ਅਸੁਨਿ. ਆਉ ਪਿਰਾ; ਸਾ ਧਨ. ਝੂਰਿ ਮੁਈ ॥
asun. aau piraa; saa dhan. jhoor muee | Ang 1108
Sant Singh KhalsaIn Assu, come, my Beloved; the soul-bride is grieving to death.
Manmohan SinghIn Assu, come O my Beloved. Thy wife is repining herself to death.
Manmohan Singh (Punjabi)ਅੱਸੂ ਵਿੱਚ ਬਹੁੜ ਹੇ ਮੇਰੇ ਪ੍ਰੀਤਮ! ਤੇਰੀ ਪਤਨੀ ਝੁਰੇਵੇ ਨਾਲ ਮਰ ਰਹੀ ਹੈ।
Fareedkot Teekaਜੋ ਆਸਾ ਲਗ ਰਹੀ ਹੈ ਯਹੀ ਅਸੂ ਹੈ। ਤਿਸ ਮੇਂ ਹੇ (ਪਿਰਾ) ਪਤੀ! ਮੇਰੇ ਪਾਸ ਆਈਏ, ਕਿਉਂਕਿ ਮੈਂ (ਸਾਧਨ) ਇਸਤ੍ਰੀ ਤੇਰੇ ਵਿਛੋੜੇ ਸੇ ਝੂਰ ਕਰ ਮਰਤੀ ਹੂੰ ਤਾਂ ਤੇ ਸੀਘਰ ਦਰਸਨ ਦੀਜੀਏ॥
Prof. Sahib Singh(ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ।ਪਦ ਅਰਥ ਅਸੁਨਿ = ਅੱਸੂ ਮਹੀਨੇ ਵਿਚ। ਪਿਰਾ = ਹੇ ਪਤੀ! ਸਾਧਨ = ਇਸਤ੍ਰੀ। ਝੂਰਿ = ਝੂਰ ਕੇ, ਹਾਹੁਕੇ ਲੈ ਲੈ ਕੇ।
SikhNet (Spanish)Ven, oh Amor, en el mes de Asu, la novia está muerta de preocupación.
ਤਾ ਮਿਲੀਐ. ਪ੍ਰਭ ਮੇਲੇ; ਦੂਜੈ ਭਾਇ ਖੁਈ ॥
taa mileeai. prabh mele; doojai bhaae khuee | Ang 1108
Sant Singh KhalsaShe can only meet Him, when God leads her to meet Him; she is ruined by the love of duality.
Manmohan SinghIf the Lord makes her meet, then alone can she meet with Him, but the bride is ruined by the love of another.
Manmohan Singh (Punjabi)ਜੇਕਰ ਸੁਆਮੀ ਮਿਲਾਵੇ, ਕੇਵਲ ਤਦ ਹੀ ਉਹ ਉਸ ਨਾਲ ਮਿਲ ਸਕਦੀ ਹੈ, ਪ੍ਰੰਤੂ ਪਤਨੀ ਨੂੰ ਦਵੈਤ ਭਾਵ ਨੇ ਬਰਬਾਦ ਕਰ ਛੱਡਿਆ ਹੈ।
Fareedkot Teekaਹੇ ਪ੍ਰਭੂ! ਮੇਰੀ ਬੁਧੀ (ਦੂਜੈ) ਦੁਵੈਤ ਭਾਉ ਮੇਂ (ਖੁਈ) ਭੁਲੀ ਹੂਈ ਹੈ, ਜੋ ਆਪਣੇ ਸਾਥ ਮੇਲੋ ਤੋ ਮਿਲਣਾਂ ਹੋਤਾ ਹੈ ਅਰ ਤੂੰ ਨਿਰਦੋਸ ਹੈਂ॥☬ਸੋ ਕਹਤੇ ਹੈਂ:
Prof. Sahib Singhਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।ਪਦ ਅਰਥ ਤਾ = ਤਦੋਂ ਹੀ। ਪ੍ਰਭ = ਹੇ ਪ੍ਰਭੂ! ਮੇਲੇ = ਮੇਲੇਂ, ਜੇ ਤੂੰ ਆਪ ਮਿਲਾਏਂ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਖੁਈ = ਖੁੰਝ ਗਈ, ਜੀਵਨ ਦੇ ਸਹੀ ਰਸਤੇ ਤੋਂ ਕੁਰਾਹੇ ਪੈ ਗਈ।
SikhNet (Spanish)Serás encontrado sólo si la mente se ha entrenado a tener encuentros Contigo, pues estoy siendo engañado permitiendo en mi mente la idea del otro.
