ਬਿਲਾਵਲੁ ॥
bilaaval |
Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal
ਬਿਦਿਆ. ਨ ਪਰਉ; ਬਾਦੁ. ਨਹੀ ਜਾਨਉ ॥
bidiaa. na prau; baad. nahee jaanau |
Sant Singh KhalsaI do not read books of knowledge, and I do not understand the debates.
Manmohan SinghI read not books of knowledge, nor do I understand controversy.
Manmohan Singh (Punjabi)ਮੈਂ ਇਲਮ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਨਾਂ ਹੀ ਮੈਂ ਵਾਦ-ਵਿਵਾਦ ਨੂੰ ਜਾਣਦਾ ਹਾਂ।
Fareedkot Teekaਹੇ ਭਾਈ! ਮੈਂ ਕੋਈ ਵਿਦਿਆ ਨਹੀਂ ਪੜਾ ਅਰੁ ਨ (ਬਾਦੁ) ਝਗੜਾ ਕਰ ਜਾਨਤਾ ਹਾਂ॥
Prof. Sahib Singh(ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ)।ਪਦ ਅਰਥ ਨ ਪਰਉ = ਨ ਪਰਉਂ, ਮੈਂ ਨਹੀਂ ਪੜ੍ਹਦਾ। ਬਾਦੁ = ਝਗੜਾ, ਬਹਿਸ। ਜਾਨਉ = ਜਾਨਉਂ, ਮੈਂ ਜਾਣਦਾ।
SikhNet (Spanish)No tengo ningún conocimiento, ni tampoco argumentos de ningún tipo;
ਹਰਿ ਗੁਨ ਕਥਤ ਸੁਨਤ; ਬਉਰਾਨੋ ॥੧॥
har gun kathat sunat; bauraano |1|
Sant Singh KhalsaI have gone insane, chanting and hearing the Glorious Praises of the Lord. ||1||
Manmohan SinghI have grown mad reciting and hearing God's praises.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਣ ਕਰਨ ਦੁਆਰਾ ਮੈਂ ਪਗਲਾ ਹੋ ਗਿਆ ਹਾਂ।
Fareedkot Teekaਮੈਂ ਤੋ ਹਰੀ ਕੇ ਗੁਨ ਕਥਨ ਕਰਤਾ ਅਰੁ ਸੁਨਤਾ ਹੂਆ ਬਾਵਰਾ ਹੋ ਰਹਾ ਹਾਂ॥੧॥
Prof. Sahib Singhਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ ॥੧॥ਪਦ ਅਰਥ ਬਉਰਾਨੋ = ਕਮਲਾ ਜਿਹਾ ॥੧॥
SikhNet (Spanish)me abandono en la escucha y en la declamación de la Palabra del Shabd de Dios. (1)
ਮੇਰੇ ਬਾਬਾ. ਮੈ ਬਉਰਾ; ਸਭ ਖਲਕ ਸੈਆਨੀ, ਮੈ ਬਉਰਾ ॥
mere baabaa. mai bauraa; sabh khalak saiaanee, mai bauraa |
Sant Singh KhalsaO my father, I have gone insane; the whole world is sane, and I am insane.
Manmohan SinghMy father, I am mad. The whole world is sane, I am mad.
Manmohan Singh (Punjabi)ਮੇਰੇ ਬਾਬਲ! ਮੈਂ ਕਮਲਾ ਹਾਂ ਸਾਰਾ ਸੰਸਾਰ ਸਿਆਣਾ ਹੈ, ਮੈਂ ਕਮਲਾ ਹਾਂ।
Fareedkot Teekaਹੇ ਭਾਈ! ਮੈਂ ਅਤੀ ਕਮਲਾ ਹੋ ਗ੍ਯਾ ਹਾਂ ਅਰੁ ਹੋਰ ਸਭ ਸ੍ਰਿਸ੍ਟੀ ਸਿਆਣੀ ਹੈ॥
Prof. Sahib Singhਹੇ ਪਿਆਰੇ ਸੱਜਣ! (ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ।ਪਦ ਅਰਥ ਸੈਆਨੀ = ਸਿਆਣੀ।
SikhNet (Spanish)Oh amigos, el mundo entero está sano; sólo yo no lo estoy.
