ੴ

ਸਿੱਖਬਾਣੀ · SikhBani

ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥

kott paraadh mitte teree sevaa darasan dookh utaario
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 529 · 7 lines
Translations

ਦੇਵਗੰਧਾਰੀ ॥

devagandhaaree |

Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari

ਪ੍ਰਭ ਜੀ ਤਉ ਪ੍ਰਸਾਦਿ; ਭ੍ਰਮੁ ਡਾਰਿਓ ॥

prabh jee tau prasaad; bhram ddaario |

Sant Singh KhalsaDear God, by Your Grace, my doubts have been dispelled.
Manmohan SinghBy Thy grace, O reverend Lord I have dispelled my doubt.
Manmohan Singh (Punjabi)ਤੇਰੀ ਕ੍ਰਿਪਾ ਦੁਆਰਾ ਹੇ ਮਾਣਨੀਯ ਮਾਲਕ! ਮੈਂ ਆਪਣਾ ਸੰਦੇਹ ਦੂਰ ਕਰ ਦਿੱਤਾ ਹੈ।
Fareedkot Teekaਹੇ ਪ੍ਰਭ ਜੀ! ਤੁਮਾਰੀ ਕ੍ਰਿਪਾ ਸੇ ਭਰਮ ਕੋ ਦੂਰ ਕਰ ਦੀਆ ਹੈ॥
Prof. Sahib Singhਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੈਂ ਆਪਣੇ ਮਨ ਦੀ ਭਟਕਣਾ ਦੂਰ ਕਰ ਲਈ ਹੈ।

ਪਦ ਅਰਥ ਤਉ ਪ੍ਰਸਾਦਿ = ਤਵ ਪ੍ਰਸਾਦਿ, ਤੇਰੀ ਕਿਰਪਾ ਨਾਲ। ਭ੍ਰਮੁ = ਭਟਕਣਾ। ਡਾਰਿਓ = ਦੂਰ ਕਰ ਦਿੱਤੀ ਹੈ।

SikhNet (Spanish)Oh Maestro, por Tu Gracia mi duda ha desaparecido

ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ; ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥

tumaree kripaa te sabh ko apanaa; man meh ihai beechaario |1| rahaau |

Sant Singh KhalsaBy Your Mercy, all are mine; I reflect upon this in my mind. ||1||Pause||
Manmohan SinghI have reflected this in my mind, that by Thy favour, every one is mind. Pause.
Manmohan Singh (Punjabi)ਮੈਂ ਆਪਣੇ ਚਿੱਤ ਵਿੱਚ ਇਹ ਸੋਚਿਆ ਸਮਝਿਆ ਹੈ, ਕਿ ਤੇਰੀ ਦਇਆ ਦੁਆਰਾ ਹਰ ਕੋਈ ਮੇਰਾ ਹੀ ਹੈ। ਠਹਿਰਾਉ।
Fareedkot Teekaਤੁਮਾਰੀ ਕ੍ਰਿਪਾ ਸੇ ਇਹ ਮਨ ਮੇਂ ਬਿਚਾਰ ਹੂਆ ਹੈ ਕਿ ਸਭ ਕੋਈ ਅਪਨਾ ਹੀ ਹੈ॥੧॥ ਰਹਾਉ ॥
Prof. Sahib Singhਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿਚ ਇਹ ਨਿਸ਼ਚਾ ਬਣਾ ਲਿਆ ਹੈ ਕਿ (ਤੇਰਾ ਪੈਦਾ ਕੀਤਾ ਹੋਇਆ) ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ, ਨਾਲ। ਸਭੁ ਕੋ = ਹਰੇਕ ਜੀਵ। ਇਹੈ = ਇਹ ਹੀ ॥੧॥ ਰਹਾਉ ॥

SikhNet (Spanish)y ahora siento que si me bendices con Tu Gracia, el mundo será mío. (1-Pausa)

