ੴ

ਸਿੱਖਬਾਣੀ · SikhBani

ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥

par haranaa lobh jhootth nind iv hee karat gudaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 681 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਪਰ ਹਰਨਾ. ਲੋਭੁ ਝੂਠ ਨਿੰਦ; ਇਵ ਹੀ ਕਰਤ. ਗੁਦਾਰੀ ॥

par haranaa. lobh jhootth nind; iv hee karat. gudaaree |

Sant Singh KhalsaStealing the property of others, acting in greed, lying and slandering - in these ways, he passes his life.
Manmohan SinghTo snatch others, property, to covet to lie, to slander and acting like wise, the man passes his life.
Manmohan Singh (Punjabi)ਹੋਰਨਾਂ ਦੀ ਜਾਇਦਾਦ ਖੱਸਣੀ, ਲਾਲਚ ਕਰਨਾ, ਕੂੜ ਬੱਕਣਾ, ਬਦਖੋਈ ਕਰਨੀ, ਇਸ ਤਰ੍ਹਾਂ ਕਰਦਾ ਹੋਇਆ ਆਦਮੀ ਆਪਣਾ ਜੀਵਨ ਬਿਤਾ ਦਿੰਦਾ ਹੈ।
Fareedkot Teekaਲੋਭ ਕਰ ਕੇ ਔਰ ਪੁਰਸ਼ੋਂ ਕਾ ਧਨ ਬਲ ਛਲ ਚੋਰੀ ਕਰ (ਪਰ ਹਰਨਾ) ਖੋਸ ਲੈਣਾਂ ਔਰ ਝੂਠ ਬੋਲਣਾ ਔਰ ਨਿੰਦਾ ਕਰਨੀ ਆਦੀ ਇਨ ਵਿਕਾਰੋਂ ਮੇਂ ਇਸ ਪ੍ਰਕਾਰ ਸਾਕਤੋਂ ਨੇ ਆਯੂ ਅਪਣੀ (ਗੁਦਾਰੀ) ਬਿਤਾਈ ਹੈ॥
Prof. Sahib Singhਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ।

ਪਦ ਅਰਥ ਪਰ = ਪਰਾਇਆ (ਧਨ)। ਹਰਨਾ = ਚੁਗਾਣਾ। ਨਿੰਦ = ਨਿੰਦਿਆ। ਇਵ ਹੀ = ਇਸੇ ਤਰ੍ਹਾਂ ਹੀ। ਗੁਦਾਰੀ = ਗੁਜ਼ਾਰੀ, ਲੰਘਾ ਦਿੱਤੀ।

SikhNet (Spanish)Robar, envidiar, mentir, calumniar, todas estas acciones están muy presentes en mi vida.

ਮ੍ਰਿਗ ਤ੍ਰਿਸਨਾ. ਆਸ ਮਿਥਿਆ ਮੀਠੀ; ਇਹ ਟੇਕ. ਮਨਹਿ ਸਾਧਾਰੀ ॥੧॥

mrig trisanaa. aas mithiaa meetthee; ih ttek. maneh saadhaaree |1|

Sant Singh KhalsaHe places his hopes in false mirages, believing them to be sweet; this is the support he installs in his mind. ||1||
Manmohan SinghThe man deems sweet the false hope of the optical illusion and this support he enshrines in his mind.
Manmohan Singh (Punjabi)ਇਨਸਾਨ ਦ੍ਰਿਸਕ ਧੋਖੇ ਦੀ ਝੂਠੀ ਉਮੈਦ ਨੂੰ ਮਿੱਠੀ ਜਾਣਦਾ ਹੈ। ਇਸ ਕੂੜੇ ਆਸਰੇ ਨੂੰ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।
Fareedkot Teekaਮ੍ਰਿਗ ਤ੍ਰਿਸ਼ਨਾ ਵਤ ਜੋ ਪਦਾਰਥ ਝੂਠੇ ਹੈਂ, ਤਿਨੋਂ ਕੀ ਆਸਾ ਮੀਠੀ ਜਾਨ ਕਰ ਇਨਹੀਂ ਕੀ (ਟੇਕ) ਸਰਣ ਸਾਕਤੋਂ ਕੇ ਮਨ ਮੇਂ (ਸਾਧਾਰੀ) ਗ੍ਰਹਨ ਕਰੀ ਹੈ, ਭਾਵ ਮਨ ਮੇਂ ਪ੍ਰਾਪਤਿ ਭਈ ਹੈ॥੧॥
Prof. Sahib Singhਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥

ਪਦ ਅਰਥ ਮ੍ਰਿਗ ਤ੍ਰਿਸਨਾ = ਠਗ-ਨੀਰਾ, ਤ੍ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤ-ਥਲਾ। ਮਿਥਿਆ = ਝੂਠੀ। ਮਨਹਿ = ਮਨ ਵਿਚ। ਸਾਧਾਰੀ = ਆਸਰਾ ਬਣਾ ਲਿਆ ॥੧॥

SikhNet (Spanish)Vivo añorando los espejismos y descanso mis esperanzas en puras ilusiones, así es como se encuentra mi mente. (1)

ਸਾਕਤ ਕੀ ਆਵਰਦਾ; ਜਾਇ ਬ੍ਰਿਥਾਰੀ ॥

saakat kee aavaradaa; jaae brithaaree |

Sant Singh KhalsaThe faithless cynic passes his life uselessly.
Manmohan SinghThe mammon worshipper life passes away in vain.
Manmohan Singh (Punjabi)ਮਾਇਆ ਦੇ ਪੁਜਾਰੀ ਦੀ ਜਿੰਦਗੀ ਵਿਅਰਥ ਚਲੀ ਜਾਂਦੀ ਹੈ, ਉਸੇ ਤਰ੍ਹਾ ਹੀ।
Fareedkot Teekaਹੇ ਭਾਈ! ਸਾਕਤ ਪੁਰਸ਼ੋਂ ਕੀ (ਆਵਰਦਾ) ਆਰਬਲਾ ਭਜਨ ਬਿਨਾਂ ਵਿਅਰਥ ਹੀ ਜਾਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ,

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਆਵਰਦਾ = ਆਰਜਾ, ਉਮਰ। ਬ੍ਰਿਥਾਰੀ = ਵਿਅਰਥ।

SikhNet (Spanish)Los días del malhechor pasan en vano.

ਜੈਸੇ ਕਾਗਦ ਕੇ ਭਾਰ. ਮੂਸਾ ਟੂਕਿ ਗਵਾਵਤ; ਕਾਮਿ ਨਹੀ. ਗਾਵਾਰੀ ॥ ਰਹਾਉ ॥

jaise kaagad ke bhaar. moosaa ttook gavaavat; kaam nahee. gaavaaree | rahaau |

Sant Singh KhalsaHe is like the mouse, gnawing away at the pile of paper, making it useless to the poor wretch. ||Pause||
Manmohan SinghAs the rat, gnawing dawn the load of paper, makes it useless, and it avails not the foolish rat either. Pause.
Manmohan Singh (Punjabi)ਜਿਸ ਤਰ੍ਹਾਂ ਕਾਗਜ਼ ਦੇ ਢੇਰ ਨੂੰ ਚੂਹਾ ਕੁਤਰ ਕੇ ਅਕਾਰਥ ਬਣਾ ਦਿੰਦਾ ਹੈ ਅਤੇ ਇਹ ਮੂਰਖ ਚੂਹੇ ਦੇ ਵੀ ਕਿਸੇ ਕੰਮ ਨਹੀਂ ਆਉਂਦਾ। ਠਹਿਰਾਉ।
Fareedkot Teekaਜੈਸੇ ਕਾਗਤੋਂ ਕੇ ਭਾਰ (ਮੂਸਾ) ਚੂਹਾ ਟੁਕ ਕਰ ਕੇ ਗਵਾਇ ਦੇਤਾ ਹੈ, ਤਿਸ (ਗਾਵਾਰੀ) ਮੂਰਖ ਕੇ ਕੰਮ ਨਹੀਂ ਆਵਤੇ ਹੈਂ। ਭਾਵ ਜੈਸੇ ਟੁਕੇ ਹੋਏ ਕਾਗਜੋਂ ਪਰ ਚੂਹੇ ਕਾ ਪੇਟ ਨਹੀਂ ਭਰਤਾ ਤੈਸੇ ਇਸ ਅਵਸਥਾ ਮੇਂ ਸਾਕਤੋਂ ਕੌ ਲਾਭ ਕੁਛ ਨਹੀਂ ਹੋਤਾ ਹੈ॥ ਰਹਾਉ ॥
Prof. Sahib Singhਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਰਹਾਉ॥

ਪਦ ਅਰਥ ਕਾਗਦ = ਕਾਗ਼ਜ਼ {ਲਫ਼ਜ਼ 'ਗੁਦਾਰੀ', 'ਆਵਰਦਾ', 'ਕਾਗਦ' ਦਾ ਅੱਖਰ 'ਦ' ਅੱਖਰ 'ਜ' ਤੋਂ ਬਦਲਿਆ ਹੈ। ਇਸੇ ਤਰ੍ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪੁ' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}। ਟੂਕਿ = ਟੁੱਕ ਟੁੱਕ ਕੇ। ਗਾਵਾਰ = ਮੂਰਖ ॥ਰਹਾਉ॥

