ੴ

ਸਿੱਖਬਾਣੀ · SikhBani

Ang 855

Sri Guru Granth Sahib · Raag Bilaaval · 4 shabads, 38 lines
Translations
Shabad Guru Ramdas Ji Raag Bilaaval

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ; ਫਿਰਿ ਸਰਣਿ ਗੁਰ ਆਵੈ ॥

koee nindak hovai satiguroo kaa; fir saran gur aavai |

Sant Singh KhalsaIf someone slanders the True Guru, and then comes seeking the Guru's Protection,
Manmohan SinghIf some one calumniates the True Guru and, then seeks the Guru's protection;
Manmohan Singh (Punjabi)ਜੇਕਰ ਕੋਈ ਜਣਾ ਗੁਰਾਂ ਦੀ ਬਦਖੋਈ ਕਰਦਾ ਹੈ, ਅਤੇ ਮੁੜ ਕੇ ਗੁਰਾਂ ਦੀ ਪਨਾਹ ਲੈਂਦਾ ਹੈ।
Fareedkot Teekaਜੋ ਕੋਈ ਸਤਿਗੁਰੋਂ ਕਾ ਨਿੰਦਕ ਭੀ ਹੋਵੈ, ਪਰੰਤੂ ਪੁਨਾ ਗੁਰੋਂ ਕੀ ਸਰਨ ਮੇਂ ਆਇ ਜਾਵੈ॥
Prof. Sahib Singh(ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ,
SikhNet (Spanish)Si alguien calumnia al Guru Verdadero y después busca su Santuario, sus errores son perdonados por el Guru

ਪਿਛਲੇ ਗੁਨਹ. ਸਤਿਗੁਰੁ ਬਖਸਿ ਲਏ; ਸਤਸੰਗਤਿ ਨਾਲਿ ਰਲਾਵੈ ॥

pichhale gunah. satigur bakhas le; satasangat naal ralaavai |

Sant Singh Khalsathe True Guru forgives him for his past sins, and unites him with the Saints' Congregation.
Manmohan SinghHis past sins the True Guru pardons and unites him with the saints' congregation.
Manmohan Singh (Punjabi)ਉਸ ਦੇ ਪਿਛਲੇ ਪਾਪ ਸੱਚੇ ਗੁਰੂ ਜੀ ਮੁਆਫ ਕਰ ਦਿੰਦੇ ਹਨ ਅਤ ਉਸ ਨੂੰ ਸਾਧ ਸੰਗਤ ਨਾਲ ਜੋੜ ਦਿੰਦੇ ਹਨ।
Fareedkot Teekaਤਿਸ ਕੇ ਪਿਛਲੇ ਗੁਨਾਹਿ ਸਤਿਗੁਰ ਬਖਸ ਲੇਤਾ ਹੈ ਔਰ ਸੰਤੋਂ ਕੀ ਸੰਗਤ ਸਾਥ ਰਲਾਇ ਦੇਤਾ ਹੈ॥
Prof. Sahib Singhਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ।

ਪਦ ਅਰਥ ਗੁਨਹ = ਗੁਨਾਹ, ਔਗੁਣ।

SikhNet (Spanish)y Él Mismo lo Bendice con la Congregación de los Santos.

ਜਿਉ ਮੀਹਿ ਵੁਠੈ, ਗਲੀਆ ਨਾਲਿਆ ਟੋਭਿਆ ਕਾ ਜਲੁ; ਜਾਇ ਪਵੈ ਵਿਚਿ ਸੁਰਸਰੀ; ਸੁਰਸਰੀ ਮਿਲਤ. ਪਵਿਤ੍ਰੁ ਪਾਵਨੁ ਹੋਇ ਜਾਵੈ ॥

jiau meehi vutthai, galeea naaliaa ttobhiaa kaa jal; jaae pavai vich surasaree; surasaree milat. pavitru paavan hoe jaavai |

Sant Singh KhalsaWhen the rain falls, the water in the streams, rivers and ponds flows into the Ganges; flowing into the Ganges, it is made sacred and pure.
Manmohan SinghAs with the falling of rain, the water of lanes, brooks and ponds flows into the Ganges and by falling in the Ganges, it is rendered sacred and holy.
Manmohan Singh (Punjabi)ਜਿਸ ਤਰ੍ਹਾਂ ਬਾਰਸ਼ ਪੈਣ ਨਾਲ ਕੂਚਿਆਂ, ਨਦੀਆਂ ਅਤੇ ਛੱਪੜਾਂ ਦਾ ਪਾਣੀ ਗੰਗਾ ਵਿੱਚ ਪੈਂਦਾ ਹੈ, ਅਤੇ ਗੰਗਾ ਵਿੱਚ ਪੈਣ ਨਾਲ ਇਹ ਪਾਕ ਅਤੇ ਪੁਨੀਤ ਹੋ ਜਾਂਦਾ ਹੈ।
Fareedkot Teekaਜਿਸ ਪ੍ਰਕਾਰ ਮੀਂਹ ਕੇ ਬਰਸਣੇ ਸੇ ਗਲੀਆਂ ਨਾਲਿਆਂ ਔਰ ਟੋਭਿਓਂ ਕਾ ਜਲ (ਸੁਰਸਰੀ) ਗੰਗਾ ਮੇਂ ਜਾਇ ਪੜਤਾ ਹੈ। ਤਿਸ ਪਵਿਤ੍ਰ ਗੰਗਾ ਜਲ ਮੇਂ ਮਿਲ ਕਰ ਵੋਹ ਜਲ ਭੀ ਪਾਵਨ ਹੋ ਜਾਤਾ ਹੈ॥
Prof. Sahib Singhਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ,

ਪਦ ਅਰਥ ਮੀਹਿ ਵੁਠੈ = {ਪੂਰਬ ਪੂਰਨ ਕਾਰਦੰਤਕ Locative Absolute} ਮੀਂਹ ਪਿਆਂ। ਸੁਰਸਰੀ = ਗੰਗਾ। ਪਾਵਨੁ = ਪਵਿੱਤਰ।

SikhNet (Spanish)Así como la lluvia que cae en forma de río y que desemboca en el Ganges, se purifica,

ਏਹ ਵਡਿਆਈ. ਸਤਿਗੁਰ ਨਿਰਵੈਰ ਵਿਚਿ; ਜਿਤੁ ਮਿਲਿਐ. ਤਿਸਨਾ ਭੁਖ ਉਤਰੈ; ਹਰਿ ਸਾਂਤਿ, ਤੜ ਆਵੈ ॥

eeh vaddiaaee. satigur niravair vich; jit miliai. tisanaa bhukh utarai; har saant, tarr aavai |

Sant Singh KhalsaSuch is the glorious greatness of the True Guru, who has no vengeance; meeting with Him, thirst and hunger are quenched, and instantly, one attains celestial peace.
Manmohan SinghSuch is the greatness in the Uninimical True Guru, that meeting with him, thirst and hunger depart and man instantly obtains Divine peace.
Manmohan Singh (Punjabi)ਇਹੋ ਜਿਹੀ ਹੈ ਬਜ਼ੁਰਗੀ ਦੁਸ਼ਮਨੀ-ਰਹਿਤ ਸੱਚੇ ਗੁਰਾਂ ਵਿੱਚ ਕਿ ਉਨ੍ਹਾਂ ਨਾਲ ਮਿਲਣ ਦੁਆਰਾ ਤਰੇਹ ਤੇ ਭੁੱਖ ਦੂਰ ਹੋ ਜਾਂਦੀਆਂ ਹਨ ਅਤੇ ਬੰਦਾ ਤੁਰੰਤ ਹੀ ਰੱਬੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਇਹ ਵਡਿਆਈ ਨਿਰਵੈਰ ਸਤਿਗੁਰੋਂ ਕੇ ਬੀਚ ਹੀ ਹੈ। ਜਿਨੋਂ ਕੇ ਮਿਲਨੇ ਕਰ ਤਿਸਨਾ ਰੂਪ ਭੂਖ ਉਤਰ ਜਾਤੀ ਹੈ ਔਰ ਹਰੀ ਕੇ ਸਰੂਪ ਕੋ ਜਾਣ ਕੇ (ਤੜ) ਤਾਤਕਾਲ ਹੀ ਸਾਂਤਿ ਆ ਜਾਤੀ ਹੈ॥
Prof. Sahib Singh(ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤ੍ਰਿਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ।

