ੴ

ਸਿੱਖਬਾਣੀ · SikhBani

Ang 421

Sri Guru Granth Sahib · Raag Aasaa · 4 shabads, 45 lines
Translations
Shabad Guru Nanak Dev Ji Raag Aasaa continued from Ang 420

ਜੇਹੀ ਸੇਵ ਕਰਾਈਐ; ਕਰਣੀ ਭੀ ਸਾਈ ॥

jehee sev karaaeeai; karanee bhee saaee |

Sant Singh KhalsaWhatever service the Lord causes us to do, that is just what we do.
Manmohan SinghWhatever service God causes man to do, he does exactly the same.
Manmohan Singh (Punjabi)ਜੇਹੋ ਜੇਹੀ ਸੇਵਾ ਵਾਹਿਗੁਰੂ ਬੰਦੇ ਪਾਸੋਂ ਕਰਵਾਉਂਦਾ ਹੈ, ਐਨ ਉਹੋ ਜੇਹੀ ਹੀ ਉਹ ਕਰਦਾ ਹੈ।
Fareedkot Teekaਪੂਰਬ ਜਨਮ ਮੇਂ ਜੈਸੀ ਸੇਵਾ ਕਰ ਕੇ ਈਹਾਂ ਆਈਤਾ ਹੈ (ਭੀ) ਬਹੁੜੋ (ਸਾਈ) ਵੋਹੀ ਕਰਣੀ ਈਹਾਂ ਪ੍ਰਗਟ ਹੋਤੀ, ਭਾਵ ਫਲੁ ਭੁਗਾਵਤੀ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ।

ਪਦ ਅਰਥ ਸਾਈ = ਉਹੀ।

SikhNet (Spanish)Así como el Señor lo desea, así Lo servimos; sí, el Señor es el Hacedor de todo y Él Mismo ve por Su Propia Gloria.

ਆਪਿ ਕਰੇ. ਕਿਸੁ ਆਖੀਐ; ਵੇਖੈ ਵਡਿਆਈ ॥੭॥

aap kare. kis aakheeai; vekhai vaddiaaee |7|

Sant Singh KhalsaHe Himself acts; who else should be mentioned? He beholds His own greatness. ||7||
Manmohan SinghThe Lord Himself acts, whom else should I mention? He beholds His own greatness.
Manmohan Singh (Punjabi)ਸੁਆਮੀ ਖੁਦ ਹੀ ਕਰਦਾ ਹੈ। ਮੈਂ ਹੋਰ ਕੀਹਦਾ ਜ਼ਿਕਰ ਕਰਾਂ? ਉਹ ਆਪਣੀ ਵਿਸ਼ਾਲਤਾ ਨੂੰ ਦੇਖਦਾ ਹੈ।
Fareedkot Teekaਜੀਵ ਨੇ ਆਪ ਹੀ ਕਰਮ ਕੀਏ ਹੈਂ ਕਿਸ ਕੋ ਕਹੀਏ ਕਿ ਤੈਨੇ ਸੁਖੁ ਦੀਆ ਵਾ ਦੁਖੁ ਕੀਆ ਹੈ। ਜੀਵ ਅਪਨੇ ਕਰਮੋਂ ਕੇ ਅਨੁਸਾਰ ਅਪਨੀ ਵਡਿਆਈ ਛੁਟਿਆਈ ਕੋ ਦੇਖਤਾ ਹੈ॥੭॥☬ਪ੍ਰਸ੍ਨ: ਗੁਰੂ ਸੇਵਾ ਸਭ ਕਿਉਂ ਨਹੀਂ ਕਰਤੇ?☬ਉੇੱਤ੍ਰ:
Prof. Sahib Singhਪਰਮਾਤਮਾ ਆਪ ਹੀ (ਸ੍ਰਿਸ਼ਟੀ) ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ। (ਉਸ ਤੋਂ ਬਿਨਾ) ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੭॥

ਪਦ ਅਰਥ ਕਿਸੁ = ਹੋਰ ਕਿਸ ਨੂੰ? ਵੇਖੈ = ਸੰਭਾਲ ਕਰਦਾ ਹੈ ॥੭॥

SikhNet (Spanish)¿Quién más hay además de Él? (7)

ਗੁਰ ਕੀ ਸੇਵਾ. ਸੋ ਕਰੇ; ਜਿਸੁ ਆਪਿ ਕਰਾਏ ॥

gur kee sevaa. so kare; jis aap karaae |

Sant Singh KhalsaHe alone serves the Guru, whom the Lord Himself inspires to do so.
Manmohan SinghHe alone, performs Guru's service, whom the Lord Himself causes so to performs.
Manmohan Singh (Punjabi)ਕੇਵਲ ਓਹੀ ਗੁਰਾਂ ਦੀ ਚਾਕਰੀ ਕਰਦਾ ਹੈ, ਜਿਸ ਪਾਸੋਂ ਸੁਆਮੀ ਖੁਦ ਕਰਵਾਉਂਦਾ ਹੈ।
Fareedkot Teekaਗੁਰੋਂ ਕੀ ਸੇਵਾ ਸੋ ਕਰਤੇ ਹੈਂ ਜਿਨ ਸੇ ਹਰੀ ਆਪ ਕਰਾਉਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ।
SikhNet (Spanish)El Servicio al Guru lo realiza sólo Aquél al que el Señor destina

ਨਾਨਕ. ਸਿਰੁ ਦੇ ਛੂਟੀਐ; ਦਰਗਹ ਪਤਿ ਪਾਏ ॥੮॥੧੮॥

naanak. sir de chhootteeai; daragah pat paae |8|18|

Sant Singh KhalsaO Nanak, offering his head, one is emancipated, and honored in the Court of the Lord. ||8||18||
Manmohan SinghNanak, by surrendering his head, the man is emancipated and receives honour in God's court.
Manmohan Singh (Punjabi)ਨਾਨਕ, ਸੀਸ ਅਰਪਨ ਕਰਨ ਦੁਆਰਾ ਬੰਦਾ ਖਲਾਸੀ ਪਾ ਜਾਂਦਾ ਹੈ ਅਤੇ ਰੱਬ ਦੇ ਦਰਬਾਰ ਅੰਦਰ ਇਜ਼ਤ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਸਿਰੁ) ਹੰਕਾਰ ਕੋ ਛੋਡ ਦੇਈਏ ਤਬ ਸੰਸਾਰ ਬੰਧਨੋ ਸੇ ਛੂਟਣ ਹੋਤਾ ਹੈ ਔਰ ਜੀਉ ਪ੍ਰਤਿਸ੍ਟ ਪਾਉਤਾ ਹੈ॥੮॥੬॥੧੮॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਆਪਣਾ ਸਿਰ (ਗੁਰੂ ਦੇ) ਹਵਾਲੇ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰਦਾ ਹੈ ॥੮॥੧੮॥

ਪਦ ਅਰਥ ਦੇ = ਦੇ ਕੇ। ਛੂਟੀਐ = ('ਦੂਜੇ ਭਾਵ' ਤੋਂ) ਬਚੀਦਾ ਹੈ ॥੮॥੧੮॥

SikhNet (Spanish)y sólo entonces uno obtiene honor en la Corte del Señor. (8‑18)

Open this shabad (19 lines, Angs 420-421) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਰੂੜੋ ਠਾਕੁਰ ਮਾਹਰੋ; ਰੂੜੀ ਗੁਰਬਾਣੀ ॥

roorro tthaakur maaharo; roorree gurabaanee |

Sant Singh KhalsaBeautiful is the Supreme Lord and Master, and beautiful is the Word of the Guru's Bani.
Manmohan SinghBeautiful is the Supreme Lord and beautiful is His Gurbani.
Manmohan Singh (Punjabi)ਸੁੰਦਰ ਹੈ ਸ਼੍ਰੋਮਣੀ ਸੁਆਮੀ, ਅਤੇ ਸੁੰਦਰ ਹੈ ਉਸ ਦੀ ਗੁਰਬਾਣੀ।
Fareedkot Teekaਹੇ ਠਾਕੁਰ! ਤੂੰ (ਰੂੜੋ) ਸੁੰਦਰ ਹੈ, (ਮਾਹਰੋ) ਪ੍ਰਗਟਿ ਹੈ, ਸੁੰਦਰ ਗੁਰੋਂ ਕੀ ਬਾਣੀ ਕਰ ਤੂੰ ਪ੍ਰਾਪਤ ਹੋਤਾ ਹੈ॥
Prof. Sahib Singhਹੇ ਠਾਕੁਰ! ਤੂੰ ਸੁੰਦਰ ਹੈਂ, ਤੂੰ ਸਿਆਣਾ ਹੈਂ! ਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ)।

