ਬਿਲਾਵਲੁ ॥
bilaaval | Ang 855
Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal
ਗ੍ਰਿਹੁ ਤਜਿ. ਬਨ ਖੰਡ ਜਾਈਐ; ਚੁਨਿ ਖਾਈਐ ਕੰਦਾ ॥
grihu taj. ban khandd jaaeeai; chun khaaeeai kandaa | Ang 855
Sant Singh KhalsaAbandoning his household, he may go to the forest, and live by eating roots;
Manmohan SinghAbandoning my home, though I may repair to the forest region and pick up tubers to live on;
Manmohan Singh (Punjabi)ਆਪਣਾ ਘਰ ਛੱਡ ਕੇ ਭਾਵੇਂ ਮੈਂ ਜੰਗਲ ਦੇ ਖਿੱਤੇ ਵਿੱਚ ਚਲਿਆ ਜਾਵਾਂ ਅਤੇ ਫਲ ਫੁਲ ਚੁਗ ਕੇ ਖਾਵਾਂ,
Fareedkot Teekaਘਰ ਕੋ ਤਿਆਗ ਕੇ ਜੇਕਰ ਬਨ ਕੇ ਭਾਗ ਮੇਂ ਚਲੇ ਜਾਈਏ ਔਰ ਤਹਾਂ (ਕੰਦਾ) ਬ੍ਰਿਛੋਂ ਕੇ ਫਲੋਂ ਕੋ ਵਾ ਜੋ ਜਿਮੀ ਵਿਚੋਂ ਨਿਕਲੇ ਸੋ ਕੰਦ ਕਹਾਵਤਾ ਹੈ ਚੁਣ ਕਰ ਖਾਈਏ॥
Prof. Sahib Singhਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ,ਪਦ ਅਰਥ ਗ੍ਰਿਹੁ = ਘਰ, ਗ੍ਰਿਹਸਤ। ਤਜਿ = ਤਿਆਗ ਕੇ। ਬਨਖੰਡ = ਜੰਗਲਾਂ ਵਿਚ। ਕੰਦਾ = ਗਾਜਰ ਆਦਿਕ ਧਰਤੀ ਵਿਚ ਉੱਗਣ ਵਾਲੀਆਂ ਚੀਜ਼ਾਂ।
SikhNet (Spanish)Uno abandona su hogar y se va al bosque para comer raíces y hierbas;
ਅਜਹੁ ਬਿਕਾਰ. ਨ ਛੋਡਈ; ਪਾਪੀ ਮਨੁ ਮੰਦਾ ॥੧॥
ajahu bikaar. na chhoddee; paapee man mandaa |1| Ang 855
Sant Singh Khalsabut even so, his sinful, evil mind does not renounce corruption. ||1||
Manmohan Singheven then my sinful and evil mind forsakes not misdeeds.
Manmohan Singh (Punjabi)ਤਦ ਭੀ ਮੇਰਾ ਗੁਨਾਹਗਾਰ ਅਤੇ ਦੁਸ਼ਟ ਮਨੂਆ ਕੁਕਰਮਾਂ ਨੂੰ ਨਹੀਂ ਤਿਆਗਦਾ।
Fareedkot Teekaਪਰੰਤੂ ਹੇ ਵਾਹਿਗੁਰੂ! ਐਸੇ ਕਰਨੇ ਸੇ ਅਜੇ ਭੀ ਮੇਰਾ ਪਾਪੀ ਮਨੁ ਮੰਦ ਵਿਕਾਰੋਂ ਕੋ ਨਹੀਂ ਛੋਡਤਾ ਹੈ॥੧॥
Prof. Sahib Singhਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ ॥੧॥ਪਦ ਅਰਥ ਅਜਹੁ = ਅਜੇ ਭੀ, ਫਿਰ ਭੀ ॥੧॥
SikhNet (Spanish)sin embargo, no abandona la maldad. Así de viciosa es nuestra mente. (1)
ਕਿਉ ਛੂਟਉ ਕੈਸੇ ਤਰਉ; ਭਵਜਲ ਨਿਧਿ ਭਾਰੀ ॥
kiau chhoottau kaise trau; bhavajal nidh bhaaree | Ang 855
Sant Singh KhalsaHow can anyone be saved? How can anyone cross over the terrifying world-ocean?
