ੴ

ਸਿੱਖਬਾਣੀ · SikhBani

ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥

tai padtiaau ik man dhariaau ik kar ik pachhaanio
Bhatt Jaalap ਭੱਟ ਜਾਲਪ · Svaiyay Third Mehl · Ang 1394 · 6 lines
Translations

ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ; ਕਰਿ ਇਕੁ ਪਛਾਣਿਓ ॥

tai padtiaau ik, man dhariaau ik; kar ik pachhaanio |

Sant Singh KhalsaYou read about the One Lord, and enshrine Him in Your mind; You realize the One and Only Lord.
Manmohan SinghThou read of one God, enshrine Him alone in thy mind and consider Him as One.
Manmohan Singh (Punjabi)ਤੂੰ ਇਕ ਵਾਹਿਗੁਰੂ ਬਾਰੇ ਪੜ੍ਹਦਾ ਹੈ ਸਿਰਫ ਉਸ ਨੂੰ ਹੀ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ ਅਤੇ ਉਸ ਨੂੰ ਕੇਵਲ ਇਕ ਕਰ ਕੇ ਹੀ ਜਾਣਦਾ ਹੈ।
Fareedkot Teekaਹੇ ਸਤਿਗੁਰ ਜੀ! ਆਪ ਨੇ ਏਕ ਪਰਮੇਸ਼੍ਵਰ ਹੀ ਪੜ੍ਹਿਆ ਹੈ ਔ ਏਕ ਹੀ ਮਨ ਮੇਂ ਧਾਰਨ ਕੀਆ ਹੈ ਔ ਏਕ ਹੀ ਵਾਹਿਗੁਰੂ ਤੁਮ ਨੇ ਪਛਾਣਿਆ ਹੈ॥
Prof. Sahib Singh(ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ (ਭਾਵ, ਕੋਈ ਦੂਜਾ ਉਸ ਜਿਹਾ ਨਹੀਂ ਹੈ);

ਪਦ ਅਰਥ ਤੈ = ਤੂੰ (ਹੇ ਗੁਰੂ ਅਮਰਦਾਸ!) ਇਕੁ = ਇਕ ਅਕਾਲ ਪੁਰਖ ਨੂੰ। ਮਨਿ = ਮਨ ਵਿਚ। ਕਰਿ ਇਕੁ = ਅਕਾਲ ਪੁਰਖ ਨੂੰ ਉਪਮਾ-ਰਹਿਤ ਜਾਣ ਕੇ, ਇਹ ਜਾਣ ਕੇ ਕਿ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਨਹੀਂ ਹੈ।

SikhNet (Spanish)Lees acerca del Señor y Lo enalteces en tu mente y tomas Conciencia del Único Dios;

ਨਯਣਿ ਬਯਣਿ ਮੁਹਿ, ਇਕੁ ਇਕੁ; ਦੁਹੁ ਠਾਂਇ. ਨ ਜਾਣਿਓ ॥

nayan bayan muhi, ik ik; duhu tthaane. na jaanio |

Sant Singh KhalsaWith Your eyes and the words You speak, You dwell upon the One Lord; You do not know any other place of rest.
Manmohan SinghThrough thine eyes and words of mouth, thou realise but one Lord, and know not of another's refuge.
Manmohan Singh (Punjabi)ਆਪਣੀਆਂ ਅੱਖਾਂ ਅਤੇ ਮੂੰਹ ਦੇ ਬਚਨਾਂ ਰਾਹੀਂ ਤੂੰ ਕੇਵਲ ਇਕ ਪ੍ਰਭੂ ਨੂੰ ਹੀ ਅਨੁਭਵ ਕਰਦਾ ਹੈ ਅਤੇ ਕਿਸੇ ਹੋਰਸ ਦੀ ਪਨਾਹ ਨੂੰ ਨਹੀਂ ਜਾਣਦਾ।
Fareedkot Teekaਆਪ ਨੇਤ੍ਰੋਂ (ਮੁਹਿ) ਦ੍ਵਾਰੇ ਭੀ ਏਕ ਹੀ ਦੇਖਤੇ ਹੋ ਪੁਨਾ ਬਚਨੋਂ ਦ੍ਵਾਰੇ ਭੀ ਏਕ ਕਾ ਹੀ ਕਥਨ ਕਰਤੇ ਹੋ। ਔਰ ਲੋਕ ਪ੍ਰਲੋਕ ਵਾ ਜੀਵ ਈਸ਼ਰ ਰੂਪੀ (ਦੂਇ ਠਾਂਇਨ) ਦੋਨੋਂ ਅਸਥਾਨੋਂ ਮੇਂ ਭੀ ਏਕ ਵਾਹਿਗੁਰੂ ਕੋ ਹੀ ਜਾਣਿਆ ਹੈ॥
Prof. Sahib Singh(ਤੇਰੀ) ਦ੍ਰਿਸ਼ਟੀ ਵਿਚ, (ਤੇਰੇ) ਬਚਨ ਵਿਚ, ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ (ਭਾਵ, ਇਸ ਖ਼ਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਭੀ ਦੂਜਾ ਹੈ) ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ।

