ੴ

ਸਿੱਖਬਾਣੀ · SikhBani

ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥

ehu mano moorakh lobheea lobhe lagaa luobhaan
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 21 · 15 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਏਹੁ ਮਨੋ ਮੂਰਖੁ ਲੋਭੀਆ; ਲੋਭੇ ਲਗਾ ਲੋੁਭਾਨੁ ॥

ehu mano moorakh lobheea; lobhe lagaa luobhaan |

Sant Singh KhalsaThis foolish mind is greedy; through greed, it becomes even more attached to greed.
Manmohan SinghThis foolish and greedy mind is attached with and lured by greed.
Manmohan Singh (Punjabi)ਇਹ ਬੇਵਕੂਫ਼ ਤੇ ਲਾਲਚੀ ਜਿੰਦੜੀ ਲਾਲਚ ਨਾਲ ਜੁੜੀ ਅਤੇ ਉਸ ਦੀ ਬਹਿਕਾਈ ਹੋਈ ਹੈ।
Fareedkot Teekaਹੇ ਭਾਈ! ਏਹੁ ਮਨੁ ਮੂਰਖ ਲੋਭੀ ਹੈ, ਇਸੀ ਵਾਸਤੇ (ਲੋਭਾਨੁ) ਪਦਾਰਥੋਂ ਕੇ ਲੋਭ ਮੇਂ ਲਗ ਰਹਾ ਹੈ॥
Prof. Sahib Singhਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਲੋਭੇ = ਲੋਭ ਵਿਚ ਹੀ। ਮਨੋ = ਮਨੁ। ਲਭਾਨੁ = {ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਭਾਨੁ' ਹੈ, ਪਰ ਇਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ (ੋ) ਦੇ ਥਾਂ (ੁ) ਵਰਤ ਕੇ 'ਲੁਭਾਨੁ' ਪੜ੍ਹਨਾ ਹੈ}।

SikhNet (Spanish)Esta Alma tonta y llena de avaricia, vive apegada a un engaño terrible.

ਸਬਦਿ ਨ ਭੀਜੈ. ਸਾਕਤਾ; ਦੁਰਮਤਿ ਆਵਨੁ ਜਾਨੁ ॥

sabad na bheejai. saakataa; duramat aavan jaan |

Sant Singh KhalsaThe evil-minded shaaktas, the faithless cynics, are not attuned to the Shabad; they come and go in reincarnation.
Manmohan SinghBeing materialist and of evil intellect, it drenches not in God's Name and continues coming and going.
Manmohan Singh (Punjabi)ਮਾਦਾ-ਪ੍ਰਸਤ ਅਤੇ ਮੰਦ-ਅਕਲ ਹੋਣ ਕਰਕੇ ਇਹ ਹਰੀ ਨਾਮ ਅੰਦਰ ਨਹੀਂ ਭਿਜਦੀ ਅਤੇ ਆਉਂਦੀਂ ਤੇ ਜਾਂਦੀ ਰਹਿੰਦੀ ਹੈ।
Fareedkot Teeka(ਸਾਕਤਾ) ਬੇਮੁਖ ਵਾ ਕਠੋਰ ਗੁਰ ਸਬਦਿ ਮੇਂ ਭੀਜਤਾ ਨਹੀਂ ਹੈ, ਭਾਵ ਏਹਿ ਕਿ ਸਨਿਗਧ ਨਹੀਂ ਹੋਤਾ ਵਾ ਪਤਿਆਵਤਾ ਨਹੀਂ ਹੈ। (ਦੁਰਮਤਿ) ਖੋਟੀ ਮਤਿ ਕਰ ਕੇ ਆਵਨ ਜਾਨ ਕਿਯਾ ਜਨਮੁ ਮਰਨੁ ਹੀ ਬਨਾ ਰਹਿਤਾ ਹੈ। ਭਾਵ ਏਹਿ ਕਿ ਜਬ ਤਕ ਗੁਰ ਸਬਦ ਮੇਂ ਨਿਸਚਾ ਨਹੀਂ ਹੋਵੈਗਾ ਕਬੀ ਆਵਾਗਮਨੁ ਨਹੀਂ ਮਿਟੇਗਾ॥
Prof. Sahib Singhਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ। ਨ ਭੀਜੈ = ਪਤੀਜਦਾ ਨਹੀਂ। ਸਾਕਤਾ = ਮਾਇਆ-ਵੇੜ੍ਹਿਆ। ਦੁਰਮਤਿ = ਭੈੜੀ ਮਤਿ ਦੇ ਕਾਰਨ। ਆਵਨੁ ਜਾਨੁ = ਜਨਮ ਮਰਨ ਦਾ ਗੇੜ।