ਪਦ ਅਰਥ ਜਿਤੁ ਮਿਲਿਐ = ਜਿਸ ਦੇ ਮਿਲਿਆਂ, ਜੇ ਉਹ ਮਿਲ ਪਏ। ਹਰਿ ਸਾਂਤਿ = ਪਰਮਾਤਮਾ (ਦੇ ਮਿਲਾਪ) ਦੀ ਠੰਢ। ਤੜ = ਤੁਰਤ।

SikhNet (Spanish)así también, si encontramos al Guru Verdadero y Sin Venganza, nos purificamos, se calma nuestra ansiedad, y la Paz,

ਨਾਨਕ. ਇਹੁ ਅਚਰਜੁ ਦੇਖਹੁ, ਮੇਰੇ ਹਰਿ ਸਚੇ ਸਾਹ ਕਾ; ਜਿ ਸਤਿਗੁਰੂ ਨੋ ਮੰਨੈ. ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥

naanak. ihu acharaj dekhahu, mere har sache saah kaa; ji satiguroo no manai. su sabhanaan bhaavai |13|1| sudh |

Sant Singh KhalsaO Nanak, behold this wonder of the Lord, my True King! Everyone is pleased with one who obeys and believes in the True Guru. ||13||1|| Sudh||
Manmohan SinghNanak, behold thou this wonder of God. My True King, that he who obeys the True Guru, him every one loves.
Manmohan Singh (Punjabi)ਨਾਨਕ, ਤੂੰ ਵਾਹਿਗੁਰੂ, ਮੇਰੇ ਸੱਚੇ ਪਾਤਿਸ਼ਾਹ ਦਾ ਇਹ ਅਸਚਰਜ ਵੇਖ ਕੇ ਜੋ ਕੋਈ ਸੱਚੇ ਗੁਰਾਂ ਦੀ ਆਗਿਆ ਪਾਲਣ ਕਰਦਾ ਹੈ, ਉਸ ਨੂੰ ਹਰ ਕੋਈ ਪਿਆਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਸਚੇ ਸਾਹਿ ਹਰੀ ਕਾ ਇਹੁ ਅਸਚਰਜੁ ਦੇਖੋ! ਜੋ ਸਤਿਗੁਰਾਂ ਨੋ (ਮੰਨੋ) ਪੂਜਨ ਕਰੇ ਸੋ ਸਭਨਾ ਕੋ ਭਾਵਤਾ ਹੈ, ਭਾਵ ਯਹਿ ਤਿਸ ਕੋ ਦੇਖ ਕਰ ਸਭ ਪ੍ਰਸੰਨ ਹੋਤੇ ਹੈਂ॥੧੩॥੧॥ਸੁਧੁ॥☬ਜਗਤ ਕੋ ਮਿਥ੍ਯਾ ਜਨਾਵਤੇ ਹੂਏ ਪੂਰਬ ਕੀ ਬੋਲੀ ਮੇਂ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੩॥੧॥ ਸੁਧੁ ॥

ਪਦ ਅਰਥ ਸਚੇ ਸਾਹ ਕਾ = ਸਦਾ ਕਾਇਮ ਰਹਿਣ ਵਾਲੇ ਸ਼ਾਹ ਦਾ। ਮੰਨੈ = ਸਰਧਾ ਲਿਆਵੇ। ਭਾਵੈ = ਚੰਗਾ ਲੱਗਦਾ ਹੈ ॥੧੩॥੧॥ਸੁਧੁ ॥

SikhNet (Spanish)instantáneamente, se establece en nosotros. Dice Nanak, ve esta Maravilla de mi Rey Verdadero, a aquél que el Guru ama, ese ser es amado por el mundo entero. (13)

Open this shabad →

Shabad Bhagat Kabir Ji Raag Bilaaval

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ ॥

bilaaval baanee bhagataa kee | kabeer jeeo kee |

Sant Singh KhalsaBilaaval, The Word Of The Devotees. Of Kabeer Jee:
Manmohan SinghBilawal Saints' hymns. Kabir Ji's.
Manmohan Singh (Punjabi)ਬਿਲਾਵਲ ਭਗਤਾਂ ਦੇ ਸ਼ਬਦ। ਕਬੀਰ ਜੀ ਦੇ।
Prof. Sahib Singhਰਾਗ ਬਿਲਾਵਲ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਦੀ ਬਾਣੀ।
SikhNet (Spanish)Bilawal, Palabras de los Bhaktas, Kabir-yi

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified By Guru's Grace:
Manmohan SinghThere is but one God. True is His Name and creative His personality. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਐਸੋ ਇਹੁ ਸੰਸਾਰੁ ਪੇਖਨਾ; ਰਹਨੁ. ਨ ਕੋਊ ਪਈਹੈ ਰੇ ॥

aiso ihu sansaar pekhanaa; rehan. na koaoo peehai re |

Sant Singh KhalsaThis world is a drama; no one can remain here.
Manmohan SinghThis world is such a show, where no one can stay.
Manmohan Singh (Punjabi)ਇਹ ਜਗਤ ਇਹੋ ਜਿਹਾ ਖੇਲ੍ਹ ਹੈ ਜਿਥੇ ਕੋਈ ਭੀ ਠਹਿਰ ਨਹੀਂ ਸਕਦਾ।
Fareedkot Teeka(ਰੇ) ਹੇ ਭਾਈ! ਇਹੁ ਸੰਸਾਰ ਜੋ ਦੇਖਣਾ ਕਰੀਤਾ ਹੈ ਵਾ ਐਸਾ ਦੇਖਣਾ ਕਰੋ ਵਾ ਐਸਾ ਹੈ ਜੈਸਾ ਪੁਤਲੀਓਂ ਕਾ (ਪੇਖਨਾ) ਤਮਾਸਾ ਹੋਤਾ ਹੈ। ਇਸਮੈਂ ਕੋਈ ਜੀਵ ਰਹਿਣਾ ਨਹੀਂ ਪਾਵਤਾ ਹੈ, ਭਾਵ ਯਹਿ ਸਭਿ ਨਾਸ ਹੋ ਜਾਵੈਂਗੇ॥
Prof. Sahib Singhਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ।

ਪਦ ਅਰਥ ਪੇਖਨਾ = ਵੇਖਣ ਵਿਚ ਆ ਰਿਹਾ ਹੈ। ਰਹਨੁ ਪਈ ਹੈ = ਰਹਿਣਾ ਪਏਗਾ, ਰਹਿ ਸਕੇਗਾ, ਸਦਾ ਰਹਿ ਸਕੇਗਾ। ਰੇ = ਹੇ ਭਾਈ!

SikhNet (Spanish)El mundo es un estrado y nadie se queda ahí más que por momento muy corto.

ਸੂਧੇ ਸੂਧੇ ਰੇਗਿ ਚਲਹੁ ਤੁਮ; ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥

soodhe soodhe reg chalahu tum; natar kudhakaa diveehai re |1| rahaau |

Sant Singh KhalsaWalk the straight path; otherwise, you will be pushed around. ||1||Pause||
Manmohan SinghStraight, the straight way proceed thou, otherwise thou shalt be badly buffeted. Pause.
Manmohan Singh (Punjabi)ਸਿੱਧੇ, ਤੂੰ ਸਿੱਧੇ ਰਸਤੇ ਟੁਰਿਆ ਚਲ ਨਹੀਂ ਤਾਂ ਤੈਨੂੰ ਸਖਤ ਧੱਕਾ ਲੱਗੇਗਾ। ਰਹਾਉ।
Fareedkot Teekaਤਾਂ ਤੇ ਹੇ ਭਾਈ! ਸੂਧੇ ਸੂਧੇ ਚਲੋ ਵਾ ਸੂਧੇ ਸੂਧੇ ਸਤਿਸੰਗ ਕੇ (ਰੇਗਿ) ਰਸਤੇ ਵਾ (ਰੇਗਿ) ਚਲੇ ਚਲੋ, (ਨਤਰ) ਨਹੀਂ ਤੋ ਪਰਮੇਸ੍ਵਰ ਤੁਮ ਕੋ ਜਮ ਕੇ ਪਾਸੋਂ (ਕੁਧਕਾ) ਖੋਟਾ ਧਕਾ ਦਿਵਾਵੇਗਾ। ਭਾਵ ਯਹਿ ਨਰਕੋਂ ਮੇਂ ਪੜੋਗੇ ਵਾ ਨਾ ਕੋਈ ਤਰਕ ਕਰੇਗਾ ਅਰੁ ਨਾ ਧਕਾ ਦੇਵੇਗਾ, ਭਾਵ ਨਰਾਦਰੁ ਨ ਕਰੇਗਾ॥੧॥ ਰਹਾਉ ॥☬ਪ੍ਰਸ਼ਨ: ਜਮ ਕਾ ਧਕਾ ਤੋ ਬ੍ਰਿਧ ਹੋਏ ਤੇ ਹੋਵੇਗਾ ਅਬ ਭੈ ਕਿਉਂ ਕਰਨਾ ਹੈ?☬ਉਤ੍ਰ:
Prof. Sahib Singhਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ) ॥੧॥ ਰਹਾਉ ॥

