ੴ

ਸਿੱਖਬਾਣੀ · SikhBani

ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥

drisatt dharat tam haran dehan agh paap pranaasan
Bhatt Kalh Sahar ਭੱਟ ਕਲੵ ਸਹਾਰ · Svaiyay Second Mehl · Ang 1391 · 6 lines
Translations

ਦ੍ਰਿਸਟਿ ਧਰਤ, ਤਮ ਹਰਨ; ਦਹਨ ਅਘ, ਪਾਪ ਪ੍ਰਨਾਸਨ ॥

drisatt dharat, tam haran; dehan agh, paap pranaasan |

Sant Singh KhalsaCasting Your Glance of Grace, you dispel the darkness, burn away evil, and destroy sin.
Manmohan SinghCasting thy glance, thou dispel darkness, burn sins and destroy wickedness.
Manmohan Singh (Punjabi)ਆਪਣੀ ਨਜ਼ਰ ਧਾਰ ਕੇ ਤੂੰ ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ, ਪਾਪਾਂ ਨੂੰ ਸਾੜ ਸੁਟਦਾ ਹੈ ਤੇ ਕਸਮਲਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਜਿਸ ਪਰ ਆਪ ਕਿਰਪਾ ਦ੍ਰਿਸ਼ਟੀ ਧਾਰਨ ਕਰਤੇ ਹੋ ਤਿਸ ਕਾ ਅਗਿਆਨ ਰੂਪੀ (ਤਮ) ਅੰਧੇਰਾ ਹਰ ਕਰ ਕੇ ਭਾਰੀ ਅਘੋਂ ਕੋ ਦਗਧ ਔਰ ਸਮਾਨ ਪਾਪੋਂ ਕੋ ਭੀ ਸਹਜੇ ਹੀ (ਪ੍ਰ) ਵਿਸ਼ੇਸ਼ ਕਰ ਕੇ ਨਾਸ ਕਰ ਦੇਤੇ ਹੋ॥
Prof. Sahib Singh(ਹੇ ਗੁਰੂ ਅੰਗਦ!) ਦ੍ਰਿਸ਼ਟੀ ਕਰਦਿਆਂ ਹੀ ਤੂੰ (ਅਗਿਆਨ-ਰੂਪ) ਹਨੇਰੇ ਨੂੰ ਦੂਰ ਕਰ ਦੇਂਦਾ ਹੈਂ; ਤੂੰ ਪਾਪ ਸਾੜਨ ਵਾਲਾ ਹੈਂ, ਅਤੇ ਪਾਪ ਨਾਸ ਕਰਨ ਵਾਲਾ ਹੈਂ।

ਪਦ ਅਰਥ ਦ੍ਰਿਸਟਿ ਧਰਤ = ਦ੍ਰਿਸ਼ਟੀ ਕਰਦਿਆਂ ਹੀ। ਤਮ ਹਰਨ = ਹਨੇਰੇ ਨੂੰ ਦੂਰ ਕਰਨ ਵਾਲਾ। ਦਹਨ ਅਘ = ਪਾਪਾਂ ਨੂੰ ਸਾੜਨ ਵਾਲਾ। ਪਾਪ ਪ੍ਰਨਾਸਨ = ਪਾਪਾਂ ਦਾ ਨਾਸ ਕਰਨ ਵਾਲਾ।

SikhNet (Spanish)Posando Tu Mirada de Gracia, disipas la oscuridad, quemas la maldad, y destruyes el error,

