ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਰੂੜੋ ਠਾਕੁਰ ਮਾਹਰੋ; ਰੂੜੀ ਗੁਰਬਾਣੀ ॥
roorro tthaakur maaharo; roorree gurabaanee |
Sant Singh KhalsaBeautiful is the Supreme Lord and Master, and beautiful is the Word of the Guru's Bani.
Manmohan SinghBeautiful is the Supreme Lord and beautiful is His Gurbani.
Manmohan Singh (Punjabi)ਸੁੰਦਰ ਹੈ ਸ਼੍ਰੋਮਣੀ ਸੁਆਮੀ, ਅਤੇ ਸੁੰਦਰ ਹੈ ਉਸ ਦੀ ਗੁਰਬਾਣੀ।
Fareedkot Teekaਹੇ ਠਾਕੁਰ! ਤੂੰ (ਰੂੜੋ) ਸੁੰਦਰ ਹੈ, (ਮਾਹਰੋ) ਪ੍ਰਗਟਿ ਹੈ, ਸੁੰਦਰ ਗੁਰੋਂ ਕੀ ਬਾਣੀ ਕਰ ਤੂੰ ਪ੍ਰਾਪਤ ਹੋਤਾ ਹੈ॥
Prof. Sahib Singhਹੇ ਠਾਕੁਰ! ਤੂੰ ਸੁੰਦਰ ਹੈਂ, ਤੂੰ ਸਿਆਣਾ ਹੈਂ! ਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ)।ਪਦ ਅਰਥ ਰੂੜੋ = ਸੁੰਦਰ। ਮਾਹਰੋ = ਪ੍ਰਬੀਨ। ਰੂੜੀ = ਸੁੰਦਰ।
SikhNet (Spanish)Magnífico y Grandioso es nuestro Señor y la Palabra del Guru;
ਵਡੈ ਭਾਗਿ ਸਤਿਗੁਰੁ ਮਿਲੈ; ਪਾਈਐ ਪਦੁ ਨਿਰਬਾਣੀ ॥੧॥
vaddai bhaag satigur milai; paaeeai pad nirabaanee |1|
Sant Singh KhalsaBy great good fortune, one meets the True Guru, and the supreme status of Nirvaanaa is obtained. ||1||
Manmohan SinghBy the Greatest good luck, the True Guru is met, through whom the immortal status is obtained.
Manmohan Singh (Punjabi)ਭਾਰੇ ਚੰਗੇ ਕਰਮਾਂ ਦੁਆਰਾ ਸੱਚੇ ਗੁਰੂ ਮਿਲਦੇ ਹਨ, ਜਿਨ੍ਹਾਂ ਦੇ ਰਾਹੀਂ ਅਮਰ ਪਦਵੀ ਪ੍ਰਾਪਤ ਹੁੰਦੀ ਹੈ।
Fareedkot Teekaਪਰੰਤੂ ਜਬ ਬੜੇ ਭਾਗ ਹੋਤੇ ਹੈਂ ਤਬ ਸਤਗੁਰ ਮਿਲਤੇ ਹੈਂ ਔਰ ਸਤਗੁਰੋਂ ਸੇ ਨਿਰਬਾਣ ਪਦ ਮਿਲਤਾ ਹੈ॥੧॥
Prof. Sahib Singhਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ ॥੧॥ਪਦ ਅਰਥ ਭਾਗਿ = ਕਿਸਮਤ ਨਾਲ। ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ ॥੧॥
SikhNet (Spanish)si por buena fortuna uno obtiene al Verdadero Guru, uno encuentra a través de Él, el Estado de Nirvana. (1)
ਮੈ ਓਲੑਗੀਆ ਓਲੑਗੀ; ਹਮ ਛੋਰੂ ਥਾਰੇ ॥
mai olageea olagee; ham chhoroo thaare |
Sant Singh KhalsaI am the lowest slave of Your slaves; I am Your most humble servant.
Manmohan SinghI am a menial of Thine menials. I am Thy servile servant, O my Master.
Manmohan Singh (Punjabi)ਮੈਂ ਤੇਰੇ ਕੰਮੀਆਂ ਦਾ ਕੰਮੀ ਹਾਂ। ਮੈਂ ਤੈਡਾਂ ਨੀਚ ਨੌਕਰ ਹਾਂ, ਹੇ ਮੈਡੇ ਮਾਲਕ!
