ਇਹੁ ਕਾਰਣੁ ਕਰਤਾ ਕਰੇ; ਜੋਤੀ ਜੋਤਿ ਸਮਾਇ ॥੪॥੩॥੫॥
eihu kaaran karataa kare; jotee jot samaae |4|3|5|
ਪਦ ਅਰਥ ਕਰਤਾ = ਕਰਤਾਰ ॥੪॥੩॥੫॥
ਇਹੁ ਕਾਰਣੁ ਕਰਤਾ ਕਰੇ; ਜੋਤੀ ਜੋਤਿ ਸਮਾਇ ॥੪॥੩॥੫॥
eihu kaaran karataa kare; jotee jot samaae |4|3|5|
ਪਦ ਅਰਥ ਕਰਤਾ = ਕਰਤਾਰ ॥੪॥੩॥੫॥
ਗੂਜਰੀ ਮਹਲਾ ੩ ॥
goojaree mahalaa 3 |
ਰਾਮ ਰਾਮ ਸਭੁ ਕੋ ਕਹੈ; ਕਹਿਐ. ਰਾਮੁ ਨ ਹੋਇ ॥
raam raam sabh ko kahai; kahiai. raam na hoe |
ਪਦ ਅਰਥ ਸਭੁ ਕੋ = ਹਰੇਕ ਜੀਵ। ਕਹੈ = (ਜੀਭ ਨਾਲ) ਆਖਦਾ ਹੈ। ਨ ਹੋਈ = (ਸਫਲਤਾ) ਨਹੀਂ ਹੁੰਦੀ।
ਗੁਰ ਪਰਸਾਦੀ ਰਾਮੁ ਮਨਿ ਵਸੈ; ਤਾ ਫਲੁ ਪਾਵੈ ਕੋਇ ॥੧॥
gur parasaadee raam man vasai; taa fal paavai koe |1|
ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਕੋਇ = ਕੋਈ ਮਨੁੱਖ ॥੧॥
ਅੰਤਰਿ; ਗੋਵਿੰਦ. ਜਿਸੁ ਲਾਗੈ ਪ੍ਰੀਤਿ ॥
antar; govind. jis laagai preet |
ਪਦ ਅਰਥ ਅੰਤਰਿ = ਹਿਰਦੇ ਵਿਚ। ਜਿਸੁ ਅੰਤਰਿ = ਜਿਸ ਮਨੁੱਖ ਦੇ ਅੰਦਰ।
ਹਰਿ. ਤਿਸੁ ਕਦੇ ਨ ਵੀਸਰੈ; ਹਰਿ ਹਰਿ ਕਰਹਿ. ਸਦਾ ਮਨਿ ਚੀਤਿ ॥੧॥ ਰਹਾਉ ॥
har. tis kade na veesarai; har har kareh. sadaa man cheet |1| rahaau |
ਪਦ ਅਰਥ ਤਿਸੁ = ਉਸ ਮਨੁੱਖ ਨੂੰ। ਕਰਹਿ = (ਉਹ ਮਨੁੱਖ) ਕਰਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਚੀਤਿ = ਚਿੱਤ ਵਿਚ ॥੧॥ ਰਹਾਉ ॥
ਹਿਰਦੈ ਜਿਨੑ ਕੈ ਕਪਟੁ ਵਸੈ; ਬਾਹਰਹੁ ਸੰਤ ਕਹਾਹਿ ॥
hiradai jina kai kapatt vasai; baaharahu sant kahaeh |
ਪਦ ਅਰਥ ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਹਾਹਿ = ਅਖਵਾਂਦੇ ਹਨ।
ਤ੍ਰਿਸਨਾ. ਮੂਲਿ ਨ ਚੁਕਈ; ਅੰਤਿ ਗਏ ਪਛੁਤਾਹਿ ॥੨॥
trisanaa. mool na chukee; ant ge pachhutaeh |2|
ਪਦ ਅਰਥ ਨ ਚੁਕਈ = ਨਾ ਚੁਕੈ, ਨਹੀਂ ਮੁੱਕਦੀ। ਅੰਤਿ = ਅੰਤ ਵੇਲੇ। ਗਏ = ਜਦੋਂ ਚੱਲ ਪਏ। ਪਛੁਤਾਹਿ = (ਤਦੋਂ) ਪਛੁਤਾਂਦੇ ਹਨ ॥੨॥
ਅਨੇਕ ਤੀਰਥ. ਜੇ ਜਤਨ ਕਰੈ; ਤਾ ਅੰਤਰ ਕੀ ਹਉਮੈ. ਕਦੇ ਨ ਜਾਇ ॥
anek teerath. je jatan karai; taa antar kee haumai. kade na jaae |