ਸਬਦ ਸੂਰ ਬਲਵੰਤ; ਕਾਮ ਅਰੁ ਕ੍ਰੋਧ ਬਿਨਾਸਨ ॥

sabad soor balavant; kaam ar krodh binaasan |

Sant Singh KhalsaYou are the Heroic Warrior of the Shabad, the Word of God. Your Power destroys sexual desire and anger.
Manmohan SinghThou are the Lord's hero, who are powerful to destroy lust and wrath.
Manmohan Singh (Punjabi)ਤੂੰ ਪ੍ਰਭੂ ਦਾ ਯੋਧਾ ਹੈ, ਜੋ ਮਿਥਨ-ਹੁਲਾਸ ਅਤੇ ਗੁੱਸੇ ਨੂੰ ਨਾਸ ਕਰਨ ਲਈ ਬਲਵਾਨ ਹੈ।
Fareedkot Teekaਸਬਦ ਰੂਪੀ ਅਮੋਘ ਆਯੁਧ ਧਾਰ ਕਰ ਬਲਿਵੰਤ ਸੂਰਮੇ ਹੋ, ਕਿਉਂ ਕਿ ਤਿਸ ਉਪਦੇਸ਼ ਕਰ ਕੇ ਦਾਸੋਂ ਕੇ ਰਿਦੇ ਤੇ ਕਾਮ ਔ ਕ੍ਰੋਧ ਨਸਟ ਕਰ ਦੇਤੇ ਹੋ॥
Prof. Sahib Singhਤੂੰ ਸ਼ਬਦ ਦਾ ਸੂਰਮਾ ਹੈਂ ਤੇ ਬਲਵਾਨ ਹੈਂ, ਕਾਮ ਅਤੇ ਕ੍ਰੋਧ ਨੂੰ ਤੂੰ ਨਾਸ ਕਰ ਦੇਂਦਾ ਹੈਂ।

ਪਦ ਅਰਥ ਸਬਦ ਸੂਰ = ਸ਼ਬਦ ਦਾ ਸੂਰਮਾ।

SikhNet (Spanish)eres el Guerrero Heroico del Shabd, la Palabra de Dios, Tu Poder destruye la lujuria y el enojo.

ਲੋਭ ਮੋਹ, ਵਸਿ ਕਰਣ; ਸਰਣ ਜਾਚਿਕ, ਪ੍ਰਤਿਪਾਲਣ ॥

lobh moh, vas karan; saran jaachik, pratipaalan |

Sant Singh KhalsaYou have overpowered greed and emotional attachment; You nurture and cherish those who seek Your Sanctuary.
Manmohan SinghThou have overcome avarice and worldly love and thou cherish the seekers of thy refuge.
Manmohan Singh (Punjabi)ਤੂੰ ਲਾਲਚ ਤੇ ਸੰਸਾਰੀ ਮਮਤਾ ਨੂੰ ਕਾਬੂ ਕਰ ਲਿਆ ਹੈ ਅਤੇ ਤੂੰ ਆਪਣੀ ਪਨਾਹ ਲੈਣ ਵਾਲਿਆਂ ਨੂੰ ਪਾਲਦਾ-ਪੋਸਦਾ ਹੈ।
Fareedkot Teekaਲੋਭ ਔ ਮੋਹਿ ਆਦਿਕੋਂ ਕੋ ਵਸ ਕਰਨੇਹਾਰੇ ਹੋ ਔਰ ਮੋਖ ਕੇ (ਜਾਚਿਕ) ਭਿਖੂ ਅਰਥਾਤ ਮਾਂਗਨੇਹਾਰ ਜੋ ਜਗ੍ਯਾਸੂ ਹੈ ਸਰਣ ਆਏ ਤੇ ਤਿਨੋਂ ਕੀ ਪ੍ਰਤਿਲਾਪਨਾ ਕਰਤੇ ਹੋ॥
Prof. Sahib Singh(ਹੇ ਗੁਰੂ ਅੰਗਦ!) ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ, ਸਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈਂ,

ਪਦ ਅਰਥ ਵਸਿ ਵੱਸ ਵਿਚ।

SikhNet (Spanish)Te has sobrepuesto a la avaricia y al apego emocional y nutres y aprecias a los que buscan Tu Santuario;

