ਸਦਾ ਅਕਲ ਲਿਵ ਰਹੈ; ਕਰਨ ਸਿਉ ਇਛਾ ਚਾਰਹ ॥
sadaa akal liv rahai; karan siau ichhaa chaarah |
Sant Singh KhalsaYour mind remains lovingly attuned to the Lord forever; You do whatever you desire.
Manmohan SinghThy intellect ever abides in the Lord's love and thou yoke (graze) thine organs according to thy will.
Manmohan Singh (Punjabi)ਤੇਰੀ ਬੁਧੀ ਹਮੇਸ਼ਾਂ ਹੀ ਪ੍ਰਭੂ ਦੀ ਪ੍ਰੀਤ ਅੰਦਰ ਵਸਦੀ ਹੈ ਅਤੇ ਤੂੰ ਆਪਣੀਆਂ ਇੰਦ੍ਰੀਆਂ ਨੂੰ ਆਪਣੀ ਮਰਜੀ ਅਨੁਸਾਰ ਜੋੜਦਾ (ਚਾਰਦਾ) ਹੈ।
Fareedkot Teekaਆਪ ਕੀ (ਲਿਵ) ਬ੍ਰਿਤੀ ਸਦਾ (ਅਕਲ) ਕਲਪਨਾ ਸੇ ਰਹਿਤ ਹੀ ਰਹਿਤੀ ਹੈ ਔਰ ਅਪਨੀ ਇਛਾ ਅਨੁਸਾਰ (ਕਰਨ) ਇੰਦ੍ਰੀਓਂ ਕੋ ਬਿਚਾਰਤੇ ਹੋ, ਭਾਵ ਅਪਨੇ ਇੰਦ੍ਰੈ ਦਮਨ ਕੀਏ ਹੈਂ॥
Prof. Sahib Singh(ਹੇ ਗੁਰੂ ਅੰਗਦ!) ਤੇਰੀ ਬ੍ਰਿਤੀ ਸਦਾ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ, ਕਰਣੀ ਵਿਚ ਤੂੰ ਸੁਤੰਤਰ ਹੈਂ (ਭਾਵ, ਤੇਰੇ ਉਤੇ ਮਾਇਆ ਆਦਿਕ ਦਾ ਬਲ ਨਹੀਂ ਪੈ ਸਕਦਾ)।ਪਦ ਅਰਥ ਅਕਲ = ਕਲਾ (ਅੰਗ) ਰਹਿਤ, ਇਕ-ਰਸ ਸਰਬ-ਵਿਆਪਕ ਪ੍ਰਭੂ। ਲਿਵ = ਬ੍ਰਿਤੀ। ਕਰਨ ਸਿਉ = ਕਰਨੀ ਵਿਚ। ਇਛਾ ਚਾਰਹ = ਸੁਤੰਤਰ।
SikhNet (Spanish)Tu mente permanece amorosamente entonada al Señor por siempre. Haces lo que deseas,
ਦ੍ਰੁਮ ਸਪੂਰ ਜਿਉ ਨਿਵੈ; ਖਵੈ ਕਸੁ, ਬਿਮਲ ਬੀਚਾਰਹ ॥
drum sapoor jiau nivai; khavai kas, bimal beechaarah |
Sant Singh KhalsaLike the tree heavy with fruit, You bow in humility, and endure the pain of it; You are pure of thought.
Manmohan SinghImmaculate are thine thoughts and thou bend low in humility like the fruit-laden tree and thou endure the sufferings of being fruitful.