Fareedkot Teeka(ਹਮ ਛੋਰੂ ਥਾਰੇ) ਤਮਾਮ ਜੋ ਤੁਮਾਰੇ ਦਾਸ ਹੈ, ਤਿਨ ਦਾਸੋਂ ਕਾ ਮੈਂ ਦਾਸ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ।ਪਦ ਅਰਥ ਓਲ੍ਹ੍ਹਗੀਆ ਓਲ੍ਹ੍ਹਗੀ = ਲਾਗੀਆਂ ਦਾ ਲਾਗੀ, ਕੰਮੀਆਂ ਦਾ ਕੰਮੀ, ਦਾਸਾਂ ਦਾ ਦਾਸ। ਛੋਰੂ = ਛੋਕਰੇ, ਛੋਟੇ ਸੇਵਕ। ਥਾਰੇ = ਤੇਰੇ।
SikhNet (Spanish)Yo soy el Esclavo de Tus Esclavos, soy Tu más humilde Sirviente,
ਜਿਉ ਤੂੰ ਰਾਖਹਿ. ਤਿਉ ਰਹਾ; ਮੁਖਿ ਨਾਮੁ ਹਮਾਰੇ ॥੧॥ ਰਹਾਉ ॥
jiau toon raakheh. tiau rahaa; mukh naam hamaare |1| rahaau |
Sant Singh KhalsaAs You keep me, I live. Your Name is in my mouth. ||1||Pause||
Manmohan SinghAs Thou Keepest me, so do I live. Thy Name is in my mouth. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ ਤੇਰਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ।
Fareedkot Teekaਜਿਸ ਪ੍ਰਕਾਰ ਤੁਮ ਰਾਖੋਗੇ ਹਮ ਉਸ ਤਰਹ ਸੇ ਰਹੇਂਗੇ। ਹਮਾਰੇ ਮੁਖ ਮੇਂ ਤੁਮਾਰਾ ਨਾਮੁ ਰਹੈ ਯਹ ਨ ਭੂਲੈ, ਐਸੀ ਕ੍ਰਿਪਾ ਕਰੋ॥੧॥ ਰਹਾਉ ॥
Prof. Sahib Singh(ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ। ਮੇਰੇ ਮੂੰਹ ਵਿਚ ਆਪਣਾ ਨਾਮ ਦੇਹ! ॥੧॥ ਰਹਾਉ ॥ਪਦ ਅਰਥ ਰਹਾ = ਮੈਂ ਰਹਾਂ। ਮੁਖਿ = ਮੂੰਹ ਵਿਚ ॥੧॥ ਰਹਾਉ ॥
SikhNet (Spanish)oh Señor; vivo lo que sea que es Tu Voluntad, y en mi boca está Tu Nombre. (1‑Pausa)
ਦਰਸਨ ਕੀ ਪਿਆਸਾ ਘਣੀ; ਭਾਣੈ ਮਨਿ ਭਾਈਐ ॥
darasan kee piaasaa ghanee; bhaanai man bhaaeeai |
Sant Singh KhalsaI have such a great thirst for the Blessed Vision of Your Darshan; my mind accepts Your Will, and so You are pleased with me.
Manmohan SinghFor Thy vision, I have a great thirst, and by accepting Thine will the mortal becomes pleasing to Thy mind.
Manmohan Singh (Punjabi)ਤੇਰੇ ਦੀਦਾਰ ਦੀ ਮੈਨੂੰ ਬੜੀ ਤਰੇਹ ਹੈ। ਤੇਰੀ ਰਜ਼ਾ ਨੂੰ ਕਬੂਲ ਕਰਨ ਦੁਆਰਾ ਪ੍ਰਾਣੀ ਤੇਰੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teekaਤੇਰੇ ਦਰਸਨ ਕੀ ਮੇਰੇ ਕੋ ਬੁਹਤ ਪਿਆਸ ਹੈ, ਤੇਰਾ ਹੁਕਮੁ ਮਾਨਨੇ ਸੇ ਤੇਰੇ ਮਨ ਮੇਂ ਭਾਈਤਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਘਣੀ = ਬਹੁਤ। ਮਨਿ = ਮਨ ਵਿਚ। ਭਾਣੈ = ਤੇਰੀ ਰਜ਼ਾ ਵਿਚ ਹੀ। ਭਾਈਐ = ਚੰਗੀ ਲੱਗਦੀ ਹੈ।
SikhNet (Spanish)Tengo sed por Tu Visión y Tú complaces mi mente, si así lo deseas.