ਪਦ ਅਰਥ ਸੂਧੇ = ਸਿੱਧੇ। ਰੇਗਿ = ਰਾਹ ਉੱਤੇ। ਨਤਰ = ਨਹੀਂ ਤਾਂ। ਕੁਧਕੁ = ਕੁ-ਧੱਕਾ, ਡਾਢਾ ਧੱਕਾ। ਦਿਵਈ ਹੈ = ਮਿਲੇਗਾ ॥੧॥ ਰਹਾਉ ॥

SikhNet (Spanish)Camina entonces por el Sendero de Rectitud, de otra forma serás también empujado. (1-Pausa)

ਬਾਰੇ ਬੂਢੇ ਤਰੁਨੇ ਭਈਆ; ਸਭਹੂ ਜਮੁ ਲੈ ਜਈਹੈ ਰੇ ॥

baare boodte tarune bheea; sabhahoo jam lai jeehai re |

Sant Singh KhalsaThe children, the young and the old, O Siblings of Destiny, will be taken away by the Messenger of Death.
Manmohan SinghThe children, the old and the young, O my brother, shall all be taken away by death.
Manmohan Singh (Punjabi)ਬੱਚਿਆਂ, ਬੁੱਢਿਆਂ ਅਤੇ ਜੁਆਨਾਂ ਸਾਰਿਆਂ ਨੂੰ, ਹੇ ਮੇਰੇ ਵੀਰ! ਮੌਤ ਨੇ ਲੈ ਜਾਣਾ ਹੈ।
Fareedkot Teekaਹੇ ਭਾਈ! (ਬਾਰੇ) ਬਾਲਕ ਔਰ (ਬੂਢੇ) ਬ੍ਰਿਧ ਔਰ (ਤਰਨੇ) ਜੋਬਨ ਅਵਸਥਾ ਵਾਲੇ ਇਤਆਦਿਕ ਸਭਨੋਂ ਕੋ ਜਮ ਲੇਤਾ ਹੈ ਕਿਸੀ ਕੋ ਨਹੀਂ ਛੋਡਤਾ॥ ਯਥਾ- ਬਾਵਨ ਅਖਰੀ ਮੇਂ ਸ੍ਰੀ ਗੁਰੂ ਪੰਚਮੇ ਪਾਤਸਾਹਿ ਜੀ ਕਾ ਬਚਨ ਹੈ:☬"ਨਹ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਛੁ ਬੰਧ॥☬ਓਹ ਬੇਰਾ ਨਹ ਬੂਝੀਐ ਜਬ ਆਇ ਪਰੈ ਜਮ ਫੰਧੁਂ॥"
Prof. Sahib Singhਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ।

ਪਦ ਅਰਥ ਬਾਰੇ = ਬਾਲਕ। ਤਰੁਨੇ = ਜੁਆਨ। ਭਈਆ = ਹੇ ਭਾਈ! ਭ ਹੂ = ਸਾਰਿਆਂ ਨੂੰ ਹੀ। ਲੈ ਜਈ ਹੈ = ਲੈ ਜਾਇਗਾ।

SikhNet (Spanish)Ni en la niñez, ni en la juventud, ni en ninguna edad, uno se encuentra a salvo de las garras de la muerte.

ਮਾਨਸੁ ਬਪੁਰਾ ਮੂਸਾ ਕੀਨੋ; ਮੀਚੁ ਬਿਲਈਆ ਖਈਹੈ ਰੇ ॥੧॥

maanas bapuraa moosaa keeno; meech bileea kheehai re |1|

Sant Singh KhalsaThe Lord has made the poor man a mouse, and the cat of Death is eating him up. ||1||
Manmohan SinghThe poor man, the Lord has made like a mouse and the cat of death eats him up.
Manmohan Singh (Punjabi)ਗਰੀਬ ਬੰਦੇ ਨੂੰ ਸਾਈਂ ਨੇ ਚੂਹੇ ਵਰਗਾ ਬਣਾਇਆ ਹੈ ਅਤੇ ਮੌਤ ਦੀ ਬਿੱਲੀ ਇਸ ਨੂੰ ਖਾ ਜਾਂਦੀ ਹੈ।
Fareedkot Teekaਪਰਮੇਸ੍ਵਰ ਨੇ ਇਹ ਮਾਨੁਸ (ਬਪੁਰਾ) ਵਿਚਾਰਾ ਬਲ ਤੇ ਹੀਨ (ਮੂਸਾ) ਚੂਹਾ ਰੂਪ ਕੀਆ ਹੈ, ਮ੍ਰਿਤਿ ਰੂਪੀ ਬਿਲੀ ਇਸ ਕੋ ਖਾਇ ਜਾਤੀ ਹੈ॥੧॥☬ਪ੍ਰਸ਼ਨ: ਧਨ ਕਰ ਕੇ ਤੋ ਜਮ ਤੇ ਰਖ੍ਯਾ ਹੋ ਜਾਤੀ ਹੋਇਗੀ?☬ਉਤ੍ਰ:
Prof. Sahib Singhਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ ॥੧॥

ਪਦ ਅਰਥ ਬਪੁਰਾ = ਵਿਚਾਰਾ। ਮੂਸਾ = ਚੂਹਾ। ਮੀਚੁ = ਮੌਤ। ਬਿਲਈਆ = ਬਿੱਲਾ ॥੧॥

SikhNet (Spanish)El hombre es como un ratón y el gato de la muerte se lo devora al final. (1)

ਧਨਵੰਤਾ ਅਰੁ ਨਿਰਧਨ ਮਨਈ; ਤਾ ਕੀ ਕਛੂ. ਨ ਕਾਨੀ ਰੇ ॥

dhanavantaa ar niradhan manee; taa kee kachhoo. na kaanee re |

Sant Singh KhalsaIt gives no special consideration to either the rich or the poor.
Manmohan SinghThe rich and the poor person, to them she owes no allegiance.
Manmohan Singh (Punjabi)ਅਮੀਰ ਅਤੇ ਗਰੀਬ ਪੁਰਸ਼, ਉਨ੍ਹਾਂ ਦੀ ਉਹ ਕੋਈ ਮੁਛੰਦਗੀ ਨਹੀਂ ਧਰਾਉਂਦੀ।
Fareedkot Teekaਹੇ ਭਾਈ! ਧਨਵੰਤ ਔਰ ਨਿਰਧਨ (ਮਨਈ) ਮਾਨਸ ਜੋ ਹੈ ਤਿਸ ਕੀ ਜਮ ਕੁਛ ਕਾਣ ਨਹੀਂ ਮਾਨਤਾ ਹੈ। ਭਾਵ ਯਹਿ ਧਨਵਾਨ ਕਾ ਲਿਹਾਜ ਨਹੀਂ ਕਰਤਾ ਔਰ ਨਿਰਧਨ ਦੇਖ ਕਰ ਦੁਖ ਨਹੀਂ ਦੇਤਾ, ਸਭ ਕੋ ਸਮਾਨ ਹੀ ਜਾਨਤਾ ਹੈ॥
Prof. Sahib Singhਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ।

ਪਦ ਅਰਥ ਮਨਈ = ਮਨੁੱਖ (ਪੂਰਬ ਦੇਸ ਦੀ ਬੋਲੀ)। ਕਾਨੀ = ਕਾਣ, ਮੁਥਾਜੀ, ਲਿਹਾਜ਼।

SikhNet (Spanish)Podrá ser rico o pobre, pero el gato se lo devora de todas formas.

