ਚਰਣ. ਤ ਪਰ ਸਕਯਥ; ਚਰਣ. ਗੁਰ ਅਮਰ ਪਵਲਿ ਰਯ ॥
charan. ta par sakayath; charan. gur amar paval ray |
Sant Singh KhalsaSupremely fruitful are the feet which walk upon the path of Guru Amar Daas.
Manmohan SinghSupremely fruitful are the feet, if the feet walk on the way of Guru Amar Dass.
Manmohan Singh (Punjabi)ਪਰਮ ਸਫਲ ਹਨ ਪੈਰ, ਜੇਕਰ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਟੁਰਦੇ ਹਨ।
Fareedkot Teekaਚਰਨ ਤਬ (ਪਰ) ਵਿਸ਼ੇਸ਼ ਕਰ ਕੇ (ਸਕਯਥ) ਸਫਲ ਹੋਤੇ ਹੈਂ, ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਦਰਸਨ ਹੇਤ (ਪਵਲਿਰਯ) ਰਸਤੇ ਮੇਂ ਪੜੇਂ॥
Prof. Sahib Singhਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ।ਪਦ ਅਰਥ ਤ = ਤਾਂ। ਪਰ = ਭਲੀ ਪ੍ਰਕਾਰ, ਚੰਗੀ ਤਰ੍ਹਾਂ। ਸਕਯਥ = ਸਕਾਰਥੇ, ਸਫਲ। ਚਰਣ = (ਜੋ) ਚਰਨ। ਗੁਰ ਅਮਰ ਪਵਲਿ = ਗੁਰ ਅਮਰ (ਦਾਸ ਜੀ) ਦੇ ਰਾਹ ਵਿਚ। ਰਯ = ਰਫ਼ਤਾਰ, ਚਾਲ। ਚਰਣ ਰਯ = ਜਿਨ੍ਹਾਂ ਚਰਣਾਂ ਦੀ ਚਾਲ ਹੈ (ਭਾਵ, ਜੋ ਚਰਣ ਚੱਲਦੇ ਹਨ)।
SikhNet (Spanish)Supremamente fructíferos son los pies que caminan sobre el Sendero de Guru Amar Das.
ਹਥ. ਤ ਪਰ ਸਕਯਥ; ਹਥ ਲਗਹਿ. ਗੁਰ ਅਮਰ ਪਯ ॥
hath. ta par sakayath; hath lageh. gur amar pay |
Sant Singh KhalsaSupremely fruitful are the hands which touch the feet of Guru Amar Daas.
Manmohan SinghSupremely fruitful are those hands, that touch the feet of Guru Amar Dass.
Manmohan Singh (Punjabi)ਪਰਮ ਸਫਲ ਹਨ ਹੱਥ, ਜੇਕਰ ਹੱਥ ਗੁਰੂ ਅਮਰਦਾਸ ਦੇ ਪੈਰਾਂ ਨੂੰ ਪਰਸਦੇ ਹਨ।
Fareedkot Teekaਹਾਥ ਤਬ ਵਿਸ਼ੇਸ਼ ਕਰ ਸਕਾਰਥੇ ਹੋਤੇ ਹੈਂ ਜਬ ਸ੍ਰੀ ਗੁਰੂ ਅਮਰਦਾਸ ਜੀ ਕੇ (ਪਯ) ਚਰਨ ਕਮਲੋਂ ਸਾਥ ਹਾਥ ਲਗੇਂ॥
Prof. Sahib Singhਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ।ਪਦ ਅਰਥ ਗੁਰ ਅਮਰ ਪਯ = ਗੁਰੂ ਅਮਰਦਾਸ ਜੀ ਦੇ ਪੈਰਾਂ ਉੱਤੇ।
SikhNet (Spanish)Supremamente fructíferas son las manos que logran tocar los Pies de Guru Amar Das.
ਜੀਹ. ਤ ਪਰ ਸਕਯਥ; ਜੀਹ. ਗੁਰ ਅਮਰੁ ਭਣਿਜੈ ॥
jeeh. ta par sakayath; jeeh. gur amar bhanijai |
Sant Singh KhalsaSupremely fruitful is the tongue which utters the praises of Guru Amar Daas.
Manmohan SinghSupremely fruitful is the tongue, if the tongue recites the praise of Guru Amar Dass.