SikhNet (Spanish)Siendo materialista y de mente malvada no pronuncia el Nombre de Dios, y continúa yendo y viniendo.

ਸਾਧੂ ਸਤਗੁਰੁ ਜੇ ਮਿਲੈ; ਤਾ ਪਾਈਐ ਗੁਣੀ ਨਿਧਾਨੁ ॥੧॥

saadhoo satagur je milai; taa paaeeai gunee nidhaan |1|

Sant Singh KhalsaOne who meets with the Holy True Guru finds the Treasure of Excellence. ||1||
Manmohan SinghIf man meets the Saintly True Guru, then, does he find (God) the treasure of excellences.
Manmohan Singh (Punjabi)ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ।
Fareedkot Teekaਤਾਂ ਤੇ ਸਾਧਨ ਸੰਪੰਨ ਹੂਏ ਕੋ ਜੇ ਕਰ ਸਤਿਗੁਰੂ ਮਿਲਿ ਜਾਵੇਂ, ਤਬ ਗੁਣੀ ਨਿਧਾਨੁ ਵਾਹਿਗੁਰੂ ਕੋ ਪਾਈਤਾ ਹੈ॥੧॥
Prof. Sahib Singhਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ॥੧॥

ਪਦ ਅਰਥ ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ॥੧॥

SikhNet (Spanish)Si el hombre conoce al Santo y Verdadero Guru, entonces él encuentra a Dios, el Tesoro de Excelencias. (1)

ਮਨ ਰੇ; ਹਉਮੈ ਛੋਡਿ ਗੁਮਾਨੁ ॥

man re; haumai chhodd gumaan |

Sant Singh KhalsaO mind, renounce your egotistical pride.
Manmohan SinghO (my) mind! renounce self-worship and self-conceit.
Manmohan Singh (Punjabi)ਹੈ (ਮੇਰੇ) ਮਨ! ਸਵੈ-ਪੂਜਾ ਤੇ ਸਵੈ-ਹੰਗਤਾ ਨੂੰ ਤਿਆਗ ਦੇ।
Fareedkot Teekaਹੇ ਭਾਈ! ਮਨ ਤੇ ਹੰਤਾ ਮਮਤਾ ਔਰ ਇੰਦ੍ਰਯੋਂ ਕਾ ਮਾਨੁ ਤ੍ਯਾਗ ਦੇਹੁ॥
Prof. Sahib Singhਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,
SikhNet (Spanish)Oh hombre, abandona la práctica tonta de adularte y de alabarte a ti mismo.