ਮੇਰੇ ਠਾਕੁਰ ਹਾਥਿ ਵਡਿਆਈਆ; ਭਾਣੈ ਪਤਿ ਪਾਈਐ ॥੨॥
mere tthaakur haath vaddiaaeea; bhaanai pat paaeeai |2|
Sant Singh KhalsaGreatness is in the Hands of my Lord and Master; by His Will, honor is obtained. ||2||
Manmohan SinghGreatness is in the hand of my Lord, and through His command honour is obtained.
Manmohan Singh (Punjabi)ਵਿਸ਼ਾਲਤਾ ਮੈਡੇ ਪ੍ਰਭੂ ਦੇ ਹਸਤ ਕਮਲ ਵਿੱਚ ਹੈ। ਉਸ ਦੇ ਫੁਰਮਾਨ ਰਾਹੀਂ ਇਜ਼ਤ ਪ੍ਰਾਪਤ ਹੁੰਦੀ ਹੈ।
Fareedkot Teekaਹੇ ਮੇਰੇ ਠਾਕੁਰ! ਤੇਰੇ ਹਾਥ ਵਡਿਆਈਆਂ ਹੈਂ ਤੇਰੇ ਹੁਕਮ ਕਰ ਕੇ ਪ੍ਰਤਿਸ੍ਟਾ ਹੋਤੀ ਹੈ॥੨॥
Prof. Sahib Singhਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ॥੨॥ਪਦ ਅਰਥ ਹਾਥਿ = ਹੱਥ ਵਿਚ। ਪਤਿ = ਇੱਜ਼ਤ ॥੨॥
SikhNet (Spanish)En las Manos de mi Señor está la Gloria y a través de Su Voluntad obtenemos Honor. (2)
ਸਾਚਉ. ਦੂਰਿ ਨ ਜਾਣੀਐ; ਅੰਤਰਿ ਹੈ ਸੋਈ ॥
saachau. door na jaaneeai; antar hai soee |
Sant Singh KhalsaDo not think that the True Lord is far away; He is deep within.
Manmohan SinghDeem not the True Lord afar. He is within us.
Manmohan Singh (Punjabi)ਸੱਚੇ ਸੁਆਮੀ ਨੂੰ ਦੁਰੇਡੇ ਨਾਂ ਸਮਝ। ਉਹ ਆਪਣੇ ਅੰਦਰ ਹੀ ਹੈ।
Fareedkot Teekaਹੇ ਸਚ ਸਰੂਪ! ਤੇਰੇ ਕੋ ਮੈਂ ਦੂਰ ਨਹੀਂ ਜਾਨਤਾ, ਬਾਹਰ ਬ੍ਰਹਮੰਡ ਮੇਂ ਜੋ ਤੂੰ ਬ੍ਯਾਪਕ ਹੈ, ਸੋਈ ਤੂੰ ਅੰਤਰ ਮੇਰੇ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ।ਪਦ ਅਰਥ ਸਾਚਉ = ਸਦਾ-ਥਿਰ ਰਹਿਣ ਵਾਲਾ। ਅੰਤਰਿ = (ਹਰੇਕ ਦੇ) ਅੰਦਰ। ਸੋਈ = ਉਹ ਪ੍ਰਭੂ।
SikhNet (Spanish)El Único Ser Verdadero no está lejos; se encuentra en nuestro ser interior,
ਜਹ ਦੇਖਾ ਤਹ ਰਵਿ ਰਹੇ; ਕਿਨਿ ਕੀਮਤਿ ਹੋਈ ॥੩॥
jeh dekhaa teh rav rahe; kin keemat hoee |3|
Sant Singh KhalsaWherever I look, there I find Him pervading; how can I estimate His value? ||3||
Manmohan SinghWherever I behold, there I find my Lord pervading. How can I ascertain Thy worth?
