. Sahib Singhਮਨ ਦੇ ਮੁਰੀਦ ਮਨੁੱਖਾਂ ਨੂੰ ਹੋਰ ਪਾਸੇ ਦੀ ਲਟਕ ਲੱਗ ਜਾਂਦੀ ਹੈ, ਉਹਨਾਂ ਨੂੰ ਹੋਰ ਪਾਸੇ ਨੇ ਭਰਮਾ ਲਿਆ ਹੁੰਦਾ ਹੈ,

ਪਦ ਅਰਥ ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਲੱਗਦਾ ਹੈ, ਮਨ ਦਾ ਮੁਰੀਦ, ਆਪ-ਹੁਦਰਾ ਮਨੁੱਖ। ਦੂਜਾ ਭਰਮੁ = (ਪ੍ਰਭੂ ਨੂੰ ਛੱਡ ਕੇ) ਹੋਰ ਪਾਸੇ ਦੀ ਭਟਕਣਾ, ਹੋਰ ਪਾਸੇ ਦੀ ਲਟਕ। ਦੂਜੈ = ਹੋਰ ਪਾਸੇ ਨੇ। ਲੋਭਾਇਆ = ਲੁਭਾ ਲਿਆ, ਭਰਮਾ ਲਿਆ।

SikhNet (Spanish)El arrogante Manmukj es engañado por la idea del otro,

ਕੂੜੁ ਕਪਟੁ ਕਮਾਵਦੇ; ਕੂੜੋ ਆਲਾਇਆ ॥

koorr kapatt kamaavade; koorro aalaaeaa |

Sant Singh KhalsaHe practices falsehood and deception, telling lies.
Manmohan SinghHe practises falsehood and deception and utters falsehood.
Manmohan Singh (Punjabi)ਉਹ ਝੂਠ ਅਤੇ ਵਲਛਲ ਦੀ ਕਮਾਈ ਕਰਦਾ ਹੈ ਅਤੇ ਝੂਠ ਹੀ ਬੋਲਦਾ ਹੈ।
Fareedkot Teekaਝੂਠ ਅਰ ਕਪਟ ਕੋ ਕਮਾਵਤੇ ਹੈਂ ਔਰ (ਕੂੜੋ ਆਲਾਇਆ) ਝੂਠ ਹੀ ਬੋਲਾ ਹੈ॥
Prof. Sahib Singhਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ;

ਪਦ ਅਰਥ ਕੂੜੋ = ਕੂੜ ਹੀ। ਆਲਾਇਆ = ਬੋਲਦੇ ਹਨ।

SikhNet (Spanish)recita la falsedad y también la practica.

ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ; ਸਭੁ ਦੁਖੁ ਸਬਾਇਆ ॥

putr kalatru mohu het hai; sabh dukh sabaaeaa |

Sant Singh KhalsaLove and attachment to children and spouse is total misery and pain.
Manmohan SinghThe love and affection of sons and wife is misery all in all.
Manmohan Singh (Punjabi)ਪੁੱਤਾਂ ਅਤੇ ਪਤਨੀ ਦਾ ਪਿਆਰ ਅਤੇ ਪ੍ਰਮ ਸਾਰੇ ਦਾ ਸਾਰਾ ਬਿਪਤਾ ਹੀ ਹੈ।
Fareedkot Teekaਪੁਤ੍ਰ ਕਾ ਜੋ ਮੋਹ ਹੈ ਏਹ ਸਭ ਦੁਖ ਰੂਪ ਹੈ, ਪੁਨਹ ਇਸਤ੍ਰੀ ਕਾ ਜੋ (ਹੇਤੁ) ਸਨੇਹੁ ਹੈ ਏਹ ਭੀ ਸਭੋ ਦੁਖ ਕਾ ਹੇਤੂ ਹੈ॥
Prof. Sahib Singh(ਉਹਨਾਂ ਦੇ ਮਨ ਵਿਚ) ਪੁਤ੍ਰਾਂ ਦਾ ਮੋਹ-ਪਿਆਰ (ਵੱਸਦਾ ਹੈ) (ਉਹਨਾਂ ਦੇ ਮਨ ਵਿਚ) ਇਸਤ੍ਰੀ (ਵੱਸਦੀ) ਹੈ (ਤੇ ਇਹ ਰਸਤਾ) ਨਿਰੋਲ ਦੁੱਖ ਦਾ (ਮੂਲ) ਹੈ;

ਪਦ ਅਰਥ ਕਲਤ੍ਰੁ = ਇਸਤ੍ਰੀ (ਸੰਸਕ੍ਰਿਤ ਵਿਚ ਇਹ ਲਫ਼ਜ਼ ਨਪੁੰਸਕ ਲਿੰਗ (Neuter Gender) ਹੈ, ਪੁਰਾਣੀ ਪੰਜਾਬੀ ਵਿਚ ਪੁਲਿੰਗ ਕਰ ਕੇ ਵਰਤਿਆ ਗਿਆ ਹੈ)। ਹੇਤੁ = ਹਿਤ। ਸਬਾਇਆ = ਸਾਰਾ।

SikhNet (Spanish)Vive apegado a sus hijos y a su esposa, y así sufre.