ਪਦ ਅਰਥ ਨਯਣਿ = ਅੱਖ ਵਿਚ। ਬਯਣਿ = ਬਚਨ ਵਿਚ। ਮੁਹਿ = ਮੂੰਹ ਵਿਚ। ਇਕੁ ਇਕੁ = ਕੇਵਲ ਇੱਕ ਅਕਾਲ ਪੁਰਖ। ਦੁਹੁ = ਦੂਜਾ-ਪਨ, ਦ੍ਵੈਤ। ਠਾਂਇ = (ਹਿਰਦੇ-ਰੂਪ) ਥਾਂ ਵਿਚ।

SikhNet (Spanish)con tus oídos y las palabras que pronuncias habitas en Él y no conoces ningún otro lugar de descanso.

ਸੁਪਨਿ ਇਕੁ. ਪਰਤਖਿ ਇਕੁ; ਇਕਸ ਮਹਿ ਲੀਣਉ ॥

supan ik. paratakh ik; ikas meh leenau |

Sant Singh KhalsaYou know the One Lord while dreaming, and the One Lord while awake. You are absorbed in the One.
Manmohan SinghThou see the One Lord in dream and the same One even while awake and are merged in the One alone.
Manmohan Singh (Punjabi)ਤੂੰ ਸੁਫਨੇ ਵਿੱਚ ਇਕ ਸੁਆਮੀ ਨੂੰ ਵੇਖਦਾ ਹੈ ਤੇ ਜਾਗਦਾ ਹੋਇਆ ਭੀ ਉਸੀ ਇਕ ਨੂੰ ਨਹੀਂ ਅਤੇ ਇਕ ਅੰਦਰ ਹੀ ਤੂੰ ਸਮਾਇਆ ਹੋਇਆ ਹੈ।
Fareedkot Teekaਸੁਪਨੇ ਮੇਂ ਭੀ ਏਕ ਹੀ ਦੇਖਤੇ ਹੋ ਔ (ਪਰਤਖਿ) ਜਾਗ੍ਰਤ ਮੇਂ ਭੀ ਏਕ ਹੀ ਦੇਖਤੇ ਹੋ ਔਰ ਸਖੋਪਤੀ ਮੇਂ ਭੀ ਤਿਸੀ ਏਕ ਬੀਚ ਲੀਨ ਰਹਿਤੇ ਹੋ॥
Prof. Sahib Singhਉਸ ਇੱਕ ਪਰਮਾਤਮਾ ਨੂੰ, (ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ,