ਪਦ ਅਰਥ ਰੂੜੋ = ਸੁੰਦਰ। ਮਾਹਰੋ = ਪ੍ਰਬੀਨ। ਰੂੜੀ = ਸੁੰਦਰ।

SikhNet (Spanish)Magnífico y Grandioso es nuestro Señor y la Palabra del Guru;

ਵਡੈ ਭਾਗਿ ਸਤਿਗੁਰੁ ਮਿਲੈ; ਪਾਈਐ ਪਦੁ ਨਿਰਬਾਣੀ ॥੧॥

vaddai bhaag satigur milai; paaeeai pad nirabaanee |1|

Sant Singh KhalsaBy great good fortune, one meets the True Guru, and the supreme status of Nirvaanaa is obtained. ||1||
Manmohan SinghBy the Greatest good luck, the True Guru is met, through whom the immortal status is obtained.
Manmohan Singh (Punjabi)ਭਾਰੇ ਚੰਗੇ ਕਰਮਾਂ ਦੁਆਰਾ ਸੱਚੇ ਗੁਰੂ ਮਿਲਦੇ ਹਨ, ਜਿਨ੍ਹਾਂ ਦੇ ਰਾਹੀਂ ਅਮਰ ਪਦਵੀ ਪ੍ਰਾਪਤ ਹੁੰਦੀ ਹੈ।
Fareedkot Teekaਪਰੰਤੂ ਜਬ ਬੜੇ ਭਾਗ ਹੋਤੇ ਹੈਂ ਤਬ ਸਤਗੁਰ ਮਿਲਤੇ ਹੈਂ ਔਰ ਸਤਗੁਰੋਂ ਸੇ ਨਿਰਬਾਣ ਪਦ ਮਿਲਤਾ ਹੈ॥੧॥
Prof. Sahib Singhਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ ॥੧॥

ਪਦ ਅਰਥ ਭਾਗਿ = ਕਿਸਮਤ ਨਾਲ। ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ ॥੧॥

SikhNet (Spanish)si por buena fortuna uno obtiene al Verdadero Guru, uno encuentra a través de Él, el Estado de Nirvana. (1)

ਮੈ ਓਲੑਗੀਆ ਓਲੑਗੀ; ਹਮ ਛੋਰੂ ਥਾਰੇ ॥

mai olageea olagee; ham chhoroo thaare |

Sant Singh KhalsaI am the lowest slave of Your slaves; I am Your most humble servant.
Manmohan SinghI am a menial of Thine menials. I am Thy servile servant, O my Master.
Manmohan Singh (Punjabi)ਮੈਂ ਤੇਰੇ ਕੰਮੀਆਂ ਦਾ ਕੰਮੀ ਹਾਂ। ਮੈਂ ਤੈਡਾਂ ਨੀਚ ਨੌਕਰ ਹਾਂ, ਹੇ ਮੈਡੇ ਮਾਲਕ!
Fareedkot Teeka(ਹਮ ਛੋਰੂ ਥਾਰੇ) ਤਮਾਮ ਜੋ ਤੁਮਾਰੇ ਦਾਸ ਹੈ, ਤਿਨ ਦਾਸੋਂ ਕਾ ਮੈਂ ਦਾਸ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ।

ਪਦ ਅਰਥ ਓਲ੍ਹ੍ਹਗੀਆ ਓਲ੍ਹ੍ਹਗੀ = ਲਾਗੀਆਂ ਦਾ ਲਾਗੀ, ਕੰਮੀਆਂ ਦਾ ਕੰਮੀ, ਦਾਸਾਂ ਦਾ ਦਾਸ। ਛੋਰੂ = ਛੋਕਰੇ, ਛੋਟੇ ਸੇਵਕ। ਥਾਰੇ = ਤੇਰੇ।

SikhNet (Spanish)Yo soy el Esclavo de Tus Esclavos, soy Tu más humilde Sirviente,

ਜਿਉ ਤੂੰ ਰਾਖਹਿ. ਤਿਉ ਰਹਾ; ਮੁਖਿ ਨਾਮੁ ਹਮਾਰੇ ॥੧॥ ਰਹਾਉ ॥

jiau toon raakheh. tiau rahaa; mukh naam hamaare |1| rahaau |

Sant Singh KhalsaAs You keep me, I live. Your Name is in my mouth. ||1||Pause||
Manmohan SinghAs Thou Keepest me, so do I live. Thy Name is in my mouth. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ ਤੇਰਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ।
Fareedkot Teekaਜਿਸ ਪ੍ਰਕਾਰ ਤੁਮ ਰਾਖੋਗੇ ਹਮ ਉਸ ਤਰਹ ਸੇ ਰਹੇਂਗੇ। ਹਮਾਰੇ ਮੁਖ ਮੇਂ ਤੁਮਾਰਾ ਨਾਮੁ ਰਹੈ ਯਹ ਨ ਭੂਲੈ, ਐਸੀ ਕ੍ਰਿਪਾ ਕਰੋ॥੧॥ ਰਹਾਉ ॥
Prof. Sahib Singh(ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ। ਮੇਰੇ ਮੂੰਹ ਵਿਚ ਆਪਣਾ ਨਾਮ ਦੇਹ! ॥੧॥ ਰਹਾਉ ॥

ਪਦ ਅਰਥ ਰਹਾ = ਮੈਂ ਰਹਾਂ। ਮੁਖਿ = ਮੂੰਹ ਵਿਚ ॥੧॥ ਰਹਾਉ ॥

SikhNet (Spanish)oh Señor; vivo lo que sea que es Tu Voluntad, y en mi boca está Tu Nombre. (1‑Pausa)

ਦਰਸਨ ਕੀ ਪਿਆਸਾ ਘਣੀ; ਭਾਣੈ ਮਨਿ ਭਾਈਐ ॥

darasan kee piaasaa ghanee; bhaanai man bhaaeeai |

Sant Singh KhalsaI have such a great thirst for the Blessed Vision of Your Darshan; my mind accepts Your Will, and so You are pleased with me.
Manmohan SinghFor Thy vision, I have a great thirst, and by accepting Thine will the mortal becomes pleasing to Thy mind.
Manmohan Singh (Punjabi)ਤੇਰੇ ਦੀਦਾਰ ਦੀ ਮੈਨੂੰ ਬੜੀ ਤਰੇਹ ਹੈ। ਤੇਰੀ ਰਜ਼ਾ ਨੂੰ ਕਬੂਲ ਕਰਨ ਦੁਆਰਾ ਪ੍ਰਾਣੀ ਤੇਰੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teekaਤੇਰੇ ਦਰਸਨ ਕੀ ਮੇਰੇ ਕੋ ਬੁਹਤ ਪਿਆਸ ਹੈ, ਤੇਰਾ ਹੁਕਮੁ ਮਾਨਨੇ ਸੇ ਤੇਰੇ ਮਨ ਮੇਂ ਭਾਈਤਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਘਣੀ = ਬਹੁਤ। ਮਨਿ = ਮਨ ਵਿਚ। ਭਾਣੈ = ਤੇਰੀ ਰਜ਼ਾ ਵਿਚ ਹੀ। ਭਾਈਐ = ਚੰਗੀ ਲੱਗਦੀ ਹੈ।

SikhNet (Spanish)Tengo sed por Tu Visión y Tú complaces mi mente, si así lo deseas.

