ੴ

ਸਿੱਖਬਾਣੀ · SikhBani

Ang 856

Sri Guru Granth Sahib · Raag Bilaaval · 6 shabads, 39 lines
Translations
Shabad Bhagat Kabir Ji Raag Bilaaval continued from Ang 855

ਜਰਾ ਜੀਵਨ ਜੋਬਨੁ ਗਇਆ; ਕਿਛੁ ਕੀਆ ਨ ਨੀਕਾ ॥

jaraa jeevan joban geaa; kichh keea na neekaa |

Sant Singh KhalsaYouth and old age - my entire life has passed, but I haven't done any good.
Manmohan SinghMy life, youth and old age have passed. But no good have I done.
Manmohan Singh (Punjabi)ਮੇਰੀ ਜਿੰਦਗੀ, ਜੁਆਨੀ ਤੇ ਬਿਰਧ ਅਵਸਥਾ ਬੀਤ ਗਏ ਹਨ। ਪ੍ਰੰਤੂ ਮੈਂ ਕੋਈ ਨੇਕੀ ਨਹੀਂ ਕੀਤੀ।
Fareedkot Teekaਜੋਬਨ ਅਵਸਥਾ ਕਾ ਜੋ ਜੀਵਨ ਥਾ, ਸੋ ਤੋ ਬੀਤ ਗਿਆ ਔਰ (ਜਰਾ) ਬੁਢੇਪਾ ਆਇ ਪ੍ਰਾਪਤਿ ਭਯਾ। ਪਰੰਤੂ ਕੋਈ ਕਿਸੀ ਤਰਾਂ ਕਾ (ਨੀਕਾ) ਚੰਗਾ, ਭਾਵ ਸੁਭ ਕਰਮ ਨਹੀਂ ਕੀਆ ਹੈ॥
Prof. Sahib Singhਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ।

ਪਦ ਅਰਥ ਜਰਾ = ਬੁਢੇਪਾ। ਜੀਵਨ ਜੋਬਨੁ = ਜ਼ਿੰਦਗੀ ਦਾ ਜੋਬਨ, ਜੁਆਨੀ ਦੀ ਉਮਰ। ਨੀਕਾ = ਭਲਾ ਕੰਮ।

SikhNet (Spanish)La juventud, la belleza, la vejez han pasado y nunca hice buenas acciones.

ਇਹੁ ਜੀਅਰਾ ਨਿਰਮੋਲਕੋ; ਕਉਡੀ ਲਗਿ ਮੀਕਾ ॥੩॥

eihu jeearaa niramolako; kauddee lag meekaa |3|

Sant Singh KhalsaThis priceless soul has been treated as if if were worth no more than a shell. ||3||
Manmohan SinghThis invaluable soul, attached to a shell, becomes like it.
Manmohan Singh (Punjabi)ਇਹ ਅਮੋਲਕ ਆਤਮਾ, ਕੌਡੀ ਨਾਲ ਜੁੜ ਕੇ ਇਸ ਵਰਗੀ ਹੀ ਹੋ ਜਾਂਦੀ ਹੈ।
Fareedkot Teekaਇਹ ਜੀਵ ਨਿਰਮੋਲਕ ਥਾ, ਭਾਵ ਯਹਿ ਬ੍ਰਹਮ ਰੂਪ ਥਾ। ਪਰੰਤੂ ਵਿਸਿਓਂ ਸਾਥ ਲਾਗ ਕੇ ਕਉਡੀ (ਮੀਕਾ) ਬਰਾਬਰ ਵਾ ਏਕ ਕੌਡੀ ਕਾ ਹੀ ਹੋਇ ਗਿਆ, ਭਾਵ ਯਹਿ ਤ੍ਰਿਸਨਾ ਕਰ ਕੇ ਬ੍ਰਹਮ ਤੇ ਜੀਵ ਭਾਵ ਕੋ ਪ੍ਰਾਪਤ ਹੂਆ ਹੈ॥੩॥
Prof. Sahib Singhਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ ॥੩॥

ਪਦ ਅਰਥ ਜੀਅਰਾ = ਇਹ ਸੁਹਣੀ ਜਿਹੀ ਜਿੰਦ। ਮੀਕਾ = ਬਰਾਬਰ ॥੩॥

SikhNet (Spanish)Mi preciosa vida, privada de todo mérito, me fue arrebatada. (3)

ਕਹੁ ਕਬੀਰ. ਮੇਰੇ ਮਾਧਵਾ; ਤੂ ਸਰਬ ਬਿਆਪੀ ॥

kahu kabeer. mere maadhavaa; too sarab biaapee |

Sant Singh KhalsaSays Kabeer, O my Lord, You are contained in all.
Manmohan SinghSays Kabir, O my God, the Lord of wealth, Thou art contained amongst all.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਮਾਇਆ ਦੇ ਸੁਆਮੀ, ਮੇਰੇ ਵਾਹਿਗੁਰੂ! ਤੂੰ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਮੇਰੇ ਮਾਧਵਾ! ਤੂੰ ਸਰਬ ਵਿਆਪੀ ਸਰੂਪ ਹੈਂ॥
Prof. Sahib Singhਕਬੀਰ ਆਖਦਾ ਹੈ- (ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ)

ਪਦ ਅਰਥ ਮਾਧਵਾ = ਹੇ ਪ੍ਰਭੂ!

SikhNet (Spanish)Dice Kabir, oh Dios, prevaleces en todas partes

ਤੁਮ ਸਮਸਰਿ. ਨਾਹੀ ਦਇਆਲੁ; ਮੋਹਿ ਸਮਸਰਿ ਪਾਪੀ ॥੪॥੩॥

tum samasar. naahee deaal; mohi samasar paapee |4|3|

Sant Singh KhalsaThere is none as merciful as You are, and none as sinful as I am. ||4||3||
Manmohan SinghThere is none so merciful as Thou and none so sinful as I, O Lord.
Manmohan Singh (Punjabi)ਹੇ ਸੁਆਮੀ! ਤੇਰੇ ਵਰਗਾ ਕੋਈ ਮਿਹਰਬਾਨ ਨਹੀਂ ਅਤੇ ਮੇਰੇ ਵਰਗਾ ਕੋਈ ਗੁਨਾਹਗਾਰ।
Fareedkot Teekaਤਾਂ ਤੇ ਤੁਮਾਰੇ ਸਮਾਨ ਕੋਈ ਦਇਆਲੂ ਨਹੀਂ ਹੈ ਔਰ ਮੇਰੇ ਸਮਾਨ ਕੋਈ ਪਾਪੀ ਨਹੀਂ ਹੈ। ਤੂੰ ਅਪਨੀ ਕ੍ਰਿਪਾ ਕਰ ਕੇ ਮੇਰੀ ਕਲ੍ਯਾਨ ਕਰ॥੪॥੩॥☬ਸ੍ਰੀ ਕਬੀਰ ਜੀ ਕੀ ਮਾਤਾ ਨੇ ਅਪਨੀ ਦਿਰਾਨੀਓਂ ਜਿਠਾਨੀਓਂ ਪ੍ਰਤੀ ਅਪਨੇ ਪੁਤ੍ਰ ਕੀ ਭਗਤੀ ਕੀ ਦਸਾ ਉਚਾਰਨ ਕਰੀ ਹੈ। ਤਿਸੀ ਬਾਤ ਕੋ ਸ੍ਰੀ ਕਬੀਰ ਜੀ ਕਹਤੇ ਹੈਂ:
Prof. Sahib Singhਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ) ॥੪॥੩॥

ਪਦ ਅਰਥ ਸਮਸਰਿ = ਬਰਾਬਰ। ਮੋਹਿ ਸਮਸਰਿ = ਮੇਰੇ ਵਰਗਾ ॥੪॥੩॥

SikhNet (Spanish)y no hay nadie tan Compasivo como Tú, ni ningún malhechor más grande que yo. (4-3)

Open this shabad (11 lines, Angs 855-856) →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਨਿਤ ਉਠਿ. ਕੋਰੀ ਗਾਗਰਿ ਆਨੈ; ਲੀਪਤ ਜੀਉ ਗਇਓ ॥

nit utth. koree gaagar aanai; leepat jeeo geo |

Sant Singh KhalsaEvery day, he rises early, and brings a fresh clay pot; he passes his life embellishing and glazing it.
Manmohan SinghRising early, Kabir daily brings fresh pot and his life passes in plastering it.
Manmohan Singh (Punjabi)ਸਾਝਰੇ ਉਠ ਕੇ, ਕਬੀਰ ਨਿਤਾ ਪ੍ਰਤੀ ਨਵਾਂ ਬਰਤਨ ਲਿਆਉਂਦਾ ਹੈ ਅਤੇ ਇਸ ਨੂੰ ਲਿਪਦਿਆਂ ਉਸ ਦੀ ਉਮਰ ਲੰਘੀ ਜਾਂਦੀ ਹੈ।
Fareedkot Teekaਨਿਤ ਪ੍ਰਤਿ ਉਠ ਕਰ ਕੋਰੀ ਗਾਗਰ ਲਿਆਵਤਾ ਹੈ ਔਰ ਲੇਪਨ ਕਰਨੇ ਹੀ ਮੇਂ ਇਸ ਕਾ ਜੀਉ ਗਿਆ ਹੂਆ, ਭਾਵ ਯਹਿ ਤਿਸੀ ਮੇਂ ਚਿਤ ਲਗਾ ਰਹਿਤਾ ਹੈ॥
Prof. Sahib Singhਇਹ ਜੁਲਾਹ (-ਪੁੱਤਰ) ਰੋਜ਼ ਸਵੇਰੇ ਉੱਠ ਕੇ (ਪਾਣੀ ਦੀ) ਗਾਗਰ ਲਿਆਉਂਦਾ ਹੈ ਤੇ ਪੋਚਾ ਫੇਰਦਾ ਖਪ ਜਾਂਦਾ ਹੈ,

ਪਦ ਅਰਥ ਕੋਰੀ = ਜੁਲਾਹ (ਨੋਟ: ਕੋਰਾ ਭਾਂਡਾ ਸਿਰਫ਼ ਉਸ ਭਾਂਡੇ ਨੂੰ ਕਹੀਦਾ ਹੈ, ਜਿਸ ਵਿਚ ਅਜੇ ਪਾਣੀ ਨਾਹ ਪਾਇਆ ਗਿਆ ਹੋਵੇ। ਹਰ ਰੋਜ਼ ਕੋਰਾ ਘੜਾ ਲਿਆਉਣ ਦੀ ਕਬੀਰ ਜੀ ਨੂੰ ਭਲਾ ਕੀਹ ਲੋੜ ਪੈ ਸਕਦੀ ਹੈ? ਤੇ ਨਾਹ ਹੀ ਉਹਨਾਂ ਦੀ ਮਾਇਕ ਹਾਲਤ ਅਜਿਹੀ ਸੀ ਕਿ ਉਹ ਹਰ ਰੋਜ਼ ਕੋਰਾ ਘੜਾ ਖ਼ਰੀਦ ਸਕਦੇ। ਕਰਮ-ਕਾਂਡ ਦੀ ਇਤਨੀ ਸਖ਼ਤ ਨਿਖੇਧੀ ਕਰਨ ਵਾਲੇ ਕਬੀਰ ਜੀ ਆਪ ਕਦੇ ਇਹ ਖ਼ਿਆਲ ਨਹੀਂ ਸਨ ਬਣਾ ਸਕਦੇ ਕਿ ਬੰਦਗੀ ਕਰਨ ਲਈ ਹਰ ਰੋਜ਼ ਘੜੇ ਦੀ ਲੋੜ ਹੈ। ਸੋ, ਲਫ਼ਜ਼ 'ਕੋਰੀ' ਲਫ਼ਜ਼ 'ਗਾਗਰਿ' ਦਾ ਵਿਸ਼ੇਸ਼ਣ ਨਹੀਂ ਹੈ)। ਆਨੈ = ਲਿਆਉਂਦਾ ਹੈ। ਲੀਪਤ = ਲਿੰਬਦਿਆਂ। ਜੀਉ ਗਇਓ = ਜਿੰਦ ਭੀ ਖਪ ਜਾਂਦੀ ਹੈ।

SikhNet (Spanish)Cada día mi hijo trae a casa una vasija nueva y desperdicia su vida puliéndola.

