ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Hay un solo Dios por la Gracia del Verdadero Mejl Guru Él es obtenido
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
raag sireeraag mahalaa pahilaa 1 ghar 1 |
Sant Singh KhalsaRaag Siree Raag, First Mehl, First House:
Manmohan SinghSri Measures, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Siri Rag, Mejl Guru Nanak, Primer Canal Divino.
ਮੋਤੀ ਤ ਮੰਦਰ ਊਸਰਹਿ; ਰਤਨੀ ਤ ਹੋਹਿ ਜੜਾਉ ॥
motee ta mandar aoosareh; ratanee ta hohi jarraau |
Sant Singh KhalsaIf I had a palace made of pearls, inlaid with jewels,
Manmohan SinghShall I have palaces, built of rubies, set with gems and plastered with musk saffron,
Manmohan Singh (Punjabi)ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,
Fareedkot Teekaਮੋਤੀਓਂ ਕਰ ਕੇ ਤੌ ਮੰਦਰ ਊਸਰੇ ਹੋਏ ਹੋਵੇਂ, ਔਰ ਨੀਲ ਮਣੀ ਆਦ ਅੰਨ੍ਯ ਰਤਨੋਂ ਕਰ ਕੇ ਜੜੇ ਹੂਏ ਹੋਵੇਂ, ਭਾਵ ਸੇ ਪੁਰਸ਼ ਅਤੀ ਅਲੌਕਕ ਬਿਭੂਤੀ ਸਹਿਤ ਹੋਵੇ॥
Prof. Sahib Singhਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,ਪਦ ਅਰਥ ਤ = ਜੇ। ਊਸਰਹਿ = ਉਸਰ ਪੈਣ, ਬਣ ਜਾਣ।
SikhNet (Spanish)¿Debería de tener palacios construidos y engarzados en rubíes y gemas de todos tipos,
ਕਸਤੂਰਿ ਕੁੰਗੂ. ਅਗਰਿ ਚੰਦਨਿ; ਲੀਪਿ ਆਵੈ ਚਾਉ ॥
kasatoor kungoo. agar chandan; leep aavai chaau |
Sant Singh Khalsascented with musk, saffron and sandalwood, a sheer delight to behold
Manmohan Singhand saw dust of eagle and sandal wood, by which yearning ambition may arise in the mind?
Manmohan Singh (Punjabi)ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?
Fareedkot Teekaਕਸਤੂਰੀ ਔਰ (ਕੁੰਗੂ) ਕੇਸਰ (ਅਗਰਿ) ਏਕ ਸੁਗੰਧ ਵਾਲੀ ਲਕੜੀ ਹੋਤੀ ਹੈ, ਔਰ ਬਾਵਨਾਦਿ ਚੰਦਨ ਇਨ ਸਭਨੋਂ ਕੋ ਘਸ ਕਰ ਤਿਨ ਮੰਦਰੋਂ ਕੋ ਲੇਪਨ ਕੀਆ ਹੋਵੇ, ਔਰ ਉਨ ਕੋ ਦੇਖ ਕਰ ਮਨ ਮੇਂ (ਚਾਉ) ਉਤਸ਼ਾਹ ਆਵੇ॥
Prof. Sahib Singhਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,ਪਦ ਅਰਥ ਕੁੰਗੂ = ਕੇਸਰ। ਅਗਰਿ = ਅਗਰ ਨਾਲ, ਊਦ ਦੀ ਸੁਗੰਧ-ਭਰੀ ਲੱਕੜੀ ਨਾਲ। ਚੰਦਨਿ = ਚੰਦਨ ਨਾਲ। ਲੀਪਿ = ਲਿਪਾਈ ਕਰ ਕੇ।
SikhNet (Spanish)emplastados de musgo y azafrán, todos con un aroma de madera de sándalo para provocar que el enemigo de la ambición despierte en mi mente?
ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੧॥
mat dekh. bhoolaa veesarai; teraa. chit na aavai naau |1|
Sant Singh Khalsa-seeing this, I might go astray and forget You, and Your Name would not enter into my mind. ||1||
Manmohan SinghNo, lest by seeing them, I may go astray, forget Thee, O God! and Thy Name may not enter my heart.
