ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਗੁਰਮੁਖਿ ਸੇਵ. ਨ ਕੀਨੀਆ; ਹਰਿ ਨਾਮਿ. ਨ ਲਗੋ ਪਿਆਰੁ ॥
guramukh sev. na keeneea; har naam. na lago piaar |
Sant Singh KhalsaOne who does not serve the Guru as Gurmukh, who does not love the Lord's Name,
Manmohan SinghHe, who serves not the Holy Guru, embraces not affection for the Lord's Name,
Manmohan Singh (Punjabi)ਜੋ ਮੁੱਖੀ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ,
Fareedkot Teekaਜਿਨ ਗੁਰਮੁਖੋਂ ਨੇ ਗੁਰੂ ਜੋ (ਮੁਖਿ) ਸ੍ਰੇਸ਼ਟ ਹੈਂ ਤਿਨ ਕੀ ਸੇਵਾ ਨਹੀਂ ਕੀ ਔਰ ਹਰਿ ਨਾਮ ਸੇ ਪਿਆਰ ਭੀ ਨਹੀਂ ਲਗਾ ਹੈ॥
Prof. Sahib Singhਜਿਸ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾ ਸੇਵਾ ਕੀਤੀ, ਨਾ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਹੀ ਲੱਗਾ,
SikhNet (Spanish)Uno no ha servido al Santo Guru, como Gurmukj, no ha amado al Señor.
ਸਬਦੈ ਸਾਦੁ. ਨ ਆਇਓ; ਮਰਿ ਜਨਮੈ ਵਾਰੋ ਵਾਰ ॥
sabadai saad. na aaeo; mar janamai vaaro vaar |
Sant Singh Khalsaand who does not savor the taste of the Shabad, shall die, and be reborn, over and over again.
Manmohan Singhand enjoys not the relish of the Guru's hymns, transmigrates over and over again.
Manmohan Singh (Punjabi)ਅਤੇ ਗੁਰਾਂ ਦੀ ਬਾਣੀ ਦਾ ਸੁਆਦ ਨਹੀਂ ਮਾਣਦਾ, ਉਹ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹਿੰਦਾ ਹੈ।
Fareedkot Teekaਸਬਦ ਕਾ ਸੁਆਦ ਨਹੀਂ ਆਇਆ, ਵਹੁ ਬਾਰੰਬਾਰ ਮਰਤੇ ਰਹਿਤੇ ਹੈਂ॥
Prof. Sahib Singhਸ਼ਬਦ ਵਿਚ ਰਸ ਭੀ ਨਾ ਆਇਆ, ਤਾਂ ਉਹ ਘੜੀ ਮੁੜੀ ਜੰਮਦਾ ਮਰਦਾ ਹੈ।
SikhNet (Spanish)No ha probado el Sabor del Shabd y nace sólo para morir una y otra vez.
ਮਨਮੁਖਿ ਅੰਧੁ. ਨ ਚੇਤਈ; ਕਿਤੁ ਆਇਆ ਸੈਸਾਰਿ ॥
manamukh andh. na chetee; kit aaeaa saisaar |
Sant Singh KhalsaThe blind, self-willed manmukh does not think of the Lord; why did he even come into the world?
Manmohan SinghThe blind infidel meditates not on the Lord. why did he come into this word?
Manmohan Singh (Punjabi)ਸਾਹਿਬ ਦਾ ਸਿਮਰਨ ਨਹੀਂ ਕਰਦਾ। ਉਹ ਕਿਉਂ ਇਸ ਜਗਤ ਅੰਦਰ ਆਇਆ ਸੀ?
Fareedkot Teekaਐਸਾ ਜੋ ਮਨਮੁਖ ਅੰਧਾ ਪਰਮੇਸ੍ਵਰ ਕੋ ਸਿਮਰਤਾ ਨਹੀਂ ਹੈ, ਸੋ ਸੰਸਾਰ ਮੇਂ ਕਿਉਂ ਆਇਆ, ਭਾਵ ਤਿਸ ਕਾ ਜਨਮ ਬਿਅਰਥ ਹੈ॥
Prof. Sahib Singhਜੇ ਅੰਨ੍ਹਾ ਮਨਮੁਖ ਹਰੀ ਨੂੰ ਯਾਦ ਨਹੀਂ ਕਰਦਾ ਤਾਂ ਸੰਸਾਰ ਵਿਚ ਆਉਣ ਦਾ ਕੀਹ ਲਾਭ?
ਪਦ ਅਰਥ ਕਿਤੁ = ਕਾਹਦੇ ਲਈ। ਸੈਸਾਰਿ = ਸੰਸਾਰ ਵਿਚ।
SikhNet (Spanish)El soberbio Manmukj está cegado y no ve a Dios. ¿Por qué entonces, tal ser ha venido al mundo?,
ਨਾਨਕ. ਜਿਨ ਕਉ ਨਦਰਿ ਕਰੇ; ਸੇ ਗੁਰਮੁਖਿ ਲੰਘੇ ਪਾਰਿ ॥੧॥
naanak. jin kau nadar kare; se guramukh langhe paar |1|
Sant Singh KhalsaO Nanak, that Gurmukh, upon whom the Lord casts His Glance of Grace, crosses over the world-ocean. ||1||
Manmohan SinghNanak, to whom the Lord shows mercy, they, through the Guru, ferry across the world ocean.
Manmohan Singh (Punjabi)ਨਾਨਕ, ਜਿਨ੍ਹਾਂ ਉਤੇ ਸਾਹਿਬ ਮਿਹਰ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਹਰਿ ਕ੍ਰਿਪਾ ਕੀ ਦ੍ਰਿਸ਼ਟ ਕਰਤੇ ਹੈਂ, ਸੋ ਗੁਰਮੁਖ ਸੰਸਾਰ ਸਮੁੰਦਰ ਸੇ ਪਾਰ ਹੂਏ ਹੈਂ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਤੇ ਮੇਹਰ ਦੀ ਨਜ਼ਰ ਕਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਹੋ ਕੇ (ਸੰਸਾਰ ਸਾਗਰ ਤੋਂ) ਪਾਰ ਉਤਰਦੇ ਹਨ ॥੧॥
SikhNet (Spanish)dice Nanak, ese Gurmukj sobre quien el Señor posó Su Mirada de Gracia, fue llevado a través del océano del mundo. (1)