ਹਰਿ ਗੁਰੁ ਸਰਵਰੁ ਸੇਵਿ ਤੂ; ਪਾਵਹਿ ਦਰਗਹ ਮਾਨੁ ॥੧॥ ਰਹਾਉ ॥

har gur saravar sev too; paaveh daragah maan |1| rahaau |

Sant Singh KhalsaServe the Lord, the Guru, the Sacred Pool, and you shall be honored in the Court of the Lord. ||1||Pause||
Manmohan SinghServe thou God-model Guru an ocean of piety, so that thou mayest obtain honour in His Court. Pause.
Manmohan Singh (Punjabi)ਤੂੰ ਪਵਿੱਤਰਤਾ ਦੇ ਸਮੁੰਦਰ ਰੱਬ-ਰੂਪ ਗੁਰਾਂ ਦੀ ਟਹਿਲ ਕਮਾ, ਤਾਂ ਜੋ ਤੂੰ ਉਸ ਦੇ ਦਰਬਾਰ ਅੰਦਰ ਇਜ਼ਤ ਪਾਵੇ। ਠਹਿਰਾਉ।
Fareedkot Teekaਔਰੁ ਹਰੀ ਸ੍ਵਰੂਪ ਜਾਨ ਕੇ ਗੁਰੂ ਜੋ ਸਰਬ ਸੁਖੋਂ ਕੇ (ਸਰਵਰੁ) ਸਮੁੰਦ੍ਰ ਹੈਂ ਤਿਨ ਕੋ ਸੇਵਨ ਕਰੁ, ਕ੍ਯੋਂਕਿ ਤਿਸ ਕਰ ਤੂੰ (ਦਰਗਹਿ) ਪਰਲੋਕ ਮੇਂ (ਮਾਨੁ) ਆਦਰੁ ਕੋ ਪ੍ਰਾਪਤਿ ਹੋਵੈਂਗਾ॥੧॥ ਰਹਾਉ ॥
Prof. Sahib Singhਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੧॥ ਰਹਾਉ ॥

ਪਦ ਅਰਥ ਸਰਵਰੁ = ਸ੍ਰੇਸ਼ਟ ਤਾਲਾਬ॥੧॥ਰਹਾਉ॥

SikhNet (Spanish)Sirve al Dios Guru que es el Océano de Piedad para que así puedas obtener Honor en Su Corte. (1-Pausa)

ਰਾਮ ਨਾਮੁ ਜਪਿ ਦਿਨਸੁ ਰਾਤਿ; ਗੁਰਮੁਖਿ ਹਰਿ ਧਨੁ ਜਾਨੁ ॥

raam naam jap dinas raat; guramukh har dhan jaan |

Sant Singh KhalsaChant the Name of the Lord day and night; become Gurmukh, and know the Wealth of the Lord.
Manmohan SinghMeditate on God God's Name day and night and by Guru's grace deem God's Name thy treasure.
Manmohan Singh (Punjabi)ਦਿਨ ਰੈਣ ਹਰੀ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਨਾਮ ਨੂੰ ਆਪਣੀ ਦੌਲਤ ਮਨ।
Fareedkot Teekaਗੁਰੋਂ ਦ੍ਵਾਰੇ ਰਾਮ ਨਾਮੁ ਕੋ ਦਿਨ ਰਾਤ੍ਰੀ ਜਪਤਾ ਰਹੁ ਔਰੁ ਹਰੀ ਨਾਮੁ ਹੀ ਪ੍ਰਲੋਕ ਕਾ ਧਨੁ ਹੈ, ਐਸੇ ਨਿਸਚੈ ਕਰ ਕੇ ਤੂੰ ਜਾਣੁ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਸਾਂਝ ਪਾ।

SikhNet (Spanish)Medita en el Nombre de Dios día y noche, y por la Gracia del Guru, considera el Nombre de Dios tu Verdadera Riqueza.