Manmohan Singh (Punjabi)ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।
Fareedkot Teekaਮਤਿ ਐਸੇ ਮੰਦਰੋਂ ਕੋ ਦੇਖ ਕਰ ਤਿਨ ਕੇ ਮਦ ਸੋਂ ਭੂਲ ਜਾਊਂ, ਐਸੇ ਬੀਸਰੇ ਹੂਏ ਕੋ, ਹੇ ਵਾਹਗੁਰੂ! ਤੇਰਾ ਨਾਮ ਚਿਤਿ ਨ ਆਵੇ॥੧॥
Prof. Sahib Singh(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥ਪਦ ਅਰਥ ਦੇਖਿ = ਵੇਖ ਕੇ। ਚਿਤਿ = ਚਿੱਤ ਵਿਚ॥੧॥
SikhNet (Spanish)No, pues eso me desviaría y me haría olvidarte, oh Dios, y así Tu Nombre no entraría en mi corazón (1)
ਹਰਿ ਬਿਨੁ; ਜੀਉ ਜਲਿ ਬਲਿ ਜਾਉ ॥
har bin; jeeo jal bal jaau |
Sant Singh KhalsaWithout the Lord, my soul is scorched and burnt.
Manmohan SinghWithout God my soul is scorched and burnt down.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।
Fareedkot Teekaਹੇ ਹਰੀ! ਤੇਰੇ ਨਾਮ ਬਿਨਾਂ ਜੀਵ ਨਰਕ ਵਾ ਗਰਭ ਰੂਪੀ ਪ੍ਰਜ੍ਵਲਤਿ ਹੋਈ ਅਗਨੀ ਮੇਂ ਬਲ ਜਾਵੇ। ਜੇ ਕਹੈ ਜੀਵ ਤੋ ਜਲਤਾ ਨਹੀਂ, ਤਿਸ ਕਾ ਸਮਾਧਾਨ। ਪ੍ਰਿਥਮੇ ਜੀਵ ਕਾ ਸ੍ਵਰੂਪ ਅਧਿਸ੍ਟਾਨ ਅਰ ਬੁਧੀ ਅਵਿਦ੍ਯਾ ਅਰ ਤਿਨ ਮੇਂ ਜੋ ਅਭਾਸ ਹੈ, ਸੋ ਸ਼ਾਸਤ੍ਰ ਨੇ ਕਹਾ ਹੈ: ਤਿਨ ਤੀਨੋਂ ਮੇਂ ਸੇ ਮਰਨ ਅਰ ਜਲਨ ਆਦਿ ਭਾਵ ਦੁਖੋਂ ਕਾ ਅਰ ਸੁਖੋਂ ਕਾ ਭਾਗੀ ਬੁਧੀ ਦ੍ਵਾਰਾ ਚਿਦਾਭਾਸ ਹੈ। ਇਸ ਅੰਸ ਕੋ ਲੇ ਕਰ ਗੁਰੂ ਜੀ ਨੇ ਜੀਵ ਕਾ ਜਲਨਾ ਕਹਾ ਹੈ। ਅਰ ਜੋ ਅਧਿਸ੍ਟਾਨ ਹੈ, ਤਿਸ ਮੇਂ ਦੁਖੋਂ ਕਾ ਅਭਾਵ ਹੈ। ਇਸ ਵਾਸਤੇ ਸ਼ਾਸਤ੍ਰ ਮੇਂ ਲਿਖਾ ਹੈ ਕਿ ਜੀਵ ਕੋ ਅਗਨੀ ਜਲਾਇ ਨਹੀਂ ਸਕਤੀ, ਜਲੁ ਗਾਲ ਨਹੀਂ ਸਕਤਾ, ਇਤ੍ਯਾਦਿ॥
Prof. Sahib Singhਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।
SikhNet (Spanish)Sin Dios mi Alma es desgarrada y consumida en cenizas.