SikhNet (Spanish)Así como el ratón roe un montón de papel, para el miserable todo pasa en vano. (Pausa)

ਕਰਿ ਕਿਰਪਾ ਪਾਰਬ੍ਰਹਮ ਸੁਆਮੀ; ਇਹ ਬੰਧਨ ਛੁਟਕਾਰੀ ॥

kar kirapaa paarabraham suaamee; ih bandhan chhuttakaaree |

Sant Singh KhalsaHave mercy on me, O Supreme Lord God, and release me from these bonds.
Manmohan SinghO Transcendent Lord, my Master, take pity on me and free me of these bounds.
Manmohan Singh (Punjabi)ਹੇ ਪਰਮ ਪ੍ਰਭੂ! ਮੇਰੇ ਮਾਲਕ, ਮੇਰੇ ਉਤੇ ਕਿਰਪਾ ਕਰ ਅਤੇ ਮੈਨੂੰ ਇਨ੍ਹਾਂ ਫਾਹਿਆਂ ਤੋਂ ਬੰਦ-ਖਲਾਸ ਕਰ ਦੇ।
Fareedkot Teekaਜਿਨੋਂ ਪਰ ਪਾਰਬ੍ਰਹਮ ਸੁਆਮੀ ਨੇ ਕਿਰਪਾ ਕਰੀ ਹੈ, ਤਿਨੋਂ ਕੋ ਇਨ ਬੰਧਨੋਂ ਕੀ ਪੰਕਤੀ ਤੇ ਛੁਡਾਇ ਲੀਆ ਹੈ॥
Prof. Sahib Singhਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ।

ਪਦ ਅਰਥ ਪਾਰਬ੍ਰਹਮ = ਹੇ ਪਰਮਾਤਮਾ!

SikhNet (Spanish)Oh Señor Trascendente, Maestro mío, ten Compasión de mi y quita todas mis amarras.

ਬੂਡਤ ਅੰਧ. ਨਾਨਕ ਪ੍ਰਭ ਕਾਢਤ; ਸਾਧ ਜਨਾ ਸੰਗਾਰੀ ॥੨॥੧੧॥੪੨॥

booddat andh. naanak prabh kaadtat; saadh janaa sangaaree |2|11|42|

Sant Singh KhalsaThe blind are sinking, O Nanak; God saves them, uniting them with the Saadh Sangat, the Company of the Holy. ||2||11||42||
Manmohan SinghThe sinking blind mortals, O Nanak, the Lords redeems by uniting them with the society of pious persons.
Manmohan Singh (Punjabi)ਡੁੱਬਦਿਆਂ ਹੋਇਆਂ, ਅੰਨ੍ਹਿਆਂ ਪ੍ਰਾਣੀਆਂ ਨੂੰ, ਹੇ ਨਾਨਕ! ਸੁਆਮੀ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਜੋੜ ਕੇ ਬਚਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਗਿਆਨ ਕਰ ਕੇ ਅੰਧੇ ਜੀਵੋਂ ਕੋ ਸੰਸਾਰ ਸਮੁੰਦਰ ਮੇਂ ਡੂਬਤਿਆਂ ਹੋਇਆਂ ਕੋ ਸਾਧ ਜਨੋਂ ਕੀ ਸੰਗਤ ਦੇ ਕਰ ਪ੍ਰਭ ਕਾਢ ਲੇਤਾ ਹੈ। ਭਾਵ ਸੇ ਜਿਸ ਪਰ ਕਿਰਪਾ ਕਰਤਾ ਹੈ ਤਿਸ ਕੀ ਕਲਿਆਣ ਕਰ ਦੇਤਾ ਹੈ॥੨॥੧੧॥੪੨॥☬ਵਾਹਿਗੁਰੂ ਕੋ ਆਪਣਾ ਸਰਬ ਪ੍ਰਕਾਰ ਰਖਿਯਕ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥

ਪਦ ਅਰਥ ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ। ਪ੍ਰਭ = ਹੇ ਪ੍ਰਭੂ! ਸੰਗਾਰੀ = ਸੰਗਤਿ ਵਿਚ ॥੨॥੧੧॥੪੨॥

SikhNet (Spanish)Oh Dios, los Santos llevan a los ignorantes hasta su Redención, por favor sálvame. (2-11-42)
Answers quote the Granth verbatim with Ang citations. AI commentary is not Gurbani and not a religious ruling.