ਸਿਰੀਰਾਗੁ ਮਹਲਾ ੧ ॥
sireeraag mahalaa 1 | Ang 14
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਕੋਟਿ ਕੋਟੀ ਮੇਰੀ ਆਰਜਾ; ਪਵਣੁ ਪੀਅਣੁ ਅਪਿਆਉ ॥
kott kottee meree aarajaa; pavan peean apiaau | Ang 14
Sant Singh KhalsaIf I could live for millions and millions of years, and if the air was my food and drink,
Manmohan SinghWere my age to be millions over millions of years; were I to have air as my drink and food; and were I to live in so narrow a place of a cave,
Manmohan Singh (Punjabi)ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,
Fareedkot Teekaਹੇ ਅਕਾਲ ਪੁਰਖੁ! ਕੋਟਾਨ ਕੋਟ ਬਰਖ, ਵਾ ਕੋਟਾਨ ਕੋਟ ਯੁਗ ਮੇਰੀ (ਆਰਜਾ) ਉਮਰ ਹੋ ਜਾਵੇ, ਔਰ ਜਲ ਕੇ ਸਥਾਨ ਪਵਨ ਕੋ ਹੀ (ਪੀਅਣੁ) ਪਾਠ ਔਰ (ਅਪਿਆਉ) ਭੋਜਨ ਕਰੂੰ॥
Prof. Sahib Singhਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),ਪਦ ਅਰਥ ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ)। ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ।
SikhNet (Spanish)Si mi edad fuera milenaria, si ya sólo viviera de aire, si viviera en cueva de asceta,
ਚੰਦੁ ਸੂਰਜੁ ਦੁਇ. ਗੁਫੈ ਨ ਦੇਖਾ; ਸੁਪਨੈ ਸਉਣ. ਨ ਥਾਉ ॥
chand sooraj due. gufai na dekhaa; supanai saun. na thaau | Ang 14
Sant Singh Khalsaand if I lived in a cave and never saw either the sun or the moon, and if I never slept, even in dreams
Manmohan Singhwhere I may never see both the moon and the sun and where I would never have sleep even in dream.
Manmohan Singh (Punjabi)ਜਿਥੇ ਮੈਨੂੰ ਦੋਵੇ ਚੰਨ ਤੇ ਭਾਨ ਨਿਗ੍ਹਾ ਹੀ ਨਾਂ ਪੈਣ, ਅਤੇ ਜਿਥੇ ਮੈਨੂੰ ਸੁਫ਼ਨੇ ਵਿੱਚ ਭੀ ਕਦਾਚਿਤ ਨੀਦਰ ਨਾਂ ਪਵੇ।
Fareedkot Teekaਜਹਾਂ ਚੰਦਰਮਾਂ ਔਰ ਸੂਰਜ ਦ੍ਰਿਸਟੀ ਮੇਂ ਨ ਆਵੇ, ਐਸੀ ਗੁਫਾ ਮੇਂ ਬੈਠ ਕਰ ਤਪ ਸਾਧਨ ਕਰੂੰ, ਜਹਾਂ (ਸੁਪਨੈ) ਕਦਾਚਿਤ (ਸਉਣ) ਨਿੰਦ੍ਰਾ ਕਰਨੇ ਕੋ (ਨਥਾਉ) ਅਸਥਾਨੁ ਨ ਹੋਵੇ। ਭਾਵ ਏਹੁ ਕਿ ਅਤੀ ਕਠਨ ਔਰ ਅਲਪ ਜਗਾ ਹੋਵੈ॥
Prof. Sahib Singhਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ), ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ)ਪਦ ਅਰਥ ਗੁਫੈ = ਗੁਫਾ ਵਿਚ (ਰਹਿ ਕੇ)। ਸਉਣ ਥਾਉ = ਸੌਣ ਦਾ ਥਾਂ।
SikhNet (Spanish)donde ya no viera ni el sol ni la luna y no tuviera necesidad de dormir.
ਭੀ ਤੇਰੀ ਕੀਮਤਿ ਨਾ ਪਵੈ; ਹਉ. ਕੇਵਡੁ ਆਖਾ ਨਾਉ ॥੧॥
bhee teree keemat naa pavai; hau. kevadd aakhaa naau |1| Ang 14
Sant Singh Khalsa-even so, I could not estimate Your Value. How can I describe the Greatness of Your Name? ||1||
Manmohan SinghEven so I cannot appraise thy worth. How great shall I call thy Name?
