ੴ

ਸਿੱਖਬਾਣੀ · SikhBani

Ang 1394

Sri Guru Granth Sahib · Svaiyay Third Mehl · 7 shabads, 36 lines
Translations
Shabad Bhatt Kalh Sahar Svaiyay Third Mehl continued from Ang 1393

ਸਕਯਥੁ ਜਨਮੁ ਕਲੵੁਚਰੈ; ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥

sakayath janam kalayucharai; gur parasayiau amar pragaas |8|

Sant Singh KhalsaSo speaks KALL: fruitful is the life of one who meets with Guru Amar Daas, radiant with the Light of God. ||8||
Manmohan SinghSays Kal, fruitful is the advent of him, who meets with the illumined Guru Amar Dass.
Manmohan Singh (Punjabi)ਕਲ ਆਖਦਾ ਹੈ, ਫਲਦਾਇਕ ਹੈ ਉਸ ਦਾ ਆਗਮਨ, ਜੋ ਪ੍ਰਕਾਸ਼ਵਾਨ ਗੁਰੂ ਅਮਰਦਾਸ ਜੀ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਕਲ ਜੀ ਉਚਾਰਨ ਕਰਤੇ ਹੈਂ: ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਰਕਾਸ ਰੂਪ! ਆਪ ਕੇ ਚਰਨ ਕਮਲੋਂ ਕੋ ਜਿਨੋਂ ਨੇ ਪਰਸਿਆ ਹੈ ਤਿਨੋਂ ਕਾ ਜਨਮ (ਸਕਯਥੁ) ਸਫਲ ਹੂਆ ਹੈ॥੮॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥

ਪਦ ਅਰਥ ਸਕਯਥੁ = ਸਕਾਰਥਾ, ਸਫਲ। ਕਲ੍ਯ੍ਯੁਚਰੈ = ਕਲ੍ਯ੍ਯ ਆਖਦਾ ਹੈ। ਪਰਸ੍ਯ੍ਯਿਉ = (ਜਿਸ ਨੇ) ਪਰਸਿਆ ਹੈ। ਅਮਰ ਪ੍ਰਗਾਸੁ = ਪ੍ਰਕਾਸ਼ ਸਰੂਪ ਅਮਰਦਾਸ ਜੀ ਨੂੰ ॥੮॥

SikhNet (Spanish)Así dice Kal, fructífera es la vida de quien encuentra a Guru Amar Das, Radiante con la Luz de Dios. (8)

Open this shabad (4 lines, Angs 1393-1394) →

Shabad Bhatt Kalh Sahar Svaiyay Third Mehl

ਬਾਰਿਜੁ ਕਰਿ ਦਾਹਿਣੈ; ਸਿਧਿ. ਸਨਮੁਖ ਮੁਖੁ ਜੋਵੈ ॥

baarij kar daahinai; sidh. sanamukh mukh jovai |

Sant Singh KhalsaOn His right hand is the sign of the lotus; the Siddhis, the supernatural spiritual powers, await His Command.
Manmohan SinghOn thy right hand is the sing of the lotus, and on the front, the supernatural powers glance at thine face.
Manmohan Singh (Punjabi)ਤੇਰੇ ਸੱਜੇ ਹੱਥ ਉਤੇ ਕੰਵਲ ਦਾ ਨਿਸ਼ਾਨ ਹੈ ਅਤੇ ਮੁਹਰਲੇ ਪਾਸਿਓ, ਕਰਾਮਾਤੀ ਸ਼ਕਤੀਆਂ ਤੇਰੇ ਮੁਖੜਾ ਵਖਦੀਆਂ ਹਨ।
Fareedkot Teekaਜਿਸ ਆਪ ਕੇ ਸੱਜੇ ਹਾਥ ਮੇਂ (ਬਾਰਿਜੁ) ਕਲਮ ਕਾ ਚਿਹਨ ਹੋਣੇ ਸੇ ਅਠਾਰਹਿ ਸਿਧੀਆਂ ਸਨਮੁਖ ਖੜੀਆਂ ਹੋ ਕਰ ਆਪ ਕੇ ਮੁਖਾਰਬਿੰਦ ਕੋ (ਜੋਵੈ) ਦੇਖ ਰਹੀਆਂ ਹੈਂ, ਭਾਵ ਆਗ੍ਯਾ ਕੋ ਚਾਹਤੀ ਹੈਂ॥
Prof. Sahib Singh(ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ;

ਪਦ ਅਰਥ ਬਾਰਿਜੁ = ਕਮਲ, ਪਦਮ। ਕਰਿ = ਹੱਥ ਵਿਚ। ਦਾਹਿਣੈ ਕਰਿ = ਸੱਜੇ ਹੱਥ ਵਿਚ। ਸਿਧਿ = ਸਿੱਧੀ। ਸਨਮੁਖ = ਸਾਮ੍ਹਣੇ ਹੋ ਕੇ। ਜੋਵੈ = ਤੱਕ ਰਹੀ ਹੈ।

SikhNet (Spanish)A la derecha está el símbolo del Loto, los Siddhis, poderes sobrenaturales esperan Su Comando,

ਰਿਧਿ ਬਸੈ ਬਾਂਵਾਂਗਿ; ਜੁ ਤੀਨਿ ਲੋਕਾਂਤਰ ਮੋਹੈ ॥

ridh basai baanvaang; ju teen lokaantar mohai |

Sant Singh KhalsaOn His left are worldly powers, which fascinate the three worlds.
Manmohan SinghOn thy left abide the worldly powers, which are fascinating the three worlds.
Manmohan Singh (Punjabi)ਤੇਰੇ ਖੱਬੇ ਪਾਸੇ ਸੰਸਾਰੀ ਤਾਕਤਾਂ ਵਸਦੀਆਂ ਹਲ, ਜੋ ਤਿੰਨਾਂ ਜਹਾਨਾਂ ਨੂੰ ਫਰੇਫਤਾ ਕਰ ਰਹੀਆਂ ਹਨ।
Fareedkot Teekaਰਿਧੀਆਂ ਆਪ ਕੇ ਖਬੇ ਅੰਗ ਮੇਂ ਨਿਵਾਸ ਕਰ ਰਹੀਆਂ ਹੈਂ, ਜੋ ਤੀਨ ਲੋਕ ਕੇ ਬੀਚ ਜੀਵੋਂ ਕੋ ਮੋਹ ਰਹੀਆਂ ਹੈਂ, ਭਾਵ ਸੋ ਆਪ ਕੀ ਆਗਿਆ ਚਾਹਤੀਆਂ ਹੈਂ॥
Prof. Sahib Singh(ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ।

ਪਦ ਅਰਥ ਬਾਂਵਾਂਗਿ = ਖੱਬੇ ਅੰਗ ਵਿਚ। ਤੀਨਿ ਲੋਕਾਂਤਰ = ਤਿੰਨ ਲੋਕਾਂ ਨੂੰ। ਮੋਹੈ = ਮੋਹ ਰਹੀ ਹੈ।

SikhNet (Spanish)a Su izquierda están los poderes mundanos que fascinan a los tres mundos.

ਰਿਦੈ ਬਸੈ ਅਕਹੀਉ; ਸੋਇ ਰਸੁ. ਤਿਨ ਹੀ ਜਾਤਉ ॥

ridai basai akaheeo; soe ras. tin hee jaatau |

Sant Singh KhalsaThe Inexpressible Lord abides in His Heart; He alone knows this joy.
Manmohan SinghThe Ineffable Lord bides in the Guru's mind and he alone realises His Nectar.
Manmohan Singh (Punjabi)ਅਕਹਿ ਸੁਆਮੀ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਕੇਵਲ ਉਹੀ ਉਸ ਦੇ ਅੰਮ੍ਰਿਤ ਨੂੰ ਅਨੁਭਵ ਕਰਦੇ ਹਨ।
Fareedkot Teekaਜੋ ਪਰਮੇਸਰ ਅਕਹ ਸਰੂਪ ਹੈ, ਭਾਵ ਮਨ, ਬਾਣੀ ਸੇ ਅਵਿਸੇ ਹੈ, ਸੋ ਆਪ ਕੇ ਰਿਦੇ ਮੇਂ ਵਸਤਾ ਹੈ। ਔਰ ਤਿਸ ਕੇ ਨਾਮ ਕਾ ਰਸ ਤਿਸ ਆਪ ਨੇ ਹੀ ਜਾਣਿਆਂ ਹੈ; ਵਾ ਜਿਸ ਕੋ ਆਪ ਨੇ ਜਣਾਯਾ ਹੈ, ਤਿਸੀ ਪੁਰਸ਼ ਨੇ ਤਿਸ ਨਾਮੇ ਰਸ ਕੋ ਜਾਣਿਆ ਹੈ॥
Prof. Sahib Singh(ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ।

ਪਦ ਅਰਥ ਰਿਦੈ = ਹਿਰਦੇ ਵਿਚ। ਅਕਹੀਉ = ਜਿਸ ਦਾ ਵਰਨਣ ਨਹੀਂ ਹੋ ਸਕਦਾ। ਸੋਇ ਰਸੁ = ਉਹ ਆਨੰਦ। ਤਿਨ ਹੀ = ਤਿਨਿ ਹੀ, ਉਸਨੇ ਹੀ, ਉਸ (ਗੁਰੂ ਅਮਰਦਾਸ) ਨੇ ਹੀ। ਜਾਤਉ = ਜਾਣਿਆ ਹੈ।

SikhNet (Spanish)El Señor Inexpresable habita en Su Corazón, sólo Él conoce esta Dicha,

