ੴ

ਸਿੱਖਬਾਣੀ · SikhBani

ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥

sant tumaare tumare preetam tin kau kaal na khaate
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 529, 530 · 7 lines
Translations

ਦੇਵਗੰਧਾਰੀ ਮਹਲਾ ੫ ॥

devagandhaaree mahalaa 5 | Ang 529

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਹਰਿ ਪ੍ਰਾਨ ਪ੍ਰਭੂ; ਸੁਖਦਾਤੇ ॥

har praan prabhoo; sukhadaate | Ang 529

Sant Singh KhalsaThe Lord God is my praanaa, my breath of life; He is the Giver of peace.
Manmohan SinghThe Lord Master is my life. He is the Giver of peace.
Manmohan Singh (Punjabi)ਪ੍ਰਮੇਸ਼ਰ ਪਾਰਬ੍ਰਹਮ ਮੇਰੀ ਜਿੰਦ ਜਾਨ ਹੈ। ਉਹ ਆਰਾਮ ਦੇਣ ਵਾਲਾ ਹੈ।
Fareedkot Teekaਹੇ ਪ੍ਰਭੂ ਸਮਰਥ ਹਰੀ ਪ੍ਰਾਨ ਰੂਪ ਸੁਖੋਂ ਕੇ ਦਾਤੇ!
Prof. Sahib Singhਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ!

ਪਦ ਅਰਥ ਪ੍ਰਾਨ ਦਾਤੇ = ਹੇ ਜਿੰਦ ਦੇਣ ਵਾਲੇ! ਸੁਖਦਾਤੇ = ਹੇ ਸੁਖ ਦੇਣ ਵਾਲੇ!

SikhNet (Spanish)El Señor es la Respiración de mi Vida; es el Dador de Éxtasis,

ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥

gur prasaad kaahoo jaate |1| rahaau | Ang 529

Sant Singh KhalsaBy Guru's Grace, only a few know Him. ||1||Pause||
Manmohan SinghBy Guru's grace, a few know Him. Pause.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਕੋਈ ਵਿਰਲਾ ਹੀ ਉਸ ਨੂੰ ਜਾਣਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਕਰ ਆਪ ਕਿਸੇ ਵਿਰਲੇ ਹੀ ਸੰਤ ਨੇ ਜਾਨੇ ਹੋ॥੧॥ ਰਹਾਉ ॥
Prof. Sahib Singhਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੧॥ ਰਹਾਉ ॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਕਾਹੂ = ਕਿਸੇ ਵਿਰਲੇ ਨੇ। ਜਾਤੇ = ਤੇਰੇ ਨਾਲ ਡੂੰਘੀ ਸਾਂਝ ਪਾਈ ॥੧॥ ਰਹਾਉ ॥

SikhNet (Spanish)pero extraordinario es aquél que, por la Gracia del Guru, Lo conoce bien. (1-Pausa)

ਸੰਤ ਤੁਮਾਰੇ ਤੁਮਰੇ ਪ੍ਰੀਤਮ; ਤਿਨ ਕਉ ਕਾਲ. ਨ ਖਾਤੇ ॥

sant tumaare tumare preetam; tin kau kaal. na khaate | Ang 529

Sant Singh KhalsaYour Saints are Your Beloveds; death does not consume them.
Manmohan SinghThine saints are beloved of Thee. Them the death devours not.
Manmohan Singh (Punjabi)ਤੇਰੇ ਸਾਧੂ ਤੈਨੂੰ ਪਿਆਰੇ ਹਨ। ਉਨ੍ਹਾਂ ਨੂੰ ਮੌਤ ਨਹੀਂ ਨਿਗਲਦੀ।
Fareedkot Teekaਹੇ ਪ੍ਰਭੂ! ਤੁਮਾਰੇ ਜੋ ਸੰਤ ਹੈਂ, ਸੋ ਤੁਮਾਰੇ ਪਿਆਰੇ ਹੈਂ ਤਿਨ ਕੋ ਕਾਲ ਭਗਵਾਨ ਨਹੀਂ ਖਾਤੇ ਹੈਂ, ਭਾਵ ਜਨਮਤੇ ਮਰਤੇ ਨਹੀਂ ਹੈਂ॥☬ਜੇ ਕਹੈਂ ਕਿਉਂ ਨਹੀਂ ਖਾਤੇ? ਸੋ ਕਹਤੇ ਹੈਂ:
Prof. Sahib Singhਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਕਾਲ = ਆਤਮਕ ਮੌਤ। ਨਾ ਖਾਤੇ = ਨਹੀਂ ਖਾ ਜਾਂਦੀ।

SikhNet (Spanish)Oh Señor, los Santos son Tus Bienamados y ellos no están bajo la influencia del tiempo.