ਝੂਠਿ ਵਿਗੁਤੀ, ਤਾ ਪਿਰ ਮੁਤੀ; ਕੁਕਹ ਕਾਹ. ਸਿ ਫੁਲੇ ॥
jhootth vigutee, taa pir mutee; kukah kaah. si fule | Ang 1108
Sant Singh KhalsaIf she is plundered by falsehood, then her Beloved forsakes her. Then, the white flowers of old age blossom in my hair.
Manmohan SinghWhen the bride is disfigured by falsehood, then the Spouse forsakes her. Then bloom the reed and Tamarisk diocia.
Manmohan Singh (Punjabi)ਜਦ ਪਤਨੀ ਨੂੰ ਕੂੜ ਕਰੂਪ ਕਰ ਦਿੰਦਾ ਹੈ ਤਦ ਪਤੀ ਉਸ ਨੂੰ ਤਿਆਗ ਦਿੰਦਾ ਹੈ। ਤਦ ਸਰਕੜਾ ਅਤੇ ਪਿਛਲੀ ਪ੍ਰਫੁਲਤ ਹੁੰਦੇ ਹਨ।
Fareedkot Teekaਮੈਂ ਝੂਠ ਨੇ (ਵਿਗੁਤੀ) ਖਰਾਬ ਕਰੀ ਹਾਂ। (ਪਿਰ) ਪਤੀ ਮੈਂ ਤਉ ਤੈਨੇ (ਮੁਤੀ) ਤਿਆਗੀ ਪੁਨਾ ਜੈਸੇ ਅਸੂ ਕੇ ਮਹੀਨੇ ਪਿਲਛੀ ਅਰ ਕਾਹੀ ਫੂਲਤੀ ਹੈ, ਤੈਸੇ ਹੀ ਸੀਸ ਅਰ ਦਾੜੀ ਕੇ ਕੇਸ ਸਿ੍ਯਾਮਤਾ ਕੇ ਤਿਆਗ ਸੇ ਕਾਹੀ ਵਤ ਚਿਟੇ ਹੂਏ ਹੈਂ, ਭਾਵ ਸੇ ਬ੍ਰਿਧ ਅਵਸਥਾ ਆਈ ਹੈ॥☬ਜੇ ਕਹੈਂ ਅਬ ਤੋ ਕੋਈ ਸਾਧਨ ਕਰ? ਤਿਸ ਪਰ ਕਹਤੇ ਹੈਂ:
Prof. Sahib Singh(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ।ਪਦ ਅਰਥ ਵਿਗੁਤੀ = ਖ਼ੁਆਰ ਹੋਈ। ਮੁਤੀ = ਛੱਡੀ ਹੋਈ, ਛੁੱਟੜ। ਪਿਰ = ਹੇ ਪਤੀ! ਕੁਕਹ ਕਾਹ = ਪਿਲਛੀ ਤੇ ਕਾਹੀ {ਨੋਟ: ਅੱਸੂ ਦੀ ਰੁੱਤੇ ਦਰਿਆਵਾਂ ਕੰਢੇ ਉੱਗੀ ਹੋਈ ਪਿਲਛੀ ਤੇ ਕਾਹੀ ਨੂੰ ਬੂਰ ਪੈਂਦਾ ਹੈ। ਪਿਲਛੀ ਤੇ ਕਾਹੀ ਦਾ ਫੁੱਲਣਾ ਬੁਢੇਪੇ ਨੂੰ ਅੱਖਾਂ ਅੱਗੇ ਲਿਆ ਕੇ ਉਦਾਸੀ ਪੈਦਾ ਕਰਦਾ ਹੈ}।
SikhNet (Spanish)Sí, desperdicié mi vida en la falsedad y por eso el Señor me ha hecho a un lado y las flores de mi cabello se han puesto grises.
ਆਗੈ ਘਾਮ. ਪਿਛੈ ਰੁਤਿ ਜਾਡਾ; ਦੇਖਿ ਚਲਤ. ਮਨੁ ਡੋਲੇ ॥
aagai ghaam. pichhai rut jaaddaa; dekh chalat. man ddole | Ang 1109
Sant Singh KhalsaSummer is now behind us, and the winter season is ahead. Gazing upon this play, my shaky mind wavers.
Manmohan SinghSummer is left behind and the winter season lies ahead. Seeing this play my mind wavers.
