ਗੂਜਰੀ ਮਹਲਾ ੩ ॥
goojaree mahalaa 3 |
Sant Singh KhalsaGoojaree, Third Mehl:
Manmohan SinghGujri, 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
SikhNet (Spanish)Guyeri, Mejl Guru Amar Das, Tercer Canal Divino.
ਤਿਸੁ ਜਨ ਸਾਂਤਿ, ਸਦਾ ਮਤਿ ਨਿਹਚਲ; ਜਿਸ ਕਾ ਅਭਿਮਾਨੁ ਗਵਾਏ ॥
tis jan saant, sadaa mat nihachal; jis kaa abhimaan gavaae |
Sant Singh KhalsaThat humble being who eliminates his ego is at peace; he is blessed with an ever-stable intellect.
Manmohan SinghThe man whose self-conceit the Lord stills is at peace and is blessed with an ever stable intellect.
Manmohan Singh (Punjabi)ਜਿਸ ਬੰਦੇ ਦੀ ਸਵੈ-ਹੰਗਤਾ ਨੂੰ ਸੁਆਮੀ ਦੂਰ ਕਰ ਦਿੰਦਾ ਹੈ, ਉਹ ਆਰਾਮ ਤੇ ਚੈਨ ਵਿੱਚ ਹੁੰਦਾ ਹੈ ਅਤੇ ਉਸ ਨੂੰ ਸਦੀਵੀ ਸਥਿਰ ਅਕਲ ਪ੍ਰਦਾਨ ਹੁੰਦੀ ਹੈ।
Fareedkot Teekaਜਿਸ ਕਾ ਪ੍ਰਭੂ ਅਹੰਕਾਰ ਦੂਰ ਕਰੇ ਤਿਸੀ ਕੋ ਸ਼ਾਂਤਿ ਪ੍ਰਾਪਤਿ ਹੋਤੀ ਹੈ ਔ ਬੁਧਿ ਸਦੀਵ ਨਿਸਚਲ ਹੋਤੀ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ।ਪਦ ਅਰਥ ਨਿਹਚਲ = ਅਡੋਲ। ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।
SikhNet (Spanish)Aquél que se libera de su ego puede controlar su mente y estar en Paz.
ਸੋ ਜਨੁ ਨਿਰਮਲੁ. ਜਿ ਗੁਰਮੁਖਿ ਬੂਝੈ; ਹਰਿ ਚਰਣੀ ਚਿਤੁ ਲਾਏ ॥੧॥
so jan niramal. ji guramukh boojhai; har charanee chit laae |1|
Sant Singh KhalsaThat humble being is immaculately pure, who, as Gurmukh, understands the Lord, and focuses his consciousness on the Lord's Feet. ||1||
Manmohan SinghImmaculate is the person who by Guru's instruction, understands God and fixes his mind with His feet.
Manmohan Singh (Punjabi)ਪਵਿੱਤ੍ਰ ਹੈ, ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਮਝਦਾ ਹੈ ਅਤੇ ਆਪਣੇ ਮਨ ਨੂੰ ਉਸ ਦੇ ਪੈਰਾਂ ਨਾਲ ਜੋੜਦਾ ਹੈ।
Fareedkot Teekaਜੋ ਗੁਰੋਂ ਦ੍ਵਾਰੇ ਹਰਿ ਕੇ ਚਰਨੋਂ ਮੇਂ ਚਿਤ ਲਗਾਉਤਾ ਹੈ ਔ ਹਰਿ ਕੋ ਜਾਨਤਾ ਹੈ, ਸੋਈ ਦਾਸ ਵਿਕਾਰੋਂ ਰੂਪੀ ਮਲ ਤੇ ਰਹਤ ਹੋਤਾ ਹੈ॥੧॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ਪਦ ਅਰਥ ਨਿਰਮਲੁ = ਪਵਿਤ੍ਰ। ਜਿ = ਜਿਹੜਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ॥੧॥
SikhNet (Spanish)Sí, sólo es puro el Gurmukj que está entonado a los Pies del Señor. (1)
ਹਰਿ ਚੇਤਿ. ਅਚੇਤ ਮਨਾ; ਜੋ ਇਛਹਿ. ਸੋ ਫਲੁ ਹੋਈ ॥
har chet. achet manaa; jo ichheh. so fal hoee |
Sant Singh KhalsaO my unconscious mind, remain conscious of the Lord, and you shall obtain the fruits of your desires.
