ੴ

ਸਿੱਖਬਾਣੀ · SikhBani

Ang 21

Sri Guru Granth Sahib · Siree Raag · 3 shabads, 39 lines
Translations
Shabad Guru Nanak Dev Ji Siree Raag continued from Ang 20

ਅੰਤਰ ਕੀ ਗਤਿ ਜਾਣੀਐ; ਗੁਰ ਮਿਲੀਐ. ਸੰਕ ਉਤਾਰਿ ॥

antar kee gat jaaneeai; gur mileeai. sank utaar |

Sant Singh KhalsaKnow the state of your inner being; meet with the Guru and get rid of your skepticism.
Manmohan SinghCast away thy doubt, meet the Guru and thou shalt know the condition of the inner-self.
Manmohan Singh (Punjabi)ਵਹਿਮ ਦੂਰ ਕਰ ਦੇ, ਗੁਰਦੇਵ ਜੀ ਨੂੰ ਮਿਲ ਅਤੇ ਤੂੰ ਆਪਣੇ ਅੰਦਰਵਾਰ ਦੀ ਹਾਲਤ ਨੂੰ ਜਾਣ ਲਵੇਗਾ।
Fareedkot Teekaਅੰਤਰਿ ਇਸਥਿਤ ਜੋ ਆਤਮਾ ਹੈ ਤਿਸ ਕੀ (ਗਤਿ) ਪ੍ਰਾਪਤੀ ਤਬ ਜਾਨੀਤੀ ਹੈ, ਜਬ ਗੁਰੋਂ ਕੋ ਨਿਸੰਕ ਹੋ ਕਰ ਮਿਲੀਏ, ਭਾਵ ਤਿਨ ਕੀ ਕ੍ਰਿਯਾਦਿ ਮੇਂ ਗਿਲਾਨੀ ਨਾ ਕਰੀਏ॥
Prof. Sahib Singhਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।

ਪਦ ਅਰਥ ਗਤਿ = ਹਾਲਤ। ਗੁਰ ਮਿਲੀਐ = ਗੁਰੂ ਨੂੰ ਮਿਲਣਾ ਚਾਹੀਦਾ ਹੈ। ਸੰਕ ਉਤਾਰਿ = ਸ਼ੰਕਾ ਉਤਾਰ ਕੇ, ਪੂਰੀ ਸਰਧਾ ਨਾਲ।

SikhNet (Spanish)Haz tus dudas a un lado, conoce al Guru y así conocerás la condición de tu interior.

ਮੁਇਆ. ਜਿਤੁ ਘਰਿ ਜਾਈਐ; ਤਿਤੁ ਜੀਵਦਿਆ ਮਰੁ ਮਾਰਿ ॥

mueaa. jit ghar jaaeeai; tith jeevadiaa mar maar |

Sant Singh KhalsaTo reach your True Home after you die, you must conquer death while you are still alive.
Manmohan SinghWhilst alive annihilate thine evil inclinations for that House where thou hast to reach after death.
Manmohan Singh (Punjabi)ਜਿਸ ਗ੍ਰਿਹ ਤੂੰ ਮਰ ਕੇ ਪੁਜਣਾ ਹੈ ਉਸ ਦੇ ਲਈ ਤੂੰ ਜੀਉਂਦੇ ਜੀ ਆਪਣੀਆਂ ਮੰਦ-ਵਾਸਨਾ ਨੂੰ ਮਲੀਆਮੇਟ ਕਰ।
Fareedkot Teekaਜਿਸ ਪ੍ਰਮੇਸ੍ਵਰ ਕੇ ਸ੍ਵਰੂਪ ਮੇਂ (ਮੁਇਆ) ਬਿਦੇਹ ਮੁਕਤਿ ਹੋ ਕਰ ਜਾਨਾ ਹੈ, ਤਿਸ ਮੇਂ ਜੀਵਤੇ ਹੀ (ਮਰੁ ਮਾਰਿ) ਪ੍ਰਾਪਤਿ ਹੋਈਏ, ਅਤੀ ਯਤਨ ਕਰ ਕੇ, ਵਾ (ਮਰੁ) ਜਮ ਕੋ ਮਾਰ ਕਰ ਕੇ। ਭਾਵ ਯਹਿ ਕਿ ਦੰਡ ਸੇ ਰਹਿਤ ਹੂਆ ਹੈ ਤਿਸ ਕੇ ਭਾਣੇ ਜਮੁ ਮਰ ਹੀ ਗਿਆ ਹੈ; ਵਾ ਜੀਵਨ ਮੁਕਤਿ ਹੋ ਕਰ ਕੇ ਵਾ (ਮਰੁ) ਕਾਮਾਦਿਕਾਂ ਕੋ ਮਾਰ ਕਰ ਕੇ॥
Prof. Sahib Singhਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।

ਪਦ ਅਰਥ ਜਿਤੁ ਘਰਿ = ਜਿਸ ਘਰ ਵਿਚ। ਮੁਇਆ = ਮਰ ਕੇ, ਆਖ਼ਰ ਨੂੰ। ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ। ਮਰੁ = ਮੌਤ, ਮੌਤ ਦਾ ਡਰ। ਮਾਰਿ = ਮਾਰ ਲਈਦਾ ਹੈ।

SikhNet (Spanish)Mientras vivas, conquista tus intenciones malvadas para poder llegar a tu hogar después de la muerte.

ਅਨਹਦ ਸਬਦਿ ਸੁਹਾਵਣੇ; ਪਾਈਐ ਗੁਰ ਵੀਚਾਰਿ ॥੨॥

anahad sabad suhaavane; paaeeai gur veechaar |2|

Sant Singh KhalsaThe beautiful, Unstruck Sound of the Shabad is obtained, contemplating the Guru. ||2||
Manmohan SinghThe fascinating celestial strain is obtained through the discerning wisdom imparted by the Guru.
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਪਰਬੀਨ ਸਿਆਣਪ ਦੁਆਰਾ ਮਨਮੋਹਨ ਬੈਕੁੰਠੀ ਕੀਰਤਨ ਪਰਾਪਤ ਹੁੰਦਾ ਹੈ।
Fareedkot Teekaਜਬ ਗੁਰੋਂ ਦ੍ਵਾਰੇ ਆਤਮਾ ਕਾ ਬੀਚਾਰੁ ਕਰੀਏ ਤਬ (ਅਨਹਦ) ਹਦ ਅਵਧੀ ਰਹਿਤ (ਸਬਦਿ) ਬ੍ਰਹਮ (ਸੁਹਾਵਣੇ) ਸੋਭਨੀਕ ਕੋ ਪਾਈਤਾ ਹੈ॥੨॥
Prof. Sahib Singh(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥

ਪਦ ਅਰਥ ਅਨਹਦ = {ਹਨ = ਮਾਰਨਾ, ਚੋਟ ਲਾਣੀ। ਅਨਹਦ = ਬਿਨਾ ਚੋਟ ਲਾਇਆਂ ਵਜਣ ਵਾਲਾ} ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ॥੨॥

SikhNet (Spanish)La fascinante Melodía Celestial, el Sonido del Shabd, se escucha en la mente y en todas partes, a través de la Sabiduría impartida por el Guru. (2)

ਅਨਹਦ ਬਾਣੀ ਪਾਈਐ; ਤਹ ਹਉਮੈ ਹੋਇ ਬਿਨਾਸੁ ॥

anahad baanee paaeeai; teh haumai hoe binaas |

Sant Singh KhalsaThe Unstruck Melody of Gurbani is obtained, and egotism is eliminated.
Manmohan SinghThrough Gurbani, that unbeaten melody is procured and there with egotism is annulled.
Manmohan Singh (Punjabi)ਗੁਰਬਾਣੀ ਦੁਆਰਾ ਉਹ ਬਿਨਾ ਅਲਾਪਿਆਂ ਰਾਗ ਪਾਇਆ ਜਾਂਦਾ ਹੈ ਤੇ ਉਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਰਾਮ ਨਾਮ ਵਾ ਸਤਿਨਾਮ ਇਕ ਰਸ ਬਾਣੀ ਜਿਸ ਕੇ ਰਿਦੇ ਮੇਂ ਪਾਈ ਜਾਵੇ, ਭਾਵ ਏਹਿ ਕਿ ਪ੍ਰਾਪਤਿ ਹੋਵੇਗੀ, ਤਹਾਂ ਹੀ ਅਹੰਤਾ ਮਮਤਾ ਕਾ ਨਾਸੁ ਹੋਵੈਗਾ॥
Prof. Sahib Singhਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।

ਪਦ ਅਰਥ ਅਨਹਦ ਬਾਣੀ = ਇਕ-ਰਸ ਸਿਫ਼ਤ-ਸਾਲਾਹ ਵਾਲੀ ਅਵਸਥਾ। ਬਾਣੀ = ਸਿਫ਼ਤ-ਸਾਲਾਹ। ਤਹ = ਉਥੇ, ਉਸ ਅਵਸਥਾ ਵਿਚ।

SikhNet (Spanish)A través del Gurbani esa Melodía Inaudita es escuchada y el egoísmo es anulado.