ਮੈ. ਆਪਣਾ ਗੁਰੁ ਪੂਛਿ ਦੇਖਿਆ; ਅਵਰੁ ਨਾਹੀ ਥਾਉ ॥੧॥ ਰਹਾਉ ॥
mai. aapanaa gur poochh dekhiaa; avar naahee thaau |1| rahaau |
Sant Singh KhalsaI consulted my Guru, and now I see that there is no other place at all. ||1||Pause||
Manmohan SinghI am convinced after consulting my Guru that there in no other place (except God). Pause.
Manmohan Singh (Punjabi)ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਅਪਨੇ ਗੁਰੂ ਕੋ ਪੂਛ ਦੇਖਾ ਹੈ, ਭਾਵ ਯੇਹ ਕਿ ਹੇ ਭਗਵਨ! ਆਪ ਜੋ ਮੇਰੇ ਗੁਰੂ ਹੋ, ਆਪ ਕਾ ਸਰੂਪ ਜੋ ਬੇਦ ਹੈਂ, ਤਿਨੋ ਸੇ ਭੀ ਸੁਣ ਲੀਆ ਹੈ, ਔਰ ਅਪਨੇ ਅਨੁਭਵ ਸੇ ਭੀ ਦੇਖਾ ਹੈ, ਕਿ ਤੇਰੇ ਬਿਨਾ ਜੀਵ ਕੋ ਹੋਰ ਸੁਖ ਕਾ ਸਥਾਨ ਨਹੀਂ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ ॥
SikhNet (Spanish)Estoy convencido, después de consultar a mi Guru, que no hay otro lugar, excepto el Lugar de Dios. (1-Pausa)
ਧਰਤੀ. ਤ ਹੀਰੇ ਲਾਲ ਜੜਤੀ; ਪਲਘਿ ਲਾਲ ਜੜਾਉ ॥
dharatee. ta heere laal jarratee; palagh laal jarraau |
Sant Singh KhalsaIf the floor of this palace was a mosaic of diamonds and rubies, and if my bed was encased with rubies,
Manmohan SinghThough the floor be a mosaic of diamonds and rubies, the couch be enchased with gems,
Manmohan Singh (Punjabi)ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,
Fareedkot Teekaਪ੍ਰਿਥਵੀ ਹੀਰੇ ਔਰ ਲਾਲੋਂ ਕਰ ਕੇ ਜੁੜੀ ਹੋਈ ਹੋਵੈ, ਔਰ ਤਿਨ ਮੰਦਰੋਂ ਮੇਂ (ਲਾਲ) ਮਨੀਓਂ ਕਰ ਕੇ ਜਟਤ ਪਲੰਘ ਹੋਵੈਂ॥
Prof. Sahib Singhਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,ਪਦ ਅਰਥ ਪਲਘਿ = ਪਲੰਘ ਉਤੇ।
SikhNet (Spanish)Aunque el piso sea de mosaico de diamantes y rubíes,
ਮੋਹਣੀ ਮੁਖਿ ਮਣੀ ਸੋਹੈ; ਕਰੇ ਰੰਗਿ ਪਸਾਉ ॥
mohanee mukh manee sohai; kare rang pasaau |
Sant Singh Khalsaand if heavenly beauties, their faces adorned with emeralds, tried to entice me with sensual gestures of love
Manmohan Singhand a fascinating houri with emerald bedecked face invites me to the couch with love and capturing gestures.
