ਸਿਰੀਰਾਗੁ ਮਹਲਾ ੧ ॥
sireeraag mahalaa 1 | Ang 21
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਇਕੁ ਤਿਲੁ ਪਿਆਰਾ ਵੀਸਰੈ; ਰੋਗੁ ਵਡਾ ਮਨ ਮਾਹਿ ॥
eik til piaaraa veesarai; rog vaddaa man maeh | Ang 21
Sant Singh KhalsaForgetting the Beloved, even for a moment, the mind is afflicted with terrible diseases.
Manmohan SinghTo forget the Beloved, even for an instant, produces great affliction in the soul.
Manmohan Singh (Punjabi)ਇਕ ਮੁਹਤ ਲਈ ਭੀ ਪ੍ਰੀਤਮ ਨੂੰ ਭੁਲਾਉਣਾ, ਆਤਮਾ ਵਿੱਚ ਇਕ ਭਾਰੀ ਜ਼ਹਿਮਤ ਪੈਦਾ ਕਰ ਦਿੰਦਾ ਹੈ।
Fareedkot Teekaਤਿਨ ਕੋ ਕਿਸੀ ਬਿਵਹਾਰ ਕੇ ਪ੍ਰਤਿਬੰਧ ਕਰ ਕੇ ਇਕੁ ਤਿਲੁ ਅਲਪਕਾਲ ਕਾ ਵਾਚਕ ਹੈ। ਭਾਵ ਸੇ ਏਕ ਸ੍ਵਾਸ ਭੀ ਪ੍ਯਾਰਾ ਬਿਸਿਮਰਨ ਹੋ ਜਾਏ, ਤਬ ਮਨ ਮੇਂ ਬਡਾ ਰੋਗੁ ਅਰਥਾਤ ਸੋਕ ਹੋ ਜਾਤਾ ਹੈ। ਸੋ ਕੈਸੇ ਹੋਤਾ ਹੈ ਕਿ ਮੇਰਾ ਏਕ ਸ੍ਵਾਸੁ ਬ੍ਯਰਥ ਗ੍ਯਾ ਹੈ॥
Prof. Sahib Singh(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ)।ਪਦ ਅਰਥ ਇਕੁ ਤਿਲੁ = ਰਤਾ ਕੁ ਭੀ ਸਮਾ। ਮਾਹਿ = ਵਿਚ।
SikhNet (Spanish)Olvidarse del Bienamado, aunque sea por un instante, produce una gran aflicción en el Alma.
ਕਿਉ. ਦਰਗਹ ਪਤਿ ਪਾਈਐ; ਜਾ ਹਰਿ. ਨ ਵਸੈ ਮਨ ਮਾਹਿ ॥
kiau. daragah pat paaeeai; jaa har. na vasai man maeh | Ang 21
Sant Singh KhalsaHow can honor be attained in His Court, if the Lord does not dwell in the mind?
Manmohan SinghHow can honour be acquired in god's Court, if He dwells not in mortal's mind?
Manmohan Singh (Punjabi)ਰੱਬ ਦੇ ਦਰਬਾਰ ਅੰਦਰ ਕਿਸ ਤਰ੍ਰਾਂ ਇਜ਼ਤ ਪਾਈ ਜਾ ਸਕਦੀ ਹੈ, ਜੇਕਰ ਉਹ ਪ੍ਰਾਣੀ ਦੇ ਚਿੱਤ ਵਿੱਚ ਨਿਵਾਸ ਨਾਂ ਕਰੇ?
Fareedkot Teekaਜਬ ਹਰੀ ਮਨ ਮੇਂ ਨਹੀਂ ਬਸਿਆ, ਤਬ ਪ੍ਰਲੋਕ ਮੇਂ ਕੈਸੇ (ਪਤਿ) ਪ੍ਰਾਪਤਿ ਹੋਵੇਗੀ?
Prof. Sahib Singh(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ।ਪਦ ਅਰਥ ਪਤਿ = ਇੱਜ਼ਤ।
SikhNet (Spanish)¿Cómo se puede lograr tener Honor en la Corte de Dios, si Él no habita en la mente del mortal?