ਮੁਖਹੁ ਭਗਤਿ ਉਚਰੈ; ਅਮਰੁ ਗੁਰੁ, ਇਤੁ ਰੰਗਿ ਰਾਤਉ ॥

mukhahu bhagat ucharai; amar gur, it rang raatau |

Sant Singh KhalsaGuru Amar Daas utters the words of devotion, imbued with the Love of the Lord.
Manmohan SinghWith his mouth, Guru Amar Dass recites the words of devotion and is imbued with this Divine Love.
Manmohan Singh (Punjabi)ਆਪਣੇ ਮੂੰਹ ਨਾਲ, ਗੁਰੂ ਅਮਰਦਾਸ ਜੀ ਸ਼ਰਧਾ ਅਨੁਰਾਗ ਦੇ ਬਚਨ ਬੋਲਦੇ ਹਨ ਅਤੇ ਇਸ ਈਸ਼ਵਰੀ ਪ੍ਰੀਤ ਨਾਲ ਰੰਗੇ ਹੋਏ ਹਨ।
Fareedkot Teekaਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਮੁਖ ਤੇ ਭਗਤੀ ਕਾ ਹੀ ਉਪਦੇਸ਼ ਉਚਾਰਨ ਕਰ ਕੇ ਇਸੀ ਪ੍ਰੇਮ ਮੇਂ ਰਾਤੇ ਰਹਿਤੇ ਹੈਂ॥
Prof. Sahib Singhਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ।

ਪਦ ਅਰਥ ਇਤੁ ਰੰਗਿ ਰਾਤਉ = ਇਸ ਰੰਗ ਵਿਚ ਰੱਤਾ ਹੋਇਆ।

SikhNet (Spanish)Guru Amar Das recita las Palabras de Devoción, imbuido en la Palabra del Señor.

ਮਸਤਕਿ ਨੀਸਾਣੁ, ਸਚਉ ਕਰਮੁ; ਕਲੵ ਜੋੜਿ ਕਰ ਧੵਾਇਅਉ ॥

masatak neesaan, schau karam; kalay jorr kar dhayaaeaau |

Sant Singh KhalsaOn His forehead is the true insignia of the Lord's Mercy; with his palms pressed together, KALL meditates on Him.
Manmohan SinghOn his forehead is the true sign of the Lord's grace and joining his hands 'Kal' meditates on him.
Manmohan Singh (Punjabi)ਉਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਹੈ ਅਤੇ ਆਪਣੇ ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ।
Fareedkot Teekaਆਪ ਕੇ ਮਸਤਕ ਮੇਂ ਗੁਰਿਆਈ ਰੂਪੀ ਸਚੇ ਕਰਮ ਕਾ (ਨੀਸਾਣੁ) ਲੇਖ ਹੈ। ਸ੍ਰੀ ਕਲ ਜੀ ਕਹਿਤੇ ਹੈਂ: ਹੇ ਸ੍ਰੀ ਸਤਿਗੁਰੂ ਜੀ! ਤਿਸੀ ਤੇ ਮੈਨੇ ਆਪ ਕੋ ਹਾਥ ਜੋੜ ਕਰ ਕੇ ਧਿਆਯਾ ਹੈ॥
Prof. Sahib Singh(ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ। ਹੇ ਕਲ੍ਯ੍ਯ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ,

ਪਦ ਅਰਥ ਮਸਤਕਿ = ਮੱਥੇ ਉੱਤੇ। ਸਚਉ ਕਰਮੁ = ਸੱਚੀ ਬਖ਼ਸ਼ਸ਼, ਸਦਾ ਕਾਇਮ ਰਹਿਣ ਵਾਲੀ ਬਖ਼ਸ਼ਸ਼। ਜੋੜਿ ਕਰ = ਹੱਥ ਜੋੜ ਕੇ (ਲਫ਼ਜ਼ 'ਕਰ' ਬਹੁ-ਵਚਨ)। ਧ੍ਯ੍ਯਾਇਅਉ = (ਗੁਰੂ ਅਮਰਦਾਸ ਜੀ ਨੂੰ) ਸਿਮਰਦਾ ਹੈ।

SikhNet (Spanish)Sobre Su Frente está la Verdadera Insignia de la Misericordia del Señor.

ਪਰਸਿਅਉ, ਗੁਰੂ ਸਤਿਗੁਰ ਤਿਲਕੁ; ਸਰਬ ਇਛ. ਤਿਨਿ ਪਾਇਅਉ ॥੯॥

parasiaau, guroo satigur tilak; sarab ichh. tin paaeaau |9|

Sant Singh KhalsaWhoever meets with the Guru, the certified True Guru, has all his desires fulfilled. ||9||
Manmohan SinghWhosoever meets with the supreme and great True Guru, all his desires are fulfilled.
Manmohan Singh (Punjabi)ਜੋ ਕੋਈ ਭੀ ਮੁਖੀ ਅਤੇ ਵੱਡੇ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਸਰਬ ਕੇ (ਗੁਰੂ) ਪੂਜ੍ਯ ਰੂਪ (ਤਿਲਕੁ) ਸਿਰੋਮਨੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਜਿਨੋਂ ਕੋ ਆਪ (ਪਰਸਿਅਉ) ਮਿਲੇ ਹੋ ਤਿਨ ਪੁਰਸ਼ੋਂ ਨੇ ਸਰਬ ਇਛਾ ਕੋ ਆਪ ਸੇ ਪਾਇ ਲੀਆ ਹੈ। ਭਾਵ ਯੇਹ ਜੋ ਆਪ ਕੀ ਸਰਨ ਹੂਏ ਹੈਂ ਤਿਨੋਂ ਕੀ ਸਰਬ ਇਛਾ ਪੂਰਨ ਭਈ ਹੈ॥੯॥☬ਅੰਗੋਂ ਕੀ ਸਫਲਤਾ ਬਰਨਨ ਕਰਤੇ ਹੈਂ:
Prof. Sahib Singhਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ ॥੯॥

ਪਦ ਅਰਥ ਪਰਸਿਅਉ = (ਜਿਸ ਨੇ) ਪਰਸਿਆ ਹੈ। ਸਤਿਗੁਰ ਤਿਲਕੁ = ਸ਼ਿਰੋਮਣੀ ਗੁਰੂ। ਤਿਨਿ = ਉਸ (ਮਨੁੱਖ) ਨੇ ॥੯॥

* ਨੋਟ: ਇਹ ੯ ਸਵਈਏ ਭੱਟ ਕਲ੍ਯ੍ਯਸਹਾਰ (ਕਲ੍ਯ੍ਯ) ਨੇ ਉਚਾਰੇ ਹਨ।

SikhNet (Spanish)Con sus manos juntas, Kal medita en Él. Quien conoce al Guru, al Verdadero Guru, Aprobado, sus deseos le son cumplidos. (9)

Open this shabad →

Shabad Bhatt Jaalap Svaiyay Third Mehl

ਚਰਣ. ਤ ਪਰ ਸਕਯਥ; ਚਰਣ. ਗੁਰ ਅਮਰ ਪਵਲਿ ਰਯ ॥

charan. ta par sakayath; charan. gur amar paval ray |

Sant Singh KhalsaSupremely fruitful are the feet which walk upon the path of Guru Amar Daas.
Manmohan SinghSupremely fruitful are the feet, if the feet walk on the way of Guru Amar Dass.
Manmohan Singh (Punjabi)ਪਰਮ ਸਫਲ ਹਨ ਪੈਰ, ਜੇਕਰ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਟੁਰਦੇ ਹਨ।
Fareedkot Teekaਚਰਨ ਤਬ (ਪਰ) ਵਿਸ਼ੇਸ਼ ਕਰ ਕੇ (ਸਕਯਥ) ਸਫਲ ਹੋਤੇ ਹੈਂ, ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਦਰਸਨ ਹੇਤ (ਪਵਲਿਰਯ) ਰਸਤੇ ਮੇਂ ਪੜੇਂ॥
Prof. Sahib Singhਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ।

ਪਦ ਅਰਥ ਤ = ਤਾਂ। ਪਰ = ਭਲੀ ਪ੍ਰਕਾਰ, ਚੰਗੀ ਤਰ੍ਹਾਂ। ਸਕਯਥ = ਸਕਾਰਥੇ, ਸਫਲ। ਚਰਣ = (ਜੋ) ਚਰਨ। ਗੁਰ ਅਮਰ ਪਵਲਿ = ਗੁਰ ਅਮਰ (ਦਾਸ ਜੀ) ਦੇ ਰਾਹ ਵਿਚ। ਰਯ = ਰਫ਼ਤਾਰ, ਚਾਲ। ਚਰਣ ਰਯ = ਜਿਨ੍ਹਾਂ ਚਰਣਾਂ ਦੀ ਚਾਲ ਹੈ (ਭਾਵ, ਜੋ ਚਰਣ ਚੱਲਦੇ ਹਨ)।

SikhNet (Spanish)Supremamente fructíferos son los pies que caminan sobre el Sendero de Guru Amar Das.