ਤਾਨਾ ਬਾਨਾ ਕਛੂ. ਨ ਸੂਝੈ; ਹਰਿ ਹਰਿ ਰਸਿ ਲਪਟਿਓ ॥੧॥

taanaa baanaa kachhoo. na soojhai; har har ras lapattio |1|

Sant Singh KhalsaHe does not think at all of worldly weaving; he is absorbed in the subtle essence of the Lord, Har, Har. ||1||
Manmohan SinghHe thinks not at all of warp and woof and remains absorbed in the Nectar of God's name.
Manmohan Singh (Punjabi)ਉਹ ਤਾਣੇ ਅਤੇ ਪੇਟੇ ਵੱਲ ਉਕਾ ਹੀ ਧਿਆਨ ਨਹੀਂ ਦਿੰਦਾ ਅਤੇ ਹਰੀ ਦੇ ਨਾਮ ਦੇ ਅੰਮ੍ਰਿਤ ਵਿੱਚ ਲੀਨ ਰਹਿੰਦਾ ਹੈ।
Fareedkot Teekaਤਾਂ ਤੇ ਇਸ ਕੋ (ਤਾਨਾ) ਤਾਣਾਂ ਔ (ਬਾਨਾ) ਪੇਟਾ ਵਾ ਉਨਨਾ ਕੁਛ ਸੋਝਤਾ ਨਹੀਂ ਹੈ। ਹਰਿ ਹਰਿ ਨਾਮ ਕੇ ਰਸ ਮੇਂ ਲਪਟਿ ਰਹਾ ਹੈ॥੧॥
Prof. Sahib Singhਇਸ ਨੂੰ ਆਪਣੇ ਖੱਡੀ ਦੇ ਕੰਮ ਦੀ ਸੁਰਤ ਹੀ ਨਹੀਂ ਰਹੀ, ਸਦਾ ਹਰੀ ਦੇ ਰਸ ਵਿਚ ਹੀ ਮਗਨ ਰਹਿੰਦਾ ਹੈ ॥੧॥

ਪਦ ਅਰਥ ਰਸਿ = ਰਸ ਵਿਚ, ਅਨੰਦ ਵਿਚ ॥੧॥

SikhNet (Spanish)Ya no le interesa tejer y está imbuido siempre en la Esencia del Señor. (1)

ਹਮਾਰੇ ਕੁਲ; ਕਉਨੇ ਰਾਮੁ ਕਹਿਓ ॥

hamaare kul; kaune raam kahio |

Sant Singh KhalsaWho in our family has ever chanted the Name of the Lord?
Manmohan SinghWho in our lineage has uttered the Name of the Lord?
Manmohan Singh (Punjabi)ਸਾਡੀ ਵੰਸ਼ ਵਿੱਚ ਕਦੋਂ ਕਿਸੇ ਨੇ ਸੁਆਮੀ ਦੇ ਨਾਮ ਦਾ ਉਚਾਰਨ ਕੀਤਾ ਹੈ?
Fareedkot Teekaਹਮਾਰੀ ਕੁਲ ਮੇਂ ਸੇ ਕਿਸ ਨੇ ਰਾਮ ਕਾ ਨਾਮ ਉਚਾਰਨ ਕੀਆ ਥਾ, ਭਾਵ ਸੇ ਕਿਸੀ ਨੇ ਰਾਮ ਨਾਮ ਨਹੀਂ ਜਪਿਆ ਹੈ, ਕਿਉਂਕਿ ਰਾਮ ਕਾ ਨਾਮ ਹਿੰਦੂ ਜਪਤੇ ਹੈਂ॥
Prof. Sahib Singhਸਾਡੀ ਕੁਲ ਵਿਚ ਕਦੇ ਕਿਸੇ ਨੇ ਪਰਮਾਤਮਾ ਦਾ ਭਜਨ ਨਹੀਂ ਸੀ ਕੀਤਾ।

ਪਦ ਅਰਥ ਕਉਨੇ = ਕਿਸ ਨੇ? (ਭਾਵ, ਕਿਸੇ ਨਹੀਂ)।

SikhNet (Spanish)¿Quién en nuestra familia alguna vez contempló al Señor?

ਜਬ ਕੀ ਮਾਲਾ ਲਈ ਨਿਪੂਤੇ; ਤਬ ਤੇ ਸੁਖੁ. ਨ ਭਇਓ ॥੧॥ ਰਹਾਉ ॥

jab kee maalaa lee nipoote; tab te sukh. na bheo |1| rahaau |

Sant Singh KhalsaEver since this worthless son of mine began chanting with his mala, we have had no peace at all! ||1||Pause||
Manmohan SinghEver since this worthless son of mine has taken to rosary, since then we have had no peace.
Manmohan Singh (Punjabi)ਜਦੋਂ ਦੀ ਮੇਰੇ ਇਸ ਨਿਕੰਮੇ ਪੁੱਤ ਨੇ ਜਪੁਣੀ ਲਈ ਹੈ, ਉਦੋਂ ਦਾ ਸਾਨੂੰ ਕੋਈ ਆਰਾਮ ਨਹੀਂ ਮਿਲਿਆ।
Fareedkot Teekaਤਾਂ ਤੇ ਜਬ ਇਸ (ਨਿਪੂਤੇ) ਔਤਰੇ ਨੇ ਮਾਲਾ ਹਥ ਮੇਂ ਲਈ ਹੈ ਤਬ ਤੇ ਹਮ ਕੋ ਤੌ ਕੋਈ ਸੁਖ ਨਹੀਂ ਹੂਆ ਹੈ॥੧॥ ਰਹਾਉ ॥
Prof. Sahib Singhਜਦੋਂ ਦਾ ਮੇਰਾ ਔਂਤਰਾ (ਪੁੱਤਰ) ਭਗਤੀ ਵਿਚ ਲੱਗਾ ਹੈ, ਤਦੋਂ ਤੋਂ ਸਾਨੂੰ ਕੋਈ ਸੁਖ ਨਹੀਂ ਰਿਹਾ ॥੧॥ ਰਹਾਉ ॥

ਪਦ ਅਰਥ ਨਿਪੂਤੇ = ਇਸ ਔਂਤਰੇ ਨੇ।॥੧॥ਰਹਾਉ॥

SikhNet (Spanish)Desde que este muchacho sin suerte tomó el rosario, la tranquilidad se fue de nuestro hogar. (1-Pausa)

ਸੁਨਹੁ ਜਿਠਾਨੀ. ਸੁਨਹੁ ਦਿਰਾਨੀ; ਅਚਰਜੁ ਏਕੁ ਭਇਓ ॥

sunahu jitthaanee. sunahu diraanee; acharaj ek bheo |

Sant Singh KhalsaListen, O my sisters-in-law, a wondrous thing has happened!
Manmohan SinghHear, O elder sister-in-law, Hear O Younger sister-in-law, a wondrous thing has occurred.
Manmohan Singh (Punjabi)ਸੁਣ, ਹੇ ਮੇਰੇ ਜੇਠ ਦੀਏ ਪਤਨੀਏ! ਸੁਣ! ਹੇ ਮੇਰੇ ਦੇਵਰ ਦੀਏ ਪਤਨੀਏ! ਇਕ ਅਸਚਰਜ ਗੱਲ ਹੋ ਗਈ ਹੈ।
Fareedkot Teekaਹੇ ਦਰਾਨੀ! ਤੁਮ ਸੁਨੋ ਔਰ ਹੇ ਜਠਾਨੀ! ਤੁਮ ਭੀ ਸੁਨੋ ਏਕ ਬਡਾ ਅਸਚਰਜ ਔਰ ਹੂਆ ਹੈ॥
Prof. Sahib Singhਹੇ ਮੇਰੀਓ ਦਿਰਾਣੀਓ ਜਿਠਾਣੀਓ! ਸੁਣੋ, (ਸਾਡੇ ਘਰ) ਇਹ ਕਿਹਾ ਅਚਰਜ ਭਾਣਾ ਵਰਤ ਗਿਆ ਹੈ?
SikhNet (Spanish)Oh compañeros, ¡qué extraño, qué cruel,

ਸਾਤ ਸੂਤ ਇਨਿ ਮੁਡੀਂਏ ਖੋਏ; ਇਹੁ ਮੁਡੀਆ ਕਿਉ. ਨ ਮੁਇਓ ॥੨॥

saat soot in muddeene khoe; ihu muddeea kiau. na mueo |2|

Sant Singh KhalsaThis boy has ruined our weaving business. Why didn't he simply die? ||2||
Manmohan SinghThis boy has ruined out seven threads (weaving) business. Why has not this lad died?
Manmohan Singh (Punjabi)ਇਸ ਮੁੰਡੇ ਨੇ ਸਾਡਾ ਸੱਤਾ ਧਾਗਿਆਂ ਦਾ ਥਿਉਹਾਰ (ਉਣਨ) ਬਰਬਾਦ ਕਰ ਛੱਡਿਆ ਹੈ। ਇਹ ਛੋਕਰਾ ਮਰ ਮੁੱਕ ਕਿਉਂ ਨਾਂ ਗਿਆ?
Fareedkot Teeka(ਸਾਤ ਸੂਤ) ਪ੍ਰਤਖ ਸਾਤ ਰੰਗੋਂ ਕੇ ਸੂਤਰ ਵਾ ਸਰਬ ਵਲੇਵੇ ਇਸ (ਮੁੰਡੀਏ) ਲੜਕੇ ਨੇ ਵਾ ਫਕੀਰ ਨੇ (ਖੋਏ) ਗਵਾਏ ਹੈਂ। ਤਾਂ ਤੇ ਇਹ ਮੁੰਡੀਆ ਕਿਉਂ ਨਹੀਂ ਮੂਆ ਹੈ॥੨॥☬ਐਸੇ ਸੁਨ ਕਰ ਕਬੀਰ ਜੀ ਕਹਿਤੇ ਹੈਂ:
Prof. Sahib Singhਇਸ ਮੂਰਖ ਮੁੰਡੇ ਨੇ ਸੂਤਰ ਆਦਿਕ ਦਾ ਕੰਮ ਹੀ ਛੱਡ ਦਿੱਤਾ ਹੈ। ਇਸ ਨਾਲੋਂ ਤਾਂ ਇਹ ਮਰ ਹੀ ਜਾਂਦਾ ਤਾਂ ਚੰਗਾ ਸੀ ॥੨॥

