ਮਾਝ ਮਹਲਾ ੫ ॥
maajh mahalaa 5 | Ang 105
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਮੀਹੁ ਪਇਆ; ਪਰਮੇਸਰਿ ਪਾਇਆ ॥
meehu peaa; paramesar paaeaa | Ang 105
Sant Singh KhalsaThe rain has fallen; I have found the Transcendent Lord God.
Manmohan SinghRain has fallen the Lofty Lord has made it fall.
Manmohan Singh (Punjabi)ਬਾਰਸ਼ ਹੋਈ ਹੈ ਸ਼੍ਰੋਮਣੀ ਸਾਹਿਬ ਨੇ ਇਸ ਨੂੰ ਪਾਇਆ ਹੈ।
Fareedkot Teekaਹੇ ਭਾਈ! ਪਰਮੇਸ੍ਵਰ ਕਾ ਪਾਯਾ ਹੂਆ ਗੁਰੋਂ ਦ੍ਵਾਰਾ ਉਪਦੇਸ਼ ਰੂਪੀ ਮੀਂਹ ਪਇਆ ਹੈ॥
Prof. Sahib Singh(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ,ਪਦ ਅਰਥ ਪਰਮੇਸਰਿ = ਪਰਮੇਸਰ ਨੇ।
SikhNet (Spanish)He encontrado a mi Dios,
ਜੀਅ ਜੰਤ ਸਭਿ; ਸੁਖੀ ਵਸਾਇਆ ॥
jeea jant sabh; sukhee vasaaeaa | Ang 105
Sant Singh KhalsaAll beings and creatures dwell in peace.
Manmohan SinghHe has caused all the men and other beings to abide in peace.
Manmohan Singh (Punjabi)ਉਸ ਨੇ ਸਮੂਹ ਇਨਸਾਨਾਂ ਅਤੇ ਹੋਰ ਜੀਵਾਂ ਨੂੰ ਆਰਾਮ ਵਿੱਚ ਵਸਾ ਦਿਤਾ ਹੈ।
Fareedkot Teekaਇਸ ਸੇ ਹਰੀ ਨੇ ਉੱਤਮ, ਮੱਧਮ, ਕਨਿਸ਼ਟ ਅਧਿਕਾਰੀ ਸਭ ਕੋ ਸੁਖੁ ਸਹਿਤ ਵਸਾਯਾ ਹੈ, ਅਰਥਾਤ ਗੁਰੂ ਉਪਦੇਸ਼ ਦ੍ਵਾਰਾ ਸਰਬ ਕਾ ਉਧਾਰ ਕੀਆ ਹੈ॥
Prof. Sahib Singhਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ।ਪਦ ਅਰਥ ਸਭਿ = ਸਾਰੇ।
SikhNet (Spanish)y la frescura, como de lluvia que hace reverdecer toda la naturaleza, invade mi ser.
ਗਇਆ ਕਲੇਸੁ. ਭਇਆ ਸੁਖੁ ਸਾਚਾ; ਹਰਿ ਹਰਿ ਨਾਮੁ ਸਮਾਲੀ ਜੀਉ ॥੧॥
geaa kales. bheaa sukh saachaa; har har naam samaalee jeeo |1| Ang 105
Sant Singh KhalsaSuffering has been dispelled, and true happiness has dawned, as we meditate on the Name of the Lord, Har, Har. ||1||
Manmohan SinghTheir suffering is gone and true happiness has dawned on them by pondering on the Lord God's Name.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਉਨ੍ਹਾਂ ਦੀ ਤਕਲੀਫ ਦੂਰ ਹੋ ਗਈ ਹੈ ਤੇ ਉਨ੍ਹਾਂ ਨੂੰ ਸੱਚੀ ਖੁਸ਼ੀ ਪਰਾਪਤ ਹੋਈ ਹੈ।
Fareedkot Teekaਜੋ ਹਰਿ ਹਰਿ ਨਾਮ ਕੋ ਮਨ ਤਨ ਬਾਣੀ ਕਰ ਕੇ (ਸਮਾਲੀ) ਸਮਾਲਤੇ ਹੈਂ ਤਿਨ ਕਾ ਕਲੇਸੁ ਗਯਾ ਔਰ ਸਚਾ ਸੁਖ ਉਨ ਕੋ ਪ੍ਰਾਪਤਿ ਭਯਾ ਹੈ॥੧॥
Prof. Sahib Singh(ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ ॥੧॥ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ ॥੧॥
SikhNet (Spanish)Mi tristeza se ha ido, la Verdadera Felicidad ha amanecido en mi interior, y cada vez son son más las Bendiciones del Nombre.(1)
ਜਿਸ ਕੇ ਸੇ; ਤਿਨ ਹੀ ਪ੍ਰਤਿਪਾਰੇ ॥
jis ke se; tin hee pratipaare | Ang 105
Sant Singh KhalsaThe One, to whom we belong, cherishes and nurtures us.
