ੴ

ਸਿੱਖਬਾਣੀ · SikhBani

ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥

aap mett pe saranaaee ih mat saadhoo kahee
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 529 · 7 lines
Translations

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਮਨ; ਸਗਲ ਸਿਆਨਪ ਰਹੀ ॥

man; sagal siaanap rahee |

Sant Singh KhalsaAll the cleverness of my mind is gone.
Manmohan SinghThe entire cleverness of my mind is ended.
Manmohan Singh (Punjabi)ਮੇਰੇ ਚਿੱਤ ਦੀ ਸਾਰੀ ਚਤੁਰਾਈ ਖਤਮ ਹੋ ਗਈ ਹੈ।
Fareedkot Teekaਮੇਰੇ ਮਨ ਸੇ ਸਭ ਚਤਰਾਈ ਰਹਿ ਗਈ ਹੈ॥
Prof. Sahib Singhਹੇ ਮੇਰੇ ਮਨ! ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ,

ਪਦ ਅਰਥ ਮਨ = ਹੇ ਮਨ! ਸਿਆਨਪ = ਚਤੁਰਾਈ। ਰਹੀ = ਮੁੱਕ ਜਾਂਦੀ ਹੈ।

SikhNet (Spanish)Oh mente, deja todas tus astucias, pues el Señor es el Único Hacedor y la Causa;

ਕਰਨ ਕਰਾਵਨਹਾਰ ਸੁਆਮੀ; ਨਾਨਕ ਓਟ ਗਹੀ ॥੧॥ ਰਹਾਉ ॥

karan karaavanahaar suaamee; naanak ott gahee |1| rahaau |

Sant Singh KhalsaThe Lord and Master is the Doer, the Cause of causes; Nanak holds tight to His Support. ||1||Pause||
Manmohan SinghThe Lord is the Doer and the Prompter of action and Nanak has clung to His refuge. Pause.
Manmohan Singh (Punjabi)ਸਾਹਿਬ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਨਾਨਕ ਨੇ ਉਸ ਦੀ ਪਨਾਹ ਪਕੜੀ ਹੈ। ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੈਨੇ ਕਰਨ ਕਰਾਵਨਹਾਰ ਸੁਆਮੀ ਕੀ ਓਟ ਪਕੜੀ ਹੈ॥੧॥ ਰਹਾਉ ॥
Prof. Sahib Singhਜੋ ਮਨੁੱਖ ਸਭ ਕੁਝ ਕਰ ਸਕਣ ਤੇ ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ, ਹੇ ਨਾਨਕ!॥੧॥ ਰਹਾਉ॥

ਪਦ ਅਰਥ ਕਰਨ ਕਰਾਵਨਹਾਰ = ਕਰਨਹਾਰ, ਕਰਾਵਨਹਾਰ, ਆਪ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ। ਓਟ = ਆਸਰਾ। ਗਹੀ = ਫੜੀ ॥੧॥ ਰਹਾਉ ॥

SikhNet (Spanish)aférrate a Su Refugio. (1-Pausa)

ਆਪੁ ਮੇਟਿ ਪਏ ਸਰਣਾਈ; ਇਹ ਮਤਿ ਸਾਧੂ ਕਹੀ ॥

aap mett pe saranaaee; ih mat saadhoo kahee |

Sant Singh KhalsaErasing my self-conceit, I have entered His Sanctuary; these are the Teachings spoken by the Holy Guru.
Manmohan SinghEffacing self-conceit, I have entered God's sanctuary and this is the wisdom, which the Saint - Guru has uttered.
Manmohan Singh (Punjabi)ਸਵੈ-ਹੰਗਤਾ ਨੂੰ ਮੇਟ ਕੇ ਮੈਂ ਵਾਹਿਗੁਰੂ ਦੀ ਓਟ ਲਈ ਹੈ। ਇਹ ਸਿਆਣਪ ਦੀ ਗੱਲ ਸੰਤ ਸਰੂਪ ਗੁਰਾਂ ਨੇ ਉਚਾਰਨ ਕੀਤੀ ਹੈ।
Fareedkot Teekaਆਪਾ ਭਾਉ ਮਿਟਾਇ ਕਰ ਕੇ ਆਪ ਕੀ ਸਰਣ ਮੇਂ ਪੜੇ ਹੈਂ, ਇਹ ਬੁਧਿ ਸਾਧੂਓਂ ਕੀ ਕਹੀ ਹੂਈ ਮੇਰੇ ਕੋ ਮਿਲੀ ਹੈ॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਗ੍ਰਹਣ ਕੀਤੀ ਤੇ ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ,

ਪਦ ਅਰਥ ਆਪੁ = ਆਪਾ-ਭਾਵ। ਮੇਟਿ = ਮਿਟਾ ਕੇ। ਸਾਧੂ ਕਹੀ = ਸਾਧੂ ਦੀ ਦੱਸੀ ਹੋਈ।

SikhNet (Spanish)Pierde tu ser en el Señor y entrégate a Él, pues ésta es la Sabiduría de la que el Santo Guru ha hablado.

ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ; ਭਰਮੁ ਅਧੇਰਾ ਲਹੀ ॥੧॥

prabh kee aagiaa maan sukh paaeaa; bharam adheraa lahee |1|

Sant Singh KhalsaSurrendering to the Will of God, I attain peace, and the darkness of doubt is dispelled. ||1||
Manmohan SinghSubmitting to the Lord's will, I have attained peace and my darkness of doubt is dispelled.
Manmohan Singh (Punjabi)ਸੁਆਮੀ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਮੈਂ ਆਰਾਮ ਪਾ ਲਿਆ ਹੈ ਅਤੇ ਮੇਰਾ ਵਹਿਮ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਹੇ ਪ੍ਰਭੂ! ਆਪ ਕੀ ਆਗ੍ਯਾ ਮਾਨ ਕਰਕੈ ਸੁਖ ਪਾਇਆ ਹੈ ਅਰ ਭਰਮ ਰੂਪ ਅੰਧੇਰਾ (ਲਹੀ) ਗਿਆ, ਭਾਵ ਦੂਰ ਹੋ ਗਿਆ ਹੈ॥
Prof. Sahib Singhਉਹਨਾਂ ਨੇ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ (-ਰੂਪ) ਹਨੇਰਾ ਦੂਰ ਹੋ ਗਿਆ ॥੧॥

ਪਦ ਅਰਥ ਮਾਨਿ = ਮੰਨ ਕੇ। ਲਹੀ = ਦੂਰ ਹੋ ਜਾਂਦਾ ਹੈ ॥੧॥

SikhNet (Spanish)Sométete a la Voluntad del Señor y ponte en Paz para que tus dudas y tu oscuridad desaparezcan. (1)

ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ; ਸਰਣਿ ਤੁਮਾਰੀ ਅਹੀ ॥

jaan prabeen suaamee prabh mere; saran tumaaree ahee |

Sant Singh KhalsaI know that You are all-wise, O God, my Lord and Master; I seek Your Sanctuary.
Manmohan SinghKnowing Thee to be all-wise, O my Lord Master, I have desired Thine shelter.
Manmohan Singh (Punjabi)ਤੈਨੂੰ ਹਰ ਤਰ੍ਹਾਂ ਸਿਆਣਾ ਸਮਝ ਕੇ, ਹੇ ਮੈਂਡੇ ਸਾਹਿਬ ਮਾਲਕ! ਮੈਂ ਤੇਰੀ ਸ਼ਰਨ ਦੀ ਚਾਹਨਾ ਕੀਤੀ ਹੈ।
Fareedkot Teekaਹੇ ਮੇਰੇ ਸ੍ਵਾਮੀ ਸਮਰੱਥ! ਆਪ ਕੋ ਸਭ ਪ੍ਰਕਾਰ ਚਤੁਰ ਜਾਨ ਕਰ ਤੁਮਾਰੀ ਸਰਣਿ (ਅਹੀ) ਲਈ ਵਾ ਚਾਹੀ ਹੈ॥
Prof. Sahib Singhਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਜਾਨ = ਹੇ ਸੁਜਾਨ! ਪ੍ਰਬੀਨ = ਹੇ ਸਿਆਣੇ! ਅਹੀ = ਮੰਗੀ ਹੈ, ਆਇਆ ਹਾਂ।

SikhNet (Spanish)Sabiendo, oh Señor, que eres el Maestro Omnisapiente, he buscado Tu Refugio.

ਖਿਨ ਮਹਿ ਥਾਪਿ. ਉਥਾਪਨਹਾਰੇ; ਕੁਦਰਤਿ. ਕੀਮ ਨ ਪਹੀ ॥੨॥੭॥

khin meh thaap. uthaapanahaare; kudarat. keem na pahee |2|7|

Sant Singh KhalsaIn an instant, You establish and disestablish; the value of Your Almighty Creative Power cannot be estimated. ||2||7||
Manmohan SinghIn a moment, Thou establishest and disestablishest The worth of Thine Omnipotence cannot be ascertained.
Manmohan Singh (Punjabi)ਇਕ ਮੁਹਤ ਵਿੱਚ ਤੂੰ ਟਿਕਾ ਅਤੇ ਉਖੇੜ ਦਿੰਦਾ ਹੈ। ਤੇਰੀ ਆਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਖਿਨ ਬਿਖੈ (ਥਾਪਿ) ਇਸਥਿਤੀ ਔਰ (ਉਥਾਪਨ) ਪ੍ਰਲੈ ਕਰਨੇ ਹਾਰੇ! ਤੇਰੀ ਮਾਇਆ ਕੀ ਕੀਮਤਿ ਪਾਈ ਨਹੀਂ ਜਾਤੀ ਹੈ॥੨॥੭॥
Prof. Sahib Singhਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! (ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ ॥੨॥੭॥

ਪਦ ਅਰਥ ਉਥਾਪਨਹਾਰੇ = ਹੇ ਨਾਸ ਕਰਨ ਦੀ ਤਾਕਤ ਵਾਲੇ! ਕੁਦਰਤਿ = ਤਾਕਤ। ਕੀਮ = ਕੀਮਤ। ਪਹੀ = ਪੈਂਦੀ ॥੨॥੭॥

SikhNet (Spanish)Tú haces y deshaces todo en un momento, y los límites de Tu Poder no los puedo imaginar. (2-7)
Answers quote the Granth verbatim with Ang citations. AI commentary is not Gurbani and not a religious ruling.