ਰੰਗਿ ਤੁਮਾਰੈ ਲਾਲ ਭਏ ਹੈ; ਰਾਮ ਨਾਮ ਰਸਿ ਮਾਤੇ ॥੧॥

rang tumaarai laal bhe hai; raam naam ras maate |1| Ang 529

Sant Singh KhalsaThey are dyed in the deep crimson color of Your Love, and they are intoxicated with the sublime essence of the Lord's Name. ||1||
Manmohan SinghThey (Thine saints) are dyed red in Thy love and with the Nectar of the Lord's Name they are intoxicated.
Manmohan Singh (Punjabi)ਤੇਰੇ ਪ੍ਰੇਮ ਵਿੱਚ ਉਹ ਸੂਹੇ ਰੰਗੇ ਗਏ ਹਨ, ਸੁਆਮੀ ਦੇ ਨਾਮ ਦੇ ਅੰਮ੍ਰਿਤ ਨਾਲ ਉਹ ਮਤਵਾਲੇ ਹੋਏ ਹੋਏ ਹਨ।
Fareedkot Teekaਹੇ ਪਿਆਰੇ ਬਿਆਪਕ ਰੂਪ! ਵਹੁ ਤੇਰੇ ਨਾਮ ਰਸ ਮੇਂ ਮਸਤ ਹੂਏ ਹੂਏ ਸਘਨ ਅਨੰਦ ਵਾਲੇ ਹੂਏ ਹੈਂ॥੧॥
Prof. Sahib Singhਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ॥੧॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਲਾਲ = ਚਾ-ਭਰੇ। ਰਸਿ = ਰਸ ਵਿਚ। ਮਾਤੇ = ਮਸਤ ॥੧॥

SikhNet (Spanish)En Tu Amor son teñidos de rojo y están imbuidos en Ti. (1)

ਮਹਾ ਕਿਲਬਿਖ ਕੋਟਿ ਦੋਖ ਰੋਗਾ; ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

mahaa kilabikh kott dokh rogaa; prabh drisatt tuhaaree haate | Ang 530

Sant Singh KhalsaThe greatest sins, and millions of pains and diseases are destroyed by Your Gracious Glance, O God.
Manmohan SinghThe great sins and millions of distressed and diseases are destroyed by Thy gracious glance, O Lord.
Manmohan Singh (Punjabi)ਭਾਰੇ ਅਪਰਾਧ ਕ੍ਰੋੜਾਂ ਹੀ ਦੁੱਖਣੇ ਅਤੇ ਬੀਮਾਰੀਆਂ ਤੇਰੀ ਰਹਿਮਤ ਦੀ ਨਿਗ੍ਹਾ ਦੁਆਰਾ ਨਾਸ ਹੋ ਜਾਂਦੀਆਂ ਹਨ। ਹੇ ਸੁਆਮੀ!
Fareedkot Teekaਮਹਾਂ ਭਾਰੀ ਪਾਪ ਅਰ ਕਰੋੜ ਪ੍ਰਕਾਰ ਕੇ ਦੁਖ ਔ ਰੋਗ, ਹੇ ਪ੍ਰਭੂ! ਤੁਮਾਰੀ ਏਕ ਕ੍ਰਿਪਾ ਦ੍ਰਿਸਟਿ ਸੇ (ਹਾਤੇ) ਨਾਸ ਹੋਤੇ ਹੈਂ॥
Prof. Sahib Singhਹੇ ਪ੍ਰਭੂ! (ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।

ਪਦ ਅਰਥ ਕਿਲਬਿਖ = ਪਾਪ। ਕੋਟਿ = ਕ੍ਰੋੜਾਂ। ਦੋਖ = ਐਬ। ਪ੍ਰਭ = ਹੇ ਪ੍ਰਭੂ! ਦ੍ਰਿਸਟਿ = ਨਿਗਾਹ। ਹਾਤੇ = ਨਾਸ ਹੋ ਜਾਂਦੇ ਹਨ, ਹਤੇ ਜਾਂਦੇ ਹਨ।

SikhNet (Spanish)Nuestros grandes errores, miles de temores y sufrimientos son destruidos, oh Señor, por Tu Mirada de Gracia.

ਸੋਵਤ ਜਾਗਿ ਹਰਿ ਹਰਿ ਹਰਿ ਗਾਇਆ; ਨਾਨਕ. ਗੁਰ ਚਰਨ ਪਰਾਤੇ ॥੨॥੮॥

sovat jaag har har har gaaeaa; naanak. gur charan paraate |2|8| Ang 530

Sant Singh KhalsaWhile sleeping and waking, Nanak sings the Lord's Name, Har, Har, Har; he falls at the Guru's feet. ||2||8||
Manmohan SinghFalling at the Guru's Feet, sleeping and waking, Nanak sings the Lord's praise.
Manmohan Singh (Punjabi)ਗੁਰਾਂ ਦੀ ਪੈਰੀਂ ਪੈ ਕੇ, ਸੁੱਤਾ ਅਤੇ ਜਾਗਦਾ ਹੋਇਆ ਨਾਨਕ, ਪ੍ਰਭੁ, ਪ੍ਰਭੂ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਚਰਨੋਂ ਮੇਂ ਪੜ ਕਰ ਕੇ ਸੋਤੇ ਹੂਏ ਜਾਗ ਕਰਕੇ, ਹੇ ਹਰੀ! ਉਨ ਸੰਤੋਂ ਨੇ ਮਨ ਬਚ ਕਰਮ ਕਰ ਕੇ ਤੇਰੇ ਕੋ ਹੀ ਗਾਇਆ ਹੈ॥੨॥੮॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ॥੨॥੮॥

ਪਦ ਅਰਥ ਪਰਾਤੇ = ਪੈਂਦੇ ਹਨ ॥੨॥੮॥

SikhNet (Spanish)Y cuando uno despierta de su sueño, canta Tu Nombre, así como Nanak se aferra a los Pies del Guru. (2-8)
Answers quote the Granth verbatim with Ang citations. AI commentary is not Gurbani and not a religious ruling.