Manmohan Singh (Punjabi)ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿਡਾ ਵੱਡਾ ਕਹਾਂ?
Fareedkot Teekaਹੇ ਭਗਵਨ! ਐਸੀ ਕਠਨ ਤਪਸ੍ਯਾ ਭੀ ਕਰੂੰ ਪਰੰਤੂ ਤੇਰੀ (ਕੀਮਤਿ ਨਾ ਪਵੈ) ਭਾਵ ਤੂੰ ਇਦੰ ਕਰ ਕੇ ਜਾਨਿਆਂ ਨਹੀਂ ਜਾਤਾ ਹੈਂ। (ਹਉ) ਮੈਂ ਤੇਰੇ ਨਾਮ ਕੋ ਕਿਤਨਾ ਕੁ ਬਡਾ ਕਥਨ ਕਰੂੰ? ਭਾਵ ਏਹ ਕੇ ਜੈਸੇ ਤੂੰ ਨਾਮੀ ਬ੍ਯੰਤ ਹੈਂ, ਤੈਸੇ ਹੀ ਤੇਰਾ ਨਾਮ ਭੀ ਬ੍ਯੰਤ ਹੀ ਹੈ॥
Prof. Sahib Singhਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ), ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ॥੧॥ਪਦ ਅਰਥ ਭੀ = ਫਿਰ ਭੀ। ਹਉ = ਮੈਂ। ਕੇਵਡੁ = ਕਿਤਨਾ ਵੱਡਾ। ਨਾਉ = ਨਾਮਣਾ, ਵਡਿਆਈ॥੧॥
SikhNet (Spanish)Aun así no podría apreciar Tu Valor, ¿Qué adjetivo podría usar para llamar Tu Nombre? (1)
ਸਾਚਾ ਨਿਰੰਕਾਰੁ; ਨਿਜ ਥਾਇ ॥
saachaa nirankaar; nij thaae | Ang 14
Sant Singh KhalsaThe True Lord, the Formless One, is Himself in His Own Place.
Manmohan SinghThe True Formless Lord's is in His own place.
Manmohan Singh (Punjabi)ਸੱਚਾ ਰੂਪ-ਰੰਗ-ਰਹਿਤ ਸਾਹਿਬ ਆਪਣੀ ਨਿੱਜ ਦੀ ਜਗ੍ਹਾ ਤੇ ਹੈ।
Fareedkot Teekaਹੇ ਸਾਚਾ ਨਿਰੰਕਾਰ ਅਕਾਲ ਪੁਰਖੁ! (ਨਿਜਥਾਇ) ਤੂੰ ਅਪਨੀ ਮਹਿਮਾ ਮੇਂ ਸਦਾ ਆਪ ਹੀ ਇਸਥਿਤ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ)ਪਦ ਅਰਥ ਥਾਇ = ਥਾਂ ਵਿਚ, ਸਰੂਪ ਵਿਚ। ਨਿਜ ਥਾਇ = ਆਪਣੇ ਸਰੂਪ ਵਿਚ, ਆਪਣੇ ਆਪ ਵਿਚ।
SikhNet (Spanish)El Señor Verdadero y sin Forma está en Su Propio Aposento.
ਸੁਣਿ ਸੁਣਿ ਆਖਣੁ ਆਖਣਾ; ਜੇ ਭਾਵੈ. ਕਰੇ ਤਮਾਇ ॥੧॥ ਰਹਾਉ ॥
sun sun aakhan aakhanaa; je bhaavai. kare tamaae |1| rahaau | Ang 14
Sant Singh KhalsaI have heard, over and over again, and so I tell the tale; as it pleases You, Lord, please instill within me the yearning for You. ||1||Pause||
Manmohan SinghAs I have often heard, I narrate the tale of Thine excellences,(O Lord!) if it pleases Thee, induce Thy craving in me. Pause.