ਮੈ ਬਿਗਰਿਓ; ਬਿਗਰੈ ਮਤਿ ਅਉਰਾ ॥੧॥ ਰਹਾਉ ॥
mai bigario; bigarai mat aauraa |1| rahaau |
Sant Singh KhalsaI am spoiled; let no one else be spoiled like me. ||1||Pause||
Manmohan SinghI am spoiled, let no one else be spoiled likewise. Pause.
Manmohan Singh (Punjabi)ਮੈਂ ਵਿਗੜ ਗਿਆ ਹਾਂ, ਕੋਈ ਹੋਰ ਜਣਾ ਇਸ ਤਰ੍ਹਾਂ ਨਾਂ ਵਿਗੜੇ। ਠਰਿਹਾਉ।
Fareedkot Teekaਮੈਂ ਤੋ ਬਿਗਰ ਹੀ ਗ੍ਯਾ ਹਾਂ ਔਰ ਕੋਈ ਨਾ ਬਿਗੜੇ॥੧॥ ਰਹਾਉ ॥☬ਜੇ ਲੋਕ ਕਹੇਂ ਆਪ ਬਾਵਰੇ ਕੈਸੇ ਹੋ ਗਏ? ਤਿਸ ਪਰ ਕਹਿਤੇ ਹੈਂ:
Prof. Sahib Singh(ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ), (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ ॥੧॥ ਰਹਾਉ ॥ਪਦ ਅਰਥ ਬਿਗਰਿਓ = ਵਿਗੜ ਗਿਆ ਹਾਂ। ਮਤਿ = ਮਤਾਂ। ਅਉਰਾ = ਕੋਈ ਹੋਰ ॥੧॥ ਰਹਾਉ ॥
SikhNet (Spanish)Estoy loco para el mundo, así que tengan cuidado de mí.(1-Pausa)
ਆਪਿ. ਨ ਬਉਰਾ; ਰਾਮ ਕੀਓ ਬਉਰਾ ॥
aap. na bauraa; raam keeo bauraa |
Sant Singh KhalsaI have not made myself go insane - the Lord made me go insane.
Manmohan SinghI have not become insane of my own will. The Omnipresent Lord has made me mad.
Manmohan Singh (Punjabi)ਮੈਂ ਆਪਣੀ ਮਰਜ਼ੀ ਨਾਲ ਝੱਲਾ ਨਹੀਂ ਹੋਇਆ। ਸਰਬ ਵਿਆਪਕ ਸਾਹਿਬ ਨੇ ਮੈੌਨੂੰ ਕਮਲਾ ਕੀਤਾ ਹੈ।
Fareedkot Teekaਮੈਂ ਅਪਨੇ ਆਪ ਤੇ ਬਉਰਾ ਨਹੀਂ ਹੂਆ, ਹੇ ਭਾਈ! ਮੁਝ ਕੋ ਰਾਮ ਨੇ ਬਉਰਾ ਕੀਆ ਹੈ॥
Prof. Sahib Singhਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ,
SikhNet (Spanish)No me he vuelto loco por mí mismo; mi Dios me ha vuelto así.
ਸਤਿਗੁਰੁ; ਜਾਰਿ ਗਇਓ ਭ੍ਰਮੁ ਮੋਰਾ ॥੨॥
satigur; jaar geo bhram moraa |2|
Sant Singh KhalsaThe True Guru has burnt away my doubt. ||2||
Manmohan SinghThe true Guru has burnt off my doubt.