ਸਤਗੁਰੁ ਸੇਵੇ ਆਪਣਾ; ਹਉ ਸਦ ਕੁਰਬਾਣੈ ਤਾਸੁ ॥

satagur seve aapanaa; hau sad kurabaanai taas |

Sant Singh KhalsaI am forever a sacrifice to those who serve their True Guru.
Manmohan SinghI am ever a sacrifice unto him who serves his True Guru.
Manmohan Singh (Punjabi)ਮੈਂ ਉਸ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ, ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
Fareedkot Teekaਜੋ ਅਪਨੇ ਸਤਿਗੁਰੋਂ ਕੋ ਸੇਵਤਾ ਹੈ, ਮੈਂ ਤਿਸ ਕੇ ਸਦਾ ਹੀ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।

ਪਦ ਅਰਥ ਤਾਸੁ = ਉਸ ਤੋਂ।

SikhNet (Spanish)Ofrezco mi ser en sacrificio a aquél que sirva a su Guru Verdadero.

ਖੜਿ ਦਰਗਹ ਪੈਨਾਈਐ; ਮੁਖਿ ਹਰਿ ਨਾਮ ਨਿਵਾਸੁ ॥੩॥

kharr daragah painaaeeai; mukh har naam nivaas |3|

Sant Singh KhalsaThey are dressed in robes of honor in the Court of the Lord; the Name of the Lord is on their lips. ||3||
Manmohan SinghHe within whose mouth God's Name abides, is taken to God's Court and is dressed (with the robe of honour).
Manmohan Singh (Punjabi)ਜਿਸ ਦੇ ਮੂੰਹ ਅੰਦਰ ਰੱਬ ਦਾ ਨਾਮ ਵੱਸਦਾ ਹੈ, ਉਸ ਨੂੰ ਵਾਹਿਗੁਰੂ ਦੇ ਦਰਬਾਰ ਅੰਦਰ ਲਿਜਾ ਕੇ (ਇਜ਼ਤ ਦਾ ਪੁਸ਼ਾਕਾ) ਪਹਿਨਾਇਆ ਜਾਂਦਾ ਹੈ।
Fareedkot Teekaਹੇ ਮਨ! ਜਿਸ ਕੇ ਮੁਖ ਮੇਂ ਹਰੀ ਨਾਮ ਕਾ ਨਿਵਾਸੁ ਹੈ, ਤਿਸ ਕੋ ਵਾਹਿਗੁਰੂ ਕੀ ਦਰਗਾਹ ਮੇਂ (ਖੜਿ) ਲੈਜਾ ਕਰ ਕੇ ਪਤਿ ਰੂਪੀ ਪੌਸ਼ਾਕ ਪਹਿਰਾਈਤੀ ਹੈ॥੩॥
Prof. Sahib Singhਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ॥੩॥

ਪਦ ਅਰਥ ਖੜਿ = ਲੈ ਜਾ ਕੇ, ਅਪੜਾ ਕੇ। ਪੈਨਾਈਐ = ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ। ਮੁਖਿ = (ਜਿਸ ਦੇ) ਮੂੰਹ ਵਿਚ॥੩॥

SikhNet (Spanish)Aquél en cuyos labios el Nombre de Dios habita, es llevado a la Corte de Dios e investido con ropaje de Honor. (3)

ਜਹ ਦੇਖਾ. ਤਹ ਰਵਿ ਰਹੇ; ਸਿਵ ਸਕਤੀ ਕਾ ਮੇਲੁ ॥

jeh dekhaa. teh rav rahe; siv sakatee kaa mel |

Sant Singh KhalsaWherever I look, I see the Lord pervading there, in the union of Shiva and Shakti, of consciousness and matter.
Manmohan SinghIn the universe the union of sensitiveness and stupefaction wherever I see, I find God pervading there.
Manmohan Singh (Punjabi)ਬ੍ਰਹਿਮੰਡ ਵਿੱਚ ਚੇਤੰਨਤਾ ਤੇ ਜੜ੍ਹਤਾ ਦੇ ਮਿਲਾਪ ਅੰਦਰ ਜਿਧਰ ਭੀ ਮੈਂ ਵੇਖਦਾ ਹਾਂ, ਮੈਂ ਉਥੇ ਵਾਹਿਗੁਰੂ ਨੂੰ ਵਿਆਪਕ ਪਾਉਂਦਾ ਹਾਂ।
Fareedkot Teekaਜਹਾਂ ਦ੍ਰਿਸਟੀ ਕਰ ਕੇ ਦੇਖੀਤਾ ਹੈ ਤਹਾਂ (ਸਿਵ) ਪੁਰਖੁ ਔਰ (ਸਕਤੀ) ਪ੍ਰਕ੍ਰਿਤੀ ਅਰਥਾਤ ਮਾਯਾ ਕਾ ਮੇਲ ਰੂਪ ਪ੍ਰਪੰਚੁ ਹੈ, ਤਿਸ ਮੇਂ ਜੀਵ ਰਵਿ ਰਹੇ ਹੈਂ। ਗੂਲਰ ਫਲ ਕੇ ਮੱਛਰ ਵਤ, ਵਾ ਸਿਵ ਸਕਤੀ ਕੇ ਮੇਲ ਕਰ ਜੋ ਤ੍ਰਿਗੁਣਾਤਮਕ ਪ੍ਰਪੰਚ ਉਤਪੰਨ ਭਯਾ ਹੈ, ਤਿਸ ਮੇਂ ਆਪ ਹੀ ਆਤਮ ਦੇਵ ਜੀ ਰਵਿ ਰਹੇ ਹੈਂ॥
Prof. Sahib Singh(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।

ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਰਵਿ ਰਹੇ = ਰੁੱਝੇ ਪਏ ਹਨ। ਸਿਵ = ਜੀਵਾਤਮਾ। ਸਕਤੀ = ਮਾਇਆ।

SikhNet (Spanish)En el Universo, la sensibilidad y la estupefacción se juntan; a donde sea que volteo a ver ahí mismo encuentro a Dios prevaleciendo.

ਤ੍ਰਿਹੁ ਗੁਣ ਬੰਧੀ ਦੇਹੁਰੀ; ਜੋ ਆਇਆ ਜਗਿ. ਸੋ ਖੇਲੁ ॥

trihu gun bandhee dehuree; jo aaeaa jag. so khel |

Sant Singh KhalsaThe three qualities hold the body in bondage; whoever comes into the world is subject to their play.
Manmohan SinghThe body is bound down by three dispositions. Who-so-ever comes in this world he plays (subject to their hint).
Manmohan Singh (Punjabi)ਸਰੀਰ ਤਿੰਨਾ ਸੁਭਾਵਾਂ ਦਾ ਬੰਨ੍ਹਿਆ ਹੋਇਆ ਹੈ। ਜਿਹੜਾ ਕੋਈ ਭੀ ਇਸ ਸੰਸਾਰ ਵਿੱਚ ਆਉਂਦਾ ਹੈ, ਉਹ (ਉਨ੍ਹਾਂ ਦੇ ਇਸ਼ਾਰੇ ਅਧੀਨ) ਖੇਡਦਾ ਹੈ।
Fareedkot Teekaਤੀਨ ਗੁਨੋ ਕਰ ਰਚਤ ਦੇਹ ਹੈ, ਤਾਂ ਤੇ ਜੋ ਜਗਤ ਮੇਂ ਆਯਾ ਹੈ, ਸੋ ਕੋਈ ਕਾਲੁ (ਖੇਲ) ਚੇਸ੍ਟਾ ਕਰ ਕੇ ਚਲਾ ਜਾਤਾ ਹੈ॥
Prof. Sahib Singhਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।

ਪਦ ਅਰਥ ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਬੰਧੀ = ਬੱਝੀ ਹੋਈ। ਜਗਿ = ਜਗਤ ਵਿਚ। ਵਿਜੋਗ = ਵਿਛੋੜਾ।

SikhNet (Spanish)El cuerpo está atado a las tres disposiciones, quien sea que arribe a este mundo estará sujeto a su arraigo.

ਵਿਜੋਗੀ ਦੁਖਿ ਵਿਛੁੜੇ; ਮਨਮੁਖਿ. ਲਹਹਿ ਨ ਮੇਲੁ ॥੪॥

vijogee dukh vichhurre; manamukh. laheh na mel |4|

Sant Singh KhalsaThose who separate themselves from the Lord wander lost in misery. The self-willed manmukhs do not attain union with Him. ||4||
Manmohan SinghThe separatists part way with the Lord and are in anguish. Those self-willed obtain not union (with Him).
Manmohan Singh (Punjabi)ਵਿਛੁੰਨੇ ਹੋਏ ਸੁਆਮੀ ਨਾਲੋ ਵੱਖਰੇ ਹੋ ਜਾਂਦੇ ਹਨ ਅਤੇ ਉਹ ਤਕਲੀਫ ਵਿੱਚ ਹਨ। ਉਨ੍ਹਾਂ ਆਪ-ਹੁਦਰਿਆਂ ਦਾ (ਉਸ ਨਾਲ) ਮਿਲਾਪ ਨਹੀਂ ਹੁੰਦਾ।
Fareedkot Teekaਮਨਮੁਖ ਪੁਰਸ ਵਾਹਿਗੁਰੂ ਸੇ ਵਿਛੁੜੇ ਹੂਏ ਦੁਖ ਪਾਉਤੇ ਹੈਂ, ਕ੍ਯੋਂ ਕਿ ਤਿਨ ਕਾ ਪ੍ਰਮੇਸ੍ਵਰ ਕੇ ਸਾਥ ਮਿਲਾਪੁ ਨਹੀਂ ਹੋਤਾ॥੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥

ਪਦ ਅਰਥ ਵਿਜੋਗੀ = ਵਿਛੁੜੇ ਹੋਏ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਨ ਲਹਹਿ = ਨਹੀਂ ਲੈਂਦੇ, ਨਹੀਂ ਲੈ ਸਕਦੇ॥੪॥