ਹਥ. ਤ ਪਰ ਸਕਯਥ; ਹਥ ਲਗਹਿ. ਗੁਰ ਅਮਰ ਪਯ ॥

hath. ta par sakayath; hath lageh. gur amar pay |

Sant Singh KhalsaSupremely fruitful are the hands which touch the feet of Guru Amar Daas.
Manmohan SinghSupremely fruitful are those hands, that touch the feet of Guru Amar Dass.
Manmohan Singh (Punjabi)ਪਰਮ ਸਫਲ ਹਨ ਹੱਥ, ਜੇਕਰ ਹੱਥ ਗੁਰੂ ਅਮਰਦਾਸ ਦੇ ਪੈਰਾਂ ਨੂੰ ਪਰਸਦੇ ਹਨ।
Fareedkot Teekaਹਾਥ ਤਬ ਵਿਸ਼ੇਸ਼ ਕਰ ਸਕਾਰਥੇ ਹੋਤੇ ਹੈਂ ਜਬ ਸ੍ਰੀ ਗੁਰੂ ਅਮਰਦਾਸ ਜੀ ਕੇ (ਪਯ) ਚਰਨ ਕਮਲੋਂ ਸਾਥ ਹਾਥ ਲਗੇਂ॥
Prof. Sahib Singhਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ।

ਪਦ ਅਰਥ ਗੁਰ ਅਮਰ ਪਯ = ਗੁਰੂ ਅਮਰਦਾਸ ਜੀ ਦੇ ਪੈਰਾਂ ਉੱਤੇ।

SikhNet (Spanish)Supremamente fructíferas son las manos que logran tocar los Pies de Guru Amar Das.

ਜੀਹ. ਤ ਪਰ ਸਕਯਥ; ਜੀਹ. ਗੁਰ ਅਮਰੁ ਭਣਿਜੈ ॥

jeeh. ta par sakayath; jeeh. gur amar bhanijai |

Sant Singh KhalsaSupremely fruitful is the tongue which utters the praises of Guru Amar Daas.
Manmohan SinghSupremely fruitful is the tongue, if the tongue recites the praise of Guru Amar Dass.
Manmohan Singh (Punjabi)ਪਰਮ ਸਫਲ ਹੈ ਜੀਹਭਾ, ਜੇਕਰ ਜਿਹਭਾ ਗੁਰੂ ਅਮਰਦਾਸ ਜੀ ਦਾ ਜੱਸ ਉਚਾਰਨ ਕਰਦੀ ਹੈ।
Fareedkot Teekaਜਿਹਵਾ ਤੌ ਵਿਸ਼ੇਸ਼ ਕਰ ਕੇ ਸਫਲ ਹੋਤੀ ਹੈ, ਜਬ ਜਿਹਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਜਸ ਕੋ ਉਚਾਰਨ ਕਰੇ॥
Prof. Sahib Singhਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ।

ਪਦ ਅਰਥ ਜੀਹ = ਜੀਭ। ਗੁਰ ਅਮਰੁ = ਗੁਰੂ ਅਮਰਦਾਸ ਜੀ ਨੂੰ। ਭਣਿਜੈ = ਉਚਾਰਦੀ ਹੈ, ਸਲਾਹੁੰਦੀ ਹੈ।

SikhNet (Spanish)Supremamente fructíferos son los labios que recitan las Alabanzas de Guru Amar Das.

ਨੈਣ. ਤ ਪਰ ਸਕਯਥ; ਨਯਣਿ. ਗੁਰੁ ਅਮਰੁ ਪਿਖਿਜੈ ॥

nain. ta par sakayath; nayan. gur amar pikhijai |

Sant Singh KhalsaSupremely fruitful are the eyes which behold Guru Amar Daas.
Manmohan SinghSupremely fruitful are the eyes, if the eyes behold the vision of Guru Amar Dass.
Manmohan Singh (Punjabi)ਪਰਮ ਸਫਲ ਹਨ ਅੱਖਾਂ, ਜੇਕਰ ਅੱਖਾਂ ਗੁਰੂ ਅਮਰਦਾਸ ਦਾ ਦਰਸ਼ਨ ਦੇਖਦੀਆਂ ਹਨ।
Fareedkot Teekaਨੇਤ੍ਰ ਤਬ ਵਿਸ਼ੇਸ਼ ਕਰ ਸਕਾਰਥੇ ਹੋਤੇ ਹੈਂ ਜਬ ਨੇਤ੍ਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਦਰਸਨ ਕਰੇਂ॥
Prof. Sahib Singhਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ।

ਪਦ ਅਰਥ ਨੈਣ = ਅੱਖਾਂ। ਨਯਣਿ = ਨੈਣੀਂ, ਅੱਖੀਂ, ਅੱਖਾਂ ਨਾਲ। ਪਿਖਿਜੈ = ਵੇਖੀਏ।

SikhNet (Spanish)Supremamente fructíferos son los ojos que miran a Guru Amar Das.

ਸ੍ਰਵਣ. ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥

sravan. ta par sakayath; sravan gur amar sunijai |

Sant Singh KhalsaSupremely fruitful are the ears which hear the Praises of Guru Amar Daas.
Manmohan SinghSupremely fruitful are the ears, if the ears hear the praise of Guru Amar Dass.
Manmohan Singh (Punjabi)ਪਰਮ ਸਫਲ ਹਨ ਕੰਨ, ਜੇਕਰ ਕੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦੇ ਹਨ।
Fareedkot Teekaਸ੍ਰਵਨ ਤੌ ਵਿਸ਼ੇਸ਼ ਕਰ ਕੇ ਸਫਲ ਹੋਤੇ ਹੈਂ ਜਬ ਸ੍ਰਵਣਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਜਸ ਕੋ ਸ੍ਰਵਨ ਕਰੇਂ॥
Prof. Sahib Singhਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।

ਪਦ ਅਰਥ ਸ੍ਰਵਣ = ਕੰਨ। ਸ੍ਰਵਣਿ = ਸ੍ਰਵਣੀਂ, ਕੰਨੀਂ, ਕੰਨਾਂ ਨਾਲ। ਗੁਰੁ ਅਮਰੁ = ਗੁਰੂ ਅਮਰਦਾਸ ਜੀ ਨੂੰ (ਭਾਵ, ਗੁਰੂ ਅਮਰਦਾਸ ਜੀ ਦੀ ਸੋਭਾ ਨੂੰ)। ਸੁਣਿਜੈ = ਸੁਣੀਏ।

SikhNet (Spanish)Supremamente fructífero es el corazón en el cual Guru Amar Das, el Mismo Padre del mundo habita.

ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥

sakayath su heeo, jit heea basai; gur amaradaas, nij jagat pit |

Sant Singh KhalsaFruitful is the heart in which Guru Amar Daas, the Father of the world, Himself abides.
Manmohan SinghFruitful is the mind, in which mind Guru Amar Dass, the father of the world, himself abides.
Manmohan Singh (Punjabi)ਸਫਲ ਹੈ ਉਹ ਹਿਰਦਾ, ਜਿਸ ਹਿਰਦੇ ਅੰਦਰ ਸੰਸਾਰ ਦਾ ਪਿਤਾ, ਗੁਰੂ ਅਮਰਦਾਸ ਖੁਦ ਨਿਵਾਸ ਰਖਦਾ ਹੈ।
Fareedkot Teekaਸੋਈ ਰਿਦਾ ਸਫਲ ਹੈ ਜਿਸ ਰਿਦੇ ਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਰਬ ਜਗਤ ਕੇ ਪਿਤਾ ਰੂਪ ਆਪ ਨਿਵਾਸ ਕਰੇਂ॥
Prof. Sahib Singhਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ।

ਪਦ ਅਰਥ ਹੀਉ = ਹਿਰਦਾ। ਜਿਤੁ ਹੀਅ = ਜਿਸ ਹਿਰਦੇ ਵਿਚ। ਨਿਜ = ਆਪਣਾ। ਜਗਤ ਪਿਤ = ਜਗਤ ਦਾ ਪਿਤਾ।

SikhNet (Spanish)Supremamente fructífera es la cabeza, dice Yalap,

ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ, ਗੁਰ ਅਮਰ ਨਿਤ ॥੧॥੧੦॥

sakayath su sir, jaalap bhanai; ju sir nivai, gur amar nit |1|10|

Sant Singh KhalsaFruitful is the head, says Jaalap, which bows forever before Guru Amar Daas. ||1||10||
Manmohan SinghFruitful is that head, says 'Jalap' which head ever bows before Guru Amar Dass.
Manmohan Singh (Punjabi)ਸਫਲ ਹੈ ਉਹ ਸੀਸ, ਜਾਲਪ ਆਖਦਾ ਹੈ, ਜਿਹੜਾ ਸੀਸ ਗੁਰੂ ਅਮਰਦਾਸ ਅੱਗੇ ਸਦਾ ਹੀ ਨਿਉਂਦਾ ਹੈ।
Fareedkot Teekaਸ੍ਰੀ ਜਾਲਪ ਭੱਟ ਜੀ ਕਹਿਤੇ ਹੈਂ: ਹੇ ਭਾਈ! ਸੋਈ ਸੀਸ ਸਫਲ ਹੈ, ਜੋ ਸੀਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਚਰਨ ਕਮਲੋਂ ਪਰ ਨਿਤ ਹੀ ਨਿੰਵਤਾ ਹੈ। ਭਾਵ ਯੇਹ ਹੈ ਕਿ ਸਤਿਗੁਰੋਂ ਕੀ ਸੇਵਾ ਔ ਧਿਆਨ ਕਰ ਕੇ ਹੀ ਸਰਬ ਅੰਗ ਜੀਵੋਂ ਕੇ ਸਫਲ ਹੋਤੇ ਹੈਂ॥੧॥੧੦॥
Prof. Sahib Singhਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ ॥੧॥੧੦॥