ਮੇਰੇ ਠਾਕੁਰ ਹਾਥਿ ਵਡਿਆਈਆ; ਭਾਣੈ ਪਤਿ ਪਾਈਐ ॥੨॥

mere tthaakur haath vaddiaaeea; bhaanai pat paaeeai |2|

Sant Singh KhalsaGreatness is in the Hands of my Lord and Master; by His Will, honor is obtained. ||2||
Manmohan SinghGreatness is in the hand of my Lord, and through His command honour is obtained.
Manmohan Singh (Punjabi)ਵਿਸ਼ਾਲਤਾ ਮੈਡੇ ਪ੍ਰਭੂ ਦੇ ਹਸਤ ਕਮਲ ਵਿੱਚ ਹੈ। ਉਸ ਦੇ ਫੁਰਮਾਨ ਰਾਹੀਂ ਇਜ਼ਤ ਪ੍ਰਾਪਤ ਹੁੰਦੀ ਹੈ।
Fareedkot Teekaਹੇ ਮੇਰੇ ਠਾਕੁਰ! ਤੇਰੇ ਹਾਥ ਵਡਿਆਈਆਂ ਹੈਂ ਤੇਰੇ ਹੁਕਮ ਕਰ ਕੇ ਪ੍ਰਤਿਸ੍ਟਾ ਹੋਤੀ ਹੈ॥੨॥
Prof. Sahib Singhਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ॥੨॥

ਪਦ ਅਰਥ ਹਾਥਿ = ਹੱਥ ਵਿਚ। ਪਤਿ = ਇੱਜ਼ਤ ॥੨॥

SikhNet (Spanish)En las Manos de mi Señor está la Gloria y a través de Su Voluntad obtenemos Honor. (2)

ਸਾਚਉ. ਦੂਰਿ ਨ ਜਾਣੀਐ; ਅੰਤਰਿ ਹੈ ਸੋਈ ॥

saachau. door na jaaneeai; antar hai soee |

Sant Singh KhalsaDo not think that the True Lord is far away; He is deep within.
Manmohan SinghDeem not the True Lord afar. He is within us.
Manmohan Singh (Punjabi)ਸੱਚੇ ਸੁਆਮੀ ਨੂੰ ਦੁਰੇਡੇ ਨਾਂ ਸਮਝ। ਉਹ ਆਪਣੇ ਅੰਦਰ ਹੀ ਹੈ।
Fareedkot Teekaਹੇ ਸਚ ਸਰੂਪ! ਤੇਰੇ ਕੋ ਮੈਂ ਦੂਰ ਨਹੀਂ ਜਾਨਤਾ, ਬਾਹਰ ਬ੍ਰਹਮੰਡ ਮੇਂ ਜੋ ਤੂੰ ਬ੍ਯਾਪਕ ਹੈ, ਸੋਈ ਤੂੰ ਅੰਤਰ ਮੇਰੇ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ।

ਪਦ ਅਰਥ ਸਾਚਉ = ਸਦਾ-ਥਿਰ ਰਹਿਣ ਵਾਲਾ। ਅੰਤਰਿ = (ਹਰੇਕ ਦੇ) ਅੰਦਰ। ਸੋਈ = ਉਹ ਪ੍ਰਭੂ।

SikhNet (Spanish)El Único Ser Verdadero no está lejos; se encuentra en nuestro ser interior,

ਜਹ ਦੇਖਾ ਤਹ ਰਵਿ ਰਹੇ; ਕਿਨਿ ਕੀਮਤਿ ਹੋਈ ॥੩॥

jeh dekhaa teh rav rahe; kin keemat hoee |3|

Sant Singh KhalsaWherever I look, there I find Him pervading; how can I estimate His value? ||3||
Manmohan SinghWherever I behold, there I find my Lord pervading. How can I ascertain Thy worth?
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਪ੍ਰਭੂ ਨੂੰ ਵਿਆਪਕ ਪਾਉਂਦਾ ਹਾਂ। ਤੇਰਾ ਮੁੱਲ ਮੈਂ ਕਿਸ ਤਰ੍ਹਾਂ ਪਾ ਸਕਦਾ ਹਾਂ?
Fareedkot Teekaਜਹਾਂ ਦੇਖਤਾ ਹੂੰ ਤਹਾਂ ਤੁਮ ਰਮਣ ਕਰ ਰਹੇ ਹੋ, ਤੇਰੀ ਕੀਮਤ ਕਿਸੇ ਸੇ ਹੋ ਨਹੀਂ ਸਕਤੀ ਹੈ॥੩॥
Prof. Sahib Singhਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ। ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥

ਪਦ ਅਰਥ ਰਵਿ ਰਹੇ = ਵਿਆਪਕ। ਕਿਨਿ = ਕਿਸ ਪਾਸੋਂ? ॥੩॥

SikhNet (Spanish)donde sea que volteo a ver, ahí encuentro a mi Señor; ¿cómo poderlo apreciar lo suficiente? (3)

ਆਪਿ ਕਰੇ ਆਪੇ ਹਰੇ; ਵੇਖੈ ਵਡਿਆਈ ॥

aap kare aape hare; vekhai vaddiaaee |

Sant Singh KhalsaHe Himself does, and He Himself undoes. He Himself beholds His glorious greatness.
Manmohan SinghHe does all by Himself, He Himself undoes, and He Himself sees His glory.
Manmohan Singh (Punjabi)ਉਹ ਖੁਦ ਹੀ ਰਚਦਾ ਹੈ ਅਤੇ ਖੁਦ ਹੀ ਨਾਸ ਕਰਦਾ ਹੈ। ਉਹ ਆਪ ਹੀ ਆਪਣੀ ਪ੍ਰਭਤਾ ਨੂੰ ਤੱਕਦਾ ਹੈ।
Fareedkot Teekaਤੂੰ ਆਪ ਹੀ ਉਤਪੰਨ ਕਰਤਾ ਹੈਂ ਆਪ ਹੀ ਨਾਸ ਕਰਤਾ ਹੈਂ। ਜਬ ਤੂੰ ਕ੍ਰਿਪਾ ਦ੍ਰਿਸ਼ਟ ਕਰ ਦੇਖਤਾ ਹੈ ਤਬ ਜੀਵੋਂ ਕੋ ਵਡਿਆਈ ਮਿਲਤੀ ਹੈ॥
Prof. Sahib Singhਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ।

ਪਦ ਅਰਥ ਹਰੇ = (ਜਿੰਦ) ਲੈ ਲੈਂਦਾ ਹੈ। ਵਡਿਆਈ = ਤਾਕਤ, ਸਮਰੱਥਾ।

SikhNet (Spanish)Todo lo hace Él Mismo y luego lo deshace, y así Él Mismo se ve en Su Propia Gloria.

ਗੁਰਮੁਖਿ ਹੋਇ ਨਿਹਾਲੀਐ; ਇਉ ਕੀਮਤਿ ਪਾਈ ॥੪॥

guramukh hoe nihaaleeai; iau keemat paaee |4|

Sant Singh KhalsaBecoming Gurmukh, one beholds Him, and so, His value is appraised. ||4||
Manmohan SinghBe becoming pious, the Lord is seen. Like this His worth is evaluated.
Manmohan Singh (Punjabi)ਪਵਿੱਤਰ ਹੋ ਵੰਞਣ ਦੁਆਰਾ ਸੁਆਮੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਮੁੱਲ ਪਾਇਆ ਜਾਂਦਾ ਹੈ।
Fareedkot Teekaਜਬ ਗੁਰਮੁਖ ਹੋ ਕਰ ਤੇਰੇ ਕੋ ਯਥਾਰਥ ਸਾਧਨੋਂ ਯੁਕਤ ਸਾਖਿਆਤਕਾਰ ਦੇਖੀਏ, ਤਬ ਇਸ ਪ੍ਰਕਾਰ ਕੀਮਤ ਪਾਈ ਜਾਤੀ ਹੈ ਅਰਥਾਤ ਤੇਰਾ ਗਿਆਨ ਹੋਤਾ ਹੈ॥੪॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ॥੪॥

ਪਦ ਅਰਥ ਨਿਹਾਲੀਐ = ਵੇਖ ਸਕੀਦਾ ਹੈ। ਇਉ = ਇਸ ਤਰ੍ਹਾਂ। ਕੀਮਤਿ = ਕਦਰ ॥੪॥

SikhNet (Spanish)Si uno Lo ve a través del Camino del Guru, uno conoce Su Gloria. (4)

ਜੀਵਦਿਆ ਲਾਹਾ ਮਿਲੈ; ਗੁਰ ਕਾਰ ਕਮਾਵੈ ॥

jeevadiaa laahaa milai; gur kaar kamaavai |

Sant Singh KhalsaSo earn your profits while you are alive, by serving the Guru.
Manmohan SinghBy performing Guru service, man reaps profit while alive.
Manmohan Singh (Punjabi)ਗੁਰਾਂ ਦੀ ਸੇਵਾ ਕਮਾਉਣ ਦੁਆਰਾ ਆਦਮੀ ਜਿਉਂਦੇ ਜੀ ਨਫਾ ਉਠਾ ਲੈਂਦਾ ਹੈ।
Fareedkot Teekaਜੋ ਕੋਈ ਗੁਰੋਂ ਕੀ ਕਾਰ ਕਮਾਉਤਾ ਹੈ ਤਿਸ ਕੋ ਜੀਵਤੇ ਹੀ ਲਾਹਾ ਮਿਲਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ।

ਪਦ ਅਰਥ ਲਾਹਾ = ਲਾਭ।

SikhNet (Spanish)Aquél que sirve al Guru, se ilumina mientras vive; si así está escrito por el decreto del Karma,

