ੴ

ਸਿੱਖਬਾਣੀ · SikhBani

Ang 14

Sri Guru Granth Sahib · Siree Raag · 2 shabads, 28 lines
Translations
Shabad Guru Nanak Dev Ji Siree Raag

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Hay un solo Dios por la Gracia del Verdadero Mejl Guru Él es obtenido

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

raag sireeraag mahalaa pahilaa 1 ghar 1 |

Sant Singh KhalsaRaag Siree Raag, First Mehl, First House:
Manmohan SinghSri Measures, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Siri Rag, Mejl Guru Nanak, Primer Canal Divino.

ਮੋਤੀ ਤ ਮੰਦਰ ਊਸਰਹਿ; ਰਤਨੀ ਤ ਹੋਹਿ ਜੜਾਉ ॥

motee ta mandar aoosareh; ratanee ta hohi jarraau |

Sant Singh KhalsaIf I had a palace made of pearls, inlaid with jewels,
Manmohan SinghShall I have palaces, built of rubies, set with gems and plastered with musk saffron,
Manmohan Singh (Punjabi)ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,
Fareedkot Teekaਮੋਤੀਓਂ ਕਰ ਕੇ ਤੌ ਮੰਦਰ ਊਸਰੇ ਹੋਏ ਹੋਵੇਂ, ਔਰ ਨੀਲ ਮਣੀ ਆਦ ਅੰਨ੍ਯ ਰਤਨੋਂ ਕਰ ਕੇ ਜੜੇ ਹੂਏ ਹੋਵੇਂ, ਭਾਵ ਸੇ ਪੁਰਸ਼ ਅਤੀ ਅਲੌਕਕ ਬਿਭੂਤੀ ਸਹਿਤ ਹੋਵੇ॥
Prof. Sahib Singhਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,

ਪਦ ਅਰਥ ਤ = ਜੇ। ਊਸਰਹਿ = ਉਸਰ ਪੈਣ, ਬਣ ਜਾਣ।

SikhNet (Spanish)¿Debería de tener palacios construidos y engarzados en rubíes y gemas de todos tipos,

ਕਸਤੂਰਿ ਕੁੰਗੂ. ਅਗਰਿ ਚੰਦਨਿ; ਲੀਪਿ ਆਵੈ ਚਾਉ ॥

kasatoor kungoo. agar chandan; leep aavai chaau |

Sant Singh Khalsascented with musk, saffron and sandalwood, a sheer delight to behold
Manmohan Singhand saw dust of eagle and sandal wood, by which yearning ambition may arise in the mind?
Manmohan Singh (Punjabi)ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?
Fareedkot Teekaਕਸਤੂਰੀ ਔਰ (ਕੁੰਗੂ) ਕੇਸਰ (ਅਗਰਿ) ਏਕ ਸੁਗੰਧ ਵਾਲੀ ਲਕੜੀ ਹੋਤੀ ਹੈ, ਔਰ ਬਾਵਨਾਦਿ ਚੰਦਨ ਇਨ ਸਭਨੋਂ ਕੋ ਘਸ ਕਰ ਤਿਨ ਮੰਦਰੋਂ ਕੋ ਲੇਪਨ ਕੀਆ ਹੋਵੇ, ਔਰ ਉਨ ਕੋ ਦੇਖ ਕਰ ਮਨ ਮੇਂ (ਚਾਉ) ਉਤਸ਼ਾਹ ਆਵੇ॥
Prof. Sahib Singhਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,

ਪਦ ਅਰਥ ਕੁੰਗੂ = ਕੇਸਰ। ਅਗਰਿ = ਅਗਰ ਨਾਲ, ਊਦ ਦੀ ਸੁਗੰਧ-ਭਰੀ ਲੱਕੜੀ ਨਾਲ। ਚੰਦਨਿ = ਚੰਦਨ ਨਾਲ। ਲੀਪਿ = ਲਿਪਾਈ ਕਰ ਕੇ।

SikhNet (Spanish)emplastados de musgo y azafrán, todos con un aroma de madera de sándalo para provocar que el enemigo de la ambición despierte en mi mente?

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੧॥

mat dekh. bhoolaa veesarai; teraa. chit na aavai naau |1|

Sant Singh Khalsa-seeing this, I might go astray and forget You, and Your Name would not enter into my mind. ||1||
Manmohan SinghNo, lest by seeing them, I may go astray, forget Thee, O God! and Thy Name may not enter my heart.
Manmohan Singh (Punjabi)ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।
Fareedkot Teekaਮਤਿ ਐਸੇ ਮੰਦਰੋਂ ਕੋ ਦੇਖ ਕਰ ਤਿਨ ਕੇ ਮਦ ਸੋਂ ਭੂਲ ਜਾਊਂ, ਐਸੇ ਬੀਸਰੇ ਹੂਏ ਕੋ, ਹੇ ਵਾਹਗੁਰੂ! ਤੇਰਾ ਨਾਮ ਚਿਤਿ ਨ ਆਵੇ॥੧॥
Prof. Sahib Singh(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥

ਪਦ ਅਰਥ ਦੇਖਿ = ਵੇਖ ਕੇ। ਚਿਤਿ = ਚਿੱਤ ਵਿਚ॥੧॥

SikhNet (Spanish)No, pues eso me desviaría y me haría olvidarte, oh Dios, y así Tu Nombre no entraría en mi corazón (1)

