ੴ

ਸਿੱਖਬਾਣੀ · SikhBani

ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥

ketaa aakhan aakheeai taa ke ant na jaanaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 421 · 19 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕੇਤਾ ਆਖਣੁ ਆਖੀਐ; ਤਾ ਕੇ ਅੰਤ. ਨ ਜਾਣਾ ॥

ketaa aakhan aakheeai; taa ke ant. na jaanaa |

Sant Singh KhalsaNo matter how much one may describe the Lord, His limits still cannot be known.
Manmohan SinghHowever much I may describe the Lord, I cannot know His limit.
Manmohan Singh (Punjabi)ਜਿੰਨਾ ਭੀ ਜੀ ਚਾਹੇ, ਮੈਂ ਸੁਆਮੀ ਨੂੰ ਬਿਆਨ ਕਰਾਂ। ਮੈਂ ਉਸ ਦਾ ਓੜਕ ਨਹੀਂ ਜਾਣ ਸਕਦਾ।
Fareedkot Teekaਕਥਾ ਕੇ ਪਰਸੰਗ ਕਿਤਨੇ ਹੀ ਕਹੀਏ ਪਰੰਤੂ ਤੇਰਾ ਅੰਤ ਨਹੀਂ ਜਾਨਾ ਜਾਤਾ॥
Prof. Sahib Singh(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ।

ਪਦ ਅਰਥ ਆਖਣੁ = ਵਖਿਆਨ, ਵਰਨਣ। ਤਾ ਕੇ = ਉਸ ਪਰਮਾਤਮਾ ਦੇ। ਨ ਜਾਣਾ = ਮੈਂ ਨਹੀਂ ਜਾਣਦਾ।

SikhNet (Spanish)¿Cuánto puede uno decir de su Señor si uno no puede conocer Su Límite?

ਮੈ ਨਿਧਰਿਆ, ਧਰ ਏਕ ਤੂੰ; ਮੈ ਤਾਣੁ ਸਤਾਣਾ ॥੧॥

mai nidhariaa, dhar ek toon; mai taan sataanaa |1|

Sant Singh KhalsaI am without any support; You, O Lord, are my only Support; You are my almighty power. ||1||
Manmohan SinghThou alone art the prop of the propless, and my powerful strength.
Manmohan Singh (Punjabi)ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ।
Fareedkot Teekaਮੈਂ ਨਿਰਾਸਰੇ ਕਾ ਏਕ ਤੂੰ ਹੀ ਆਸਰਾ ਹੈਂ, ਮੈਂ ਤੇਰੇ ਬਲ ਕਰ ਬਲ ਕੇ ਸਹਿਤ ਹੂਆ ਹੂੰ॥੧॥
Prof. Sahib Singh(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ॥੧॥

ਪਦ ਅਰਥ ਧਰੁ = ਆਸਰਾ। ਤਾਣੁ = ਤਾਕਤ, ਸਹਾਰਾ। ਸਤਾਣਾ = {ਸ-ਤਾਣਾ} ਤਾਣ ਵਾਲਾ, ਤਾਕਤ ਵਾਲਾ, ਤਕੜਾ ॥੧॥

SikhNet (Spanish)El Señor es el Único Soporte de los que no lo tienen; es mi Única Fuerza. (1)

ਨਾਨਕ ਕੀ ਅਰਦਾਸਿ ਹੈ; ਸਚ ਨਾਮਿ ਸੁਹੇਲਾ ॥

naanak kee aradaas hai; sach naam suhelaa |

Sant Singh KhalsaThis is Nanak's prayer, that he may be adorned with the True Name.
Manmohan SinghNanak's sincere prayer, is, that he may be adorned with the True Name.
Manmohan Singh (Punjabi)ਨਾਨਕ ਦੀ ਪ੍ਰਾਰਥਨਾਂ ਹੈ ਕਿ ਉਹ ਸੱਚੇ ਨਾਮ ਨਾਲ ਸਸ਼ੋਭਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਯਹੀ ਅਰਦਾਸ ਹੈ, ਹੇ ਸਾਚੇ ਨਾਮੀ! ਤੇਰੇ ਕੋ ਪਾਇ ਕਰ ਸੁਖੀ ਰਹੀਏ॥
Prof. Sahib Singhਨਾਨਕ ਦੀ ਇਹ ਅਰਦਾਸ ਹੈ ਕਿ ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ)।

ਪਦ ਅਰਥ ਸਚ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)। ਸੁਹੇਲਾ = ਸੁਖੀ।

SikhNet (Spanish)Nanak no tiene más que un solo rezo, oh Dios, hazme sabio en Tu Nombre.