Manmohan SinghO my unmindful soul remember thou the Lord and thou shall obtain the fruit that thou desirest.
Manmohan Singh (Punjabi)ਹੇ ਮੇਰੀ ਗਾਫ਼ਲ ਆਤਮਾ! ਤੂੰ ਸੁਆਮੀ ਦਾ ਸਿਮਰਨ ਕਰ। (ਇਸ ਨਾਲ) ਤੂੰ ਉਹ ਮੇਵਾ ਪਾ ਲਵਨੂੰਗੀ, ਜਿਸ ਨੂੰ ਤੂੰ ਲੋੜਦੀ ਹੈਂ।
Fareedkot Teekaਹੇ ਅਚੇਤ ਮਨ! ਹਰਿ ਕੋ ਚਿੰਤਨ ਕਰ, ਜੋ ਇੱਛਾ ਕਰੇਗਾ ਸੋ ਫਲ ਪ੍ਰਾਪਤ ਹੋਇਗਾ॥
Prof. Sahib Singhਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ।ਪਦ ਅਰਥ ਚੇਤਿ = ਚੇਤੇ ਕਰ, ਸਿਮਰ। ਅਚੇਤ = ਹੇ ਗ਼ਾਫ਼ਲ! ਇਛਹਿ = ਤੂੰ ਚਾਹੇਂਗਾ।
SikhNet (Spanish)Oh mente insensible e ignorante, contempla a tu Señor para que satisfagas los deseos de tu corazón
ਗੁਰ ਪਰਸਾਦੀ. ਹਰਿ ਰਸੁ ਪਾਵਹਿ; ਪੀਵਤ ਰਹਹਿ. ਸਦਾ ਸੁਖੁ ਹੋਈ ॥੧॥ ਰਹਾਉ ॥
gur parasaadee. har ras paaveh; peevat raheh. sadaa sukh hoee |1| rahaau |
Sant Singh KhalsaBy Guru's Grace, you shall obtain the sublime elixir of the Lord; by continually drinking it in, you shall have eternal peace. ||1||Pause||
Manmohan SinghBy Guru's grace thou shalt obtain God's elixir by continually drinking which thou shalt have eternal peace. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਈਸ਼ਵਰੀ ਅੰਮ੍ਰਿਤ ਨੂੰ ਪਾ ਲਵਨੂੰਗੀ, ਜਿਸ ਨੂੰ ਇਕ ਰਸ ਪਾਨ ਕਰਨ ਰਾਹੀਂ ਤੂੰ ਸਦੀਵੀ ਆਰਾਮ ਹਾਸਲ ਕਰ ਲਵਨੂੰਗੀ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਹਰਿਨਾਮ ਰਸ ਪਾਵੇਗਾ, ਪੁਨਾ ਤਿਸ ਰਸ ਕੋ ਜਬ ਸਰਬਦਾ ਪਾਨ ਕਰਤਾ ਰਹੇਂਗਾ ਤਬ ਨਿਤ ਸੁਖੁ ਪ੍ਰਾਪਤ ਹੋਇਗਾ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ ॥ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰੇਂਗਾ। ਪੀਵਤ ਰਹਹਿ = (ਜੇ) ਤੂੰ ਪੀਂਦਾ ਰਹੇਂਗਾ ॥੧॥ ਰਹਾਉ ॥
SikhNet (Spanish)y entonces, por la Gracia del Guru, puedas beber de la Esencia de Dios y te quedes para siempre en Éxtasis. (1‑Pausa)
ਸਤਿਗੁਰੁ ਭੇਟੇ. ਤਾ ਪਾਰਸੁ ਹੋਵੈ; ਪਾਰਸੁ ਹੋਇ. ਤ ਪੂਜ ਕਰਾਏ ॥
satigur bhette. taa paaras hovai; paaras hoe. ta pooj karaae |
Sant Singh KhalsaWhen one meets the True Guru, he becomes the philosopher's stone, with the ability to transform others, inspiring them to worship the Lord.