ਪਦ ਅਰਥ ਜਾਲਪੁ ਭਣੈ = ਜਾਲਪ (ਕਵੀ) ਆਖਦਾ ਹੈ। ਨਿਤ = ਸਦਾ ॥੧॥੧੦॥

* ਨੋਟ: ਜਾਲਪ ਭੱਟ ਦਾ ਇਹ ਪਹਿਲਾ ਸਵਈਆ ਹੈ। ਕੁੱਲ ਜੋੜ ੧੦ ਹੈ।

SikhNet (Spanish)que se postra para siempre ante Guru Amar Das. (1-10)

Open this shabad →

Shabad Bhatt Jaalap Svaiyay Third Mehl

ਤਿਨਰ ਦੁਖ ਨਹ ਭੁਖ; ਤਿਨਰ ਨਿਧਨ, ਨਹੁ ਕਹੀਅਹਿ ॥

tinar dukh neh bhukh; tinar nidhan, nahu kaheeeh |

Sant Singh KhalsaThey do not suffer pain or hunger, and they cannot be called poor.
Manmohan SinghThey grieve not, are not afflicted with hunger and cannot be said to be poor.
Manmohan Singh (Punjabi)ਉਨ੍ਹਾਂ ਨੂੰ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ ਅਤੇ ਉਹ ਗਰੀਬ ਨਹੀਂ ਆਖੇ ਜਾਂਦੇ।
Fareedkot Teekaਤਿਨ ਪੁਰਸ਼ੋਂ ਕੋ ਨਾ ਦੁਖ ਹੀ ਹੈ ਔਰ ਨਾ ਕੋਈ ਭੂਖ ਹੀ ਹੈ ਪੁਨਾ ਤੇ ਪੁਰਸ਼ ਨਿਰਧਨ ਭੀ ਨਹੀਂ ਕਹੀਤੇ ਹੈਂ॥
Prof. Sahib Singhਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ;

ਪਦ ਅਰਥ ਤਿ ਨਰ = ਉਹਨਾਂ ਮਨੁੱਖਾਂ ਨੂੰ। ਨਿਧਨ = ਨਿਰਧਨ, ਕੰਗਾਲ। ਨਹੁ = ਨਹੀਂ। ਕਹੀਅਹਿ = ਕਹੇ ਜਾ ਸਕਦੇ।

SikhNet (Spanish)Ellos no sufren dolor o hambre y no son pobres,

ਤਿਨਰ ਸੋਕੁ, ਨਹੁ ਹੂਐ; ਤਿਨਰ ਸੇ ਅੰਤੁ, ਨ ਲਹੀਅਹਿ ॥

tinar sok, nahu hooai; tinar se ant, na laheeeh |

Sant Singh KhalsaThey do not grieve, and their limits cannot be found.
Manmohan SinghThey grieve not and their limit can be found not.
Manmohan Singh (Punjabi)ਉਨ੍ਹਾਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਤਿਨ ਪੁਰਸ਼ੋਂ ਕੋ ਸ਼ੋਕ ਭੀ ਨਹੀਂ ਹੋਤਾ ਹੈ ਪੁਨਾ ਤਿਨ ਪੁਰਸ਼ੋਂ ਕਾ (ਸੇ) ਤੀਨ ਲੋਕੋਂ ਮੇਂ ਅੰਤ ਨਹੀਂ ਪਾਈਤਾ ਹੈ॥
Prof. Sahib Singhਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਸੋਕ = ਚਿੰਤਾ। ਹੂਐ = ਹੁੰਦਾ। ਤਿ ਨਰ ਸੇ = ਉਹ ਮਨੁੱਖ ਐਸੇ ਹਨ ਕਿ।

SikhNet (Spanish)no sufren y sus límites nadie los puede encontrar, ellos no sirven a nadie más,

ਤਿਨਰ ਸੇਵ. ਨਹੁ ਕਰਹਿ; ਤਿਨਰ. ਸਯ ਸਹਸ ਸਮਪਹਿ ॥

tinar sev. nahu kareh; tinar. say sehas samapeh |

Sant Singh KhalsaThey do not serve anyone else, but they give gifts to hundreds and thousands.
Manmohan SinghThey serve not another and they give gifts to hundreds and thousands.
Manmohan Singh (Punjabi)ਉਹ ਹੋਰਸ ਦੀ ਟਹਿਲ ਨਹੀਂ ਕਮਾਉਂਦੇ ਅਤੇ ਸੈਕੜੇ ਤੇ ਹਜਾਰਾ ਨੂੰ ਦਾਤਾਂ ਦਿੰਦੇ ਹਨ।
Fareedkot Teekaਤੇ ਨਰ ਔਰ ਕਿਸੀ ਦੇਵੀ ਦੇਵਤਾ ਕੀ ਸੇਵਾ ਨਹੀਂ ਕਰਤੇ ਹੈਂ ਔਰ ਅਪਨੇ ਸੇਵਕੋਂ ਕੋ ਸੈਂਕੜੇ ਹਜਾਰ ਪਦਾਰਥ ਅਰਪਣ ਕਰ ਦੇਤੇ ਹੈਂ॥
Prof. Sahib Singhਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ;

ਪਦ ਅਰਥ ਸੇਵ = ਮੁਥਾਜੀ। ਨਹੁ ਕਰਹਿ = ਨਹੀਂ ਕਰਦੇ। ਸਯ ਸਹਸ = ਸੈਂਕੜੇ ਹਜ਼ਾਰਾਂ (ਪਦਾਰਥ)। ਸਮਪਹਿ = ਸਮੱਪਹਿ, ਸਮਰਪਨ ਕਰਦੇ ਹਨ, ਦੇਂਦੇ ਹਨ।

SikhNet (Spanish)pero dan regalos a cientos de miles.

ਤਿਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥

tinar duleechai baheh; ti nar uthap bithapeh |

Sant Singh KhalsaThey sit on beautiful carpets; they establish and disestablish at will.
Manmohan SinghThey are seated on the rich carpets and they disestablish and well-establish others in their will.
Manmohan Singh (Punjabi)ਉਹ ਗਲੀਚਿਆਂ ਉਤੇ ਬੈਠਦੇ ਹਨ ਅਤੇ ਆਪਣੀ ਰਜਾ ਅੰਦਰ ਹੋਰਨਾ ਨੂੰ ਉਖੇੜ ਯਾ ਚੰਗੀ ਤਰ੍ਹਾਂ ਟਿਕਾ ਦਿੰਦੇ ਹਨ।
Fareedkot Teekaਤੇ ਪੁਰਸ਼ ਗਿਆਨ ਰੂਪੀ ਦੁਲੀਚੇ ਪਰ ਬੈਠਤੇ ਹੈਂ ਔਰ ਤੇ ਨਰ ਪਲ ਮੇਂ ਕਿਸੀ ਕੋ (ਉਥਪਿ) ਉਠਾਇ ਦੇਣੇ ਮੇਂ ਕਿਸੀ ਕੋ ਪਲ ਮੇਂ (ਬਿਥਪਹਿ) ਵਿਸ਼ੇਸ਼ ਕਰ ਅਸਥਾਪਨ ਕਰ ਦੇਣੇ ਮੇਂ ਸਮਰਥ ਹੋਤੇ ਹੈਂ॥
Prof. Sahib Singhਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

ਪਦ ਅਰਥ ਦੁਲੀਚੈ = ਗਲੀਚੇ ਉੱਤੇ। ਉਥਪਿ = (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ। ਬਿਥਪਹਿ = (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।

SikhNet (Spanish)Se sientan sobre bellas alfombras, ponen y quitan a voluntad,

ਸੁਖ ਲਹਹਿ. ਤਿਨਰ ਸੰਸਾਰ ਮਹਿ; ਅਭੈ ਪਟੁ, ਰਿਪ ਮਧਿ ਤਿਹ ॥

sukh laheh. tinar sansaar meh; abhai patt, rip madh tih |

Sant Singh KhalsaThey find peace in this world, and live fearlessly amidst their enemies.
Manmohan SinghThey obtain peace in this world and wearing the apparel of fearlessness, they abide amidst their adversaries.
Manmohan Singh (Punjabi)ਜਗਤ ਅੰਦਰ ਉਹ ਆਰਾਮ ਪਾਉਂਦੇ ਹਨ ਅਤੇ ਨਿਡਰਦਾ ਦੀ ਪੁਸ਼ਾਕ ਪਾ ਕੇ ਉਹ ਆਪਣੇ ਵੈਰੀਆਂ ਵਿਚਕਾਰ ਵਿਚਰਦੇ ਹਨ।
Fareedkot Teekaਇਸ ਸੰਸਾਰ ਮੇਂ ਸੋਈ ਪੁਰਸ਼ ਸੁਖ ਕੋ ਪਾਵਤੇ ਹੈਂ ਕਿਉਂ ਕਿ ਕਾਮਾਦੀ ਸ਼ਤ੍ਰੂਓਂ ਕੇ ਬੀਚ ਹੀ ਸਭ੍ਯਤਾ ਰੂਪ ਬਸਤ੍ਰ ਅਰਥਾਤ ਮੋਖ ਪਦ ਤਿਨੋਂ ਨੇ ਪਾਯਾ ਹੈ॥
Prof. Sahib Singhਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)।

ਪਦ ਅਰਥ ਲਹਹਿ = ਲੈਂਦੇ ਹਨ। ਅਭੈ ਪਟੁ = ਅਭੈਤਾ (ਨਿਰਭੈਤਾ) ਦਾ ਬਸਤ੍ਰ (ਓਢੀ ਰੱਖਦੇ ਹਨ)। ਰਿਪੁ = ਵੈਰੀ (ਕਾਮਾਦਿਕ)। ਰਿਪ ਮਧਿ = (ਕਾਮਾਦਿਕ) ਵੈਰੀਆਂ ਦੇ ਵਿਚਕਾਰ। ਤਿਹ = ਉਹ ਮਨੁੱਖ।

SikhNet (Spanish)encuentran Paz en este mundo y viven sin miedo en medio de sus enemigos.