ਪੂਰਬਿ ਹੋਵੈ ਲਿਖਿਆ; ਤਾ ਸਤਿਗੁਰੁ ਪਾਵੈ ॥੫॥

poorab hovai likhiaa; taa satigur paavai |5|

Sant Singh KhalsaIf it is so pre-ordained, then one finds the True Guru. ||5||
Manmohan SinghIf it be so pre-ordained, then, alone, one obtains the True Guru.
Manmohan Singh (Punjabi)ਜੇਕਰ ਧੁਰ ਦੀ ਐਸੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਇਨਯਾਨ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਬ ਪੂਰਬਲਾ ਉਤਮ ਲੇਖ ਲਿਖਾ ਹੂਆ ਹੋਵੈ ਤੋ ਪੁਰਸ਼ ਗੁਰੋਂ ਕੋ ਪਾਵਤਾ ਹੈ॥੫॥
Prof. Sahib Singhਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ ॥੫॥

ਪਦ ਅਰਥ ਪੂਰਬਿ = ਧੁਰ ਤੋਂ, ਪਹਿਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ॥੫॥

SikhNet (Spanish)uno encuentra al Verdadero Guru. (5)

ਮਨਮੁਖ ਤੋਟਾ ਨਿਤ ਹੈ; ਭਰਮਹਿ ਭਰਮਾਏ ॥

manamukh tottaa nit hai; bharameh bharamaae |

Sant Singh KhalsaThe self-willed manmukhs continually lose, and wander around, deluded by doubt.
Manmohan SinghThe perverse ever suffer loss and wander in doubt.
Manmohan Singh (Punjabi)ਪ੍ਰਤੀਕੂਲ ਸਦਾ ਨੁਕਸਾਨ ਉਠਾਉਂਦੇ ਹਨ ਅਤੇ ਵਹਿਮ ਅੰਦਰ ਭਟਕਦੇ ਹਨ।
Fareedkot Teekaਮਨਮੁਖ ਕੋ ਨਿਤ੍ਯ ਹੀ ਘਾਟਾ ਰਹਿਤਾ ਹੈ ਵਹੁ ਕਰਮੋਂ ਕੇ ਭਰਮਾਏ ਹੂਏ ਭਰਮਤੇ ਰਹਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੁੰਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ।

ਪਦ ਅਰਥ ਤੋਟਾ = ਘਾਟਾ, (ਆਤਮਕ ਗੁਣਾਂ ਵਿਚ) ਕਮੀ। ਭਰਮਹਿ = ਭਟਕਦੇ ਹਨ।

SikhNet (Spanish)El arrogante Manmukh sufre pérdidas y vaga seducido por la dualidad.

ਮਨਮੁਖੁ ਅੰਧੁ. ਨ ਚੇਤਈ; ਕਿਉ ਦਰਸਨੁ ਪਾਏ ॥੬॥

manamukh andh. na chetee; kiau darasan paae |6|

Sant Singh KhalsaThe blind manmukhs do not remember the Lord; how can they obtain the Blessed Vision of His Darshan? ||6||
Manmohan SinghThe blind infidel remembers not the Lord. How can he obtain His sight?
Manmohan Singh (Punjabi)ਅੰਨ੍ਹਾਂ ਕਾਫਰ ਸੁਆਮੀ ਦਾ ਸਿਮਰਨ ਨਹੀਂ ਕਰਦਾ ਉਹ ਕਿਸ ਤਰ੍ਹਾਂ ਉਸ ਦਾ ਦੀਦਾਰ ਪਾ ਸਕਦਾ ਹੈ?
Fareedkot Teekaਮਨਮੁਖ ਤੇਰੇ ਨਾਮ ਕੋ ਸਿਮਰਨ ਨਹੀਂ ਕਰਤਾ ਹੈ, ਉਹ ਦਰਸਨ ਕਿਉਂ ਕਰ ਪਾਵੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ? ॥੬॥

ਪਦ ਅਰਥ ਨ ਚੇਤਈ = ਨਹੀਂ ਚੇਤਦਾ ॥੬॥

SikhNet (Spanish)¿Cómo puede el ignorante tener la Visión de Dios? (6)

ਤਾ ਜਗਿ ਆਇਆ ਜਾਣੀਐ; ਸਾਚੈ ਲਿਵ ਲਾਏ ॥

taa jag aaeaa jaaneeai; saachai liv laae |

Sant Singh KhalsaOne's coming into the world is judged worthwhile only if one lovingly attunes oneself to the True Lord.
Manmohan SinghThen alone man's birth in this world is accounted profitable, If he imbibes love for the True Lord.
Manmohan Singh (Punjabi)ਕੇਵਲ ਤਦ ਹੀ ਬੰਦੇ ਦਾ ਇਯ ਜਹਾਨ ਵਿੱਚ ਜਨਮ ਫਲਦਾਇਕ ਜਣਿਆਂ ਜਾਂਣਾ ਹੈ, ਜੇਕਰ ਉਹ ਸੱਚੇ ਸਾਈਂ ਨਾਲ ਨੇਹ ਲਾਵੇ।
Fareedkot Teekaਜਗਤ ਮੇਂ ਆਯਾ ਤਬ ਸਫਲ ਜਾਨਾ ਜਾਤਾ ਹੈ, ਹੇ ਸਚੇ! ਜਬ ਤੇਰੇ ਮੇਂ ਬ੍ਰਿਤਿ ਲਗਾਵੈ॥
Prof. Sahib Singhਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ।

ਪਦ ਅਰਥ ਜਗਿ = ਜਗਤ ਵਿਚ। ਸਾਚੇ = ਸਦਾ-ਥਿਰ ਪ੍ਰਭੂ ਵਿਚ।

SikhNet (Spanish)La vida tiene importancia solamente si uno se entona en el Uno Verdadero. Encontrándose con el Guru,

ਗੁਰ ਭੇਟੇ ਪਾਰਸੁ ਭਏ; ਜੋਤੀ ਜੋਤਿ ਮਿਲਾਏ ॥੭॥

gur bhette paaras bhe; jotee jot milaae |7|

Sant Singh KhalsaMeeting the Guru, one becomes invaluable; his light merges into the Light. ||7||
Manmohan SinghMeeting the Guru, the mortal becomes an invaluable object, and his light, merges into the Lord's light.
Manmohan Singh (Punjabi)ਗੁਰਾਂ ਨੂੰ ਮਿਲ ਕੇ ਪ੍ਰਾਣੀ ਅਮੋਲਕ ਵਸਤੂ ਬਣ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਵਿੱਚ ਮਿਲ ਜਾਂਦਾ ਹੈ।
Fareedkot Teekaਜੋ ਗੁਰੋਂ ਕੋ ਮਿਲੇ ਹੈਂ, ਸੋ ਪਾਰਸ ਰੂਪ ਹੂਏ ਹੈਂ ਔਰ ਹੇ ਜੋਤੀ ਅਕਾਲ ਪੁਰਖ! ਤੇਰੇ ਮੇਂ ਅਪਨੀ ਜੋਤ ਕੋ ਮਿਲਾਵਤੇ ਹੈਂ॥੭॥
Prof. Sahib Singhਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥

ਪਦ ਅਰਥ ਗੁਰ = ਗੁਰੂ ਨੂੰ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਜੋਤੀ = ਪਰਮਾਤਮਾ ਦੀ ਜੋਤਿ ਵਿਚ ॥੭॥

SikhNet (Spanish)el hombre se vuelve la Piedra Filosofal con el poder de transmutar a otros, y su luz se une con la Luz de Dios. (7)

ਅਹਿਨਿਸਿ ਰਹੈ ਨਿਰਾਲਮੋ; ਕਾਰ ਧੁਰ ਕੀ ਕਰਣੀ ॥

ahinis rahai niraalamo; kaar dhur kee karanee |

Sant Singh KhalsaDay and night, he remains detached, and serves the Primal Lord.
Manmohan SinghDay and night he remains detached and renders service unto the Primal Being.
Manmohan Singh (Punjabi)ਦਿਹੁੰ ਅਤੇ ਰੈਣ ਉਹ ਅਟੰਕ ਵਿਚਰਦਾ ਹੈ ਅਤੇ ਆਦਿ ਪੁਰਖ ਦੀ ਟਹਿਲ ਕਮਾਉਂਦਾ ਹੈ।
Fareedkot Teekaਸੋ ਰਾਤ ਦਿਨ ਨਿਰਮਲ ਰਹਤੇ ਹੈਂ ਔਰ (ਕਾਰ ਧੁਰ ਕੀ) ਤੁਝ ਆਦਿ ਰੂਪ ਕੀ (ਕਾਰ) ਭਗਤੀ (ਕਰਣੀ) ਕਰਨੇ ਜੋਗ ਜਾਨ ਕਰ ਕਰਤੇ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਅਹਿ = ਦਿਨ {अहर्}। ਨਿਸਿ = ਰਾਤ {नीश्}। ਨਿਰਾਲਮੋ = ਨਿਰਲੇਪ, {निरा-लम} ਮਾਇਆ ਨੂੰ ਜੀਵਨ ਦਾ ਆਸਰਾ ਬਣਾਣ ਤੋਂ ਬਿਨਾ।

SikhNet (Spanish)Se mantiene desapegado día y noche y sirve solamente a su Señor.