ਪਦ ਅਰਥ ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖੋ। ਵੇਖੋ 'ਗੁਰਬਾਣੀ ਵਿਆਕਰਣ'}।
ਜਿਸੁ ਨਰ ਕੀ. ਦੁਬਿਧਾ ਨ ਜਾਇ; ਧਰਮ ਰਾਇ ਤਿਸੁ ਦੇਇ ਸਜਾਇ ॥੩॥
jis nar kee. dubidhaa na jaae; dharam raae tis dee sajaae |3|
ਪਦ ਅਰਥ ਦੁਬਿਧਾ = ਦੁ-ਚਿੱਤਾ-ਪਨ; ਮਨ ਦਾ ਖਿੰਡਾਉ। ਦੇਇ = ਦੇਂਦਾ ਹੈ ॥੩॥
ਕਰਮੁ ਹੋਵੈ ਸੋਈ ਜਨੁ ਪਾਏ; ਗੁਰਮੁਖਿ ਬੂਝੈ ਕੋਈ ॥
karam hovai soee jan paae; guramukh boojhai koee |
ਪਦ ਅਰਥ ਕਰਮੁ = ਬਖ਼ਸ਼ਸ਼। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
ਨਾਨਕ. ਵਿਚਹੁ ਹਉਮੈ ਮਾਰੇ; ਤਾਂ ਹਰਿ ਭੇਟੈ ਸੋਈ ॥੪॥੪॥੬॥
naanak. vichahu haumai maare; taan har bhettai soee |4|4|6|
ਪਦ ਅਰਥ ਭੇਟੈ = ਮਿਲ ਪੈਂਦਾ ਹੈ ॥੪॥੪॥੬॥
ਗੂਜਰੀ ਮਹਲਾ ੩ ॥
goojaree mahalaa 3 |
ਤਿਸੁ ਜਨ ਸਾਂਤਿ, ਸਦਾ ਮਤਿ ਨਿਹਚਲ; ਜਿਸ ਕਾ ਅਭਿਮਾਨੁ ਗਵਾਏ ॥
tis jan saant, sadaa mat nihachal; jis kaa abhimaan gavaae |
ਪਦ ਅਰਥ ਨਿਹਚਲ = ਅਡੋਲ। ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।
ਸੋ ਜਨੁ ਨਿਰਮਲੁ. ਜਿ ਗੁਰਮੁਖਿ ਬੂਝੈ; ਹਰਿ ਚਰਣੀ ਚਿਤੁ ਲਾਏ ॥੧॥
so jan niramal. ji guramukh boojhai; har charanee chit laae |1|
ਪਦ ਅਰਥ ਨਿਰਮਲੁ = ਪਵਿਤ੍ਰ। ਜਿ = ਜਿਹੜਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ॥੧॥
ਹਰਿ ਚੇਤਿ. ਅਚੇਤ ਮਨਾ; ਜੋ ਇਛਹਿ. ਸੋ ਫਲੁ ਹੋਈ ॥
har chet. achet manaa; jo ichheh. so fal hoee |
ਪਦ ਅਰਥ ਚੇਤਿ = ਚੇਤੇ ਕਰ, ਸਿਮਰ। ਅਚੇਤ = ਹੇ ਗ਼ਾਫ਼ਲ! ਇਛਹਿ = ਤੂੰ ਚਾਹੇਂਗਾ।
ਗੁਰ ਪਰਸਾਦੀ. ਹਰਿ ਰਸੁ ਪਾਵਹਿ; ਪੀਵਤ ਰਹਹਿ. ਸਦਾ ਸੁਖੁ ਹੋਈ ॥੧॥ ਰਹਾਉ ॥
gur parasaadee. har ras paaveh; peevat raheh. sadaa sukh hoee |1| rahaau |
ਪਦ ਅਰਥ ਪਾਵਹਿ = ਤੂੰ ਪ੍ਰਾਪਤ ਕਰੇਂਗਾ। ਪੀਵਤ ਰਹਹਿ = (ਜੇ) ਤੂੰ ਪੀਂਦਾ ਰਹੇਂਗਾ ॥੧॥ ਰਹਾਉ ॥
ਸਤਿਗੁਰੁ ਭੇਟੇ. ਤਾ ਪਾਰਸੁ ਹੋਵੈ; ਪਾਰਸੁ ਹੋਇ. ਤ ਪੂਜ ਕਰਾਏ ॥