Manmohan Singh (Punjabi)ਜਿਵੇਂ ਮੈਂ ਘਨੇਰੀ ਵਾਰੀ ਸੁਣਿਆ ਹੈ, ਮੈਂ ਤੇਰੀਆਂ ਖੂਬੀਆਂ ਵਰਨਣ ਕਰਦਾ ਹਾਂ, (ਹੇ ਸਾਹਿਬ!) ਜੇਕਰ ਤੈਨੂੰ ਚੰਗਾ ਲੱਗੇ, ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ। ਠਹਿਰਾਉ।
Fareedkot Teekaਔਰੁ ਸ਼ਾਸਤ੍ਰੋਂ ਸੇ (ਆਖਣੁ) ਅਖ੍ਯਾਨ ਕਥਾ ਪ੍ਰਸੰਗ ਸ੍ਰਵਣ ਕਰ ਕਰ ਕੇ ਜੀਵ ਕਥਨ ਕਰਤੇ ਹੈਂ। ਜੇ ਕਰ ਤੇਰੇ ਕੋ ਭਾਵੈ ਅਰਥਾਤ ਜੇ ਤੂੰ ਚਾਹੇਂ, ਤੌ ਦਾਤਿ ਕਰਤਾ ਹੈਂ। ਏਹ ਅਰਥ ਪ੍ਰਸੰਗਕ ਹੈ, (ਵਾ) ਜੀਵੋਂ ਕੇ ਮਨ ਮੇਂ ਨਾਮ ਜਪਨੇ ਕੀ (ਤਮਾਇ) ਇਛਾ ਉਤਪਤ ਕਰਤਾ ਹੈਂ॥
Prof. Sahib Singhਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ)। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਸੁਣਿ ਸੁਣਿ = ਮੁੜ ਮੁੜ ਸੁਣ ਕੇ। ਆਖਣੁ = ਬਿਆਨ। ਜੇ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਤਮਾਇ = ਖਿੱਚ, ਤਾਂਘ (ਜੀਵ ਦੇ ਅੰਦਰ ਸਿਫ਼ਤ-ਸਾਲਾਹ ਕਰਨ ਦੀ) ਤਾਂਘ। ਕਰੇ = ਪੈਦਾ ਕਰ ਦੇਂਦਾ ਹੈ॥੧॥ਰਹਾਉ॥
SikhNet (Spanish)Así como las he oído contar, así relato las historias de Tu Excelencia, oh Señor, si así Te complace, induce en mí la añoranza por Ti.
ਕੁਸਾ ਕਟੀਆ ਵਾਰ ਵਾਰ; ਪੀਸਣਿ ਪੀਸਾ ਪਾਇ ॥
kusaa katteea vaar vaar; peesan peesaa paae | Ang 14
Sant Singh KhalsaIf I was slashed and cut into pieces, over and over again, and put into the mill and ground into flour,
Manmohan SinghWere I to be slashed and cut into pieces, over and over again, and put in a quern, and ground.
Manmohan Singh (Punjabi)ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵਢਿਆ ਟੁੱਕਿਆਂ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ।
Fareedkot Teekaਕੁਸਾ ਕੋ ਹਾਂ, ਭਾਵ ਕਾਂਸੀ ਕਲਵਤ੍ਰ ਲੇਵਾਂ, ਔਰ ਅਪਨਾ ਮਾਸੁ ਵਾਰ ਵਾਰ ਨਾਮ ਪੁਨਃ ਪੁਨਃ ਕਟ ਕਰ ਅਗਨੀ ਮੇਂ ਹੋਮ ਕਰਾਂ, ਔਰ ਚੱਕੀ ਮੇਂ ਪੀਸਣਾ ਕਰੂੰ। ਭਾਵ ਏਹ ਕਿ ਹਿਮਾਲੇ ਮੇਂ ਗਲਨਾਦਿ ਅਤੀ ਕਸਟੋਂ ਕੋ ਸਹਾਰੂੰ॥
Prof. Sahib Singhਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ,ਪਦ ਅਰਥ ਕੁਸਾ = ਕੁੱਸਾਂ, ਜੇ ਮੈਂ (ਆਪਣੇ ਆਪ ਨੂੰ) ਕੁਹ ਸੁੱਟਾਂ। ਕਟੀਆ = ਜੇ ਮੈਂ (ਆਪਣੇ ਆਪ ਨੂੰ ਰਤਾ ਰਤਾ) ਕਟਾ ਦਿਆਂ। ਵਾਰ ਵਾਰ = ਮੁੜ ਮੁੜ। ਪੀਸਣਿ = ਚੱਕੀ ਵਿਚ। ਪਾਇ = ਪਾ ਕੇ।
SikhNet (Spanish)Si me rebanaran y me cortaran en pedazos, una y otra vez, y después me molieran y me pusieran en un bote.