ਸਕਯਥ ਤਿਨਰ. ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥

sakayath tinar. jaalap bhanai; gur amaradaas suprasan jih |2|11|

Sant Singh KhalsaThey are fruitful and prosperous, says Jaalap. Guru Amar Daas is pleased with them. ||2||11||
Manmohan SinghWholly successful are they, says Jalap, on whom is the pleasure of Guru Amar Dass.
Manmohan Singh (Punjabi)ਸੰਪੂਰਨ ਸਕਾਰਥੇ ਹਨ ਉਹ ਜਾਲਪ ਆਖਦਾ ਹੈ, ਜਿਨ੍ਹਾਂ ਉਤੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਹੈ।
Fareedkot Teekaਸ੍ਰੀ ਜਾਲਪ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੋਈ ਜੀਵ ਸੰਸਾਰ ਮੇਂ ਸਫਲ ਹੂਏ ਹੈਂ ਜਿਨੋਂ ਕੇ ਊਪਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਭਏ ਹੈਂ, ਭਾਵ ਇਹ ਪੂਰਬੋਕਤ ਫਲ ਸੰਪੂਰਨ ਸਤਿਗੁਰੋਂ ਕੀ ਪ੍ਰਸੰਨਤਾ ਸੇ ਹੀ ਪ੍ਰਾਪਤਿ ਹੋਤੇ ਹੈਂ॥੨॥੧੧॥☬ਅਬ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਜਾਲਪ ਕਵੀ ਆਖਦਾ ਹੈ ਕਿ "ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)" ॥੨॥੧੧॥

ਪਦ ਅਰਥ ਸਕਯਥ = ਸਫਲ। ਜਿਹ = ਜਿਨ੍ਹਾਂ ਉਤੇ ॥੨॥੧੧॥

SikhNet (Spanish)Son fructíferos y prósperos, dice Yalap, Guru Amar Das está complacido con ellos. (2-11)

Open this shabad →

Shabad Bhatt Jaalap Svaiyay Third Mehl

ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ; ਕਰਿ ਇਕੁ ਪਛਾਣਿਓ ॥

tai padtiaau ik, man dhariaau ik; kar ik pachhaanio |

Sant Singh KhalsaYou read about the One Lord, and enshrine Him in Your mind; You realize the One and Only Lord.
Manmohan SinghThou read of one God, enshrine Him alone in thy mind and consider Him as One.
Manmohan Singh (Punjabi)ਤੂੰ ਇਕ ਵਾਹਿਗੁਰੂ ਬਾਰੇ ਪੜ੍ਹਦਾ ਹੈ ਸਿਰਫ ਉਸ ਨੂੰ ਹੀ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ ਅਤੇ ਉਸ ਨੂੰ ਕੇਵਲ ਇਕ ਕਰ ਕੇ ਹੀ ਜਾਣਦਾ ਹੈ।
Fareedkot Teekaਹੇ ਸਤਿਗੁਰ ਜੀ! ਆਪ ਨੇ ਏਕ ਪਰਮੇਸ਼੍ਵਰ ਹੀ ਪੜ੍ਹਿਆ ਹੈ ਔ ਏਕ ਹੀ ਮਨ ਮੇਂ ਧਾਰਨ ਕੀਆ ਹੈ ਔ ਏਕ ਹੀ ਵਾਹਿਗੁਰੂ ਤੁਮ ਨੇ ਪਛਾਣਿਆ ਹੈ॥
Prof. Sahib Singh(ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ (ਭਾਵ, ਕੋਈ ਦੂਜਾ ਉਸ ਜਿਹਾ ਨਹੀਂ ਹੈ);

ਪਦ ਅਰਥ ਤੈ = ਤੂੰ (ਹੇ ਗੁਰੂ ਅਮਰਦਾਸ!) ਇਕੁ = ਇਕ ਅਕਾਲ ਪੁਰਖ ਨੂੰ। ਮਨਿ = ਮਨ ਵਿਚ। ਕਰਿ ਇਕੁ = ਅਕਾਲ ਪੁਰਖ ਨੂੰ ਉਪਮਾ-ਰਹਿਤ ਜਾਣ ਕੇ, ਇਹ ਜਾਣ ਕੇ ਕਿ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਨਹੀਂ ਹੈ।

SikhNet (Spanish)Lees acerca del Señor y Lo enalteces en tu mente y tomas Conciencia del Único Dios;

ਨਯਣਿ ਬਯਣਿ ਮੁਹਿ, ਇਕੁ ਇਕੁ; ਦੁਹੁ ਠਾਂਇ. ਨ ਜਾਣਿਓ ॥

nayan bayan muhi, ik ik; duhu tthaane. na jaanio |

Sant Singh KhalsaWith Your eyes and the words You speak, You dwell upon the One Lord; You do not know any other place of rest.
Manmohan SinghThrough thine eyes and words of mouth, thou realise but one Lord, and know not of another's refuge.
Manmohan Singh (Punjabi)ਆਪਣੀਆਂ ਅੱਖਾਂ ਅਤੇ ਮੂੰਹ ਦੇ ਬਚਨਾਂ ਰਾਹੀਂ ਤੂੰ ਕੇਵਲ ਇਕ ਪ੍ਰਭੂ ਨੂੰ ਹੀ ਅਨੁਭਵ ਕਰਦਾ ਹੈ ਅਤੇ ਕਿਸੇ ਹੋਰਸ ਦੀ ਪਨਾਹ ਨੂੰ ਨਹੀਂ ਜਾਣਦਾ।
Fareedkot Teekaਆਪ ਨੇਤ੍ਰੋਂ (ਮੁਹਿ) ਦ੍ਵਾਰੇ ਭੀ ਏਕ ਹੀ ਦੇਖਤੇ ਹੋ ਪੁਨਾ ਬਚਨੋਂ ਦ੍ਵਾਰੇ ਭੀ ਏਕ ਕਾ ਹੀ ਕਥਨ ਕਰਤੇ ਹੋ। ਔਰ ਲੋਕ ਪ੍ਰਲੋਕ ਵਾ ਜੀਵ ਈਸ਼ਰ ਰੂਪੀ (ਦੂਇ ਠਾਂਇਨ) ਦੋਨੋਂ ਅਸਥਾਨੋਂ ਮੇਂ ਭੀ ਏਕ ਵਾਹਿਗੁਰੂ ਕੋ ਹੀ ਜਾਣਿਆ ਹੈ॥
Prof. Sahib Singh(ਤੇਰੀ) ਦ੍ਰਿਸ਼ਟੀ ਵਿਚ, (ਤੇਰੇ) ਬਚਨ ਵਿਚ, ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ (ਭਾਵ, ਇਸ ਖ਼ਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਭੀ ਦੂਜਾ ਹੈ) ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ।

ਪਦ ਅਰਥ ਨਯਣਿ = ਅੱਖ ਵਿਚ। ਬਯਣਿ = ਬਚਨ ਵਿਚ। ਮੁਹਿ = ਮੂੰਹ ਵਿਚ। ਇਕੁ ਇਕੁ = ਕੇਵਲ ਇੱਕ ਅਕਾਲ ਪੁਰਖ। ਦੁਹੁ = ਦੂਜਾ-ਪਨ, ਦ੍ਵੈਤ। ਠਾਂਇ = (ਹਿਰਦੇ-ਰੂਪ) ਥਾਂ ਵਿਚ।

SikhNet (Spanish)con tus oídos y las palabras que pronuncias habitas en Él y no conoces ningún otro lugar de descanso.

ਸੁਪਨਿ ਇਕੁ. ਪਰਤਖਿ ਇਕੁ; ਇਕਸ ਮਹਿ ਲੀਣਉ ॥

supan ik. paratakh ik; ikas meh leenau |

Sant Singh KhalsaYou know the One Lord while dreaming, and the One Lord while awake. You are absorbed in the One.
Manmohan SinghThou see the One Lord in dream and the same One even while awake and are merged in the One alone.
Manmohan Singh (Punjabi)ਤੂੰ ਸੁਫਨੇ ਵਿੱਚ ਇਕ ਸੁਆਮੀ ਨੂੰ ਵੇਖਦਾ ਹੈ ਤੇ ਜਾਗਦਾ ਹੋਇਆ ਭੀ ਉਸੀ ਇਕ ਨੂੰ ਨਹੀਂ ਅਤੇ ਇਕ ਅੰਦਰ ਹੀ ਤੂੰ ਸਮਾਇਆ ਹੋਇਆ ਹੈ।
Fareedkot Teekaਸੁਪਨੇ ਮੇਂ ਭੀ ਏਕ ਹੀ ਦੇਖਤੇ ਹੋ ਔ (ਪਰਤਖਿ) ਜਾਗ੍ਰਤ ਮੇਂ ਭੀ ਏਕ ਹੀ ਦੇਖਤੇ ਹੋ ਔਰ ਸਖੋਪਤੀ ਮੇਂ ਭੀ ਤਿਸੀ ਏਕ ਬੀਚ ਲੀਨ ਰਹਿਤੇ ਹੋ॥
Prof. Sahib Singhਉਸ ਇੱਕ ਪਰਮਾਤਮਾ ਨੂੰ, (ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ,