ਨਾਨਕ ਨਾਮਿ ਸੰਤੋਖੀਆ; ਰਾਤੇ ਹਰਿ ਚਰਣੀ ॥੮॥੧੯॥

naanak naam santokheea; raate har charanee |8|19|

Sant Singh KhalsaO Nanak, those who are imbued with the Lord's Lotus Feet, are content with the Naam, the Name of the Lord. ||8||19||
Manmohan SinghNanak, they, who are imbued with God's Feet, remain contented with His Name.
Manmohan Singh (Punjabi)ਨਾਨਕ, ਜੋ ਵਾਹਿਗੁਰੂ ਦੇ ਪੈਰਾਂ ਨਾਲ ਰੰਗੀਜੇ ਹਨ, ਉਹ ਉਸ ਦੇ ਨਾਮ ਨਾਲ ਰੱਜੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜੋ ਤੇਰੇ ਚਰਣੋਂ ਮੇਂ ਰਾਤੇ ਹੈਂ ਔਰ ਨਾਮ ਜਪਨ ਕਰ ਕੇ ਤਿਨ ਕੀ ਬਿਰਤੀ ਕੋ ਸੰਤੋਖ ਹੂਆ ਹੈ॥੮॥੭॥੧੯॥
Prof. Sahib Singhਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ॥੮॥੧੯॥

ਪਦ ਅਰਥ ਨਾਮਿ = ਨਾਮ ਵਿਚ ॥੮॥੧੯॥

SikhNet (Spanish)Oh Nanak, el contentamiento viene solamente a través del Nombre y cuando uno se apega a los Pies del Señor. (8‑19)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਿਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕੇਤਾ ਆਖਣੁ ਆਖੀਐ; ਤਾ ਕੇ ਅੰਤ. ਨ ਜਾਣਾ ॥

ketaa aakhan aakheeai; taa ke ant. na jaanaa |

Sant Singh KhalsaNo matter how much one may describe the Lord, His limits still cannot be known.
Manmohan SinghHowever much I may describe the Lord, I cannot know His limit.
Manmohan Singh (Punjabi)ਜਿੰਨਾ ਭੀ ਜੀ ਚਾਹੇ, ਮੈਂ ਸੁਆਮੀ ਨੂੰ ਬਿਆਨ ਕਰਾਂ। ਮੈਂ ਉਸ ਦਾ ਓੜਕ ਨਹੀਂ ਜਾਣ ਸਕਦਾ।
Fareedkot Teekaਕਥਾ ਕੇ ਪਰਸੰਗ ਕਿਤਨੇ ਹੀ ਕਹੀਏ ਪਰੰਤੂ ਤੇਰਾ ਅੰਤ ਨਹੀਂ ਜਾਨਾ ਜਾਤਾ॥
Prof. Sahib Singh(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ।

ਪਦ ਅਰਥ ਆਖਣੁ = ਵਖਿਆਨ, ਵਰਨਣ। ਤਾ ਕੇ = ਉਸ ਪਰਮਾਤਮਾ ਦੇ। ਨ ਜਾਣਾ = ਮੈਂ ਨਹੀਂ ਜਾਣਦਾ।

SikhNet (Spanish)¿Cuánto puede uno decir de su Señor si uno no puede conocer Su Límite?

ਮੈ ਨਿਧਰਿਆ, ਧਰ ਏਕ ਤੂੰ; ਮੈ ਤਾਣੁ ਸਤਾਣਾ ॥੧॥

mai nidhariaa, dhar ek toon; mai taan sataanaa |1|

Sant Singh KhalsaI am without any support; You, O Lord, are my only Support; You are my almighty power. ||1||
Manmohan SinghThou alone art the prop of the propless, and my powerful strength.
Manmohan Singh (Punjabi)ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ।
Fareedkot Teekaਮੈਂ ਨਿਰਾਸਰੇ ਕਾ ਏਕ ਤੂੰ ਹੀ ਆਸਰਾ ਹੈਂ, ਮੈਂ ਤੇਰੇ ਬਲ ਕਰ ਬਲ ਕੇ ਸਹਿਤ ਹੂਆ ਹੂੰ॥੧॥
Prof. Sahib Singh(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ॥੧॥

ਪਦ ਅਰਥ ਧਰੁ = ਆਸਰਾ। ਤਾਣੁ = ਤਾਕਤ, ਸਹਾਰਾ। ਸਤਾਣਾ = {ਸ-ਤਾਣਾ} ਤਾਣ ਵਾਲਾ, ਤਾਕਤ ਵਾਲਾ, ਤਕੜਾ ॥੧॥

SikhNet (Spanish)El Señor es el Único Soporte de los que no lo tienen; es mi Única Fuerza. (1)

ਨਾਨਕ ਕੀ ਅਰਦਾਸਿ ਹੈ; ਸਚ ਨਾਮਿ ਸੁਹੇਲਾ ॥

naanak kee aradaas hai; sach naam suhelaa |

Sant Singh KhalsaThis is Nanak's prayer, that he may be adorned with the True Name.
Manmohan SinghNanak's sincere prayer, is, that he may be adorned with the True Name.
Manmohan Singh (Punjabi)ਨਾਨਕ ਦੀ ਪ੍ਰਾਰਥਨਾਂ ਹੈ ਕਿ ਉਹ ਸੱਚੇ ਨਾਮ ਨਾਲ ਸਸ਼ੋਭਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਯਹੀ ਅਰਦਾਸ ਹੈ, ਹੇ ਸਾਚੇ ਨਾਮੀ! ਤੇਰੇ ਕੋ ਪਾਇ ਕਰ ਸੁਖੀ ਰਹੀਏ॥
Prof. Sahib Singhਨਾਨਕ ਦੀ ਇਹ ਅਰਦਾਸ ਹੈ ਕਿ ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ)।

ਪਦ ਅਰਥ ਸਚ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)। ਸੁਹੇਲਾ = ਸੁਖੀ।

SikhNet (Spanish)Nanak no tiene más que un solo rezo, oh Dios, hazme sabio en Tu Nombre.

ਆਪੁ ਗਇਆ ਸੋਝੀ ਪਈ; ਗੁਰਸਬਦੀ ਮੇਲਾ ॥੧॥ ਰਹਾਉ ॥

aap geaa sojhee pee; gurasabadee melaa |1| rahaau |

Sant Singh KhalsaWhen self-conceit is eradicated, and understanding is obtained, one meets the Lord, through the Word of the Guru's Shabad. ||1||Pause||
Manmohan SinghWhen self-conceit is stilled, and understanding is obtained then one God, through Guru's teaching. Pause.
Manmohan Singh (Punjabi)ਜਦ ਸਵੈ-ਹੰਗਤਾ ਨਾਸ ਹੋ ਜਾਂਦੀ ਹੈ, ਅਤੇ ਸਮਝ ਪ੍ਰਾਪਤ ਹੋ ਜਾਂਦੀ ਹੈ ਤਦ ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ। ਠਹਿਰਾਓ।
Fareedkot Teekaਜਿਨ ਕਾ ਆਪਾ ਭਾਉ ਗਿਆ ਹੈ, ਤਿਨ ਕੋ ਇਸ ਪਦ ਕੀ ਸਮਝ ਪਈ ਹੈ ਅਰ ਗੁਰੋਂ ਕੇ ਉਪਦੇਸ਼ ਕਰ ਤੇਰੇ ਸਾਥ ਮਿਲਾਪ ਭ੍ਯਾ ਹੈ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਆਪੁ = ਆਪਾ-ਭਾਵ ॥੧॥ ਰਹਾਉ ॥

SikhNet (Spanish)Cuando pierdo el sentido de mi subjetividad, la Sabiduría nace dentro de mí, y obtengo al Señor a través del Shabd de la Palabra del Guru. (1‑Pausa)