ਅਗੀ ਸੇਤੀ. ਜਾਲੀਆ; ਭਸਮ ਸੇਤੀ ਰਲਿ ਜਾਉ ॥
agee setee. jaaleea; bhasam setee ral jaau | Ang 14
Sant Singh Khalsaburnt by fire and mixed with ashes
Manmohan SinghWere I to be burnt with fire and mingled with ashes;
Manmohan Singh (Punjabi)ਜੇਕਰ ਮੈਂ ਅੱਗ ਨਾਲ ਸਾੜ ਦਿੱਤਾ ਜਾਵਾਂ ਅਤੇ ਸੁਆਹ ਨਾਲ ਮਿਲਾ ਦਿੱਤਾ ਜਾਵਾਂ;
Fareedkot Teekaਪੰਚ ਅਗਨੀ ਕੀ ਧੂੰਣੀਆਂ ਤਾਪਣੀ ਔਰੁ ਸਰੀਰ ਕੋ ਭਸਮ ਲਗਾਉਣੀ ਕਰੂੰ॥
Prof. Sahib Singhਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ।ਪਦ ਅਰਥ ਸੇਤੀ = ਨਾਲ। ਜਾਲੀਆ = ਜਾਲੀਆਂ, ਜੇ ਮੈਂ ਸਾੜ ਦਿਆਂ।
SikhNet (Spanish)Si me quemaran a fuego vivo y echaran a volar mis cenizas,
ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੨॥
bhee teree keemat. naa pavai; hau. kevadd aakhaa naau |2| Ang 14
Sant Singh Khalsa-even then, I could not estimate Your Value. How can I describe the Greatness of Your Name? ||2||
Manmohan SinghEven so I would not be able to assess Thy value. How great should I call Thy Name?
Manmohan Singh (Punjabi)ਤਾਂ ਭੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ। ਮੈਂ ਤੈਡੇਂ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ?
Fareedkot Teekaਤੌ ਭੀ ਤੇਰੀ ਕੀਮਤਿ ਪਾਈ ਨਹੀਂ ਜਾਤੀ, ਮੈਂ ਕਿਤਨਾ ਕੁ ਵਡਾ ਤੇਰਾ ਨਾਮੁ ਕਥਨ ਕਰਾਂ?
Prof. Sahib Singh(ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੨॥
SikhNet (Spanish)aun así no podría demostrar Tu Valor. ¿Qué adjetivo tan grandioso podría usar para pronunciar Tu Nombre? (2)
ਪੰਖੀ ਹੋਇ ਕੈ. ਜੇ ਭਵਾ; ਸੈ ਅਸਮਾਨੀ ਜਾਉ ॥
pankhee hoe kai. je bhavaa; sai asamaanee jaau | Ang 14
Sant Singh KhalsaIf I was a bird, soaring and flying through hundreds of heavens,
Manmohan SinghBecoming a bird, were I to hover and soar through hundreds of heavens,
Manmohan Singh (Punjabi)ਪੰਛੀ ਹੋ ਕੇ ਜੇਕਰ ਮੈਂ ਸੈਕੜਿਆਂ ਅਕਾਸ਼ਾਂ ਅੰਦਰ ਚੱਕਰ ਕੱਟਾਂ ਤੇ ਉਡਾਰੀਆਂ ਲਾਵਾਂ,
Fareedkot Teekaਸਿਧੀਓਂ ਕੇ ਬਲ ਕਰ ਪੰਖੀਵਤ ਉਡ ਕਰ ਊਪਰ ਭ੍ਰਮਤਾ ਰਹੂੰ, ਅਕਾਸ ਵਿਖੇ ਭੂਅਰ ਆਦਿ (ਸੈ) ਸੈਂਕੜੇ ਲੋਕੋਂ ਮੇਂ ਚਲਾ ਭੀ ਜਾਊਂ॥
Prof. Sahib Singhਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ।ਪਦ ਅਰਥ ਸੈ = ਸੈਂਕੜੇ।
SikhNet (Spanish)Volviéndome un ave, podría volar y sondear millones de cielos,
ਨਦਰੀ. ਕਿਸੈ ਨ ਆਵਊ; ਨਾ ਕਿਛੁ ਪੀਆ. ਨ ਖਾਉ ॥
nadaree. kisai na aavaoo; naa kichh peea. na khaau | Ang 14
Sant Singh Khalsaand if I was invisible, neither eating nor drinking anything
Manmohan Singhand were I to vanish from every one's gaze and neither drink not eat anything.5
Manmohan Singh (Punjabi)ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।
