ੴ

ਸਿੱਖਬਾਣੀ · SikhBani

ਤਿਨਰ ਦੁਖ ਨਹ ਭੁਖ ਤਿਨਰ ਨਿਧਨ ਨਹੁ ਕਹੀਅਹਿ ॥

tinar dukh neh bhukh tinar nidhan nahu kaheeeh
Bhatt Jaalap ਭੱਟ ਜਾਲਪ · Svaiyay Third Mehl · Ang 1394 · 6 lines
Translations

ਤਿਨਰ ਦੁਖ ਨਹ ਭੁਖ; ਤਿਨਰ ਨਿਧਨ, ਨਹੁ ਕਹੀਅਹਿ ॥

tinar dukh neh bhukh; tinar nidhan, nahu kaheeeh |

Sant Singh KhalsaThey do not suffer pain or hunger, and they cannot be called poor.
Manmohan SinghThey grieve not, are not afflicted with hunger and cannot be said to be poor.
Manmohan Singh (Punjabi)ਉਨ੍ਹਾਂ ਨੂੰ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ ਅਤੇ ਉਹ ਗਰੀਬ ਨਹੀਂ ਆਖੇ ਜਾਂਦੇ।
Fareedkot Teekaਤਿਨ ਪੁਰਸ਼ੋਂ ਕੋ ਨਾ ਦੁਖ ਹੀ ਹੈ ਔਰ ਨਾ ਕੋਈ ਭੂਖ ਹੀ ਹੈ ਪੁਨਾ ਤੇ ਪੁਰਸ਼ ਨਿਰਧਨ ਭੀ ਨਹੀਂ ਕਹੀਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ;

ਪਦ ਅਰਥ ਤਿ ਨਰ = ਉਹਨਾਂ ਮਨੁੱਖਾਂ ਨੂੰ। ਨਿਧਨ = ਨਿਰਧਨ, ਕੰਗਾਲ। ਨਹੁ = ਨਹੀਂ। ਕਹੀਅਹਿ = ਕਹੇ ਜਾ ਸਕਦੇ।

SikhNet (Spanish)Ellos no sufren dolor o hambre y no son pobres,

ਤਿਨਰ ਸੋਕੁ, ਨਹੁ ਹੂਐ; ਤਿਨਰ ਸੇ ਅੰਤੁ, ਨ ਲਹੀਅਹਿ ॥

tinar sok, nahu hooai; tinar se ant, na laheeeh |

Sant Singh KhalsaThey do not grieve, and their limits cannot be found.
Manmohan SinghThey grieve not and their limit can be found not.
Manmohan Singh (Punjabi)ਉਨ੍ਹਾਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਤਿਨ ਪੁਰਸ਼ੋਂ ਕੋ ਸ਼ੋਕ ਭੀ ਨਹੀਂ ਹੋਤਾ ਹੈ ਪੁਨਾ ਤਿਨ ਪੁਰਸ਼ੋਂ ਕਾ (ਸੇ) ਤੀਨ ਲੋਕੋਂ ਮੇਂ ਅੰਤ ਨਹੀਂ ਪਾਈਤਾ ਹੈ॥
Prof. Sahib Singhਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਸੋਕ = ਚਿੰਤਾ। ਹੂਐ = ਹੁੰਦਾ। ਤਿ ਨਰ ਸੇ = ਉਹ ਮਨੁੱਖ ਐਸੇ ਹਨ ਕਿ।

SikhNet (Spanish)no sufren y sus límites nadie los puede encontrar, ellos no sirven a nadie más,