SikhNet (Spanish)Los separatistas se alejan del Señor y viven en angustia, aquéllos arrogantes Manmukjs no logran la Unión con Él.(4)

ਮਨੁ ਬੈਰਾਗੀ ਘਰਿ ਵਸੈ; ਸਚ ਭੈ ਰਾਤਾ ਹੋਇ ॥

man bairaagee ghar vasai; sach bhai raataa hoe |

Sant Singh KhalsaIf the mind becomes balanced and detached, and comes to dwell in its own true home, imbued with the Fear of God,
Manmohan SinghBecoming desire-free, if the mind abides in home and is dyed red in the fear of the True Lord,
Manmohan Singh (Punjabi)ਇਛਾ-ਰਹਿਤ ਹੋ ਕੇ, ਜੇਕਰ ਮਨੂਆ ਗ੍ਰਿਹ ਅੰਦਰ ਰਹੇ ਅਤੇ ਸੱਚੇ ਸੁਆਮੀ ਦੇ ਡਰ ਨਾਲ ਰੰਗਿਆ ਜਾਵੇ,
Fareedkot Teekaਹੇ ਜੀਵ! ਮਨ ਜੋ ਵੈਰਾਗੀ ਪੁਰਸ ਵਤ ਸਦਾ ਭ੍ਰਮਤਾ ਰਹਿਤਾ ਹੈ, ਸੋ ਰਿਦੇ ਅਸਥਾਨ ਮੇਂ ਤਬ ਠਹਿਰੇ ਜੇ ਕਰ ਸਚੇ ਕੇ ਭੈ ਮੇਂ ਰਾਤਾ ਹੋਵੈ॥
Prof. Sahib Singh(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਬੈਰਾਗੀ = ਮਾਇਆ ਵਲੋਂ ਵੈਰਾਗਵਾਨ। ਘਰਿ = ਘਰ ਵਿਚ, ਆਪਣੇ ਸਰੂਪ ਵਿਚ। ਸਚ ਭੈ = ਸੱਚੇ ਦੇ ਨਿਰਮਲ ਭਉ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)Volviéndose libre de deseos, si la mente habita en su hogar y es teñida del Fervor del Señor

ਗਿਆਨ ਮਹਾਰਸੁ ਭੋਗਵੈ; ਬਾਹੁੜਿ. ਭੂਖ ਨ ਹੋਇ ॥

giaan mahaaras bhogavai; baahurr. bhookh na hoe |

Sant Singh Khalsathen it enjoys the essence of supreme spiritual wisdom; it shall never feel hunger again.
Manmohan Singhit shall then enjoy the Supreme Nectar of Divine Knowledge and shall not feel hunger again.
Manmohan Singh (Punjabi)ਤਾਂ ਇਹ ਬ੍ਰਹਮ ਵਿਚਾਰ ਦੇ ਪਰਮ ਅੰਮ੍ਰਿਤ ਨੂੰ ਮਾਣੇਗਾ ਅਤੇ ਮੂੜ ਭੁੱਖ ਮਹਿਸੂਸ ਨਹੀਂ ਕਰੇਗਾ।
Fareedkot Teekaਔਰੁ ਤਬ ਹੀ ਗ੍ਯਾਨ ਦ੍ਵਾਰਾ ਜੋ ਆਤਮਾ ਨੰਦ ਰੂਪੁ ਮਹਾਂ ਰਸੁ ਹੈ, ਸੋ ਤਿਸ ਕੋ ਭੋਗਤਾ ਹੈ, (ਬਾਹੁੜਿ) ਫਿਰ ਤਿਸ ਕੋ ਤ੍ਰਿਸਨਾ ਨਹੀਂ ਹੋਤੀ ਹੈ॥
Prof. Sahib Singhਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।

ਪਦ ਅਰਥ ਭੋਗਵੈ = ਮਾਣਦਾ ਹੈ। ਭੂਖ = ਤ੍ਰਿਸ਼ਨਾ, ਲਾਲਚ।

SikhNet (Spanish)Verdadero gozará entonces del Néctar Supremo del Conocimiento Divino y nunca más sentirá hambre.

ਨਾਨਕ. ਇਹੁ ਮਨੁ ਮਾਰਿ ਮਿਲੁ; ਭੀ ਫਿਰਿ. ਦੁਖੁ ਨ ਹੋਇ ॥੫॥੧੮॥

naanak. ihu man maar mil; bhee fir. dukh na hoe |5|18|

Sant Singh KhalsaO Nanak, conquer and subdue this mind; meet with the Lord, and you shall never again suffer in pain. ||5||18||
Manmohan SinghNanak, subdue this mind and meet the Lord, thus thou shalt suffer agony no more.
Manmohan Singh (Punjabi)ਨਾਨਕ ਇਸ ਮਨੁਏ ਨੂੰ ਕਾਬੂ ਕਰ ਅਤੇ ਮਾਲਕ ਨੂੰ ਮਿਲ। ਇੰਜ ਤੈਨੂੰ ਮੁੜ ਕੇ ਕਸ਼ਟ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਇਸ ਮਨੁ ਕੋ ਮਾਰ ਕਰ ਵਾਹਿਗੁਰੂ ਕੇ ਸਾਥ ਮਿਲੁ, (ਭੀ) ਪੁਨਃ ਜਨਮ ਮਰਨ ਕੇ (ਫੇਰ) ਫਿਰਨੇ ਕਾ ਦੁੱਖੁ ਨਹੀਂ ਹੋਗਾ, ਭਾਵ ਏਹਿ ਕਿ ਚੌਰਾਸੀ ਮੇਂ ਭ੍ਰਮਣਾ ਨਹੀਂ ਹੋਵੇਗਾ॥੫॥੧੮॥
Prof. Sahib Singhਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥

ਪਦ ਅਰਥ ਮਾਰਿ = ਮਾਰ ਕੇ, ਵੱਸ ਵਿਚ ਕਰ ਕੇ॥੫॥

SikhNet (Spanish)Dice Nanak, conquista tu mente y conoce al Señor, así no sufrirás ninguna agonía más. (4-18)

Open this shabad (18 lines, Angs 20-21) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਏਹੁ ਮਨੋ ਮੂਰਖੁ ਲੋਭੀਆ; ਲੋਭੇ ਲਗਾ ਲੋੁਭਾਨੁ ॥

ehu mano moorakh lobheea; lobhe lagaa luobhaan |

Sant Singh KhalsaThis foolish mind is greedy; through greed, it becomes even more attached to greed.
Manmohan SinghThis foolish and greedy mind is attached with and lured by greed.
Manmohan Singh (Punjabi)ਇਹ ਬੇਵਕੂਫ਼ ਤੇ ਲਾਲਚੀ ਜਿੰਦੜੀ ਲਾਲਚ ਨਾਲ ਜੁੜੀ ਅਤੇ ਉਸ ਦੀ ਬਹਿਕਾਈ ਹੋਈ ਹੈ।
Fareedkot Teekaਹੇ ਭਾਈ! ਏਹੁ ਮਨੁ ਮੂਰਖ ਲੋਭੀ ਹੈ, ਇਸੀ ਵਾਸਤੇ (ਲੋਭਾਨੁ) ਪਦਾਰਥੋਂ ਕੇ ਲੋਭ ਮੇਂ ਲਗ ਰਹਾ ਹੈ॥
Prof. Sahib Singhਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਲੋਭੇ = ਲੋਭ ਵਿਚ ਹੀ। ਮਨੋ = ਮਨੁ। ਲਭਾਨੁ = {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਭਾਨੁ' ਹੈ, ਪਰ ਇਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ (ੋ) ਦੇ ਥਾਂ (ੁ) ਵਰਤ ਕੇ 'ਲੁਭਾਨੁ' ਪੜ੍ਹਨਾ ਹੈ}।

SikhNet (Spanish)Esta Alma tonta y llena de avaricia, vive apegada a un engaño terrible.

ਸਬਦਿ ਨ ਭੀਜੈ. ਸਾਕਤਾ; ਦੁਰਮਤਿ ਆਵਨੁ ਜਾਨੁ ॥

sabad na bheejai. saakataa; duramat aavan jaan |

Sant Singh KhalsaThe evil-minded shaaktas, the faithless cynics, are not attuned to the Shabad; they come and go in reincarnation.
Manmohan SinghBeing materialist and of evil intellect, it drenches not in God's Name and continues coming and going.
Manmohan Singh (Punjabi)ਮਾਦਾ-ਪ੍ਰਸਤ ਅਤੇ ਮੰਦ-ਅਕਲ ਹੋਣ ਕਰਕੇ ਇਹ ਹਰੀ ਨਾਮ ਅੰਦਰ ਨਹੀਂ ਭਿਜਦੀ ਅਤੇ ਆਉਂਦੀਂ ਤੇ ਜਾਂਦੀ ਰਹਿੰਦੀ ਹੈ।
Fareedkot Teeka(ਸਾਕਤਾ) ਬੇਮੁਖ ਵਾ ਕਠੋਰ ਗੁਰ ਸਬਦਿ ਮੇਂ ਭੀਜਤਾ ਨਹੀਂ ਹੈ, ਭਾਵ ਏਹਿ ਕਿ ਸਨਿਗਧ ਨਹੀਂ ਹੋਤਾ ਵਾ ਪਤਿਆਵਤਾ ਨਹੀਂ ਹੈ। (ਦੁਰਮਤਿ) ਖੋਟੀ ਮਤਿ ਕਰ ਕੇ ਆਵਨ ਜਾਨ ਕਿਯਾ ਜਨਮੁ ਮਰਨੁ ਹੀ ਬਨਾ ਰਹਿਤਾ ਹੈ। ਭਾਵ ਏਹਿ ਕਿ ਜਬ ਤਕ ਗੁਰ ਸਬਦ ਮੇਂ ਨਿਸਚਾ ਨਹੀਂ ਹੋਵੈਗਾ ਕਬੀ ਆਵਾਗਮਨੁ ਨਹੀਂ ਮਿਟੇਗਾ॥
Prof. Sahib Singhਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ। ਨ ਭੀਜੈ = ਪਤੀਜਦਾ ਨਹੀਂ। ਸਾਕਤਾ = ਮਾਇਆ-ਵੇੜ੍ਹਿਆ। ਦੁਰਮਤਿ = ਭੈੜੀ ਮਤਿ ਦੇ ਕਾਰਨ। ਆਵਨੁ ਜਾਨੁ = ਜਨਮ ਮਰਨ ਦਾ ਗੇੜ।

SikhNet (Spanish)Siendo materialista y de mente malvada no pronuncia el Nombre de Dios, y continúa yendo y viniendo.

