ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਾਉੜੀ।
SikhNet (Spanish)Pauri
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ; ਅਬਿਨਾਸੀ ਪੁਰਖੁ ਬਿਧਾਤਾ ॥
har naam hamaaraa prabh abigat agochar; abinaasee purakh bidhaataa |
Sant Singh KhalsaThe Lord's Name is my immortal, unfathomable, imperishable Creator Lord, the Architect of Destiny.
Manmohan SinghGod's Name is my immortal, incomprehensible, imperishable and Omnipotent Creator-Lord.
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰਾ ਅਮਰ, ਅਗਾਧ ਕਾਲ-ਰਹਿਤ ਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਹੈ।
Fareedkot Teekaਅਬਗਤ ਅਗੋਚਰ ਅਬਨਾਸੀ ਜੋ ਬਿਧਾਤਾ ਪੁਰਖ ਹੈ ਤਿਸ ਹਰਿ ਕਾ ਨਾਮੁ ਹੀ ਹਮਾਰਾ ਪ੍ਰਭੂ ਹੈ॥
Prof. Sahib Singhਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ;ਪਦ ਅਰਥ ਅਬਿਗਤੁ = ਅਵਿਅਕਤ, ਅਦ੍ਰਿਸ਼ਟ। ਅਗੋਚਰ = ਅ-ਗੋ-ਚਰ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਬਿਧਾਤਾ = ਪੈਦਾ ਕਰਨ ਵਾਲਾ।
SikhNet (Spanish)El Nombre del Señor es el Creador Eterno, Imperceptible, No Manifiesto.
ਹਰਿ ਨਾਮੁ ਹਮ ਸ੍ਰੇਵਹ. ਹਰਿ ਨਾਮੁ ਹਮ ਪੂਜਹ; ਹਰਿ ਨਾਮੇ ਹੀ ਮਨੁ ਰਾਤਾ ॥
har naam ham srevah. har naam ham poojah; har naame hee man raataa |
Sant Singh KhalsaI serve the Lord's Name, I worship the Lord's Name, and my soul is imbued with the Lord's Name.
Manmohan SinghGod's Name I remember, God's Name I worship and with the God's Name my soul is imbued.
Manmohan Singh (Punjabi)ਰੱਬ ਦਾ ਨਾਮ ਮੈਂ ਸਿਮਰਦਾ ਹਾਂ, ਰੱਬ ਦੇ ਨਾਮ ਨੂੰ ਮੈਂ ਪੂਜਦਾ ਹਾਂ ਅਤੇ ਰੱਬ ਦੇ ਨਾਮ ਨਾਲ ਹੀ ਮੇਰੀ ਆਤਮਾ ਰੰਗੀ ਹੋਈ ਹੈ।
Fareedkot Teekaਔਰੁ ਹਰਿ ਨਾਮ ਹੀ ਹਮ (ਸ੍ਰੇਵਹ) ਸੇਵਤੇ ਹੈਂ ਔਰੁ ਹਰਿ ਨਾਮ ਹੀ ਹਮ ਪੂਜਤੇ ਹੈਂ ਔਰ ਹਰਿ ਨਾਮ ਮੇਂ ਹੀ ਹਮਾਰਾ ਮਨ ਮਸਤੁ ਰਹਿਤਾ ਹੈ॥
Prof. Sahib Singhਅਸੀਂ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ।
SikhNet (Spanish)Servimos al Nombre, Lo alabamos y nos fundimos en Él, pues no hay nada conocido,
ਹਰਿ ਨਾਮੈ ਜੇਵਡੁ. ਕੋਈ ਅਵਰੁ, ਨ ਸੂਝੈ; ਹਰਿ ਨਾਮੋ. ਅੰਤਿ ਛਡਾਤਾ ॥
har naamai jevadd. koee avar, na soojhai; har naamo. ant chhaddaataa |
Sant Singh KhalsaI know of no other as great as the Lord's Name; the Lord's Name shall deliver me in the end.
Manmohan SinghI know not of any other so great as God's Name. God's Name shall deliver me in the end.