ਰਾਜਾ ਪਰਜਾ ਸਮ ਕਰਿ ਮਾਰੈ; ਐਸੋ ਕਾਲੁ ਬਡਾਨੀ ਰੇ ॥੨॥

raajaa parajaa sam kar maarai; aiso kaal baddaanee re |2|

Sant Singh KhalsaThe king and his subjects are equally killed; such is the power of Death. ||2||
Manmohan SinghShe destroys the King equally with his subjects, So powerful is death.
Manmohan Singh (Punjabi)ਉਹ ਪਾਤਿਸ਼ਾਹ ਅਤੇ ਉਸ ਦੀ ਰਿਆਇਆ ਨੂੰ ਇਕ ਸਮਾਨ ਨਾਜ ਕਰਦੀ ਹੈ। ਇਹ ਜਿਹੀ ਬਲਵਾਨ ਹੈ ਮੌਤ।
Fareedkot Teekaਹੇ ਭਾਈ! ਰਾਜਾ ਔਰ ਪਰਜਾ ਕੋ ਏਕ ਸਮ ਜਾਨ ਕਰ ਮਾਰਤਾ ਹੈ। ਐਸਾ ਕਾਲ ਭਗਵਾਨ (ਬਡਾਨੀ) ਅਸਚਰਜ ਹੀ ਹੈ ਵਾ (ਬਡਾਨੀ) ਸਭ ਤੋਂ ਬਡਾ ਹੈ॥੨॥☬ਪ੍ਰਸ਼ਨ: ਭਗਤੋਂ ਕੇ ਸਰੀਰ ਕੋ ਭੀ ਔਰ ਜੀਵੋਂ ਸਮ ਕਾਲ ਮਾਰਤਾ ਹੈ ਤੌ ਤਿਨੋਂ ਕੀ ਕਿਆ ਮਹਤਤਾ ਹੈ?☬ਉਤ੍ਰ:
Prof. Sahib Singhਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ ॥੨॥

ਪਦ ਅਰਥ ਸਮ = ਸਾਵਾਂ। ਬਡਾਨੀ = ਡਾਢਾ, ਬਲੀ ॥੨॥

SikhNet (Spanish)Destruye a los reyes y a los súbditos; ese es el poder de la muerte.(2)

ਹਰਿ ਕੇ ਸੇਵਕ. ਜੋ ਹਰਿ ਭਾਏ; ਤਿਨੑ ਕੀ ਕਥਾ ਨਿਰਾਰੀ ਰੇ ॥

har ke sevak. jo har bhaae; tina kee kathaa niraaree re |

Sant Singh KhalsaThose who are pleasing to the Lord are the servants of the Lord; their story is unique and singular.
Manmohan SinghThey, who are pleasing to God become God's servants. Theirs is a special tale.
Manmohan Singh (Punjabi)ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਵਾਹਿਗੁਰੂ ਦੇ ਦਾਸ ਹੋ ਜਾਂਦੇ ਹਨ, ਉਨ੍ਹਾਂ ਦਾ ਪ੍ਰਸੰਗ ਅਨੋਖਾ ਹੈ।
Fareedkot Teekaਹੇ ਭਾਈ! ਜੋ ਹਰੀ ਕੇ ਸੇਵਕ ਤਿਸ ਹਰੀ ਕੇ ਮਨ ਮੇਂ ਭਾਏ ਹੈਂ, ਤਿਨੋਂ ਕੀ ਕਥਾ ਔਰ ਜੀਵੋਂ ਤੇ ਨਿਆਰੀ ਹੈ॥
Prof. Sahib Singhਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ।

ਪਦ ਅਰਥ ਭਾਏ = ਭਾਉਂਦੇ ਹਨ, ਪਿਆਰੇ ਲੱਗਦੇ ਹਨ। ਕਥਾ = ਗੱਲ। ਨਿਰਾਰੀ = ਵੱਖਰੀ, ਨਿਰਾਲੀ।

SikhNet (Spanish)La vida de los Sirvientes de Dios, aquéllos a quienes el Señor ama, es muy misteriosa.

ਆਵਹਿ ਨ ਜਾਹਿ. ਨ ਕਬਹੂ ਮਰਤੇ; ਪਾਰਬ੍ਰਹਮ ਸੰਗਾਰੀ ਰੇ ॥੩॥

aaveh na jaeh. na kabahoo marate; paarabraham sangaaree re |3|

Sant Singh KhalsaThey do not come and go, and they never die; they remain with the Supreme Lord God. ||3||
Manmohan SinghThey come and go not, nor do they die ever, They abide with the Supreme Lord.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਕਦੇ ਮਰਦੇ ਹਨ। ਉਹ ਸ਼ਰੋਮਣੀ ਸਾਹਿਬ ਦੇ ਨਾਲ ਵਸਦੇ ਹਨ।
Fareedkot Teekaਹੇ ਭਾਈ! ਵਹੁ ਸੰਤ ਜਨ ਵਾਹਿਗੁਰੂ ਕੋ ਤਿਆਗ ਕਰ ਨਾ ਕਹੀਂ ਆਵਤੇ ਹੈਂ ਨ ਕਹੀਂ ਜਾਤੇ ਹੈਂ। ਇਸੀ ਤੇ ਨਾ ਵਹੁ ਜਨਮਤੇ ਹੈਂ ਨ ਮਰਤੇ ਹੈਂ। ਕਿਉਂਕਿ ਵਹੁ ਪਾਰਬ੍ਰਹਮ ਕੇ ਸੰਗ ਹੀ ਰਹਿਤੇ ਹੈਂ, ਭਾਵ ਯਹਿ ਪਾਰਬ੍ਰਹਮ ਕੇ ਸੰਗ ਹੋ ਕਰ ਪਾਰਬ੍ਰਹਮ ਕਾ ਸਰੂਪ ਹੀ ਹੋ ਗਏ ਹੈਂ। ਯਥਾ-☬"ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥" (ਸੋ:ਮ:੯) ॥੩॥☬ਪ੍ਰਸ਼ਨ: ਜਮ ਕਾ ਭੈ ਹਮ ਕੋ ਦਿਖਾਵਣੇ ਸੇ ਆਪ ਕਾ ਸਿਧਾਂਤ ਕਿਆ ਹੈ?
Prof. Sahib Singhਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ ॥੩॥

ਪਦ ਅਰਥ ਸੰਗਾਰੀ = ਸੰਗੀ, ਸਾਥੀ ॥੩॥

SikhNet (Spanish)Ellos ni vienen, ni van, no mueren nunca y para siempre viven con el Señor Supremo. (3)

ਪੁਤ੍ਰ ਕਲਤ੍ਰ ਲਛਿਮੀ ਮਾਇਆ; ਇਹੈ ਤਜਹੁ ਜੀਅ ਜਾਨੀ ਰੇ ॥

putr kalatr lachhimee maaeaa; ihai tajahu jeea jaanee re |

Sant Singh KhalsaKnow this in your soul, that by renouncing your children, spouse, wealth and property
Manmohan SinghInculcate in your mind that by forsaking son, wife, wealth and property,
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਇਹ ਜਾਣ ਲੈ ਕਿ ਪੁਤ੍ਰ, ਪਤਨੀ, ਧਨੋ-ਦੌਲਤ ਅਤੇ ਜਾਇਦਾਦ ਨੂੰ ਛੱਡਕੇ,
Fareedkot Teekaਇਹ ਮਾਇਆ ਜੋ (ਕਲਤ੍ਰ) ਇਸਤ੍ਰੀ ਔਰ ਪੁਤ੍ਰ (ਲਛਿਮੀ) ਧਨ ਆਦੀ ਰੂਪ ਹੋਇ ਕਰ ਤੁਮਾਰੇ ਮੇਂ ਵਰਤ ਰਹੀ ਹੈ, ਇਸ ਕੋ ਜੀਅ ਮੇਂ ਛਲ ਰੂਪ ਜਾਨ ਕਰ ਤਿਆਗਨ ਕਰੋ॥
Prof. Sahib Singhਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ।

ਪਦ ਅਰਥ ਕਲਤ੍ਰ = ਵਹੁਟੀ। ਇਹੈ = ਇਹ ਹੀ, ਇਹਨਾਂ ਦਾ ਮੋਹ ਹੀ। ਤਜਹੁ = ਛੱਡ ਦੇਹੁ। ਜੀਅ ਰੇ = ਹੇ ਜਿੰਦੇ! ਜੀਅ ਜਾਨੀ ਰੇ = ਹੇ ਜਾਨੀ ਜੀਅ! ਹੇ ਪਿਆਰੀ ਜਿੰਦੇ!