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਪ੍ਰਭੂ ਨੂੰ ਵਿਆਪਕ ਪਾਉਂਦਾ ਹਾਂ। ਤੇਰਾ ਮੁੱਲ ਮੈਂ ਕਿਸ ਤਰ੍ਹਾਂ ਪਾ ਸਕਦਾ ਹਾਂ?
Fareedkot Teekaਜਹਾਂ ਦੇਖਤਾ ਹੂੰ ਤਹਾਂ ਤੁਮ ਰਮਣ ਕਰ ਰਹੇ ਹੋ, ਤੇਰੀ ਕੀਮਤ ਕਿਸੇ ਸੇ ਹੋ ਨਹੀਂ ਸਕਤੀ ਹੈ॥੩॥
Prof. Sahib Singhਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ। ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥ਪਦ ਅਰਥ ਰਵਿ ਰਹੇ = ਵਿਆਪਕ। ਕਿਨਿ = ਕਿਸ ਪਾਸੋਂ? ॥੩॥
SikhNet (Spanish)donde sea que volteo a ver, ahí encuentro a mi Señor; ¿cómo poderlo apreciar lo suficiente? (3)
ਆਪਿ ਕਰੇ ਆਪੇ ਹਰੇ; ਵੇਖੈ ਵਡਿਆਈ ॥
aap kare aape hare; vekhai vaddiaaee |
Sant Singh KhalsaHe Himself does, and He Himself undoes. He Himself beholds His glorious greatness.
Manmohan SinghHe does all by Himself, He Himself undoes, and He Himself sees His glory.
Manmohan Singh (Punjabi)ਉਹ ਖੁਦ ਹੀ ਰਚਦਾ ਹੈ ਅਤੇ ਖੁਦ ਹੀ ਨਾਸ ਕਰਦਾ ਹੈ। ਉਹ ਆਪ ਹੀ ਆਪਣੀ ਪ੍ਰਭਤਾ ਨੂੰ ਤੱਕਦਾ ਹੈ।
Fareedkot Teekaਤੂੰ ਆਪ ਹੀ ਉਤਪੰਨ ਕਰਤਾ ਹੈਂ ਆਪ ਹੀ ਨਾਸ ਕਰਤਾ ਹੈਂ। ਜਬ ਤੂੰ ਕ੍ਰਿਪਾ ਦ੍ਰਿਸ਼ਟ ਕਰ ਦੇਖਤਾ ਹੈ ਤਬ ਜੀਵੋਂ ਕੋ ਵਡਿਆਈ ਮਿਲਤੀ ਹੈ॥
Prof. Sahib Singhਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ।ਪਦ ਅਰਥ ਹਰੇ = (ਜਿੰਦ) ਲੈ ਲੈਂਦਾ ਹੈ। ਵਡਿਆਈ = ਤਾਕਤ, ਸਮਰੱਥਾ।
SikhNet (Spanish)Todo lo hace Él Mismo y luego lo deshace, y así Él Mismo se ve en Su Propia Gloria.
ਗੁਰਮੁਖਿ ਹੋਇ ਨਿਹਾਲੀਐ; ਇਉ ਕੀਮਤਿ ਪਾਈ ॥੪॥
guramukh hoe nihaaleeai; iau keemat paaee |4|
Sant Singh KhalsaBecoming Gurmukh, one beholds Him, and so, His value is appraised. ||4||
Manmohan SinghBe becoming pious, the Lord is seen. Like this His worth is evaluated.
Manmohan Singh (Punjabi)ਪਵਿੱਤਰ ਹੋ ਵੰਞਣ ਦੁਆਰਾ ਸੁਆਮੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਮੁੱਲ ਪਾਇਆ ਜਾਂਦਾ ਹੈ।
Fareedkot Teekaਜਬ ਗੁਰਮੁਖ ਹੋ ਕਰ ਤੇਰੇ ਕੋ ਯਥਾਰਥ ਸਾਧਨੋਂ ਯੁਕਤ ਸਾਖਿਆਤਕਾਰ ਦੇਖੀਏ, ਤਬ ਇਸ ਪ੍ਰਕਾਰ ਕੀਮਤ ਪਾਈ ਜਾਤੀ ਹੈ ਅਰਥਾਤ ਤੇਰਾ ਗਿਆਨ ਹੋਤਾ ਹੈ॥੪॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ॥੪॥ਪਦ ਅਰਥ ਨਿਹਾਲੀਐ = ਵੇਖ ਸਕੀਦਾ ਹੈ। ਇਉ = ਇਸ ਤਰ੍ਹਾਂ। ਕੀਮਤਿ = ਕਦਰ ॥੪॥
SikhNet (Spanish)Si uno Lo ve a través del Camino del Guru, uno conoce Su Gloria. (4)
ਜੀਵਦਿਆ ਲਾਹਾ ਮਿਲੈ; ਗੁਰ ਕਾਰ ਕਮਾਵੈ ॥
jeevadiaa laahaa milai; gur kaar kamaavai |
Sant Singh KhalsaSo earn your profits while you are alive, by serving the Guru.