ਗੁਰਿ ਮਿਲਿਐ ਸੁਖੁ ਪਾਈਐ; ਅਗਨਿ ਮਰੈ ਗੁਣ ਮਾਹਿ ॥੧॥
gur miliai sukh paaeeai; agan marai gun maeh |1| Ang 21
Sant Singh KhalsaMeeting with the Guru, peace is found. The fire is extinguished in His Glorious Praises. ||1||
Manmohan SinghBy meeting the Guru, peace is obtained and the fire of desire is quenched in (by singing) Lord's praises.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ ਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ (ਗਾਇਨ ਕਰਨ ਨਾਲ) ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ।
Fareedkot Teekaਗੁਰੋਂ ਕੇ ਮਿਲਨੇ ਸੇ ਦੈਵੀ ਸੰਪਦਾ ਕੇ ਗੁਣ ਰਿਦੇ ਮੇਂ ਧਾਰਨੇ ਕਰ ਤ੍ਰਿਸ਼ਨਾ ਰੂਪੀ ਅਗਨੀ ਮਰ ਜਾਤੀ ਹੈ ਔਰੁ ਸੁਖੁ ਪ੍ਰਾਪਤਿ ਹੋਤਾ ਹੈ॥੧॥
Prof. Sahib Singhਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ॥੧॥ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਅਗਨਿ = ਤ੍ਰਿਸ਼ਨਾ ਦੀ ਅੱਗ॥੧॥
SikhNet (Spanish)Conociendo al Guru, la Paz es obtenida y el fuego del deseo es sofocado cantando la Alabanza del Señor. (1)
ਮਨ ਰੇ; ਅਹਿਨਿਸਿ ਹਰਿ ਗੁਣ ਸਾਰਿ ॥
man re; ahinis har gun saar | Ang 21
Sant Singh KhalsaO mind, enshrine the Praises of the Lord, day and night.
Manmohan SinghO my Soul! day and night deliberate over the excellences of God.
Manmohan Singh (Punjabi)ਹੇ ਮੇਰੀ ਜਿੰਦੇ! ਦਿਨ ਰੈਣ, ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਦਾ ਚਿੰਤਨ ਕਰ।
Fareedkot Teekaਹੇ ਮਨ! ਦਿਨ ਔਰ ਰਾਤ੍ਰੀ ਹਰੀ ਕੇ ਗੁਨੋਂ ਕੋ ਸਮਾਲਨਾ ਕਰੁ॥
Prof. Sahib Singhਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ।ਪਦ ਅਰਥ ਅਹਿ ਨਿਸਿ = ਦਿਨ ਰਾਤ। ਸਾਰਿ = ਸੰਭਾਲ, ਚੇਤੇ ਕਰ।
SikhNet (Spanish)Oh mi Alma, durante el día y la noche deja que tu mente sea llevada a sentir las Excelencias de Dios.
ਜਿਨ ਖਿਨੁ ਪਲੁ ਨਾਮੁ ਨ ਵੀਸਰੈ; ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥
jin khin pal naam na veesarai; te jan virale sansaar |1| rahaau | Ang 21
Sant Singh KhalsaOne who does not forget the Naam, for a moment or even an instant-how rare is such a person in this world! ||1||Pause||
Manmohan SinghWhat forget not God's Name even for a moment and an instant ; such persons are rare in this world. Pause.