ਹਉਮੈ ਗਰਬੁ ਗਵਾਈਐ; ਪਾਈਐ ਵੀਚਾਰੁ ॥

haumai garab gavaaeeai; paaeeai veechaar |

Sant Singh KhalsaAbandoning egotism and pride, one obtains contemplative understanding.
Manmohan SinghAbandoning egoism and pride, man gathers discrimination.
Manmohan Singh (Punjabi)ਹੰਕਾਰ ਤੇ ਘੁਮੰਡ ਨੂੰ ਛੱਡ ਕੇ ਇਨਸਾਨ ਬਿਬੇਕ ਹਾਸਲ ਕਰ ਲੈਂਦਾ ਹੈ।
Fareedkot Teekaਜਬ ਦੇਹ ਕੀ ਹੰਤਾ ਅਰੁ ਇਸਤ੍ਰੀ ਪੁਤ੍ਰਾਦਿਕੋਂ ਕੀ ਮਮਤਾ ਔਰ ਧਨ ਵਿਦਿਆ ਆਦਿ ਕਾ ਗਰਬ ਛੋੜ ਦੀਜੀਏ ਤਬ ਵੀਚਾਰ ਕੋ ਪ੍ਰਾਪਤ ਹੋਈਤਾ ਹੈ॥
Prof. Sahib Singhਜਦੋਂ ਇਹ ਅਹੰਕਾਰ ਕਿ 'ਮੈਂ ਵੱਡਾ, ਮੈਂ ਵੱਡਾ' (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ।

ਪਦ ਅਰਥ ਗਰਬੁ = ਅਹੰਕਾਰ। ਵਿਚਾਰੁ = ਸੂਝ।

SikhNet (Spanish)Si uno pierde su yo, logra la discriminación, la mente de uno es complacida

ਸਾਹਿਬ ਸਿਉ ਮਨੁ ਮਾਨਿਆ; ਦੇ ਸਾਚੁ ਅਧਾਰੁ ॥੨॥

saahib siau man maaniaa; de saach adhaar |2|

Sant Singh KhalsaWhen the mind surrenders to the Lord Master, He bestows the support of the Truth. ||2||
Manmohan SinghWhen the mortal is pleased with the Lord, He gives him the victual of the True Name.
Manmohan Singh (Punjabi)ਜਦ ਪ੍ਰਾਣੀ ਪ੍ਰਭੂ ਨਾਲ ਰੀਝ ਜਾਂਦਾ ਹੈ, ਉਹ ਉਸ ਨੂੰ ਸਤਿਨਾਮ ਦਾ ਭੋਜਨ ਬਖਸ਼ ਦਿੰਦਾ ਹੈ।
Fareedkot Teekaਹੇ ਸਾਹਿਬ! ਜਿਸ ਕਾ ਆਪ ਸੇ ਮਨ ਮਾਨਾ ਹੈ, ਉਸ ਕੋ ਹੇ ਸਾਚਾ! ਤੂੰ (ਅਧਾਰੁ) ਆਸਰਾ ਦੇਤਾ ਹੈਂ॥੨॥
Prof. Sahib Singhਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ॥੨॥

ਪਦ ਅਰਥ ਦੇ = ਦੇਂਦਾ ਹੈ। ਅਧਾਰੁ = ਆਸਰਾ ॥੨॥

SikhNet (Spanish)con el Señor y la Verdad se vuelve su Asta Principal. (2)

ਅਹਿਨਿਸਿ ਨਾਮਿ ਸੰਤੋਖੀਆ; ਸੇਵਾ ਸਚੁ ਸਾਈ ॥

ahinis naam santokheea; sevaa sach saaee |

Sant Singh KhalsaDay and night, remain content with the Naam, the Name of the Lord; that is the true service.
Manmohan SinghDay and night remain thou satiated with the Name, that is the true service.
Manmohan Singh (Punjabi)ਦਿਹੁੰ ਰੈਣ ਤੂੰ ਨਾਮ ਨਾਲ ਰੱਜਿਆ ਰਹੁ, ਉਹ ਹੀ ਸੱਚੀ ਘਾਲ ਹੈ।
Fareedkot Teekaਗੁਰਮੁਖ ਰਾਤ ਦਿਨ ਨਾਮ ਕਰ ਸੰਤੋਖੀ ਹੂਏ ਹੈਂ ਓਹੀ ਉਨ ਕੀ ਸਚੀ ਸੇਵਾ ਹੈ॥
Prof. Sahib Singhਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ, ਉਸ ਦੀ ਇਹ ਸੇਵਾ ਸਦਾ-ਥਿਰ ਪ੍ਰਭੂ ਕਬੂਲ ਕਰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸਾਈ = ਉਹੀ।

SikhNet (Spanish)El Verdadero Servicio de Dios se ve porque uno está eternamente contento con el Naam,

ਤਾ ਕਉ. ਬਿਘਨੁ ਨ ਲਾਗਈ; ਚਾਲੈ ਹੁਕਮਿ ਰਜਾਈ ॥੩॥

taa kau. bighan na laagee; chaalai hukam rajaaee |3|

Sant Singh KhalsaNo misfortune troubles one who follows the Command of the Lord's Will. ||3||
Manmohan SinghNo calamity befalls him, who lives according to the will of the Commander.
Manmohan Singh (Punjabi)ਉਸ ਨੂੰ ਕੋਈ ਮੁਸੀਬਤ ਨਹੀਂ ਵਿਆਪਦੀ ਜੋ ਰਜਾ ਤੇ ਮਾਲਕ ਦੇ ਭਾਣੇ ਅਨੁਸਾਰ ਟੁਰਦਾ ਹੈ।
Fareedkot Teeka(ਰਜਾਈ) ਹੇ ਅਕਾਲ ਪੁਰਖ! ਜੋ ਤੇਰੇ ਹੁਕਮ ਮੇਂ ਚਲਤੇ ਹੈਂ ਤਿਨ ਕੋ ਕੋਈ ਬਿਘਨ ਨਹੀਂ ਲਾਗਤਾ ਹੈ॥੩॥
Prof. Sahib Singhਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ॥੩॥

ਪਦ ਅਰਥ ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਦਾ ਮਾਲਕ ਪ੍ਰਭੂ ॥੩॥

SikhNet (Spanish)el Nombre del Señor. Para aquél que camina en la Voluntad del Señor, no hay ninguna pena. (3)

ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥

hukam rajaaee jo chalai; so pavai khajaanai |

Sant Singh KhalsaOne who follows the Command of the Lord's Will is taken into the Lord's Treasury.
Manmohan SinghHe who submits to the Lord's order, is consigned to His treasury.
Manmohan Singh (Punjabi)ਜੋ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰਦਾ ਹੈ, ਉਹ ਉਸ ਦੇ ਕੋਸ਼ ਅੰਦਰ ਪਾਇਆ ਜਾਂਦਾ ਹੈ।
Fareedkot Teekaਹੇ ਰਜਾਈ! ਜੋ ਤੇਰੇ ਹੁਕਮ ਮੇਂ ਚੱਲਦਾ ਹੈ, ਸੋ ਖਜਾਨੇ ਮੇਂ ਪੜਤਾ ਹੈ ਅਰਥਾਤ ਆਪ ਕੋ ਪਰਾਪਤ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ,

ਪਦ ਅਰਥ ਖਜਾਨੇ = ਖ਼ਜ਼ਾਨੇ ਵਿਚ।

SikhNet (Spanish)Aquél que se somete a la Voluntad del Señor, es atesorado por Él,

ਖੋਟੇ. ਠਵਰ ਨ ਪਾਇਨੀ; ਰਲੇ ਜੂਠਾਨੈ ॥੪॥

khotte. tthavar na paaeinee; rale jootthaanai |4|

Sant Singh KhalsaThe counterfeit find no place there; they are mixed with the false ones. ||4||
Manmohan SinghThe counterfeit find no place, They mix with the dirty ones.
Manmohan Singh (Punjabi)ਜਾਲ੍ਹੀਆਂ ਨੂੰ ਕੋਈ ਥਾਂ ਨਹੀਂ ਲੱਭਦੀ। ਉਹਨਾਂ ਦਾ ਗੰਦਿਆਂ ਨਾਲ ਮੇਲ ਜੋਲ ਹੈ।
Fareedkot Teekaਔਰ ਖੋਟੇ ਮਨਮੁਖ ਕੋਈ ਸ਼ੁਭ ਅਸਥਾਨ ਨਹੀਂ ਪਾਵਤੇ ਹੈਂ, ਕਿੰਤੂ (ਰਲੇ ਜੂਠਾਨੈ) ਅਸੁਧ ਪਰੁਸ਼ੋਂ ਕੇ (ਪਾਇਨੀ) ਘਰ ਜੋ ਨਰਕ ਹੈ ਤਿਸਮੇਂ ਮਿਲਤੇ ਹੈਂ॥੪॥
Prof. Sahib Singhਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ॥੪॥