Manmohan SinghBy performing Guru service, man reaps profit while alive.
Manmohan Singh (Punjabi)ਗੁਰਾਂ ਦੀ ਸੇਵਾ ਕਮਾਉਣ ਦੁਆਰਾ ਆਦਮੀ ਜਿਉਂਦੇ ਜੀ ਨਫਾ ਉਠਾ ਲੈਂਦਾ ਹੈ।
Fareedkot Teekaਜੋ ਕੋਈ ਗੁਰੋਂ ਕੀ ਕਾਰ ਕਮਾਉਤਾ ਹੈ ਤਿਸ ਕੋ ਜੀਵਤੇ ਹੀ ਲਾਹਾ ਮਿਲਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ।ਪਦ ਅਰਥ ਲਾਹਾ = ਲਾਭ।
SikhNet (Spanish)Aquél que sirve al Guru, se ilumina mientras vive; si así está escrito por el decreto del Karma,
ਪੂਰਬਿ ਹੋਵੈ ਲਿਖਿਆ; ਤਾ ਸਤਿਗੁਰੁ ਪਾਵੈ ॥੫॥
poorab hovai likhiaa; taa satigur paavai |5|
Sant Singh KhalsaIf it is so pre-ordained, then one finds the True Guru. ||5||
Manmohan SinghIf it be so pre-ordained, then, alone, one obtains the True Guru.
Manmohan Singh (Punjabi)ਜੇਕਰ ਧੁਰ ਦੀ ਐਸੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਇਨਯਾਨ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਬ ਪੂਰਬਲਾ ਉਤਮ ਲੇਖ ਲਿਖਾ ਹੂਆ ਹੋਵੈ ਤੋ ਪੁਰਸ਼ ਗੁਰੋਂ ਕੋ ਪਾਵਤਾ ਹੈ॥੫॥
Prof. Sahib Singhਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ ॥੫॥ਪਦ ਅਰਥ ਪੂਰਬਿ = ਧੁਰ ਤੋਂ, ਪਹਿਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ॥੫॥
SikhNet (Spanish)uno encuentra al Verdadero Guru. (5)
ਮਨਮੁਖ ਤੋਟਾ ਨਿਤ ਹੈ; ਭਰਮਹਿ ਭਰਮਾਏ ॥
manamukh tottaa nit hai; bharameh bharamaae |
Sant Singh KhalsaThe self-willed manmukhs continually lose, and wander around, deluded by doubt.
Manmohan SinghThe perverse ever suffer loss and wander in doubt.
Manmohan Singh (Punjabi)ਪ੍ਰਤੀਕੂਲ ਸਦਾ ਨੁਕਸਾਨ ਉਠਾਉਂਦੇ ਹਨ ਅਤੇ ਵਹਿਮ ਅੰਦਰ ਭਟਕਦੇ ਹਨ।
Fareedkot Teekaਮਨਮੁਖ ਕੋ ਨਿਤ੍ਯ ਹੀ ਘਾਟਾ ਰਹਿਤਾ ਹੈ ਵਹੁ ਕਰਮੋਂ ਕੇ ਭਰਮਾਏ ਹੂਏ ਭਰਮਤੇ ਰਹਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੁੰਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ।ਪਦ ਅਰਥ ਤੋਟਾ = ਘਾਟਾ, (ਆਤਮਕ ਗੁਣਾਂ ਵਿਚ) ਕਮੀ। ਭਰਮਹਿ = ਭਟਕਦੇ ਹਨ।
SikhNet (Spanish)El arrogante Manmukh sufre pérdidas y vaga seducido por la dualidad.