ਆਪੁ ਗਇਆ ਸੋਝੀ ਪਈ; ਗੁਰਸਬਦੀ ਮੇਲਾ ॥੧॥ ਰਹਾਉ ॥

aap geaa sojhee pee; gurasabadee melaa |1| rahaau |

Sant Singh KhalsaWhen self-conceit is eradicated, and understanding is obtained, one meets the Lord, through the Word of the Guru's Shabad. ||1||Pause||
Manmohan SinghWhen self-conceit is stilled, and understanding is obtained then one God, through Guru's teaching. Pause.
Manmohan Singh (Punjabi)ਜਦ ਸਵੈ-ਹੰਗਤਾ ਨਾਸ ਹੋ ਜਾਂਦੀ ਹੈ, ਅਤੇ ਸਮਝ ਪ੍ਰਾਪਤ ਹੋ ਜਾਂਦੀ ਹੈ ਤਦ ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ। ਠਹਿਰਾਓ।
Fareedkot Teekaਜਿਨ ਕਾ ਆਪਾ ਭਾਉ ਗਿਆ ਹੈ, ਤਿਨ ਕੋ ਇਸ ਪਦ ਕੀ ਸਮਝ ਪਈ ਹੈ ਅਰ ਗੁਰੋਂ ਕੇ ਉਪਦੇਸ਼ ਕਰ ਤੇਰੇ ਸਾਥ ਮਿਲਾਪ ਭ੍ਯਾ ਹੈ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਆਪੁ = ਆਪਾ-ਭਾਵ ॥੧॥ ਰਹਾਉ ॥

SikhNet (Spanish)Cuando pierdo el sentido de mi subjetividad, la Sabiduría nace dentro de mí, y obtengo al Señor a través del Shabd de la Palabra del Guru. (1‑Pausa)

ਹਉਮੈ ਗਰਬੁ ਗਵਾਈਐ; ਪਾਈਐ ਵੀਚਾਰੁ ॥

haumai garab gavaaeeai; paaeeai veechaar |

Sant Singh KhalsaAbandoning egotism and pride, one obtains contemplative understanding.
Manmohan SinghAbandoning egoism and pride, man gathers discrimination.
Manmohan Singh (Punjabi)ਹੰਕਾਰ ਤੇ ਘੁਮੰਡ ਨੂੰ ਛੱਡ ਕੇ ਇਨਸਾਨ ਬਿਬੇਕ ਹਾਸਲ ਕਰ ਲੈਂਦਾ ਹੈ।
Fareedkot Teekaਜਬ ਦੇਹ ਕੀ ਹੰਤਾ ਅਰੁ ਇਸਤ੍ਰੀ ਪੁਤ੍ਰਾਦਿਕੋਂ ਕੀ ਮਮਤਾ ਔਰ ਧਨ ਵਿਦਿਆ ਆਦਿ ਕਾ ਗਰਬ ਛੋੜ ਦੀਜੀਏ ਤਬ ਵੀਚਾਰ ਕੋ ਪ੍ਰਾਪਤ ਹੋਈਤਾ ਹੈ॥
Prof. Sahib Singhਜਦੋਂ ਇਹ ਅਹੰਕਾਰ ਕਿ 'ਮੈਂ ਵੱਡਾ, ਮੈਂ ਵੱਡਾ' (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ।

ਪਦ ਅਰਥ ਗਰਬੁ = ਅਹੰਕਾਰ। ਵਿਚਾਰੁ = ਸੂਝ।

SikhNet (Spanish)Si uno pierde su yo, logra la discriminación, la mente de uno es complacida