ਹਰਿ ਬਿਨੁ; ਜੀਉ ਜਲਿ ਬਲਿ ਜਾਉ ॥

har bin; jeeo jal bal jaau |

Sant Singh KhalsaWithout the Lord, my soul is scorched and burnt.
Manmohan SinghWithout God my soul is scorched and burnt down.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।
Fareedkot Teekaਹੇ ਹਰੀ! ਤੇਰੇ ਨਾਮ ਬਿਨਾਂ ਜੀਵ ਨਰਕ ਵਾ ਗਰਭ ਰੂਪੀ ਪ੍ਰਜ੍ਵਲਤਿ ਹੋਈ ਅਗਨੀ ਮੇਂ ਬਲ ਜਾਵੇ। ਜੇ ਕਹੈ ਜੀਵ ਤੋ ਜਲਤਾ ਨਹੀਂ, ਤਿਸ ਕਾ ਸਮਾਧਾਨ। ਪ੍ਰਿਥਮੇ ਜੀਵ ਕਾ ਸ੍ਵਰੂਪ ਅਧਿਸ੍ਟਾਨ ਅਰ ਬੁਧੀ ਅਵਿਦ੍ਯਾ ਅਰ ਤਿਨ ਮੇਂ ਜੋ ਅਭਾਸ ਹੈ, ਸੋ ਸ਼ਾਸਤ੍ਰ ਨੇ ਕਹਾ ਹੈ: ਤਿਨ ਤੀਨੋਂ ਮੇਂ ਸੇ ਮਰਨ ਅਰ ਜਲਨ ਆਦਿ ਭਾਵ ਦੁਖੋਂ ਕਾ ਅਰ ਸੁਖੋਂ ਕਾ ਭਾਗੀ ਬੁਧੀ ਦ੍ਵਾਰਾ ਚਿਦਾਭਾਸ ਹੈ। ਇਸ ਅੰਸ ਕੋ ਲੇ ਕਰ ਗੁਰੂ ਜੀ ਨੇ ਜੀਵ ਕਾ ਜਲਨਾ ਕਹਾ ਹੈ। ਅਰ ਜੋ ਅਧਿਸ੍ਟਾਨ ਹੈ, ਤਿਸ ਮੇਂ ਦੁਖੋਂ ਕਾ ਅਭਾਵ ਹੈ। ਇਸ ਵਾਸਤੇ ਸ਼ਾਸਤ੍ਰ ਮੇਂ ਲਿਖਾ ਹੈ ਕਿ ਜੀਵ ਕੋ ਅਗਨੀ ਜਲਾਇ ਨਹੀਂ ਸਕਤੀ, ਜਲੁ ਗਾਲ ਨਹੀਂ ਸਕਤਾ, ਇਤ੍ਯਾਦਿ॥
Prof. Sahib Singhਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।
SikhNet (Spanish)Sin Dios mi Alma es desgarrada y consumida en cenizas.

ਮੈ. ਆਪਣਾ ਗੁਰੁ ਪੂਛਿ ਦੇਖਿਆ; ਅਵਰੁ ਨਾਹੀ ਥਾਉ ॥੧॥ ਰਹਾਉ ॥

mai. aapanaa gur poochh dekhiaa; avar naahee thaau |1| rahaau |

Sant Singh KhalsaI consulted my Guru, and now I see that there is no other place at all. ||1||Pause||
Manmohan SinghI am convinced after consulting my Guru that there in no other place (except God). Pause.
Manmohan Singh (Punjabi)ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਅਪਨੇ ਗੁਰੂ ਕੋ ਪੂਛ ਦੇਖਾ ਹੈ, ਭਾਵ ਯੇਹ ਕਿ ਹੇ ਭਗਵਨ! ਆਪ ਜੋ ਮੇਰੇ ਗੁਰੂ ਹੋ, ਆਪ ਕਾ ਸਰੂਪ ਜੋ ਬੇਦ ਹੈਂ, ਤਿਨੋ ਸੇ ਭੀ ਸੁਣ ਲੀਆ ਹੈ, ਔਰ ਅਪਨੇ ਅਨੁਭਵ ਸੇ ਭੀ ਦੇਖਾ ਹੈ, ਕਿ ਤੇਰੇ ਬਿਨਾ ਜੀਵ ਕੋ ਹੋਰ ਸੁਖ ਕਾ ਸਥਾਨ ਨਹੀਂ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ ॥
SikhNet (Spanish)Estoy convencido, después de consultar a mi Guru, que no hay otro lugar, excepto el Lugar de Dios. (1-Pausa)

ਧਰਤੀ. ਤ ਹੀਰੇ ਲਾਲ ਜੜਤੀ; ਪਲਘਿ ਲਾਲ ਜੜਾਉ ॥

dharatee. ta heere laal jarratee; palagh laal jarraau |

Sant Singh KhalsaIf the floor of this palace was a mosaic of diamonds and rubies, and if my bed was encased with rubies,
Manmohan SinghThough the floor be a mosaic of diamonds and rubies, the couch be enchased with gems,
Manmohan Singh (Punjabi)ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,
Fareedkot Teekaਪ੍ਰਿਥਵੀ ਹੀਰੇ ਔਰ ਲਾਲੋਂ ਕਰ ਕੇ ਜੁੜੀ ਹੋਈ ਹੋਵੈ, ਔਰ ਤਿਨ ਮੰਦਰੋਂ ਮੇਂ (ਲਾਲ) ਮਨੀਓਂ ਕਰ ਕੇ ਜਟਤ ਪਲੰਘ ਹੋਵੈਂ॥
Prof. Sahib Singhਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,

ਪਦ ਅਰਥ ਪਲਘਿ = ਪਲੰਘ ਉਤੇ।

SikhNet (Spanish)Aunque el piso sea de mosaico de diamantes y rubíes,

ਮੋਹਣੀ ਮੁਖਿ ਮਣੀ ਸੋਹੈ; ਕਰੇ ਰੰਗਿ ਪਸਾਉ ॥

mohanee mukh manee sohai; kare rang pasaau |

Sant Singh Khalsaand if heavenly beauties, their faces adorned with emeralds, tried to entice me with sensual gestures of love
Manmohan Singhand a fascinating houri with emerald bedecked face invites me to the couch with love and capturing gestures.
Manmohan Singh (Punjabi)ਅਤੇ ਮਾਣਿਕ ਨਾਲ ਸਜਤ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ-ਪਰੀ ਪਿਆਰ ਤੇ ਦਿਲ ਖਿੱਚਵੇ ਇਸ਼ਾਰਿਆਂ ਨਾਲ ਮੈਨੂੰ ਪਲੰਘ ਉਤੇ ਸੱਦੇ।
Fareedkot Teekaਔਰ ਤਿਨ ਮੇਂ ਮੋਹਣੀ ਇਸਤ੍ਰੀਆਂ ਕੈਸੀਆਂ ਹੋਵੈਂ? ਜਿਨ ਕੇ ਮੁਖ ਮਣੀਆਂ ਕੇ ਸਾਦਰਸ ਪ੍ਰਕਾਸਵਾਨ ਹੋਵੈਂ, ਵਾ ਮੁਖ ਪਰ ਮਣੀਆਂ ਸੋਭਾ ਪਾਉਣ, ਭਾਵ ਸਿੰਗਾਰੀਆ ਹੋਈਆਂ ਹੋਨ, ਪੁਨਾ (ਰੰਗਿ) ਅਨੰਦਦਾਇਕ (ਪਸਾਉ) ਪਸਾਰੇ ਕਰੇਂ॥
Prof. Sahib Singhਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,