Fareedkot Teekaਐਸਾ ਸੂਛਮੁ ਹੋ ਜਾਊਂ, ਜੋ ਦ੍ਰਿਸਟੀ ਮੇਂ ਭੀ ਕਿਸੀ ਕੀ ਨਹੀਂ ਆਊਂ। ਔਰੁ ਨਾ ਤੋ ਕੁਛੁ ਖਾਣਾਂ ਕਰੂੰ ਔਰ ਨਾ ਕੁਛ ਪਾਨ ਕਰੂੰ, ਭਾਵ ਏਹ ਕਿ ਪਵਨ ਮਾਤ੍ਰ ਕਾ ਭੀ ਤ੍ਯਾਗ ਕਰੂੰ॥
Prof. Sahib Singhਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।ਪਦ ਅਰਥ ਨਦਰੀ ਨ ਆਵਊ = ਮੈਂ ਨਾਹ ਦਿੱਸਾਂ।
SikhNet (Spanish)y si me pudiera volver invisible a voluntad y no tuviera la necesidad de comer ni de beber nada.
ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੩॥
bhee teree keemat. naa pavai; hau. kevadd aakhaa naau |3| Ang 14
Sant Singh Khalsa-even so, I could not estimate Your Value. How can I describe the Greatness of Your Name? ||3||
Manmohan SinghEven so I cannot appraise thy worth. How great shall I call Thy Name?
Manmohan Singh (Punjabi)ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
Fareedkot Teekaਤੌ ਭੀ ਤੇਰੀ ਕੀਮਤਿ ਪਾਈ ਨਹੀਂ ਜਾਤੀ, ਮੈਂ ਕਿਤਨਾ ਕੁ ਵਡਾ ਤੇਰਾ ਨਾਮੁ ਕਥਨ ਕਰੂੰ? ॥੩॥
Prof. Sahib Singh(ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੩॥
SikhNet (Spanish)Aún así no podría apreciar Tu Valor. ¿Qué adjetivo tan grandioso podría usar para pronunciar Tu Nombre? (3)
ਨਾਨਕ. ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥
naanak. kaagad lakh manaa; parr parr keechai bhaau | Ang 15
Sant Singh KhalsaO Nanak, if I had hundreds of thousands of stacks of paper, and if I were to read and recite and embrace love for the Lord,
Manmohan SinghNanak were I to have hundreds of thousands of mounds of paper; and were I to embrace love for the Lord by reading and perusing those writings;
Manmohan Singh (Punjabi)ਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਲਖੋ ਮਣ ਤੋ ਕਾਗਦ ਹੋਵੇ, ਔਰੁ ਪੜ ਪੜ ਕਰ ਤਿਸ ਵਿਖੇ (ਭਾਉ) ਪ੍ਰੇਮ ਕਰੀਏ॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ। ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,ਪਦ ਅਰਥ ਕਾਗਦ = ਕਾਗ਼ਜ਼। ਕੀਚੈ = ਕੀਤਾ ਜਾਏ। ਭਾਉ = ਅਰਥ।
SikhNet (Spanish)Dice Nanak, si tuviera miles de toneladas de papel, donde la tinta nunca me faltara y la pluma la moviera con la velocidad del sonido en el viento y me enamorara del Señor
ਮਸੂ. ਤੋਟਿ ਨ ਆਵਈ; ਲੇਖਣਿ. ਪਉਣੁ ਚਲਾਉ ॥
masoo. tott na aavee; lekhan. paun chalaau | Ang 15
Sant Singh Khalsaand if ink were never to fail me, and if my pen were able to move like the wind
Manmohan Singhwere ink never to fail me; were my pen to move with the velocity of wind in writing.