ਸਾਹਿਬ ਸਿਉ ਮਨੁ ਮਾਨਿਆ; ਦੇ ਸਾਚੁ ਅਧਾਰੁ ॥੨॥

saahib siau man maaniaa; de saach adhaar |2|

Sant Singh KhalsaWhen the mind surrenders to the Lord Master, He bestows the support of the Truth. ||2||
Manmohan SinghWhen the mortal is pleased with the Lord, He gives him the victual of the True Name.
Manmohan Singh (Punjabi)ਜਦ ਪ੍ਰਾਣੀ ਪ੍ਰਭੂ ਨਾਲ ਰੀਝ ਜਾਂਦਾ ਹੈ, ਉਹ ਉਸ ਨੂੰ ਸਤਿਨਾਮ ਦਾ ਭੋਜਨ ਬਖਸ਼ ਦਿੰਦਾ ਹੈ।
Fareedkot Teekaਹੇ ਸਾਹਿਬ! ਜਿਸ ਕਾ ਆਪ ਸੇ ਮਨ ਮਾਨਾ ਹੈ, ਉਸ ਕੋ ਹੇ ਸਾਚਾ! ਤੂੰ (ਅਧਾਰੁ) ਆਸਰਾ ਦੇਤਾ ਹੈਂ॥੨॥
Prof. Sahib Singhਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ॥੨॥

ਪਦ ਅਰਥ ਦੇ = ਦੇਂਦਾ ਹੈ। ਅਧਾਰੁ = ਆਸਰਾ ॥੨॥

SikhNet (Spanish)con el Señor y la Verdad se vuelve su Asta Principal. (2)

ਅਹਿਨਿਸਿ ਨਾਮਿ ਸੰਤੋਖੀਆ; ਸੇਵਾ ਸਚੁ ਸਾਈ ॥

ahinis naam santokheea; sevaa sach saaee |

Sant Singh KhalsaDay and night, remain content with the Naam, the Name of the Lord; that is the true service.
Manmohan SinghDay and night remain thou satiated with the Name, that is the true service.
Manmohan Singh (Punjabi)ਦਿਹੁੰ ਰੈਣ ਤੂੰ ਨਾਮ ਨਾਲ ਰੱਜਿਆ ਰਹੁ, ਉਹ ਹੀ ਸੱਚੀ ਘਾਲ ਹੈ।
Fareedkot Teekaਗੁਰਮੁਖ ਰਾਤ ਦਿਨ ਨਾਮ ਕਰ ਸੰਤੋਖੀ ਹੂਏ ਹੈਂ ਓਹੀ ਉਨ ਕੀ ਸਚੀ ਸੇਵਾ ਹੈ॥
Prof. Sahib Singhਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ, ਉਸ ਦੀ ਇਹ ਸੇਵਾ ਸਦਾ-ਥਿਰ ਪ੍ਰਭੂ ਕਬੂਲ ਕਰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸਾਈ = ਉਹੀ।

SikhNet (Spanish)El Verdadero Servicio de Dios se ve porque uno está eternamente contento con el Naam,

ਤਾ ਕਉ. ਬਿਘਨੁ ਨ ਲਾਗਈ; ਚਾਲੈ ਹੁਕਮਿ ਰਜਾਈ ॥੩॥

taa kau. bighan na laagee; chaalai hukam rajaaee |3|

Sant Singh KhalsaNo misfortune troubles one who follows the Command of the Lord's Will. ||3||
Manmohan SinghNo calamity befalls him, who lives according to the will of the Commander.
Manmohan Singh (Punjabi)ਉਸ ਨੂੰ ਕੋਈ ਮੁਸੀਬਤ ਨਹੀਂ ਵਿਆਪਦੀ ਜੋ ਰਜਾ ਤੇ ਮਾਲਕ ਦੇ ਭਾਣੇ ਅਨੁਸਾਰ ਟੁਰਦਾ ਹੈ।
Fareedkot Teeka(ਰਜਾਈ) ਹੇ ਅਕਾਲ ਪੁਰਖ! ਜੋ ਤੇਰੇ ਹੁਕਮ ਮੇਂ ਚਲਤੇ ਹੈਂ ਤਿਨ ਕੋ ਕੋਈ ਬਿਘਨ ਨਹੀਂ ਲਾਗਤਾ ਹੈ॥੩॥
Prof. Sahib Singhਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ॥੩॥