Manmohan Singh (Punjabi)ਅਤੇ ਮਾਣਿਕ ਨਾਲ ਸਜਤ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ-ਪਰੀ ਪਿਆਰ ਤੇ ਦਿਲ ਖਿੱਚਵੇ ਇਸ਼ਾਰਿਆਂ ਨਾਲ ਮੈਨੂੰ ਪਲੰਘ ਉਤੇ ਸੱਦੇ।
Fareedkot Teekaਔਰ ਤਿਨ ਮੇਂ ਮੋਹਣੀ ਇਸਤ੍ਰੀਆਂ ਕੈਸੀਆਂ ਹੋਵੈਂ? ਜਿਨ ਕੇ ਮੁਖ ਮਣੀਆਂ ਕੇ ਸਾਦਰਸ ਪ੍ਰਕਾਸਵਾਨ ਹੋਵੈਂ, ਵਾ ਮੁਖ ਪਰ ਮਣੀਆਂ ਸੋਭਾ ਪਾਉਣ, ਭਾਵ ਸਿੰਗਾਰੀਆ ਹੋਈਆਂ ਹੋਨ, ਪੁਨਾ (ਰੰਗਿ) ਅਨੰਦਦਾਇਕ (ਪਸਾਉ) ਪਸਾਰੇ ਕਰੇਂ॥
Prof. Sahib Singhਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,ਪਦ ਅਰਥ ਮੋਹਣੀ = ਸੁੰਦਰ ਇਸਤ੍ਰੀ। ਮੁਖਿ = ਮੂੰਹ ਉੱਤੇ। ਰੰਗਿ = ਪਿਆਰ ਨਾਲ। ਪਸਾਓ = ਪਸਾਰਾ, ਖੇਡ। ਰੰਗਿ ਪਸਾਉ = ਪਿਆਰ-ਭਰੀ ਖੇਡ, ਹਾਵ-ਭਾਵ।
SikhNet (Spanish)aunque el aposento esté engarzado de gemas y bellas doncellas con perfil de esmeralda me inviten al aposento con guiños amorosos
ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੨॥
mat dekh. bhoolaa veesarai; teraa. chit na aavai naau |2|
Sant Singh Khalsa-seeing these, I might go astray and forget You, and Your Name would not enter into my mind. ||2||
Manmohan SinghMay it not be that on beholding then I may go amiss, forget Thee and remember not Thy Name.
Manmohan Singh (Punjabi)ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Fareedkot Teekaਮੈਂ ਇਨ ਪਦਾਰਥੋਂ ਕੋ ਦੇਖ ਕਰ ਕੇ ਮਤਿ ਭੂਲ ਜਾਵਾਂ, ਅਰ ਮੈਨੂੰ ਭੂਲੇ ਹੂਏ ਨੂੰ ਤੇਰਾ ਨਾਮ ਮੇਰੇ ਚਿਤਿ ਨਾ ਆਵੈ॥
Prof. Sahib Singh(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥
SikhNet (Spanish)y gestos provocativos, que no sea que al contemplarlas, mi mente se desvíe, me olvide de Ti y no pueda recordar Tu Nombre. (2)
ਸਿਧੁ ਹੋਵਾ. ਸਿਧਿ ਲਾਈ; ਰਿਧਿ ਆਖਾ ਆਉ ॥
sidh hovaa. sidh laaee; ridh aakhaa aau |
Sant Singh KhalsaIf I were to become a Siddha, and work miracles, summon wealth
Manmohan SinghBecoming a man of occult powers, were I to work miracles and command and summon wealth,
Manmohan Singh (Punjabi)ਕਰਾਮਾਤੀ ਬੰਦਾ ਬਣ ਜੇਕਰ ਮੈਂ ਕਰਾਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇਹ ਸੱਦ ਲਵਾਂ,
Fareedkot Teekaਔਰ ਸਿਧ ਹੋ ਕਰ ਕੇ ਸਿਧੀਆਂ ਭੀ ਲਗਾਊਂ, ਔਰ ਅੰਨਾਦਿਕ ਰਿਧੀਆਂ ਮੇਰੇ ਕਹਿਨ ਮਾਤ੍ਰ ਸੇ ਪਾਸ ਆ ਜਾਵੇਂ॥
Prof. Sahib Singhਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,ਪਦ ਅਰਥ ਸਿਧੁ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਿਧਿ = ਜੋਗ-ਸਮਾਧੀ ਵਿਚ ਕਾਮਯਾਬੀ। ਲਾਈ = ਲਾਈਂ, ਮੈਂ ਲਾਵਾਂ। ਰਿਧਿ = ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ।
SikhNet (Spanish)Si me convirtiera en un ser de poderes psíquicos, realizaría milagros, me podría aparecer y desaparecer a voluntad,
ਗੁਪਤੁ ਪਰਗਟੁ ਹੋਇ ਬੈਸਾ; ਲੋਕੁ ਰਾਖੈ ਭਾਉ ॥
gupat paragatt hoe baisaa; lok raakhai bhaau |
Sant Singh Khalsaand become invisible and visible at will, so that people would hold me in awe
Manmohan Singhwere I to become non-apparent and apparent at will, and thereby people may have regard for me.