ਪਦ ਅਰਥ ਸਾਤ ਸੂਤ = ਸੂਤਰ-ਸਾਤਰ, ਸੂਤਰ ਆਦਿਕ, ਸੂਤਰ ਆਦਿਕ ਨਾਲ ਕੰਮ ਕਰਨਾ ॥੨॥

SikhNet (Spanish)que este hijo nuestro haya abandonado el telar y viva sólo para torturarnos! (2)

ਸਰਬ ਸੁਖਾ ਕਾ ਏਕੁ ਹਰਿ ਸੁਆਮੀ; ਸੋ ਗੁਰਿ ਨਾਮੁ ਦਇਓ ॥

sarab sukhaa kaa ek har suaamee; so gur naam deo |

Sant Singh KhalsaO mother, the One Lord, the Lord and Master, is the source of all peace. The Guru has blessed me with His Name.
Manmohan SinghKabir, the one God is the Lord of all the comforts. The Guru has blessed me with His Name.
Manmohan Singh (Punjabi)ਕਬੀਰ, ਇਕ ਵਾਹਿਗੁਰੂ ਦੇ ਮੂਹਰੇ ਆਰਾਮ ਦਾ ਮਾਲਕ ਹੈ। ਗੁਰਦੇਵ ਜੀ ਨੇ ਮੈਨੂੰ ਉਸ ਦਾ ਨਾਮਹ ਪਰਦਾਨ ਕੀਤਾ ਹੈ।
Fareedkot Teekaਸਰਬ ਸੁਖੋਂ ਕਾ ਦਾਤਾ ਜੋ ਏਕ ਹਰੀ ਹਮਾਰਾ ਸ੍ਵਾਮੀ ਹੈ, ਸੋ ਤਿਸ ਕਾ ਨਾਮ ਸਤਿਗੁਰੋਂ ਨੇ ਮੁਝ ਕੋ ਦੀਆ ਹੈ॥
Prof. Sahib Singh(ਪਰ ਸੰਸਾਰ ਭਾਵੇਂ ਜੋ ਵੀ ਕਹਿੰਦਾ ਰਹੇ) ਜੋ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ ਉਸ ਦਾ ਨਾਮ (ਮੈਨੂੰ ਕਬੀਰ ਨੂੰ ਮੇਰੇ) ਗੁਰੂ ਨੇ ਬਖ਼ਸ਼ਿਆ ਹੈ।

ਪਦ ਅਰਥ ਗੁਰਿ = ਸਤਿਗੁਰੂ ਨੇ।

SikhNet (Spanish)Oh madre, el Señor y Maestro es Fuente de toda Paz, el Guru me bendijo con Su Nombre.

ਸੰਤ ਪ੍ਰਹਲਾਦ ਕੀ ਪੈਜ. ਜਿਨਿ ਰਾਖੀ; ਹਰਨਾਖਸੁ. ਨਖ ਬਿਦਰਿਓ ॥੩॥

sant prahalaad kee paij. jin raakhee; haranaakhas. nakh bidario |3|

Sant Singh KhalsaHe preserved the honor of Prahlaad, and destroyed Harnaakhash with his nails. ||3||
Manmohan SinghHe is such, who preserved the honour of saint Prahlad and destroyed Harnakhash with His nails.
Manmohan Singh (Punjabi)ਉਹ ਐਸਾ ਹੈ, ਜਿਸ ਨੇ ਸਾਧੂ ਪ੍ਰਹਿਲਾਦ ਦੀ ਲੱਜਿਆ ਰੱਖੀ ਅਤੇ ਹਰਨਾਸ਼ਖ ਨੂੰ ਆਪਣੇ ਨੋਹਾਂ ਨਾਲ ਨਾਸ ਕਰ ਦਿੱਤਾ।
Fareedkot Teekaਜਿਸ ਨੇ ਅਪਨੇ ਸੰਤ ਪ੍ਰਹਲਾਦ ਕੀ (ਪੈਜ) ਪ੍ਰਤਗ੍ਯਾ ਵਾ ਪਤਿ ਰਾਖੀ ਹੈ ਔਰ ਨਰਸਿੰਘ ਰੂਪ ਧਾਰ ਕੇ ਹਰਣਾਖਸ ਕੋ ਨਖੋਂ ਸਾਥ ਬਿਦਾਰਿਆ ਹੈ, ਭਾਵ ਯਹਿ ਉਦਰ ਪਾੜ ਕੇ ਮਾਰਿਆ ਹੈ॥੩॥☬ਵਹੁ ਪ੍ਰਹਲਾਦ ਜੀ ਕੈਸੇ ਥੇ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਪਰਮਾਤਮਾ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਮਾਰ ਕੇ ਆਪਣੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਸੀ ॥੩॥

ਪਦ ਅਰਥ ਪੈਜ = ਲਾਜ, ਇੱਜ਼ਤ। ਜਿਨਿ = ਜਿਸ (ਪ੍ਰਭੂ) ਨੇ। ਨਖ = ਨਹੁੰਆਂ ਨਾਲ। ਬਿਦਰਿਓ = ਚੀਰਿਆ, ਚੀਰ ਕੇ ਮਾਰ ਦਿੱਤਾ ॥੩॥

SikhNet (Spanish)Él conservó el honor de Prahlad y destruyó a Jarnakash con sus uñas. (3)

ਘਰ ਕੇ ਦੇਵ ਪਿਤਰ ਕੀ ਛੋਡੀ; ਗੁਰ ਕੋ ਸਬਦੁ ਲਇਓ ॥

ghar ke dev pitar kee chhoddee; gur ko sabad leo |

Sant Singh KhalsaI have renounced the gods and ancestors of my house, for the Word of the Guru's Shabad.
Manmohan SinghI have abandoned the Gods of the Ancestors of my house and taken to Guru's instruction.
Manmohan Singh (Punjabi)ਮੈਂ ਆਪਣੇ ਗ੍ਰਹਿ ਦੇ ਵੱਡੇ ਵਡੇਰਿਆਂ ਦੇ ਦੇਵਤਿਆਂ ਨੂੰ ਤਿਆਗ ਦਿੱਤਾ ਹੈ ਅਤੇ ਗੁਰਾਂ ਦਾ ਉਪਦੇਸ਼ ਧਾਰਨ ਕੀਤਾ ਹੈ।
Fareedkot Teekaਘਰ ਕੇ (ਦੇਵ) ਪਰੋਹਤ ਸੁਕ੍ਰ ਕੇ ਬੇਟੇ ਸੰਡਾ ਔ ਮਰਕਾ ਥੇ, ਤਿਸ ਕੀ ਸਿਖ੍ਯਾ ਛੋਡ ਦਈ ਹੈ ਔਰ ਅਪਨੇ (ਪਿਤਰ) ਪਿਤਾ ਕੀ ਸਿਖ੍ਯਾ ਜੋ ਰਾਜਨੀਤ ਕੀ ਥੀ ਸੋ ਜਿਸ ਪ੍ਰਹਲਾਦ ਨੇ ਛੋਡੀ ਹੈ। ਔਰ ਗੁਰ ਜੋ ਨਾਰਦ ਜੀ ਹੈਂ ਤਿਨ ਕਾ ਜੋ (ਸਬਦੁ) ਉਪਦੇਸ਼ ਰਾਮ ਨਾਮ ਧਾਰ ਲੀਆ ਹੈ॥
Prof. Sahib Singhਮੈਂ ਪਿਤਾ-ਪੁਰਖੀ ਛੱਡ ਦਿੱਤੀ ਹੈ, ਮੈਂ ਆਪਣੇ ਘਰ ਵਿਚ ਪੂਜੇ ਜਾਣ ਵਾਲੇ ਦੇਵਤੇ (ਭਾਵ, ਬ੍ਰਹਮਣ) ਛੱਡ ਬੈਠਾ ਹਾਂ। ਹੁਣ ਮੈਂ ਸਤਿਗੁਰੂ ਦਾ ਸ਼ਬਦ ਹੀ ਧਾਰਨ ਕੀਤਾ ਹੈ।

ਪਦ ਅਰਥ ਪਿਤਰ ਕੀ ਛੋਡੀ = ਪਿਤਾ-ਪੁਰਖੀ ਛੱਡ ਦਿੱਤੀ ਹੈ। ਕੋ = ਦਾ।

SikhNet (Spanish)He abandonado los bienes de mi familia y me he aferrado a la Palabra del Shabd del Guru.

ਕਹਤ ਕਬੀਰੁ. ਸਗਲ ਪਾਪ ਖੰਡਨੁ; ਸੰਤਹ ਲੈ ਉਧਰਿਓ ॥੪॥੪॥

kehat kabeer. sagal paap khanddan; santah lai udhario |4|4|

Sant Singh KhalsaSays Kabeer, God is the Destroyer of all sins; He is the Saving Grace of His Saints. ||4||4||
Manmohan SinghSays Kabir, the Lord is the destroyer of all sins. His saints He emancipates.
Manmohan Singh (Punjabi)ਕਬੀਰ ਜੀ ਆਖਦੇ ਹਨ, ਪ੍ਰਭੂ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਆਪਣੇ ਸਾਧੂਆਂ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਪ੍ਰਹਿਲਾਦ ਜੀ ਔਰ ਲੜਕਿਓਂ ਕੋ ਨਾਮ ਕਾ ਉਪਦੇਸੁ ਦੇ ਕਰ ਤਿਨ ਕੇ ਸੰਪੂਰਨ ਪਾਪ ਖੰਡਨ ਕਰ ਕੇ ਸੰਤ ਰੂਪ ਬਨਾਇਕਰ ਅਪਨੇ ਸਾਥ ਹੀ ਲੇ ਕਰ ਉਧਰਾ ਹੈ; ਵਾ ਪਾਪੋਂ ਕੋ ਖੰਡਨ ਕਰ ਕੇ ਪਰਮੇਸ੍ਵਰ ਅਪਨੇ ਭਗਤੋਂ ਕੋ ਲੈ ਉਦਰਾ ਹੈ॥੪॥੪॥☬ਅਪਨੇ ਮਨ ਪ੍ਰਤੀ ਉਪਦੇਸੁ ਅਰੁ ਪਰਮੇਸ੍ਵਰ ਕੇ ਸਨਮੁਖਿ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਜੋ ਪ੍ਰਭੂ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਸਤ-ਸੰਗਤ ਵਿਚ ਉਸ ਦਾ ਨਾਮ ਸਿਮਰ ਕੇ ਮੈਂ (ਸੰਸਾਰ-ਸਾਗਰ ਤੋਂ) ਪਾਰ ਲੰਘ ਗਿਆ ਹਾਂ ॥੪॥੪॥