Manmohan SinghHe whom thy belonged has nursed them.
Manmohan Singh (Punjabi)ਜੀਹਦੀ ਉਹ ਮਲਕੀਅਤ ਸਨ, ਉਸੇ ਨੇ ਉਨ੍ਹਾਂ ਦੀ ਪਾਲਣਾ ਕੀਤੀ ਹੈ।
Fareedkot Teekaਜਿਸ ਵਾਹਿਗੁਰੂ ਕੇ ਦਾਸ ਥੇ ਤਿਸ ਨੇ ਪ੍ਰਤਿਪਾਲੇ ਹੈਂ॥
Prof. Sahib Singh(ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ ਜੋ ਉਸ ਦੇ ਪੈਦਾ ਕੀਤੇ ਹੋਏ ਹਨ।ਪਦ ਅਰਥ ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਤਿਨ ਹੀ = ਤਿਨਿ ਹੀ {ਨੋਟ: ਲਫ਼ਜ਼ 'ਤਿਨਿ' ਇਕ-ਵਚਨ ਹੈ, ਅਰਥ ਹੈ 'ਉਸ ਨੇ'। ਲਫ਼ਜ਼ 'ਤਿਨ' ਬਹੁ-ਵਚਨ ਹੈ, ਅਰਥ ਹੈ 'ਉਹਨਾਂ ਨੇ'। ਪਰ ਲਫ਼ਜ਼ 'ਤਿਨਿ' ਕ੍ਰਿਆ ਵਿਸ਼ੇਸ਼ਣ 'ਹੀ' ਜਾਂ 'ਹਿ' ਦੇ ਕਾਰਨ 'ਤਿਨ' ਬਣ ਜਾਂਦਾ ਹੈ, ਅਰਥ ਵਿਚ ਇਕ-ਵਚਨ ਹੀ ਰਹਿੰਦਾ ਹੈ} ਉਸ ਨੇ ਹੀ।
SikhNet (Spanish)Dios, a Quien pertenezco, me ha sostenido; sí, en Él he encontrado Refugio.
ਪਾਰਬ੍ਰਹਮ ਪ੍ਰਭ; ਭਏ ਰਖਵਾਰੇ ॥
paarabraham prabh; bhe rakhavaare | Ang 105
Sant Singh KhalsaThe Supreme Lord God has become our Protector.
Manmohan SinghThe Exalted Lord Master has become their protector.
Manmohan Singh (Punjabi)ਉਤਕ੍ਰਿਸ਼ਟ ਸੁਆਮੀ ਮਾਲਕ ਉਨ੍ਹਾਂ ਦਾ ਰਖਿਅਕ ਹੋ ਗਿਆ ਹੈ।
Fareedkot Teekaਔਰ ਪਾਰਬ੍ਰਹਮ ਪ੍ਰਭੂ ਹੀ ਰਖਯਾ ਕਰਨੇ ਵਾਲੇ ਹੂਏ ਹੈਂ॥
Prof. Sahib Singhਪਾਰਬ੍ਰਹਮ ਪ੍ਰਭੂ ਸਭਨਾਂ ਦਾ ਰਾਖਾ ਬਣਦਾ ਹੈ।
SikhNet (Spanish)Sí, el Señor Supremo ha venido a ser mi Santuario.
ਸੁਣੀ ਬੇਨੰਤੀ ਠਾਕੁਰਿ ਮੇਰੈ; ਪੂਰਨ ਹੋਈ ਘਾਲੀ ਜੀਉ ॥੨॥
sunee benantee tthaakur merai; pooran hoee ghaalee jeeo |2| Ang 105
Sant Singh KhalsaMy Lord and Master has heard my prayer; my efforts have been rewarded. ||2||
Manmohan SinghMy Master has heard my supplication and my service has borne fruit.
Manmohan Singh (Punjabi)ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੇਰੀ ਸੇਵਾ ਸਫਲ ਹੋ ਗਈ ਹੈ।
Fareedkot Teekaਜਬ ਮੇਰੇ ਠਾਕੁਰ ਨੇ ਬੇਨਤੀ ਸੁਣੀ ਤਬ ਸੇਵਾ (ਘਾਲੀ) ਕਰੀ ਹੂਈ ਪੂਰਨ ਅਰਥਾਤ ਸਫਲੀ ਹੋ ਗਈ ॥੨॥
Prof. Sahib Singh(ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ ॥੨॥ਪਦ ਅਰਥ ਠਾਕੁਰਿ = ਠਾਕੁਰ ਨੇ। ਘਾਲੀ = ਮੇਹਨਤ ॥੨॥
SikhNet (Spanish)Mi Maestro escuchó mi oración y ahora conozco la Plenitud. (2)
ਸਰਬ ਜੀਆ ਕਉ ਦੇਵਣਹਾਰਾ ॥
sarab jeea kau devanahaaraa | Ang 106
Sant Singh KhalsaHe is the Giver of all souls.