satigur bhette. taa paaras hovai; paaras hoe. ta pooj karaae |
ਪਦ ਅਰਥ ਭੇਟੇ = ਮਿਲ ਪਏ। ਪਾਰਸੁ = ਲੋਹੇ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪੂਜ = ਆਦਰ-ਮਾਣ।
ਜੋ ਉਸੁ ਪੂਜੇ. ਸੋ ਫਲੁ ਪਾਏ; ਦੀਖਿਆ ਦੇਵੈ. ਸਾਚੁ ਬੁਝਾਏ ॥੨॥
jo us pooje. so fal paae; deekhiaa devai. saach bujhaae |2|
ਪਦ ਅਰਥ ਦੀਖਿਆ = ਸਿੱਖਿਆ। ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੨॥
ਵਿਣੁ ਪਾਰਸੈ. ਪੂਜ ਨ ਹੋਵਈ; ਵਿਣੁ ਮਨ ਪਰਚੇ, ਅਵਰਾ ਸਮਝਾਏ ॥
vin paarasai. pooj na hovee; vin man parache, avaraa samajhaae |
ਪਦ ਅਰਥ ਹੋਵਈ = ਹੋਵਏ, ਹੋਵੈ, ਹੁੰਦੀ।
ਗੁਰੂ ਸਦਾਏ ਅਗਿਆਨੀ ਅੰਧਾ; ਕਿਸੁ ਓਹੁ ਮਾਰਗਿ ਪਾਏ ॥੩॥
guroo sadaae agiaanee andhaa; kis ohu maarag paae |3|
ਪਦ ਅਰਥ ਮਾਰਗਿ = (ਸਹੀ) ਰਸਤੇ ਉਤੇ ॥੩॥
ਨਾਨਕ. ਵਿਣੁ ਨਦਰੀ. ਕਿਛੂ ਨ ਪਾਈਐ; ਜਿਸੁ ਨਦਰਿ ਕਰੇ. ਸੋ ਪਾਏ ॥
naanak. vin nadaree. kichhoo na paaeeai; jis nadar kare. so paae |
ਪਦ ਅਰਥ ਨਦਰੀ = ਮੇਹਰ ਦੀ ਨਜ਼ਰ।
ਗੁਰ ਪਰਸਾਦੀ ਦੇ ਵਡਿਆਈ; ਅਪਣਾ ਸਬਦੁ ਵਰਤਾਏ ॥੪॥੫॥੭॥
gur parasaadee de vaddiaaee; apanaa sabad varataae |4|5|7|
ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਵਰਤਾਏ = ਵੰਡਦਾ ਹੈ, ਵਸਾਂਦਾ ਹੈ ॥੪॥੫॥੭॥
ਗੂਜਰੀ ਮਹਲਾ ੩ ਪੰਚਪਦੇ ॥
goojaree mahalaa 3 panchapade |
ਨਾ ਕਾਸੀ ਮਤਿ ਊਪਜੈ; ਨਾ ਕਾਸੀ ਮਤਿ ਜਾਇ ॥
naa kaasee mat aoopajai; naa kaasee mat jaae |
ਪਦ ਅਰਥ ਊਪਜੈ = ਪੈਦਾ ਹੁੰਦੀ ਹੈ। ਜਾਇ = ਚਲੀ ਜਾਂਦੀ ਹੈ।
ਸਤਿਗੁਰ ਮਿਲਿਐ. ਮਤਿ ਊਪਜੈ; ਤਾ ਇਹ ਸੋਝੀ ਪਾਇ ॥੧॥
satigur miliai. mat aoopajai; taa ih sojhee paae |1|
ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਨੂੰ ਮਿਲ ਪਈਏ। ਸੋਝੀ = ਸਮਝ ॥੧॥
ਹਰਿ ਕਥਾ ਤੂੰ ਸੁਣਿ ਰੇ ਮਨ; ਸਬਦੁ ਮੰਨਿ ਵਸਾਇ ॥
har kathaa toon sun re man; sabad man vasaae |
ਪਦ ਅਰਥ ਮੰਨਿ = ਮਨ ਵਿਚ।