ਪਦ ਅਰਥ ਸੰਤਹ ਲੈ = ਸੰਤਾਂ ਦੀ ਸੰਗਤ ਵਿਚ ਲੈ ਕੇ ॥੪॥੪॥

* ਮਾਲਾ ਬਾਰੇ ਨੋਟ: ਕਬੀਰ ਜੀ ਦੀ ਮਾਲਾ ਕਬੀਰ ਜੀ ਦੀ ਆਪਣੀ ਜ਼ਬਾਨੀ ਇਉਂ ਹੈ: "ਕਬੀਰ ਮੇਰੀ ਸਿਮਰਨੀ ਰਸਨਾ ਉਪਰਿ ਰਾਮੁ।" ਕਬੀਰ ਜੀ ਦੀ ਮਾਂ ਨੂੰ ਕਬੀਰ ਜੀ ਦਾ ਭਜਨ-ਬੰਦਗੀ ਵਾਲਾ ਜੀਵਨ ਪਸੰਦ ਨਹੀਂ ਸੀ, ਤੇ ਜਿਹੜੀ ਗੱਲ ਚੰਗੀ ਨਾਹ ਲੱਗੇ ਉਸ ਦਾ ਗਿਲਾ ਕਰਨ ਲੱਗਿਆਂ ਆਮ ਤੌਰ ਤੇ ਬੜੀ ਵਧਾ ਕੇ ਗੱਲ ਆਖੀਦੀ ਹੈ। ਸੋ, ਲਫ਼ਜ਼ 'ਮਾਲਾ' ਤਾਂ ਕਬੀਰ ਜੀ ਦੀ ਮਾਂ ਕਬੀਰ ਦੀ ਬੰਦਗੀ ਵਲੋਂ ਨਫ਼ਰਤ ਜ਼ਾਹਰ ਕਰਨ ਲਈ ਵਰਤਦੀ ਹੈ; ਪਰ ਨਾਲ ਹੀ ਇਹ ਗੱਲ ਬਹੁਤ ਵਧਾ ਕੇ ਭੀ ਕਹੀ ਜਾ ਰਹੀ ਹੈ ਕਿ ਕਬੀਰ ਜੀ ਨਿੱਤ ਸਵੇਰੇ ਪੋਚਾ ਫੇਰਦੇ ਸਨ। ਹਰੇਕ ਮਨੁੱਖ, ਜੇ ਚਾਹੇ ਤਾਂ, ਆਪਣੇ ਜੀਵਨ ਵਿਚੋਂ ਅਜਿਹੀਆਂ ਕਈ ਘਟਨਾਂ ਵੇਖ ਸਕਦਾ ਹੈ ਕਿ ਅਸੀਂ ਉਸ ਗੱਲ ਨੂੰ ਕਿਵੇਂ ਵਧਾ ਕੇ ਬਿਆਨ ਕਰਦੇ ਹਾਂ, ਜੋ ਸਾਨੂੰ ਪਸੰਦ ਨਹੀਂ ਹੁੰਦੀ। ਮੈਂ ਕਈ ਐਸੇ ਬੰਦੇ ਵੇਖੇ ਹਨ ਜੋ ਬਿਰਧ ਹੋਣ ਕਰਕੇ ਆਪ ਰਤਾ ਭੀ ਕਮਾਈ ਨਹੀਂ ਕਰ ਸਕਦੇ ਸਨ, ਉਹਨਾਂ ਦਾ ਨਿਰਬਾਹ ਉਹਨਾਂ ਦੇ ਪੁੱਤਰਾਂ ਦੇ ਆਸਰੇ ਸੀ। ਪਰ ਜਦੋਂ ਕਦੇ ਉਹ ਪੁੱਤਰ ਕਿਸੇ ਸਤਸੰਗ ਜਾਂ ਦੀਵਾਨ ਵਿਚ ਜਾਣ ਲੱਗਦਾ ਸੀ, ਤਾਂ ਉਹ ਬਿਰਧ ਪਿਉ ਸੌ ਸੌ ਗਾਲ੍ਹ ਕੱਢਦਾ ਤੇ ਕਹਿੰਦਾ ਕਿ ਇਸ ਨਕਾਰੇ ਨੇ ਸਾਰਾ ਘਰ ਉਜਾੜ ਦਿੱਤਾ ਹੈ। ਸੋ, ਜਗਤ ਦੀ ਚਾਲ ਹੀ ਇਹੀ ਹੈ। ਸਤਸੰਗ ਕਿਸੇ ਵਿਰਲੇ ਨੂੰ ਭਾਉਂਦਾ ਹੈ। ਲਗਨ ਵਾਲਿਆਂ ਦੀ ਵਿਰੋਧਤਾ ਹੁੰਦੀ ਹੀ ਹੈ, ਤੇ ਹੁੰਦੀ ਹੀ ਰਹੇਗੀ। ਉਹਨਾਂ ਦੇ ਵਿਰੁੱਧ ਵਧਾ ਵਧਾ ਕੇ ਊਜਾਂ ਸਦਾ ਲਾਈਆਂ ਜਾਂਦੀਆਂ ਹਨ। ਕਬੀਰ ਜੀ ਨਾਹ ਸਦਾ ਪੋਚਾ ਫ

SikhNet (Spanish)Dice Kabir, Dios es el Destructor de la maldad y la Gracia Salvadora de Su Santo. (4-4)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਕੋਊ; ਹਰਿ ਸਮਾਨਿ. ਨਹੀ ਰਾਜਾ ॥

koaoo; har samaan. nahee raajaa |

Sant Singh KhalsaThere is no king equal to the Lord.
Manmohan SinghThere is no King equal to my God.
Manmohan Singh (Punjabi)ਮੇਰੇ ਵਾਹਿਗੁਰੂ ਦੇ ਤੁੱਲ ਕੋਈ ਪਾਤਿਸ਼ਾਹ ਨਹੀਂ।
Fareedkot Teekaਹਰੀ ਕੇ ਸਮਾਨ ਔਰ ਕੋਈ ਰਾਜਾ ਨਹੀਂ ਹੈ॥
Prof. Sahib Singh(ਹੇ ਭਾਈ!) ਜਗਤ ਵਿਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ।

ਪਦ ਅਰਥ ਕੋਊ = ਕੋਈ ਜੀਵ ਭੀ। ਸਮਾਨਿ = ਬਰਾਬਰ, ਵਰਗਾ।

SikhNet (Spanish)No existe rey igual a nuestro Dios;

ਏ ਭੂਪਤਿ ਸਭ ਦਿਵਸ ਚਾਰਿ ਕੇ; ਝੂਠੇ ਕਰਤ ਦਿਵਾਜਾ ॥੧॥ ਰਹਾਉ ॥

e bhoopat sabh divas chaar ke; jhootthe karat divaajaa |1| rahaau |

Sant Singh KhalsaAll these lords of the world last for only a few days, putting on their false displays. ||1||Pause||
Manmohan SinghAll these lords of the world are but for four days, They make false display. Pause.
Manmohan Singh (Punjabi)ਇਹ ਸੰਸਾਰ ਦੇ ਸੁਆਮੀ ਸਾਰੇ ਹੀ ਕੇਵਲ ਚਹੁੰ ਦਿਹਾੜਿਆਂ ਲਈ ਹਨ। ਉਹ ਕੂੜੇ ਦਿਖਲਾਵੇ ਕਰਦੇ ਹਨ। ਠਹਿਰਾਉ।
Fareedkot Teekaਕਿਉਂਕਿ ਇਹ ਜੋ ਜਗਤ ਮੇਂ ਰਾਜੇ ਹੈਂ, ਸੋ ਚਾਰ ਦਿਨ ਕੇ ਹੈਂ, ਭਾਵ ਯਹਿ ਨਾਸ ਰੂਪ ਹੈਂ। ਤਾਂ ਤੇ ਇਹ ਸਭ ਝੂਠੇ ਹੀ (ਦਿਵਾਜਾ) ਦਾਵੇ ਵਾ ਦਿਖਲਾਵੇ ਕਰਤੇ ਹੈਂ॥੧॥ ਰਹਾਉ ॥☬ਤਾਂ ਤੇ ਪਰਮੇਸਰ ਕੇ ਪਾਸ ਐਸੇ ਬੇਨਤੀ ਕਰੀਏ:
Prof. Sahib Singhਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ ॥੧॥ ਰਹਾਉ ॥

ਪਦ ਅਰਥ ਏ ਭੂਪਤਿ = ਇਹ ਦੁਨੀਆ ਦੇ ਰਾਜੇ। ਦਿਵਸ = ਦਿਨ। ਝੂਠੇ = ਜੋ ਸਦਾ ਕਾਇਮ ਨਹੀਂ ਰਹਿ ਸਕਦੇ। ਦਿਵਾਜਾ = ਦਿਖਲਾਵੇ ॥੧॥ ਰਹਾਉ ॥

SikhNet (Spanish)los reyes del mundo se quedan sólo unos días y todo su teatro es falso e ilusorio. (1-Pausa)

ਤੇਰੋ ਜਨੁ ਹੋਇ, ਸੋਇ ਕਤ ਡੋਲੈ; ਤੀਨਿ ਭਵਨ ਪਰ ਛਾਜਾ ॥

tero jan hoe, soe kat ddolai; teen bhavan par chhaajaa |

Sant Singh KhalsaHow can Your humble servant waver? You spread Your shadow over the three worlds.
Manmohan SinghThou, O Lord, overshadow the three worlds. Ho can he, who is Thy slave waver?
Manmohan Singh (Punjabi)ਤੂੰ ਹੇ ਸੁਆਮੀ! ਤਿੰਨਾਂ ਜਹਾਨਾਂ ਉਤੇ ਛਾਇਆ ਹੋਇਆ ਹੈ। ਜਿਹੜਾ ਤੇਰਾ ਗੋਲਾ ਹੈ, ਉਹ ਕਿਸ ਤਰ੍ਹਾਂ ਡਿਕਡੋਲੇ ਖਾ ਸਕਦਾ ਹੈ?
Fareedkot Teekaਹੇ ਹਰੀ! ਜੋ ਤੇਰਾ (ਜਨੁ) ਦਾਸ ਹੋਵੈ ਸੋ ਕਹਾਂ ਡੋਲਤਾ ਹੈ, ਭਾਵ ਯਹਿ ਨਹੀਂ ਡੋਲਤਾ ਹੈ। ਅਰੁ ਤਿਸ ਕਾ ਜਸੁ ਤੀਨ ਲੋਕ ਪਰ ਛਾਇ ਗਿਆ ਹੈ॥
Prof. Sahib Singh(ਹੇ ਪ੍ਰਭੂ!) ਜੋ ਮਨੁੱਖ ਤੇਰਾ ਦਾਸ ਹੋ ਕੇ ਰਹਿੰਦਾ ਹੈ ਉਹ (ਇਹਨਾਂ ਦੁਨੀਆ ਦੇ ਰਾਜਿਆਂ ਦੇ ਸਾਹਮਣੇ) ਘਾਬਰਦਾ ਨਹੀਂ, (ਕਿਉਂਕਿ, ਹੇ ਪ੍ਰਭੂ! ਤੇਰੇ ਸੇਵਕ ਦਾ ਪ੍ਰਤਾਪ) ਸਾਰੇ ਜਗਤ ਵਿਚ ਛਾਇਆ ਰਹਿੰਦਾ ਹੈ।

ਪਦ ਅਰਥ ਜਨੁ = ਦਾਸ, ਭਗਤ। ਕਤ = ਕਿਉਂ? ਕਤ ਡੋਲੈ = (ਇਹਨਾਂ ਦੁਨੀਆ ਦੇ ਰਾਜਿਆਂ ਅੱਗੇ) ਨਹੀਂ ਡੋਲਦਾ। ਪਰ = ਵਿਚ। ਤੀਨਿ ਭਵਨ ਪਰ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਛਾਜਾ = ਪ੍ਰਭਾਵ ਛਾਇਆ ਰਹਿੰਦਾ ਹੈ, ਵਡਿਆਈ ਬਣੀ ਰਹਿੰਦੀ ਹੈ।

SikhNet (Spanish)Si alguien Te pertenece, oh Dios, no vacila; su ser va más allá de las tres Gunas.