Manmohan Singh (Punjabi)ਜਿਹੜੇ ਹਰੀ ਦੇ ਨਾਮ ਨੂੰ ਇਕ ਲਮ੍ਹੇ ਤੇ ਮੁਹਤ ਭਰ ਲਈ ਭੀ ਨਹੀਂ ਭੁਲਾਉਂਦੇ ਐਸੇ ਪੁਰਸ਼ ਇਸ ਜਹਾਨ ਅੰਦਰ ਬਹੁਤ ਹੀ ਘੱਟ ਹਨ। ਠਹਿਰਾਉ।
Fareedkot Teekaਜਿਨ ਕੋ ਖਿਨੁ ਪਲੁ ਮਾਤ੍ਰ ਭੀ ਨਾਮ ਨਹੀਂ ਬਿਸਰਤਾ ਹੈ ਤੇ ਪੁਰਸ਼ ਸੰਸਾਰ ਮੇਂ ਬਿਰਲੇ ਹੈਂ॥੧॥ ਰਹਾਉ ॥
Prof. Sahib Singhਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ ॥੧॥ ਰਹਾਉ ॥ਪਦ ਅਰਥ ਜਿਨ = ਜਿਨ੍ਹਾਂ ਬੰਦਿਆਂ ਨੂੰ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ, ਇਸ ਦਾ ਇਕ-ਵਚਨ 'ਜਿਨਿ' ਹੈ (-ਜਿਸ ਨੇ)}। ਤੇ ਜਨ = ਉਹ ਬੰਦੇ॥੧॥ਰਹਾਉ॥
SikhNet (Spanish)Aquél que en este mundo no se olvida del Nombre del Señor, ni siquiera por un momento, es verdaderamente un ser extraordinario. (1-Pausa)
ਜੋਤੀ ਜੋਤਿ ਮਿਲਾਈਐ; ਸੁਰਤੀ ਸੁਰਤਿ ਸੰਜੋਗੁ ॥
jotee jot milaaeeai; suratee surat sanjog | Ang 21
Sant Singh KhalsaWhen one's light merges into the Light, and one's intuitive consciousness is joined with the Intuitive Consciousness,
Manmohan SinghWhen human light blends with the Supreme Light and the union of wisdom is effaced with the universal wisdom,
Manmohan Singh (Punjabi)ਜਦ ਮਨੁਖੀ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਸਿਆਣਪ ਤੇ ਸੰਪੂਰਨ ਸਿਆਣਪ ਦਾ ਮਿਲਾਪ ਹੋ ਜਾਂਦਾ ਹੈ,
Fareedkot Teekaਸੁਰਤੀ ਜੋ ਬ੍ਰਹਮ ਕੀ ਅਭੇਦਤਾ ਕੇ ਪ੍ਰਤਿਪਾਦਕ ਵਾਕ੍ਯ ਹੈਂ, ਵਾ (ਸੁਰਤੀ) ਨਾਮ ਗ੍ਯਾਨ ਕੀ ਸੁਰਤਿ ਜਿਸ ਮੇਂ ਹੋ ਸੋ ਭਯਾ ਸੁਰਤੀ। ਭਾਵ ਏਹ ਕਿ ਗ੍ਯਾਨ ਕੇ ਧਾਰਨਹਾਰ ਗ੍ਯਾਨਵਾਨੁ ਗੁਰੂ ਜਬ ਤਿਨੋਂ ਮੇਂ (ਸੁਰਤਿ) ਸੰਜੋਗੁ ਚਿਤ ਕੀ ਬ੍ਰਿਤੀ ਲਗਾਈਏ, ਤਬ ਜੀਵ ਈਸ੍ਵਰ ਕੀ ਅਭੇਦਤਾ ਕਾ ਬੋਧ ਹੋ ਕਰ (ਜੋਤੀ) ਜੋ ਵਾਹਿਗੁਰੂ ਹੈ, ਤਿਸ ਮੇਂ ਜੀਵ ਕੀ ਜੋਤਿ ਮਿਲਾਈਤੀ ਹੈ॥
Prof. Sahib Singhਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤ ਦਾ ਮੇਲ ਕਰ ਦੇਈਏ,ਪਦ ਅਰਥ ਜੋਤੀ = ਜੋਤਿ ਦਾ ਮਾਲਕ ਹਰੀ। ਸੁਰਤੀ = ਸੁਰਤ ਦਾ ਮਾਲਕ ਪ੍ਰਭੂ।
SikhNet (Spanish)Cuando la luz humana se funde en la Luz Suprema y la sabiduría se disuelve en la Sabiduría Universal,
ਹਿੰਸਾ ਹਉਮੈ ਗਤੁ ਗਏ; ਨਾਹੀ ਸਹਸਾ ਸੋਗੁ ॥
hinsaa haumai gat ge; naahee sahasaa sog | Ang 21
Sant Singh Khalsathen one's cruel and violent instincts and egotism depart, and skepticism and sorrow are taken away.
Manmohan Singhthen mortal's killing-instinct and egotism depart and scepticism and sorrow afflict him not.