Manmohan SinghHow can I be saved? How can I cross the great and terrible world ocean, the treasure of water?
Manmohan Singh (Punjabi)ਮੈਂ ਕਿਸ ਤਰ੍ਹਾਂ ਬੰਦਖਲਾਸੀ ਹੋ ਸਕਦਾ ਹਾਂ? ਮੈਂ ਕਿਸ ਤਰ੍ਹਾਂ ਵੱਡੇ ਅਤੇ ਭਿਆਨਕ ਸੰਸਾਰ ਸਮੁੰਦਰ, ਪਾਣੀ ਦੇ ਖਜਾਨੇ ਤੋਂ ਪਾਰ ਹੋ ਸਕਦਾ ਹਾਂ?
Fareedkot Teekaਕਿਸ ਪ੍ਰਕਾਰ ਜਨਮ ਮਰਨ ਤੇ ਮੈਂ ਛੂਟੋਂ ਔਰ ਕਿਸ ਪ੍ਰਕਾਰ ਸੰਸਾਰ ਰੂਪੀ ਭਉਜਲ ਕੋ ਤਰ ਜਾਵਉ॥
Prof. Sahib Singhਹੇ ਪ੍ਰਭੂ! ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?ਪਦ ਅਰਥ ਕਿਉ ਛੂਟਉ = ਮੈਂ ਕਿਵੇਂ (ਇਹਨਾਂ ਵਿਕਾਰਾਂ ਤੋਂ) ਬਚ ਸਕਦਾ ਹਾਂ? ਭਵ = ਸੰਸਾਰ। ਜਲ ਨਿਧਿ = ਸਮੁੰਦਰ।
SikhNet (Spanish)¿Cómo puedo ser liberado y nadar a través?, pues el mar de la existencia es áspero y feroz.
ਰਾਖੁ ਰਾਖੁ ਮੇਰੇ ਬੀਠੁਲਾ; ਜਨੁ ਸਰਨਿ ਤੁਮੑਾਰੀ ॥੧॥ ਰਹਾਉ ॥
raakh raakh mere beetthulaa; jan saran tumaaree |1| rahaau | Ang 855
Sant Singh KhalsaSave me, save me, O my Lord! Your humble servant seeks Your Sanctuary. ||1||Pause||
Manmohan SinghPreserve me, preserve me, O my Lord, I, Thine slave, have sought Thy refuge. Pause.
Manmohan Singh (Punjabi)ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਪ੍ਰਭੂ! ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਠਹਿਰਾਉ।
Fareedkot Teekaਤਾਂ ਤੇ ਹੇ ਮੇਰੇ (ਬੀਠੁਲਾ) ਸ੍ਵਾਮੀ! ਮੁਝ ਕੋ ਇਨ ਸੇ ਮਨ ਤਨ ਕਰ ਰਾਖ ਲੇਵੋ। ਕਿਉਂਕਿ ਮੈਂ ਦਾਸ ਆਪ ਕਾ (ਜਨੁ) ਦਾਸ ਤੁਮਾਰੀ ਸਰਨ ਪੜਾ ਹੂੰ॥੧॥ ਰਹਾਉ ॥
Prof. Sahib Singhਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ ॥੧॥ ਰਹਾਉ ॥ਪਦ ਅਰਥ ਬੀਠੁਲਾ = ਹੇ ਬੀਠਲ! ਹੇ ਪ੍ਰਭੂ! {Skt. विष्ठल = one that is far away. ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਿ-ਪਰੇ ਹੈ। ਸਥਲ = ਟਿਕਿਆ ਹੋਇਆ। ਵਿ = ਸਥਲ, ਵਿਸ਼ਠਲ, ਬੀਠਲ = ਜੋ ਮਾਇਆ ਤੋਂ ਦੂਰ ਪਰੇ ਹੈ}। ਨੋਟ: ਇਹ ਲਫ਼ਜ਼ ਸਿਰਫ਼ ਨਾਮਦੇਵ ਜੀ ਨੇ ਹੀ ਨਹੀਂ ਵਰਤਿਆ, ਕਬੀਰ ਜੀ ਭੀ ਵਰਤਦੇ ਹਨ ਤੇ ਸਤਿਗੁਰੂ ਜੀ ਨੇ ਭੀ ਕਈ ਥਾਂ ਵਰਤਿਆ ਹੈ। ਇਸ ਦੇ ਅਧਾਰ ਤੇ ਨਾਮਦੇਵ ਜੀ ਨੂੰ ਬੀਠਲ ਦੀ ਕਿਸੇ ਮੂਰਤੀ ਦਾ ਪੁਜਾਰੀ ਸਮਝਣਾ ਭੁੱਲ ਹੈ ॥੧॥ ਰਹਾਉ ॥