ਹਾਥੁ ਪਸਾਰਿ ਸਕੈ ਕੋ ਜਨ ਕਉ; ਬੋਲਿ ਸਕੈ ਨ ਅੰਦਾਜਾ ॥੧॥

haath pasaar sakai ko jan kau; bol sakai na andaajaa |1|

Sant Singh KhalsaWho can raise his hand against Your humble servant? No one can describe the Lord's expanse. ||1||
Manmohan SinghWho can raise his hand against the Lord's slave? One can tell not the Lord's extent.
Manmohan Singh (Punjabi)ਸਾਹਿਬ ਦੇ ਗੋਲੇ ਦੇ ਖਿਲਾਫ ਕੌਣ ਹੱਥ ਉਲਾਰ ਸਕਦਾ ਹੈ? ਕੋਈ ਭੀ ਸੁਆਮੀ ਦਾ ਵਿਸਥਾਰ ਦਸ ਨਹੀਂ ਸਕਦਾ।
Fareedkot Teekaਤਾਂ ਤੇ ਤਿਸ ਕੇ ਦਾਸ ਪਰ ਪਕੜਨੇ ਵਾਸਤੇ ਕੋਈ ਹਾਥੁ ਪਸਾਰ ਨਹੀਂ ਸਕਤਾ ਹੈ। ਕਿਉਂਕਿ ਤਿਸ ਕੇ ਆਗੇ (ਅੰਦਾਜਾ) ਮ੍ਰਿਜਾਦਾ ਕਾ ਬਚਨ ਭੀ ਨਹੀਂ ਬੋਲ ਸਕਤਾ, ਭਾਵ ਯਹਿ ਤਿਸ ਤੇ ਸਭ ਭੈ ਕਰਤੇ ਹੈਂ॥੧॥
Prof. Sahib Singhਹੱਥ ਚੁੱਕਣਾ ਤਾਂ ਕਿਤੇ ਰਿਹਾ, ਤੇਰੇ ਸੇਵਕ ਦੇ ਸਾਹਮਣੇ ਉਹ ਉੱਚਾ ਬੋਲ ਭੀ ਬੋਲ ਨਹੀਂ ਸਕਦੇ ॥੧॥

ਪਦ ਅਰਥ ਕੋ = ਕੌਣ? ਜਨ ਕਉ = ਭਗਤ ਵਲ। ਪਸਾਰਿ ਸਕੈ = ਖਿਲਾਰ ਸਕਦਾ ਹੈ, ਚੁੱਕ ਸਕਦਾ ਹੈ। ਅੰਦਾਜ਼ਾ = (ਪ੍ਰਤਾਪ ਦਾ) ਅਨੁਮਾਨ ॥੧॥

SikhNet (Spanish)Nadie puede levantar su mano en contra de él y nadie puede apreciar su valor. (1)

ਚੇਤਿ ਅਚੇਤ ਮੂੜ ਮਨ ਮੇਰੇ; ਬਾਜੇ ਅਨਹਦ ਬਾਜਾ ॥

chet achet moorr man mere; baaje anahad baajaa |

Sant Singh KhalsaRemember Him, O my thoughtless and foolish mind, and the unstruck melody of the sound current will resonate and resound.
Manmohan SinghO my thoughtless and foolish soul remember thou thy God and the unbeaten melody of bliss shall play for thee,
Manmohan Singh (Punjabi)ਮੇਰੀ ਬੇਖਬਰ ਅਤੇ ਬੇਵਕੂਫ ਜਿੰਦੇ! ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਅਤੇ ਪ੍ਰਸੰਨਤਾ ਦਾ ਸੁਤੇ ਸਿੱਧ ਕੀਰਤਨ ਤੇਰੇ ਲਈ ਹੋਵੇਗਾ।
Fareedkot Teekaਹੇ ਮੂਰਖ (ਅਚੇਤ) ਅਗ੍ਯਾਤ ਮੇਰੇ ਮਨ! ਐਸੇ ਹਰੀ ਕੋ (ਚੇਤਿ) ਸਿਮਰਨ ਕਰ ਜਿਸ ਤੇ ਤੇਰੇ ਜਸ ਕਾ (ਅਨਹਦ) ਇਕ ਰਸ ਵਾਜਾ ਬਾਜੇਗਾ, ਭਾਵ ਯਹਿ ਲੋਕ ਮੇਂ ਤੇਰਾ ਅਖੰਡ ਜਸ ਹੋਇਗਾ॥
Prof. Sahib Singhਹੇ ਮੇਰੇ ਗ਼ਾਫ਼ਲ ਮਨ! ਤੂੰ ਭੀ ਪ੍ਰਭੂ ਨੂੰ ਸਿਮਰ, (ਤਾਂ ਜੋ ਤੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਇੱਕ-ਰਸ ਵਾਜੇ ਵੱਜਣ (ਤੇ, ਤੈਨੂੰ ਦੁਨੀਆ ਦੇ ਰਾਜਿਆਂ ਤੋਂ ਕੋਈ ਘਬਰਾਹਟ ਨਾਹ ਹੋਵੇ)।

ਪਦ ਅਰਥ ਅਚੇਤ ਮਨ = ਹੇ ਗ਼ਾਫ਼ਲ ਮਨ! ਬਾਜੇ = ਵੱਜ ਪੈਣ। ਅਨਹਦ ਬਾਜਾ = ਇੱਕ-ਰਸ (ਅਨੰਦ ਦੇ) ਵਾਜੇ।

SikhNet (Spanish)Oh mente descuidada, alaba a tu Dios para que la Melodía Divina resuene en tu interior.

ਕਹਿ ਕਬੀਰ. ਸੰਸਾ ਭ੍ਰਮੁ ਚੂਕੋ; ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥

keh kabeer. sansaa bhram chooko; dhraoo prahilaad nivaajaa |2|5|

Sant Singh KhalsaSays Kabeer, my skepticism and doubt have been dispelled; the Lord has exalted me, as He did Dhroo and Prahlaad. ||2||5||
Manmohan SinghSays Kabir, my doubt and misgiving are ended and the Lord has exalted me like Dhru and Prahlad.
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਮੇਰਾ ਸੰਦੇਹ ਤੇ ਸ਼ੱਕ-ਸਭਾ ਦੂਰ ਹੋ ਗਏ ਹਨ ਅਤੇ ਸੁਆਮੀ ਨੇ ਮੈਨੂੰ ਧ੍ਰੂ ਅਤੇ ਪ੍ਰਹਿਲਾਦ ਦੀ ਤਰ੍ਹਾਂ ਮਾਣ ਬਖਸ਼ਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰੇ ਮਨ ਮੇਂ ਜੋ ਭ੍ਰਮ ਜੰਨ੍ਯ ਸੰਸਾ ਥਾ ਕਿ ਹਮ ਤਰੋਂਗੇ ਕਿ ਨਹੀਂ, ਸੋ ਅਬ ਉਠ ਗਿਆ ਹੈ ਅਰਥਾਤ ਦੂਰ ਭਯਾ ਹੈ। ਕਿਉਂਕਿ ਜਿਸ ਵਾਹਿਗੁਰੂ ਨੇ ਧ੍ਰੂ ਔਰ ਪ੍ਰਹਲਾਦ ਆਦਕੋਂ ਕੋ (ਨਿਵਾਜਾ) ਵਡਿਆਇਆ ਹੈ, ਸੋ ਹਮ ਕੋ ਭੀ ਨਾਮ ਸਿਮਰਨੇ ਸੇ ਮੋਖ ਦਾਨ ਕਰ ਵਡਿਆਈ ਦੇਵੈਗਾ॥੨॥੫॥☬ਸ੍ਰੀ ਅਕਾਲ ਪੁਰਖ ਕੇ ਅਧੀਨ ਹੋਇਕਰ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-(ਜੋ ਮਨੁੱਖ ਪ੍ਰਭੂ ਨੂੰ ਸਿਮਰਦਾ ਹੈ, ਉਸ ਦਾ) ਸਹਿਮ, ਉਸ ਦੀ ਭਟਕਣਾ ਸਭ ਦੂਰ ਹੋ ਜਾਂਦੇ ਹਨ, ਪ੍ਰਭੂ (ਆਪਣੇ ਸੇਵਕ ਨੂੰ) ਧ੍ਰੂ ਤੇ ਪ੍ਰਹਿਲਾਦ ਵਾਂਗ ਪਾਲਦਾ ਹੈ ॥੨॥੫॥

ਪਦ ਅਰਥ ਕਹਿ = ਕਹੇ, ਆਖਦਾ ਹੈ। ਭ੍ਰਮੁ = ਭਟਕਣਾ। ਸੰਸਾ = ਸਹਿਮ। ਚੂਕੋ = ਮੁੱਕ ਜਾਂਦਾ ਹੈ। ਨਿਵਾਜਾ = ਨਿਵਾਜਦਾ ਹੈ, ਮਾਣ ਦੇਂਦਾ ਹੈ, ਪਾਲਦਾ ਹੈ ॥੨॥੫॥

SikhNet (Spanish)Dice Kabir, quítate de dudas, oh hombre, pues tu Dios ha salvado a Dhruva y a Prahlad antes que a Ti. (2-5)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਰਾਖਿ ਲੇਹੁ; ਹਮ ਤੇ ਬਿਗਰੀ ॥

raakh lehu; ham te bigaree |

Sant Singh KhalsaSave me! I have disobeyed You.
Manmohan SinghPreserve me, O Lord, though I have disobeyed Thee.
Manmohan Singh (Punjabi)ਮੇਰੀ ਰੱਖਿਆ ਕਰ, ਹੇ ਸਾਈਂ! ਭਾਵੇਂ ਮੈਂ ਤੇਰੀ ਅਵੱਗਿਆ ਕੀਤੀ ਹੈ।
Fareedkot Teekaਯਦਪਿ ਹਮਾਰੇ ਤੇ ਬਿਗਰੀ ਹੈ ਤਦਪਿ ਹੇ ਸੁਆਮੀ! ਹਮ ਕੋ ਜਨਮ ਮਰਨ ਸੇ ਰਾਖ ਲੇਵੋ॥
Prof. Sahib Singhਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ,

ਪਦ ਅਰਥ ਹਮ ਤੇ = ਅਸਾਂ ਜੀਵਾਂ ਤੋਂ, ਮੈਥੋਂ। ਬਿਗਰੀ = ਵਿਗੜੀ ਹੈ, ਵਿਗਾੜ ਹੋਇਆ ਹੈ, ਮਾੜਾ ਕੰਮ ਹੋਇਆ ਹੈ।

SikhNet (Spanish)Sálvame, oh Dios, sálvame, pues he errado en Tu contra;