Manmohan Singh (Punjabi)ਗਰਮੀ ਪਿੱਛੇ ਰਹਿ ਗਈ ਹੈ ਅਤੇ ਸਿਆਲ ਦਾ ਮੌਸਮ ਮੂਹਰੇ ਹੈ। ਇਹ ਖੇਡ ਵੇਖ ਮੇਰਾ ਚਿੱਤ ਡਿਕਡੋਲੇ ਖਾਂਦਾ ਹੈ।
Fareedkot Teekaਪਹਿਲੇ (ਘਾਮ) ਧੂਪ ਤੇਜੁ ਸੀ ਅਰਥਾਤ ਜੁਵਾ ਅਵਸਥਾ ਥੀ ਸੋ ਬੀਤ ਗਈ ਹੈ, ਤਿਸ ਕੇ ਪੀਛੇ (ਜਾੜਾ) ਜੜ੍ਹਤਾ ਅਰਥਾਤ ਬ੍ਰਿਧ ਅਵਸਥਾ ਆਈ ਹੈ। ਅਬ ਬਰਤਮਾਨ ਮੇਂ ਐਸਾ ਚਲਿਤ੍ਰ ਦੇਖ ਕਰ ਕੇ ਮੇਰਾ ਮਨ ਡੋਲ ਰਹਾ ਹੈ, ਕਿਉਂਕਿ ਬ੍ਰਿਧ ਅਵਸਥਾ ਮੇਂ ਸਾਧਨ ਕੋਈ ਨਹੀਂ ਹੋ ਸਕਤਾ, ਤਾਂ ਤੇ ਏਕ ਆਸਾ ਹੈ॥ ਸੋ ਕਹਤੇ ਹੈਂ:
Prof. Sahib Singh(ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ), ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ)।ਪਦ ਅਰਥ ਆਗੈ = ਅੱਗੇ ਲੰਘ ਗਈ ਹੈ। ਘਾਮ = ਤਪਸ਼, ਘੁੰਮਾ, ਗਰਮੀ (ਭਾਵ, ਸਰੀਰਕ ਨਿੱਘ, ਤਾਕਤ)। ਪਿਛੈ = ਉਸ ਘਾਮ ਦੇ ਪਿਛੇ ਪਿਛੇ। ਜਾਡਾ = ਸਿਆਲ (ਭਾਵ, ਕਮਜ਼ੋਰੀ)।
SikhNet (Spanish)Ante mí está el verano de la muerte, detrás está el invierno de la vida, y viendo este juego mi mente vacila.
ਦਹ ਦਿਸਿ ਸਾਖ. ਹਰੀ ਹਰੀਆਵਲ; ਸਹਜਿ ਪਕੈ ਸੋ ਮੀਠਾ ॥
deh dis saakh. haree hareeaaval; sehaj pakai so meetthaa | Ang 1109
Sant Singh KhalsaIn all ten directions, the branches are green and alive. That which ripens slowly, is sweet.
Manmohan SinghAll over the ten sides the branches are green and verdant. That, which slowly ripens, is sweet.
Manmohan Singh (Punjabi)ਦਸੀਂ ਪਾਸੀਂ ਹੀ ਟਹਿਣੀਆਂ ਸਰਸਬਜ ਅਤੇ ਹਰੀਆਂ ਭਰੀਆਂ ਹਨ। ਜੋ ਹੌਲੀ ਹੌਲੀ ਪੱਕਦਾ ਹੈ ਉਹ ਮਿੱਠਾ ਹੁਦਾ ਹੈ।
Fareedkot Teekaਬਾਹ੍ਯ ਅਰਥ ਤੋ ਪ੍ਰਸਿਧ ਹੈ: ਯਥਾ ਜੋ ਅੰਨ ਸਨੇ ਸਨੇ ਪਕੇ ਸੋ ਮੀਠਾ ਹੋਤਾ ਹੈ ਅਰ ਜੋ ਅਪ੍ਰਪਕ ਕਟੀਏ ਸੋ ਤੈਸਾ ਨਹੀਂ ਹੋਤਾ। ਅੰਤ੍ਰੀਵ ਕਹਤੇ ਹੈਂ: ਦਸੋ ਦਿਸਾ ਮੇਂ ਹੇ ਹਰੀ! ਤੇਰੀਆਂ ਸਾਖਾਂ ਜੋ ਸਾਮ, ਰਿਗ ਆਦਿਕ ਬੇਦ ਹੈ, ਤਿਨ ਕੀ ਹਰਿਆਵਲੀ ਹੋ ਰਹੀ ਹੈ। ਤਿਨ ਬੇਦੋਂ ਦੁਆਰੇ ਜੋ ਸਨੇ ਸਨੇ ਪ੍ਰਪਕ ਹੋਵੈ, ਭਾਵ ਅਡੋਲ ਨਿਸਚੇ ਕਰ ਜੋ ਅਨੰਦੁ ਪ੍ਰਾਪਤ ਹੋਤਾ ਹੈ, ਸੋ ਮੀਠਾ ਹੈ, ਕਿਆ ਅਨੰਦਵਾਂਨ ਹੋਤਾ ਹੈ। ਜਾ ਦਸੋ ਦਿਸਾ ਮੇਂ ਹੇ ਹਰੀ! ਤੇਰੀ ਸਾਖਾ ਰੂਪ ਸਾਰੇ ਹਰਿਆਵਲ ਹੋ ਰਹੀ ਹੈ ਅਰਥਾਤ ਅਵਤਾਰ ਧਾਰ ਕਰ ਜੋ ਭਗਤ ਤਾਰੇ ਹੈਂ, ਐਸਾ ਗੁਨਾਨਵਾਦ ਕਰਤਾ ਹੂਆ (ਸਹਜਿ) ਸਾਂਤੀ ਕਰ (ਪਕੈ) ਪ੍ਰਾਪਤ ਹੋਵੈ ਸੋ ਮੀਠਾ ਹੈ ਅਰਥਾਤ ਆਤਮ ਅਨੰਦ ਕਰ ਜੁਗਤ ਹੋਤਾ ਹੈ; ਵਾ ਸਤਸੰਗ ਰੂਪ ਸਾਖੋਂ ਕੀ ਹਰਿਆਵਲੀ ਦਸੋ ਦਿਸਾਂ ਮੇਂ (ਹਰੀ) ਅਤੀ ਸਬਜ ਹੋ ਰਹੀ ਹੈ, ਤਿਸ ਸਤਿਸੰਗ ਮੇਂ ਜੋ (ਸਹਜਿ) ਗ੍ਯਾਨ ਕਰ (ਪਕੇ) ਪਰਪਕ ਹੋਵੈ ਸੋ (ਮੀਠਾ), ਭਾਵ ਮੀਠਾ ਰਸ ਅਰਥਾਤ ਆਤਮ ਅਨੰਦੀ ਭੋਗਤਾ ਹੈ। ਤਾਂ ਤੇ ਅਪਰ ਸਾਧਨੋਂ ਤੇ ਬਿਨਾਂ ਜੈਸੇ ਵਕੀਲ ਦੁਆਰਾ ਰਾਜਾ ਕੀ ਪ੍ਰਾਪਤੀ ਸੀਘਰ ਹੋਤੀ ਹੈ, ਤੈਸੇ ਹੀ ਗੁਰੋਂ ਰੂਪ ਵਕੀਲ ਦੁਆਰਾ ਸਿਖ ਕੋ ਪਰਮੇਸੁਰ ਕੀ ਪ੍ਰਾਪਤੀ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮਨ ਡੋਲਦਾ ਹੈ, ਪਰ) ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ।ਪਦ ਅਰਥ ਸਹਜਿ = ਅਡੋਲਤਾ ਵਿਚ।
SikhNet (Spanish)Por todas partes las praderas están verdes, pero sólo lo maduro estará dulce si ha madurado a su propio tiempo.
ਨਾਨਕ. ਅਸੁਨਿ ਮਿਲਹੁ ਪਿਆਰੇ; ਸਤਿਗੁਰ ਭਏ ਬਸੀਠਾ ॥੧੧॥
naanak. asun milahu piaare; satigur bhe baseetthaa |11| Ang 1109
Sant Singh KhalsaO Nanak, in Assu, please meet me, my Beloved. The True Guru has become my Advocate and Friend. ||11||
Manmohan SinghMeet Thou me, O my Love in Assu. The True Guru has become my mediation.
Manmohan Singh (Punjabi)ਅੱਸੂ ਅੰਦਰ ਤੂੰ ਮੈਨੂੰ ਮਿਲ, ਹੇ ਮੇਰੇ ਦਿਲਬਰ! ਸੱਚੇ ਗੁਰਦੇਵ ਜੀ ਮੇਰੇ ਵਿਚੋਲੇ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਆਸਾ ਰੂਪ ਅਸੂ ਕਾ ਮਹੀਨਾਂ ਹੈ, ਹੇ ਪਿਆਰੇ! ਇਸ ਮੇਂ ਮੁਝ ਕੋ ਮਿਲੀਏ ਅਬ ਆਪ ਕੇ ਅਰ ਮੇਰੇ ਮੇਂ ਸਤਿਗੁਰੂ (ਬਸੀਠਾ) ਬਕੀਲ ਹੂਏ ਹੈਂ॥੧੧॥
Prof. Sahib Singhਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ ॥੧੧॥ਪਦ ਅਰਥ ਬਸੀਠਾ = ਵਕੀਲ, ਵਿਚੋਲਾ ॥੧੧॥
* ਭਾਵ: ਜਿਹੜਾ ਮਨੁੱਖ ਦੁਨੀਆ ਦੇ ਝੂਠੇ ਮੋਹ ਵਿਚ ਫਸ ਜਾਂਦਾ ਹੈ, ਉਹ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਪੈਂਦਾ ਹੈ ਉਹ ਮਾਇਆ ਦੇ ਮੋਹ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ ਤੇ ਉਸ ਨੂੰ ਪ੍ਰਭੂ-ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ।
SikhNet (Spanish)Encuéntrame, oh Señor, en el mes de Asu, sí, el Guru Perfecto es ahora mi Intercesor. (11)