Manmohan SinghThe Lord is the giver of all the living beings.
Manmohan Singh (Punjabi)ਸੁਆਮੀ ਸਾਰਿਆਂ ਜੀਵਾਂ ਨੂੰ ਦੇਣਵਾਲਾ ਹੈ।
Fareedkot Teekaਜੋ ਵਾਹਿਗੁਰੂ ਸਰਬ ਜੀਵੋਂ ਕੋ ਦਾਨ ਦੇਵਣੇ ਵਾਲਾ ਹੈ॥
Prof. Sahib Singhਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ,ਪਦ ਅਰਥ ਕਊ = ਨੂੰ।
SikhNet (Spanish)Él, el Señor, es el Dador de todo;
ਗੁਰ ਪਰਸਾਦੀ ਨਦਰਿ ਨਿਹਾਰਾ ॥
gur parasaadee nadar nihaaraa | Ang 106
Sant Singh KhalsaBy Guru's Grace, He blesses us with His Glance of Grace.
Manmohan SinghBy the Guru's grace I have seen Him with mine eyes.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।
Fareedkot Teekaਸੋ ਗੁਰ ਕਿਰਪਾ ਕਰ ਕੇ ਗ੍ਯਾਨ ਦ੍ਰਿਸਟੀ ਸੇ ਦੇਖਾ ਜਾਤਾ ਹੈ॥
Prof. Sahib Singhਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ) ਮਿਹਰ ਦੀ ਨਿਗਾਹ ਨਾਲ ਤੱਕਿਆ,ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਰਾ = ਵੇਖਦਾ ਹੈ।
SikhNet (Spanish)por la Gracia del Guru, Él nos bendice con Su Mirada de Misericordia.
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ; ਸਾਧੂ ਚਰਨ ਪਖਾਲੀ ਜੀਉ ॥੩॥
jal thal maheeal sabh tripataane; saadhoo charan pakhaalee jeeo |3| Ang 106
Sant Singh KhalsaThe beings in the water, on the land and in the sky are all satisfied; I wash the Feet of the Holy. ||3||
Manmohan SinghThe beings of the ocean land and sky are all satiated. I wash the feet of the Saint-Guru.
Manmohan Singh (Punjabi)ਸਮੁੰਦਰ, ਧਰਤੀ ਤੇ ਅਸਮਾਨ ਦੇ ਸਮੂਹ ਜੀਵ ਧਰਾਪ ਗਏ ਹਨ। ਮੈਂ ਸੰਤ-ਗੁਰਾਂ ਦੇ ਪੈਰ ਧੋਦਾਂ ਹਾਂ।
Fareedkot Teekaਜਿਨੋਂ ਨੇ ਸੰਤੋਂ ਕੇ ਚਰਣ (ਪਖਾਲੀ) ਧੋਏ ਹੈਂ, ਸੋ ਜਲੋਂ ਕੇ ਅਸਥਲ ਪਤਾਲ (ਮਹੀ) ਪ੍ਰਿਥੀ (ਅਲ) ਅਕਾਮ ਸਰਬ ਮੇਂ ਹਰੀ ਕੋ ਪੂਰਣ ਜਾਨ ਕਰ ਕੇ ਮਨ ਤਨ ਕਰ ਤ੍ਰਿਪਤਿ ਭਏ ਹੈਂ॥੩॥
Prof. Sahib Singh(ਜਿਸ ਦੀ ਕਿਰਪਾ ਨਾਲ) ਪਾਣੀ ਧਰਤੀ ਤੇ ਧਰਤੀ ਦੇ ਉਪਰਲੇ ਪੁਲਾੜ (ਦੇ) ਸਾਰੇ ਜੀਅ ਜੰਤ ਉਸ ਦੀਆਂ ਦਾਤਾਂ ਨਾਲ) ਰੱਜ ਰਹੇ ਹਨ, (ਉਸ ਨੇ ਮੇਰੇ ਹਿਰਦੇ ਵਿਚ ਨਾਮ ਵਰਖਾ ਕਰਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ, ਤਾਹੀਏਂ) ਮੈਂ ਗੁਰੂ ਦੇ ਚਰਨ ਧੋਂਦਾ ਹਾਂ ॥੩॥ਪਦ ਅਰਥ ਮਹੀਅਲ = ਮਹੀ ਤਲ, ਧਰਤੀ ਦਾ ਉਪਰਲਾ ਪਾਸਾ, ਆਕਾਸ਼, ਪੁਲਾੜ। ਤ੍ਰਿਪਤਾਣੇ = ਰੱਜ ਗਏ। ਪਖਾਲੀ = ਪਖਾਲੀਂ, ਮੈਂ ਧੋਂਦਾ ਹਾਂ ॥੩॥
SikhNet (Spanish)Las tierras, los mares, los glaciares y los espacios interiores, están compenetrados de Su Presencia. Lavo los Pies al Guru, Quien me lleva con mi Señor.