ਪਦ ਅਰਥ ਠਵਰ = ਠੌਰ, ਥਾਂ। ਨ ਪਾਇਨੀ = ਨ ਪਾਇਨਿ, ਨਹੀਂ ਪਾਂਦੇ। ਜੂਠਾਨੈ = ਜੂਠ ਵਿਚ ॥੪॥

SikhNet (Spanish)mientras que la moneda falsa no encuentra lugar en Su Tesoro y se mezcla con las demás monedas falsas. (4)

ਨਿਤ ਨਿਤ. ਖਰਾ ਸਮਾਲੀਐ; ਸਚੁ ਸਉਦਾ ਪਾਈਐ ॥

nit nit. kharaa samaaleeai; sach saudaa paaeeai |

Sant Singh KhalsaForever and ever, the genuine coins are treasured; with them, the true merchandise is purchased.
Manmohan SinghEver and ever the genuine coins are taken care of the with them true merchandise is purchased.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾਂ ਹੀ ਅਸਲੀ ਸਿੱਕੇ ਸੰਭਾਲੇ ਜਾਂਦੇ ਹਨ। ਉਨ੍ਹਾਂ ਨਾਲ ਸੱਚਾ ਮਾਲ ਖ੍ਰੀਦਿਆ ਜਾਂਦਾ ਹੈ।
Fareedkot Teekaਹੇ ਸੁਧ ਰੂਪ! ਜਬ ਨਿਤ੍ਯੰ ਪ੍ਰਤਿ ਤੇਰੇ ਕੋ ਸਿਮਰਨ ਕਰੀਤਾ ਹੈ ਤਬ ਨਿਹਚੇ ਕਰ ਕੇ ਤੇਰੇ ਸਚੇ ਨਾਮੋ ਰੂਪੀ ਸੌਦਾ ਮਿਲਤਾ ਹੈ॥
Prof. Sahib Singhਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ, ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ।

ਪਦ ਅਰਥ ਸਮਾਲੀਐ = ਚੇਤੇ ਰੱਖੀਏ।

SikhNet (Spanish)Todos quieren las monedas verdaderas puesto que con ellas uno puede adquirir los bienes verdaderos.

ਖੋਟੇ. ਨਦਰਿ ਨ ਆਵਨੀ; ਲੇ ਅਗਨਿ ਜਲਾਈਐ ॥੫॥

khotte. nadar na aavanee; le agan jalaaeeai |5|

Sant Singh KhalsaThe false ones are not seen in the Lord's Treasury; they are seized and cast into the fire again. ||5||
Manmohan SinghThe false ones are not seen in Lord's treasury. They are seized and cast into the fire again.
Manmohan Singh (Punjabi)ਸੁਆਮੀ ਦੇ ਖਜਾਨੇ ਵਿੱਚ ਝੂਠੇ ਸਿੱਕੇ ਦਿਸਦੇ ਹੀ ਨਹੀਂ। ਉਹ ਫੜ ਕੇ ਮੁੜ ਅੱਗ ਵਿੰਚ ਪਾਏ ਜਾਂਦੇ ਹਨ।
Fareedkot Teekaਖੋਟੇ ਪੁਰਸ ਬੈਕੁੰਠ ਆਦਿਕੋਂ ਮੇਂ ਨਦਰ ਹੀ ਨਹੀਂ ਆਵਤੇ ਹੈਂ, ਤਿਨ ਕੋ ਲੈਕਰ ਨਰਕ ਕੀ ਅਗਨਿ ਮੇਂ ਜਲਾਈਤਾ ਹੈ॥੫॥
Prof. Sahib Singhਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ॥੫॥

ਪਦ ਅਰਥ ਲੈ = ਲੈ ਕੇ ॥੫॥

SikhNet (Spanish)Nadie busca las monedas falsas, pues son destinadas a ser fundidas de nuevo. (5)

ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥

jinee aatam cheeniaa; paramaatam soee |

Sant Singh KhalsaThose who understand their own souls, are themselves the Supreme Soul.
Manmohan SinghThey, who understanding their soul, are themselves the Supreme soul.
Manmohan Singh (Punjabi)ਜੋ ਆਪਣੀ ਆਤਮਾਂ ਨੂੰ ਸਮਝਦੇ ਹਨ, ਉਹ ਖੁਦ ਪ੍ਰੀਤਮ (ਪਰਮ ਆਤਮਾਂ) ਹਨ।
Fareedkot Teekaਜਿਨੋਂ ਨੇ ਆਤਮਾ ਕੋ ਜਾਨਾ ਹੈ, ਹੇ ਪਰਮਾਤਮਾ ਸੋਈ ਤੇਰਾ ਸ੍ਵਰੂਪ ਹੂਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ।

ਪਦ ਅਰਥ ਆਤਮੁ = ਆਪਣਾ ਆਪ, ਆਪਣਾ ਆਤਮਕ ਜੀਵਨ। ਚੀਨਿਆ = ਪਛਾਣਿਆ। ਸੋਈ = ਉਹੀ ਬੰਦੇ।

SikhNet (Spanish)Aquél que toma Conciencia de su ser, es en sí mismo, el Ser Supremo.

ਏਕੋ ਅੰਮ੍ਰਿਤ ਬਿਰਖੁ ਹੈ; ਫਲੁ ਅੰਮ੍ਰਿਤੁ ਹੋਈ ॥੬॥

eko amrit birakh hai; fal amrit hoee |6|

Sant Singh KhalsaThe One Lord is the tree of ambrosial nectar, which bears the ambrosial fruit. ||6||
Manmohan SinghThe Lord alone is the Nectar tree, which bears the ambrosial fruit.
Manmohan Singh (Punjabi)ਕੇਵਲ ਸੁਆਮੀ ਹੀ ਆਬਿ-ਹਿਯਾਤ ਦਾ ਰੁੱਖ ਹੈ ਜਿਸ ਨੂੰ ਸੁਧਾ ਸਰੂਪ ਮੇਵਾ ਲੱਗਦਾ ਹੈ।
Fareedkot Teekaਅੰਮ੍ਰਿਤ ਫਲ ਕਾ ਬ੍ਰਿਖ ਏਕ ਗੁਰੂ ਹੀ ਹੈ, ਤਿਸ ਸੇ ਅੰਮ੍ਰਿਤ ਫਲ ਕੀ ਪ੍ਰਾਪਤੀ ਹੋਤੀ ਹੈ॥੬॥
Prof. Sahib Singh(ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ। {ਨੋਟ: ਜਿਵੇਂ ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ, ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ} ॥੬॥
SikhNet (Spanish)El Señor es el Árbol del que brotan las Frutas de Néctar. (6)

ਅੰਮ੍ਰਿਤ ਫਲੁ ਜਿਨੀ ਚਾਖਿਆ; ਸਚਿ ਰਹੇ ਅਘਾਈ ॥

amrit fal jinee chaakhiaa; sach rahe aghaaee |

Sant Singh KhalsaThose who taste the ambrosial fruit remain satisfied with Truth.
Manmohan SinghThey, who taste the Nectareous fruit, remain sated with truth.
Manmohan Singh (Punjabi)ਜੋ ਅੰਮ੍ਰਿਤ ਮਈ ਮੇਵੇ ਨੂੰ ਚੱਖਦੇ ਹਨ, ਉਹ ਸੱਚ ਨਾਲ ਰੱਜੇ ਰਹਿੰਦੇ ਹਨ।
Fareedkot Teekaਜਿਨ ਗੁਰਮੁਖੋਂ ਨੇ ਐਸਾ ਨਾਮ ਅੰਮ੍ਰਿਤ ਫਲ ਚਾਖ੍ਯਾ ਹੈ, ਸੋ ਨਿਸਚੇ ਕਰ ਤ੍ਰਿਪਤਿ ਹੋ ਰਹੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਅਘਾਈ = ਰੱਜੇ।

SikhNet (Spanish)Quien sea que prueba el Néctar de esa Fruta es exaltado con la Verdad del Señor,

