ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ; ਸੀਤਲ ਤਨੁ ਮਨੁ ਛਾਤੀ ॥
simar simar suaamee prabh apanaa; seetal tan man chhaatee |
Sant Singh KhalsaRemembering, remembering God, the Lord Master in meditation, my body, mind and heart are cooled and soothed.
Manmohan SinghRemembering and contemplating on my Lord Master, my body, soul and bosom are pacified.
Manmohan Singh (Punjabi)ਆਪਣੇ ਸੁਆਮੀ ਮਾਲਕ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੇਰੀ ਦੇਹ, ਆਤਮਾ ਅਤੇ ਹਿਕ ਨੂੰ ਠੰਢ ਪੈ ਗਈ ਹੈ।
Fareedkot Teekaਮਨ ਬਾਣੀ ਕਰ ਕੇ ਅਪਨਾ ਸ੍ਵਾਮੀ ਸਿਮਰ ਕਰ ਕੇ ਹਮਾਰੀ ਤਨ ਮਨ ਸੰਯੁਗਤਿ ਛਾਤੀ ਸੀਤਲ ਭਈ ਹੈ, ਵਾ ਤਨ ਮਨ ਮੇਂ ਅਨੰਤ ਛਲਤਾ ਛਾਇ ਰਹੀ ਹੈ॥
Prof. Sahib Singhਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ।ਪਦ ਅਰਥ ਸਿਮਰਿ = ਸਿਮਰ ਕੇ। ਸੀਤਲ = ਠੰਢਾ, ਸ਼ਾਂਤ। ਛਾਤੀ = ਹਿਰਦਾ।
SikhNet (Spanish)Medito en mi Maestro y mi cuerpo y mente son confortados, pues el Señor es mi Belleza,
ਰੂਪ ਰੰਗ ਸੂਖ ਧਨੁ ਜੀਅ ਕਾ; ਪਾਰਬ੍ਰਹਮ ਮੋਰੈ ਜਾਤੀ ॥੧॥
roop rang sookh dhan jeea kaa; paarabraham morai jaatee |1|
Sant Singh KhalsaThe Supreme Lord God is my beauty, pleasure, peace, wealth, soul and social status. ||1||
Manmohan SinghThe Transcendent Lord is my beauty, pleasure, peace, riches, sustenance and caste.
Manmohan Singh (Punjabi)ਪਰਮ ਪ੍ਰਭੂ ਹੀ ਮੇਰੀ ਸੁੰਦਰਤਾ, ਖੁਸ਼ੀ, ਆਰਾਮ, ਧਨ-ਦੌਲਤ, ਰਿਜ਼ਕ ਅਤੇ ਜਾਤ ਗੋਤ ਹੈ।
Fareedkot Teekaਰੂਪ ਔਰ ਬਿਹਾਰਕ (ਰੰਗ) ਅਨੰਦ, ਪੁਨਾ ਆਤਮ ਸੁਖ ਔ ਧਨ, ਪੁਨਾ (ਜੀਅ ਕਾ) ਅਵਜੀਵਕਾ ਗੁਜਾਰਾ ਅਰ ਜਾਤੀ ਮੇਰੇ ਪਾਸ ਤੋ ਸ੍ਰਬ ਰੂਪ ਪਾਰਬ੍ਰਹਮ ਹੀ ਹੈ॥੧॥
Prof. Sahib Singhਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ ॥੧॥ਪਦ ਅਰਥ ਜੀਅ ਕਾ = ਜਿੰਦ ਦਾ, ਜਿੰਦ ਵਾਸਤੇ। ਮੋਰੈ = ਮੇਰੇ ਵਾਸਤੇ। ਜਾਤੀ = ਉੱਚੀ ਜਾਤਿ ॥੧॥
SikhNet (Spanish)mi Paz, la Única Riqueza de mi Alma y mi Verdadera Casta. (1)
ਰਸਨਾ; ਰਾਮ ਰਸਾਇਨਿ ਮਾਤੀ ॥
rasanaa; raam rasaaein maatee |
Sant Singh KhalsaMy tongue is intoxicated with the Lord, the source of nectar.
Manmohan SinghMy tongue is inebriated with Lord's Name, home of Nectar.
Manmohan Singh (Punjabi)ਮੇਰੀ ਜੀਭਾ ਅੰਮ੍ਰਿਤ ਤੇ ਘਰ-ਸੁਆਮੀ-ਦੇ ਨਾਮ ਨਾਲ ਖੀਵੀ ਹੋਈ ਹੋਈ ਹੈ।
Fareedkot Teekaਹਮਾਰੀ ਰਸਨਾ ਰਾਮ ਜੋ ਰਸੋਂ ਕਾ ਘਰ ਹੈ ਤਿਸ ਮੇਂ (ਮਾਤੀ) ਮਸਤ ਭਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ,ਪਦ ਅਰਥ ਰਸਨਾ = ਜੀਭ। ਰਸਾਇਨ = {ਰਸ-ਅਯਨ। ਅਯਨ = ਘਰ} ਰਸਾਂ ਦਾ ਘਰ, ਰਸਾਂ ਦਾ ਖ਼ਜ਼ਾਨਾ। ਰਸਾਇਨਿ = ਰਸਾਂ ਦੇ ਖ਼ਜ਼ਾਨੇ ਵਿਚ। ਮਾਤੀ = ਮਸਤ।
SikhNet (Spanish)Mis labios están imbuidos con la panacea del Nombre del Señor.