ਮਨ ਕੀ ਇਛ ਪੁਜਾਵਣਹਾਰਾ ॥
man kee ichh pujaavanahaaraa | Ang 106
Sant Singh KhalsaHe is the Fulfiller of the desires of the mind.
Manmohan SinghLord is the fulfiller of mind's aspiration.
Manmohan Singh (Punjabi)ਪ੍ਰਭੂ ਚਿੱਤ ਦੀ ਖਾਹਿਸ਼ ਪੂਰੀ ਕਰਨ ਵਾਲਾ ਹੈ।
Fareedkot Teekaਜੋ ਹਰੀ ਮਨ ਕੀ ਚਾਹ ਪੂਰੀ ਕਰਨੇ ਵਾਲਾ ਹੈ॥
Prof. Sahib Singhਪਰਮਤਾਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ।ਪਦ ਅਰਥ ਇਛਾ = ਇੱਛਾ।
SikhNet (Spanish)Sí, el Señor llena todo;
ਸਦਾ ਸਦਾ ਜਾਈ ਬਲਿਹਾਰਾ ॥
sadaa sadaa jaaee balihaaraa | Ang 106
Sant Singh KhalsaForever and ever, I am a sacrifice to Him.
Manmohan SinghEver and ever I am a sacrifice unto Him.
Manmohan Singh (Punjabi)ਹਮੇਸ਼ਾਂ ਤੇ ਸਦੀਵ ਹੀ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਿਸ ਹਰੀ ਕੇ ਮਨ ਤਨ ਬਾਣੀ ਕਰ ਕੇ ਸਦਾ ਬਲਿਹਾਰਨੇ ਜਾਈਏ॥
Prof. Sahib Singhਮੈਂ ਉਸ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ।ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ।
SikhNet (Spanish)yo me ofrezco siempre y para siempre en sacrificio a Él.
ਨਾਨਕ. ਦਾਨੁ ਕੀਆ ਦੁਖ ਭੰਜਨਿ; ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥
naanak. daan keea dukh bhanjan; rate rang rasaalee jeeo |4|32|39| Ang 106
Sant Singh KhalsaO Nanak, the Destroyer of pain has given this Gift; I am imbued with the Love of the Delightful Lord. ||4||32||39||
Manmohan SinghNanak the destroyer of pain has given me this gift and I am imbued with the love of Him who is the home of happiness.
Manmohan Singh (Punjabi)ਨਾਨਕ ਦਰਦ ਦੇ ਨਾਸ ਕਰਨ ਵਾਲੇ ਨੇ ਮੈਨੂੰ ਇਹ ਦਾਤ ਦਿਤੀ ਹੈ ਕਿ ਮੈਂ ਉਸ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ ਜੋ ਪ੍ਰਸੰਨਤਾ ਦਾ ਘਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੁਖ ਨਾਸੁ ਕਰਤਾ ਵਾਹਿਗੁਰੂ ਨੇ ਜਿਨ ਕੋ ਸਤਸੰਗ ਰੂਪ ਦਾਨ ਦੀਆ ਹੈ, ਵਹੁ ਪੁਰਸ (ਰਸਾਲੀ) ਸੁੰਦਰ (ਰੰਗ) ਅਨੰਦ ਮੇਂ (ਰਤੇ) ਰਹਿਤੇ ਹੈਂ॥੪॥੩੨॥੩੯॥☬ਆਤਮ ਨਿਵੇਦਨ ਭਗਤੀ ਕਾ ਪ੍ਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ (ਜਿਨ੍ਹਾਂ ਨੂੰ ਨਾਮ ਦੀ) ਦਾਤ ਬਖ਼ਸ਼ੀ ਉਹ ਉਸ ਸਾਰੇ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ ॥੪॥੩੨॥੩੯॥ਪਦ ਅਰਥ ਦੁਖ ਭੰਜਨਿ = ਦੁੱਖਾਂ ਦਾ ਨਾਸ ਕਰਨ ਵਾਲੇ ਪ੍ਰਭੂ ਨੇ। ਰੰਗਿ = ਪ੍ਰੇਮ ਵਿਚ। ਰਸਾਲੀ = {ਰਸ-ਆਲਯ} ਰਸਾਂ ਦਾ ਘਰ ਪ੍ਰਭੂ। ਰੰਗਿ ਰਸਾਲੀ = ਸਭ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ॥੪॥
SikhNet (Spanish)Dice Nanak, el Señor Gozoso, el Disipador del miedo, me ha bendecido con Su Amor. (4-32-39)