ਕੋਟਿ ਪਰਾਧ ਮਿਟੇ ਤੇਰੀ ਸੇਵਾ; ਦਰਸਨਿ ਦੂਖੁ ਉਤਾਰਿਓ ॥

kott paraadh mitte teree sevaa; darasan dookh utaario |

Sant Singh KhalsaMillions of sins are erased, by serving You; the Blessed Vision of Your Darshan drives away sorrow.
Manmohan SinghBy serving Thee, millions of sins are erased, and Thy sight drives away sorrow.
Manmohan Singh (Punjabi)ਤੇਰੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ ਅਤੇ ਤੇਰਾ ਦੀਦਾਰ ਦੁੱਖੜੇ ਨੂੰ ਦੂਰ ਕਰ ਦਿੰਦਾ ਹੈ।
Fareedkot Teekaਔਰ ਇਹ ਨਿਸਚਾ ਹੂਆ ਹੈ ਤੇਰੀ ਸੇਵਾ ਕਰਨੇ ਸੇ ਮੇਰੇ ਕੋਟਾਨ ਕੋਟ ਅਪਰਾਧ ਅਰਥਾਤ ਮਹਾਂ ਪਾਪ ਮਿਟਤੇ ਹੈਂ ਔਰ ਆਪ ਕੇ ਦਰਸਨ ਸੇ ਸਭ ਦੁਖੋਂ ਕੋ ਉਤਾਰ ਦੀਆ ਹੈ॥
Prof. Sahib Singhਹੇ ਪ੍ਰਭੂ! ਤੇਰੀ ਸੇਵਾ-ਭਗਤੀ ਕਰਨ ਨਾਲ ਮੇਰੇ ਕ੍ਰੋੜਾਂ ਹੀ ਪਾਪ ਮਿੱਟ ਗਏ ਹਨ ਤੇ ਤੇਰੇ ਦਰਸਨ ਨਾਲ ਮੈਂ ਦੁੱਖ ਲਾਹ ਲਿਆ ਹੈ।

ਪਦ ਅਰਥ ਕੋਟਿ = ਕ੍ਰੋੜਾਂ। ਪਰਾਧ = ਅਪਰਾਧ, ਪਾਪ। ਦਰਸਨਿ = ਦਰਸਨ ਨਾਲ। ਉਤਾਰਿਓ = ਲਾਹ ਲਿਆ ਹੈ।

SikhNet (Spanish)Sirviéndote, lavo millones de mis errores, Tu Visión disipa todo sufrimiento.

ਨਾਮੁ ਜਪਤ ਮਹਾ ਸੁਖੁ ਪਾਇਓ; ਚਿੰਤਾ ਰੋਗੁ ਬਿਦਾਰਿਓ ॥੧॥

naam japat mahaa sukh paaeo; chintaa rog bidaario |1|

Sant Singh KhalsaChanting Your Name, I have obtained supreme peace, and my anxieties and diseases have been cast out. ||1||
Manmohan SinghRepeating Thy Name, I have attained supreme bliss and banished all my anxieties and ailments.
Manmohan Singh (Punjabi)ਤੇਰੇ ਨਾਮ ਦਾ ਉਚਾਰਨ ਕਰਕੇ ਮੈਂ ਪਰਮ ਅਨੰਦ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਫਿਕਰ ਤੇ ਰੋਗ ਮਿੱਟ ਗਏ ਹਨ।
Fareedkot Teekaਤੇਰੇ ਨਾਮ ਜਪਨੇ ਸੇ ਅਤੀ, ਭਾਵ ਆਤਮ ਸੁਖ ਪਾਇਆ ਅਰ ਚਿੰਤਾ ਰੂਪੀ ਰੋਗ ਦੂਰ ਕੀਆ ਹੈ॥੧॥
Prof. Sahib Singhਤੇਰਾ ਨਾਮ ਜਪਦਿਆਂ ਮੈਂ ਬੜਾ ਆਨੰਦ ਮਾਣਿਆ ਹੈ, ਤੇ, ਚਿੰਤਾ ਰੋਗ (ਆਪਣੇ ਮਨ ਵਿਚੋਂ) ਦੂਰ ਕਰ ਲਿਆ ਹੈ ॥੧॥

ਪਦ ਅਰਥ ਬਿਦਾਰਿਓ = ਨਾਸ ਕਰ ਲਿਆ ਹੈ ॥੧॥

SikhNet (Spanish)Contemplando Tu Nombre siento un inmenso Éxtasis y la terrible preocupación que me consume se va. (1)

ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ; ਸਾਧੂ ਸੰਗਿ. ਬਿਸਾਰਿਓ ॥

kaam krodh lobh jhootth nindaa; saadhoo sang. bisaario |

Sant Singh KhalsaSexual desire, anger, greed, falsehood and slander are forgotten, in the Saadh Sangat, the Company of the Holy.
Manmohan SinghIn the society of the saints I have forgotten lust, wrath, avarice falsehood and slander.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਵਿਸ਼ੇ ਭੋਗਾਂ, ਗੁੱਸੇ, ਲਾਲਚ ਕੂੜ ਅਤੇ ਹੋਰਨਾ ਦੀ ਬਦਖੋਈ ਕਰਨ ਨੂੰ ਭੁੱਲ ਗਿਆ ਹਾਂ।
Fareedkot Teekaਕਾਮ ਕ੍ਰੋਧ ਲੋਭ ਝੂਠ ਔਰ ਨਿੰਦ੍ਯਾ ਸਾਧੂ ਕੇ ਸੰਗ ਕਰ ਇਨ ਸਭ ਬਿਕਾਰੋਂ ਕੋ ਬਿਸਾਰਿ ਦੀਆ ਹੈ, ਭਾਵ ਤਿਆਗ ਦੀਆ ਹੈ॥
Prof. Sahib Singhਹੇ ਪ੍ਰਭੂ! ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਨੂੰ (ਆਪਣੇ ਮਨ ਵਿਚੋਂ) ਭੁਲਾ ਹੀ ਲਿਆ ਹੈ।

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਬਿਸਾਰਿਓ = ਭੁਲਾ ਲਿਆ ਹੈ।

SikhNet (Spanish)Dice Nanak, en la Compañía de los Santos me deshago de la lujuria, del enojo, de la avaricia,

ਮਾਇਆ ਬੰਧ ਕਾਟੇ ਕਿਰਪਾ ਨਿਧਿ; ਨਾਨਕ. ਆਪਿ ਉਧਾਰਿਓ ॥੨॥੬॥

maaeaa bandh kaatte kirapaa nidh; naanak. aap udhaario |2|6|

Sant Singh KhalsaThe ocean of mercy has cut away the bonds of Maya; O Nanak, He has saved me. ||2||6||
Manmohan SinghNanak, God, the ocean of mercy has Himself cut off my shackles of mammon and saved me.
Manmohan Singh (Punjabi)ਨਾਨਕ, ਰਹਿਮਤ ਦੇ ਸਮੁੰਦਰ, ਹਰੀ ਨੇ ਖੁਦ ਮੇਰੀਆਂ ਮਾਈਆ ਦੀਆਂ ਬੇੜੀਆਂ ਕੱਟ ਕੇ ਮੈਨੂੰ ਬਚਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕ੍ਰਿਪਾ ਨਿਧਿ! ਆਪ ਨੇ ਮੇਰੇ ਮਾਇਆ ਕੇ ਬੰਧਨ ਕਾਟੇ ਹੈਂ ਅਰ ਮੇਰੇ ਕੋ ਆਪ ਨੇ ਉਧਾਰਿ ਲੀਆ ਹੈ॥੨॥੬॥
Prof. Sahib Singhਹੇ ਨਾਨਕ! ਕਿਰਪਾ ਦੇ ਖ਼ਜ਼ਾਨੇ ਪ੍ਰਭੂ ਨੇ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ ਤੇ ਆਪ ਹੀ ਉਸ ਨੇ ਮੈਨੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ ਹੈ ॥੨॥੬॥

ਪਦ ਅਰਥ ਬੰਧ = ਬੰਧਨ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਉਧਾਰਿਓ = ਬਚਾ ਲਿਆ ਹੈ ॥੨॥੬॥

SikhNet (Spanish)de la falsedad y de la calumnia, y las amarras de Maya me son quitadas por la Gracia del Señor. Es así como soy emancipado. (2-6)
Answers quote the Granth verbatim with Ang citations. AI commentary is not Gurbani and not a religious ruling.