ਤਿਨਰ ਸੇਵ. ਨਹੁ ਕਰਹਿ; ਤਿਨਰ. ਸਯ ਸਹਸ ਸਮਪਹਿ ॥

tinar sev. nahu kareh; tinar. say sehas samapeh |

Sant Singh KhalsaThey do not serve anyone else, but they give gifts to hundreds and thousands.
Manmohan SinghThey serve not another and they give gifts to hundreds and thousands.
Manmohan Singh (Punjabi)ਉਹ ਹੋਰਸ ਦੀ ਟਹਿਲ ਨਹੀਂ ਕਮਾਉਂਦੇ ਅਤੇ ਸੈਕੜੇ ਤੇ ਹਜਾਰਾ ਨੂੰ ਦਾਤਾਂ ਦਿੰਦੇ ਹਨ।
Fareedkot Teekaਤੇ ਨਰ ਔਰ ਕਿਸੀ ਦੇਵੀ ਦੇਵਤਾ ਕੀ ਸੇਵਾ ਨਹੀਂ ਕਰਤੇ ਹੈਂ ਔਰ ਅਪਨੇ ਸੇਵਕੋਂ ਕੋ ਸੈਂਕੜੇ ਹਜਾਰ ਪਦਾਰਥ ਅਰਪਣ ਕਰ ਦੇਤੇ ਹੈਂ॥
Prof. Sahib Singhਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ;

ਪਦ ਅਰਥ ਸੇਵ = ਮੁਥਾਜੀ। ਨਹੁ ਕਰਹਿ = ਨਹੀਂ ਕਰਦੇ। ਸਯ ਸਹਸ = ਸੈਂਕੜੇ ਹਜ਼ਾਰਾਂ (ਪਦਾਰਥ)। ਸਮਪਹਿ = ਸਮੱਪਹਿ, ਸਮਰਪਨ ਕਰਦੇ ਹਨ, ਦੇਂਦੇ ਹਨ।

SikhNet (Spanish)pero dan regalos a cientos de miles.

ਤਿਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥

tinar duleechai baheh; ti nar uthap bithapeh |

Sant Singh KhalsaThey sit on beautiful carpets; they establish and disestablish at will.
Manmohan SinghThey are seated on the rich carpets and they disestablish and well-establish others in their will.
Manmohan Singh (Punjabi)ਉਹ ਗਲੀਚਿਆਂ ਉਤੇ ਬੈਠਦੇ ਹਨ ਅਤੇ ਆਪਣੀ ਰਜਾ ਅੰਦਰ ਹੋਰਨਾ ਨੂੰ ਉਖੇੜ ਯਾ ਚੰਗੀ ਤਰ੍ਹਾਂ ਟਿਕਾ ਦਿੰਦੇ ਹਨ।
Fareedkot Teekaਤੇ ਪੁਰਸ਼ ਗਿਆਨ ਰੂਪੀ ਦੁਲੀਚੇ ਪਰ ਬੈਠਤੇ ਹੈਂ ਔਰ ਤੇ ਨਰ ਪਲ ਮੇਂ ਕਿਸੀ ਕੋ (ਉਥਪਿ) ਉਠਾਇ ਦੇਣੇ ਮੇਂ ਕਿਸੀ ਕੋ ਪਲ ਮੇਂ (ਬਿਥਪਹਿ) ਵਿਸ਼ੇਸ਼ ਕਰ ਅਸਥਾਪਨ ਕਰ ਦੇਣੇ ਮੇਂ ਸਮਰਥ ਹੋਤੇ ਹੈਂ॥
Prof. Sahib Singhਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

ਪਦ ਅਰਥ ਦੁਲੀਚੈ = ਗਲੀਚੇ ਉੱਤੇ। ਉਥਪਿ = (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ। ਬਿਥਪਹਿ = (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