SikhNet (Spanish)Entiende, oh bienamado, que debes olvidarte de la ilusión de los hijos, de la esposa y de las riquezas.

ਕਹਤ ਕਬੀਰੁ. ਸੁਨਹੁ ਰੇ ਸੰਤਹੁ; ਮਿਲਿਹੈ ਸਾਰਿਗਪਾਨੀ ਰੇ ॥੪॥੧॥

kehat kabeer. sunahu re santahu; milihai saarigapaanee re |4|1|

Sant Singh Khalsa- says Kabeer, listen, O Saints - you shall be united with the Lord of the Universe. ||4||1||
Manmohan Singhthou shalt meet with Lord, the Sustainer of earth. Says Kabir, hear this O ye saints.
Manmohan Singh (Punjabi)ਤੂੰ ਧਰਮੀ ਨੂੰ ਥੱਮਣਹਾਰ ਸੁਆਮੀ ਨੂੰ ਮਿਲ ਪਵੇਂਗਾ। ਕਬੀਰ ਜੀ ਆਖਦੇ ਹਨ, ਇਹ ਸ੍ਰਵਣ ਕਰੋ, ਤੁਸੀਂ ਹੇ ਸਾਧੂਓ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੰਤੋਂ ਇਸ ਮਾਯਾ ਕਾ ਮੋਹਿ ਤਿਆਗਨੇ ਤੇ (ਸਾਰਿਗ) ਧਨੁਖ ਹਾਥ ਮੇਂ ਧਾਰਨੇ ਵਾਲਾ ਪਰਮੇਸ੍ਵਰ ਤੁਮ ਕੋ ਮਿਲੇਗਾ॥੪॥੧॥☬ਲੋਗ ਭਗਤੀ ਕੋ ਦੇਖ ਕਰ ਵਾਦ ਕਰਨੇ ਲਗੇ ਤਬ ਤਿਨ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singhਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ) ॥੪॥੧॥

ਪਦ ਅਰਥ ਸਾਰਿਗਪਾਨ = {ਸਾਰਿਗ = ਵਿਸ਼ਨੂੰ ਦਾ ਧਨਖ। ਪਾਨੀ = ਹੱਥ} ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ ਜੋ ਸਭ ਦਾ ਨਾਸ ਕਰਨ ਵਾਲਾ ਹੈ, ਪਰਮਾਤਮਾ ॥੪॥੧॥

* ਸ਼ਬਦ ਦਾ ਭਾਵ: ਮੌਤ ਹਰੇਕ ਜੀਵ ਨੂੰ ਇੱਥੋਂ ਲੈ ਜਾਂਦੀ ਹੈ। ਸਦਾ ਕਿਸੇ ਨੇ ਭੀ ਇੱਥੇ ਬੈਠ ਨਹੀਂ ਰਹਿਣਾ। ਜੀਵਨ ਦੇ ਠੀਕ ਰਾਹੇ ਤੁਰੋ, ਪ੍ਰਭੂ ਦਾ ਸਿਮਰਨ ਕਰੋ, ਮੌਤ ਦਾ ਡਰ ਮੁੱਕ ਜਾਇਗਾ।

SikhNet (Spanish)Dice Kabir, escuchen, oh Santos, ahora es el momento de conocer al Señor del Universo. (4-1)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਬਿਦਿਆ. ਨ ਪਰਉ; ਬਾਦੁ. ਨਹੀ ਜਾਨਉ ॥

bidiaa. na prau; baad. nahee jaanau |

Sant Singh KhalsaI do not read books of knowledge, and I do not understand the debates.
Manmohan SinghI read not books of knowledge, nor do I understand controversy.
Manmohan Singh (Punjabi)ਮੈਂ ਇਲਮ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਨਾਂ ਹੀ ਮੈਂ ਵਾਦ-ਵਿਵਾਦ ਨੂੰ ਜਾਣਦਾ ਹਾਂ।
Fareedkot Teekaਹੇ ਭਾਈ! ਮੈਂ ਕੋਈ ਵਿਦਿਆ ਨਹੀਂ ਪੜਾ ਅਰੁ ਨ (ਬਾਦੁ) ਝਗੜਾ ਕਰ ਜਾਨਤਾ ਹਾਂ॥
Prof. Sahib Singh(ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ)।

ਪਦ ਅਰਥ ਨ ਪਰਉ = ਨ ਪਰਉਂ, ਮੈਂ ਨਹੀਂ ਪੜ੍ਹਦਾ। ਬਾਦੁ = ਝਗੜਾ, ਬਹਿਸ। ਜਾਨਉ = ਜਾਨਉਂ, ਮੈਂ ਜਾਣਦਾ।

SikhNet (Spanish)No tengo ningún conocimiento, ni tampoco argumentos de ningún tipo;

ਹਰਿ ਗੁਨ ਕਥਤ ਸੁਨਤ; ਬਉਰਾਨੋ ॥੧॥

har gun kathat sunat; bauraano |1|

Sant Singh KhalsaI have gone insane, chanting and hearing the Glorious Praises of the Lord. ||1||
Manmohan SinghI have grown mad reciting and hearing God's praises.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਣ ਕਰਨ ਦੁਆਰਾ ਮੈਂ ਪਗਲਾ ਹੋ ਗਿਆ ਹਾਂ।
Fareedkot Teekaਮੈਂ ਤੋ ਹਰੀ ਕੇ ਗੁਨ ਕਥਨ ਕਰਤਾ ਅਰੁ ਸੁਨਤਾ ਹੂਆ ਬਾਵਰਾ ਹੋ ਰਹਾ ਹਾਂ॥੧॥
Prof. Sahib Singhਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ ॥੧॥

ਪਦ ਅਰਥ ਬਉਰਾਨੋ = ਕਮਲਾ ਜਿਹਾ ॥੧॥

SikhNet (Spanish)me abandono en la escucha y en la declamación de la Palabra del Shabd de Dios. (1)

ਮੇਰੇ ਬਾਬਾ. ਮੈ ਬਉਰਾ; ਸਭ ਖਲਕ ਸੈਆਨੀ, ਮੈ ਬਉਰਾ ॥

mere baabaa. mai bauraa; sabh khalak saiaanee, mai bauraa |

Sant Singh KhalsaO my father, I have gone insane; the whole world is sane, and I am insane.
Manmohan SinghMy father, I am mad. The whole world is sane, I am mad.
Manmohan Singh (Punjabi)ਮੇਰੇ ਬਾਬਲ! ਮੈਂ ਕਮਲਾ ਹਾਂ ਸਾਰਾ ਸੰਸਾਰ ਸਿਆਣਾ ਹੈ, ਮੈਂ ਕਮਲਾ ਹਾਂ।
Fareedkot Teekaਹੇ ਭਾਈ! ਮੈਂ ਅਤੀ ਕਮਲਾ ਹੋ ਗ੍ਯਾ ਹਾਂ ਅਰੁ ਹੋਰ ਸਭ ਸ੍ਰਿਸ੍ਟੀ ਸਿਆਣੀ ਹੈ॥
Prof. Sahib Singhਹੇ ਪਿਆਰੇ ਸੱਜਣ! (ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ।

ਪਦ ਅਰਥ ਸੈਆਨੀ = ਸਿਆਣੀ।

SikhNet (Spanish)Oh amigos, el mundo entero está sano; sólo yo no lo estoy.