ਪਦ ਅਰਥ ਸੁਪਨਿ = ਸੁਫਨੇ ਵਿਚ। ਪਰਤਖਿ = ਪਰਤੱਖ ਤੌਰ ਤੇ, ਜਾਗਦੇ ਹੋਇਆਂ।

SikhNet (Spanish)Estás con el Señor mientras sueñas,

ਤੀਸ ਇਕੁ ਅਰੁ ਪੰਜਿ ਸਿਧੁ; ਪੈਤੀਸ. ਨ ਖੀਣਉ ॥

tees ik ar panj sidh; paitees. na kheenau |

Sant Singh KhalsaAt the age of seventy-one, You began to march towards the Indestructible Lord.
Manmohan SinghAt the age of seventy-one (thirty+one+five+thirty-five) thou did begin to march towards the Indestructible Lord.
Manmohan Singh (Punjabi)ਕਹੱਤਰ (ਤੀਹ ਇਕ ਪੰਜ ਅਤੇ ਪੈਤੀ) ਸਾਲਾਂ ਦੀ ਉਮਰ ਵਿੱਚ ਤੂੰ ਨਾਂ-ਰਾਸ ਹੋਣ ਵਾਲੇ ਪ੍ਰਭੂ ਵਲ ਟੁਰਨਾ ਅਰੰਭ ਕੀਤਾ।
Fareedkot Teekaਮੁਸਲਮਾਨੋਂ ਕੇ ਤੀਸ ਰੋਜੇ ਅਰ ਪੰਜ ਨਿਵਾਜੋਂ ਮੇਂ ਜਿਸ ਆਪ ਨੇ ਏਕ ਕੋ ਹੀ ਸਿਧ ਕੀਆ ਹੈ, ਪੁਨਾ ਹਿੰਦੂਓਂ ਕੇ ਚੌਬੀਸ ਇਕਾਦਸੀ, ਗਣੇਸ਼ ਚੌਧ, ਜਨਮ ਅਸ਼ਟਮੀ, ਰਾਮ ਨੌਮੀ, ਸੰਕ੍ਰਾਂਤ, ਅਮਾਵਸ, ਵਿਤੀਪਾਤ ਆਦਿਕ ਪੰਚਭੂਤ ਪੈਂਤੀਸ ਮੇਂ ਭੀ ਓਹ ਏਕ ਖੀਣ ਨਹੀਂ ਅਰਥਾਤ ਘਟ ਨਹੀਂ ਜਾਣਿਆ ਹੈ॥
Prof. Sahib Singhਜੋ ਅਕਾਲ ਪੁਰਖ ਤ੍ਰੀਹਾਂ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ ਸਦਾ ਹਰ ਸਮੇਂ) ਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ, ਜੋ ਅਬਿਨਾਸ਼ੀ ਪ੍ਰਭੂ ਪੈਂਤੀ (ਅੱਖਰਾਂ ਵਿਚ, ਭਾਵ, ਸਾਰੀ ਹੀ ਬਾਣੀ ਵਿਚ ਜੋ ਇਹਨਾਂ ਅੱਖਰਾਂ ਦੁਆਰਾ ਲਿਖਤ ਵਿਚ ਆਈ ਹੈ) ਮੌਜੂਦ ਹੈ।

ਪਦ ਅਰਥ ਤੀਸ = ਤੀਹ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ)। ਪੰਜਿ = ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੀ ਸ੍ਰਿਸ਼ਟੀ ਵਿਚ)। ਸਿਧੁ = ਪ੍ਰਗਟ, ਜ਼ਾਹਰਾ-ਜ਼ਹੂਰ ਹਰੀ। ਪੈਤੀਸ = ਪੈਂਤੀ ਅੱਖਰਾਂ ਵਿਚ (ਭਾਵ, ਬਾਣੀ ਵਿਚ)। ਨ ਖੀਣਉ = ਜੋ ਖੀਣ ਨਹੀਂ ਹੈ, ਜੋ ਨਾਸ ਹੋਣ ਵਾਲਾ ਨਹੀਂ ਹੈ, ਅਬਿਨਾਸ਼ੀ ਅਕਾਲ ਪੁਰਖ।

SikhNet (Spanish)mientras estás despierto y vives absorbido en el Uno.

ਇਕਹੁ ਜਿ ਲਾਖੁ. ਲਖਹੁ ਅਲਖੁ ਹੈ; ਇਕੁ ਇਕੁ ਕਰਿ ਵਰਨਿਅਉ ॥

eikahu ji laakh. lakhahu alakh hai; ik ik kar varaniaau |

Sant Singh KhalsaThe One Lord, who takes hundreds of thousands of forms, cannot be seen. He can only be described as One.
Manmohan SinghThe One Lord, who from one assumes lacs and lacs of forms, can be see n not; Him, thou O Guru, has described as One.
Manmohan Singh (Punjabi)ਇਕ ਪ੍ਰਭੂ, ਜੋ ਇਕ ਤੋਂ ਲੱਖਾਂ ਤੇ ਲੱਖਾਂ ਸਰੂਪ ਧਾਰਨ ਕਰ ਲੈਂਦਾ ਹੈ, ਵੇਖਿਆ ਨਹੀਂ ਜਾ ਸਕਦਾ, ਉਸ ਨੂੰ ਹੇ ਗੁਰਦੇਵ! ਤੂੰ ਇਕ ਕਰਕੇ ਬਿਆਨ ਕੀਤਾ ਹੈ।
Fareedkot Teekaਏਕ ਤੇ ਜੋ ਲਾਖ ਰੂਪ ਹੋਇ ਰਹਿਆ ਹੈ ਔਰ ਲਾਖੋਂ ਤੇ ਅਲਖ ਰੂਪ ਹੋ ਜਾਤਾ ਹੈ, ਭਾਵ ਨਿਰਗੁਣ ਤੇ ਸਰਗੁਣ ਔਰ ਸਰਗੁਣ ਤੇ ਨਿਰਗੁਣ ਹੋ ਜਾਤਾ ਹੈ। ਤਾਂ ਤੇ ਐਸਾ ਜੋ ਏਕ ਸਰੂਪ ਹੈ ਤਿਸ ਕੋ ਆਪ ਨੇ ਏਕੋ ਏਕ ਹੀ ਕਰ ਕੇ ਵਰਨਨ ਕੀਆ ਹੈ॥
Prof. Sahib Singhਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ।

ਪਦ ਅਰਥ ਇਕਹੁ = ਇਕ (ਅਕਾਲ ਪੁਰਖ) ਤੋਂ। ਲਾਖੁ = ਲੱਖਾਂ ਜੀਵ। ਲਖਹੁ = ਲੱਖਾਂ ਜੀਆਂ ਤੋਂ। ਅਲਖੁ = ਜੋ ਨਾਹ ਲਖਿਆ ਜਾ ਸਕੇ। ਵਰਨਿਅਉ = ਤੂੰ ਵਰਣਨ ਕੀਤਾ ਹੈ।

SikhNet (Spanish)Dice entonces Yalap, oh Guru Amar Das,

ਗੁਰ ਅਮਰਦਾਸ ਜਾਲਪੁ ਭਣੈ; ਤੂ ਇਕੁ ਲੋੜਹਿ. ਇਕੁ ਮੰਨਿਅਉ ॥੩॥੧੨॥

gur amaradaas jaalap bhanai; too ik lorreh. ik maniaau |3|12|

Sant Singh KhalsaSo speaks Jaalap: O Guru Amar Daas, You long for the One Lord, and believe in the One Lord alone. ||3||12||
Manmohan SinghSays Jalap, thou seek One Lord and the One Lord thou worship.
Manmohan Singh (Punjabi)ਜਾਲਪ ਆਖਦਾ ਹੈ, ਤੂੰ ਇਕ ਪ੍ਰਭੂ ਨੂੰ ਖੋਜਦਾ ਹੈ ਅਤੇ ਇਕ ਪ੍ਰਭੂ ਨੂੰ ਹੀ ਤੂੰ ਪੂਜਦਾ ਹੈ।
Fareedkot Teekaਸ੍ਰੀ 'ਜਾਲਪ' ਭੱਟ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਤਿਸ ਏਕ ਅਕਾਲ ਪੁਰਖ ਕੋ ਹੀ (ਲੋੜਹਿ) ਚਾਹਿਤੇ ਹੋ ਔਰ ਏਕ ਕੋ ਹੀ ਰਿਦੇ ਮੇਂ ਮਾਨ ਲੀਆ ਹੈ॥੩॥੧੨॥
Prof. Sahib Singhਜਾਲਪ ਭੱਟ ਆਖਦਾ ਹੈ ਕਿ ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ ॥੩॥੧੨॥

ਪਦ ਅਰਥ ਗੁਰ ਅਮਰਦਾਸ = ਹੇ ਗੁਰੂ ਅਮਰਦਾਸ! ਲੋੜਹਿ = ਲੋਚਦਾ ਹੈਂ ॥੩॥੧੨॥

SikhNet (Spanish)Tú añoras al Señor y crees sólo en el Único Señor. (3-12)