Manmohan Singh (Punjabi)ਮੈਨੂੰ ਰੱਬ ਦੇ ਨਾਮ ਜਿੱਡਾ ਵੱਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਰੱਬ ਦਾ ਨਾਮ ਹੀ ਅਖੀਰ ਨੂੰ ਮੇਰੀ ਖਲਾਸੀ ਕਰਾਵੇਗਾ।
Fareedkot Teekaਹਰਿ ਨਾਮ ਕੇ ਬਰਾਬਰ ਹਮ ਕੋ ਔਰ ਕੋਈ ਨਹੀਂ ਸੂਝਤਾ ਹੈ, ਹਰਿ ਨਾਮ ਹੀ ਅੰਤ ਕੋ ਛੁਡਾਉਤਾ ਹੈ॥
Prof. Sahib Singhਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ।ਪਦ ਅਰਥ ਅੰਤਿ = ਅਖ਼ੀਰ ਵੇਲੇ।
SikhNet (Spanish)ni tan eficaz como el Nombre del Señor. Sólo el Nombre, el Naam,
ਹਰਿ ਨਾਮੁ ਦੀਆ. ਗੁਰਿ ਪਰਉਪਕਾਰੀ; ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥
har naam deea. gur praupakaaree; dhan dhan guroo kaa pitaa maataa |
Sant Singh KhalsaThe Generous Guru has given me the Lord's Name; blessed, blessed are the Guru's mother and father.
Manmohan SinghThe beneficent Guru has given me the God's Name. Blessed! blessed are Guru's father and mother.
Manmohan Singh (Punjabi)ਭਲਾ ਕਰਨ ਵਾਲੇ ਗੁਰਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ। ਮੁਬਾਰਕ! ਮੁਬਾਰਕ ਹਨ, ਗੁਰਾਂ ਦੇ ਮਾਤਾ ਪਿਤਾ।
Fareedkot Teekaਜਿਸ ਪਰੋਪਕਾਰੀ ਸਤਗੁਰੋਂ ਨੇ ਹਮ ਕੋ ਹਰਿ ਨਾਮ ਦੀਆ ਹੈ, ਤਿਨ ਸਤਗੁਰੋਂ ਕੇ ਮਾਤਾ ਪਿਤਾ ਧੰਨਤਾ ਕੇ ਜੋਗ ਹੈਂ॥
Prof. Sahib Singhਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)nos redime al final. Bendito es el Guru, benditos el padre
ਹੰਉ ਸਤਿਗੁਰ ਅਪੁਣੇ ਕੰਉ, ਸਦਾ ਨਮਸਕਾਰੀ; ਜਿਤੁ ਮਿਲਿਐ. ਹਰਿ ਨਾਮੁ ਮੈ ਜਾਤਾ ॥੧੬॥
hnau satigur apune knau, sadaa namasakaaree; jit miliai. har naam mai jaataa |16|
Sant Singh KhalsaI ever bow in humble reverence to my True Guru; meeting Him, I have come to know the Lord's Name. ||16||
Manmohan SinghI, ever bow before my True Guru, meeting whom, I have realised the Lord's Name.
Manmohan Singh (Punjabi)ਮੈਂ ਹਮੇਸ਼ਾਂ ਆਪਣੇ ਸੱਚੇ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੂੰ ਮਿਲ ਕੇ ਮੈਂ ਸਾਈਂ ਦਾ ਨਾਮ ਅਨੁਭਵ ਕਰ ਲਿਆ ਹੈ।
Fareedkot Teekaਜਿਸ ਕੇ ਮਿਲਨੇ ਸੇ ਹਰਿ ਨਾਮ ਮੈਨੇ ਜਾਨਾ ਹੈ ਤਿਸ ਅਪਨੇ ਸਤਗੁਰ ਕੋ ਮੈਂ ਸਦੀਵਕਾਲ ਨਮਸਕਾਰ ਕਰਤਾ ਹੂੰ॥੧੬॥
Prof. Sahib Singhਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ ॥੧੬॥ਪਦ ਅਰਥ ਜਾਤਾ = ਪਛਾਣਿਆ, ਸਮਝਿਆ ॥੧੬॥
SikhNet (Spanish)y la madre de aquél que nos bendice con el Nombre del Señor. (16)