SikhNet (Spanish)Oh Dios, sólo Tú me puedes salvar; por eso he buscado Tu Santuario. (1-Pausa)
ਬਿਖੈ ਬਿਖੈ ਕੀ ਬਾਸਨਾ; ਤਜੀਅ. ਨਹ ਜਾਈ ॥
bikhai bikhai kee baasanaa; tajeea. neh jaaee | Ang 855
Sant Singh KhalsaI cannot escape my desire for sin and corruption.
Manmohan SinghI can leave not the desire to commit the mortal sins.
Manmohan Singh (Punjabi)ਮੈਂ ਪ੍ਰਾਣਨਾਸਿਕ ਪਾਪਾਂ ਨੂੰ ਕਮਾਉਣ ਦੀ ਖਾਹਿਸ਼ ਨੂੰ ਛੱਡ ਨਹੀਂ ਸਕਦਾ।
Fareedkot Teekaਭਿੰਨ ਭਿੰਨ ਵਿਸਿਓਂ ਕੀਆਂ ਜੋ ਵਾਸ਼ਨਾਂ ਹੈਂ, ਸੋ ਮਨ ਸੇ ਤਿਆਗੀਆਂ ਨਹੀਂ ਜਾਤੀਆਂ॥
Prof. Sahib Singhਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ।ਪਦ ਅਰਥ ਬਿਖੈ ਬਿਖੈ ਕੀ = ਕਈ ਕਿਸਮਾਂ ਦੇ ਵਿਸ਼ਿਆਂ ਦੀ। ਬਾਸਨਾ = ਵਾਸ਼ਨਾ, ਖਿੱਚ, ਚਸਕਾ।
SikhNet (Spanish)No puedo abandonar mis deseos por la maldad y la corrupción,
ਅਨਿਕ ਜਤਨ ਕਰਿ ਰਾਖੀਐ; ਫਿਰਿ ਫਿਰਿ ਲਪਟਾਈ ॥੨॥
anik jatan kar raakheeai; fir fir lapattaaee |2| Ang 855
Sant Singh KhalsaI make all sorts of efforts to hold back from this desire, but it clings to me, again and again. ||2||
Manmohan SinghThough I make many efforts to hold back my mind, yet it clings to them again and again.
Manmohan Singh (Punjabi)ਭਾਵੇਂ ਮੈਂ ਆਪਣੇ ਮਨ ਨੂੰ ਰੋਕਣ ਦੇ ਘਣੇਰੇ ਉਪਰਾਲੇ ਕਰਦਾ ਹਾਂ, ਪ੍ਰੰਤੂ ਇਹ ਮੁੜ ਮੁੜ ਕੇ ਉਨ੍ਹਾਂ ਨੂੰ ਚਿਮੜਦਾ ਹੈ।
Fareedkot Teekaਅਨਿਕ ਯਤਨੋਂ ਕਰ ਕੇ ਭੀ ਇਸ ਮਨ ਕੋ (ਰਾਖੀਐ) ਰੋਕੀਤਾ ਹੈ, ਪਰੰਤੂ ਇਹ ਮਨ ਤਿਨੋਂ ਵਿਖੇ ਬਾਰੰਬਾਰ ਲਪਟਤਾ ਹੈ॥੨॥
Prof. Sahib Singhਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ ॥੨॥ਪਦ ਅਰਥ ਲਪਟਾਈ = ਚੰਬੜਦਾ ਹੈ ॥੨॥
SikhNet (Spanish)lucho por calmar mi mente, y sin embargo, se aferra cada vez más a lo que añora. (2)
ਜਰਾ ਜੀਵਨ ਜੋਬਨੁ ਗਇਆ; ਕਿਛੁ ਕੀਆ ਨ ਨੀਕਾ ॥
jaraa jeevan joban geaa; kichh keea na neekaa | Ang 856
Sant Singh KhalsaYouth and old age - my entire life has passed, but I haven't done any good.