ਪਦ ਅਰਥ ਮੋਹਣੀ = ਸੁੰਦਰ ਇਸਤ੍ਰੀ। ਮੁਖਿ = ਮੂੰਹ ਉੱਤੇ। ਰੰਗਿ = ਪਿਆਰ ਨਾਲ। ਪਸਾਓ = ਪਸਾਰਾ, ਖੇਡ। ਰੰਗਿ ਪਸਾਉ = ਪਿਆਰ-ਭਰੀ ਖੇਡ, ਹਾਵ-ਭਾਵ।

SikhNet (Spanish)aunque el aposento esté engarzado de gemas y bellas doncellas con perfil de esmeralda me inviten al aposento con guiños amorosos

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੨॥

mat dekh. bhoolaa veesarai; teraa. chit na aavai naau |2|

Sant Singh Khalsa-seeing these, I might go astray and forget You, and Your Name would not enter into my mind. ||2||
Manmohan SinghMay it not be that on beholding then I may go amiss, forget Thee and remember not Thy Name.
Manmohan Singh (Punjabi)ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Fareedkot Teekaਮੈਂ ਇਨ ਪਦਾਰਥੋਂ ਕੋ ਦੇਖ ਕਰ ਕੇ ਮਤਿ ਭੂਲ ਜਾਵਾਂ, ਅਰ ਮੈਨੂੰ ਭੂਲੇ ਹੂਏ ਨੂੰ ਤੇਰਾ ਨਾਮ ਮੇਰੇ ਚਿਤਿ ਨਾ ਆਵੈ॥
Prof. Sahib Singh(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥
SikhNet (Spanish)y gestos provocativos, que no sea que al contemplarlas, mi mente se desvíe, me olvide de Ti y no pueda recordar Tu Nombre. (2)

ਸਿਧੁ ਹੋਵਾ. ਸਿਧਿ ਲਾਈ; ਰਿਧਿ ਆਖਾ ਆਉ ॥

sidh hovaa. sidh laaee; ridh aakhaa aau |

Sant Singh KhalsaIf I were to become a Siddha, and work miracles, summon wealth
Manmohan SinghBecoming a man of occult powers, were I to work miracles and command and summon wealth,
Manmohan Singh (Punjabi)ਕਰਾਮਾਤੀ ਬੰਦਾ ਬਣ ਜੇਕਰ ਮੈਂ ਕਰਾਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇਹ ਸੱਦ ਲਵਾਂ,
Fareedkot Teekaਔਰ ਸਿਧ ਹੋ ਕਰ ਕੇ ਸਿਧੀਆਂ ਭੀ ਲਗਾਊਂ, ਔਰ ਅੰਨਾਦਿਕ ਰਿਧੀਆਂ ਮੇਰੇ ਕਹਿਨ ਮਾਤ੍ਰ ਸੇ ਪਾਸ ਆ ਜਾਵੇਂ॥
Prof. Sahib Singhਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,

ਪਦ ਅਰਥ ਸਿਧੁ = ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ। ਸਿਧਿ = ਜੋਗ-ਸਮਾਧੀ ਵਿਚ ਕਾਮਯਾਬੀ। ਲਾਈ = ਲਾਈਂ, ਮੈਂ ਲਾਵਾਂ। ਰਿਧਿ = ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ।

SikhNet (Spanish)Si me convirtiera en un ser de poderes psíquicos, realizaría milagros, me podría aparecer y desaparecer a voluntad,

ਗੁਪਤੁ ਪਰਗਟੁ ਹੋਇ ਬੈਸਾ; ਲੋਕੁ ਰਾਖੈ ਭਾਉ ॥

gupat paragatt hoe baisaa; lok raakhai bhaau |

Sant Singh Khalsaand become invisible and visible at will, so that people would hold me in awe
Manmohan Singhwere I to become non-apparent and apparent at will, and thereby people may have regard for me.
Manmohan Singh (Punjabi)ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।
Fareedkot Teekaਜਹਾਂ ਪ੍ਰਗਟ ਹੋਵਾਂ ਤਹਾਂ ਤੇ ਤੋ ਛਪ ਜਾਊਂ, ਔਰ ਜਹਾਂ ਪਹਿਲੇ ਨਹੀਂ ਹੋਵਾਂ ਤਹਾਂ ਅਚਾਨਕ ਹੀ ਪ੍ਰਗਟ ਹੋ ਬੈਠੂੰ, ਐਸੀ ਸਕਤੀ ਕੋ ਦੇਖ ਕਰ ਲੋਗ (ਭਾਉ) ਸਰਧਾ ਰਾਖੇਂ॥
Prof. Sahib Singhਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,

ਪਦ ਅਰਥ ਬੈਸਾ = ਬੈਸਾਂ, ਮੈਂ ਬੈਠਾਂ। ਭਾਉ = ਆਦਰ, ਸਤਕਾਰ।

SikhNet (Spanish)tendría el poder del dinero y con todo esto la gente me alabaría y me respetaría al máximo,