ਆਤਮ ਰਤ, ਸੰਗ੍ਰਹਣ; ਕਹਣ ਅੰਮ੍ਰਿਤ ਕਲ ਢਾਲਣ ॥

aatam rat, sangrahan; kehan amrit kal dtaalan |

Sant Singh KhalsaYou gather in the joyful love of the soul; Your Words have the Potency to bring forth Ambrosial Nectar.
Manmohan SinghThou amass spiritual love and thy spiritual-word is the machine to cast Nectar.
Manmohan Singh (Punjabi)ਤੂੰ ਰੂਹਾਨੀ ਪ੍ਰੀਤ ਨੂੰ ਇਕੱਤਰ ਕਰਦਾ ਹੈ ਅਤੇ ਤੇਰੀ ਬਾਣੀ ਆਬਿ-ਹਿਯਾਂਤ ਢਾਲਣ ਵਾਲੀ ਇਕ ਮਸ਼ੀਨ ਹੈ।
Fareedkot Teekaਅਪਨੇ ਆਤਮ ਸਰੂਪ ਮੇਂ (ਰਤੀ) ਪ੍ਰੀਤੀ (ਸੰ) ਭਲੀ ਪਰਕਾਰ ਸੇ ਗ੍ਰਹਿਣ ਕਰੀ ਹੈ ਔਰ ਆਪ ਕਾ (ਕਹਣ) ਕਥਨ ਕੀ ਜੋ (ਢਾਲਣ) ਰੀਤੀ ਹੈ, ਸੋ ਅੰਮ੍ਰਿਤ ਰੂਪ ਔ (ਕਲ) ਸੁੰਦਰ ਹੈ॥
Prof. Sahib Singhਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ।

ਪਦ ਅਰਥ ਆਤਮ ਰਤ = ਆਤਮਕ ਪ੍ਰੇਮ। ਕਹਣ = ਕਥਨ, ਬਚਨ। ਕਲ = ਸੁੰਦਰ। ਢਾਲਣ = ਪ੍ਰਵਾਹ।

SikhNet (Spanish)te regocijas en el Dichoso Amor del Alma, Tus Palabras tienen el Poder de hacer sentir el Néctar de Ambrosia,

ਸਤਿਗੁਰੂ ਕਲ, ਸਤਿਗੁਰ ਤਿਲਕੁ; ਸਤਿ ਲਾਗੈ, ਸੋ ਪੈ ਤਰੈ ॥

satiguroo kal, satigur tilak; sat laagai, so pai tarai |

Sant Singh KhalsaYou are appointed the True Guru, the True Guru in this Dark Age of Kali Yuga; whoever is truly attached to You is carried across.
Manmohan SinghThou are the anointed True Guru, yea, the True Guru of the Darkage. Whosoever attaches to thee, O True, Guru, he is saved.
Manmohan Singh (Punjabi)ਤੂੰ ਕਲਜੁਗ ਦਾ ਟਿਕਿਆ ਹੋਇਆ ਸੱਚਾ ਗੁਰੂ ਹੈ ਕਲਜੁਗ ਦਾ ਸੱਚਾ ਗੁਰੂ ਹੈ। ਜੋ ਕੋਈ ਭੀ ਤੇਰੇ ਨਾਲ ਜੁੜ ਜਾਂਦਾ ਹੈ, ਹੇ ਸੱਚੇ ਗੁਰੂ! ਉਹ ਪਾਰ ਉਤਰ ਜਾਂਦਾ ਹੈ।
Fareedkot Teekaਹੇ ਸਤਿਗੁਰੂ ਅੰਗਦ ਸਾਹਿਬ ਜੀ! ਸਤਿਗੁਰੂ ਨਾਨਕ ਸਾਹਿਬ ਜੀ ਨੇ ਜੋ ਆਪ ਕੋ ਗੁਰਿਆਈ ਕਾ (ਕਲ) ਸੁੰਦਰ ਤਿਲਕ ਦੀਆ ਹੈ, ਤਿਸੀ ਤੇ ਜੋ (ਸਤਿ) ਨਿਹਚੇ ਕਰ ਕੇ ਆਪ ਕੇ ਚਰਨੀ ਲਾਗੇ ਹੈਂ, ਸੋ (ਪੈ) ਬਹੁੜੋਂ ਤਰੇ ਹੈਂ॥
Prof. Sahib Singhਹੇ ਕਲ੍ਯ੍ਯਸਹਾਰ! ਸਤਿਗੁਰੂ (ਅੰਗਦ ਦੇਵ) ਸ਼ਿਰੋਮਣੀ ਗੁਰੂ ਹੈ। ਜੋ ਮਨੁੱਖ ਸਰਧਾ ਧਾਰ ਕੇ ਉਸ ਦੀ ਚਰਨੀਂ ਲੱਗਦਾ ਹੈ ਉਹ ਤਰ ਜਾਂਦਾ ਹੈ।