Manmohan Singh (Punjabi)ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।
Fareedkot Teekaਜਹਾਂ ਪ੍ਰਗਟ ਹੋਵਾਂ ਤਹਾਂ ਤੇ ਤੋ ਛਪ ਜਾਊਂ, ਔਰ ਜਹਾਂ ਪਹਿਲੇ ਨਹੀਂ ਹੋਵਾਂ ਤਹਾਂ ਅਚਾਨਕ ਹੀ ਪ੍ਰਗਟ ਹੋ ਬੈਠੂੰ, ਐਸੀ ਸਕਤੀ ਕੋ ਦੇਖ ਕਰ ਲੋਗ (ਭਾਉ) ਸਰਧਾ ਰਾਖੇਂ॥
Prof. Sahib Singhਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,ਪਦ ਅਰਥ ਬੈਸਾ = ਬੈਸਾਂ, ਮੈਂ ਬੈਠਾਂ। ਭਾਉ = ਆਦਰ, ਸਤਕਾਰ।
SikhNet (Spanish)tendría el poder del dinero y con todo esto la gente me alabaría y me respetaría al máximo,
ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੩॥
mat dekh. bhoolaa veesarai; teraa. chit na aavai naau |3|
Sant Singh Khalsa-seeing these, I might go astray and forget You, and Your Name would not enter into my mind. ||3||
Manmohan SinghMay it not be that a beholding them I may go amiss, forget Thee and remember not Thy Name.
Manmohan Singh (Punjabi)ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Fareedkot Teekaਮੈਂ ਇਨ ਸਕਤੀਓਂ ਕੋ ਦੇਖ ਕਰ ਕੇ ਮਤ ਭੂਲ ਜਾਵੋਂ, ਅਰ ਮੈਂ ਭੂਲੇ ਹੂਏ ਕੋ ਤੇਰਾ ਨਾਮ ਚਿਤਿ ਨਾ ਆਵਤਾ ਹੋਵੈ॥
Prof. Sahib Singh(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥
SikhNet (Spanish)que no sea que al lograr todo esto, mi mente se olvide de Ti y no pueda recordar Tu Nombre.(3)
ਸੁਲਤਾਨੁ ਹੋਵਾ. ਮੇਲਿ ਲਸਕਰ; ਤਖਤਿ. ਰਾਖਾ ਪਾਉ ॥
sulataan hovaa. mel lasakar; takhat. raakhaa paau |
Sant Singh KhalsaIf I were to become an emperor and raise a huge army, and sit on a throne,
Manmohan SinghWere I to become an emperor, raise a huge army, set my foot on the throne,
Manmohan Singh (Punjabi)ਜੇਕਰ ਮੈਂ ਮਹਾਰਾਜਾ ਹੋ ਜਾਵਾਂ, ਭਾਰੀ ਸੈਨਾ ਜਮ੍ਹਾ ਕਰ ਲਵਾਂ ਅਤੇ ਰਾਜ ਸਿੰਘਾਸਨ ਉਤੇ ਆਪਣਾ ਪੈਰ ਟਿਕਾ ਲਵਾਂ ਤੇ ਤਖਤ ਦੇ ਉਤੇ ਬਹਿ ਕੇ ਜੇਕਰ ਮੈਂ ਫੁਰਮਾਨ ਜਾਰੀ ਕਰਾਂ,
Fareedkot Teekaਔਰ ਪਾਤਿਸ਼ਾਹ ਹੋ ਕਰ ਫੌਜਾਂ ਕੋ ਏਕਠੀ ਕਰੂੰ, ਔਰ (ਤਖਤਿ) ਸੰਘਾਸਨ ਪਰ ਪੈਰ ਰਖੂੰ ਅਰਥਾਤ ਬੈਠੂੰ॥
Prof. Sahib Singhਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ ਅਤੇ ਤਖ਼ਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),ਪਦ ਅਰਥ ਮੇਲਿ = ਇਕੱਠਾ ਕਰ ਕੇ। ਲਸਕਰ = ਫ਼ੌਜਾਂ। ਤਖਤਿ = ਤਖ਼ਤ ਉੱਤੇ।
SikhNet (Spanish)Si me volviera emperador, levantaría enormes ejércitos, me sentaría en suntuoso trono
ਹੁਕਮੁ. ਹਾਸਲੁ ਕਰੀ ਬੈਠਾ; ਨਾਨਕਾ. ਸਭ ਵਾਉ ॥
hukam. haasal karee baitthaa; naanakaa. sabh vaau |
Sant Singh Khalsaissuing commands and collecting taxes-O Nanak, all of this could pass away like a puff of wind.