SikhNet (Spanish)Se sientan sobre bellas alfombras, ponen y quitan a voluntad,

ਸੁਖ ਲਹਹਿ. ਤਿਨਰ ਸੰਸਾਰ ਮਹਿ; ਅਭੈ ਪਟੁ, ਰਿਪ ਮਧਿ ਤਿਹ ॥

sukh laheh. tinar sansaar meh; abhai patt, rip madh tih |

Sant Singh KhalsaThey find peace in this world, and live fearlessly amidst their enemies.
Manmohan SinghThey obtain peace in this world and wearing the apparel of fearlessness, they abide amidst their adversaries.
Manmohan Singh (Punjabi)ਜਗਤ ਅੰਦਰ ਉਹ ਆਰਾਮ ਪਾਉਂਦੇ ਹਨ ਅਤੇ ਨਿਡਰਦਾ ਦੀ ਪੁਸ਼ਾਕ ਪਾ ਕੇ ਉਹ ਆਪਣੇ ਵੈਰੀਆਂ ਵਿਚਕਾਰ ਵਿਚਰਦੇ ਹਨ।
Fareedkot Teekaਇਸ ਸੰਸਾਰ ਮੇਂ ਸੋਈ ਪੁਰਸ਼ ਸੁਖ ਕੋ ਪਾਵਤੇ ਹੈਂ ਕਿਉਂ ਕਿ ਕਾਮਾਦੀ ਸ਼ਤ੍ਰੂਓਂ ਕੇ ਬੀਚ ਹੀ ਸਭ੍ਯਤਾ ਰੂਪ ਬਸਤ੍ਰ ਅਰਥਾਤ ਮੋਖ ਪਦ ਤਿਨੋਂ ਨੇ ਪਾਯਾ ਹੈ॥
Prof. Sahib Singhਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)।

ਪਦ ਅਰਥ ਲਹਹਿ = ਲੈਂਦੇ ਹਨ। ਅਭੈ ਪਟੁ = ਅਭੈਤਾ (ਨਿਰਭੈਤਾ) ਦਾ ਬਸਤ੍ਰ (ਓਢੀ ਰੱਖਦੇ ਹਨ)। ਰਿਪੁ = ਵੈਰੀ (ਕਾਮਾਦਿਕ)। ਰਿਪ ਮਧਿ = (ਕਾਮਾਦਿਕ) ਵੈਰੀਆਂ ਦੇ ਵਿਚਕਾਰ। ਤਿਹ = ਉਹ ਮਨੁੱਖ।

SikhNet (Spanish)encuentran Paz en este mundo y viven sin miedo en medio de sus enemigos.

ਸਕਯਥ ਤਿਨਰ. ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥

sakayath tinar. jaalap bhanai; gur amaradaas suprasan jih |2|11|

Sant Singh KhalsaThey are fruitful and prosperous, says Jaalap. Guru Amar Daas is pleased with them. ||2||11||
Manmohan SinghWholly successful are they, says Jalap, on whom is the pleasure of Guru Amar Dass.
Manmohan Singh (Punjabi)ਸੰਪੂਰਨ ਸਕਾਰਥੇ ਹਨ ਉਹ ਜਾਲਪ ਆਖਦਾ ਹੈ, ਜਿਨ੍ਹਾਂ ਉਤੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਹੈ।
Fareedkot Teekaਸ੍ਰੀ ਜਾਲਪ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੋਈ ਜੀਵ ਸੰਸਾਰ ਮੇਂ ਸਫਲ ਹੂਏ ਹੈਂ ਜਿਨੋਂ ਕੇ ਊਪਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਭਏ ਹੈਂ, ਭਾਵ ਇਹ ਪੂਰਬੋਕਤ ਫਲ ਸੰਪੂਰਨ ਸਤਿਗੁਰੋਂ ਕੀ ਪ੍ਰਸੰਨਤਾ ਸੇ ਹੀ ਪ੍ਰਾਪਤਿ ਹੋਤੇ ਹੈਂ॥੨॥੧੧॥☬ਅਬ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਜਾਲਪ ਕਵੀ ਆਖਦਾ ਹੈ ਕਿ "ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)" ॥੨॥੧੧॥

ਪਦ ਅਰਥ ਸਕਯਥ = ਸਫਲ। ਜਿਹ = ਜਿਨ੍ਹਾਂ ਉਤੇ ॥੨॥੧੧॥

SikhNet (Spanish)Son fructíferos y prósperos, dice Yalap, Guru Amar Das está complacido con ellos. (2-11)
Answers quote the Granth verbatim with Ang citations. AI commentary is not Gurbani and not a religious ruling.