Manmohan SinghMy life, youth and old age have passed. But no good have I done.
Manmohan Singh (Punjabi)ਮੇਰੀ ਜਿੰਦਗੀ, ਜੁਆਨੀ ਤੇ ਬਿਰਧ ਅਵਸਥਾ ਬੀਤ ਗਏ ਹਨ। ਪ੍ਰੰਤੂ ਮੈਂ ਕੋਈ ਨੇਕੀ ਨਹੀਂ ਕੀਤੀ।
Fareedkot Teekaਜੋਬਨ ਅਵਸਥਾ ਕਾ ਜੋ ਜੀਵਨ ਥਾ, ਸੋ ਤੋ ਬੀਤ ਗਿਆ ਔਰ (ਜਰਾ) ਬੁਢੇਪਾ ਆਇ ਪ੍ਰਾਪਤਿ ਭਯਾ। ਪਰੰਤੂ ਕੋਈ ਕਿਸੀ ਤਰਾਂ ਕਾ (ਨੀਕਾ) ਚੰਗਾ, ਭਾਵ ਸੁਭ ਕਰਮ ਨਹੀਂ ਕੀਆ ਹੈ॥
Prof. Sahib Singhਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ।ਪਦ ਅਰਥ ਜਰਾ = ਬੁਢੇਪਾ। ਜੀਵਨ ਜੋਬਨੁ = ਜ਼ਿੰਦਗੀ ਦਾ ਜੋਬਨ, ਜੁਆਨੀ ਦੀ ਉਮਰ। ਨੀਕਾ = ਭਲਾ ਕੰਮ।
SikhNet (Spanish)La juventud, la belleza, la vejez han pasado y nunca hice buenas acciones.
ਇਹੁ ਜੀਅਰਾ ਨਿਰਮੋਲਕੋ; ਕਉਡੀ ਲਗਿ ਮੀਕਾ ॥੩॥
eihu jeearaa niramolako; kauddee lag meekaa |3| Ang 856
Sant Singh KhalsaThis priceless soul has been treated as if if were worth no more than a shell. ||3||
Manmohan SinghThis invaluable soul, attached to a shell, becomes like it.
Manmohan Singh (Punjabi)ਇਹ ਅਮੋਲਕ ਆਤਮਾ, ਕੌਡੀ ਨਾਲ ਜੁੜ ਕੇ ਇਸ ਵਰਗੀ ਹੀ ਹੋ ਜਾਂਦੀ ਹੈ।
Fareedkot Teekaਇਹ ਜੀਵ ਨਿਰਮੋਲਕ ਥਾ, ਭਾਵ ਯਹਿ ਬ੍ਰਹਮ ਰੂਪ ਥਾ। ਪਰੰਤੂ ਵਿਸਿਓਂ ਸਾਥ ਲਾਗ ਕੇ ਕਉਡੀ (ਮੀਕਾ) ਬਰਾਬਰ ਵਾ ਏਕ ਕੌਡੀ ਕਾ ਹੀ ਹੋਇ ਗਿਆ, ਭਾਵ ਯਹਿ ਤ੍ਰਿਸਨਾ ਕਰ ਕੇ ਬ੍ਰਹਮ ਤੇ ਜੀਵ ਭਾਵ ਕੋ ਪ੍ਰਾਪਤ ਹੂਆ ਹੈ॥੩॥
Prof. Sahib Singhਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ ॥੩॥ਪਦ ਅਰਥ ਜੀਅਰਾ = ਇਹ ਸੁਹਣੀ ਜਿਹੀ ਜਿੰਦ। ਮੀਕਾ = ਬਰਾਬਰ ॥੩॥
SikhNet (Spanish)Mi preciosa vida, privada de todo mérito, me fue arrebatada. (3)
ਕਹੁ ਕਬੀਰ. ਮੇਰੇ ਮਾਧਵਾ; ਤੂ ਸਰਬ ਬਿਆਪੀ ॥
kahu kabeer. mere maadhavaa; too sarab biaapee | Ang 856
Sant Singh KhalsaSays Kabeer, O my Lord, You are contained in all.