Manmohan Singh (Punjabi)ਪਵਿੱਤਰ ਹਨ ਤੇਰੇ ਖਿਆਲ ਅਤੇ ਫਲ ਨਾਲ ਭਰੇ ਹੋਏ ਬਿਰਛ ਦੀ ਮਾਨੰਦ ਤੂੰ ਨਿਮਰਤਾ ਅੰਦਰ ਨਿਉਂਦਾ ਹੈ ਅਤੇ ਫਲਦਾਰ ਹੋਣ ਦਾ ਦੁਖ ਸਹਾਰਦਾ ਹੈ।
Fareedkot Teekaਜੈਸੇ ਬ੍ਰਿਛ ਫਲੋਂ ਸਾਥ ਪੂਰਨ ਹੂਆ ਨਿਵਤਾ ਹੈ, ਤੈਸੇ ਆਪ ਸਰਬ ਸਾਮਰਥ ਹੋ ਕਰ ਨਿਮਰਤਾ ਸੰਯੁਗਤ ਹੋ, ਕਿਉਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਤਾੜਨਾ ਰੂਪੀ (ਕਸੁ) ਕਸੌਟੀ (ਖਵੈ) ਸਹਾਰ ਕਰ ਨਿਰਮਲ ਵੀਚਾਰਵਾਨ ਭਏ ਹੋ॥
Prof. Sahib Singhਜਿਵੇਂ ਫਲ ਵਾਲਾ ਰੁੱਖ ਨਿਊਂਦਾ ਹੈ ਤੇ ਖੇਚਲ ਸਹਾਰਦਾ ਹੈ, ਤਿਵੇਂ (ਗੁਰੂ ਅੰਗਦ ਦੀ) ਨਿਰਮਲ ਵਿਚਾਰ ਹੈ, (ਭਾਵ, ਗੁਰੂ ਅੰਗਦ ਭੀ ਇਸੇ ਤਰ੍ਹਾਂ ਨਿਊਂਦਾ ਹੈ, ਤੇ ਸੰਸਾਰੀ ਜੀਵਾਂ ਦੀ ਖ਼ਾਤਰ ਖੇਚਲ ਸਹਾਰਦਾ ਹੈ)।ਪਦ ਅਰਥ ਦ੍ਰੁਮ = ਰੁੱਖ। ਸਪੂਰ = (ਫਲਾਂ ਨਾਲ) ਭਰਿਆ ਹੋਇਆ। ਖਵੈ = ਸਹਾਰਦਾ ਹੈ। ਕਸੁ = ਖੇਚਲ। ਬਿਮਲ = ਨਿਰਮਲ।
SikhNet (Spanish)como el árbol cargado de fruta, te postras en Humildad y soportas el dolor se eso, eres Puro de pensamiento.
ਇਹੈ ਤਤੁ ਜਾਣਿਓ; ਸਰਬ ਗਤਿ ਅਲਖੁ ਬਿਡਾਣੀ ॥
eihai tat jaanio; sarab gat alakh biddaanee |
Sant Singh KhalsaYou realize this reality, that the Lord is All-pervading, Unseen and Amazing.
Manmohan SinghThou realise this reality, that unseen and wondrous is the Omnipresent Lord.
Manmohan Singh (Punjabi)ਤੂੰ ਇਸ ਅਸਲੀਅਤ ਨੂੰ ਅਨੁਭਵ ਕਰਦਾ ਹੈ ਕਿ ਅਦ੍ਰਿਸ਼ਟ ਅਤੇ ਅਦਭੁਤ ਹੈ ਸਰਬ-ਵਿਆਪਕ ਸੁਆਮੀ।
Fareedkot Teekaਜੋ ਅਲਖ ਔ (ਬਿਡਾਣੀ) ਅਸਚਰਜ ਰੂਪ ਚੇਤਨ ਸਰਬ ਮੇਂ (ਗਤਿ) ਪ੍ਰਾਪਤ ਰੂਪ ਹੈ (ਇਹੈ) ਇਸ ਕੋ ਆਪ ਨੇ (ਤਤ) ਸਾਰ ਰੂਪ ਜਾਣਿਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਇਹ ਭੇਤ ਪਾ ਲਿਆ ਹੈ ਕਿ ਅਚਰਜ ਤੇ ਅਲੱਖ ਹਰੀ ਸਰਬ-ਵਿਆਪਕ ਹੈ।ਪਦ ਅਰਥ ਤਤੁ = ਭੇਤ। ਸਰਬ ਗਤਿ = ਸਰਬ ਵਿਆਪਕ। ਅਲਖੁ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਬਿਡਾਣੀ = ਅਸਚਰਜ।
SikhNet (Spanish)Estás conciente de que Dios es Todo Prevaleciente, No Visto y Asombroso,
ਸਹਜ ਭਾਇ ਸੰਚਿਓ; ਕਿਰਣਿ ਅੰਮ੍ਰਿਤ, ਕਲ ਬਾਣੀ ॥
sehaj bhaae sanchio; kiran amrit, kal baanee |
Sant Singh KhalsaWith intuitive ease, You send forth the rays of the Ambrosial Word of power.