ਸਭਿ ਸੁਖ ਹਰਿ ਰਸ ਭੋਗਣੇ; ਸੰਤ ਸਭਾ ਮਿਲਿ ਗਿਆਨੁ ॥

sabh sukh har ras bhogane; sant sabhaa mil giaan |

Sant Singh KhalsaAll comforts and peace, and the Essence of the Lord, are enjoyed by acquiring spiritual wisdom in the Society of the Saints.
Manmohan SinghBy meeting the society of saints thou shalt acquire Divine Knowledge and enjoy all comforts and God's elixir.
Manmohan Singh (Punjabi)ਸਾਧ ਸੰਗਤ ਅੰਦਰ ਜੁੜਨ ਦੁਆਰਾ ਤੂੰ ਬ੍ਰਹਮ-ਗਿਆਨ ਪਰਾਪਤ ਕਰ ਲਵੇਗਾ ਅਤੇ ਸਾਰੇ ਆਰਾਮ ਤੇ ਵਾਹਿਗੁਰੂ ਦੇ ਅੰਮਿਤ ਨੂੰ ਮਾਣੇਗਾ।
Fareedkot Teekaਸੰਪੂਰਨ ਸੁਖ ਹਰੀ ਰਸ ਕੇ ਭੋਗਨੇ ਕੇ ਅੰਤਰ ਹੀ ਆ ਜਾਤੇ ਹੈਂ, ਪ੍ਰੰਤੂ ਤਿਸ ਕਾ ਗ੍ਯਾਨੁ ਸੰਤੋਂ ਕੀ ਸਭਾ ਸੇ ਮਿਲ ਨੇ ਕਰ ਹੋਤਾ ਹੈ॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।

ਪਦ ਅਰਥ ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ।

SikhNet (Spanish)Uniéndote a la Saad Sangat, la Sociedad de los Santos,

ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ; ਸਤਗੁਰਿ ਦੀਆ ਨਾਮੁ ॥੨॥

nit ahinis har prabh seviaa; satagur deea naam |2|

Sant Singh KhalsaDay and night, continually serve the Lord God; the True Guru has given the Naam. ||2||
Manmohan SinghHe, whom the True Guru has given the Name, ever serves Lord God day and night.
Manmohan Singh (Punjabi)ਜਿਸ ਨੂੰ ਸੱਚੇ ਗੁਰਾਂ ਨੇ ਨਾਮ ਦਿੱਤਾ ਹੈ, ਉਹ ਦਿਨ ਰਾਤ ਹਮੇਸ਼ਾਂ ਵਾਹਿਗੁਰੂ ਸੁਆਮੀ ਦੀ ਟਹਿਲ ਕਮਾਉਂਦਾ ਹੈ।
Fareedkot Teekaਜਿਨੋ ਕੋ ਸੰਤ ਸਭਾ ਮੇਂ ਸਤਿਗੁਰੋਂ ਨੇ ਨਾਮੁ ਦੀਆ ਹੈ, ਸੋ ਹਰਿ ਪ੍ਰਭੂ ਜੋ (ਨਿਤਿ) ਤ੍ਰੈਕਾਲ ਅਬਾਧਿ ਸਰੂਪੁ ਹੈ, ਤਿਨੋ ਨੇ ਤਿਸ ਕੋ ਸੇਵਨ ਕੀਆ ਹੈ॥੨॥
Prof. Sahib Singh(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ॥੨॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ॥੨॥

SikhNet (Spanish)lograrás el Divino Conocimiento, podrás gozar de todas las comodidades y del Elixir de Dios. Aquél a quien el Guru Verdadero le ha dado el Nombre, se dedica a servir al Señor Dios de día y de noche.