Manmohan Singh (Punjabi)ਸੱਚੇ ਗੁਰਾਂ ਨੇ ਮੇਰਾ ਵਹਿਮ ਸਾੜ ਸੁੱਟਿਆ ਹੈ।
Fareedkot Teekaਕਿਉਂਕਿ ਸਤਿਗੁਰੋਂ ਨੇ ਗਿਆਨ ਅਗਨੀ ਸੇ ਅਗਿਆਨ ਕੋ ਜਲਾਯਾ ਹੈ, ਇਸੀ ਤੇ ਮੇਰਾ ਭ੍ਰਮ ਦੂਰ ਹੋ ਗ੍ਯਾ ਹੈ॥੨॥
Prof. Sahib Singhਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ ॥੨॥ਪਦ ਅਰਥ ਜਾਰਿ ਗਇਓ = ਸਾੜ ਗਿਆ ਹੈ। ਭ੍ਰਮੁ = ਭਰਮ, ਭੁਲੇਖਾ ॥੨॥
SikhNet (Spanish)El Guru Verdadero ha destruido mis dudas de lo que es, y de lo que no es. (2)
ਮੈ ਬਿਗਰੇ; ਅਪਨੀ ਮਤਿ ਖੋਈ ॥
mai bigare; apanee mat khoee |
Sant Singh KhalsaI am spoiled; I have lost my intellect.
Manmohan SinghI am spoiled and I have lost my intellect.
Manmohan Singh (Punjabi)ਮੈਂ ਵਿਗੜ ਗਿਆ ਹਾਂ ਅਤੇ ਮੈਂ ਸੰਦੇਹ ਅੰਦਰ ਆਪਣੀ ਅਕਲ ਗੁਆ ਲਈ ਹੈ।
Fareedkot Teekaਮੈਂ ਬਿਗੜ ਕਰ ਕੇ ਅਪਨੀ ਇਜਤ ਖੋਇ ਲਈ ਹੈ॥
Prof. Sahib Singh(ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?)ਪਦ ਅਰਥ ਮਤਿ = ਅਕਲ। ਖੋਈ = ਗੁਆ ਲਈ ਹੈ।
SikhNet (Spanish)He perdido mis sentidos y mi intelecto,
ਮੇਰੇ ਭਰਮਿ; ਭੂਲਉ ਮਤਿ ਕੋਈ ॥੩॥
mere bharam; bhoolau mat koee |3|
Sant Singh KhalsaLet no one go astray in doubt like me. ||3||
Manmohan SinghLet no one go astray in doubt like me.
Manmohan Singh (Punjabi)ਕੋਈ ਜਣਾ ਮੇਰੀ ਤਰ੍ਹਾਂ ਸੰਦੇਹ ਅੰਦਰ ਕੁਰਾਹੇ ਨਾਂ ਪਵੇ।
Fareedkot Teekaਤਾਂ ਤੇ ਮੇਰੇ ਭ੍ਰਮ ਮੇਂ ਤੁਮ ਮਤ ਕੋਈ ਭੂਲ ਜਾਵੋ, ਭਾਵ ਯਹਿ ਹਮਾਰੀ ਚਾਲ ਮੇਂ ਮਤ ਆਵੋ॥੩॥
Prof. Sahib Singhਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ ॥੩॥ਪਦ ਅਰਥ ਮਤਿ ਭੂਲਉ = ਕੋਈ ਨਾਹ ਭੁੱਲੇ (ਨੋਟ: ਲਫ਼ਜ਼ 'ਭੂਲਉ' ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ, ਅੱਨ-ਪੁਰਖ, ਇਕ-ਵਚਨ' ਹੈ) ॥੩॥
SikhNet (Spanish)así que no sigan mi estela. (3)
ਸੋ ਬਉਰਾ; ਜੋ ਆਪੁ. ਨ ਪਛਾਨੈ ॥
so bauraa; jo aap. na pachhaanai |
Sant Singh KhalsaHe alone is insane, who does not understand himself.
Manmohan SinghHe alone is mad, who understands not himself.
Manmohan Singh (Punjabi)ਕੇਵਲ ਉਹ ਹੀ ਪਗਲਾ ਹੈ, ਜੋ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਸੋਈ ਬਉਰਾ ਹੈ, ਜੋ ਅਪਨੇ ਸਰੂਪ ਕੋ ਪਛਾਨਤਾ ਨਹੀਂ ਹੈ॥
Prof. Sahib Singh(ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ।ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ।
SikhNet (Spanish)Sólo está loco aquél que no conoce su ser mismo,
ਆਪੁ ਪਛਾਨੈ; ਤ ਏਕੈ ਜਾਨੈ ॥੪॥
aap pachhaanai; ta ekai jaanai |4|
Sant Singh KhalsaWhen he understands himself, then he knows the One Lord. ||4||
Manmohan SinghWhen man knows himself, then does he know the One Lord.