Manmohan SinghWith the ambrosial and beauteous rays of the Guru's word, thou have all-too-spontaneously irrigated the mortals.
Manmohan Singh (Punjabi)ਗੁਰਬਾਣੀ ਦੀਆਂ ਸੁਧਾ ਸਰੂਪ ਅਤੇ ਸੁੰਦਰ ਸੁਆਵਾਂ ਨਾਲ ਤੂੰ ਪ੍ਰਾਣੀਆਂ ਨੂੰ ਸੁਤੇ ਸਿਧ ਹੀ ਸਿੰਚਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਰੂਪੀ ਚੰਦ੍ਰਮਾਂ ਕੀ ਬਾਣੀ ਰੂਪੀ ਕਿਰਣੋਂ ਦ੍ਵਾਰੇ ਆਪ ਨੇ ਰਿਦੇ ਮੇਂ ਸਾਂਤੀ ਭਾਵ ਰੂਪੀ ਸੁੰਦ੍ਰ ਅੰਮ੍ਰਿਤ ਸੰਚਨ ਕੀਆ ਹੈ; ਵਾ ਜੋ ਆਪ ਚੰਦ੍ਰਮਾਂ ਰੂਪ ਕੀ ਸਰਣ ਆਏ ਹੈਂ ਤਿਨੋਂ ਕੇ ਰਿਦੇ ਮੇਂ ਆਪਨੇ ਸਹਜ ਸੁਭਾਵਕ ਬਾਣੀ ਰੂਪੀ ਕਿਰਣੋਂ ਕਰ ਕੇ ਨਾਮ ਰੂਪੀ (ਕਲ) ਸੁੰਦਰ ਅੰਮ੍ਰਿਤ ਸਿੰਚਿਆ ਹੈ॥
Prof. Sahib Singhਅੰਮ੍ਰਿਤ-ਭਰੀ ਸੁੰਦਰ ਬਾਣੀ-ਰੂਪ ਕਿਰਣ ਦੁਆਰਾ (ਸੰਸਾਰੀ ਜੀਆਂ ਦੇ ਹਿਰਦੇ ਵਿਚ) ਤੂੰ ਸਹਜ ਸੁਭਾਇ ਹੀ ਅੰਮ੍ਰਿਤ ਸਿੰਜ ਰਿਹਾ ਹੈਂ।ਪਦ ਅਰਥ ਸਹਜ ਭਾਇ = ਸਹਜ ਸੁਭਾਵਕ ਹੀ। ਕਿਰਣਿ = ਕਿਰਣ ਦੁਆਰਾ। ਕਲ = ਸੁੰਦਰ।
SikhNet (Spanish)con fácil intuición esparces los rayos del Poder de Tu Palabra Ambrosial.
ਗੁਰ ਗਮਿ ਪ੍ਰਮਾਣੁ, ਤੈ ਪਾਇਓ; ਸਤੁ ਸੰਤੋਖੁ ਗ੍ਰਾਹਜਿ ਲਯੌ ॥
gur gam pramaan, tai paaeo; sat santokh graahaj layau |
Sant Singh KhalsaYou have risen to the state of the certified Guru; you grasp truth and contentment.
Manmohan SinghThou have obtained the status of the accepted Guru and has grasped truth and contentment.