ਮੈ ਬਿਗਰਿਓ; ਬਿਗਰੈ ਮਤਿ ਅਉਰਾ ॥੧॥ ਰਹਾਉ ॥

mai bigario; bigarai mat aauraa |1| rahaau |

Sant Singh KhalsaI am spoiled; let no one else be spoiled like me. ||1||Pause||
Manmohan SinghI am spoiled, let no one else be spoiled likewise. Pause.
Manmohan Singh (Punjabi)ਮੈਂ ਵਿਗੜ ਗਿਆ ਹਾਂ, ਕੋਈ ਹੋਰ ਜਣਾ ਇਸ ਤਰ੍ਹਾਂ ਨਾਂ ਵਿਗੜੇ। ਠਰਿਹਾਉ।
Fareedkot Teekaਮੈਂ ਤੋ ਬਿਗਰ ਹੀ ਗ੍ਯਾ ਹਾਂ ਔਰ ਕੋਈ ਨਾ ਬਿਗੜੇ॥੧॥ ਰਹਾਉ ॥☬ਜੇ ਲੋਕ ਕਹੇਂ ਆਪ ਬਾਵਰੇ ਕੈਸੇ ਹੋ ਗਏ? ਤਿਸ ਪਰ ਕਹਿਤੇ ਹੈਂ:
Prof. Sahib Singh(ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ), (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ ॥੧॥ ਰਹਾਉ ॥

ਪਦ ਅਰਥ ਬਿਗਰਿਓ = ਵਿਗੜ ਗਿਆ ਹਾਂ। ਮਤਿ = ਮਤਾਂ। ਅਉਰਾ = ਕੋਈ ਹੋਰ ॥੧॥ ਰਹਾਉ ॥

SikhNet (Spanish)Estoy loco para el mundo, así que tengan cuidado de mí.(1-Pausa)

ਆਪਿ. ਨ ਬਉਰਾ; ਰਾਮ ਕੀਓ ਬਉਰਾ ॥

aap. na bauraa; raam keeo bauraa |

Sant Singh KhalsaI have not made myself go insane - the Lord made me go insane.
Manmohan SinghI have not become insane of my own will. The Omnipresent Lord has made me mad.
Manmohan Singh (Punjabi)ਮੈਂ ਆਪਣੀ ਮਰਜ਼ੀ ਨਾਲ ਝੱਲਾ ਨਹੀਂ ਹੋਇਆ। ਸਰਬ ਵਿਆਪਕ ਸਾਹਿਬ ਨੇ ਮੈੌਨੂੰ ਕਮਲਾ ਕੀਤਾ ਹੈ।
Fareedkot Teekaਮੈਂ ਅਪਨੇ ਆਪ ਤੇ ਬਉਰਾ ਨਹੀਂ ਹੂਆ, ਹੇ ਭਾਈ! ਮੁਝ ਕੋ ਰਾਮ ਨੇ ਬਉਰਾ ਕੀਆ ਹੈ॥
Prof. Sahib Singhਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ,
SikhNet (Spanish)No me he vuelto loco por mí mismo; mi Dios me ha vuelto así.

ਸਤਿਗੁਰੁ; ਜਾਰਿ ਗਇਓ ਭ੍ਰਮੁ ਮੋਰਾ ॥੨॥

satigur; jaar geo bhram moraa |2|

Sant Singh KhalsaThe True Guru has burnt away my doubt. ||2||
Manmohan SinghThe true Guru has burnt off my doubt.
Manmohan Singh (Punjabi)ਸੱਚੇ ਗੁਰਾਂ ਨੇ ਮੇਰਾ ਵਹਿਮ ਸਾੜ ਸੁੱਟਿਆ ਹੈ।
Fareedkot Teekaਕਿਉਂਕਿ ਸਤਿਗੁਰੋਂ ਨੇ ਗਿਆਨ ਅਗਨੀ ਸੇ ਅਗਿਆਨ ਕੋ ਜਲਾਯਾ ਹੈ, ਇਸੀ ਤੇ ਮੇਰਾ ਭ੍ਰਮ ਦੂਰ ਹੋ ਗ੍ਯਾ ਹੈ॥੨॥
Prof. Sahib Singhਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ ॥੨॥

ਪਦ ਅਰਥ ਜਾਰਿ ਗਇਓ = ਸਾੜ ਗਿਆ ਹੈ। ਭ੍ਰਮੁ = ਭਰਮ, ਭੁਲੇਖਾ ॥੨॥

SikhNet (Spanish)El Guru Verdadero ha destruido mis dudas de lo que es, y de lo que no es. (2)

ਮੈ ਬਿਗਰੇ; ਅਪਨੀ ਮਤਿ ਖੋਈ ॥

mai bigare; apanee mat khoee |

Sant Singh KhalsaI am spoiled; I have lost my intellect.
Manmohan SinghI am spoiled and I have lost my intellect.
Manmohan Singh (Punjabi)ਮੈਂ ਵਿਗੜ ਗਿਆ ਹਾਂ ਅਤੇ ਮੈਂ ਸੰਦੇਹ ਅੰਦਰ ਆਪਣੀ ਅਕਲ ਗੁਆ ਲਈ ਹੈ।
Fareedkot Teekaਮੈਂ ਬਿਗੜ ਕਰ ਕੇ ਅਪਨੀ ਇਜਤ ਖੋਇ ਲਈ ਹੈ॥
Prof. Sahib Singh(ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?)

ਪਦ ਅਰਥ ਮਤਿ = ਅਕਲ। ਖੋਈ = ਗੁਆ ਲਈ ਹੈ।

SikhNet (Spanish)He perdido mis sentidos y mi intelecto,

ਮੇਰੇ ਭਰਮਿ; ਭੂਲਉ ਮਤਿ ਕੋਈ ॥੩॥

mere bharam; bhoolau mat koee |3|

Sant Singh KhalsaLet no one go astray in doubt like me. ||3||
Manmohan SinghLet no one go astray in doubt like me.
Manmohan Singh (Punjabi)ਕੋਈ ਜਣਾ ਮੇਰੀ ਤਰ੍ਹਾਂ ਸੰਦੇਹ ਅੰਦਰ ਕੁਰਾਹੇ ਨਾਂ ਪਵੇ।
Fareedkot Teekaਤਾਂ ਤੇ ਮੇਰੇ ਭ੍ਰਮ ਮੇਂ ਤੁਮ ਮਤ ਕੋਈ ਭੂਲ ਜਾਵੋ, ਭਾਵ ਯਹਿ ਹਮਾਰੀ ਚਾਲ ਮੇਂ ਮਤ ਆਵੋ॥੩॥
Prof. Sahib Singhਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ ॥੩॥

ਪਦ ਅਰਥ ਮਤਿ ਭੂਲਉ = ਕੋਈ ਨਾਹ ਭੁੱਲੇ (ਨੋਟ: ਲਫ਼ਜ਼ 'ਭੂਲਉ' ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ, ਅੱਨ-ਪੁਰਖ, ਇਕ-ਵਚਨ' ਹੈ) ॥੩॥

SikhNet (Spanish)así que no sigan mi estela. (3)

ਸੋ ਬਉਰਾ; ਜੋ ਆਪੁ. ਨ ਪਛਾਨੈ ॥

so bauraa; jo aap. na pachhaanai |

Sant Singh KhalsaHe alone is insane, who does not understand himself.
Manmohan SinghHe alone is mad, who understands not himself.
Manmohan Singh (Punjabi)ਕੇਵਲ ਉਹ ਹੀ ਪਗਲਾ ਹੈ, ਜੋ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਸੋਈ ਬਉਰਾ ਹੈ, ਜੋ ਅਪਨੇ ਸਰੂਪ ਕੋ ਪਛਾਨਤਾ ਨਹੀਂ ਹੈ॥
Prof. Sahib Singh(ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ।

SikhNet (Spanish)Sólo está loco aquél que no conoce su ser mismo,

ਆਪੁ ਪਛਾਨੈ; ਤ ਏਕੈ ਜਾਨੈ ॥੪॥

aap pachhaanai; ta ekai jaanai |4|

Sant Singh KhalsaWhen he understands himself, then he knows the One Lord. ||4||
Manmohan SinghWhen man knows himself, then does he know the One Lord.
Manmohan Singh (Punjabi)ਜਦ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਦ ਉਹ ਇਕ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
Fareedkot Teekaਕਿਉਂਕਿ ਜਬ ਅਪਨੇ ਆਪ ਕੋ ਪਛਾਨੈ ਤਬ ਏਕ ਵਾਹਿਗੁਰੂ ਕੋ ਹੀ ਜਾਨ ਲੇਤਾ ਹੈ॥੪॥
Prof. Sahib Singhਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ ॥੪॥