ਤਿੰਨਾ. ਭਰਮੁ ਨ ਭੇਦੁ ਹੈ; ਹਰਿ ਰਸਨ ਰਸਾਈ ॥੭॥

tinaa. bharam na bhed hai; har rasan rasaaee |7|

Sant Singh KhalsaThey have no doubt or sense of separation - their tongues taste the divine taste. ||7||
Manmohan SinghThey, who tongue enjoys Divine elixir, have no doubt and separation.
Manmohan Singh (Punjabi)ਜਿਨ੍ਹਾਂ ਦੀ ਜਿਹਭਾ ਰੱਬੀ ਰਸ ਨੂੰ ਮਾਣਦੀ ਹੈ, ਉਹਨਾਂ ਨੂੰ ਕੋਈ ਸੰਦੇਹ ਤੇ ਵਿਛੋੜਾ ਨਹੀਂ ਵਾਪਰਦਾ।
Fareedkot Teekaਉਨ ਕੋ ਕਿਸੀ ਪ੍ਰਕਾਰ ਕਾ ਭ੍ਰਮ ਔ ਭੇਦ ਨਹੀਂ ਹੈ, ਕ੍ਯੋਂਕਿ ਉਨੋ ਨੇ ਹੇ ਹਰਿ! ਆਪ ਕੇ ਨਾਮ ਕੇ ਰਸ ਮੇਂ ਰਸਨਾ ਤਦਾਕਾਰ ਕਰੀ ਹੈ॥੭॥
Prof. Sahib Singhਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੭॥

ਪਦ ਅਰਥ ਭੇਦੁ = ਵਿੱਥ। ਰਸਨ = ਜੀਭ ॥੭॥

SikhNet (Spanish)no guarda ninguna duda ni sentido de separación, y en sus labios se encuentra el Nombre de Dios. (7)

ਹੁਕਮਿ ਸੰਜੋਗੀ ਆਇਆ; ਚਲੁ ਸਦਾ ਰਜਾਈ ॥

hukam sanjogee aaeaa; chal sadaa rajaaee |

Sant Singh KhalsaBy His Command, and through your past actions, you came into the world; walk forever according to His Will.
Manmohan SinghBy Lord's order and through past actions thou came in this world. Ever walk thou in His will.
Manmohan Singh (Punjabi)ਪ੍ਰਭੂ ਦੇ ਫੁਰਮਾਨ ਦੁਆਰਾ ਤੇ ਪੂਰਬਲੇ ਕਰਮਾਂ ਰਾਹੀਂ ਤੂੰ ਜਹਾਨ ਵਿੱਚ ਆਇਆ ਹੈਂ। ਹਮੇਸ਼ਾਂ ਉਸ ਦੀ ਰਜਾ ਵਿੱਚ ਟੁਰ।
Fareedkot Teekaਹੇ ਅਕਾਲ ਪੁਰਖ! ਜੀਵ ਸੰਸਾਰ ਮੇਂ ਤੇਰੇ ਹੁਕਮ ਸੇ ਅਰ ਕਰਮੋਂ ਕੇ ਸੰਜੋਗਿ ਕਰ ਆਇਆ ਹੈ॥
Prof. Sahib Singh(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ!

ਪਦ ਅਰਥ ਹੁਕਮਿ = ਪ੍ਰਭੂ ਦੇ ਹੁਕਮ ਵਿਚ।

SikhNet (Spanish)Oh hombre, tus hechos te trajeron a este mundo en la Voluntad del Señor,

ਅਉਗਣਿਆਰੇ ਕਉ ਗੁਣੁ ਨਾਨਕੈ; ਸਚੁ ਮਿਲੈ ਵਡਾਈ ॥੮॥੨੦॥

aauganiaare kau gun naanakai; sach milai vaddaaee |8|20|

Sant Singh KhalsaPlease, grant virtue to Nanak, the virtueless one; bless him with the glorious greatness of the Truth. ||8||20||
Manmohan SinghGrant unto Nanak, the virtueless one, the merit and greatness of Thy True Name, O Lord.
Manmohan Singh (Punjabi)ਨੇਕੀ-ਵਿਹੂਣ ਨਾਨਕ, ਨੂੰ, ਹੇ ਸੁਆਮੀ! ਆਪਣੇ ਸੱਚੇ ਨਾਮ ਦੀ ਖੂਬੀ ਅਤੇ ਬਜੁਰਗੀ ਪਰਦਾਨ ਕਰ।
Fareedkot Teekaਹੇ ਰਜਾਈ! ਜੇ ਕਰ ਤੇਰੇ ਹੁਕਮ ਮੇਂ ਚਲਣਾ ਕਰੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਔਗਣ ਹਾਰੇ ਕੋ ਗੁਣ ਪ੍ਰਾਪਤ ਹੋਤਾ ਹੈ ਔਰ ਤੇਰੇ ਸਚੇ ਨਾਮ ਕੀ ਵਡਿਆਈ ਮਿਲਤੀ ਹੈ॥੮॥੮॥੨੦॥☬ਸਨਮੁਖ ਬੇਨਤੀ:
Prof. Sahib Singh(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ॥੮॥੨੦॥

ਪਦ ਅਰਥ ਨਾਨਕੈ = ਨਾਨਕ ਨੂੰ। ਅਉਗਣਿਆਰੇ = ਗੁਣ-ਹੀਣ, ਔਗੁਣੀ ॥੮॥੨੦॥

SikhNet (Spanish)así es que siempre camina en Su Voluntad. Nanak, el humilde, busca ser aprobado por Ti, oh Señor, y ruega por la Gloria de Tu Verdad. (8‑20)

Open this shabad →

Shabad Guru Nanak Dev Ji Raag Aasaa continues on Ang 422

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਮਨੁ ਰਾਤਉ ਹਰਿ ਨਾਇ; ਸਚੁ ਵਖਾਣਿਆ ॥

man raatau har naae; sach vakhaaniaa |

Sant Singh KhalsaOne whose mind is attuned to the Lord's Name speaks the truth.
Manmohan SinghHe, whose mind is imbued with God's Name, tells the truth.
Manmohan Singh (Punjabi)ਜਿਸ ਦਾ ਹਿਰਦਾ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ ਹੈ, ਉਹ ਸੱਚ ਬੋਲਦਾ ਹੈ।
Fareedkot Teekaਹੇ ਹਰਿ! ਜਿਨ ਕਾ ਮਨੁ ਤੇਰੇ ਨਾਮ ਮੇਂ ਰਤਾ ਹੈ, ਜਿਨੋਂ ਨੇ ਤੇਰੇ ਸੱਚੇ ਨਾਮ ਕਾ ਔਰੋਂ ਪ੍ਰਤੀ ਉਪਦੇਸ ਕੀਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ)।

ਪਦ ਅਰਥ ਰਾਤਉ = ਰੱਤਾ ਹੋਇਆ, ਰੰਗਿਆ ਹੋਇਆ। ਨਾਇ = ਨਾਮ ਵਿਚ।

SikhNet (Spanish)Mi mente está imbuida en el Naam, el Nombre del Señor y ahora no recito más que la Verdad del Señor.

ਲੋਕਾ ਦਾ ਕਿਆ ਜਾਇ; ਜਾ ਤੁਧੁ ਭਾਣਿਆ ॥੧॥

lokaa daa kiaa jaae; jaa tudh bhaaniaa |1|

Sant Singh KhalsaWhat would the people lose, if I became pleasing to You, O Lord? ||1||
Manmohan SinghWhat do people lose, if I become pleasing to Thee, O Lord?
Manmohan Singh (Punjabi)ਲੋਗਾਂ ਦਾ ਕੀ ਵਿਗੜਦਾ ਹੈ, ਜੇਕਰ ਮੈਂ ਤੈਨੂੰ ਚੰਗਾ ਲਗਣ ਲੱਗ ਜਾਵਾਂ! ਹੇ ਸਾਂਈ?
Fareedkot Teekaਜੋ ਜੀਵ ਤੇਰੇ ਕੋ ਭਾਏ ਹੈਂ ਤਿਨ ਪਰ ਲੋਕੋਂ ਕਾ ਕਿਆ ਬਲੁ ਚਲਤਾ ਹੈ॥੧॥
Prof. Sahib Singh(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ॥੧॥

ਪਦ ਅਰਥ ਕਿਆ ਜਾਇ = ਕੁਝ ਨਹੀਂ ਵਿਗੜਦਾ। ਤੁਧੁ = ਤੈਨੂੰ ॥੧॥

SikhNet (Spanish)¿Qué me importa el mundo entero, oh Señor, si Tú estás complacido conmigo? (1)

Open this shabad (19 lines, Angs 421-422) →

Ang 421 of 1430