ਮਨਮੁਖੁ ਅੰਧੁ. ਨ ਚੇਤਈ; ਕਿਉ ਦਰਸਨੁ ਪਾਏ ॥੬॥
manamukh andh. na chetee; kiau darasan paae |6|
Sant Singh KhalsaThe blind manmukhs do not remember the Lord; how can they obtain the Blessed Vision of His Darshan? ||6||
Manmohan SinghThe blind infidel remembers not the Lord. How can he obtain His sight?
Manmohan Singh (Punjabi)ਅੰਨ੍ਹਾਂ ਕਾਫਰ ਸੁਆਮੀ ਦਾ ਸਿਮਰਨ ਨਹੀਂ ਕਰਦਾ ਉਹ ਕਿਸ ਤਰ੍ਹਾਂ ਉਸ ਦਾ ਦੀਦਾਰ ਪਾ ਸਕਦਾ ਹੈ?
Fareedkot Teekaਮਨਮੁਖ ਤੇਰੇ ਨਾਮ ਕੋ ਸਿਮਰਨ ਨਹੀਂ ਕਰਤਾ ਹੈ, ਉਹ ਦਰਸਨ ਕਿਉਂ ਕਰ ਪਾਵੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ? ॥੬॥ਪਦ ਅਰਥ ਨ ਚੇਤਈ = ਨਹੀਂ ਚੇਤਦਾ ॥੬॥
SikhNet (Spanish)¿Cómo puede el ignorante tener la Visión de Dios? (6)
ਤਾ ਜਗਿ ਆਇਆ ਜਾਣੀਐ; ਸਾਚੈ ਲਿਵ ਲਾਏ ॥
taa jag aaeaa jaaneeai; saachai liv laae |
Sant Singh KhalsaOne's coming into the world is judged worthwhile only if one lovingly attunes oneself to the True Lord.
Manmohan SinghThen alone man's birth in this world is accounted profitable, If he imbibes love for the True Lord.
Manmohan Singh (Punjabi)ਕੇਵਲ ਤਦ ਹੀ ਬੰਦੇ ਦਾ ਇਯ ਜਹਾਨ ਵਿੱਚ ਜਨਮ ਫਲਦਾਇਕ ਜਣਿਆਂ ਜਾਂਣਾ ਹੈ, ਜੇਕਰ ਉਹ ਸੱਚੇ ਸਾਈਂ ਨਾਲ ਨੇਹ ਲਾਵੇ।
Fareedkot Teekaਜਗਤ ਮੇਂ ਆਯਾ ਤਬ ਸਫਲ ਜਾਨਾ ਜਾਤਾ ਹੈ, ਹੇ ਸਚੇ! ਜਬ ਤੇਰੇ ਮੇਂ ਬ੍ਰਿਤਿ ਲਗਾਵੈ॥
Prof. Sahib Singhਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ।ਪਦ ਅਰਥ ਜਗਿ = ਜਗਤ ਵਿਚ। ਸਾਚੇ = ਸਦਾ-ਥਿਰ ਪ੍ਰਭੂ ਵਿਚ।
SikhNet (Spanish)La vida tiene importancia solamente si uno se entona en el Uno Verdadero. Encontrándose con el Guru,
ਗੁਰ ਭੇਟੇ ਪਾਰਸੁ ਭਏ; ਜੋਤੀ ਜੋਤਿ ਮਿਲਾਏ ॥੭॥
gur bhette paaras bhe; jotee jot milaae |7|
Sant Singh KhalsaMeeting the Guru, one becomes invaluable; his light merges into the Light. ||7||
Manmohan SinghMeeting the Guru, the mortal becomes an invaluable object, and his light, merges into the Lord's light.