ਕੂਕਰ ਕੂੜੁ ਕਮਾਈਐ; ਗੁਰ. ਨਿੰਦਾ ਪਚੈ ਪਚਾਨੁ ॥

kookar koorr kamaaeeai; gur. nindaa pachai pachaan |

Sant Singh KhalsaThose who practice falsehood are dogs; those who slander the Guru shall burn in their own fire.
Manmohan SinghHe, who practices falsehood is like a dog and burns in the fire of slandering the Guru.
Manmohan Singh (Punjabi)ਜੋ ਝੁਠ ਦੀ ਕਿਰਤ ਕਰਦਾ ਹੈ ਉਹ ਕੁੱਤੇ ਦੀ ਮਾਨਿੰਦ ਹੈ ਅਤੇ ਗੁਰਾਂ ਦੀ ਬਦਖੋਈ ਕਰਨ ਦੀ ਅੱਗ ਵਿੱਚ ਸੜਦਾ ਹੈ।
Fareedkot Teekaਔਰ ਜੋ ਮਨਮੁਖ ਰੂਪੀ (ਕੂਕਰ) ਕੁੱਤੇ ਹੈਂ, ਸੋ ਕੂੜੇ ਕਰਮ ਕਮਾਵਤੇ ਹੈਂ, ਔਰ ਗੁਰ ਨਿੰਦਾ ਮੇਂ (ਪਚੈ) ਖਚਤ ਹੋ ਰਹੇ ਹੈਂ ਵਾ ਪਚੇ ਸੜੇ ਹੈਂ, ਪੁਨਃ ਔਰੋਂ ਕੋ ਭੀ ਗੁਰੁ ਨਿੰਦਾ ਮੇਂ ਪਚਾਵਤੇ ਹੈਂ; ਵਾ ਗੁਰਨਿੰਦਾ ਜੋ ਕਰਤੇ ਹੈਂ, ਸੋ (ਪਚੈ) ਸੜੇਂਗੇ (ਪਚਾਨ) ਪਚਾਉਨੇ ਕੇ ਘਰ ਨਰਕ ਮੇਂ, ਭਾਵ ਏਹਿ ਕਿ ਵਹੁ ਨਰਕ ਕੀ ਅਗਨੀ ਮੇਂ ਜਲੇਂਗੇ॥
Prof. Sahib Singhਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ।

ਪਦ ਅਰਥ ਕੂਕਰ = ਕੁੱਤੇ। ਪਚੈ = ਖ਼ੁਆਰ ਹੁੰਦਾ ਹੈ। ਪਚੈ ਪਚਾਨੁ = ਹਰ ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਪਚਦਾ ਹੀ ਪਚਦਾ ਹੈ।

SikhNet (Spanish)El que practica la falsedad es como un animal y se consume en el fuego de la envidia que se da cuando uno calumnia al Guru. (2)

ਭਰਮੇ ਭੂਲਾ. ਦੁਖੁ ਘਣੋ; ਜਮੁ. ਮਾਰਿ ਕਰੈ ਖੁਲਹਾਨੁ ॥

bharame bhoolaa. dukh ghano; jam. maar karai khulahaan |

Sant Singh KhalsaThey wander lost and confused, deceived by doubt, suffering in terrible pain. The Messenger of Death shall beat them to a pulp.
Manmohan SinghHe goes astray in doubt and suffers great agony. Death's myrmidon beats him to pulp.
Manmohan Singh (Punjabi)ਉਹ ਵਹਿਮ ਅੰਦਰ ਭੰਬਲਭੂਸੇ ਖਾਂਦਾ ਹੈ ਅਤੇ ਬਹੁਤ ਕਸ਼ਟ ਉਠਾਉਂਦਾ ਹੈ। ਮੌਤ ਦੇ ਫ਼ਰਿਸ਼ਤੇ ਉਸ ਨੂੰ ਕੁਟ ਕੇ ਪੀਪੂ ਬਣਾ ਦਿੰਦੇ ਹਨ।
Fareedkot Teekaਭ੍ਰਮ ਕਰ ਕੇ ਭੂਲਾ ਹੂਆ (ਘਣੋ) ਬਹੁਤੁ ਦੁਖੁ ਪਾਵਤਾ ਹੈ, ਜਮੁ (ਖੁਲ) ਨਿਸੰਕ ਹੋ ਕਰ ਤਿਸੁ ਖਲ ਕੀ ਹਾਨੀ ਕਰਤਾ ਹੈ॥
Prof. Sahib Singhਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ।

ਪਦ ਅਰਥ ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ।

SikhNet (Spanish)Él se pierde en la duda y sufre de gran agonía. El mensajero de la muerte lo devasta.