ਪਦ ਅਰਥ ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਦਾ ਮਾਲਕ ਪ੍ਰਭੂ ॥੩॥

SikhNet (Spanish)el Nombre del Señor. Para aquél que camina en la Voluntad del Señor, no hay ninguna pena. (3)

ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥

hukam rajaaee jo chalai; so pavai khajaanai |

Sant Singh KhalsaOne who follows the Command of the Lord's Will is taken into the Lord's Treasury.
Manmohan SinghHe who submits to the Lord's order, is consigned to His treasury.
Manmohan Singh (Punjabi)ਜੋ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰਦਾ ਹੈ, ਉਹ ਉਸ ਦੇ ਕੋਸ਼ ਅੰਦਰ ਪਾਇਆ ਜਾਂਦਾ ਹੈ।
Fareedkot Teekaਹੇ ਰਜਾਈ! ਜੋ ਤੇਰੇ ਹੁਕਮ ਮੇਂ ਚੱਲਦਾ ਹੈ, ਸੋ ਖਜਾਨੇ ਮੇਂ ਪੜਤਾ ਹੈ ਅਰਥਾਤ ਆਪ ਕੋ ਪਰਾਪਤ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ,

ਪਦ ਅਰਥ ਖਜਾਨੇ = ਖ਼ਜ਼ਾਨੇ ਵਿਚ।

SikhNet (Spanish)Aquél que se somete a la Voluntad del Señor, es atesorado por Él,

ਖੋਟੇ. ਠਵਰ ਨ ਪਾਇਨੀ; ਰਲੇ ਜੂਠਾਨੈ ॥੪॥

khotte. tthavar na paaeinee; rale jootthaanai |4|

Sant Singh KhalsaThe counterfeit find no place there; they are mixed with the false ones. ||4||
Manmohan SinghThe counterfeit find no place, They mix with the dirty ones.
Manmohan Singh (Punjabi)ਜਾਲ੍ਹੀਆਂ ਨੂੰ ਕੋਈ ਥਾਂ ਨਹੀਂ ਲੱਭਦੀ। ਉਹਨਾਂ ਦਾ ਗੰਦਿਆਂ ਨਾਲ ਮੇਲ ਜੋਲ ਹੈ।
Fareedkot Teekaਔਰ ਖੋਟੇ ਮਨਮੁਖ ਕੋਈ ਸ਼ੁਭ ਅਸਥਾਨ ਨਹੀਂ ਪਾਵਤੇ ਹੈਂ, ਕਿੰਤੂ (ਰਲੇ ਜੂਠਾਨੈ) ਅਸੁਧ ਪਰੁਸ਼ੋਂ ਕੇ (ਪਾਇਨੀ) ਘਰ ਜੋ ਨਰਕ ਹੈ ਤਿਸਮੇਂ ਮਿਲਤੇ ਹੈਂ॥੪॥
Prof. Sahib Singhਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ॥੪॥

ਪਦ ਅਰਥ ਠਵਰ = ਠੌਰ, ਥਾਂ। ਨ ਪਾਇਨੀ = ਨ ਪਾਇਨਿ, ਨਹੀਂ ਪਾਂਦੇ। ਜੂਠਾਨੈ = ਜੂਠ ਵਿਚ ॥੪॥

SikhNet (Spanish)mientras que la moneda falsa no encuentra lugar en Su Tesoro y se mezcla con las demás monedas falsas. (4)