ਇਹ ਮਤਿ ਤੇਰੀ ਥਿਰੁ ਰਹੈ; ਤਾਂ ਭਰਮੁ. ਵਿਚਹੁ ਜਾਇ ॥੧॥ ਰਹਾਉ ॥
eih mat teree thir rahai; taan bharam. vichahu jaae |1| rahaau |
ਪਦ ਅਰਥ ਥਿਰੁ = ਅਡੋਲ। ਭਰਮੁ = ਭਟਕਣਾ ॥੧॥ ਰਹਾਉ ॥
ਹਰਿ ਚਰਣ ਰਿਦੈ ਵਸਾਇ ਤੂ; ਕਿਲਵਿਖ ਹੋਵਹਿ ਨਾਸੁ ॥
har charan ridai vasaae too; kilavikh hoveh naas |
ਪਦ ਅਰਥ ਕਿਲਵਿਖ = ਪਾਪ।
ਪੰਚ ਭੂ ਆਤਮਾ ਵਸਿ ਕਰਹਿ; ਤਾ ਤੀਰਥ ਕਰਹਿ ਨਿਵਾਸੁ ॥੨॥
panch bhoo aatamaa vas kareh; taa teerath kareh nivaas |2|
ਪਦ ਅਰਥ ਪੰਚਭੂ = (ਕਾਮਾਦਿਕ) ਪੰਜਾਂ ਦੇ ਵੱਸ ਵਿਚ ਆਏ ਹੋਏ ਨੂੰ। ਵਸਿ = ਵੱਸ ਵਿਚ ॥੨॥
ਮਨਮੁਖਿ, ਇਹੁ ਮਨੁ ਮੁਗਧੁ ਹੈ; ਸੋਝੀ. ਕਿਛੂ ਨ ਪਾਇ ॥
manamukh, ihu man mugadh hai; sojhee. kichhoo na paae |
ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ।
ਹਰਿ ਕਾ ਨਾਮੁ. ਨ ਬੁਝਈ; ਅੰਤਿ ਗਇਆ ਪਛੁਤਾਇ ॥੩॥
har kaa naam. na bujhee; ant geaa pachhutaae |3|
ਪਦ ਅਰਥ ਬੁਝਈ = ਬੁਝਏ, ਬੁਝੈ, ਸਮਝਦਾ ॥੩॥
ਇਹੁ ਮਨੁ ਕਾਸੀ, ਸਭਿ ਤੀਰਥ ਸਿਮ੍ਰਿਤਿ; ਸਤਿਗੁਰ ਦੀਆ ਬੁਝਾਇ ॥
eihu man kaasee, sabh teerath simrit; satigur deea bujhaae |
ਪਦ ਅਰਥ ਸਭਿ = ਸਾਰੇ। ਸਤਿਗੁਰਿ = ਗੁਰੂ ਨੇ। ਅਠਸਠਿ = {ਅੱਠ ਅਤੇ ਸੱਠ} ਅਠਾਹਠ।
ਅਠਸਠਿ ਤੀਰਥ. ਤਿਸੁ ਸੰਗਿ ਰਹਹਿ; ਜਿਨ. ਹਰਿ ਹਿਰਦੈ ਰਹਿਆ ਸਮਾਇ ॥੪॥
atthasatth teerath. tis sang raheh; jin. har hiradai rahiaa samaae |4|
ਪਦ ਅਰਥ ਸੰਗਿ = ਨਾਲ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ ॥੪॥
ਨਾਨਕ. ਸਤਿਗੁਰ ਮਿਲਿਐ. ਹੁਕਮੁ ਬੁਝਿਆ; ਏਕੁ ਵਸਿਆ ਮਨਿ ਆਇ ॥
naanak. satigur miliai. hukam bujhiaa; ek vasiaa man aae |
ਪਦ ਅਰਥ ਹੁਕਮੁ = ਰਜ਼ਾ। ਏਕੁ = ਇਕ ਪਰਮਾਤਮਾ ਹੀ। ਮਨਿ = ਮਨ ਵਿਚ।
ਜੋ ਤੁਧੁ ਭਾਵੈ. ਸਭੁ ਸਚੁ ਹੈ; ਸਚੇ ਰਹੈ ਸਮਾਇ ॥੫॥੬॥੮॥
jo tudh bhaavai. sabh sach hai; sache rahai samaae |5|6|8|
ਪਦ ਅਰਥ ਸਚੁ = ਅਟੱਲ। ਸਚੇ = ਸਦਾ-ਥਿਰ ਹਰੀ ਵਿਚ ॥੫॥੬॥੮॥
* ਨੋਟ: ਇਹ ਸ਼ਬਦ ਅਤੇ ਅਗਲਾ ਸ਼ਬਦ ਦੋਵੇਂ ਪੰਜ ਪੰਜ ਬੰਦਾਂ ਵਾਲੇ ਹਨ।