Manmohan Singhand seated on the throne, were I to issue commands and collect revenue; O Nanak! all this is liable to pass away like a puff of wind.
Manmohan Singh (Punjabi)ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।
Fareedkot Teekaਤਹਾਂ ਬੈਠਾ ਹੀ ਜੋ ਚਾਹੂੰ ਅਪਨੇ ਹੁਕਮ ਸੇ (ਹਾਸਲੁ) ਪ੍ਰਾਪਤਿ ਕਰੂੰ, ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਜੋ ਸੰਪੂਰਣ ਸਮਗ੍ਰੀ ਹੈ, ਸੋ ਸਭ (ਵਾਉ) ਬ੍ਯਰਥ ਹੈ, ਵਾ (ਵਾਉ) ਪਵਨ ਵਤ ਚੰਚਲ ਹੈ॥
Prof. Sahib Singhਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।ਪਦ ਅਰਥ ਹਾਸਲੁ ਕਰੀ = ਮੈਂ ਹਾਸਲ ਕਰਾਂ, ਮੈਂ ਚਲਾਵਾਂ। ਵਾਉ = ਹਵਾ ਸਮਾਨ, ਵਿਅਰਥ। ਕਰੀ = ਕਰੀਂ, ਮੈਂ ਕਰਾਂ।
SikhNet (Spanish)y sentado ahí comandaría pueblos y naciones y colectaría innumerables impuestos.
ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੪॥੧॥
mat dekh. bhoolaa veesarai; teraa. chit na aavai naau |4|1|
Sant Singh KhalsaSeeing these, I might go astray and forget You, and Your Name would not enter into my mind. ||4||1||
Manmohan SinghMay it not be that on beholding them I may go amiss, forget Thee and remember not Thy Name.