Open this shabad →

Shabad Bhatt Jaalap Svaiyay Third Mehl

ਜਿ ਮਤਿ ਗਹੀ ਜੈਦੇਵਿ; ਜਿ ਮਤਿ ਨਾਮੈ ਸੰਮਾਣੀ ॥

ji mat gahee jaidev; ji mat naamai samaanee |

Sant Singh KhalsaThe understanding which Jai Dayv grasped, the understanding which permeated Naam Dayv,
Manmohan SinghThe understanding, which Jaidev grasped and the understanding which permeated Namdev.
Manmohan Singh (Punjabi)ਉਹ ਸਮਝ, ਜਿਹੜੀ ਜੈਦੇਵ ਨੇ ਗ੍ਰਹਿਣ ਕੀਤੀ ਸੀ ਅਤੇ ਉਹ ਸਮਝ ਜਿਹੜੀ ਨਾਮਦੇਵ ਅੰਦਰ ਰਮੀ ਸੀ।
Fareedkot Teekaਜਿਸ (ਮਤਿ) ਬੁਧੀ ਕੋ ਜੈਦੇਵ ਜੀ ਨੇ ਗ੍ਰਹਿਣ ਕੀਆ ਹੈ ਔਰ ਜੋ ਬੁਧੀ ਨਾਮਦੇਵ ਜੀ ਕੇ ਰਿਦੇ ਮੇਂ ਸਮਾਣੀ ਹੈ॥
Prof. Sahib Singhਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ,

ਪਦ ਅਰਥ ਜਿ = ਜਿਹੜੀ। ਗਹੀ = ਲਈ, ਸਿੱਖੀ। ਜੈਦੇਵਿ = ਜੈਦੇਵ ਨੇ। ਨਾਮੈ = ਨਾਮਦੇਵ ਵਿਚ। ਸੰਮਾਣੀ = ਸਮਾਈ ਹੋਈ ਸੀ, ਰਚੀ ਹੋਈ ਸੀ।

SikhNet (Spanish)La Conciencia que Ye Dev logró y la Conciencia de Nam Dev,

ਜਿ ਮਤਿ ਤ੍ਰਿਲੋਚਨ ਚਿਤਿ; ਭਗਤ ਕੰਬੀਰਹਿ ਜਾਣੀ ॥

ji mat trilochan chit; bhagat kanbeereh jaanee |

Sant Singh Khalsathe understanding which was in the consciousness of Trilochan and known by the devotee Kabeer,
Manmohan SinghThe understanding that was in the mind of Tirlochan and which was realised by saint Kabir.
Manmohan Singh (Punjabi)ਉਹ ਸਮਝ ਜਿਹੜੀ ਤ੍ਰਿਲੋਚਨ ਦੇ ਮਨ ਵਿੱਚ ਸੀ ਅਤੇ ਜਿਸ ਨੂੰ ਸੰਤ ਕਬੀਰ ਅਨੁਭਵ ਕਰਦਾ ਸੀ।
Fareedkot Teekaਜੇਹੜੀ ਬੁਧੀ ਤ੍ਰਿਲੋਚਨ ਜੀ ਕੇ ਚਿਤ ਮੇਂ ਭਈ ਹੈ ਔ ਜੋ ਮਤ ਭਗਤ ਕਬੀਰ ਜੀ ਨੇ ਜਾਣੀ ਹੈ॥
Prof. Sahib Singhਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ,

ਪਦ ਅਰਥ ਤ੍ਰਿਲੋਚਨ ਚਿਤਿ = ਤ੍ਰਿਲੋਚਨ ਦੇ ਚਿੱਤ ਵਿਚ। ਕੰਬੀਰਹਿ = ਕਬੀਰ ਨੇ।

SikhNet (Spanish)de Trilochan y la del Devoto Kabir,

ਰੁਕਮਾਂਗਦ ਕਰਤੂਤਿ; ਰਾਮੁ ਜੰਪਹੁ ਨਿਤ ਭਾਈ ॥

rukamaangad karatoot; raam janpahu nit bhaaee |

Sant Singh Khalsaby which Rukmaangad constantly meditated on the Lord, O Siblings of Destiny,
Manmohan SinghThe understanding through which Rukmaged the King, did the deed of ever contemplating his Lord, O brother.
Manmohan Singh (Punjabi)ਉਹ ਸਮਝ ਜਿਸ ਦੇ ਰਾਹੀਂ ਰਾਜਾ ਰੁਕਮਾਂਗਦ ਸਦਾ ਹੀ ਆਪਣੇ ਸੁਆਮੀ ਦੇ ਸਿਮਰਨ ਦਾ ਕੰਮ ਕਰਦਾ ਸੀ, ਹੇ ਵੀਰ!
Fareedkot Teekaਜਿਸ ਮਤ ਕਰ ਰੁਕਮਾਂਗਦ ਰਾਜਾ ਨੇ ਕਰਤੂਤ ਕਰੀ ਹੈ। ਜਿਸ ਨੇ ਇਕਾਦਸ਼ੀ ਬ੍ਰਤ ਕਾ ਪ੍ਰਣ ਕਰ ਕੇ ਰਾਮ ਨਾਮ ਕੋ ਪ੍ਰੇਮ ਸਾਥ ਨਿਤ ਹੀ (ਜੰਪਹੁ) ਜਪਿਆ ਹੈ॥
Prof. Sahib Singhਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ,

ਪਦ ਅਰਥ ਰੁਕਮਾਂਗਦ = ਇਕ ਰਾਜਾ ਸੀ। ਰੁਕਮਾਂਗਦ ਕਰਤੂਤਿ = ਰੁਕਮਾਂਗਦ ਰਾਜੇ ਦਾ ਇਹ ਕੰਮ ਨਿੱਤ ਸੀ। ਜੰਪਹੁ = ਜਪਹੁ। ਭਾਈ = ਹੇ ਸਜਣ!

SikhNet (Spanish)por la cual Rukmangad constantemente meditó en el Señor; esa Conciencia, oh hermanos del Destino,

ਅੰਮਰੀਕਿ ਪ੍ਰਹਲਾਦਿ; ਸਰਣਿ ਗੋਬਿੰਦ ਗਤਿ ਪਾਈ ॥

amareek prahalaad; saran gobind gat paaee |

Sant Singh Khalsawhich brought Ambreek and Prahlaad to seek the Sanctuary of the Lord of the Universe, and which brought them to salvation
Manmohan SinghThe understanding, by which seeking the Lord's refuge, king Amrik and saint Prahlad were blessed with salvation.
Manmohan Singh (Punjabi)ਉਹ ਸਮਝ, ਜਿਸ ਦੁਆਰਾ, ਪ੍ਰਭੂ ਦੀ ਪਨਾਹ ਲੈ ਕੇ, ਰਾਜਾ ਅਮਰੀਕ ਅਤੇ ਸੰਤ ਪ੍ਰਹਿਲਾਦ ਮੋਖਸ਼ ਨੂੰ ਪਰਾਪਤ ਹੋਏ।
Fareedkot Teekaਜਿਸ ਗੋਬਿੰਦ ਕੀ ਸਰਣ ਪੜ ਕਰ ਕੇ ਰਾਜਾ ਅੰਬਰੀਕ ਜੀ ਨੇ ਔਰ ਭਗਤ ਪ੍ਰਹਲਾਦ ਜੀ ਨੇ (ਗਤਿ) ਮੋਖ ਪਦਵੀ ਪਾਈ ਹੈ॥
Prof. Sahib Singhਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ,

ਪਦ ਅਰਥ ਪ੍ਰਹਲਾਦਿ = ਪ੍ਰਹਲਾਦ ਨੇ। ਸਰਣਿ ਗੋਬਿੰਦ = ਗੋਬਿੰਦ ਦੀ ਸਰਨ ਪੈ ਕੇ।

SikhNet (Spanish)la que llevó a Ambrik y a Prahlaad a buscar el Santuario del Señor del Universo y que los condujo a la Salvación,

ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ; ਸੁ ਮਤਿ ਜਲੵ ਜਾਣੀ ਜੁਗਤਿ ॥

tai lobh krodh trisanaa tajee; su mat jalay jaanee jugat |

Sant Singh Khalsasays JALL that sublime understanding has brought You to renounce greed, anger and desire, and to know the way.
Manmohan SinghSays Jalap, by that very understanding, thou, O Guru, has shed thy avarice, wrath and desire and has known the way of life.
Manmohan Singh (Punjabi)ਜਾਲਪ ਆਖਦਾ ਹੈ ਉਸੇ ਹੀ ਸਮਝ ਦੁਆਰਾ ਤੂੰ ਹੇ ਗੁਰਦੇਵ! ਆਪਣੇ ਲਾਲਚ, ਗੁੰਸੇ ਅਤੇ ਖਾਹਿਸ਼ ਨੂੰ ਛਡ ਜੀਵਨ ਦੀ ਰਹੁ-ਰੀਤੀ ਨੂੰ ਜਾਣ ਲਿਆ ਹੈ।
Fareedkot Teekaਸ੍ਰੀ 'ਜਲ' ਭੱਟ ਜੀ ਕਹਿਤੇ ਹੈਂ: ਹੇ ਸਤਿਗੁਰ ਜੀ! ਆਪ ਨੇ ਸੋਈ ਪੂਰਬੋਕਤ ਮਤ ਕਰ ਕੇ ਜੁਗਤਿ ਜਾਣੀ ਹੈ, ਜਿਸ ਕਰ ਕੇ ਆਪ ਨੇ ਲੋਭ, ਕ੍ਰੋਧ ਔ ਤ੍ਰਿਸਨਾ ਆਦੀ ਸੰਪੂਰਨ ਵਿਕਾਰੋਂ ਕੀ ਪੰਗਤੀ ਤਿਆਗੀ ਹੈ॥
Prof. Sahib Singh(ਹੇ ਗੁਰੂ ਅਮਰਦਾਸ!) ਜਲ੍ਯ੍ਯ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ।

ਪਦ ਅਰਥ ਤੈ = (ਹੇ ਗੁਰੂ ਅਮਰਦਾਸ ਜੀ!) ਤੂੰ। ਤਜੀ = ਤਿਆਗ ਦਿੱਤੀ। ਸੁ ਮਤਿ ਜਾਣੀ ਜੁਗਤਿ = ਉਸ ਮੱਤ ਦੀ ਜੁਗਤੀ ਜਾਣੀ। ਜਲ੍ਯ੍ਯ = ਹੇ ਜਲ੍ਯ੍ਯ! ਹੇ ਜਾਲਪ!