Manmohan Singh (Punjabi)ਤਾਂ ਪ੍ਰਾਣੀ ਦੀਮਾਰ ਦੇਣ ਵਾਲੀ ਖਸਲਤ ਤੇ ਹੰਗਤਾ ਦੂਰ ਹੋ ਜਾਂਦੇ ਹਨ ਅਤੇ ਸੰਦੇਹ ਤੇ ਗਮ ਉਸ ਨੂੰ ਦੁਖੀ ਨਹੀਂ ਕਰਦੇ।
Fareedkot Teekaਔਰ ਤਬ ਹਿੰਸਾ ਜੋ ਜੀਵ ਘਾਤ ਆਦਿਕ ਹੈ ਔਰ (ਹਉਮੈ) ਅਹੰਤਾ ਅਰਥਾਤ ਦੇਹ ਅਭਮਾਨ (ਮੈ) ਇਸਤ੍ਰੀ, ਪੁਤ੍ਰ ਤਥਾ ਧਨਾਦਿਕੋਂ ਕਾ ਮਮਤ੍ਵ, ਏਹ ਮੇਰਾ ਪੁਤ੍ਰ, ਏਹ ਧਨ ਹੈ, ਸੋ (ਗਤੁ ਗਏ) ਇਹ ਸਭ ਹੀ ਨਸ਼ਟ ਹੋ ਜਾਤੇ ਭਏ। ਤਿਸ ਕਾ ਪ੍ਰਕਾਰ ਏਹ ਹੈ ਕਿ ਜਬ ਤਕ ਅਪਨੇ ਸੇ ਔਰ ਕੋ ਭਿੰਨ ਮਾਨਤਾ ਹੈ, ਤਬ ਤਕ ਅਪਨੇ ਸੁਖ ਔਰੁ ਦੁਖ ਸੇ ਸੁਖੀ ਤਥਾ ਦੁਖੀ ਹੋਤਾ ਹੈ। ਜਬ ਸਰਬ ਕੋ ਅਪਨਾ ਆਪ ਸਮਝਤਾ ਹੈ ਤਬ ਐਸੇ ਬਿਚਾਰਤਾ ਹੈ ਕਿ ਜੈਸੇ ਅਪਮਾਨ ਸੇ ਮੈਂ ਦੁਖੀ ਹੋਤਾ ਹੂੰ, ਤੈਸੇ ਹੀ ਔਰ ਕੋ ਭੀ ਦੁਖ ਹੋਤਾ ਹੋਵੇਗਾ। ਐਸੇ ਜਾਨ ਕਰ ਕਿਸੀ ਕੋ ਦੁਖੁ ਨਹੀਂ ਦੇਤਾ ਹੈ। ਔਰ ਦੇਹ ਕੋ ਅਪਨੇ ਸੇ ਭਿੰਨ ਔਰ ਨਾਸਵੰਤ ਮਾਨ ਕਰ ਤਾਂ ਮੇਂ ਹੰਤਾ ਨਹੀਂ ਕਰਤਾ। ਔਰ ਇਸਤ੍ਰੀ ਪੁਤ੍ਰਾਦਿਕੋਂ ਕੋ ਭੀ ਆਗਮਾ ਪਾਈ ਸਮਝ ਕਰ ਤਿਨ ਮੇਂ ਮਮਤਾ ਨਹੀਂ ਕਰਤਾ। ਐਸੇ ਮਹਾਤਮਾ ਪੁਰਸ਼ ਕੋ ਨਾ ਕੋਈ ਸੰਸਾ ਔਰੁ ਨਾ ਕੋਈ ਸੋਗੁ ਹੈ॥
Prof. Sahib Singhਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।ਪਦ ਅਰਥ ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ।
SikhNet (Spanish)entonces el instinto criminal y el egoísmo desaparecen, y el escepticismo y la tristeza no lo afligen más.
ਗੁਰਮੁਖਿ. ਜਿਸੁ ਹਰਿ ਮਨਿ ਵਸੈ; ਤਿਸੁ ਮੇਲੇ ਗੁਰੁ ਸੰਜੋਗੁ ॥੨॥
guramukh. jis har man vasai; tis mele gur sanjog |2| Ang 21
Sant Singh KhalsaThe Lord abides within the mind of the Gurmukh, who merges in the Lord's Union, through the Guru. ||2||
Manmohan SinghThe Guru-ward, within whose mind abides the Lord, him the Guru unites with Lord's union.