Manmohan SinghWhen man meets the True Guru, he then becomes a philosopher's stone, and when he becomes such, the Lord then makes mortals worship him.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਰਸਾਇਣ ਥੀ ਵੰਞਦਾ ਹੈ। ਜਦ ਉਹ ਇਉਂ ਹੋ ਜਾਂਦਾ ਹੈ, ਤਦ ਪ੍ਰਭੂ ਪ੍ਰਾਣੀਆਂ ਪਾਸੋਂ ਉਸ ਦੀ ਪੂਜਾ ਕਰਵਾਉਂਦਾ ਹੈ।
Fareedkot Teekaਜੇ (ਪਾਰਸੁ) ਸਤਿਗੁਰੂ ਸੇ ਮਿਲੇ ਤਾਂ (ਪਾਰਸੁ) ਗੁਰੂ ਰੂਪ ਹੋਤਾ ਹੈ, ਜਬ ਪਾਰਸੁ ਹੂਆ, ਤਬ ਵਹੁ ਅਪਨੀ ਪੂਜਾ ਕਰਾਵਤਾ ਹੈ ਅਰਥਾਤ ਗੁਰੂ ਜਾਨ ਕਰ ਸਭ ਕੋਈ ਉਸ ਕੀ ਪੂਜਾ ਕਰਤਾ ਹੈ॥
Prof. Sahib Singhਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ।ਪਦ ਅਰਥ ਭੇਟੇ = ਮਿਲ ਪਏ। ਪਾਰਸੁ = ਲੋਹੇ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪੂਜ = ਆਦਰ-ਮਾਣ।
SikhNet (Spanish)Aquél que encuentra al Guru, logra tener Reverencia, e iluminando a otros,
ਜੋ ਉਸੁ ਪੂਜੇ. ਸੋ ਫਲੁ ਪਾਏ; ਦੀਖਿਆ ਦੇਵੈ. ਸਾਚੁ ਬੁਝਾਏ ॥੨॥
jo us pooje. so fal paae; deekhiaa devai. saach bujhaae |2|
Sant Singh KhalsaOne who worships the Lord in adoration, obtains his rewards; instructing others, he reveals the Truth. ||2||
Manmohan SinghHe who adores him, attains the reward and instructing others he reveals to them the truth.
Manmohan Singh (Punjabi)ਜੇ ਕੋਈ ਉਸ ਦੀ ਪ੍ਰਸਤਸ਼ ਕਰਦਾ ਹੈ, ਉਹ ਸਿਲਾ (ਫਲ) ਪਾ ਲੈਂਦਾ ਹੈ। ਹੋਰਨਾਂ ਨੂੰ ਉਪਦੇਸ਼ ਦੇ ਕੇ ਉਹ ਉਨ੍ਹਾਂ ਨੂੰ ਸੱਚ ਦਰਸਾ ਦਿੰਦਾ ਹੈ।
Fareedkot Teekaਜੋ ਉਸ ਕੀ ਪੂਜਾ ਕਰਤਾ ਹੈ, ਸੋ ਮਨ ਇੱਛਤ ਫਲੁ ਪਾਵਤਾ ਹੈ, ਕ੍ਯੋਂਕਿ ਵਹੁ ਜਿਸ ਕੋ ਸੱਤਨਾਮ ਕਾ ਉਪਦੇਸ ਦੇਤਾ ਹੈ, ਉਸ ਕੋ ਸੱਤ ਮਾਰਗ ਸਮਝਾਇ ਦੇਤਾ ਹੈ॥੨॥
Prof. Sahib Singhਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥ਪਦ ਅਰਥ ਦੀਖਿਆ = ਸਿੱਖਿਆ। ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੨॥
SikhNet (Spanish)se vuelve digno de Alabanza; y aquél que lo alaba logra el Fruto e instruyendo a otros les revela a la vez, la Verdad. (2)
ਵਿਣੁ ਪਾਰਸੈ. ਪੂਜ ਨ ਹੋਵਈ; ਵਿਣੁ ਮਨ ਪਰਚੇ, ਅਵਰਾ ਸਮਝਾਏ ॥
vin paarasai. pooj na hovee; vin man parache, avaraa samajhaae |
Sant Singh KhalsaWithout becoming the philosopher's stone, he does not inspire others to worship the Lord; without instructing his own mind, how can he instruct others?