Manmohan Singh (Punjabi)ਪਰਮ ਸਫਲ ਹੈ ਜੀਹਭਾ, ਜੇਕਰ ਜਿਹਭਾ ਗੁਰੂ ਅਮਰਦਾਸ ਜੀ ਦਾ ਜੱਸ ਉਚਾਰਨ ਕਰਦੀ ਹੈ।
Fareedkot Teekaਜਿਹਵਾ ਤੌ ਵਿਸ਼ੇਸ਼ ਕਰ ਕੇ ਸਫਲ ਹੋਤੀ ਹੈ, ਜਬ ਜਿਹਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਜਸ ਕੋ ਉਚਾਰਨ ਕਰੇ॥
Prof. Sahib Singhਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ।ਪਦ ਅਰਥ ਜੀਹ = ਜੀਭ। ਗੁਰ ਅਮਰੁ = ਗੁਰੂ ਅਮਰਦਾਸ ਜੀ ਨੂੰ। ਭਣਿਜੈ = ਉਚਾਰਦੀ ਹੈ, ਸਲਾਹੁੰਦੀ ਹੈ।
SikhNet (Spanish)Supremamente fructíferos son los labios que recitan las Alabanzas de Guru Amar Das.
ਨੈਣ. ਤ ਪਰ ਸਕਯਥ; ਨਯਣਿ. ਗੁਰੁ ਅਮਰੁ ਪਿਖਿਜੈ ॥
nain. ta par sakayath; nayan. gur amar pikhijai |
Sant Singh KhalsaSupremely fruitful are the eyes which behold Guru Amar Daas.
Manmohan SinghSupremely fruitful are the eyes, if the eyes behold the vision of Guru Amar Dass.
Manmohan Singh (Punjabi)ਪਰਮ ਸਫਲ ਹਨ ਅੱਖਾਂ, ਜੇਕਰ ਅੱਖਾਂ ਗੁਰੂ ਅਮਰਦਾਸ ਦਾ ਦਰਸ਼ਨ ਦੇਖਦੀਆਂ ਹਨ।
Fareedkot Teekaਨੇਤ੍ਰ ਤਬ ਵਿਸ਼ੇਸ਼ ਕਰ ਸਕਾਰਥੇ ਹੋਤੇ ਹੈਂ ਜਬ ਨੇਤ੍ਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਦਰਸਨ ਕਰੇਂ॥
Prof. Sahib Singhਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ।ਪਦ ਅਰਥ ਨੈਣ = ਅੱਖਾਂ। ਨਯਣਿ = ਨੈਣੀਂ, ਅੱਖੀਂ, ਅੱਖਾਂ ਨਾਲ। ਪਿਖਿਜੈ = ਵੇਖੀਏ।
SikhNet (Spanish)Supremamente fructíferos son los ojos que miran a Guru Amar Das.
ਸ੍ਰਵਣ. ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥
sravan. ta par sakayath; sravan gur amar sunijai |
Sant Singh KhalsaSupremely fruitful are the ears which hear the Praises of Guru Amar Daas.
Manmohan SinghSupremely fruitful are the ears, if the ears hear the praise of Guru Amar Dass.
Manmohan Singh (Punjabi)ਪਰਮ ਸਫਲ ਹਨ ਕੰਨ, ਜੇਕਰ ਕੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦੇ ਹਨ।
Fareedkot Teekaਸ੍ਰਵਨ ਤੌ ਵਿਸ਼ੇਸ਼ ਕਰ ਕੇ ਸਫਲ ਹੋਤੇ ਹੈਂ ਜਬ ਸ੍ਰਵਣਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਜਸ ਕੋ ਸ੍ਰਵਨ ਕਰੇਂ॥
Prof. Sahib Singhਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।ਪਦ ਅਰਥ ਸ੍ਰਵਣ = ਕੰਨ। ਸ੍ਰਵਣਿ = ਸ੍ਰਵਣੀਂ, ਕੰਨੀਂ, ਕੰਨਾਂ ਨਾਲ। ਗੁਰੁ ਅਮਰੁ = ਗੁਰੂ ਅਮਰਦਾਸ ਜੀ ਨੂੰ (ਭਾਵ, ਗੁਰੂ ਅਮਰਦਾਸ ਜੀ ਦੀ ਸੋਭਾ ਨੂੰ)। ਸੁਣਿਜੈ = ਸੁਣੀਏ।
SikhNet (Spanish)Supremamente fructífero es el corazón en el cual Guru Amar Das, el Mismo Padre del mundo habita.
ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥
sakayath su heeo, jit heea basai; gur amaradaas, nij jagat pit |
Sant Singh KhalsaFruitful is the heart in which Guru Amar Daas, the Father of the world, Himself abides.
Manmohan SinghFruitful is the mind, in which mind Guru Amar Dass, the father of the world, himself abides.
Manmohan Singh (Punjabi)ਸਫਲ ਹੈ ਉਹ ਹਿਰਦਾ, ਜਿਸ ਹਿਰਦੇ ਅੰਦਰ ਸੰਸਾਰ ਦਾ ਪਿਤਾ, ਗੁਰੂ ਅਮਰਦਾਸ ਖੁਦ ਨਿਵਾਸ ਰਖਦਾ ਹੈ।
Fareedkot Teekaਸੋਈ ਰਿਦਾ ਸਫਲ ਹੈ ਜਿਸ ਰਿਦੇ ਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਰਬ ਜਗਤ ਕੇ ਪਿਤਾ ਰੂਪ ਆਪ ਨਿਵਾਸ ਕਰੇਂ॥
Prof. Sahib Singhਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ।ਪਦ ਅਰਥ ਹੀਉ = ਹਿਰਦਾ। ਜਿਤੁ ਹੀਅ = ਜਿਸ ਹਿਰਦੇ ਵਿਚ। ਨਿਜ = ਆਪਣਾ। ਜਗਤ ਪਿਤ = ਜਗਤ ਦਾ ਪਿਤਾ।
SikhNet (Spanish)Supremamente fructífera es la cabeza, dice Yalap,
ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ, ਗੁਰ ਅਮਰ ਨਿਤ ॥੧॥੧੦॥
sakayath su sir, jaalap bhanai; ju sir nivai, gur amar nit |1|10|
Sant Singh KhalsaFruitful is the head, says Jaalap, which bows forever before Guru Amar Daas. ||1||10||
Manmohan SinghFruitful is that head, says 'Jalap' which head ever bows before Guru Amar Dass.
Manmohan Singh (Punjabi)ਸਫਲ ਹੈ ਉਹ ਸੀਸ, ਜਾਲਪ ਆਖਦਾ ਹੈ, ਜਿਹੜਾ ਸੀਸ ਗੁਰੂ ਅਮਰਦਾਸ ਅੱਗੇ ਸਦਾ ਹੀ ਨਿਉਂਦਾ ਹੈ।
Fareedkot Teekaਸ੍ਰੀ ਜਾਲਪ ਭੱਟ ਜੀ ਕਹਿਤੇ ਹੈਂ: ਹੇ ਭਾਈ! ਸੋਈ ਸੀਸ ਸਫਲ ਹੈ, ਜੋ ਸੀਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਚਰਨ ਕਮਲੋਂ ਪਰ ਨਿਤ ਹੀ ਨਿੰਵਤਾ ਹੈ। ਭਾਵ ਯੇਹ ਹੈ ਕਿ ਸਤਿਗੁਰੋਂ ਕੀ ਸੇਵਾ ਔ ਧਿਆਨ ਕਰ ਕੇ ਹੀ ਸਰਬ ਅੰਗ ਜੀਵੋਂ ਕੇ ਸਫਲ ਹੋਤੇ ਹੈਂ॥੧॥੧੦॥
Prof. Sahib Singhਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ ॥੧॥੧੦॥ਪਦ ਅਰਥ ਜਾਲਪੁ ਭਣੈ = ਜਾਲਪ (ਕਵੀ) ਆਖਦਾ ਹੈ। ਨਿਤ = ਸਦਾ ॥੧॥੧੦॥
* ਨੋਟ: ਜਾਲਪ ਭੱਟ ਦਾ ਇਹ ਪਹਿਲਾ ਸਵਈਆ ਹੈ। ਕੁੱਲ ਜੋੜ ੧੦ ਹੈ।
SikhNet (Spanish)que se postra para siempre ante Guru Amar Das. (1-10)