ਪਦ ਅਰਥ ਏਕੈ = ਇੱਕ ਪ੍ਰਭੂ ਨੂੰ ਹੀ ॥੪॥

SikhNet (Spanish)pues si lo conociera conocería sólo al Uno. (4)

ਅਬਹਿ. ਨ ਮਾਤਾ; ਸੁ ਕਬਹੁ. ਨ ਮਾਤਾ ॥

abeh. na maataa; su kabahu. na maataa |

Sant Singh KhalsaOne who is not intoxicated with the Lord now, shall never be intoxicated.
Manmohan SinghHe, who is not inebriated with Divine love now, shall not be inebriated ever afterwards.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਨਾਲ ਹੁਣ ਮਤਵਾਲਾ ਨਹੀਂ ਹੋਇਆ ਉਹ ਫਿਰ ਕਦੇ ਭੀ ਮਤਵਾਲਾ ਨਹੀਂ ਹੋਣਾ।
Fareedkot Teekaਜੋ ਇਸ ਜਨਮ ਕੋ ਪਾਇ ਕਰ ਅਬ ਨਾਮ ਮੇਂ ਨਹੀਂ ਮਸਤ ਹੂਆ ਸੋ ਕਬੀ ਮਾਤਾ ਨਹੀਂ ਹੋਵੈਗਾ, ਭਾਵ ਇਤ੍ਰ ਜੋਨੀਓਂ ਕਰ ਪਰਮੇਸ੍ਵਰ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ)

ਪਦ ਅਰਥ ਅਬਹਿ = ਹੁਣ ਹੀ, ਇਸ ਜਨਮ ਵਿਚ ਹੀ। ਮਾਤਾ = ਮਸਤ।

SikhNet (Spanish)Quien no está imbuido ahora con su Dios, nunca lo estará.

ਕਹਿ ਕਬੀਰ; ਰਾਮੈ ਰੰਗਿ ਰਾਤਾ ॥੫॥੨॥

keh kabeer; raamai rang raataa |5|2|

Sant Singh KhalsaSays Kabeer, I am imbued with the Lord's Love. ||5||2||
Manmohan SinghSays Kabir, I am imbued with the Lord's love.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮੇਰਾ ਮਨ ਰਾਮ ਕੇ (ਰੰਗਿ) ਅਨੰਦ ਮੇਂ ਰਾਤਾ ਹੂਆ ਹੈ॥੫॥੨॥☬ਅਪਨੇ ਮਨ ਕਾ ਹਾਲ ਕਹਤੇ ਹੂਏ ਵਾਹਿਗੁਰੂ ਕੇ ਸਨਮੁਖਿ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ (ਆਪਣੇ ਆਪ ਨੂੰ ਪਛਾਣ) ॥੫॥੨॥

ਪਦ ਅਰਥ ਰਾਮੈ ਰੰਗਿ = ਰਾਮ ਦੇ ਹੀ ਰੰਗ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ ॥੫॥੨॥

* ਸ਼ਬਦ ਦਾ ਭਾਵ: ਆਤਮਕ ਜੀਵਨ ਵਾਸਤੇ ਕਿਸੇ ਚੁੰਚ-ਗਿਆਨਤਾ ਦੀ ਲੋੜ ਨਹੀਂ ਪੈਂਦੀ। ਅਸਲੀ ਲੋੜ ਇਹ ਹੈ ਕਿ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਪਰਮਾਤਮਾ ਦੀ ਭਗਤੀ ਵਿਚ ਰੱਤਾ ਰਹੇ।

SikhNet (Spanish)Dice Kabir, ahora es el momento de estar lleno de tu Señor.(5-2)

Open this shabad →

Shabad Bhagat Kabir Ji Raag Bilaaval continues on Ang 856

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਗ੍ਰਿਹੁ ਤਜਿ. ਬਨ ਖੰਡ ਜਾਈਐ; ਚੁਨਿ ਖਾਈਐ ਕੰਦਾ ॥

grihu taj. ban khandd jaaeeai; chun khaaeeai kandaa |

Sant Singh KhalsaAbandoning his household, he may go to the forest, and live by eating roots;
Manmohan SinghAbandoning my home, though I may repair to the forest region and pick up tubers to live on;
Manmohan Singh (Punjabi)ਆਪਣਾ ਘਰ ਛੱਡ ਕੇ ਭਾਵੇਂ ਮੈਂ ਜੰਗਲ ਦੇ ਖਿੱਤੇ ਵਿੱਚ ਚਲਿਆ ਜਾਵਾਂ ਅਤੇ ਫਲ ਫੁਲ ਚੁਗ ਕੇ ਖਾਵਾਂ,
Fareedkot Teekaਘਰ ਕੋ ਤਿਆਗ ਕੇ ਜੇਕਰ ਬਨ ਕੇ ਭਾਗ ਮੇਂ ਚਲੇ ਜਾਈਏ ਔਰ ਤਹਾਂ (ਕੰਦਾ) ਬ੍ਰਿਛੋਂ ਕੇ ਫਲੋਂ ਕੋ ਵਾ ਜੋ ਜਿਮੀ ਵਿਚੋਂ ਨਿਕਲੇ ਸੋ ਕੰਦ ਕਹਾਵਤਾ ਹੈ ਚੁਣ ਕਰ ਖਾਈਏ॥
Prof. Sahib Singhਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ,

ਪਦ ਅਰਥ ਗ੍ਰਿਹੁ = ਘਰ, ਗ੍ਰਿਹਸਤ। ਤਜਿ = ਤਿਆਗ ਕੇ। ਬਨਖੰਡ = ਜੰਗਲਾਂ ਵਿਚ। ਕੰਦਾ = ਗਾਜਰ ਆਦਿਕ ਧਰਤੀ ਵਿਚ ਉੱਗਣ ਵਾਲੀਆਂ ਚੀਜ਼ਾਂ।

SikhNet (Spanish)Uno abandona su hogar y se va al bosque para comer raíces y hierbas;

ਅਜਹੁ ਬਿਕਾਰ. ਨ ਛੋਡਈ; ਪਾਪੀ ਮਨੁ ਮੰਦਾ ॥੧॥

ajahu bikaar. na chhoddee; paapee man mandaa |1|

Sant Singh Khalsabut even so, his sinful, evil mind does not renounce corruption. ||1||
Manmohan Singheven then my sinful and evil mind forsakes not misdeeds.
Manmohan Singh (Punjabi)ਤਦ ਭੀ ਮੇਰਾ ਗੁਨਾਹਗਾਰ ਅਤੇ ਦੁਸ਼ਟ ਮਨੂਆ ਕੁਕਰਮਾਂ ਨੂੰ ਨਹੀਂ ਤਿਆਗਦਾ।
Fareedkot Teekaਪਰੰਤੂ ਹੇ ਵਾਹਿਗੁਰੂ! ਐਸੇ ਕਰਨੇ ਸੇ ਅਜੇ ਭੀ ਮੇਰਾ ਪਾਪੀ ਮਨੁ ਮੰਦ ਵਿਕਾਰੋਂ ਕੋ ਨਹੀਂ ਛੋਡਤਾ ਹੈ॥੧॥
Prof. Sahib Singhਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ ॥੧॥

ਪਦ ਅਰਥ ਅਜਹੁ = ਅਜੇ ਭੀ, ਫਿਰ ਭੀ ॥੧॥

SikhNet (Spanish)sin embargo, no abandona la maldad. Así de viciosa es nuestra mente. (1)

ਕਿਉ ਛੂਟਉ ਕੈਸੇ ਤਰਉ; ਭਵਜਲ ਨਿਧਿ ਭਾਰੀ ॥

kiau chhoottau kaise trau; bhavajal nidh bhaaree |

Sant Singh KhalsaHow can anyone be saved? How can anyone cross over the terrifying world-ocean?
Manmohan SinghHow can I be saved? How can I cross the great and terrible world ocean, the treasure of water?
Manmohan Singh (Punjabi)ਮੈਂ ਕਿਸ ਤਰ੍ਹਾਂ ਬੰਦਖਲਾਸੀ ਹੋ ਸਕਦਾ ਹਾਂ? ਮੈਂ ਕਿਸ ਤਰ੍ਹਾਂ ਵੱਡੇ ਅਤੇ ਭਿਆਨਕ ਸੰਸਾਰ ਸਮੁੰਦਰ, ਪਾਣੀ ਦੇ ਖਜਾਨੇ ਤੋਂ ਪਾਰ ਹੋ ਸਕਦਾ ਹਾਂ?
Fareedkot Teekaਕਿਸ ਪ੍ਰਕਾਰ ਜਨਮ ਮਰਨ ਤੇ ਮੈਂ ਛੂਟੋਂ ਔਰ ਕਿਸ ਪ੍ਰਕਾਰ ਸੰਸਾਰ ਰੂਪੀ ਭਉਜਲ ਕੋ ਤਰ ਜਾਵਉ॥
Prof. Sahib Singhਹੇ ਪ੍ਰਭੂ! ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂ? ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?