ਮਨਮੁਖਿ. ਸੁਖੁ ਨ ਪਾਈਐ; ਗੁਰਮੁਖਿ ਸੁਖੁ ਸੁਭਾਨੁ ॥੩॥

manamukh. sukh na paaeeai; guramukh sukh subhaan |3|

Sant Singh KhalsaThe self-willed manmukhs find no peace, while the Gurmukhs are wondrously joyful. ||3||
Manmohan SinghAn apostate procures not peace. One resigned to Guru's will is wonderfully joyous.
Manmohan Singh (Punjabi)ਅਧਰਮੀ ਆਰਾਮ ਨਹੀਂ ਪਾਉਂਦਾ। ਗੁਰੂ ਅਨੁਸਾਰੀ ਅਦਭੁਤ ਤੌਰ ਤੇ ਪ੍ਰਸੰਨ ਹੈ।
Fareedkot Teekaਮਨਮੁਖਤਾ ਕਰ ਕੇ ਕਬੀ ਆਤਮ ਸੁਖੁ ਪ੍ਰਾਪਤਿ ਨਹੀਂ ਹੋਤਾ। ਔਰ ਜੋ ਗੁਰਮੁਖਿ ਹੈਂ ਤਿਨ ਕੋ (ਸੁਭਾਨੁ) ਅਸਚਰਜ ਸੁਖ ਵਾ ਜੋ (ਭਾਨੁ) ਸੂਰਜ ਵਤ ਪ੍ਰਕਾਸ ਰੂਪੁ ਗ੍ਯਾਨੁ ਤਿਸ ਕਰ ਆਤਮ ਸੁਖੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥

ਪਦ ਅਰਥ ਸੁਭਾਨੁ = ਸੁਬਹਾਨ, ਅਚਰਜ॥੩॥

SikhNet (Spanish)Ese apóstata no se procura la Paz. El que se rinde a la Voluntad del Guru alcanza un Gozo increíble

ਐਥੈ ਧੰਧੁ ਪਿਟਾਈਐ; ਸਚੁ ਲਿਖਤੁ ਪਰਵਾਨੁ ॥

aithai dhandh pittaaeeai; sach likhat paravaan |

Sant Singh KhalsaIn this world, people are engrossed in false pursuits, but in the world hereafter, only the account of your true actions is accepted.
Manmohan SinghHere man is engrossed in false pursuits (but there) the writ of true actions is acceptable.
Manmohan Singh (Punjabi)ਏਥੇ ਆਦਮੀ ਕੂੜੇ ਵਿਹਾਰਾਂ ਅੰਦਰ ਗਲਤਾਨ ਹੈ (ਪਰ ਉਥੇ) ਸੱਚੇ ਅਮਲਾਂ ਦੀ ਲਿਖਤਾਕਾਰ ਕਬੂਲ ਹੁੰਦੀ ਹੈ।
Fareedkot Teekaਮਨਮੁਖੋਂ ਕੋ ਇਸ ਲੋਕ ਮੇਂ ਤੋ ਧੰਧੁ ਜਗਤ ਬਿਵਹਾਰੋਂ ਮੇਂ (ਪਿਟਾਈਐ) ਖਪਾਈਤਾ ਹੈ, ਕ੍ਯੋਂਕਿ (ਸਚੁ ਲਿਖਤੁ) ਜੋ ਸਚੇ ਨੇ ਲੇਖੁ ਲਿਖਿ ਦੀਆ ਹੈ, ਸੋ ਅਮੇਟ ਹੈ, ਯਾਂ ਤੇ ਸੋ ਪਰਵਾਨੁ ਹੂਆ ਹੈ॥
Prof. Sahib Singh(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ।

ਪਦ ਅਰਥ ਐਥੈ = ਇਸ ਲੋਕ ਵਿਚ, ਇਸ ਜਨਮ ਵਿਚ। ਧੰਧੁ = ਜੰਜਾਲ। ਧੰਧੁ ਪਿਟਾਈਐ = ਦੁਨੀਆ ਦੇ ਜੰਜਾਲਾਂ ਵਿਚ ਹੀ ਖਚਿਤ ਰਹੀਦਾ ਹੈ।

SikhNet (Spanish)Aquí el hombre vive involucrado persiguiendo valores falsos, pero en el otro mundo sólo se aprueban los actos de verdad. (3)