ਸੀਲੁ ਧਰਮੁ ਜਪੁ ਭਗਤਿ. ਨ ਕੀਨੀ; ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥

seel dharam jap bhagat. na keenee; hau abhimaan ttedt pagaree |1| rahaau |

Sant Singh KhalsaI have not practiced humility, righteousness or devotional worship; I am proud and egotistical, and I have taken a crooked path. ||1||Pause||
Manmohan SinghI have not practised humility, Faith, worship and devotional service. I am proud and am holding fast to crookedness. Pause.
Manmohan Singh (Punjabi)ਮੈਂ ਨਿਮਰਤਾ, ਈਮਾਨ, ਉਪਾਸ਼ਨਾ ਅਤ ਪ੍ਰੇਮ-ਮਈ ਸੇਵਾ ਦੀ ਕਮਾਈ ਨਹੀਂ ਕੀਤੀ। ਮੈਂ ਹੰਕਾਰੀ ਹਾਂ ਅਤੇ ਮੈਂ ਟੇਖਤਾ ਪਕੜੀ ਹੋਈ ਹੈ। ਠਹਿਰਾਉ।
Fareedkot Teeka(ਸੀਲੁ) ਸਾਂਤਿ ਸੁਭਾਵ ਹੋ ਕਰ ਧਰਮ ਔ ਜਪ ਰੂਪੁ ਭਗਤੀ ਭੀ ਮੈਨੇ ਨਹੀਂ ਕਰੀ ਹੈ, ਔਰ ਮਮ ਕੇ ਅਭਿਮਾਨ ਕਰ ਟੇਢਤਾ ਹੀ ਪਕੜੀ ਹੈ॥੧॥ ਰਹਾਉ ॥
Prof. Sahib Singhਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ) ॥੧॥ ਰਹਾਉ ॥

ਪਦ ਅਰਥ ਸੀਲੁ = ਚੰਗਾ ਸੁਭਾਉ। ਧਰਮੁ = ਜ਼ਿੰਦਗੀ ਦਾ ਫ਼ਰਜ਼। ਜਪੁ = ਬੰਦਗੀ। ਹਉ = ਮੈਂ। ਟੇਢ = ਵਿੰਗੀ। ਪਗਰੀ = ਪਕੜੀ, ਫੜੀ ॥੧॥ ਰਹਾਉ ॥

SikhNet (Spanish)no he practicado la Religión de la Rectitud, no he meditado en Ti, y como ególatra, prefiero el sendero de la tortura, el sendero del ego. (1-Pausa)

ਅਮਰ ਜਾਨਿ ਸੰਚੀ ਇਹ ਕਾਇਆ; ਇਹ ਮਿਥਿਆ ਕਾਚੀ ਗਗਰੀ ॥

amar jaan sanchee ih kaaeaa; ih mithiaa kaachee gagaree |

Sant Singh KhalsaBelieving this body to be immortal, I pampered it, but it is a fragile and perishable vessel.
Manmohan SinghBelieving this body as immortal, I have pampered it, but it is a perishable and frail vessel.
Manmohan Singh (Punjabi)ਇਹ ਦੇਹ ਨੂੰ ਅਬਿਨਾਸੀ ਮੰਨ ਕੇ, ਮੈਂ ਇਸ ਦੀ ਪਾਲਣਾ ਪੋਸਣਾ ਕੀਤੀ ਹੈ, ਪਰ ਇਹ ਨਾਸਵੰਤ ਤੇ ਕੱਚਾ ਬਰਤਨ ਹੈ।
Fareedkot Teekaਮਰਨੇ ਤੇ ਰਹਤ ਜਾਨ ਕਰ ਪਦਾਰਥੋਂ ਰੂਪ ਜਲ ਸਾਥ ਇਹ (ਕਾਇਆ) ਦੇਹੀ ਪਾਲੀ ਹੈ। ਪਰੰਤੂ ਇਹੁ ਦੇਹੀ ਕਾਚੀ ਗਾਗਰ ਵਤ ਝੂਠੀ ਹੈ, ਭਾਵ ਯਹਿ ਨਾਸ ਹੋ ਜਾਣ ਵਾਲੀ ਹੈ॥
Prof. Sahib Singhਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ।

ਪਦ ਅਰਥ ਅਮਰ = {ਅ-ਮਰ} ਨਾਹ ਮਰਨ ਵਾਲੀ, ਨਾਸ ਨਾਹ ਹੋਣ ਵਾਲੀ। ਜਾਨਿ = ਸਮਝ ਕੇ। ਸੰਚੀ = ਸਾਂਭ ਕੇ ਰੱਖੀ, ਪਾਲਦਾ ਰਿਹਾ। ਕਾਇਆ = ਸਰੀਰ। ਮਿਥਿਆ = ਨਾਸਵੰਤ। ਗਗਰੀ = ਘੜਾ।

SikhNet (Spanish)Alimento mi cuerpo tratando de volverlo eterno, pero mira, en realidad se volvió como una vasija de barro, una pura ilusión.

ਜਿਨਹਿ ਨਿਵਾਜਿ ਸਾਜਿ. ਹਮ ਕੀਏ; ਤਿਸਹਿ ਬਿਸਾਰਿ. ਅਵਰ ਲਗਰੀ ॥੧॥

jineh nivaaj saaj. ham kee; tiseh bisaar. avar lagaree |1|

Sant Singh KhalsaForgetting the Lord who formed, fashioned and embellished me, I have become attached to another. ||1||
Manmohan Singhhe, who has fashioned, created and embellished me, forgetting Him I am attached to another.
Manmohan Singh (Punjabi)ਜਿਸ ਨੇ ਮੈਨੂੰ ਘੜਿਆ, ਰਚਿਆ ਅਤੇ ਸ਼ਸ਼ੋਭਤ ਕੀਤਾ ਹੈ; ਉਸ ਨੂੰ ਭੁਲਾ ਕੇ ਮੈਂ ਹੋਰਸ ਨਾਲ ਜੁੜ ਗਿਆ ਹਾਂ।
Fareedkot Teekaਜਿਸ ਤੈਨੇ ਪੰਚ ਤਤੋਂ ਕੋ (ਸਾਜ) ਰਚਕੇ ਹਮਾਰੇ ਸਰੀਰ ਕੀਏ ਔਰ (ਨਿਵਾਜਿ) ਵਡਿਆਏ ਹੈਂ, ਤਿਸ ਤੇਰੇ ਨਾਮ ਕੋ ਵਿਸਾਰ ਕਰ ਹਮ ਜੀਵੋਂ ਕੀ ਬੁਧੀ ਔਰ ਪਦਾਰਥੋਂ ਮੇਂ ਲਾਗ ਰਹੀ ਹੈ॥੧॥
Prof. Sahib Singhਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ ॥੧॥

ਪਦ ਅਰਥ ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜਿ = ਆਦਰ ਦੇ ਕੇ, ਮਿਹਰ ਕਰ ਕੇ। ਸਾਜਿ = ਪੈਦਾ ਕਰ ਕੇ। ਹਮ = ਸਾਨੂੰ, ਮੈਨੂੰ। ਅਵਰ = ਹੋਰਨੀਂ ਪਾਸੀਂ ॥੧॥

SikhNet (Spanish)Me olvidé de mi Creador, de Aquél que me embelleció y me aferré al otro, a la dualidad. (1)

ਸੰਧਿਕ ਤੋਹਿ. ਸਾਧ, ਨਹੀ ਕਹੀਅਉ; ਸਰਨਿ ਪਰੇ ਤੁਮਰੀ ਪਗਰੀ ॥

sandhik tohi. saadh, nahee kaheeo; saran pare tumaree pagaree |

Sant Singh KhalsaI am Your thief; I cannot be called holy. I have fallen at Your feet, seeking Your Sanctuary.
Manmohan SinghI am Thy thief and cannot be called Thy saint, I have fallen at Thine feet for protection.
Manmohan Singh (Punjabi)ਮੈਂ ਚੋਰ ਹਾਂ ਅਤੇ ਤੇਰਾ ਸੰਤ ਨਹੀਂ ਆਖਿਆ ਜਾ ਸਕਦਾ। ਰੱਖਿਆ ਵਾਸਤੇ ਮੈਂ ਮੇਰੇ ਚਰਨਾਂ ਤੇ ਆ ਡਿੱਗਿਆ ਹਾਂ।
Fareedkot Teekaਤਾਂ ਤੇ ਹੇ ਪ੍ਰਭੂ! ਹਮ ਤੇਰੇ (ਸੰਧਿਕ) ਚੋਰ ਹੈਂ ਸਾਧ ਨਹੀਂ ਕਹੀਤੇ ਹੈਂ। ਪਰੰਤੂ ਅਬ ਤੇਰੀ ਸਰਨ ਪਰੇ ਹੈਂ ਅਰੁ ਮਨ ਕਰ ਭੀ ਤੇਰੀ ਹੀ ਟੇਕ ਮੈਨੇ (ਪਗਰੀ) ਪਕੜੀ ਹੈ॥
Prof. Sahib Singh(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ;

ਪਦ ਅਰਥ ਸੰਧਿਕ = ਚੋਰ। ਤੋਹਿ = ਤੇਰਾ। ਕਹੀਅਉ = ਮੈਂ ਅਖਵਾ ਸਕਦਾ ਹਾਂ। ਤੁਮਰੀ ਪਗਰੀ = ਤੇਰੇ ਚਰਨਾਂ ਦੀ।

SikhNet (Spanish)Somos Tus ladrones, no Tus Santos, oh Señor, pero nos hemos postrado a Tus Pies.

ਕਹਿ ਕਬੀਰ. ਇਹ ਬਿਨਤੀ ਸੁਨੀਅਹੁ; ਮਤ ਘਾਲਹੁ ਜਮ ਕੀ ਖਬਰੀ ॥੨॥੬॥

keh kabeer. ih binatee suneeahu; mat ghaalahu jam kee khabaree |2|6|

Sant Singh KhalsaSays Kabeer, please listen to this prayer of mine, O Lord; please do not send me sommons of the Messenger of Death. ||2||6||
Manmohan SinghSays Kabir, hear Thou this prayer, O Lord, Send me not the tiding of the Death's courier.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਇਹ ਬੇਨਤੀ ਸੁਣ, ਹੇ ਸੁਆਮੀ! ਮੈਨੂੰ ਮੌਤ ਦੇ ਦੂਤ ਦੀ ਕਨਸੋਂ ਨਾਂ ਘੋਲਣੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅਬ ਮੇਰੀ ਏਹੁ ਬੇਨਤੀ ਸ੍ਰਵਨ ਕਰੀਏ ਮਤ ਹਮਾਰੇ ਗਲ ਮੇਂ ਜਮ ਕੀ (ਖਬਰੀ) ਖਬੜ ਅਰਥਾਤ ਫਾਸੀ ਵ ਜਮ ਕੀ ਖਬਰ ਹੀ ਨਾ ਮੁਝ ਕੋ ਭੇਜੀਏ, ਭਾਵ ਯਹਿ ਮੁਝ ਕੋ ਜਮ ਕੇ ਭੈ ਸੇ ਰਹਿਤ ਕਰੀਏ॥੨॥੬॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਹੇ ਪ੍ਰਭੂ!) ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ) ॥੨॥੬॥