Manmohan SinghWithout becoming the philosopher's stone man is not worthy of worship but without instructing his own mind he instructs others.
Manmohan Singh (Punjabi)ਰਸਾਇਣ ਥੀ ਵੰਞਣ ਦੇ ਬਗੈਰ, ਇਨਸਾਨ ਪੂਜਣ ਦੇ ਯੋਗ ਨਹੀਂ। ਆਪਣੇ ਮਨੂਏ ਨੂੰ ਸਮਝਾਉਣ ਦੇ ਬਾਝੋਂ ਉਹ ਹੋਰਨਾਂ ਨੂੰ ਸਮਝਾਉਂਦਾ ਹੈ।
Fareedkot Teekaਪਾਰਸ ਰੂਪੁ ਹੂਏ ਬਿਨਾਂ ਵਾ ਗੁਰੂ ਰੂਪੁ ਪਾਰਸ ਕੇ (ਪਾਰਸੈ) ਮਿਲੇ ਬਿਨਾਂ ਪੂਜਾ ਨਹੀਂ ਹੋਤੀ। ਅਪਨਾ ਮਨੁ ਅਕਾਲ ਪੁਰਖ ਮੇਂ (ਪਰਚੇ) ਲਗਾਏ ਬਿਨਾਂ ਜੋ ਔਰੋਂ ਕੋ ਸਮਝਾਵਤਾ ਹੈ॥
Prof. Sahib Singh(ਪਰ, ਹੇ ਭਾਈ!) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ।ਪਦ ਅਰਥ ਹੋਵਈ = ਹੋਵਏ, ਹੋਵੈ, ਹੁੰਦੀ।
SikhNet (Spanish)Sin méritos, uno no es alabado, pues si la mente no es instruida, ¿cómo puede instruir a otros?
ਗੁਰੂ ਸਦਾਏ ਅਗਿਆਨੀ ਅੰਧਾ; ਕਿਸੁ ਓਹੁ ਮਾਰਗਿ ਪਾਏ ॥੩॥
guroo sadaae agiaanee andhaa; kis ohu maarag paae |3|
Sant Singh KhalsaThe ignorant, blind man calls himself the guru, but to whom can he show the way? ||3||
Manmohan SinghThe ignorant blind man calls himself the Guru but whom can he show the way?
Manmohan Singh (Punjabi)ਬੇਸਮਝ ਅੰਨ੍ਹਾਂ ਇਨਸਾਨ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ। ਉਹ ਕਿਸ ਨੂੰ ਰਸਤੇ ਪਾ ਸਕਦਾ ਹੈ?
Fareedkot Teekaਅਰੁ ਅੰਧਾ ਅਗ੍ਯਾਨੀ ਗੁਰੂ ਕਹਾਵਤਾ ਹੈ। ਐਸਾ ਕਿਸ ਕੋ ਰਸਤੇ ਪਾਵੇਗਾ, ਭਾਵ ਯਹਿ ਕਿ ਜੋ ਉਸ ਸੇ ਉਪਦੇਸੁ ਲੇਗਾ ਵਹ ਅਗ੍ਯਾਨ ਗ੍ਰਸਤ ਹੀ ਰਹੇਗਾ॥੩॥
Prof. Sahib Singhਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ ॥੩॥ਪਦ ਅਰਥ ਮਾਰਗਿ = (ਸਹੀ) ਰਸਤੇ ਉਤੇ ॥੩॥
SikhNet (Spanish)Si ese ignorante y ciego se hace llamar Guru, ¿cómo podrá él mostrar el Camino? (3)
ਨਾਨਕ. ਵਿਣੁ ਨਦਰੀ. ਕਿਛੂ ਨ ਪਾਈਐ; ਜਿਸੁ ਨਦਰਿ ਕਰੇ. ਸੋ ਪਾਏ ॥
naanak. vin nadaree. kichhoo na paaeeai; jis nadar kare. so paae |
Sant Singh KhalsaO Nanak, without His Mercy, nothing can be obtained. One upon whom He casts His Glance of Grace, obtains Him.