ਪਦ ਅਰਥ ਸੁਪਨਿ = ਸੁਫਨੇ ਵਿਚ। ਪਰਤਖਿ = ਪਰਤੱਖ ਤੌਰ ਤੇ, ਜਾਗਦੇ ਹੋਇਆਂ।

SikhNet (Spanish)Estás con el Señor mientras sueñas,

ਤੀਸ ਇਕੁ ਅਰੁ ਪੰਜਿ ਸਿਧੁ; ਪੈਤੀਸ. ਨ ਖੀਣਉ ॥

tees ik ar panj sidh; paitees. na kheenau |

Sant Singh KhalsaAt the age of seventy-one, You began to march towards the Indestructible Lord.
Manmohan SinghAt the age of seventy-one (thirty+one+five+thirty-five) thou did begin to march towards the Indestructible Lord.
Manmohan Singh (Punjabi)ਕਹੱਤਰ (ਤੀਹ ਇਕ ਪੰਜ ਅਤੇ ਪੈਤੀ) ਸਾਲਾਂ ਦੀ ਉਮਰ ਵਿੱਚ ਤੂੰ ਨਾਂ-ਰਾਸ ਹੋਣ ਵਾਲੇ ਪ੍ਰਭੂ ਵਲ ਟੁਰਨਾ ਅਰੰਭ ਕੀਤਾ।
Fareedkot Teekaਮੁਸਲਮਾਨੋਂ ਕੇ ਤੀਸ ਰੋਜੇ ਅਰ ਪੰਜ ਨਿਵਾਜੋਂ ਮੇਂ ਜਿਸ ਆਪ ਨੇ ਏਕ ਕੋ ਹੀ ਸਿਧ ਕੀਆ ਹੈ, ਪੁਨਾ ਹਿੰਦੂਓਂ ਕੇ ਚੌਬੀਸ ਇਕਾਦਸੀ, ਗਣੇਸ਼ ਚੌਧ, ਜਨਮ ਅਸ਼ਟਮੀ, ਰਾਮ ਨੌਮੀ, ਸੰਕ੍ਰਾਂਤ, ਅਮਾਵਸ, ਵਿਤੀਪਾਤ ਆਦਿਕ ਪੰਚਭੂਤ ਪੈਂਤੀਸ ਮੇਂ ਭੀ ਓਹ ਏਕ ਖੀਣ ਨਹੀਂ ਅਰਥਾਤ ਘਟ ਨਹੀਂ ਜਾਣਿਆ ਹੈ॥
Prof. Sahib Singhਜੋ ਅਕਾਲ ਪੁਰਖ ਤ੍ਰੀਹਾਂ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ ਸਦਾ ਹਰ ਸਮੇਂ) ਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ, ਜੋ ਅਬਿਨਾਸ਼ੀ ਪ੍ਰਭੂ ਪੈਂਤੀ (ਅੱਖਰਾਂ ਵਿਚ, ਭਾਵ, ਸਾਰੀ ਹੀ ਬਾਣੀ ਵਿਚ ਜੋ ਇਹਨਾਂ ਅੱਖਰਾਂ ਦੁਆਰਾ ਲਿਖਤ ਵਿਚ ਆਈ ਹੈ) ਮੌਜੂਦ ਹੈ।

ਪਦ ਅਰਥ ਤੀਸ = ਤੀਹ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ)। ਪੰਜਿ = ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੀ ਸ੍ਰਿਸ਼ਟੀ ਵਿਚ)। ਸਿਧੁ = ਪ੍ਰਗਟ, ਜ਼ਾਹਰਾ-ਜ਼ਹੂਰ ਹਰੀ। ਪੈਤੀਸ = ਪੈਂਤੀ ਅੱਖਰਾਂ ਵਿਚ (ਭਾਵ, ਬਾਣੀ ਵਿਚ)। ਨ ਖੀਣਉ = ਜੋ ਖੀਣ ਨਹੀਂ ਹੈ, ਜੋ ਨਾਸ ਹੋਣ ਵਾਲਾ ਨਹੀਂ ਹੈ, ਅਬਿਨਾਸ਼ੀ ਅਕਾਲ ਪੁਰਖ।

SikhNet (Spanish)mientras estás despierto y vives absorbido en el Uno.