ਪਦ ਅਰਥ ਕਿਉ ਛੂਟਉ = ਮੈਂ ਕਿਵੇਂ (ਇਹਨਾਂ ਵਿਕਾਰਾਂ ਤੋਂ) ਬਚ ਸਕਦਾ ਹਾਂ? ਭਵ = ਸੰਸਾਰ। ਜਲ ਨਿਧਿ = ਸਮੁੰਦਰ।

SikhNet (Spanish)¿Cómo puedo ser liberado y nadar a través?, pues el mar de la existencia es áspero y feroz.

ਰਾਖੁ ਰਾਖੁ ਮੇਰੇ ਬੀਠੁਲਾ; ਜਨੁ ਸਰਨਿ ਤੁਮੑਾਰੀ ॥੧॥ ਰਹਾਉ ॥

raakh raakh mere beetthulaa; jan saran tumaaree |1| rahaau |

Sant Singh KhalsaSave me, save me, O my Lord! Your humble servant seeks Your Sanctuary. ||1||Pause||
Manmohan SinghPreserve me, preserve me, O my Lord, I, Thine slave, have sought Thy refuge. Pause.
Manmohan Singh (Punjabi)ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਪ੍ਰਭੂ! ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਠਹਿਰਾਉ।
Fareedkot Teekaਤਾਂ ਤੇ ਹੇ ਮੇਰੇ (ਬੀਠੁਲਾ) ਸ੍ਵਾਮੀ! ਮੁਝ ਕੋ ਇਨ ਸੇ ਮਨ ਤਨ ਕਰ ਰਾਖ ਲੇਵੋ। ਕਿਉਂਕਿ ਮੈਂ ਦਾਸ ਆਪ ਕਾ (ਜਨੁ) ਦਾਸ ਤੁਮਾਰੀ ਸਰਨ ਪੜਾ ਹੂੰ॥੧॥ ਰਹਾਉ ॥
Prof. Sahib Singhਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ ॥੧॥ ਰਹਾਉ ॥

ਪਦ ਅਰਥ ਬੀਠੁਲਾ = ਹੇ ਬੀਠਲ! ਹੇ ਪ੍ਰਭੂ! {Skt. विष्ठल = one that is far away. ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਿ-ਪਰੇ ਹੈ। ਸਥਲ = ਟਿਕਿਆ ਹੋਇਆ। ਵਿ = ਸਥਲ, ਵਿਸ਼ਠਲ, ਬੀਠਲ = ਜੋ ਮਾਇਆ ਤੋਂ ਦੂਰ ਪਰੇ ਹੈ}। ਨੋਟ: ਇਹ ਲਫ਼ਜ਼ ਸਿਰਫ਼ ਨਾਮਦੇਵ ਜੀ ਨੇ ਹੀ ਨਹੀਂ ਵਰਤਿਆ, ਕਬੀਰ ਜੀ ਭੀ ਵਰਤਦੇ ਹਨ ਤੇ ਸਤਿਗੁਰੂ ਜੀ ਨੇ ਭੀ ਕਈ ਥਾਂ ਵਰਤਿਆ ਹੈ। ਇਸ ਦੇ ਅਧਾਰ ਤੇ ਨਾਮਦੇਵ ਜੀ ਨੂੰ ਬੀਠਲ ਦੀ ਕਿਸੇ ਮੂਰਤੀ ਦਾ ਪੁਜਾਰੀ ਸਮਝਣਾ ਭੁੱਲ ਹੈ ॥੧॥ ਰਹਾਉ ॥

SikhNet (Spanish)Oh Dios, sólo Tú me puedes salvar; por eso he buscado Tu Santuario. (1-Pausa)

ਬਿਖੈ ਬਿਖੈ ਕੀ ਬਾਸਨਾ; ਤਜੀਅ. ਨਹ ਜਾਈ ॥

bikhai bikhai kee baasanaa; tajeea. neh jaaee |

Sant Singh KhalsaI cannot escape my desire for sin and corruption.
Manmohan SinghI can leave not the desire to commit the mortal sins.
Manmohan Singh (Punjabi)ਮੈਂ ਪ੍ਰਾਣਨਾਸਿਕ ਪਾਪਾਂ ਨੂੰ ਕਮਾਉਣ ਦੀ ਖਾਹਿਸ਼ ਨੂੰ ਛੱਡ ਨਹੀਂ ਸਕਦਾ।
Fareedkot Teekaਭਿੰਨ ਭਿੰਨ ਵਿਸਿਓਂ ਕੀਆਂ ਜੋ ਵਾਸ਼ਨਾਂ ਹੈਂ, ਸੋ ਮਨ ਸੇ ਤਿਆਗੀਆਂ ਨਹੀਂ ਜਾਤੀਆਂ॥
Prof. Sahib Singhਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ।

ਪਦ ਅਰਥ ਬਿਖੈ ਬਿਖੈ ਕੀ = ਕਈ ਕਿਸਮਾਂ ਦੇ ਵਿਸ਼ਿਆਂ ਦੀ। ਬਾਸਨਾ = ਵਾਸ਼ਨਾ, ਖਿੱਚ, ਚਸਕਾ।

SikhNet (Spanish)No puedo abandonar mis deseos por la maldad y la corrupción,

ਅਨਿਕ ਜਤਨ ਕਰਿ ਰਾਖੀਐ; ਫਿਰਿ ਫਿਰਿ ਲਪਟਾਈ ॥੨॥

anik jatan kar raakheeai; fir fir lapattaaee |2|

Sant Singh KhalsaI make all sorts of efforts to hold back from this desire, but it clings to me, again and again. ||2||
Manmohan SinghThough I make many efforts to hold back my mind, yet it clings to them again and again.
Manmohan Singh (Punjabi)ਭਾਵੇਂ ਮੈਂ ਆਪਣੇ ਮਨ ਨੂੰ ਰੋਕਣ ਦੇ ਘਣੇਰੇ ਉਪਰਾਲੇ ਕਰਦਾ ਹਾਂ, ਪ੍ਰੰਤੂ ਇਹ ਮੁੜ ਮੁੜ ਕੇ ਉਨ੍ਹਾਂ ਨੂੰ ਚਿਮੜਦਾ ਹੈ।
Fareedkot Teekaਅਨਿਕ ਯਤਨੋਂ ਕਰ ਕੇ ਭੀ ਇਸ ਮਨ ਕੋ (ਰਾਖੀਐ) ਰੋਕੀਤਾ ਹੈ, ਪਰੰਤੂ ਇਹ ਮਨ ਤਿਨੋਂ ਵਿਖੇ ਬਾਰੰਬਾਰ ਲਪਟਤਾ ਹੈ॥੨॥
Prof. Sahib Singhਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ ॥੨॥

ਪਦ ਅਰਥ ਲਪਟਾਈ = ਚੰਬੜਦਾ ਹੈ ॥੨॥

SikhNet (Spanish)lucho por calmar mi mente, y sin embargo, se aferra cada vez más a lo que añora. (2)

Open this shabad (11 lines, Angs 855-856) →

Ang 855 of 1430