SikhNet (Spanish)dice Kal, esa Sublime Conciencia te ha llevado a renunciar a la caricia, al enojo y a las pasiones y a encontrar el Sendero.

ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥

gur amaradaas nij bhagat hai; dekh daras paavau mukat |4|13|

Sant Singh KhalsaGuru Amar Daas is the Lord's own devotee; gazing upon the Blessed Vision of His Darshan, one is liberated. ||4||13||
Manmohan SinghGuru Amar Dass is the Lord's own saint, seeing whose vision, one is blessed with emancipated.
Manmohan Singh (Punjabi)ਗੁਰੂ ਅਮਰਦਾਸ ਜੀ ਪ੍ਰਭੂ ਦੇ ਨਿਜ ਦੇ ਸੰਤ ਹਨ, ਜਿਨ੍ਹਾਂ ਦਾ ਦਰਸ਼ਨ ਵੇਖ ਇਨਸਾਨ ਨੂੰ ਕਲਿਆਣ ਪ੍ਰਾਪਤ ਹੋ ਜਾਂਦੀ ਹੈ।
Fareedkot Teekaਤਾਂ ਤੇ ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਆਪ ਭਗਤੀ ਕਾ ਅਵਤਾਰ ਭਏ ਹੈਂ। ਆਪ ਕੇ ਦਰਸਨ ਕੋ ਦੇਖ ਕਰ ਮੈਂ ਭੀ ਮੁਕਤੀ ਕੋ ਪਾਵੋਂਗਾ॥੪॥੧੩॥☬ਸਤਿਗੁਰੋਂ ਕੀ ਮਹਿਮਾ ਜਨਾਵਤਾ ਹੂੰ॥ ਜਾਲਪ ਨਾਮ ਭੱਟ ਕਹਿਤਾ ਹੈ:
Prof. Sahib Singhਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ। ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ ॥੪॥੧੩॥

ਪਦ ਅਰਥ ਨਿਜ ਭਗਤੁ = ਅਕਾਲ ਪੁਰਖ ਦਾ ਆਪਣਾ ਭਗਤ। ਦੇਖਿ = ਵੇਖ ਕੇ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ ॥੪॥੧੩॥

SikhNet (Spanish)Guru Amar Das es el Propio Devoto del Señor, teniendo la Bendita Visión de Su Darshan uno es liberado. (4-13)

Open this shabad →

Shabad Bhatt Jaalap Svaiyay Third Mehl continues on Ang 1395

ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥

gur amaradaas paraseeai; puham paatik binaaseh |

Sant Singh KhalsaMeeting with Guru Amar Daas, the earth is purged of its sin.
Manmohan SinghMeeting with Amar Dass, the Guru, the earth is rid of its sins.
Manmohan Singh (Punjabi)ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ ਧਰਤੀ ਦੇ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਹੇ ਭਾਈ! ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਣੇ ਕਰ ਕੇ (ਪੁਹਮਿ) ਪ੍ਰਿਥਵੀ ਪਰ ਜੋ ਜੀਵੋਂ ਕੇ (ਪਾਤਿਕ) ਪਾਪ ਕੀਏ ਹੂਏ ਹੈਂ, ਸੋ ਸਭੀ ਨਾਸ ਹੋਏ ਜਾਤੇ ਹੈਂ॥
Prof. Sahib Singh(ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਪੁਹਮਿ = ਪੁਹਵੀ, ਪੁਢਵੀ, ਪ੍ਰਿਥਵੀ। ਪੁਹਮਿ ਪਾਤਿਕ = ਧਰਤੀ ਦੇ ਤਾਪ। ਬਿਨਾਸਹਿ = ਨਾਸ ਹੋ ਜਾਂਦੇ ਹਨ।

SikhNet (Spanish)Conociendo a Guru Amar Das, la Tierra es purgada de faltas,

ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥

gur amaradaas paraseeai; sidh saadhik aasaaseh |

Sant Singh KhalsaThe Siddhas and seekers long to meet with Guru Amar Daas.
Manmohan SinghThe perfect persons and strivers crave to meet with Guru Amar Dass.
Manmohan Singh (Punjabi)ਪੂਰਨ ਪੁਰਸ਼ ਅਤੇ ਅਭਿਆਸੀ ਗੁਰੂ ਅਮਰਦਾਸ ਜੀ ਨਾਲ ਮਿਲਣ ਨੂੰ ਲੋਚਦੇ ਹਨ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਣੇ ਸੇ ਸਿਧ ਔ ਸਾਧਕ (ਆਸਾਸਹਿ) ਨਿਰਸੰਸੇ ਹੋਇ ਜਾਤੇ ਹੈਂ; ਵਾ ਸਭੀ ਪਰਸਣੇ ਕੋ ਚਾਹਿਤੇ ਹੈਂ ਵਾ ਪ੍ਰਸੰਨ ਹੋਤੇ ਹੈਂ॥
Prof. Sahib Singhਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ।

ਪਦ ਅਰਥ ਆਸਾਸਹਿ = ਲੋਚਦੇ ਹਨ, ਚਾਹੁੰਦੇ ਹਨ।

SikhNet (Spanish)los siddhas y los buscadores añoran conocer a Guru Amar Das,

ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ, ਪਉ ਮੁਕਿਹਿ ॥

gur amaradaas paraseeai; dhiaan laheeai, pau mukihi |

Sant Singh KhalsaMeeting with Guru Amar Daas, the mortal meditates on the Lord, and his journey comes to its end.
Manmohan SinghMeeting with Amar Dass, the Guru, the mortal is blessed with meditation and his journey comes to an end.
Manmohan Singh (Punjabi)ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਸਿਮਰਨ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪੈਡਾ ਮੁਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਨੇ ਤੇ ਵਾਹਿਗੁਰੂ ਕਾ ਧਿਆਨ ਪਰਾਪਤਿ ਹੋਤਾ ਹੈ ਤਿਸ ਕਰ ਕੇ (ਪਉ ਮੁਕਿਹਿ) ਮੁਕਤੀ ਪਾ ਲਈਦੀ ਹੈ; ਵਾ ਚੌਰਾਸੀ ਰੂਪ (ਪਉ) ਬਾਜੀ (ਮੁਕਿਹਿ) ਅੰਤ ਹੋਇ ਜਾਤੀ ਹੈ, ਭਾਵ ਯੇਹ ਜਨਮ ਮਰਨ ਤੇ ਰਹਿਤ ਹੋ ਜਾਈਤਾ ਹੈ॥
Prof. Sahib Singhਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ।

ਪਦ ਅਰਥ ਪਉ = ਪੰਧ, ਸਫ਼ਰ (ਭਾਵ, ਜਨਮ ਮਰਨ)। (ਪਉ ਪੰਧ ਮੋਕਲੇ ਹੋਣੇ, ਇਹ ਪੰਜਾਬੀ ਵਿਚ ਇਕ ਮੁਹਾਵਰਾ ਹੈ)।

SikhNet (Spanish)encontrándolo, el mortal medita en el Señor y su viaje termina.

ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ, ਗਉ ਚੁਕਿਹਿ ॥

gur amaradaas paraseeai; abhau labhai, gau chukihi |

Sant Singh KhalsaMeeting with Guru Amar Daas, the Fearless Lord is obtained, and the cycle of reincarnation is brought to an end.
Manmohan SinghMeeting with Guru Amar Dass, the fear-free Lord is attained and one's transmigration ceases.
Manmohan Singh (Punjabi)ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਭੈ-ਰਹਿਤ ਸੁਆਮੀ ਪਰਾਪਤ ਹੋ ਜਾਂਦਾ ਹੈ ਅਤੇ ਆਦਮੀ ਦਾ ਆਵਾਗਉਣ ਮਿਟ ਜਾਂਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਪਰਸਣੇ ਸੇ ਅਭੈ ਸ੍ਵਰੂਪ ਪਰਮੇਸ੍ਵਰ ਪ੍ਰਾਪਤ ਹੋਤਾ ਹੈ ਔ ਚੁਰਾਸੀ ਕਾ (ਗਉ) ਗਵਨ ਚੁਕ ਜਾਤਾ ਹੈ ਇਸਮੈਂ ਪੂਰਬ ਤੁਕ ਕਾ ਹੀ ਅਨੁਵਾਦ ਕੀਆ ਹੈ॥
Prof. Sahib Singhਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਪਦ ਅਰਥ ਅਭਉ = ਨਿਰਭਉ ਹਰੀ। ਗਉ = ਗਵਨ ਜਨਮ ਮਰਨ, ਭਟਕਣਾ।

SikhNet (Spanish)Conociendo al Bello Guru Amar Das, el Valeroso Señor es obtenido y el ciclo de las reencarnaciones llega a su fin

Open this shabad (6 lines, Angs 1394-1395) →

Ang 1394 of 1430