Manmohan Singh (Punjabi)ਗੁਰੂ-ਪਰਵਰਦਾ, ਜਿਸ ਦੇ ਚਿੱਤ ਅੰਦਰ ਸਾਹਿਬ ਨਿਵਾਸ ਰੱਖਦਾ ਹੈ, ਉਸ ਨੂੰ ਗੁਰੂ ਜੀ ਸਾਹਿਬ ਦੇ। ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਹੇ ਮਨ! ਗੁਰੋਂ ਦ੍ਵਾਰੇ ਜਿਸ ਕੇ ਮਨ ਮੇਂ ਹਰੀ ਬਸਤਾ ਹੈ, ਤਿਸ ਸੇ ਸੰਜੋਗ ਕਰ ਕੇ ਸਭ ਸੇ (ਗੁਰੁ) ਬਡਾ ਪਰਮਾਤਮਾ ਅਪਨੇ ਸਾਥ ਮੇਲ ਲੇਤਾ ਹੈ॥੨॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥ਪਦ ਅਰਥ ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ॥੨॥
SikhNet (Spanish)El Gurmukj, en cuya mente habita el Señor, a ese ser el Guru lo une con Él. (2)
ਕਾਇਆ ਕਾਮਣਿ ਜੇ ਕਰੀ; ਭੋਗੇ ਭੋਗਣਹਾਰੁ ॥
kaaeaa kaaman je karee; bhoge bhoganahaar | Ang 21
Sant Singh KhalsaIf I surrender my body like a bride, the Enjoyer will enjoy me.
Manmohan SinghIf I surrender my body like a bride to the Master, the Enjoyer will enjoy me.
Manmohan Singh (Punjabi)ਜੇਕਰ ਮੈਂ ਆਪਣੀ ਦੇਹਿ ਪਤਨੀ ਦੀ ਤਰ੍ਹਾਂ ਮਾਲਕ ਦੇ ਹਵਾਲੇ ਕਰ ਦੇਵਾਂ ਤਾਂ ਰੰਗ ਮਾਨਣ ਵਾਲਾ ਮੈਨੂੰ ਮਾਣ ਲਵੇਗਾ।
Fareedkot Teekaਜੇ ਕਰ (ਕਾਇਆ) ਬੁਧੀ ਰੂਪੁ ਇਸਤ੍ਰੀ ਕੌ ਨਿਸਕਾਮਤਾ ਕਰ ਕੇ ਸ਼ੁਧ ਕਰੀਏ ਤਬ ਸਰਬ ਕੋ ਭੋਗਣਹਾਰੁ ਜੋ ਵਾਹਿਗੁਰੂ ਹੈ ਤਿਸ ਕੇ ਆਨੰਦ ਕੋ ਭੋਗਤੀ ਹੈ॥
Prof. Sahib Singhਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ।ਪਦ ਅਰਥ ਕਾਮਣਿ = ਇਸਤ੍ਰੀ। ਕਾਇਆ = ਸਰੀਰ। ਕਰੀ = ਕਰੀਂ, ਮੈਂ ਕਰਾਂ।
SikhNet (Spanish)Si entrego mi ser, así como la novia se entrega a su amado, el Señor gozará de mí.
ਤਿਸੁ ਸਿਉ. ਨੇਹੁ ਨ ਕੀਜਈ; ਜੋ ਦੀਸੈ ਚਲਣਹਾਰੁ ॥
tis siau. nehu na keejee; jo deesai chalanahaar | Ang 21
Sant Singh KhalsaDo not make love with one who is just a passing show.
Manmohan SinghMake not love with him, who appears to be but a passing-show.
Manmohan Singh (Punjabi)ਉਸ ਨਾਲ ਪਿਆਰ ਨਾਂ ਪਾ, ਜਿਹਡਾ ਕਿ ਟੁਰ-ਜਾਣ ਵਾਲਾ ਨਜ਼ਰੀ ਪੈਂਦਾ ਹੈ।
Fareedkot Teekaਤਿਨ ਕੋ ਸਰਬ ਪ੍ਰਪੰਚ ਚੱਲਣਹਾਰੁ ਦ੍ਰਿਸਟਿ ਆਵਤਾ ਹੈ, ਤਾਂ ਤੇ ਤਿਸ ਕੇ ਸਾਥ ਮੋਹੁ ਨਹੀਂ ਕਰਤੇ ਹੈਂ॥☬ਨਨੂ: ਸੰਸਾਰ ਸੇ ਤੋ ਮੋਹ ਛੋਡ ਦੀਆ ਹੈ, ਪਰੰਤੂ ਮਨ ਕਾ ਸ੍ਵਭਾਵ ਪ੍ਰੇਮ ਕਰਨੇ ਕਾ ਹੈ, ਸੋ ਕਹਾਂ ਪ੍ਰੇਮੁ ਕਰਤੇ ਹੈਂ?☬ਉੱਤਰ:
Prof. Sahib Singhਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।ਪਦ ਅਰਥ ਨ ਕੀਜਈ = ਨਹੀਂ ਕਰਨਾ ਚਾਹੀਦਾ।
SikhNet (Spanish)No te enamores de aquello que parece ser un teatro pasajero.