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੩॥

mat dekh. bhoolaa veesarai; teraa. chit na aavai naau |3|

Sant Singh Khalsa-seeing these, I might go astray and forget You, and Your Name would not enter into my mind. ||3||
Manmohan SinghMay it not be that a beholding them I may go amiss, forget Thee and remember not Thy Name.
Manmohan Singh (Punjabi)ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Fareedkot Teekaਮੈਂ ਇਨ ਸਕਤੀਓਂ ਕੋ ਦੇਖ ਕਰ ਕੇ ਮਤ ਭੂਲ ਜਾਵੋਂ, ਅਰ ਮੈਂ ਭੂਲੇ ਹੂਏ ਕੋ ਤੇਰਾ ਨਾਮ ਚਿਤਿ ਨਾ ਆਵਤਾ ਹੋਵੈ॥
Prof. Sahib Singh(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥
SikhNet (Spanish)que no sea que al lograr todo esto, mi mente se olvide de Ti y no pueda recordar Tu Nombre.(3)

ਸੁਲਤਾਨੁ ਹੋਵਾ. ਮੇਲਿ ਲਸਕਰ; ਤਖਤਿ. ਰਾਖਾ ਪਾਉ ॥

sulataan hovaa. mel lasakar; takhat. raakhaa paau |

Sant Singh KhalsaIf I were to become an emperor and raise a huge army, and sit on a throne,
Manmohan SinghWere I to become an emperor, raise a huge army, set my foot on the throne,
Manmohan Singh (Punjabi)ਜੇਕਰ ਮੈਂ ਮਹਾਰਾਜਾ ਹੋ ਜਾਵਾਂ, ਭਾਰੀ ਸੈਨਾ ਜਮ੍ਹਾ ਕਰ ਲਵਾਂ ਅਤੇ ਰਾਜ ਸਿੰਘਾਸਨ ਉਤੇ ਆਪਣਾ ਪੈਰ ਟਿਕਾ ਲਵਾਂ ਤੇ ਤਖਤ ਦੇ ਉਤੇ ਬਹਿ ਕੇ ਜੇਕਰ ਮੈਂ ਫੁਰਮਾਨ ਜਾਰੀ ਕਰਾਂ,
Fareedkot Teekaਔਰ ਪਾਤਿਸ਼ਾਹ ਹੋ ਕਰ ਫੌਜਾਂ ਕੋ ਏਕਠੀ ਕਰੂੰ, ਔਰ (ਤਖਤਿ) ਸੰਘਾਸਨ ਪਰ ਪੈਰ ਰਖੂੰ ਅਰਥਾਤ ਬੈਠੂੰ॥
Prof. Sahib Singhਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ ਅਤੇ ਤਖ਼ਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),

ਪਦ ਅਰਥ ਮੇਲਿ = ਇਕੱਠਾ ਕਰ ਕੇ। ਲਸਕਰ = ਫ਼ੌਜਾਂ। ਤਖਤਿ = ਤਖ਼ਤ ਉੱਤੇ।

SikhNet (Spanish)Si me volviera emperador, levantaría enormes ejércitos, me sentaría en suntuoso trono

ਹੁਕਮੁ. ਹਾਸਲੁ ਕਰੀ ਬੈਠਾ; ਨਾਨਕਾ. ਸਭ ਵਾਉ ॥

hukam. haasal karee baitthaa; naanakaa. sabh vaau |

Sant Singh Khalsaissuing commands and collecting taxes-O Nanak, all of this could pass away like a puff of wind.
Manmohan Singhand seated on the throne, were I to issue commands and collect revenue; O Nanak! all this is liable to pass away like a puff of wind.
Manmohan Singh (Punjabi)ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।
Fareedkot Teekaਤਹਾਂ ਬੈਠਾ ਹੀ ਜੋ ਚਾਹੂੰ ਅਪਨੇ ਹੁਕਮ ਸੇ (ਹਾਸਲੁ) ਪ੍ਰਾਪਤਿ ਕਰੂੰ, ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਜੋ ਸੰਪੂਰਣ ਸਮਗ੍ਰੀ ਹੈ, ਸੋ ਸਭ (ਵਾਉ) ਬ੍ਯਰਥ ਹੈ, ਵਾ (ਵਾਉ) ਪਵਨ ਵਤ ਚੰਚਲ ਹੈ॥
Prof. Sahib Singhਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।

ਪਦ ਅਰਥ ਹਾਸਲੁ ਕਰੀ = ਮੈਂ ਹਾਸਲ ਕਰਾਂ, ਮੈਂ ਚਲਾਵਾਂ। ਵਾਉ = ਹਵਾ ਸਮਾਨ, ਵਿਅਰਥ। ਕਰੀ = ਕਰੀਂ, ਮੈਂ ਕਰਾਂ।

SikhNet (Spanish)y sentado ahí comandaría pueblos y naciones y colectaría innumerables impuestos.

ਮਤੁ ਦੇਖਿ. ਭੂਲਾ ਵੀਸਰੈ; ਤੇਰਾ. ਚਿਤਿ ਨ ਆਵੈ ਨਾਉ ॥੪॥੧॥

mat dekh. bhoolaa veesarai; teraa. chit na aavai naau |4|1|

Sant Singh KhalsaSeeing these, I might go astray and forget You, and Your Name would not enter into my mind. ||4||1||
Manmohan SinghMay it not be that on beholding them I may go amiss, forget Thee and remember not Thy Name.
Manmohan Singh (Punjabi)ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Fareedkot Teekaਮੈਂ ਇਸ ਬਿਭੂਤੀ ਕੋ ਦੇਖ ਕਰ ਕੇ ਮਤ ਭੂਲ ਜਾਵੋਂ, ਅਰ ਮੈਂ ਭੂਲੇ ਹੂਏ ਕੋ ਤੇਰਾ ਨਾਮ ਚਿਤਿ ਮੇਂ ਨ ਆਵਤਾ ਹੋਏ, ਭਾਵ ਏਹ ਹੈ ਕਿ ਤੇਰੇ ਨਾਮ ਸੇ ਬਿਨਾ ਹੋਰ ਕਿਸੀ ਪਦਾਰਥ ਮੇਂ ਮੇਰੀ ਪ੍ਰੀਤੀ ਨ ਹੋਵੇ॥੪॥੧॥☬ਜਬ ਸੁਲਤਾਨ ਪੁਰ ਮੇਂ ਵੇਈਂ ਨਾਮਕ ਨਦੀ ਮੇਂ ਅੰਤ੍ਰਧ੍ਯਾਨ ਹੋ ਕਰ ਸ੍ਰੀ ਗੁਰੂ ਜੀ ਸਚਖੰਡ ਮੇਂ ਗਏ ਥੇ, ਤਬ ਸ੍ਰੀ ਅਕਾਲ ਪੁਰਖ ਜੀ ਨੇ ਕਹਾ ਕਿ ਹੇ ਨਾਨਕ! ਤੂੰ ਮੇਰੀ ਉਸਤਤੀ ਕਰ ਤਬ ਸਬਦੁ ਉਚਾਰਨ ਕੀਆ:
Prof. Sahib Singh(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥

* ਭਾਵ:ਪ੍ਰਭੂ ਦੀ ਯਾਦ ਭੁਲਾ ਕੇ ਜਿੰਦ ਸੜ-ਬਲ ਜਾਂਦੀ ਹੈ। ਜੋਗ ਦੀਆਂ ਰਿੱਧੀਆਂ ਸਿੱਧੀਆਂ, ਤੇ ਬਾਦਸ਼ਾਹੀ ਪ੍ਰਭੂ ਦੇ ਵਿਛੋੜੇ ਤੋਂ ਪੈਦਾ ਹੋਏ ਉਸ ਸਾੜ ਨੂੰ ਸ਼ਾਂਤ ਨਹੀਂ ਕਰ ਸਕਦੇ। ਇਹ ਤਾਂ ਸਗੋਂ ਪਰਮਾਤਮਾ ਨਾਲੋਂ ਵਿੱਥ ਵਧਾ ਕੇ ਸਾੜ ਪੈਦਾ ਕਰਦੇ ਹਨ। * ਨੋਟ: ਇਸ ਸ਼ਬਦ ਦੇ ੪ ਬੰਦ ਹਨ। ਅਖ਼ੀਰਲੇ ਅੰਕ ਨੰ: ੧ ਦਾ ਭਾਵ ਇਹ ਹੈ ਕਿ ਇਥੇ ਪਹਿਲਾ ਸ਼ਬਦ ਸਮਾਪਤ ਹੋਇਆ ਹੈ। * ਨੋਟ: 'ਮਹਲਾ ੧' ਦੇ ਅੰਕ ਤੋਂ ਪਹਿਲਾਂ ਲਫ਼ਜ਼ 'ਪਹਿਲਾ' ਤੋਂ ਸਾਫ਼ ਪ੍ਰਤੱਖ ਹੈ ਕਿ ਅੰਕ ੧ ਨੂੰ ਪੜ੍ਹਨਾ ਹੈ 'ਪਹਿਲਾ'। ਇਸੇ ਤਰ੍ਹਾਂ 'ਘਰੁ ੧' ਦੇ ਅੰਕ ੧ ਨੂੰ ਭੀ ਪੜ੍ਹਨਾ ਹੈ 'ਪਹਿਲਾ'। ਵੇਖੋ, ਪੰਨਾ ੨੩ ਉਤੇ ਸ਼ਬਦ ਨੰ: ੨੫ ਦਾ ਸਿਰਲੇਖ 'ਸਿਰੀਰਾਗੁ ਮਹਲਾ ੧ ਘਰੁ ਦੂਜਾ ੨। ਇਥੇ 'ਘਰੁ ੨' ਦੇ ਅੰਕ ਨੂੰ ਲਿਖਿਆ ਹੈ 'ਦੂਜਾ'। ਵੇਖੋ, ਪੰਨਾ ੧੬੩, ਸਿਰਲੇਖ ਗਉੜੀ 'ਗੁਆਰੇਰੀ ਮਹਲਾ ੪ ਚਉਥਾ', ਇਥੇ 'ਮਹਲਾ ੪' ਦੇ ਅੰਕ ਨੂੰ ਲਿਖਿਆ ਹੈ 'ਚਉਥਾ'। ਇਸੇ ਤਰ੍ਹਾਂ ਹੋਰ ਵਧੀਕ ਤਸੱਲੀ ਵਾਸਤੇ ਪਾਠਕ ਸੱਜਣ ੧੪੩੦ ਪੰਨੇ ਵਾਲੀ ਬੀੜ ਦੇ ਪੰਨਾ ਨੰ: ੪੯੨, ੫੨੪, ੫੮੨, ੬੦੫, ੬੩੬, ੬੬੧, ੬੬੪ ਅਤੇ ੧੧੬੯ ਉੱਤੇ ਵੇਖ ਲੈਣ।

SikhNet (Spanish)Oh, dice Nanak, todo esto se esfumaría como una burbuja que flota y se desintegra en el viento. (4-1)

Open this shabad →

Shabad Guru Nanak Dev Ji Siree Raag continues on Ang 15

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਕੋਟਿ ਕੋਟੀ ਮੇਰੀ ਆਰਜਾ; ਪਵਣੁ ਪੀਅਣੁ ਅਪਿਆਉ ॥

kott kottee meree aarajaa; pavan peean apiaau |

Sant Singh KhalsaIf I could live for millions and millions of years, and if the air was my food and drink,
Manmohan SinghWere my age to be millions over millions of years; were I to have air as my drink and food; and were I to live in so narrow a place of a cave,
Manmohan Singh (Punjabi)ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,
Fareedkot Teekaਹੇ ਅਕਾਲ ਪੁਰਖੁ! ਕੋਟਾਨ ਕੋਟ ਬਰਖ, ਵਾ ਕੋਟਾਨ ਕੋਟ ਯੁਗ ਮੇਰੀ (ਆਰਜਾ) ਉਮਰ ਹੋ ਜਾਵੇ, ਔਰ ਜਲ ਕੇ ਸਥਾਨ ਪਵਨ ਕੋ ਹੀ (ਪੀਅਣੁ) ਪਾਠ ਔਰ (ਅਪਿਆਉ) ਭੋਜਨ ਕਰੂੰ॥
Prof. Sahib Singhਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),

ਪਦ ਅਰਥ ਕੋਟੀ = ਕੋਟਿ। ਕੋਟੀ ਕੋਟਿ = ਕੋਟਿ ਕੋਟਿ, ਕ੍ਰੋੜਾਂ ਹੀ (ਸਾਲ)। ਆਰਜਾ = ਉਮਰ। ਪੀਅਣੁ = ਪੀਣਾ। ਅਪਿਆਉ = ਖਾਣਾ, ਭੋਜਨ।