Manmohan Singh (Punjabi)ਤੂੰ ਮਕਬੂਲ ਗੁਰਾਂ ਦਾ ਦਰਜਾ ਪਰਾਪਤ ਕਰ ਲਿਆ ਹੈ ਅਤੇ ਸੱਚ ਤੋਂ ਸੰਤੁਸ਼ਟਤਾ ਨੂੰ ਗ੍ਰਹਿਨ ਕਰ ਲਿਆ ਹੈ।
Fareedkot Teekaਸਤਿਗੁਰੋਂ ਕੀ ਗੰਮਤਾ ਦੇਣੇ ਦ੍ਵਾਰੇ ਭਾਵ ਗ੍ਯਾਨ ਸੇ ਤੁਮਨੇ (ਪ੍ਰਮਾਣੁ) ਨਿਸਚਾ ਪਾਇਆ ਹੈ, ਤਿਸੀ ਤੇ ਆਪ ਨੇ ਸਤ ਸੰਤੋਖ ਆਦੀ ਗੁਣੋਂ ਕੋ (ਗ੍ਰਾਹਜਿ) ਗ੍ਰਹਿਣ ਕਰ ਲੀਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਗੁਰੂ (ਨਾਨਕ ਦੇਵ ਜੀ) ਵਾਲਾ ਦਰਜਾ ਹਾਸਲ ਕਰ ਲਿਆ ਹੈ, ਅਤੇ ਸਤ ਸੰਤੋਖ ਨੂੰ ਗ੍ਰਹਿਣ ਕਰ ਲਿਆ ਹੈ।ਪਦ ਅਰਥ ਗੁਰ ਗਮਿ ਪ੍ਰਮਾਣੁ = ਗੁਰੂ ਨਾਨਕ ਵਾਲਾ ਦਰਜਾ। ਗਮਿ = ਗਮਯ, ਜਿਸ ਤਾਈਂ ਪਹੁੰਚ ਹੋ ਸਕੇ। ਗੁਰ ਗਮਿ = ਜਿੱਥੇ ਗੁਰੂ (ਨਾਨਕ) ਦੀ ਪਹੁੰਚ ਹੈ। ਪ੍ਰਮਾਣੁ = ਦਰਜਾ। ਗ੍ਰਾਹਜਿ ਲਯੌ = ਗ੍ਰਹਿਣ ਕਰ ਲਿਆ ਹੈ।
SikhNet (Spanish)Te has elevado al Estado Certificado de Guru, y tienes Verdad y Contentamiento.
ਹਰਿ ਪਰਸਿਓ, ਕਲੁ ਸਮੁਲਵੈ; ਜਨ ਦਰਸਨੁ ਲਹਣੇ ਭਯੌ ॥੬॥
har parasio, kal samulavai; jan darasan lahane bhayau |6|
Sant Singh KhalsaKAL proclaims, that whoever attains the Blessed Vision of the Darshan of Lehnaa, meets with the Lord. ||6||
Manmohan SinghProclaims Kalsahar, whosoever attains the vision of Lehna, he meets with his God.
Manmohan Singh (Punjabi)ਕਲਸਹਾਰ ਪੁਕਾਰਦਾ ਹੈ, ਜਿਸ ਕਿਸੇ ਨੂੰ ਲਹਿਣੇ ਦਾ ਦੀਦਾਰ ਪਰਾਪਤ ਹੋ ਜਾਂਦਾ ਹੈ, ਉਹ ਆਪਣੇ ਹਰੀ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ 'ਕਲ' ਜੀ ਕਹਤੇ ਹੈਂ: ਹੇ ਸਤਿਗੁਰੋ! ਮੈਂ ਆਪ ਕੇ ਜਸ ਕੋ (ਸੰ) ਭਲੀ ਪ੍ਰਕਾਰ ਸੇ (ਮੁਲਵੈ) ਉਚਾਰਨ ਕਰਤਾ ਹੂੰ। ਜਿਨ ਜਨੋਂ ਕੋ ਹੇ ਸ੍ਰੀ ਲਹਣਾ ਰੂਪ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਕਾ ਦਰਸ਼ਨ ਭਯਾ ਹੈ, ਤਿਨ ਕੋ ਹਰੀ (ਪਰਸਿਓ) ਮਿਲਿਆ ਹੈ॥੬॥
Prof. Sahib Singhਕਲ੍ਯ੍ਯਸਹਾਰ (ਕਵੀ) ਉੱਚੀ ਪੁਕਾਰ ਕੇ ਆਖਦਾ ਹੈ- ਜਿਨ੍ਹਾਂ ਜਨਾਂ ਨੂੰ ਲਹਣੇ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਪਰਸ ਲਿਆ ਹੈ' ॥੬॥ਪਦ ਅਰਥ ਸਮੁਲਵੈ = ਉੱਚੀ ਪੁਕਾਰਦਾ ਹੈ। ਦਰਸਨੁ ਲਹਣੇ = ਲਹਣੇ ਜੀ ਦਾ ਦਰਸਨ। ਭਯੌ = ਹੋਇਆ ॥੬॥
SikhNet (Spanish)Kal proclama que quien sea que obtenga la Bendita Visión del Darshan de Lejna, conoce al Señor. (6)