Manmohan SinghNanak sans His mercy nothing can be obtained and he on whom He looks with grace, finds Him.
Manmohan Singh (Punjabi)ਨਾਨਕ, ਮਿਹਰਬਾਨ ਮਾਲਕ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਜਿਸ ਉਤੇ ਉਹ ਮਿਹਰ ਧਾਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਦਰੀ) ਪਰਮੇਸ੍ਵਰ ਕੀ ਨਜਰ ਸੇ ਬਿਨਾਂ ਕੁਛੁ ਭੀ ਪ੍ਰਾਪਤ ਨਹੀਂ ਹੋਤਾ। ਜਿਸ ਪਰ ਕ੍ਰਿਪਾ ਦ੍ਰਿਸਟੀ ਕਰਤਾ ਹੈ, ਸੋਈ ਪਾਵਤਾ ਹੈ॥
Prof. Sahib Singhਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੁੰਦਾ (ਆਤਮਕ ਜੀਵਨ ਦੀ ਦਾਤਿ ਨਹੀਂ ਮਿਲਦੀ)। ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ।ਪਦ ਅਰਥ ਨਦਰੀ = ਮੇਹਰ ਦੀ ਨਜ਼ਰ।
SikhNet (Spanish)Dice Nanak, sin la Gracia del Señor, uno no recibe el Tesoro Real. Sólo aquél sobre quien se posa Su Gracia,
ਗੁਰ ਪਰਸਾਦੀ ਦੇ ਵਡਿਆਈ; ਅਪਣਾ ਸਬਦੁ ਵਰਤਾਏ ॥੪॥੫॥੭॥
gur parasaadee de vaddiaaee; apanaa sabad varataae |4|5|7|
Sant Singh KhalsaBy Guru's Grace, God bestows greatness, and projects the Word of His Shabad. ||4||5||7||
Manmohan SinghBy Guru's grace, God grants greatness and disseminates His Name.
Manmohan Singh (Punjabi)ਗੁਰੂ ਦੀ ਦਇਆ ਦੁਆਰਾ, ਵਾਹਿਗੁਰੂ ਮਹਾਨਤਾ ਬਖਸ਼ਦਾ ਹੈ ਅਤੇ ਆਪਣੇ ਨਾਮ ਦਾ ਪਸਾਰਾ ਕਰਦਾ ਹੈ।
Fareedkot Teekaਆਗੇ ਹਰੀ ਗੁਰੋਂ ਕੀ ਕ੍ਰਿਪਾ ਸੇ ਅਪਨੇ ਸੇਵਕ ਕੇ ਹਿਰਦੇ ਮੇਂ ਅਪਨਾ (ਸਬਦੁ) ਹੁਕਮੁ ਵਰਤਾਵਤਾ ਹੈ, ਪੁਨਾ ਵਡਿਆਈ ਦੇਤਾ ਹੈ॥੪॥੫॥☬ਕੋਈ ਪੁਰਸ ਕਾਸ਼ੀ ਕੋ ਚਲਾ ਔਰ ਕਹਤਾ ਥਾ ਕਿ ਕਾਸ਼ੀ ਮੇਂ ਬੁਧੀ ਉੱਤਮ ਹੋ ਜਾਤੀ ਹੈ ਅਰ ਭ੍ਰਮ ਭੀ ਨਿਵਿਰਤ ਹੋਤਾ ਹੈ। ਤਿਸ ਪ੍ਰਤੀ ਕਹਤੇ ਹੈਂ:
Prof. Sahib Singhਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪਰਮਾਤਮਾ (ਜਿਸ ਮਨੁੱਖ ਨੂੰ) ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ॥੪॥੫॥੭॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਵਰਤਾਏ = ਵੰਡਦਾ ਹੈ, ਵਸਾਂਦਾ ਹੈ ॥੪॥੫॥੭॥
SikhNet (Spanish)La recibe, y aquél a quien el Guru quiere bendecir con su Gloria, lo bendice con Su Palabra. (4‑5‑7)