ਹਰਿ ਸਜਣੁ ਗੁਰੁ ਸੇਵਦਾ; ਗੁਰ ਕਰਣੀ ਪਰਧਾਨੁ ॥

har sajan gur sevadaa; gur karanee paradhaan |

Sant Singh KhalsaThe Guru serves the Lord, His Intimate Friend. The Guru's actions are supremely exalted.
Manmohan SinghThe Guru serves God, his intimate, and Guru's actions are the most exalted.
Manmohan Singh (Punjabi)ਗੁਰੂ, ਆਪਣੇ ਯਾਰ, ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਗੁਰੂ ਦੇ ਅਮਲ ਪਰਮ ਉਤਕ੍ਰਿਸ਼ਟ ਹਨ।
Fareedkot Teekaਔਰ ਜੋ ਗੁਰਮੁਖ ਹੈਂ, ਸੋ ਹਰੀ ਰੂਪ ਗੁਰ ਸੱਜਨ ਕੋ ਸੇਵਤਾ ਹੈ, ਵਾ ਹਰੀ ਕਾ ਸਜਨੁ ਜੋ ਗੁਰੂ ਹੈ ਤਿਸ ਕੋ ਸੇਵਤਾ ਹੈ, ਤਿਸ ਕੀ ਜੋ ਬੰਦਗੀ ਕਰਨੀ ਹੈ, ਸੋ (ਗੁਰ) ਬਡੀ ਹੈ, ਅਰੁ ਸੋਈ ਪੁਰਸੁ ਸੰਤੋਂ ਮੇਂ (ਪਰਧਾਨੁ) ਮੁੱਖੁ ਹੈ॥
Prof. Sahib Singhਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।

ਪਦ ਅਰਥ ਗੁਰ ਕਰਣੀ = ਗੁਰੂ ਵਾਲੀ ਕਾਰ। ਪਰਧਾਨੁ = ਸ੍ਰੇਸ਼ਟ।

SikhNet (Spanish)El Guru sirve a Dios, su más Íntimo, y las acciones del Guru son las más exaltadas.

ਨਾਨਕ ਨਾਮੁ. ਨ ਵੀਸਰੈ; ਕਰਮਿ ਸਚੈ ਨੀਸਾਣੁ ॥੪॥੧੯॥

naanak naam. na veesarai; karam sachai neesaan |4|19|

Sant Singh KhalsaO Nanak, never forget the Naam, the Name of the Lord; the True Lord shall bless you with His Mark of Grace. ||4||19||
Manmohan SinghNanak, he forgets not God's Name and he bears the mark of the True Lord's grace.
Manmohan Singh (Punjabi)ਨਾਨਕ, ਉਹ ਹਰੀ ਨਾਮ ਨੂੰ ਨਹੀਂ ਭੁਲਦਾ ਅਤੇ ਉਸ ਉਤੇ ਸੱਚੇ ਸੁਆਮੀ ਦੀ ਰਹਿਮਤ ਦਾ ਚਿੰਨ੍ਹ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਨਾਮੁ ਕਬੀ ਨਹੀਂ ਬਿਸਰਤਾ ਹੈ, ਜਿਸ ਕੇ ਸਚੇ ਵਾਹਿਗੁਰੂ ਕੀ ਕ੍ਰਿਪਾ ਕਾ (ਨੀਸਾਨੁ) ਅਰਥਾਤ ਪ੍ਰੇਮ ਰੂਪ ਚਿਨੁ ਹੈ॥੪॥੧੯॥☬ਸੋ ਕੈਸਾ ਪ੍ਰੇਮੁ ਹੈ?☬ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ॥੪॥੧੯॥

ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਕਰਮਿ ਸਚੈ = ਸਦਾ-ਥਿਰ ਪ੍ਰਭੂ ਦੀ ਮਿਹਰ ਨਾਲ। ਨੀਸਾਣੁ = ਪਰਵਾਨਾ, ਲੇਖ॥੪॥

SikhNet (Spanish)Dice Nanak, Él no se olvida del Nombre de Dios y así porta la Marca de Gracia del Señor Verdadero. (4-19)
Answers quote the Granth verbatim with Ang citations. AI commentary is not Gurbani and not a religious ruling.