ਨਿਤ ਨਿਤ. ਖਰਾ ਸਮਾਲੀਐ; ਸਚੁ ਸਉਦਾ ਪਾਈਐ ॥

nit nit. kharaa samaaleeai; sach saudaa paaeeai |

Sant Singh KhalsaForever and ever, the genuine coins are treasured; with them, the true merchandise is purchased.
Manmohan SinghEver and ever the genuine coins are taken care of the with them true merchandise is purchased.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾਂ ਹੀ ਅਸਲੀ ਸਿੱਕੇ ਸੰਭਾਲੇ ਜਾਂਦੇ ਹਨ। ਉਨ੍ਹਾਂ ਨਾਲ ਸੱਚਾ ਮਾਲ ਖ੍ਰੀਦਿਆ ਜਾਂਦਾ ਹੈ।
Fareedkot Teekaਹੇ ਸੁਧ ਰੂਪ! ਜਬ ਨਿਤ੍ਯੰ ਪ੍ਰਤਿ ਤੇਰੇ ਕੋ ਸਿਮਰਨ ਕਰੀਤਾ ਹੈ ਤਬ ਨਿਹਚੇ ਕਰ ਕੇ ਤੇਰੇ ਸਚੇ ਨਾਮੋ ਰੂਪੀ ਸੌਦਾ ਮਿਲਤਾ ਹੈ॥
Prof. Sahib Singhਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ, ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ।

ਪਦ ਅਰਥ ਸਮਾਲੀਐ = ਚੇਤੇ ਰੱਖੀਏ।

SikhNet (Spanish)Todos quieren las monedas verdaderas puesto que con ellas uno puede adquirir los bienes verdaderos.

ਖੋਟੇ. ਨਦਰਿ ਨ ਆਵਨੀ; ਲੇ ਅਗਨਿ ਜਲਾਈਐ ॥੫॥

khotte. nadar na aavanee; le agan jalaaeeai |5|

Sant Singh KhalsaThe false ones are not seen in the Lord's Treasury; they are seized and cast into the fire again. ||5||
Manmohan SinghThe false ones are not seen in Lord's treasury. They are seized and cast into the fire again.
Manmohan Singh (Punjabi)ਸੁਆਮੀ ਦੇ ਖਜਾਨੇ ਵਿੱਚ ਝੂਠੇ ਸਿੱਕੇ ਦਿਸਦੇ ਹੀ ਨਹੀਂ। ਉਹ ਫੜ ਕੇ ਮੁੜ ਅੱਗ ਵਿੰਚ ਪਾਏ ਜਾਂਦੇ ਹਨ।
Fareedkot Teekaਖੋਟੇ ਪੁਰਸ ਬੈਕੁੰਠ ਆਦਿਕੋਂ ਮੇਂ ਨਦਰ ਹੀ ਨਹੀਂ ਆਵਤੇ ਹੈਂ, ਤਿਨ ਕੋ ਲੈਕਰ ਨਰਕ ਕੀ ਅਗਨਿ ਮੇਂ ਜਲਾਈਤਾ ਹੈ॥੫॥
Prof. Sahib Singhਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ॥੫॥

ਪਦ ਅਰਥ ਲੈ = ਲੈ ਕੇ ॥੫॥

SikhNet (Spanish)Nadie busca las monedas falsas, pues son destinadas a ser fundidas de nuevo. (5)

ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥

jinee aatam cheeniaa; paramaatam soee |

Sant Singh KhalsaThose who understand their own souls, are themselves the Supreme Soul.
Manmohan SinghThey, who understanding their soul, are themselves the Supreme soul.
Manmohan Singh (Punjabi)ਜੋ ਆਪਣੀ ਆਤਮਾਂ ਨੂੰ ਸਮਝਦੇ ਹਨ, ਉਹ ਖੁਦ ਪ੍ਰੀਤਮ (ਪਰਮ ਆਤਮਾਂ) ਹਨ।
Fareedkot Teekaਜਿਨੋਂ ਨੇ ਆਤਮਾ ਕੋ ਜਾਨਾ ਹੈ, ਹੇ ਪਰਮਾਤਮਾ ਸੋਈ ਤੇਰਾ ਸ੍ਵਰੂਪ ਹੂਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ।

ਪਦ ਅਰਥ ਆਤਮੁ = ਆਪਣਾ ਆਪ, ਆਪਣਾ ਆਤਮਕ ਜੀਵਨ। ਚੀਨਿਆ = ਪਛਾਣਿਆ। ਸੋਈ = ਉਹੀ ਬੰਦੇ।

SikhNet (Spanish)Aquél que toma Conciencia de su ser, es en sí mismo, el Ser Supremo.