ਪਦ ਅਰਥ ਮਤ ਘਾਲਹੁ = ਭੇਜੀਂ। ਖਬਰੀ = ਖ਼ਬਰੀ, ਸੋਇ ॥੨॥੬॥

SikhNet (Spanish)Dice Kabir, oh Dios, escucha mi oración y no me mandes al mensajero de la muerte. (2-6)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਦਰਮਾਦੇ; ਠਾਢੇ ਦਰਬਾਰਿ ॥

daramaade; tthaadte darabaar |

Sant Singh KhalsaI stand humbly at Your Court.
Manmohan SinghHumbly stand I before Thy court, O my Lord.
Manmohan Singh (Punjabi)ਨਿਮਰਤਾ ਸਹਿਤ ਮੈਂ ਤੇਰੀ ਕਚਹਿਰੀ ਮੂਹਰੇ ਖੜਾ ਹਾਂ, ਮੇਰੇ ਸੁਆਮੀ!
Fareedkot Teekaਹੇ ਸ੍ਵਾਮੀ! ਹੰਕਾਰ ਕੇ ਗ੍ਰਸੇ ਹੂਏ ਹਮ (ਦਰਮਾਦੇ) ਆਜਜ਼ ਵਾ ਅੰਦਰ ਮਾਂਦਗੀ ਕੇ ਦੁਖੀ ਹੂਏ ਤੇਰੇ ਸਤਸੰਗ ਰੂਪੀ ਦਰਬਾਰ ਮੇਂ ਖੜੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ।

ਪਦ ਅਰਥ ਦਰਮਾਦੇ = {ਫ਼ਾਰਸੀ: ਦਰਮਾਂਦਾ} ਆਜਿਜ਼, ਮੰਗਤਾ। ਠਾਢੇ = ਖਲੋਤਾ ਹਾਂ। ਦਰਬਾਰਿ = (ਤੇਰੇ) ਦਰ ਤੇ।

SikhNet (Spanish)Con toda humildad me paro ante Tu Corte, oh Dios;

ਤੁਝ ਬਿਨੁ. ਸੁਰਤਿ ਕਰੈ ਕੋ ਮੇਰੀ; ਦਰਸਨੁ ਦੀਜੈ. ਖੋਲੑਿ ਕਿਵਾਰ ॥੧॥ ਰਹਾਉ ॥

tujh bin. surat karai ko meree; darasan deejai. khola kivaar |1| rahaau |

Sant Singh KhalsaWho else can take care of me, other than You? Please open Your door, and grant me the Blessed Vision of Your Darshan. ||1||Pause||
Manmohan SinghWithout Thee who can take care of me. Open Thy door and bless me with Thy vision. Pause.
Manmohan Singh (Punjabi)ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ।
Fareedkot Teekaਤੇਰੇ ਬਿਨਾ ਮੇਰੀ ਯਾਦਗੀਰੀ ਔਰ ਕੌਨ ਕਰੇਗਾ, ਭਾਵ ਯਹਿ ਕੋਈ ਨਹੀਂ ਕਰੇਗਾ। ਤਾਂ ਤੇ ਤੁਮਾਰੇ ਪੰਚ ਕੋਸ ਰੂਪੀ ਕਿਵਾੜ ਖੋਲ ਕਰ ਮੁਝ ਕੋ ਅਪਨਾ ਦਰਸਨ ਦੀਜੀਏ॥੧॥ ਰਹਾਉ ॥
Prof. Sahib Singhਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਤਰਫ਼ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼ ॥੧॥ ਰਹਾਉ ॥

ਪਦ ਅਰਥ ਸੁਰਤਿ = ਸੰਭਾਲ, ਖ਼ਬਰਗੀਰੀ। ਕੋ = ਕੌਣ? ਖੋਲ੍ਹ੍ਹਿ = ਖੋਲ੍ਹ ਕੇ। ਕਿਵਾਰ = ਕਿਵਾੜ, ਭਿੱਤ, ਬੂਹਾ ॥੧॥ ਰਹਾਉ ॥

SikhNet (Spanish)¿quién, si no Tú va a cuidar de mí? Abre Tu Puerta y llévame hasta Tu Presencia.(1-Pausa)

ਤੁਮ ਧਨ ਧਨੀ. ਉਦਾਰ ਤਿਆਗੀ; ਸ੍ਰਵਨਨੑ ਸੁਨੀਅਤੁ. ਸੁਜਸੁ ਤੁਮੑਾਰ ॥

tum dhan dhanee. udaar tiaagee; sravanana suneeat. sujas tumaar |

Sant Singh KhalsaYou are the richest of the rich, generous and unattached. With my ears, I listen to Your Praises.
Manmohan SinghThou art the richest of the rich, beneficent and detached with mine ears I hear Thy great praise Of whom should I beg?
Manmohan Singh (Punjabi)ਤੂੰ ਅਮੀਰ ਦਾ ਵੱਡਾ ਅਮੀਰ, ਦਾਤਾਰ ਅਤੇ ਅਤੀਤ ਹੈ। ਆਪਣੇ ਕੰਨਾਂ ਨਾਲ ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਕੀਹਦੇ ਕੋਲੋਂ ਮੰਗਾਂ?
Fareedkot Teekaਤੁਮ ਧਨਾਢੋਂ ਸੇ ਧਨਾਢਿ ਵਾ ਧੰਨ੍ਯਤਾ ਜੋਗ੍ਯ ਔਰ ਧਨੀ ਸੁਆਮੀ ਹੋ ਪੁਨਾ ਪਰਮ ਉਦਾਰ (ਤਿਆਗੀ) ਵਿਰਕਤ ਰੂਪ ਹੋ, ਭਾਵ ਯਹਿ ਸੰਸਾਰ ਤੇ ਅਲੇਪ ਹੋ, ਐਸੇ ਤੁਮਾਰਾ ਜਸੁ ਸ੍ਰਵਨੋ ਕਰ ਕੇ ਸੁਨੀਤਾ ਹੈ॥
Prof. Sahib Singhਤੂੰ ਹੀ (ਜਗਤ ਦੇ ਸਾਰੇ) ਧਨ ਪਦਾਰਥ ਦਾ ਮਾਲਕ ਹੈਂ, ਤੇ ਬੜਾ ਖੁਲ੍ਹੇ ਦਿਲ ਵਾਲਾ ਦਾਨੀ ਹੈਂ। (ਜਗਤ ਵਿਚ) ਤੇਰੀ ਹੀ (ਦਾਨੀ ਹੋਣ ਦੀ) ਮਿੱਠੀ ਸੋਭਾ ਕੰਨੀਂ ਸੁਣੀ ਜਾ ਰਹੀ ਹੈ।

ਪਦ ਅਰਥ ਧਨ ਧਨੀ = ਧਨ ਦਾ ਮਾਲਕ। ਉਦਾਰ = ਖੁਲ੍ਹੇ ਦਿਲ ਵਾਲਾ। ਤਿਆਗੀ = ਦਾਨੀ। ਸ੍ਰਵਨਨ = ਕੰਨੀਂ। ਸੁਨੀਅਤ = ਸੁਣਿਆ ਜਾਂਦਾ ਹੈ। ਸੁਜਸੁ = ਸੁਹਣਾ ਜਸ, ਮਿੱਠੀ ਸੋਭਾ।

SikhNet (Spanish)Tu Tesoro es Inexhausto, eres Bondadoso y Desapegado; esta es la Alabanza que sale de mi corazón.

ਮਾਗਉ ਕਾਹਿ. ਰੰਕ ਸਭ ਦੇਖਉ; ਤੁਮੑ ਹੀ ਤੇ ਮੇਰੋ ਨਿਸਤਾਰੁ ॥੧॥

maagau kaeh. rank sabh dekhau; tuma hee te mero nisataar |1|

Sant Singh KhalsaFrom whom should I beg? I see that all are beggars. My salvation comes only from You. ||1||
Manmohan SinghI see every one a pauper From Thee alone obtain I salvation.
Manmohan Singh (Punjabi)ਮੈਂ ਹਰ ਕਿਸੇ ਨੂੰ ਕੰਗਲਾ ਵੇਖਦਾ ਹਾਂ। ਕੇਵਲ ਤੇਰੇ ਪਾਸੋਂ ਹੀ ਮੇਰਾ ਪਾਰ ਉਤਾਰਾ ਹੈ।
Fareedkot Teekaਤਾਂ ਤੇ ਔਰ ਕਿਸੀ ਪਾਸੋਂ ਕਿਆ ਮੈਂ ਮਾਂਗੋ ਤੇਰੇ ਬਿਨਾ ਸਭ ਕੋ ਮੈਂ (ਰੰਕ) ਕੰਗਾਲ ਹੀ ਦੇਖਤਾ ਹੂੰ, ਤਾਂ ਤੇ ਤੇਹੀ ਮੇਰਾ ਨਿਸਤਾਰਾ ਹੈ॥੧॥
Prof. Sahib Singhਮੈਂ ਹੋਰ ਕਿਸ ਪਾਸੋਂ ਮੰਗਾਂ? ਮੈਨੂੰ ਤਾਂ ਸਭ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ ॥੧॥

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਾਂ। ਕਾਹਿ = ਕਿਸ ਪਾਸੋਂ? ਰੰਕ = ਕੰਗਾਲ। ਨਿਸਤਾਰੁ = ਪਾਰ-ਉਤਾਰਾ ॥੧॥

SikhNet (Spanish)¿A quién puedo irle a pedir si todos son pordioseros? Sólo Tú eres mi Emancipador.(1)

ਜੈਦੇਉ ਨਾਮਾ ਬਿਪ ਸੁਦਾਮਾ; ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥

jaideo naamaa bip sudaamaa; tin kau kripaa bhee hai apaar |

Sant Singh KhalsaYou blessed Jai Dayv, Naam Dayv and Sudaamaa the Brahmin with Your infinite mercy.
Manmohan SinghJaidev, Namdev and Sudama, the Brahman, Thou hast blessed them with infinite grace.
Manmohan Singh (Punjabi)ਜੈਦੇਵ, ਨਾਮਦੇਵ ਅਤੇ ਸੁਦਾਮਾ, ਬ੍ਰਾਹਮਣ, ਉਨ੍ਹਾਂ ਉਤੇ ਤੂੰ ਬੇਅੰਤ ਰਹਿਮਤ ਕੀਤੀ ਹੈ।
Fareedkot Teekaਜੈ ਦੇਵ ਜੀ, ਨਾਮ ਦੇਵ ਔਰ ਬ੍ਰਹਮਣ ਜੋ ਸੁਦਾਮਾਂ ਹੈ, ਤਿਨ ਸਭ ਕੋ ਤੇਰੀ ਅਪਾਰ ਕ੍ਰਿਪਾ ਭਈ ਹੈ॥
Prof. Sahib Singhਜੈਦੇਵ, ਨਾਮਦੇਵ, ਸੁਦਾਮਾ ਬ੍ਰਾਹਮਣ-ਇਹਨਾਂ ਉੱਤੇ ਤੇਰੀ ਹੀ ਬੇਅੰਤ ਕਿਰਪਾ ਹੋਈ ਸੀ।