Manmohan Singh (Punjabi)ਗੁਰਾਂ ਨੂੰ ਮਿਲ ਕੇ ਪ੍ਰਾਣੀ ਅਮੋਲਕ ਵਸਤੂ ਬਣ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਵਿੱਚ ਮਿਲ ਜਾਂਦਾ ਹੈ।
Fareedkot Teekaਜੋ ਗੁਰੋਂ ਕੋ ਮਿਲੇ ਹੈਂ, ਸੋ ਪਾਰਸ ਰੂਪ ਹੂਏ ਹੈਂ ਔਰ ਹੇ ਜੋਤੀ ਅਕਾਲ ਪੁਰਖ! ਤੇਰੇ ਮੇਂ ਅਪਨੀ ਜੋਤ ਕੋ ਮਿਲਾਵਤੇ ਹੈਂ॥੭॥
Prof. Sahib Singhਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥ਪਦ ਅਰਥ ਗੁਰ = ਗੁਰੂ ਨੂੰ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਜੋਤੀ = ਪਰਮਾਤਮਾ ਦੀ ਜੋਤਿ ਵਿਚ ॥੭॥
SikhNet (Spanish)el hombre se vuelve la Piedra Filosofal con el poder de transmutar a otros, y su luz se une con la Luz de Dios. (7)
ਅਹਿਨਿਸਿ ਰਹੈ ਨਿਰਾਲਮੋ; ਕਾਰ ਧੁਰ ਕੀ ਕਰਣੀ ॥
ahinis rahai niraalamo; kaar dhur kee karanee |
Sant Singh KhalsaDay and night, he remains detached, and serves the Primal Lord.
Manmohan SinghDay and night he remains detached and renders service unto the Primal Being.
Manmohan Singh (Punjabi)ਦਿਹੁੰ ਅਤੇ ਰੈਣ ਉਹ ਅਟੰਕ ਵਿਚਰਦਾ ਹੈ ਅਤੇ ਆਦਿ ਪੁਰਖ ਦੀ ਟਹਿਲ ਕਮਾਉਂਦਾ ਹੈ।
Fareedkot Teekaਸੋ ਰਾਤ ਦਿਨ ਨਿਰਮਲ ਰਹਤੇ ਹੈਂ ਔਰ (ਕਾਰ ਧੁਰ ਕੀ) ਤੁਝ ਆਦਿ ਰੂਪ ਕੀ (ਕਾਰ) ਭਗਤੀ (ਕਰਣੀ) ਕਰਨੇ ਜੋਗ ਜਾਨ ਕਰ ਕਰਤੇ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਅਹਿ = ਦਿਨ {अहर्}। ਨਿਸਿ = ਰਾਤ {नीश्}। ਨਿਰਾਲਮੋ = ਨਿਰਲੇਪ, {निरा-लम} ਮਾਇਆ ਨੂੰ ਜੀਵਨ ਦਾ ਆਸਰਾ ਬਣਾਣ ਤੋਂ ਬਿਨਾ।
SikhNet (Spanish)Se mantiene desapegado día y noche y sirve solamente a su Señor.
ਨਾਨਕ ਨਾਮਿ ਸੰਤੋਖੀਆ; ਰਾਤੇ ਹਰਿ ਚਰਣੀ ॥੮॥੧੯॥
naanak naam santokheea; raate har charanee |8|19|
Sant Singh KhalsaO Nanak, those who are imbued with the Lord's Lotus Feet, are content with the Naam, the Name of the Lord. ||8||19||
Manmohan SinghNanak, they, who are imbued with God's Feet, remain contented with His Name.
Manmohan Singh (Punjabi)ਨਾਨਕ, ਜੋ ਵਾਹਿਗੁਰੂ ਦੇ ਪੈਰਾਂ ਨਾਲ ਰੰਗੀਜੇ ਹਨ, ਉਹ ਉਸ ਦੇ ਨਾਮ ਨਾਲ ਰੱਜੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜੋ ਤੇਰੇ ਚਰਣੋਂ ਮੇਂ ਰਾਤੇ ਹੈਂ ਔਰ ਨਾਮ ਜਪਨ ਕਰ ਕੇ ਤਿਨ ਕੀ ਬਿਰਤੀ ਕੋ ਸੰਤੋਖ ਹੂਆ ਹੈ॥੮॥੭॥੧੯॥
Prof. Sahib Singhਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ॥੮॥੧੯॥ਪਦ ਅਰਥ ਨਾਮਿ = ਨਾਮ ਵਿਚ ॥੮॥੧੯॥
SikhNet (Spanish)Oh Nanak, el contentamiento viene solamente a través del Nombre y cuando uno se apega a los Pies del Señor. (8‑19)