ਏਕੋ ਅੰਮ੍ਰਿਤ ਬਿਰਖੁ ਹੈ; ਫਲੁ ਅੰਮ੍ਰਿਤੁ ਹੋਈ ॥੬॥

eko amrit birakh hai; fal amrit hoee |6|

Sant Singh KhalsaThe One Lord is the tree of ambrosial nectar, which bears the ambrosial fruit. ||6||
Manmohan SinghThe Lord alone is the Nectar tree, which bears the ambrosial fruit.
Manmohan Singh (Punjabi)ਕੇਵਲ ਸੁਆਮੀ ਹੀ ਆਬਿ-ਹਿਯਾਤ ਦਾ ਰੁੱਖ ਹੈ ਜਿਸ ਨੂੰ ਸੁਧਾ ਸਰੂਪ ਮੇਵਾ ਲੱਗਦਾ ਹੈ।
Fareedkot Teekaਅੰਮ੍ਰਿਤ ਫਲ ਕਾ ਬ੍ਰਿਖ ਏਕ ਗੁਰੂ ਹੀ ਹੈ, ਤਿਸ ਸੇ ਅੰਮ੍ਰਿਤ ਫਲ ਕੀ ਪ੍ਰਾਪਤੀ ਹੋਤੀ ਹੈ॥੬॥
Prof. Sahib Singh(ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ। {ਨੋਟ: ਜਿਵੇਂ ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ, ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ} ॥੬॥
SikhNet (Spanish)El Señor es el Árbol del que brotan las Frutas de Néctar. (6)

ਅੰਮ੍ਰਿਤ ਫਲੁ ਜਿਨੀ ਚਾਖਿਆ; ਸਚਿ ਰਹੇ ਅਘਾਈ ॥

amrit fal jinee chaakhiaa; sach rahe aghaaee |

Sant Singh KhalsaThose who taste the ambrosial fruit remain satisfied with Truth.
Manmohan SinghThey, who taste the Nectareous fruit, remain sated with truth.
Manmohan Singh (Punjabi)ਜੋ ਅੰਮ੍ਰਿਤ ਮਈ ਮੇਵੇ ਨੂੰ ਚੱਖਦੇ ਹਨ, ਉਹ ਸੱਚ ਨਾਲ ਰੱਜੇ ਰਹਿੰਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਐਸਾ ਨਾਮ ਅੰਮ੍ਰਿਤ ਫਲ ਚਾਖ੍ਯਾ ਹੈ, ਸੋ ਨਿਸਚੇ ਕਰ ਤ੍ਰਿਪਤਿ ਹੋ ਰਹੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਅਘਾਈ = ਰੱਜੇ।

SikhNet (Spanish)Quien sea que prueba el Néctar de esa Fruta es exaltado con la Verdad del Señor,

ਤਿੰਨਾ. ਭਰਮੁ ਨ ਭੇਦੁ ਹੈ; ਹਰਿ ਰਸਨ ਰਸਾਈ ॥੭॥

tinaa. bharam na bhed hai; har rasan rasaaee |7|

Sant Singh KhalsaThey have no doubt or sense of separation - their tongues taste the divine taste. ||7||
Manmohan SinghThey, who tongue enjoys Divine elixir, have no doubt and separation.
Manmohan Singh (Punjabi)ਜਿਨ੍ਹਾਂ ਦੀ ਜਿਹਭਾ ਰੱਬੀ ਰਸ ਨੂੰ ਮਾਣਦੀ ਹੈ, ਉਹਨਾਂ ਨੂੰ ਕੋਈ ਸੰਦੇਹ ਤੇ ਵਿਛੋੜਾ ਨਹੀਂ ਵਾਪਰਦਾ।
Fareedkot Teekaਉਨ ਕੋ ਕਿਸੀ ਪ੍ਰਕਾਰ ਕਾ ਭ੍ਰਮ ਔ ਭੇਦ ਨਹੀਂ ਹੈ, ਕ੍ਯੋਂਕਿ ਉਨੋ ਨੇ ਹੇ ਹਰਿ! ਆਪ ਕੇ ਨਾਮ ਕੇ ਰਸ ਮੇਂ ਰਸਨਾ ਤਦਾਕਾਰ ਕਰੀ ਹੈ॥੭॥
Prof. Sahib Singhਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੭॥