Manmohan Singh (Punjabi)ਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
Fareedkot Teeka(ਮਸੂ) ਸਿਆਹੀ ਕਾ ਤੋਟਾ ਨਾ ਆਵੇ, ਔਰ ਲਿਖਨ ਕੇ ਚਲਾਉਨੇ ਵਾਲਾ ਪਵਣੁ ਹੋਵੇ॥
Prof. Sahib Singhਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,ਪਦ ਅਰਥ ਮਸੂ = (ਲਫ਼ਜ਼ 'ਮਸੁ' ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ। ਨ ਆਵਈ = ਨ ਆਵੈ। ਲੇਖਣਿ = ਕਲਮ। ਪਵਣੁ = ਹਵਾ। ਚਲਾਉ = ਚਲਾਵਾਂ, ਮੈਂ ਚਲਾਵਾਂ।
SikhNet (Spanish)al hacer esos escritos, aun así no podría apreciar Su Valor.
ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੪॥੨॥
bhee teree keemat. naa pavai; hau. kevadd aakhaa naau |4|2| Ang 15
Sant Singh Khalsa-even so, I could not estimate Your Value. How can I describe the Greatness of Your Name? ||4||2||
Manmohan SinghEven so I cannot appraise thy worth. How great shall I call Thy Name?
Manmohan Singh (Punjabi)ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
Fareedkot Teekaਹੇ ਹਰੀ! ਤਾਂ ਵੀ ਤੇਰੀ ਕੀਮਤਿ ਪਾਈ ਨਹੀ ਜਾਤੀ ਹੈ, ਮੈਂ ਕਿਤਨਾ ਕੁ ਵਡਾ ਤੇਰਾ ਨਾਮ ਕਥਨ ਕਰੂੰ?॥੪॥੨॥☬ਸ੍ਰੀ ਗੁਰੂ ਨਾਨਕ ਦੇਵ ਜੀ ਕੁਛ ਕਾਲ ਮਸਤ ਰਹੇ, ਤਬ ਪਿਤਾ ਜੀ ਨੇ ਕਹਾ, ਹੇ ਪੁਤ੍ਰ! ਹਮਾਰੇ ਤੌ ਪਟਵਾਰੀ ਕਾ ਕਾਮੁ ਹੈ, ਸੋ ਬਿਨਾ ਲੇਖੇ ਸੀਖਨੇ ਕੇ ਚਲਤਾ ਨਹੀਂ ਹੈ, ਤਾਂ ਤੇ ਤੂੰ ਲੇਖਾ ਪੜ ਲੈ। ਤਿਸ ਪਰ ਸ੍ਰੀ ਗੁਰੂ ਜੀ ਨੈ ਏਹੁ ਸਬਦੁ ਉਚਾਰਨ ਕੀਆ:
Prof. Sahib Singhਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੪॥੨॥* ਭਾਵ: ਜੇ ਕ੍ਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਸਹਾਰ ਕੇ ਦਿੱਬ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਪ੍ਰਾਪਤ ਕਰ ਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖ਼ੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤਕ ਹੋ ਆਵੀਏ, ਜੇ ਅਮੁੱਕ ਸਿਆਹੀ ਨਾਲ ਲੱਖਾਂ ਮਣਾਂ ਕਾਗ਼ਜ਼ਾਂ ਉੱਤੇ ਪ੍ਰਭੂ ਦੀ ਵਡਿਆਈ ਦਾ ਲੇਖ ਇਕ-ਸਾਰ ਲਿਖਦੇ ਜਾਈਏ; ਤਾਂ ਭੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਕੋਈ ਉਸ ਦਾ ਸ਼ਰੀਕ ਨਹੀਂ ਹੈ। ਜਿਸ ਉਤੇ ਮੇਹਰ ਕਰੇ ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼ਦਾ ਹੈ।੨। * ਨੋਟ: ਅਖ਼ੀਰਲੇ ਅੰਕ ਨੰ: ੨ ਦਾ ਭਾਵ ਇਹ ਹੈ ਕਿ ਦੂਜਾ ਸ਼ਬਦ ਮੁੱਕਾ ਹੈ।
SikhNet (Spanish)¿Qué adjetivo Tan Grandioso podría usar para cantar Tu Nombre? (4-2)