ਗੁਰਮੁਖਿ ਰਵਹਿ ਸੋਹਾਗਣੀ; ਸੋ ਪ੍ਰਭੁ ਸੇਜ ਭਤਾਰੁ ॥੩॥
guramukh raveh sohaaganee; so prabh sej bhataar |3| Ang 21
Sant Singh KhalsaThe Gurmukh is ravished like the pure and happy bride on the Bed of God, her Husband. ||3||
Manmohan SinghThat Lord Consort, on His couch, enjoys the virtuous and chaste brides.2
Manmohan Singh (Punjabi)ਉਹ ਸੁਆਮੀ ਕੰਤ, ਆਪਣੇ ਪਲੰਘ ਉਤੇ, ਪਵਿੱਤਰ ਤੇ ਪਾਕ-ਦਾਮਨ ਪਤਨੀਆਂ ਨੂੰ ਭੋਗਦਾ ਹੈ।
Fareedkot Teekaਸੋ ਗੁਰਮੁਖਿ ਗ੍ਯਾਨਵਾਨ ਰੂਪੁ ਸੁਹਾਗਣੀਆਂ ਪ੍ਰਭੂ ਭਰਤਾ ਕੋ ਅੰਤਹਕਰਨ ਮੇਂ ਸਾਖੀ ਰੂਪੁ ਜਾਨ ਕਰ ਰਾਵਤੀ ਹੈਂ, ਭਾਵ ਏਹ ਕਿ ਤਿਸ ਕੇ ਅਨੰਦ ਮੇਂ ਮਗਨ ਰਹਿਤੀ ਹੈਂ॥੩॥
Prof. Sahib Singhਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ॥੩॥ਪਦ ਅਰਥ ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸੇਜ ਭਤਾਰੁ = (ਹਿਰਦਾ-) ਸੇਜ ਦਾ ਪਤੀ॥੩॥
SikhNet (Spanish)Ese Señor Consorte, goza en su aposento de las Novias castas y virtuosas. (3)
ਚਾਰੇ ਅਗਨਿ. ਨਿਵਾਰਿ ਮਰੁ; ਗੁਰਮੁਖਿ ਹਰਿ ਜਲੁ ਪਾਇ ॥
chaare agan. nivaar mar; guramukh har jal paae | Ang 22
Sant Singh KhalsaThe Gurmukh puts out the four fires, with the Water of the Lord's Name.
Manmohan SinghBy obtaining the water of God's Name, through the Guru, quench the four fires (of cruelty, wordly-love, anger and greed) and remain dead in life.
Manmohan Singh (Punjabi)ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਪਾਣੀ ਪਰਾਪਤ ਕਰ (ਨਿਰਦਈ-ਪੁਣੇ, ਸੰਸਾਰੀ-ਮਮਤਾ, ਕ੍ਰੋਧ ਅਤੇ ਲੋਭ ਦੀਆਂ) ਚਾਰੇ ਅੱਗਾਂ ਨੂੰ ਬੁਝਾ ਦੇ, ਅਤੇ ਜੀੳਦੇ ਜੀ ਮਰਿਆ ਰਹੁ।
Fareedkot Teekaਤਿਨ ਗੁਰਮੁਖੋਂ ਨੇ ਹਰਿ ਨਾਮ ਰੂਪੀ ਜਲੁ ਪਾ ਕਰ ਕੇ ਚਾਰੇ ਅਗਨੀਆਂ ਹਿੰਸਾ ੧, ਮੋਹੁ ੨, ਲੋਭੁ ੩, ਕੋਪੁ ੪, ਸਭ ਬੁਝਾਉਣੀ ਕਰੀ ਹੈਂ ਔਰ ਜੀਵ ਭਾਵ ਭੀ ਤਿਨ ਕਾ ਮਰ ਗਿਆ ਹੈ॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।ਪਦ ਅਰਥ ਚਾਰੇ ਅਗਨਿ = ਚਾਰੇ ਅੱਗਾਂ {ਹੰਸੁ, ਹੇਤੁ, ਲੋਭ, ਕੋਪੁ}, ਨਿਰਦਇਤਾ, ਮੋਹ, ਲੋਭ ਤੇ ਕ੍ਰੋਧ।
SikhNet (Spanish)A través del Guru, el Gurmukj apacigua los fuegos de la crueldad, el amor mundano, el enojo y la avaricia.