SikhNet (Spanish)Si mi edad fuera milenaria, si ya sólo viviera de aire, si viviera en cueva de asceta,

ਚੰਦੁ ਸੂਰਜੁ ਦੁਇ. ਗੁਫੈ ਨ ਦੇਖਾ; ਸੁਪਨੈ ਸਉਣ. ਨ ਥਾਉ ॥

chand sooraj due. gufai na dekhaa; supanai saun. na thaau |

Sant Singh Khalsaand if I lived in a cave and never saw either the sun or the moon, and if I never slept, even in dreams
Manmohan Singhwhere I may never see both the moon and the sun and where I would never have sleep even in dream.
Manmohan Singh (Punjabi)ਜਿਥੇ ਮੈਨੂੰ ਦੋਵੇ ਚੰਨ ਤੇ ਭਾਨ ਨਿਗ੍ਹਾ ਹੀ ਨਾਂ ਪੈਣ, ਅਤੇ ਜਿਥੇ ਮੈਨੂੰ ਸੁਫ਼ਨੇ ਵਿੱਚ ਭੀ ਕਦਾਚਿਤ ਨੀਦਰ ਨਾਂ ਪਵੇ।
Fareedkot Teekaਜਹਾਂ ਚੰਦਰਮਾਂ ਔਰ ਸੂਰਜ ਦ੍ਰਿਸਟੀ ਮੇਂ ਨ ਆਵੇ, ਐਸੀ ਗੁਫਾ ਮੇਂ ਬੈਠ ਕਰ ਤਪ ਸਾਧਨ ਕਰੂੰ, ਜਹਾਂ (ਸੁਪਨੈ) ਕਦਾਚਿਤ (ਸਉਣ) ਨਿੰਦ੍ਰਾ ਕਰਨੇ ਕੋ (ਨਥਾਉ) ਅਸਥਾਨੁ ਨ ਹੋਵੇ। ਭਾਵ ਏਹੁ ਕਿ ਅਤੀ ਕਠਨ ਔਰ ਅਲਪ ਜਗਾ ਹੋਵੈ॥
Prof. Sahib Singhਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ), ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ)

ਪਦ ਅਰਥ ਗੁਫੈ = ਗੁਫਾ ਵਿਚ (ਰਹਿ ਕੇ)। ਸਉਣ ਥਾਉ = ਸੌਣ ਦਾ ਥਾਂ।

SikhNet (Spanish)donde ya no viera ni el sol ni la luna y no tuviera necesidad de dormir.

ਭੀ ਤੇਰੀ ਕੀਮਤਿ ਨਾ ਪਵੈ; ਹਉ. ਕੇਵਡੁ ਆਖਾ ਨਾਉ ॥੧॥

bhee teree keemat naa pavai; hau. kevadd aakhaa naau |1|

Sant Singh Khalsa-even so, I could not estimate Your Value. How can I describe the Greatness of Your Name? ||1||
Manmohan SinghEven so I cannot appraise thy worth. How great shall I call thy Name?
Manmohan Singh (Punjabi)ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿਡਾ ਵੱਡਾ ਕਹਾਂ?
Fareedkot Teekaਹੇ ਭਗਵਨ! ਐਸੀ ਕਠਨ ਤਪਸ੍ਯਾ ਭੀ ਕਰੂੰ ਪਰੰਤੂ ਤੇਰੀ (ਕੀਮਤਿ ਨਾ ਪਵੈ) ਭਾਵ ਤੂੰ ਇਦੰ ਕਰ ਕੇ ਜਾਨਿਆਂ ਨਹੀਂ ਜਾਤਾ ਹੈਂ। (ਹਉ) ਮੈਂ ਤੇਰੇ ਨਾਮ ਕੋ ਕਿਤਨਾ ਕੁ ਬਡਾ ਕਥਨ ਕਰੂੰ? ਭਾਵ ਏਹ ਕੇ ਜੈਸੇ ਤੂੰ ਨਾਮੀ ਬ੍ਯੰਤ ਹੈਂ, ਤੈਸੇ ਹੀ ਤੇਰਾ ਨਾਮ ਭੀ ਬ੍ਯੰਤ ਹੀ ਹੈ॥
Prof. Sahib Singhਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ), ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ॥੧॥

ਪਦ ਅਰਥ ਭੀ = ਫਿਰ ਭੀ। ਹਉ = ਮੈਂ। ਕੇਵਡੁ = ਕਿਤਨਾ ਵੱਡਾ। ਨਾਉ = ਨਾਮਣਾ, ਵਡਿਆਈ॥੧॥

SikhNet (Spanish)Aun así no podría apreciar Tu Valor, ¿Qué adjetivo podría usar para llamar Tu Nombre? (1)

ਸਾਚਾ ਨਿਰੰਕਾਰੁ; ਨਿਜ ਥਾਇ ॥

saachaa nirankaar; nij thaae |

Sant Singh KhalsaThe True Lord, the Formless One, is Himself in His Own Place.
Manmohan SinghThe True Formless Lord's is in His own place.
Manmohan Singh (Punjabi)ਸੱਚਾ ਰੂਪ-ਰੰਗ-ਰਹਿਤ ਸਾਹਿਬ ਆਪਣੀ ਨਿੱਜ ਦੀ ਜਗ੍ਹਾ ਤੇ ਹੈ।
Fareedkot Teekaਹੇ ਸਾਚਾ ਨਿਰੰਕਾਰ ਅਕਾਲ ਪੁਰਖੁ! (ਨਿਜਥਾਇ) ਤੂੰ ਅਪਨੀ ਮਹਿਮਾ ਮੇਂ ਸਦਾ ਆਪ ਹੀ ਇਸਥਿਤ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ)

ਪਦ ਅਰਥ ਥਾਇ = ਥਾਂ ਵਿਚ, ਸਰੂਪ ਵਿਚ। ਨਿਜ ਥਾਇ = ਆਪਣੇ ਸਰੂਪ ਵਿਚ, ਆਪਣੇ ਆਪ ਵਿਚ।

SikhNet (Spanish)El Señor Verdadero y sin Forma está en Su Propio Aposento.

ਸੁਣਿ ਸੁਣਿ ਆਖਣੁ ਆਖਣਾ; ਜੇ ਭਾਵੈ. ਕਰੇ ਤਮਾਇ ॥੧॥ ਰਹਾਉ ॥

sun sun aakhan aakhanaa; je bhaavai. kare tamaae |1| rahaau |

Sant Singh KhalsaI have heard, over and over again, and so I tell the tale; as it pleases You, Lord, please instill within me the yearning for You. ||1||Pause||
Manmohan SinghAs I have often heard, I narrate the tale of Thine excellences,(O Lord!) if it pleases Thee, induce Thy craving in me. Pause.
Manmohan Singh (Punjabi)ਜਿਵੇਂ ਮੈਂ ਘਨੇਰੀ ਵਾਰੀ ਸੁਣਿਆ ਹੈ, ਮੈਂ ਤੇਰੀਆਂ ਖੂਬੀਆਂ ਵਰਨਣ ਕਰਦਾ ਹਾਂ, (ਹੇ ਸਾਹਿਬ!) ਜੇਕਰ ਤੈਨੂੰ ਚੰਗਾ ਲੱਗੇ, ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ। ਠਹਿਰਾਉ।
Fareedkot Teekaਔਰੁ ਸ਼ਾਸਤ੍ਰੋਂ ਸੇ (ਆਖਣੁ) ਅਖ੍ਯਾਨ ਕਥਾ ਪ੍ਰਸੰਗ ਸ੍ਰਵਣ ਕਰ ਕਰ ਕੇ ਜੀਵ ਕਥਨ ਕਰਤੇ ਹੈਂ। ਜੇ ਕਰ ਤੇਰੇ ਕੋ ਭਾਵੈ ਅਰਥਾਤ ਜੇ ਤੂੰ ਚਾਹੇਂ, ਤੌ ਦਾਤਿ ਕਰਤਾ ਹੈਂ। ਏਹ ਅਰਥ ਪ੍ਰਸੰਗਕ ਹੈ, (ਵਾ) ਜੀਵੋਂ ਕੇ ਮਨ ਮੇਂ ਨਾਮ ਜਪਨੇ ਕੀ (ਤਮਾਇ) ਇਛਾ ਉਤਪਤ ਕਰਤਾ ਹੈਂ॥
Prof. Sahib Singhਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ)। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਸੁਣਿ ਸੁਣਿ = ਮੁੜ ਮੁੜ ਸੁਣ ਕੇ। ਆਖਣੁ = ਬਿਆਨ। ਜੇ ਭਾਵੈ = ਜੇ ਪ੍ਰਭੂ ਨੂੰ ਚੰਗਾ ਲੱਗੇ। ਤਮਾਇ = ਖਿੱਚ, ਤਾਂਘ (ਜੀਵ ਦੇ ਅੰਦਰ ਸਿਫ਼ਤ-ਸਾਲਾਹ ਕਰਨ ਦੀ) ਤਾਂਘ। ਕਰੇ = ਪੈਦਾ ਕਰ ਦੇਂਦਾ ਹੈ॥੧॥ਰਹਾਉ॥

SikhNet (Spanish)Así como las he oído contar, así relato las historias de Tu Excelencia, oh Señor, si así Te complace, induce en mí la añoranza por Ti.

ਕੁਸਾ ਕਟੀਆ ਵਾਰ ਵਾਰ; ਪੀਸਣਿ ਪੀਸਾ ਪਾਇ ॥

kusaa katteea vaar vaar; peesan peesaa paae |

Sant Singh KhalsaIf I was slashed and cut into pieces, over and over again, and put into the mill and ground into flour,
Manmohan SinghWere I to be slashed and cut into pieces, over and over again, and put in a quern, and ground.
Manmohan Singh (Punjabi)ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵਢਿਆ ਟੁੱਕਿਆਂ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ।
Fareedkot Teekaਕੁਸਾ ਕੋ ਹਾਂ, ਭਾਵ ਕਾਂਸੀ ਕਲਵਤ੍ਰ ਲੇਵਾਂ, ਔਰ ਅਪਨਾ ਮਾਸੁ ਵਾਰ ਵਾਰ ਨਾਮ ਪੁਨਃ ਪੁਨਃ ਕਟ ਕਰ ਅਗਨੀ ਮੇਂ ਹੋਮ ਕਰਾਂ, ਔਰ ਚੱਕੀ ਮੇਂ ਪੀਸਣਾ ਕਰੂੰ। ਭਾਵ ਏਹ ਕਿ ਹਿਮਾਲੇ ਮੇਂ ਗਲਨਾਦਿ ਅਤੀ ਕਸਟੋਂ ਕੋ ਸਹਾਰੂੰ॥
Prof. Sahib Singhਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ,

ਪਦ ਅਰਥ ਕੁਸਾ = ਕੁੱਸਾਂ, ਜੇ ਮੈਂ (ਆਪਣੇ ਆਪ ਨੂੰ) ਕੁਹ ਸੁੱਟਾਂ। ਕਟੀਆ = ਜੇ ਮੈਂ (ਆਪਣੇ ਆਪ ਨੂੰ ਰਤਾ ਰਤਾ) ਕਟਾ ਦਿਆਂ। ਵਾਰ ਵਾਰ = ਮੁੜ ਮੁੜ। ਪੀਸਣਿ = ਚੱਕੀ ਵਿਚ। ਪਾਇ = ਪਾ ਕੇ।

SikhNet (Spanish)Si me rebanaran y me cortaran en pedazos, una y otra vez, y después me molieran y me pusieran en un bote.