ਇਕਹੁ ਜਿ ਲਾਖੁ. ਲਖਹੁ ਅਲਖੁ ਹੈ; ਇਕੁ ਇਕੁ ਕਰਿ ਵਰਨਿਅਉ ॥

eikahu ji laakh. lakhahu alakh hai; ik ik kar varaniaau |

Sant Singh KhalsaThe One Lord, who takes hundreds of thousands of forms, cannot be seen. He can only be described as One.
Manmohan SinghThe One Lord, who from one assumes lacs and lacs of forms, can be see n not; Him, thou O Guru, has described as One.
Manmohan Singh (Punjabi)ਇਕ ਪ੍ਰਭੂ, ਜੋ ਇਕ ਤੋਂ ਲੱਖਾਂ ਤੇ ਲੱਖਾਂ ਸਰੂਪ ਧਾਰਨ ਕਰ ਲੈਂਦਾ ਹੈ, ਵੇਖਿਆ ਨਹੀਂ ਜਾ ਸਕਦਾ, ਉਸ ਨੂੰ ਹੇ ਗੁਰਦੇਵ! ਤੂੰ ਇਕ ਕਰਕੇ ਬਿਆਨ ਕੀਤਾ ਹੈ।
Fareedkot Teekaਏਕ ਤੇ ਜੋ ਲਾਖ ਰੂਪ ਹੋਇ ਰਹਿਆ ਹੈ ਔਰ ਲਾਖੋਂ ਤੇ ਅਲਖ ਰੂਪ ਹੋ ਜਾਤਾ ਹੈ, ਭਾਵ ਨਿਰਗੁਣ ਤੇ ਸਰਗੁਣ ਔਰ ਸਰਗੁਣ ਤੇ ਨਿਰਗੁਣ ਹੋ ਜਾਤਾ ਹੈ। ਤਾਂ ਤੇ ਐਸਾ ਜੋ ਏਕ ਸਰੂਪ ਹੈ ਤਿਸ ਕੋ ਆਪ ਨੇ ਏਕੋ ਏਕ ਹੀ ਕਰ ਕੇ ਵਰਨਨ ਕੀਆ ਹੈ॥
Prof. Sahib Singhਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ।

ਪਦ ਅਰਥ ਇਕਹੁ = ਇਕ (ਅਕਾਲ ਪੁਰਖ) ਤੋਂ। ਲਾਖੁ = ਲੱਖਾਂ ਜੀਵ। ਲਖਹੁ = ਲੱਖਾਂ ਜੀਆਂ ਤੋਂ। ਅਲਖੁ = ਜੋ ਨਾਹ ਲਖਿਆ ਜਾ ਸਕੇ। ਵਰਨਿਅਉ = ਤੂੰ ਵਰਣਨ ਕੀਤਾ ਹੈ।

SikhNet (Spanish)Dice entonces Yalap, oh Guru Amar Das,

ਗੁਰ ਅਮਰਦਾਸ ਜਾਲਪੁ ਭਣੈ; ਤੂ ਇਕੁ ਲੋੜਹਿ. ਇਕੁ ਮੰਨਿਅਉ ॥੩॥੧੨॥

gur amaradaas jaalap bhanai; too ik lorreh. ik maniaau |3|12|

Sant Singh KhalsaSo speaks Jaalap: O Guru Amar Daas, You long for the One Lord, and believe in the One Lord alone. ||3||12||
Manmohan SinghSays Jalap, thou seek One Lord and the One Lord thou worship.
Manmohan Singh (Punjabi)ਜਾਲਪ ਆਖਦਾ ਹੈ, ਤੂੰ ਇਕ ਪ੍ਰਭੂ ਨੂੰ ਖੋਜਦਾ ਹੈ ਅਤੇ ਇਕ ਪ੍ਰਭੂ ਨੂੰ ਹੀ ਤੂੰ ਪੂਜਦਾ ਹੈ।
Fareedkot Teekaਸ੍ਰੀ 'ਜਾਲਪ' ਭੱਟ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਤਿਸ ਏਕ ਅਕਾਲ ਪੁਰਖ ਕੋ ਹੀ (ਲੋੜਹਿ) ਚਾਹਿਤੇ ਹੋ ਔਰ ਏਕ ਕੋ ਹੀ ਰਿਦੇ ਮੇਂ ਮਾਨ ਲੀਆ ਹੈ॥੩॥੧੨॥
Prof. Sahib Singhਜਾਲਪ ਭੱਟ ਆਖਦਾ ਹੈ ਕਿ ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ ॥੩॥੧੨॥

ਪਦ ਅਰਥ ਗੁਰ ਅਮਰਦਾਸ = ਹੇ ਗੁਰੂ ਅਮਰਦਾਸ! ਲੋੜਹਿ = ਲੋਚਦਾ ਹੈਂ ॥੩॥੧੨॥

SikhNet (Spanish)Tú añoras al Señor y crees sólo en el Único Señor. (3-12)
Answers quote the Granth verbatim with Ang citations. AI commentary is not Gurbani and not a religious ruling.