ਅੰਤਰਿ ਕਮਲੁ ਪ੍ਰਗਾਸਿਆ; ਅੰਮ੍ਰਿਤੁ ਭਰਿਆ ਅਘਾਇ ॥
antar kamal pragaasiaa; amrit bhariaa aghaae | Ang 22
Sant Singh KhalsaThe lotus blossoms deep within the heart, and filled with Ambrosial Nectar, one is satisfied.
Manmohan SinghThus the heart-lotus blossom be filled with Nectar and thou shalt be satiated.
Manmohan Singh (Punjabi)ਇਸ ਤਰ੍ਹਾਂ ਮਨ-ਕਤੰਵਲ ਫੁਲ ਸੁਧਾਰਸ ਨਾਲ ਲਬਾਲਬ ਹੋ ਜਾਏਗਾ ਅਤੇ ਤੂੰ ਰੱਜ ਜਾਵੇਗਾਂ।
Fareedkot Teekaਔਰੁ ਤਿਨ ਕਾ ਅੰਤਰਿ ਹਿਰਦਾ ਕਮਲੁ ਆਤਮ ਪ੍ਰਕਾਸਿ ਕਰ ਕੇ ਪ੍ਰਕਾਸ ਰਹਾ ਹੈ। ਪੁਨਃ ਆਤਮਾਨੰਦ ਰੂਪੁ ਜੋ ਅੰਮ੍ਰਿਤ ਹੈ ਤਿਸ ਕਰ ਭਰ ਰਹਾ ਹੈ ਔਰੁ ਤਿਸੀ ਸੇ ਤ੍ਰਿਪਤਿ ਹੈਂ॥
Prof. Sahib Singh(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ।ਪਦ ਅਰਥ ਪ੍ਰਗਾਸਿਆ = ਖਿੜਦਾ ਹੈ। ਅਘਾਇ = ਰੱਜ ਕੇ, ਪੂਰੇ ਤੌਰ ਤੇ।
SikhNet (Spanish)El capullo del loto del corazón florece y se llena de Néctar y lo podrás disfrutar hasta saciarte.
ਨਾਨਕ ਸਤਗੁਰੁ ਮੀਤੁ ਕਰਿ; ਸਚੁ ਪਾਵਹਿ ਦਰਗਹ ਜਾਇ ॥੪॥੨੦॥
naanak satagur meet kar; sach paaveh daragah jaae |4|20| Ang 22
Sant Singh KhalsaO Nanak, make the True Guru your friend; going to His Court, you shall obtain the True Lord. ||4||20||
Manmohan SinghNanak make the True Guru thy friend, then going to His Court thou shalt obtain the True One.
Manmohan Singh (Punjabi)ਨਾਨਕ, ਸੰਚੇ ਗੁਰਦੇਵ ਜੀ ਨੂੰ ਆਪਦਾ ਮ੍ਰਿਤ ਬਣਾ ਤਦ ਉਸ ਦੇ ਦਰਬਾਰ ਨੂੰ ਜਾ ਕੇ ਤੂੰ ਸਤਿਪੁਰਖ ਪਰਾਪਤ ਕਰ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਐਸੇ ਸਤਿਗੁਰੋਂ ਕੇ ਸਾਥ ਮਿੱਤ੍ਰਤਾ ਕਰੁ, ਤਿਸ ਵਾਹਿਗੁਰੂ ਕੀ ਦਰਗਾਹ ਮੇਂ ਜਾਇ ਕਰ (ਸਚੁ) ਸੁਖੁ ਕੋਂ ਪਾਵੇਂਗਾ॥੪॥੨੦॥☬ਪ੍ਰਸ਼ਨ: ਕੇਵਲ ਗੁਰੋਂ ਸੇ ਮਿਤ੍ਰਾਈ ਕਰਨੇ ਸੇ ਹੀ ਸੁਖ ਹੋਤਾ ਹੈ, ਵਾ ਕੁਛ ਔਰ ਭੀ ਸਾਧਨੁ ਹੈ?☬ਤਿਸ ਪਰ ਕਹਤੇ ਹੈਂ:☬ਉੱਤਰ:
Prof. Sahib Singhਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥{21-22}
SikhNet (Spanish)Dice Nanak, haz del Guru Verdadero tu Amigo y así, llegando hasta Su Corte obtendrás al Uno Verdadero. (4-20)