ਸਾਧੂ ਸਤਗੁਰੁ ਜੇ ਮਿਲੈ; ਤਾ ਪਾਈਐ ਗੁਣੀ ਨਿਧਾਨੁ ॥੧॥

saadhoo satagur je milai; taa paaeeai gunee nidhaan |1|

Sant Singh KhalsaOne who meets with the Holy True Guru finds the Treasure of Excellence. ||1||
Manmohan SinghIf man meets the Saintly True Guru, then, does he find (God) the treasure of excellences.
Manmohan Singh (Punjabi)ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ।
Fareedkot Teekaਤਾਂ ਤੇ ਸਾਧਨ ਸੰਪੰਨ ਹੂਏ ਕੋ ਜੇ ਕਰ ਸਤਿਗੁਰੂ ਮਿਲਿ ਜਾਵੇਂ, ਤਬ ਗੁਣੀ ਨਿਧਾਨੁ ਵਾਹਿਗੁਰੂ ਕੋ ਪਾਈਤਾ ਹੈ॥੧॥
Prof. Sahib Singhਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥

ਪਦ ਅਰਥ ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ॥੧॥

SikhNet (Spanish)Si el hombre conoce al Santo y Verdadero Guru, entonces él encuentra a Dios, el Tesoro de Excelencias. (1)

ਮਨ ਰੇ; ਹਉਮੈ ਛੋਡਿ ਗੁਮਾਨੁ ॥

man re; haumai chhodd gumaan |

Sant Singh KhalsaO mind, renounce your egotistical pride.
Manmohan SinghO (my) mind! renounce self-worship and self-conceit.
Manmohan Singh (Punjabi)ਹੈ (ਮੇਰੇ) ਮਨ! ਸਵੈ-ਪੂਜਾ ਤੇ ਸਵੈ-ਹੰਗਤਾ ਨੂੰ ਤਿਆਗ ਦੇ।
Fareedkot Teekaਹੇ ਭਾਈ! ਮਨ ਤੇ ਹੰਤਾ ਮਮਤਾ ਔਰ ਇੰਦ੍ਰਯੋਂ ਕਾ ਮਾਨੁ ਤ੍ਯਾਗ ਦੇਹੁ॥
Prof. Sahib Singhਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,
SikhNet (Spanish)Oh hombre, abandona la práctica tonta de adularte y de alabarte a ti mismo.

ਹਰਿ ਗੁਰੁ ਸਰਵਰੁ ਸੇਵਿ ਤੂ; ਪਾਵਹਿ ਦਰਗਹ ਮਾਨੁ ॥੧॥ ਰਹਾਉ ॥

har gur saravar sev too; paaveh daragah maan |1| rahaau |

Sant Singh KhalsaServe the Lord, the Guru, the Sacred Pool, and you shall be honored in the Court of the Lord. ||1||Pause||
Manmohan SinghServe thou God-model Guru an ocean of piety, so that thou mayest obtain honour in His Court. Pause.
Manmohan Singh (Punjabi)ਤੂੰ ਪਵਿੱਤਰਤਾ ਦੇ ਸਮੁੰਦਰ ਰੱਬ-ਰੂਪ ਗੁਰਾਂ ਦੀ ਟਹਿਲ ਕਮਾ, ਤਾਂ ਜੋ ਤੂੰ ਉਸ ਦੇ ਦਰਬਾਰ ਅੰਦਰ ਇਜ਼ਤ ਪਾਵੇ। ਠਹਿਰਾਉ।
Fareedkot Teekaਔਰੁ ਹਰੀ ਸ੍ਵਰੂਪ ਜਾਨ ਕੇ ਗੁਰੂ ਜੋ ਸਰਬ ਸੁਖੋਂ ਕੇ (ਸਰਵਰੁ) ਸਮੁੰਦ੍ਰ ਹੈਂ ਤਿਨ ਕੋ ਸੇਵਨ ਕਰੁ, ਕ੍ਯੋਂਕਿ ਤਿਸ ਕਰ ਤੂੰ (ਦਰਗਹਿ) ਪਰਲੋਕ ਮੇਂ (ਮਾਨੁ) ਆਦਰੁ ਕੋ ਪ੍ਰਾਪਤਿ ਹੋਵੈਂਗਾ॥੧॥ ਰਹਾਉ ॥
Prof. Sahib Singhਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ ॥

ਪਦ ਅਰਥ ਸਰਵਰੁ = ਸ੍ਰੇਸ਼ਟ ਤਾਲਾਬ॥੧॥ਰਹਾਉ॥

SikhNet (Spanish)Sirve al Dios Guru que es el Océano de Piedad para que así puedas obtener Honor en Su Corte. (1-Pausa)

ਰਾਮ ਨਾਮੁ ਜਪਿ ਦਿਨਸੁ ਰਾਤਿ; ਗੁਰਮੁਖਿ ਹਰਿ ਧਨੁ ਜਾਨੁ ॥

raam naam jap dinas raat; guramukh har dhan jaan |

Sant Singh KhalsaChant the Name of the Lord day and night; become Gurmukh, and know the Wealth of the Lord.
Manmohan SinghMeditate on God God's Name day and night and by Guru's grace deem God's Name thy treasure.
Manmohan Singh (Punjabi)ਦਿਨ ਰੈਣ ਹਰੀ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਨਾਮ ਨੂੰ ਆਪਣੀ ਦੌਲਤ ਮਨ।
Fareedkot Teekaਗੁਰੋਂ ਦ੍ਵਾਰੇ ਰਾਮ ਨਾਮੁ ਕੋ ਦਿਨ ਰਾਤ੍ਰੀ ਜਪਤਾ ਰਹੁ ਔਰੁ ਹਰੀ ਨਾਮੁ ਹੀ ਪ੍ਰਲੋਕ ਕਾ ਧਨੁ ਹੈ, ਐਸੇ ਨਿਸਚੈ ਕਰ ਕੇ ਤੂੰ ਜਾਣੁ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਸਾਂਝ ਪਾ।

SikhNet (Spanish)Medita en el Nombre de Dios día y noche, y por la Gracia del Guru, considera el Nombre de Dios tu Verdadera Riqueza.

ਸਭਿ ਸੁਖ ਹਰਿ ਰਸ ਭੋਗਣੇ; ਸੰਤ ਸਭਾ ਮਿਲਿ ਗਿਆਨੁ ॥

sabh sukh har ras bhogane; sant sabhaa mil giaan |

Sant Singh KhalsaAll comforts and peace, and the Essence of the Lord, are enjoyed by acquiring spiritual wisdom in the Society of the Saints.
Manmohan SinghBy meeting the society of saints thou shalt acquire Divine Knowledge and enjoy all comforts and God's elixir.
Manmohan Singh (Punjabi)ਸਾਧ ਸੰਗਤ ਅੰਦਰ ਜੁੜਨ ਦੁਆਰਾ ਤੂੰ ਬ੍ਰਹਮ-ਗਿਆਨ ਪਰਾਪਤ ਕਰ ਲਵੇਗਾ ਅਤੇ ਸਾਰੇ ਆਰਾਮ ਤੇ ਵਾਹਿਗੁਰੂ ਦੇ ਅੰਮਿਤ ਨੂੰ ਮਾਣੇਗਾ।
Fareedkot Teekaਸੰਪੂਰਨ ਸੁਖ ਹਰੀ ਰਸ ਕੇ ਭੋਗਨੇ ਕੇ ਅੰਤਰ ਹੀ ਆ ਜਾਤੇ ਹੈਂ, ਪ੍ਰੰਤੂ ਤਿਸ ਕਾ ਗ੍ਯਾਨੁ ਸੰਤੋਂ ਕੀ ਸਭਾ ਸੇ ਮਿਲ ਨੇ ਕਰ ਹੋਤਾ ਹੈ॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।

ਪਦ ਅਰਥ ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ।

SikhNet (Spanish)Uniéndote a la Saad Sangat, la Sociedad de los Santos,

ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ; ਸਤਗੁਰਿ ਦੀਆ ਨਾਮੁ ॥੨॥

nit ahinis har prabh seviaa; satagur deea naam |2|

Sant Singh KhalsaDay and night, continually serve the Lord God; the True Guru has given the Naam. ||2||
Manmohan SinghHe, whom the True Guru has given the Name, ever serves Lord God day and night.
Manmohan Singh (Punjabi)ਜਿਸ ਨੂੰ ਸੱਚੇ ਗੁਰਾਂ ਨੇ ਨਾਮ ਦਿੱਤਾ ਹੈ, ਉਹ ਦਿਨ ਰਾਤ ਹਮੇਸ਼ਾਂ ਵਾਹਿਗੁਰੂ ਸੁਆਮੀ ਦੀ ਟਹਿਲ ਕਮਾਉਂਦਾ ਹੈ।
Fareedkot Teekaਜਿਨੋ ਕੋ ਸੰਤ ਸਭਾ ਮੇਂ ਸਤਿਗੁਰੋਂ ਨੇ ਨਾਮੁ ਦੀਆ ਹੈ, ਸੋ ਹਰਿ ਪ੍ਰਭੂ ਜੋ (ਨਿਤਿ) ਤ੍ਰੈਕਾਲ ਅਬਾਧਿ ਸਰੂਪੁ ਹੈ, ਤਿਨੋ ਨੇ ਤਿਸ ਕੋ ਸੇਵਨ ਕੀਆ ਹੈ॥੨॥
Prof. Sahib Singh(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ॥੨॥

SikhNet (Spanish)lograrás el Divino Conocimiento, podrás gozar de todas las comodidades y del Elixir de Dios. Aquél a quien el Guru Verdadero le ha dado el Nombre, se dedica a servir al Señor Dios de día y de noche.