ਪਦ ਅਰਥ ਭੇਦੁ = ਵਿੱਥ। ਰਸਨ = ਜੀਭ ॥੭॥

SikhNet (Spanish)no guarda ninguna duda ni sentido de separación, y en sus labios se encuentra el Nombre de Dios. (7)

ਹੁਕਮਿ ਸੰਜੋਗੀ ਆਇਆ; ਚਲੁ ਸਦਾ ਰਜਾਈ ॥

hukam sanjogee aaeaa; chal sadaa rajaaee |

Sant Singh KhalsaBy His Command, and through your past actions, you came into the world; walk forever according to His Will.
Manmohan SinghBy Lord's order and through past actions thou came in this world. Ever walk thou in His will.
Manmohan Singh (Punjabi)ਪ੍ਰਭੂ ਦੇ ਫੁਰਮਾਨ ਦੁਆਰਾ ਤੇ ਪੂਰਬਲੇ ਕਰਮਾਂ ਰਾਹੀਂ ਤੂੰ ਜਹਾਨ ਵਿੱਚ ਆਇਆ ਹੈਂ। ਹਮੇਸ਼ਾਂ ਉਸ ਦੀ ਰਜਾ ਵਿੱਚ ਟੁਰ।
Fareedkot Teekaਹੇ ਅਕਾਲ ਪੁਰਖ! ਜੀਵ ਸੰਸਾਰ ਮੇਂ ਤੇਰੇ ਹੁਕਮ ਸੇ ਅਰ ਕਰਮੋਂ ਕੇ ਸੰਜੋਗਿ ਕਰ ਆਇਆ ਹੈ॥
Prof. Sahib Singh(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ!

ਪਦ ਅਰਥ ਹੁਕਮਿ = ਪ੍ਰਭੂ ਦੇ ਹੁਕਮ ਵਿਚ।

SikhNet (Spanish)Oh hombre, tus hechos te trajeron a este mundo en la Voluntad del Señor,

ਅਉਗਣਿਆਰੇ ਕਉ ਗੁਣੁ ਨਾਨਕੈ; ਸਚੁ ਮਿਲੈ ਵਡਾਈ ॥੮॥੨੦॥

aauganiaare kau gun naanakai; sach milai vaddaaee |8|20|

Sant Singh KhalsaPlease, grant virtue to Nanak, the virtueless one; bless him with the glorious greatness of the Truth. ||8||20||
Manmohan SinghGrant unto Nanak, the virtueless one, the merit and greatness of Thy True Name, O Lord.
Manmohan Singh (Punjabi)ਨੇਕੀ-ਵਿਹੂਣ ਨਾਨਕ, ਨੂੰ, ਹੇ ਸੁਆਮੀ! ਆਪਣੇ ਸੱਚੇ ਨਾਮ ਦੀ ਖੂਬੀ ਅਤੇ ਬਜੁਰਗੀ ਪਰਦਾਨ ਕਰ।
Fareedkot Teekaਹੇ ਰਜਾਈ! ਜੇ ਕਰ ਤੇਰੇ ਹੁਕਮ ਮੇਂ ਚਲਣਾ ਕਰੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਔਗਣ ਹਾਰੇ ਕੋ ਗੁਣ ਪ੍ਰਾਪਤ ਹੋਤਾ ਹੈ ਔਰ ਤੇਰੇ ਸਚੇ ਨਾਮ ਕੀ ਵਡਿਆਈ ਮਿਲਤੀ ਹੈ॥੮॥੮॥੨੦॥☬ਸਨਮੁਖ ਬੇਨਤੀ:
Prof. Sahib Singh(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ॥੮॥੨੦॥

ਪਦ ਅਰਥ ਨਾਨਕੈ = ਨਾਨਕ ਨੂੰ। ਅਉਗਣਿਆਰੇ = ਗੁਣ-ਹੀਣ, ਔਗੁਣੀ ॥੮॥੨੦॥

SikhNet (Spanish)así es que siempre camina en Su Voluntad. Nanak, el humilde, busca ser aprobado por Ti, oh Señor, y ruega por la Gloria de Tu Verdad. (8‑20)
Answers quote the Granth verbatim with Ang citations. AI commentary is not Gurbani and not a religious ruling.