ਜਮ ਦਰਿ ਬਧੇ ਮਾਰੀਅਹਿ; ਭਰਮਹਿ ਭਰਮਾਇਆ ॥

jam dar badhe maareeeh; bharameh bharamaaeaa |

Sant Singh KhalsaHe is gagged and bound at the door of the Messenger of Death; he dies, and wanders lost in reincarnation.
Manmohan SinghBound at the door of the death's courier, he is punished and rambles and roams in existences.
Manmohan Singh (Punjabi)ਮੌਤ ਦੇ ਦੂਤ ਦੇ ਬੂਹੇ ਉਤੇ ਬੱਝੇ ਹੋਏ ਨੂੰ ਉਸ ਨੂੰ ਸਜਾ ਮਿਲਦੀ ਹੈ ਅਤੇ ਉਹ ਜੂਨੀਆਂ ਅੰਦਰ ਭਰਮਦਾ ਅਤੇ ਭਟਕਦਾ ਹੈ।
Fareedkot Teekaਮਨਮੁਖ ਜਮ ਕੇ ਦੁਆਰੇ ਬਧੇ ਹੂਏ ਮਾਰੀਤੇ ਹੈਂ, ਜੋ ਸੰਸਾਰ ਸੁਖੋਂ ਵਾਸਤੇ ਭਰਮੇ ਹੈਂ, ਇਸੀ ਤੇ ਪਰਮੇਸ਼੍ਵਰ ਨੇ ਤਿਨ ਕੋ ਕਰਮਾਨੁਸਾਰ ਚੌਰਾਸੀ ਮੇਂ ਭਰਮਾਇਆ ਹੈ॥
Prof. Sahib Singh(ਰੱਬ ਵਲੋਂ) ਭਰਮ ਵਿਚ ਪਾਏ ਹੋਏ (ਮਨਮੁਖ) ਠੇਡੇ ਖਾਂਦੇ ਹਨ, (ਮਾਨੋ) ਜਮ ਦੇ ਬੂਹੇ ਤੇ ਬੱਧੇ ਹੋਏ ਕੁੱਟ ਖਾ ਰਹੇ ਹਨ।

ਪਦ ਅਰਥ ਦਰਿ = ਦਰ ਤੇ, ਬੂਹੇ ਤੇ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ। ਭਰਮਹਿ = ਭਟਕਦੇ ਹਨ, ਠੇਡੇ ਖਾਂਦੇ ਹਨ।

SikhNet (Spanish)Ese ser encuentra la consecuencia de sus acciones en el recinto de la muerte, pues ha sido desviado por la duda.

ਮਨਮੁਖਿ ਜਨਮੁ ਗਵਾਇਆ; ਨਾਨਕ. ਹਰਿ ਭਾਇਆ ॥੩॥

manamukh janam gavaaeaa; naanak. har bhaaeaa |3|

Sant Singh KhalsaThe self-willed manmukh wastes his life; Nanak loves the Lord. ||3||
Manmohan SinghThe egocentric loses his human life, while Nanak loves his God.
Manmohan Singh (Punjabi)ਆਪ ਹੁਦਰਾ ਆਪ ਮਨੁਖੀ-ਜੀਵਨ ਾਗੁਆ ਲੈਂਦਾ ਹੈ, ਜਦ ਕਿ ਨਾਨਕ ਆਪਣੇ ਵਾਹਿਗੁਰੂ ਨੂੰ ਪਿਆਰ ਕਰਦਾ ਹੈ।
Fareedkot Teekaਮਨਮੁਖੋਂ ਨੇ ਜਨਮ ਗਵਾਇ ਲੀਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੋ ਐਸੇ ਹੀ ਭਾਇਆ ਹੈ॥੩॥
Prof. Sahib Singhਹੇ ਨਾਨਕ! ਮਨ ਦੇ ਮੁਰੀਦ ਮਨੁੱਖ (ਆਪਣੀ) ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ, ਪ੍ਰਭੂ ਨੂੰ ਏਵੇਂ ਹੀ ਭਾਉਂਦਾ ਹੈ ॥੩॥
SikhNet (Spanish)El soberbio Manmukj, pierde el mérito del nacimiento humano, mientras que Nanak ama a Su Dios. (3)
Answers quote the Granth verbatim with Ang citations. AI commentary is not Gurbani and not a religious ruling.