ਕੂਕਰ ਕੂੜੁ ਕਮਾਈਐ; ਗੁਰ. ਨਿੰਦਾ ਪਚੈ ਪਚਾਨੁ ॥

kookar koorr kamaaeeai; gur. nindaa pachai pachaan |

Sant Singh KhalsaThose who practice falsehood are dogs; those who slander the Guru shall burn in their own fire.
Manmohan SinghHe, who practices falsehood is like a dog and burns in the fire of slandering the Guru.
Manmohan Singh (Punjabi)ਜੋ ਝੁਠ ਦੀ ਕਿਰਤ ਕਰਦਾ ਹੈ ਉਹ ਕੁੱਤੇ ਦੀ ਮਾਨਿੰਦ ਹੈ ਅਤੇ ਗੁਰਾਂ ਦੀ ਬਦਖੋਈ ਕਰਨ ਦੀ ਅੱਗ ਵਿੱਚ ਸੜਦਾ ਹੈ।
Fareedkot Teekaਔਰ ਜੋ ਮਨਮੁਖ ਰੂਪੀ (ਕੂਕਰ) ਕੁੱਤੇ ਹੈਂ, ਸੋ ਕੂੜੇ ਕਰਮ ਕਮਾਵਤੇ ਹੈਂ, ਔਰ ਗੁਰ ਨਿੰਦਾ ਮੇਂ (ਪਚੈ) ਖਚਤ ਹੋ ਰਹੇ ਹੈਂ ਵਾ ਪਚੇ ਸੜੇ ਹੈਂ, ਪੁਨਃ ਔਰੋਂ ਕੋ ਭੀ ਗੁਰੁ ਨਿੰਦਾ ਮੇਂ ਪਚਾਵਤੇ ਹੈਂ; ਵਾ ਗੁਰਨਿੰਦਾ ਜੋ ਕਰਤੇ ਹੈਂ, ਸੋ (ਪਚੈ) ਸੜੇਂਗੇ (ਪਚਾਨ) ਪਚਾਉਨੇ ਕੇ ਘਰ ਨਰਕ ਮੇਂ, ਭਾਵ ਏਹਿ ਕਿ ਵਹੁ ਨਰਕ ਕੀ ਅਗਨੀ ਮੇਂ ਜਲੇਂਗੇ॥
Prof. Sahib Singhਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ।

ਪਦ ਅਰਥ ਕੂਕਰ = ਕੁੱਤੇ। ਪਚੈ = ਖ਼ੁਆਰ ਹੁੰਦਾ ਹੈ। ਪਚੈ ਪਚਾਨੁ = ਹਰ ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਪਚਦਾ ਹੀ ਪਚਦਾ ਹੈ।

SikhNet (Spanish)El que practica la falsedad es como un animal y se consume en el fuego de la envidia que se da cuando uno calumnia al Guru. (2)

ਭਰਮੇ ਭੂਲਾ. ਦੁਖੁ ਘਣੋ; ਜਮੁ. ਮਾਰਿ ਕਰੈ ਖੁਲਹਾਨੁ ॥

bharame bhoolaa. dukh ghano; jam. maar karai khulahaan |

Sant Singh KhalsaThey wander lost and confused, deceived by doubt, suffering in terrible pain. The Messenger of Death shall beat them to a pulp.
Manmohan SinghHe goes astray in doubt and suffers great agony. Death's myrmidon beats him to pulp.
Manmohan Singh (Punjabi)ਉਹ ਵਹਿਮ ਅੰਦਰ ਭੰਬਲਭੂਸੇ ਖਾਂਦਾ ਹੈ ਅਤੇ ਬਹੁਤ ਕਸ਼ਟ ਉਠਾਉਂਦਾ ਹੈ। ਮੌਤ ਦੇ ਫ਼ਰਿਸ਼ਤੇ ਉਸ ਨੂੰ ਕੁਟ ਕੇ ਪੀਪੂ ਬਣਾ ਦਿੰਦੇ ਹਨ।
Fareedkot Teekaਭ੍ਰਮ ਕਰ ਕੇ ਭੂਲਾ ਹੂਆ (ਘਣੋ) ਬਹੁਤੁ ਦੁਖੁ ਪਾਵਤਾ ਹੈ, ਜਮੁ (ਖੁਲ) ਨਿਸੰਕ ਹੋ ਕਰ ਤਿਸੁ ਖਲ ਕੀ ਹਾਨੀ ਕਰਤਾ ਹੈ॥
Prof. Sahib Singhਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।

ਪਦ ਅਰਥ ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ।

SikhNet (Spanish)Él se pierde en la duda y sufre de gran agonía. El mensajero de la muerte lo devasta.

ਮਨਮੁਖਿ. ਸੁਖੁ ਨ ਪਾਈਐ; ਗੁਰਮੁਖਿ ਸੁਖੁ ਸੁਭਾਨੁ ॥੩॥

manamukh. sukh na paaeeai; guramukh sukh subhaan |3|

Sant Singh KhalsaThe self-willed manmukhs find no peace, while the Gurmukhs are wondrously joyful. ||3||
Manmohan SinghAn apostate procures not peace. One resigned to Guru's will is wonderfully joyous.
Manmohan Singh (Punjabi)ਅਧਰਮੀ ਆਰਾਮ ਨਹੀਂ ਪਾਉਂਦਾ। ਗੁਰੂ ਅਨੁਸਾਰੀ ਅਦਭੁਤ ਤੌਰ ਤੇ ਪ੍ਰਸੰਨ ਹੈ।
Fareedkot Teekaਮਨਮੁਖਤਾ ਕਰ ਕੇ ਕਬੀ ਆਤਮ ਸੁਖੁ ਪ੍ਰਾਪਤਿ ਨਹੀਂ ਹੋਤਾ। ਔਰ ਜੋ ਗੁਰਮੁਖਿ ਹੈਂ ਤਿਨ ਕੋ (ਸੁਭਾਨੁ) ਅਸਚਰਜ ਸੁਖ ਵਾ ਜੋ (ਭਾਨੁ) ਸੂਰਜ ਵਤ ਪ੍ਰਕਾਸ ਰੂਪੁ ਗ੍ਯਾਨੁ ਤਿਸ ਕਰ ਆਤਮ ਸੁਖੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥

ਪਦ ਅਰਥ ਸੁਭਾਨੁ = ਸੁਬਹਾਨ, ਅਚਰਜ॥੩॥

SikhNet (Spanish)Ese apóstata no se procura la Paz. El que se rinde a la Voluntad del Guru alcanza un Gozo increíble

ਐਥੈ ਧੰਧੁ ਪਿਟਾਈਐ; ਸਚੁ ਲਿਖਤੁ ਪਰਵਾਨੁ ॥

aithai dhandh pittaaeeai; sach likhat paravaan |

Sant Singh KhalsaIn this world, people are engrossed in false pursuits, but in the world hereafter, only the account of your true actions is accepted.
Manmohan SinghHere man is engrossed in false pursuits (but there) the writ of true actions is acceptable.
Manmohan Singh (Punjabi)ਏਥੇ ਆਦਮੀ ਕੂੜੇ ਵਿਹਾਰਾਂ ਅੰਦਰ ਗਲਤਾਨ ਹੈ (ਪਰ ਉਥੇ) ਸੱਚੇ ਅਮਲਾਂ ਦੀ ਲਿਖਤਾਕਾਰ ਕਬੂਲ ਹੁੰਦੀ ਹੈ।
Fareedkot Teekaਮਨਮੁਖੋਂ ਕੋ ਇਸ ਲੋਕ ਮੇਂ ਤੋ ਧੰਧੁ ਜਗਤ ਬਿਵਹਾਰੋਂ ਮੇਂ (ਪਿਟਾਈਐ) ਖਪਾਈਤਾ ਹੈ, ਕ੍ਯੋਂਕਿ (ਸਚੁ ਲਿਖਤੁ) ਜੋ ਸਚੇ ਨੇ ਲੇਖੁ ਲਿਖਿ ਦੀਆ ਹੈ, ਸੋ ਅਮੇਟ ਹੈ, ਯਾਂ ਤੇ ਸੋ ਪਰਵਾਨੁ ਹੂਆ ਹੈ॥
Prof. Sahib Singh(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ।