Manmohan SinghSays Kabir, O my God, the Lord of wealth, Thou art contained amongst all.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਮਾਇਆ ਦੇ ਸੁਆਮੀ, ਮੇਰੇ ਵਾਹਿਗੁਰੂ! ਤੂੰ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਮੇਰੇ ਮਾਧਵਾ! ਤੂੰ ਸਰਬ ਵਿਆਪੀ ਸਰੂਪ ਹੈਂ॥
Prof. Sahib Singhਕਬੀਰ ਆਖਦਾ ਹੈ- (ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ)ਪਦ ਅਰਥ ਮਾਧਵਾ = ਹੇ ਪ੍ਰਭੂ!
SikhNet (Spanish)Dice Kabir, oh Dios, prevaleces en todas partes
ਤੁਮ ਸਮਸਰਿ. ਨਾਹੀ ਦਇਆਲੁ; ਮੋਹਿ ਸਮਸਰਿ ਪਾਪੀ ॥੪॥੩॥
tum samasar. naahee deaal; mohi samasar paapee |4|3| Ang 856
Sant Singh KhalsaThere is none as merciful as You are, and none as sinful as I am. ||4||3||
Manmohan SinghThere is none so merciful as Thou and none so sinful as I, O Lord.
Manmohan Singh (Punjabi)ਹੇ ਸੁਆਮੀ! ਤੇਰੇ ਵਰਗਾ ਕੋਈ ਮਿਹਰਬਾਨ ਨਹੀਂ ਅਤੇ ਮੇਰੇ ਵਰਗਾ ਕੋਈ ਗੁਨਾਹਗਾਰ।
Fareedkot Teekaਤਾਂ ਤੇ ਤੁਮਾਰੇ ਸਮਾਨ ਕੋਈ ਦਇਆਲੂ ਨਹੀਂ ਹੈ ਔਰ ਮੇਰੇ ਸਮਾਨ ਕੋਈ ਪਾਪੀ ਨਹੀਂ ਹੈ। ਤੂੰ ਅਪਨੀ ਕ੍ਰਿਪਾ ਕਰ ਕੇ ਮੇਰੀ ਕਲ੍ਯਾਨ ਕਰ॥੪॥੩॥☬ਸ੍ਰੀ ਕਬੀਰ ਜੀ ਕੀ ਮਾਤਾ ਨੇ ਅਪਨੀ ਦਿਰਾਨੀਓਂ ਜਿਠਾਨੀਓਂ ਪ੍ਰਤੀ ਅਪਨੇ ਪੁਤ੍ਰ ਕੀ ਭਗਤੀ ਕੀ ਦਸਾ ਉਚਾਰਨ ਕਰੀ ਹੈ। ਤਿਸੀ ਬਾਤ ਕੋ ਸ੍ਰੀ ਕਬੀਰ ਜੀ ਕਹਤੇ ਹੈਂ:
Prof. Sahib Singhਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ) ॥੪॥੩॥ਪਦ ਅਰਥ ਸਮਸਰਿ = ਬਰਾਬਰ। ਮੋਹਿ ਸਮਸਰਿ = ਮੇਰੇ ਵਰਗਾ ॥੪॥੩॥
SikhNet (Spanish)y no hay nadie tan Compasivo como Tú, ni ningún malhechor más grande que yo. (4-3)