Manmohan Singh (Punjabi)ਜਦ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਦ ਉਹ ਇਕ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
Fareedkot Teekaਕਿਉਂਕਿ ਜਬ ਅਪਨੇ ਆਪ ਕੋ ਪਛਾਨੈ ਤਬ ਏਕ ਵਾਹਿਗੁਰੂ ਕੋ ਹੀ ਜਾਨ ਲੇਤਾ ਹੈ॥੪॥
Prof. Sahib Singhਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ ॥੪॥ਪਦ ਅਰਥ ਏਕੈ = ਇੱਕ ਪ੍ਰਭੂ ਨੂੰ ਹੀ ॥੪॥
SikhNet (Spanish)pues si lo conociera conocería sólo al Uno. (4)
ਅਬਹਿ. ਨ ਮਾਤਾ; ਸੁ ਕਬਹੁ. ਨ ਮਾਤਾ ॥
abeh. na maataa; su kabahu. na maataa |
Sant Singh KhalsaOne who is not intoxicated with the Lord now, shall never be intoxicated.
Manmohan SinghHe, who is not inebriated with Divine love now, shall not be inebriated ever afterwards.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਨਾਲ ਹੁਣ ਮਤਵਾਲਾ ਨਹੀਂ ਹੋਇਆ ਉਹ ਫਿਰ ਕਦੇ ਭੀ ਮਤਵਾਲਾ ਨਹੀਂ ਹੋਣਾ।
Fareedkot Teekaਜੋ ਇਸ ਜਨਮ ਕੋ ਪਾਇ ਕਰ ਅਬ ਨਾਮ ਮੇਂ ਨਹੀਂ ਮਸਤ ਹੂਆ ਸੋ ਕਬੀ ਮਾਤਾ ਨਹੀਂ ਹੋਵੈਗਾ, ਭਾਵ ਇਤ੍ਰ ਜੋਨੀਓਂ ਕਰ ਪਰਮੇਸ੍ਵਰ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ)ਪਦ ਅਰਥ ਅਬਹਿ = ਹੁਣ ਹੀ, ਇਸ ਜਨਮ ਵਿਚ ਹੀ। ਮਾਤਾ = ਮਸਤ।
SikhNet (Spanish)Quien no está imbuido ahora con su Dios, nunca lo estará.
ਕਹਿ ਕਬੀਰ; ਰਾਮੈ ਰੰਗਿ ਰਾਤਾ ॥੫॥੨॥
keh kabeer; raamai rang raataa |5|2|
Sant Singh KhalsaSays Kabeer, I am imbued with the Lord's Love. ||5||2||
Manmohan SinghSays Kabir, I am imbued with the Lord's love.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮੇਰਾ ਮਨ ਰਾਮ ਕੇ (ਰੰਗਿ) ਅਨੰਦ ਮੇਂ ਰਾਤਾ ਹੂਆ ਹੈ॥੫॥੨॥☬ਅਪਨੇ ਮਨ ਕਾ ਹਾਲ ਕਹਤੇ ਹੂਏ ਵਾਹਿਗੁਰੂ ਕੇ ਸਨਮੁਖਿ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ (ਆਪਣੇ ਆਪ ਨੂੰ ਪਛਾਣ) ॥੫॥੨॥ਪਦ ਅਰਥ ਰਾਮੈ ਰੰਗਿ = ਰਾਮ ਦੇ ਹੀ ਰੰਗ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ ॥੫॥੨॥
* ਸ਼ਬਦ ਦਾ ਭਾਵ: ਆਤਮਕ ਜੀਵਨ ਵਾਸਤੇ ਕਿਸੇ ਚੁੰਚ-ਗਿਆਨਤਾ ਦੀ ਲੋੜ ਨਹੀਂ ਪੈਂਦੀ। ਅਸਲੀ ਲੋੜ ਇਹ ਹੈ ਕਿ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਪਰਮਾਤਮਾ ਦੀ ਭਗਤੀ ਵਿਚ ਰੱਤਾ ਰਹੇ।
SikhNet (Spanish)Dice Kabir, ahora es el momento de estar lleno de tu Señor.(5-2)