ਪਦ ਅਰਥ ਐਥੈ = ਇਸ ਲੋਕ ਵਿਚ, ਇਸ ਜਨਮ ਵਿਚ। ਧੰਧੁ = ਜੰਜਾਲ। ਧੰਧੁ ਪਿਟਾਈਐ = ਦੁਨੀਆ ਦੇ ਜੰਜਾਲਾਂ ਵਿਚ ਹੀ ਖਚਿਤ ਰਹੀਦਾ ਹੈ।

SikhNet (Spanish)Aquí el hombre vive involucrado persiguiendo valores falsos, pero en el otro mundo sólo se aprueban los actos de verdad. (3)

ਹਰਿ ਸਜਣੁ ਗੁਰੁ ਸੇਵਦਾ; ਗੁਰ ਕਰਣੀ ਪਰਧਾਨੁ ॥

har sajan gur sevadaa; gur karanee paradhaan |

Sant Singh KhalsaThe Guru serves the Lord, His Intimate Friend. The Guru's actions are supremely exalted.
Manmohan SinghThe Guru serves God, his intimate, and Guru's actions are the most exalted.
Manmohan Singh (Punjabi)ਗੁਰੂ, ਆਪਣੇ ਯਾਰ, ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਗੁਰੂ ਦੇ ਅਮਲ ਪਰਮ ਉਤਕ੍ਰਿਸ਼ਟ ਹਨ।
Fareedkot Teekaਔਰ ਜੋ ਗੁਰਮੁਖ ਹੈਂ, ਸੋ ਹਰੀ ਰੂਪ ਗੁਰ ਸੱਜਨ ਕੋ ਸੇਵਤਾ ਹੈ, ਵਾ ਹਰੀ ਕਾ ਸਜਨੁ ਜੋ ਗੁਰੂ ਹੈ ਤਿਸ ਕੋ ਸੇਵਤਾ ਹੈ, ਤਿਸ ਕੀ ਜੋ ਬੰਦਗੀ ਕਰਨੀ ਹੈ, ਸੋ (ਗੁਰ) ਬਡੀ ਹੈ, ਅਰੁ ਸੋਈ ਪੁਰਸੁ ਸੰਤੋਂ ਮੇਂ (ਪਰਧਾਨੁ) ਮੁੱਖੁ ਹੈ॥
Prof. Sahib Singhਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।

ਪਦ ਅਰਥ ਗੁਰ ਕਰਣੀ = ਗੁਰੂ ਵਾਲੀ ਕਾਰ। ਪਰਧਾਨੁ = ਸ੍ਰੇਸ਼ਟ।

SikhNet (Spanish)El Guru sirve a Dios, su más Íntimo, y las acciones del Guru son las más exaltadas.

ਨਾਨਕ ਨਾਮੁ. ਨ ਵੀਸਰੈ; ਕਰਮਿ ਸਚੈ ਨੀਸਾਣੁ ॥੪॥੧੯॥

naanak naam. na veesarai; karam sachai neesaan |4|19|

Sant Singh KhalsaO Nanak, never forget the Naam, the Name of the Lord; the True Lord shall bless you with His Mark of Grace. ||4||19||
Manmohan SinghNanak, he forgets not God's Name and he bears the mark of the True Lord's grace.
Manmohan Singh (Punjabi)ਨਾਨਕ, ਉਹ ਹਰੀ ਨਾਮ ਨੂੰ ਨਹੀਂ ਭੁਲਦਾ ਅਤੇ ਉਸ ਉਤੇ ਸੱਚੇ ਸੁਆਮੀ ਦੀ ਰਹਿਮਤ ਦਾ ਚਿੰਨ੍ਹ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਨਾਮੁ ਕਬੀ ਨਹੀਂ ਬਿਸਰਤਾ ਹੈ, ਜਿਸ ਕੇ ਸਚੇ ਵਾਹਿਗੁਰੂ ਕੀ ਕ੍ਰਿਪਾ ਕਾ (ਨੀਸਾਨੁ) ਅਰਥਾਤ ਪ੍ਰੇਮ ਰੂਪ ਚਿਨੁ ਹੈ॥੪॥੧੯॥☬ਸੋ ਕੈਸਾ ਪ੍ਰੇਮੁ ਹੈ?☬ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ॥੪॥੧੯॥

ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਕਰਮਿ ਸਚੈ = ਸਦਾ-ਥਿਰ ਪ੍ਰਭੂ ਦੀ ਮਿਹਰ ਨਾਲ। ਨੀਸਾਣੁ = ਪਰਵਾਨਾ, ਲੇਖ॥੪॥

SikhNet (Spanish)Dice Nanak, Él no se olvida del Nombre de Dios y así porta la Marca de Gracia del Señor Verdadero. (4-19)

Open this shabad →

Shabad Guru Nanak Dev Ji Siree Raag continues on Ang 22

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਇਕੁ ਤਿਲੁ ਪਿਆਰਾ ਵੀਸਰੈ; ਰੋਗੁ ਵਡਾ ਮਨ ਮਾਹਿ ॥

eik til piaaraa veesarai; rog vaddaa man maeh |

Sant Singh KhalsaForgetting the Beloved, even for a moment, the mind is afflicted with terrible diseases.
Manmohan SinghTo forget the Beloved, even for an instant, produces great affliction in the soul.
Manmohan Singh (Punjabi)ਇਕ ਮੁਹਤ ਲਈ ਭੀ ਪ੍ਰੀਤਮ ਨੂੰ ਭੁਲਾਉਣਾ, ਆਤਮਾ ਵਿੱਚ ਇਕ ਭਾਰੀ ਜ਼ਹਿਮਤ ਪੈਦਾ ਕਰ ਦਿੰਦਾ ਹੈ।
Fareedkot Teekaਤਿਨ ਕੋ ਕਿਸੀ ਬਿਵਹਾਰ ਕੇ ਪ੍ਰਤਿਬੰਧ ਕਰ ਕੇ ਇਕੁ ਤਿਲੁ ਅਲਪਕਾਲ ਕਾ ਵਾਚਕ ਹੈ। ਭਾਵ ਸੇ ਏਕ ਸ੍ਵਾਸ ਭੀ ਪ੍ਯਾਰਾ ਬਿਸਿਮਰਨ ਹੋ ਜਾਏ, ਤਬ ਮਨ ਮੇਂ ਬਡਾ ਰੋਗੁ ਅਰਥਾਤ ਸੋਕ ਹੋ ਜਾਤਾ ਹੈ। ਸੋ ਕੈਸੇ ਹੋਤਾ ਹੈ ਕਿ ਮੇਰਾ ਏਕ ਸ੍ਵਾਸੁ ਬ੍ਯਰਥ ਗ੍ਯਾ ਹੈ॥
Prof. Sahib Singh(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ)।

ਪਦ ਅਰਥ ਇਕੁ ਤਿਲੁ = ਰਤਾ ਕੁ ਭੀ ਸਮਾ। ਮਾਹਿ = ਵਿਚ।

SikhNet (Spanish)Olvidarse del Bienamado, aunque sea por un instante, produce una gran aflicción en el Alma.

ਕਿਉ. ਦਰਗਹ ਪਤਿ ਪਾਈਐ; ਜਾ ਹਰਿ. ਨ ਵਸੈ ਮਨ ਮਾਹਿ ॥

kiau. daragah pat paaeeai; jaa har. na vasai man maeh |

Sant Singh KhalsaHow can honor be attained in His Court, if the Lord does not dwell in the mind?
Manmohan SinghHow can honour be acquired in god's Court, if He dwells not in mortal's mind?
Manmohan Singh (Punjabi)ਰੱਬ ਦੇ ਦਰਬਾਰ ਅੰਦਰ ਕਿਸ ਤਰ੍ਰਾਂ ਇਜ਼ਤ ਪਾਈ ਜਾ ਸਕਦੀ ਹੈ, ਜੇਕਰ ਉਹ ਪ੍ਰਾਣੀ ਦੇ ਚਿੱਤ ਵਿੱਚ ਨਿਵਾਸ ਨਾਂ ਕਰੇ?
Fareedkot Teekaਜਬ ਹਰੀ ਮਨ ਮੇਂ ਨਹੀਂ ਬਸਿਆ, ਤਬ ਪ੍ਰਲੋਕ ਮੇਂ ਕੈਸੇ (ਪਤਿ) ਪ੍ਰਾਪਤਿ ਹੋਵੇਗੀ?
Prof. Sahib Singh(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ।

ਪਦ ਅਰਥ ਪਤਿ = ਇੱਜ਼ਤ।

SikhNet (Spanish)¿Cómo se puede lograr tener Honor en la Corte de Dios, si Él no habita en la mente del mortal?