ਪਦ ਅਰਥ ਜੈਦੇਉ = ਭਗਤ ਜੈਦੇਵ ਜੀ ਬਾਰ੍ਹਵੀਂ ਸਦੀ ਵਿਚ ਸੰਸਕ੍ਰਿਤ ਦੇ ਇਕ ਪ੍ਰਸਿੱਧ ਵਿਦਵਾਨ ਕਵੀ ਹੋਏ ਹਨ, ਇਹਨਾਂ ਦੀ ਭਗਤੀ-ਰਸ ਵਿਚ ਲਿਖੀ ਹੋਈ ਪੁਸਤਕ "ਗੀਤ ਗੋਵਿੰਦ" ਬੜਾ ਆਦਰ ਮਾਣ ਪਾ ਰਹੀ ਹੈ। ਦੱਖਣੀ ਬੰਗਾਲ ਦੇ ਪਿੰਡ ਕੰਨਦੂਲੀ ਵਿਚ ਇਹ ਜੰਮੇ ਸਨ। ਉੱਚੇ ਜੀਵਨ ਵਾਲੇ ਪ੍ਰਭੂ-ਭਗਤ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਦੇ ਦੋ ਸ਼ਬਦ ਦਰਜ ਹਨ, ਜੋ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਵਿਚ ਬੰਗਾਲ ਵਲ ਜਾਂਦਿਆਂ ਲਿਆਂਦੇ ਸਨ।। ਨਾਮਾ = ਭਗਤ ਨਾਮਦੇਵ ਜੀ ਬੰਬਈ ਦੇ ਜ਼ਿਲਾ ਸਤਾਰਾ ਦੇ ਇਕ ਪਿੰਡ ਵਿਚ ਪੈਦਾ ਹੋਏ ਤੇ ਸਾਰਾ ਜੀਵਨ ਇਹਨਾਂ ਪਾਂਧਰਪੁਰ ਵਿਚ ਗੁਜ਼ਾਰਿਆ। ਕਬੀਰ ਜੀ ਇੱਥੇ ਉਹਨਾਂ ਦੀ ਅਨਿੰਨ ਭਗਤੀ ਤੇ ਪ੍ਰਭੂ ਦੀ ਉਹਨਾਂ ਉੱਤੇ ਅਪਾਰ ਕਿਰਪਾ ਦਾ ਜ਼ਿਕਰ ਕਰ ਰਹੇ ਹਨ। ਸੋ, ਇਹ ਖ਼ਿਆਲ ਕਰਨਾ ਵੱਡੀ ਭੁੱਲ ਹੈ ਕਿ ਨਾਮਦੇਵ ਜੀ ਮੂਰਤੀ-ਪੂਜਕ ਸਨ ਜਾਂ ਮੂਰਤੀ ਪੂਜਾ ਤੋਂ ਉਹਨਾਂ ਰੱਬ ਲੱਭਾ ਸੀ।। ਬਿਪ = ਬ੍ਰਾਹਮਣ।

SikhNet (Spanish)A Yaidev, Namdev y Sudama, el Brahmán, los bendijiste en Tu Misericordia.

ਕਹਿ ਕਬੀਰ. ਤੁਮ ਸੰਮ੍ਰਥ ਦਾਤੇ; ਚਾਰਿ ਪਦਾਰਥ ਦੇਤ. ਨ ਬਾਰ ॥੨॥੭॥

keh kabeer. tum samrath daate; chaar padaarath det. na baar |2|7|

Sant Singh KhalsaSays Kabeer, You are the All-powerful Lord, the Great Giver; in an instant, You bestow the four great blessings. ||2||7||
Manmohan SinghSays Kabir, Thou art the All-powerful and generous Lord. Thou bestowest the four boons without delay.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਸਰਬ-ਸ਼ਕਤੀਵਾਨ ਤੇ ਦਾਤਾਰ ਸੁਆਮੀ ਹੈਂ। ਤੂੰ ਬਿਨਾ ਕਿਸੇ ਦੇਰੀ ਦੇ ਚਾਰ ਦਾਤਾਂ ਬਖਸ਼ਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤੁਮ ਸਮਰਥ ਦਾਤਾਰ ਹੋ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ, ਦੇਤਿਆਂ ਹੋਇਆਂ (ਬਾਰ) ਦੇਰੀ ਨਹੀਂ ਲਗਾਵਤੇ ਹੋ॥੨॥੭॥☬ਏਕ ਜੋਗੀ ਭੇਖਧਾਰੀ ਪਾਖੰਡੀ ਮਾਯਾ ਕੀ ਤ੍ਰਿਸਨਾ ਕਰ ਕਾਸੀ ਮੇਂ ਆਯਾ ਔਰ ਤਿਸ ਕੇ ਅਧੀਨ ਭੂਤ ਥੇ। ਤਿਨ ਕਰ ਕੇ ਅਪਨਾ ਆਸਨ ਪ੍ਰਿਥਵੀ ਤੇ ਊਚਾ ਨਿਰਾਸਰੇ ਦਿਖਾਯਕਰ ਤਿਸ ਪਰ ਬੈਠੇ ਅਪਨੀ ਸਿਧੀ ਜਨਾਇ ਲੋਗੋਂ ਸੇ ਪੂਜਾ ਲੇਤਾ ਭਯਾ। ਤਬ ਤਿਸ ਪਖੰਡੀ ਕਾ ਪਖੰਡ ਦੂਰ ਕਰਨੇ ਹੇਤ ਸ੍ਰੀ ਕਬੀਰ ਜੀ ਭੀ ਗਏ। ਤਬ ਕਬੀਰ ਜੀ ਕੌ ਦੇਖ ਕਰ ਜੋ ਭੂਤ ਤਿਸ ਕੇ ਆਸਨ ਕੋ ਉਠਾਈ ਰਾਖਤੇ ਥੇ, ਸੋ ਭਾਜ ਗਏ। ਤਬ ਵਹੁ ਜੋਗੀ ਆਸਨ ਸਮੇਤ ਪ੍ਰਿਥਵੀ ਪਰ ਗਿਰ ਪੜਾ ਸ਼ਰਮਿੰਦਾ ਹੂਆ। ਤਬ ਤਿਸ ਜੋਗੀ ਕੇ ਪ੍ਰਥਾਇ ਸ੍ਰੀ ਕਬੀਰ ਜੀ ਕਹਤੇ ਭਏ:
Prof. Sahib Singhਕਬੀਰ ਆਖਦਾ ਹੈ-ਤੂੰ ਸਭ ਦਾਤਾਂ ਦੇਣ ਜੋਗਾ ਦਾਤਾਰ ਹੈਂ। ਜੀਵਾਂ ਨੂੰ ਚਾਰੇ ਪਦਾਰਥ ਦੇਂਦਿਆਂ ਤੈਨੂੰ ਰਤਾ ਢਿੱਲ ਨਹੀਂ ਲੱਗਦੀ ॥੨॥੭॥

ਪਦ ਅਰਥ ਬਾਰ = ਚਿਰ ॥੨॥੭॥

SikhNet (Spanish)Dice Kabir, oh Dios, eres Benévolo y Todopoderoso, no tardas en bendecirnos con Tus Maravillosos Tesoros. (2-7)

Open this shabad →

Shabad Bhagat Kabir Ji Raag Bilaaval continues on Ang 857

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal
Manmohan Singh (Punjabi)ਬਿਲਾਵਲ।
SikhNet (Spanish)Bilawal

ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥

ddanddaa mundraa khinthaa aadhaaree |

Sant Singh KhalsaHe has a walking stick, ear-rings, a patched coat and a begging bowl.
Manmohan SinghThe Yogi, with his staff, ear-rings, patched coat and wallet,
Manmohan Singh (Punjabi)ਯੋਗੀ, ਸੋਟੇ, ਕੰਨਾਂ ਦੀਆਂ ਮੁੰਦਰਾਂ, ਖਫਣੀ ਅਤੇ ਝੋਲੀ ਸਮੇਤ,
Fareedkot Teekaਹਾਥ ਮੇਂ ਡੰਡਾ ਔ ਕਾਨੋਂ ਮੇਂ ਮੁੰਦ੍ਰਾਂ ਔ ਗਲ ਮੇਂ (ਖਿੰਥਾ) ਖਫਨੀ (ਆਧਾਰੀ) ਝੋਲੀ ਧਾਰਨੇ ਵਾਲੇ ਜੋਗੀ॥
Prof. Sahib Singhਹੇ ਜੋਗੀ! ਤੂੰ ਡੰਡਾ, ਮੁੰਦ੍ਰਾ, ਖ਼ਫ਼ਨੀ ਤੇ ਝੋਲੀ

ਪਦ ਅਰਥ ਖਿੰਥਾ = ਗੋਦੜੀ, ਖ਼ਫ਼ਨੀ। ਆਧਾਰੀ = ਝੋਲੀ ਜਿਸ ਵਿਚ ਜੋਗੀ ਭਿੱਛਿਆ ਮੰਗ ਕੇ ਪਾ ਲੈਂਦਾ ਹੈ।

SikhNet (Spanish)Tiene su bastón para caminar, sus aretes, su abrigo y su bolsa de limosna

ਭ੍ਰਮ ਕੈ ਭਾਇ; ਭਵੈ ਭੇਖਧਾਰੀ ॥੧॥

bhram kai bhaae; bhavai bhekhadhaaree |1|

Sant Singh KhalsaWearing the robes of a beggar, he wanders around, deluded by doubt. ||1||
Manmohan Singhand wearing a yogi's grab, wanders about under erroneous notion.
Manmohan Singh (Punjabi)ਯੋਗੀ ਦਾ ਭੇਸ ਪਹਿਨ ਕੇ, ਅਸ਼ੁੱਧ ਖਿਆਲ ਅੰਦਰ ਭਟਕਦਾ ਫਿਰਦਾ ਹੈ।
Fareedkot Teekaਭਰਮ ਕੇ (ਭਾਇ) ਅਨੁਸਾਰ ਹੂਆ ਪੜਾ (ਭਵੈ) ਭਰਮਤਾ ਫਿਰਤਾ ਹੈ, ਹੇ ਪਾਖੰਡ ਭੇਖ ਕੇ ਧਾਰਨੇਹਾਰੇ ਜੋਗੀ! ॥੧॥
Prof. Sahib Singhਆਦਿਕ ਦਾ ਧਾਰਮਿਕ ਬਾਣਾ ਪਾ ਕੇ, ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ਹੈਂ ॥੧॥

ਪਦ ਅਰਥ ਭਾਇ = ਭਾਵਨਾ ਵਿਚ, ਅਨੁਸਾਰ। ਭ੍ਰਮ ਕੈ ਭਾਇ = ਭਰਮ ਦੇ ਆਸਰੇ, ਭਰਮ ਦੇ ਅਧੀਨ ਹੋ ਕੇ, ਭਟਕਣਾ ਵਿਚ ਪੈ ਕੇ। ਭਵੈ = ਭਵੈਂ, ਤੂੰ ਭੌਂ ਰਿਹਾ ਹੈਂ। ਭੇਖ ਧਾਰੀ = ਧਰਮੀਆਂ ਵਾਲਾ ਪਹਿਰਾਵਾ ਪਾ ਕੇ ॥੧॥

SikhNet (Spanish)y vistiéndose como pordiosero vaga engañado por la duda.(1)

Open this shabad (7 lines, Angs 856-857) →

Ang 856 of 1430