Manmohan Singh (Punjabi)ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Fareedkot Teekaਮੈਂ ਇਸ ਬਿਭੂਤੀ ਕੋ ਦੇਖ ਕਰ ਕੇ ਮਤ ਭੂਲ ਜਾਵੋਂ, ਅਰ ਮੈਂ ਭੂਲੇ ਹੂਏ ਕੋ ਤੇਰਾ ਨਾਮ ਚਿਤਿ ਮੇਂ ਨ ਆਵਤਾ ਹੋਏ, ਭਾਵ ਏਹ ਹੈ ਕਿ ਤੇਰੇ ਨਾਮ ਸੇ ਬਿਨਾ ਹੋਰ ਕਿਸੀ ਪਦਾਰਥ ਮੇਂ ਮੇਰੀ ਪ੍ਰੀਤੀ ਨ ਹੋਵੇ॥੪॥੧॥☬ਜਬ ਸੁਲਤਾਨ ਪੁਰ ਮੇਂ ਵੇਈਂ ਨਾਮਕ ਨਦੀ ਮੇਂ ਅੰਤ੍ਰਧ੍ਯਾਨ ਹੋ ਕਰ ਸ੍ਰੀ ਗੁਰੂ ਜੀ ਸਚਖੰਡ ਮੇਂ ਗਏ ਥੇ, ਤਬ ਸ੍ਰੀ ਅਕਾਲ ਪੁਰਖ ਜੀ ਨੇ ਕਹਾ ਕਿ ਹੇ ਨਾਨਕ! ਤੂੰ ਮੇਰੀ ਉਸਤਤੀ ਕਰ ਤਬ ਸਬਦੁ ਉਚਾਰਨ ਕੀਆ:
Prof. Sahib Singh(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥* ਭਾਵ:ਪ੍ਰਭੂ ਦੀ ਯਾਦ ਭੁਲਾ ਕੇ ਜਿੰਦ ਸੜ-ਬਲ ਜਾਂਦੀ ਹੈ। ਜੋਗ ਦੀਆਂ ਰਿੱਧੀਆਂ ਸਿੱਧੀਆਂ, ਤੇ ਬਾਦਸ਼ਾਹੀ ਪ੍ਰਭੂ ਦੇ ਵਿਛੋੜੇ ਤੋਂ ਪੈਦਾ ਹੋਏ ਉਸ ਸਾੜ ਨੂੰ ਸ਼ਾਂਤ ਨਹੀਂ ਕਰ ਸਕਦੇ। ਇਹ ਤਾਂ ਸਗੋਂ ਪਰਮਾਤਮਾ ਨਾਲੋਂ ਵਿੱਥ ਵਧਾ ਕੇ ਸਾੜ ਪੈਦਾ ਕਰਦੇ ਹਨ। * ਨੋਟ: ਇਸ ਸ਼ਬਦ ਦੇ ੪ ਬੰਦ ਹਨ। ਅਖ਼ੀਰਲੇ ਅੰਕ ਨੰ: ੧ ਦਾ ਭਾਵ ਇਹ ਹੈ ਕਿ ਇਥੇ ਪਹਿਲਾ ਸ਼ਬਦ ਸਮਾਪਤ ਹੋਇਆ ਹੈ। * ਨੋਟ: 'ਮਹਲਾ ੧' ਦੇ ਅੰਕ ਤੋਂ ਪਹਿਲਾਂ ਲਫ਼ਜ਼ 'ਪਹਿਲਾ' ਤੋਂ ਸਾਫ਼ ਪ੍ਰਤੱਖ ਹੈ ਕਿ ਅੰਕ ੧ ਨੂੰ ਪੜ੍ਹਨਾ ਹੈ 'ਪਹਿਲਾ'। ਇਸੇ ਤਰ੍ਹਾਂ 'ਘਰੁ ੧' ਦੇ ਅੰਕ ੧ ਨੂੰ ਭੀ ਪੜ੍ਹਨਾ ਹੈ 'ਪਹਿਲਾ'। ਵੇਖੋ, ਪੰਨਾ ੨੩ ਉਤੇ ਸ਼ਬਦ ਨੰ: ੨੫ ਦਾ ਸਿਰਲੇਖ 'ਸਿਰੀਰਾਗੁ ਮਹਲਾ ੧ ਘਰੁ ਦੂਜਾ ੨। ਇਥੇ 'ਘਰੁ ੨' ਦੇ ਅੰਕ ਨੂੰ ਲਿਖਿਆ ਹੈ 'ਦੂਜਾ'। ਵੇਖੋ, ਪੰਨਾ ੧੬੩, ਸਿਰਲੇਖ ਗਉੜੀ 'ਗੁਆਰੇਰੀ ਮਹਲਾ ੪ ਚਉਥਾ', ਇਥੇ 'ਮਹਲਾ ੪' ਦੇ ਅੰਕ ਨੂੰ ਲਿਖਿਆ ਹੈ 'ਚਉਥਾ'। ਇਸੇ ਤਰ੍ਹਾਂ ਹੋਰ ਵਧੀਕ ਤਸੱਲੀ ਵਾਸਤੇ ਪਾਠਕ ਸੱਜਣ ੧੪੩੦ ਪੰਨੇ ਵਾਲੀ ਬੀੜ ਦੇ ਪੰਨਾ ਨੰ: ੪੯੨, ੫੨੪, ੫੮੨, ੬੦੫, ੬੩੬, ੬੬੧, ੬੬੪ ਅਤੇ ੧੧੬੯ ਉੱਤੇ ਵੇਖ ਲੈਣ।
SikhNet (Spanish)Oh, dice Nanak, todo esto se esfumaría como una burbuja que flota y se desintegra en el viento. (4-1)