ਗੁਰਿ ਮਿਲਿਐ ਸੁਖੁ ਪਾਈਐ; ਅਗਨਿ ਮਰੈ ਗੁਣ ਮਾਹਿ ॥੧॥

gur miliai sukh paaeeai; agan marai gun maeh |1|

Sant Singh KhalsaMeeting with the Guru, peace is found. The fire is extinguished in His Glorious Praises. ||1||
Manmohan SinghBy meeting the Guru, peace is obtained and the fire of desire is quenched in (by singing) Lord's praises.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ ਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ (ਗਾਇਨ ਕਰਨ ਨਾਲ) ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ।
Fareedkot Teekaਗੁਰੋਂ ਕੇ ਮਿਲਨੇ ਸੇ ਦੈਵੀ ਸੰਪਦਾ ਕੇ ਗੁਣ ਰਿਦੇ ਮੇਂ ਧਾਰਨੇ ਕਰ ਤ੍ਰਿਸ਼ਨਾ ਰੂਪੀ ਅਗਨੀ ਮਰ ਜਾਤੀ ਹੈ ਔਰੁ ਸੁਖੁ ਪ੍ਰਾਪਤਿ ਹੋਤਾ ਹੈ॥੧॥
Prof. Sahib Singhਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ॥੧॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਅਗਨਿ = ਤ੍ਰਿਸ਼ਨਾ ਦੀ ਅੱਗ॥੧॥

SikhNet (Spanish)Conociendo al Guru, la Paz es obtenida y el fuego del deseo es sofocado cantando la Alabanza del Señor. (1)

ਮਨ ਰੇ; ਅਹਿਨਿਸਿ ਹਰਿ ਗੁਣ ਸਾਰਿ ॥

man re; ahinis har gun saar |

Sant Singh KhalsaO mind, enshrine the Praises of the Lord, day and night.
Manmohan SinghO my Soul! day and night deliberate over the excellences of God.
Manmohan Singh (Punjabi)ਹੇ ਮੇਰੀ ਜਿੰਦੇ! ਦਿਨ ਰੈਣ, ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਦਾ ਚਿੰਤਨ ਕਰ।
Fareedkot Teekaਹੇ ਮਨ! ਦਿਨ ਔਰ ਰਾਤ੍ਰੀ ਹਰੀ ਕੇ ਗੁਨੋਂ ਕੋ ਸਮਾਲਨਾ ਕਰੁ॥
Prof. Sahib Singhਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ।

ਪਦ ਅਰਥ ਅਹਿ ਨਿਸਿ = ਦਿਨ ਰਾਤ। ਸਾਰਿ = ਸੰਭਾਲ, ਚੇਤੇ ਕਰ।

SikhNet (Spanish)Oh mi Alma, durante el día y la noche deja que tu mente sea llevada a sentir las Excelencias de Dios.

ਜਿਨ ਖਿਨੁ ਪਲੁ ਨਾਮੁ ਨ ਵੀਸਰੈ; ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥

jin khin pal naam na veesarai; te jan virale sansaar |1| rahaau |

Sant Singh KhalsaOne who does not forget the Naam, for a moment or even an instant-how rare is such a person in this world! ||1||Pause||
Manmohan SinghWhat forget not God's Name even for a moment and an instant ; such persons are rare in this world. Pause.
Manmohan Singh (Punjabi)ਜਿਹੜੇ ਹਰੀ ਦੇ ਨਾਮ ਨੂੰ ਇਕ ਲਮ੍ਹੇ ਤੇ ਮੁਹਤ ਭਰ ਲਈ ਭੀ ਨਹੀਂ ਭੁਲਾਉਂਦੇ ਐਸੇ ਪੁਰਸ਼ ਇਸ ਜਹਾਨ ਅੰਦਰ ਬਹੁਤ ਹੀ ਘੱਟ ਹਨ। ਠਹਿਰਾਉ।
Fareedkot Teekaਜਿਨ ਕੋ ਖਿਨੁ ਪਲੁ ਮਾਤ੍ਰ ਭੀ ਨਾਮ ਨਹੀਂ ਬਿਸਰਤਾ ਹੈ ਤੇ ਪੁਰਸ਼ ਸੰਸਾਰ ਮੇਂ ਬਿਰਲੇ ਹੈਂ॥੧॥ ਰਹਾਉ ॥
Prof. Sahib Singhਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ ॥੧॥ ਰਹਾਉ ॥

ਪਦ ਅਰਥ ਜਿਨ = ਜਿਨ੍ਹਾਂ ਬੰਦਿਆਂ ਨੂੰ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ, ਇਸ ਦਾ ਇਕ-ਵਚਨ 'ਜਿਨਿ' ਹੈ (-ਜਿਸ ਨੇ)}। ਤੇ ਜਨ = ਉਹ ਬੰਦੇ॥੧॥ਰਹਾਉ॥

SikhNet (Spanish)Aquél que en este mundo no se olvida del Nombre del Señor, ni siquiera por un momento, es verdaderamente un ser extraordinario. (1-Pausa)

ਜੋਤੀ ਜੋਤਿ ਮਿਲਾਈਐ; ਸੁਰਤੀ ਸੁਰਤਿ ਸੰਜੋਗੁ ॥

jotee jot milaaeeai; suratee surat sanjog |

Sant Singh KhalsaWhen one's light merges into the Light, and one's intuitive consciousness is joined with the Intuitive Consciousness,
Manmohan SinghWhen human light blends with the Supreme Light and the union of wisdom is effaced with the universal wisdom,
Manmohan Singh (Punjabi)ਜਦ ਮਨੁਖੀ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਸਿਆਣਪ ਤੇ ਸੰਪੂਰਨ ਸਿਆਣਪ ਦਾ ਮਿਲਾਪ ਹੋ ਜਾਂਦਾ ਹੈ,
Fareedkot Teekaਸੁਰਤੀ ਜੋ ਬ੍ਰਹਮ ਕੀ ਅਭੇਦਤਾ ਕੇ ਪ੍ਰਤਿਪਾਦਕ ਵਾਕ੍ਯ ਹੈਂ, ਵਾ (ਸੁਰਤੀ) ਨਾਮ ਗ੍ਯਾਨ ਕੀ ਸੁਰਤਿ ਜਿਸ ਮੇਂ ਹੋ ਸੋ ਭਯਾ ਸੁਰਤੀ। ਭਾਵ ਏਹ ਕਿ ਗ੍ਯਾਨ ਕੇ ਧਾਰਨਹਾਰ ਗ੍ਯਾਨਵਾਨੁ ਗੁਰੂ ਜਬ ਤਿਨੋਂ ਮੇਂ (ਸੁਰਤਿ) ਸੰਜੋਗੁ ਚਿਤ ਕੀ ਬ੍ਰਿਤੀ ਲਗਾਈਏ, ਤਬ ਜੀਵ ਈਸ੍ਵਰ ਕੀ ਅਭੇਦਤਾ ਕਾ ਬੋਧ ਹੋ ਕਰ (ਜੋਤੀ) ਜੋ ਵਾਹਿਗੁਰੂ ਹੈ, ਤਿਸ ਮੇਂ ਜੀਵ ਕੀ ਜੋਤਿ ਮਿਲਾਈਤੀ ਹੈ॥
Prof. Sahib Singhਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤ ਦਾ ਮੇਲ ਕਰ ਦੇਈਏ,

ਪਦ ਅਰਥ ਜੋਤੀ = ਜੋਤਿ ਦਾ ਮਾਲਕ ਹਰੀ। ਸੁਰਤੀ = ਸੁਰਤ ਦਾ ਮਾਲਕ ਪ੍ਰਭੂ।

SikhNet (Spanish)Cuando la luz humana se funde en la Luz Suprema y la sabiduría se disuelve en la Sabiduría Universal,

ਹਿੰਸਾ ਹਉਮੈ ਗਤੁ ਗਏ; ਨਾਹੀ ਸਹਸਾ ਸੋਗੁ ॥

hinsaa haumai gat ge; naahee sahasaa sog |

Sant Singh Khalsathen one's cruel and violent instincts and egotism depart, and skepticism and sorrow are taken away.
Manmohan Singhthen mortal's killing-instinct and egotism depart and scepticism and sorrow afflict him not.
Manmohan Singh (Punjabi)ਤਾਂ ਪ੍ਰਾਣੀ ਦੀਮਾਰ ਦੇਣ ਵਾਲੀ ਖਸਲਤ ਤੇ ਹੰਗਤਾ ਦੂਰ ਹੋ ਜਾਂਦੇ ਹਨ ਅਤੇ ਸੰਦੇਹ ਤੇ ਗਮ ਉਸ ਨੂੰ ਦੁਖੀ ਨਹੀਂ ਕਰਦੇ।
Fareedkot Teekaਔਰ ਤਬ ਹਿੰਸਾ ਜੋ ਜੀਵ ਘਾਤ ਆਦਿਕ ਹੈ ਔਰ (ਹਉਮੈ) ਅਹੰਤਾ ਅਰਥਾਤ ਦੇਹ ਅਭਮਾਨ (ਮੈ) ਇਸਤ੍ਰੀ, ਪੁਤ੍ਰ ਤਥਾ ਧਨਾਦਿਕੋਂ ਕਾ ਮਮਤ੍ਵ, ਏਹ ਮੇਰਾ ਪੁਤ੍ਰ, ਏਹ ਧਨ ਹੈ, ਸੋ (ਗਤੁ ਗਏ) ਇਹ ਸਭ ਹੀ ਨਸ਼ਟ ਹੋ ਜਾਤੇ ਭਏ। ਤਿਸ ਕਾ ਪ੍ਰਕਾਰ ਏਹ ਹੈ ਕਿ ਜਬ ਤਕ ਅਪਨੇ ਸੇ ਔਰ ਕੋ ਭਿੰਨ ਮਾਨਤਾ ਹੈ, ਤਬ ਤਕ ਅਪਨੇ ਸੁਖ ਔਰੁ ਦੁਖ ਸੇ ਸੁਖੀ ਤਥਾ ਦੁਖੀ ਹੋਤਾ ਹੈ। ਜਬ ਸਰਬ ਕੋ ਅਪਨਾ ਆਪ ਸਮਝਤਾ ਹੈ ਤਬ ਐਸੇ ਬਿਚਾਰਤਾ ਹੈ ਕਿ ਜੈਸੇ ਅਪਮਾਨ ਸੇ ਮੈਂ ਦੁਖੀ ਹੋਤਾ ਹੂੰ, ਤੈਸੇ ਹੀ ਔਰ ਕੋ ਭੀ ਦੁਖ ਹੋਤਾ ਹੋਵੇਗਾ। ਐਸੇ ਜਾਨ ਕਰ ਕਿਸੀ ਕੋ ਦੁਖੁ ਨਹੀਂ ਦੇਤਾ ਹੈ। ਔਰ ਦੇਹ ਕੋ ਅਪਨੇ ਸੇ ਭਿੰਨ ਔਰ ਨਾਸਵੰਤ ਮਾਨ ਕਰ ਤਾਂ ਮੇਂ ਹੰਤਾ ਨਹੀਂ ਕਰਤਾ। ਔਰ ਇਸਤ੍ਰੀ ਪੁਤ੍ਰਾਦਿਕੋਂ ਕੋ ਭੀ ਆਗਮਾ ਪਾਈ ਸਮਝ ਕਰ ਤਿਨ ਮੇਂ ਮਮਤਾ ਨਹੀਂ ਕਰਤਾ। ਐਸੇ ਮਹਾਤਮਾ ਪੁਰਸ਼ ਕੋ ਨਾ ਕੋਈ ਸੰਸਾ ਔਰੁ ਨਾ ਕੋਈ ਸੋਗੁ ਹੈ॥
Prof. Sahib Singhਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।