ਪਦ ਅਰਥ ਕਲ = ਹੇ ਕਲ੍ਯ੍ਯਸਹਾਰ! ਸਤਿ = ਨਿਸ਼ਚਾ ਕਰ ਕੇ, ਸਰਧਾ ਧਾਰ ਕੇ।

SikhNet (Spanish)eres pronunciado Guru, el Guru Verdadero de la Era oscura de Kali. Quien se aferra a Ti es llevado a través.

ਗੁਰੁ ਜਗਤ. ਫਿਰਣਸੀਹ ਅੰਗਰਉ; ਰਾਜੁ ਜੋਗੁ. ਲਹਣਾ ਕਰੈ ॥੫॥

gur jagat. firanaseeh angrau; raaj jog. lahanaa karai |5|

Sant Singh KhalsaThe lion, the son of Pheru, is Guru Angad, the Guru of the World; Lehnaa practices Raja Yoga, the Yoga of meditation and success. ||5||
Manmohan SinghLehna the tiger like son of Pheru, is the Guru of the world and enjoys temporal and spiritual powers.
Manmohan Singh (Punjabi)ਫੇਰੂ ਦਾ ਸ਼ੇਰ ਵਰਗਾ ਪੁਤ੍ਰ ਲਹਿਣਾ, ਸੰਸਾਰ ਦਾ ਗੁਰੂ ਹੈ ਅਤੇ ਮੀਰੀ ਅਤੇ ਪੀਰੀ ਦੀਆਂ ਸ਼ਕਤੀਆਂ ਮਾਣਦਾ ਹੈ।
Fareedkot Teekaਹੇ ਜਗਤ ਕੇ ਗੁਰੂ (ਫਿਰਣ) ਫੇਰੂ ਜੀ ਕੇ (ਸੀਹ) ਪੁਤ੍ਰ ਲਹਿਣਾ ਜੀ! ਆਪ ਹੀ ਸ੍ਰੀ ਗੁਰੂ (ਅੰਗਰਉ) ਅੰਗਦ ਸਾਹਿਬ ਹੋ ਕਰ (ਰਾਜੁ) ਗਿਆਨ ਜੋਗ ਕਰਤੇ ਹੋ॥੫॥
Prof. Sahib Singhਜਗਤ ਦਾ ਗੁਰੂ, ਬਾਬਾ ਫੇਰੂ (ਜੀ) ਦਾ ਸੁਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ ॥੫॥

ਪਦ ਅਰਥ ਗੁਰੁ ਜਗਤ-ਜਗਤ ਦਾ ਗੁਰੂ। ਫਿਰਣ ਸੀਹ = ਬਾਬਾ ਫੇਰੂ ਦਾ ਸੁਪੁੱਤ੍ਰ। ਅੰਗਰਉ = ਗੁਰੂ ਅੰਗਦ ਦੇਵ ॥੫॥

SikhNet (Spanish)El león, hijo de Feru, es Guru Angad, el Guru del mundo, Lejna practica el Raya Yoga, la Yoga de la Meditación y el Éxito. (5)
Answers quote the Granth verbatim with Ang citations. AI commentary is not Gurbani and not a religious ruling.