ਅਗੀ ਸੇਤੀ. ਜਾਲੀਆ; ਭਸਮ ਸੇਤੀ ਰਲਿ ਜਾਉ ॥

agee setee. jaaleea; bhasam setee ral jaau |

Sant Singh Khalsaburnt by fire and mixed with ashes
Manmohan SinghWere I to be burnt with fire and mingled with ashes;
Manmohan Singh (Punjabi)ਜੇਕਰ ਮੈਂ ਅੱਗ ਨਾਲ ਸਾੜ ਦਿੱਤਾ ਜਾਵਾਂ ਅਤੇ ਸੁਆਹ ਨਾਲ ਮਿਲਾ ਦਿੱਤਾ ਜਾਵਾਂ;
Fareedkot Teekaਪੰਚ ਅਗਨੀ ਕੀ ਧੂੰਣੀਆਂ ਤਾਪਣੀ ਔਰੁ ਸਰੀਰ ਕੋ ਭਸਮ ਲਗਾਉਣੀ ਕਰੂੰ॥
Prof. Sahib Singhਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ।

ਪਦ ਅਰਥ ਸੇਤੀ = ਨਾਲ। ਜਾਲੀਆ = ਜਾਲੀਆਂ, ਜੇ ਮੈਂ ਸਾੜ ਦਿਆਂ।

SikhNet (Spanish)Si me quemaran a fuego vivo y echaran a volar mis cenizas,

ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੨॥

bhee teree keemat. naa pavai; hau. kevadd aakhaa naau |2|

Sant Singh Khalsa-even then, I could not estimate Your Value. How can I describe the Greatness of Your Name? ||2||
Manmohan SinghEven so I would not be able to assess Thy value. How great should I call Thy Name?
Manmohan Singh (Punjabi)ਤਾਂ ਭੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ। ਮੈਂ ਤੈਡੇਂ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ?
Fareedkot Teekaਤੌ ਭੀ ਤੇਰੀ ਕੀਮਤਿ ਪਾਈ ਨਹੀਂ ਜਾਤੀ, ਮੈਂ ਕਿਤਨਾ ਕੁ ਵਡਾ ਤੇਰਾ ਨਾਮੁ ਕਥਨ ਕਰਾਂ?
Prof. Sahib Singh(ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੨॥
SikhNet (Spanish)aun así no podría demostrar Tu Valor. ¿Qué adjetivo tan grandioso podría usar para pronunciar Tu Nombre? (2)

ਪੰਖੀ ਹੋਇ ਕੈ. ਜੇ ਭਵਾ; ਸੈ ਅਸਮਾਨੀ ਜਾਉ ॥

pankhee hoe kai. je bhavaa; sai asamaanee jaau |

Sant Singh KhalsaIf I was a bird, soaring and flying through hundreds of heavens,
Manmohan SinghBecoming a bird, were I to hover and soar through hundreds of heavens,
Manmohan Singh (Punjabi)ਪੰਛੀ ਹੋ ਕੇ ਜੇਕਰ ਮੈਂ ਸੈਕੜਿਆਂ ਅਕਾਸ਼ਾਂ ਅੰਦਰ ਚੱਕਰ ਕੱਟਾਂ ਤੇ ਉਡਾਰੀਆਂ ਲਾਵਾਂ,
Fareedkot Teekaਸਿਧੀਓਂ ਕੇ ਬਲ ਕਰ ਪੰਖੀਵਤ ਉਡ ਕਰ ਊਪਰ ਭ੍ਰਮਤਾ ਰਹੂੰ, ਅਕਾਸ ਵਿਖੇ ਭੂਅਰ ਆਦਿ (ਸੈ) ਸੈਂਕੜੇ ਲੋਕੋਂ ਮੇਂ ਚਲਾ ਭੀ ਜਾਊਂ॥
Prof. Sahib Singhਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ।

ਪਦ ਅਰਥ ਸੈ = ਸੈਂਕੜੇ।

SikhNet (Spanish)Volviéndome un ave, podría volar y sondear millones de cielos,

ਨਦਰੀ. ਕਿਸੈ ਨ ਆਵਊ; ਨਾ ਕਿਛੁ ਪੀਆ. ਨ ਖਾਉ ॥

nadaree. kisai na aavaoo; naa kichh peea. na khaau |

Sant Singh Khalsaand if I was invisible, neither eating nor drinking anything
Manmohan Singhand were I to vanish from every one's gaze and neither drink not eat anything.5
Manmohan Singh (Punjabi)ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।
Fareedkot Teekaਐਸਾ ਸੂਛਮੁ ਹੋ ਜਾਊਂ, ਜੋ ਦ੍ਰਿਸਟੀ ਮੇਂ ਭੀ ਕਿਸੀ ਕੀ ਨਹੀਂ ਆਊਂ। ਔਰੁ ਨਾ ਤੋ ਕੁਛੁ ਖਾਣਾਂ ਕਰੂੰ ਔਰ ਨਾ ਕੁਛ ਪਾਨ ਕਰੂੰ, ਭਾਵ ਏਹ ਕਿ ਪਵਨ ਮਾਤ੍ਰ ਕਾ ਭੀ ਤ੍ਯਾਗ ਕਰੂੰ॥
Prof. Sahib Singhਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।

ਪਦ ਅਰਥ ਨਦਰੀ ਨ ਆਵਊ = ਮੈਂ ਨਾਹ ਦਿੱਸਾਂ।

SikhNet (Spanish)y si me pudiera volver invisible a voluntad y no tuviera la necesidad de comer ni de beber nada.

ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੩॥

bhee teree keemat. naa pavai; hau. kevadd aakhaa naau |3|

Sant Singh Khalsa-even so, I could not estimate Your Value. How can I describe the Greatness of Your Name? ||3||
Manmohan SinghEven so I cannot appraise thy worth. How great shall I call Thy Name?
Manmohan Singh (Punjabi)ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
Fareedkot Teekaਤੌ ਭੀ ਤੇਰੀ ਕੀਮਤਿ ਪਾਈ ਨਹੀਂ ਜਾਤੀ, ਮੈਂ ਕਿਤਨਾ ਕੁ ਵਡਾ ਤੇਰਾ ਨਾਮੁ ਕਥਨ ਕਰੂੰ? ॥੩॥
Prof. Sahib Singh(ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੩॥
SikhNet (Spanish)Aún así no podría apreciar Tu Valor. ¿Qué adjetivo tan grandioso podría usar para pronunciar Tu Nombre? (3)

Open this shabad (15 lines, Angs 14-15) →

Ang 14 of 1430