ਪਦ ਅਰਥ ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ।

SikhNet (Spanish)entonces el instinto criminal y el egoísmo desaparecen, y el escepticismo y la tristeza no lo afligen más.

ਗੁਰਮੁਖਿ. ਜਿਸੁ ਹਰਿ ਮਨਿ ਵਸੈ; ਤਿਸੁ ਮੇਲੇ ਗੁਰੁ ਸੰਜੋਗੁ ॥੨॥

guramukh. jis har man vasai; tis mele gur sanjog |2|

Sant Singh KhalsaThe Lord abides within the mind of the Gurmukh, who merges in the Lord's Union, through the Guru. ||2||
Manmohan SinghThe Guru-ward, within whose mind abides the Lord, him the Guru unites with Lord's union.
Manmohan Singh (Punjabi)ਗੁਰੂ-ਪਰਵਰਦਾ, ਜਿਸ ਦੇ ਚਿੱਤ ਅੰਦਰ ਸਾਹਿਬ ਨਿਵਾਸ ਰੱਖਦਾ ਹੈ, ਉਸ ਨੂੰ ਗੁਰੂ ਜੀ ਸਾਹਿਬ ਦੇ। ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਹੇ ਮਨ! ਗੁਰੋਂ ਦ੍ਵਾਰੇ ਜਿਸ ਕੇ ਮਨ ਮੇਂ ਹਰੀ ਬਸਤਾ ਹੈ, ਤਿਸ ਸੇ ਸੰਜੋਗ ਕਰ ਕੇ ਸਭ ਸੇ (ਗੁਰੁ) ਬਡਾ ਪਰਮਾਤਮਾ ਅਪਨੇ ਸਾਥ ਮੇਲ ਲੇਤਾ ਹੈ॥੨॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ॥੨॥

ਪਦ ਅਰਥ ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ॥੨॥

SikhNet (Spanish)El Gurmukj, en cuya mente habita el Señor, a ese ser el Guru lo une con Él. (2)

ਕਾਇਆ ਕਾਮਣਿ ਜੇ ਕਰੀ; ਭੋਗੇ ਭੋਗਣਹਾਰੁ ॥

kaaeaa kaaman je karee; bhoge bhoganahaar |

Sant Singh KhalsaIf I surrender my body like a bride, the Enjoyer will enjoy me.
Manmohan SinghIf I surrender my body like a bride to the Master, the Enjoyer will enjoy me.
Manmohan Singh (Punjabi)ਜੇਕਰ ਮੈਂ ਆਪਣੀ ਦੇਹਿ ਪਤਨੀ ਦੀ ਤਰ੍ਹਾਂ ਮਾਲਕ ਦੇ ਹਵਾਲੇ ਕਰ ਦੇਵਾਂ ਤਾਂ ਰੰਗ ਮਾਨਣ ਵਾਲਾ ਮੈਨੂੰ ਮਾਣ ਲਵੇਗਾ।
Fareedkot Teekaਜੇ ਕਰ (ਕਾਇਆ) ਬੁਧੀ ਰੂਪੁ ਇਸਤ੍ਰੀ ਕੌ ਨਿਸਕਾਮਤਾ ਕਰ ਕੇ ਸ਼ੁਧ ਕਰੀਏ ਤਬ ਸਰਬ ਕੋ ਭੋਗਣਹਾਰੁ ਜੋ ਵਾਹਿਗੁਰੂ ਹੈ ਤਿਸ ਕੇ ਆਨੰਦ ਕੋ ਭੋਗਤੀ ਹੈ॥
Prof. Sahib Singhਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ।

ਪਦ ਅਰਥ ਕਾਮਣਿ = ਇਸਤ੍ਰੀ। ਕਾਇਆ = ਸਰੀਰ। ਕਰੀ = ਕਰੀਂ, ਮੈਂ ਕਰਾਂ।

SikhNet (Spanish)Si entrego mi ser, así como la novia se entrega a su amado, el Señor gozará de mí.

ਤਿਸੁ ਸਿਉ. ਨੇਹੁ ਨ ਕੀਜਈ; ਜੋ ਦੀਸੈ ਚਲਣਹਾਰੁ ॥

tis siau. nehu na keejee; jo deesai chalanahaar |

Sant Singh KhalsaDo not make love with one who is just a passing show.
Manmohan SinghMake not love with him, who appears to be but a passing-show.
Manmohan Singh (Punjabi)ਉਸ ਨਾਲ ਪਿਆਰ ਨਾਂ ਪਾ, ਜਿਹਡਾ ਕਿ ਟੁਰ-ਜਾਣ ਵਾਲਾ ਨਜ਼ਰੀ ਪੈਂਦਾ ਹੈ।
Fareedkot Teekaਤਿਨ ਕੋ ਸਰਬ ਪ੍ਰਪੰਚ ਚੱਲਣਹਾਰੁ ਦ੍ਰਿਸਟਿ ਆਵਤਾ ਹੈ, ਤਾਂ ਤੇ ਤਿਸ ਕੇ ਸਾਥ ਮੋਹੁ ਨਹੀਂ ਕਰਤੇ ਹੈਂ॥☬ਨਨੂ: ਸੰਸਾਰ ਸੇ ਤੋ ਮੋਹ ਛੋਡ ਦੀਆ ਹੈ, ਪਰੰਤੂ ਮਨ ਕਾ ਸ੍ਵਭਾਵ ਪ੍ਰੇਮ ਕਰਨੇ ਕਾ ਹੈ, ਸੋ ਕਹਾਂ ਪ੍ਰੇਮੁ ਕਰਤੇ ਹੈਂ?☬ਉੱਤਰ:
Prof. Sahib Singhਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।

ਪਦ ਅਰਥ ਨ ਕੀਜਈ = ਨਹੀਂ ਕਰਨਾ ਚਾਹੀਦਾ।

SikhNet (Spanish)No te enamores de aquello que parece ser un teatro pasajero.

ਗੁਰਮੁਖਿ ਰਵਹਿ ਸੋਹਾਗਣੀ; ਸੋ ਪ੍ਰਭੁ ਸੇਜ ਭਤਾਰੁ ॥੩॥

guramukh raveh sohaaganee; so prabh sej bhataar |3|

Sant Singh KhalsaThe Gurmukh is ravished like the pure and happy bride on the Bed of God, her Husband. ||3||
Manmohan SinghThat Lord Consort, on His couch, enjoys the virtuous and chaste brides.2
Manmohan Singh (Punjabi)ਉਹ ਸੁਆਮੀ ਕੰਤ, ਆਪਣੇ ਪਲੰਘ ਉਤੇ, ਪਵਿੱਤਰ ਤੇ ਪਾਕ-ਦਾਮਨ ਪਤਨੀਆਂ ਨੂੰ ਭੋਗਦਾ ਹੈ।
Fareedkot Teekaਸੋ ਗੁਰਮੁਖਿ ਗ੍ਯਾਨਵਾਨ ਰੂਪੁ ਸੁਹਾਗਣੀਆਂ ਪ੍ਰਭੂ ਭਰਤਾ ਕੋ ਅੰਤਹਕਰਨ ਮੇਂ ਸਾਖੀ ਰੂਪੁ ਜਾਨ ਕਰ ਰਾਵਤੀ ਹੈਂ, ਭਾਵ ਏਹ ਕਿ ਤਿਸ ਕੇ ਅਨੰਦ ਮੇਂ ਮਗਨ ਰਹਿਤੀ ਹੈਂ॥੩॥
Prof. Sahib Singhਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ॥੩॥

ਪਦ ਅਰਥ ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸੇਜ ਭਤਾਰੁ = (ਹਿਰਦਾ-) ਸੇਜ ਦਾ ਪਤੀ॥੩॥

SikhNet (Spanish)Ese Señor Consorte, goza en su aposento de las Novias castas y virtuosas. (3)

Open this shabad (15 lines, Angs 21-22) →

Ang 21 of 1430