ਰੰਗ ਰੰਗੀ. ਰਾਮ ਅਪਨੇ ਕੈ; ਚਰਨ ਕਮਲ ਨਿਧਿ ਥਾਤੀ ॥ ਰਹਾਉ ॥
rang rangee. raam apane kai; charan kamal nidh thaatee | rahaau |
Sant Singh KhalsaI am in love, in love with the Lord's lotus feet, the treasure of riches. ||Pause||
Manmohan SinghIt is imbued with the love of its Lord, as the Lord's lotus feet are the treasure of wealth. Pause.
Manmohan Singh (Punjabi)ਇਹ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੀ ਹੋਈ ਹੈ। ਮੇਰੇ ਲਈ ਪ੍ਰਭੂ ਦੇ ਚਰਨ ਕੰਵਲ ਹੀ ਦੌਲਤ ਦਾ ਖਜਾਨਾ ਹਨ। ਠਹਿਰਾਉ।
Fareedkot Teekaਅਪਨੇ ਸ੍ਵਾਮੀ ਰਾਮ ਕੇ (ਰੰਗ) ਪ੍ਰੇਮ ਮੇਂ ਰੰਗੀ ਹੋਈ ਹੈ, ਕਿਉਂਕਿ ਹਰੀ ਕੇ ਚਰਨ ਕਮਲ ਜੋ ਨਿਧੋਂ ਕੀ (ਥਾਤੀ) ਥੈਲੀ ਹੈ, ਸੋ ਪਾਇ ਲਈ ਹੈ॥ ਰਹਾਉ ॥
Prof. Sahib Singhਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ ਰਹਾਉ॥ਪਦ ਅਰਥ ਨਿਧਿ = ਖ਼ਜ਼ਾਨਾ। ਥਾਤੀ = ਇਕੱਠਾ ਕੀਤਾ ॥ਰਹਾਉ॥
SikhNet (Spanish)Están repletos de su Único Dios. Para mí, los Pies de Loto del Señor, son el Tesoro de Riquezas. (Pausa)
ਜਿਸ ਕਾ ਸਾ. ਤਿਨ ਹੀ ਰਖਿ ਲੀਆ; ਪੂਰਨ ਪ੍ਰਭ ਕੀ ਭਾਤੀ ॥
jis kaa saa. tin hee rakh leea; pooran prabh kee bhaatee |
Sant Singh KhalsaI am His - He has saved me; this is God's perfect way.
Manmohan SinghHe, to whom I belong, has saved me and perfect is the Lord's way of saving.
Manmohan Singh (Punjabi)ਜਿਸ ਦੀ ਮੈਂ ਮਲਕੀਅਤ ਹਾਂ, ਉਸ ਨੇ ਮੈਨੂੰ ਬਚਾ ਲਿਆ ਹੈ। ਮੁਕੰਮਲ ਹੈ ਪ੍ਰਭੂ ਦੇ ਬਚਾਉਣ ਦਾ ਤਰੀਕਾ।
Fareedkot Teekaਜਿਸ ਵਾਹਿਗੁਰੂ ਕਾ ਮੈਂ ਦਾਸ ਥਾ ਤਿਸੀ ਨੇ ਮੇਰੇ ਕੋ ਰਾਖ ਲੀਆ ਹੈ। ਕਿਉਂਕਿ ਮੇਰੇ ਪ੍ਰਭੂ ਕੀ ਸਭ (ਭਾਤੀ) ਤਰਾਂ ਪੂਰਨ ਹੈ, ਵਾ ਮੇਰੇ ਕੋ ਮੇਰੇ ਪ੍ਰਭੂ ਕੀ ਪੂਰਨ ਪ੍ਰੀਤੀ ਭਾਵਤੀ ਹੈ॥
Prof. Sahib Singhਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ।ਪਦ ਅਰਥ ਸਾ = ਸੀ। ਤਿਨ ਹੀ = {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਤੀ = ਤਰੀਕਾ, ਢੰਗ।
SikhNet (Spanish)Él, a Quien uno pertenece, nos salva también, pues Perfectas son las Maneras del Señor.
ਮੇਲਿ ਲੀਓ ਆਪੇ ਸੁਖਦਾਤੈ; ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥
mel leeo aape sukhadaatai; naanak har raakhee paatee |2|12|43|
Sant Singh KhalsaThe Giver of peace has blended Nanak with Himself; the Lord has preserved his honor. ||2||12||43||
Manmohan SinghGod, the Giver of peace, has Himself blended Nanak with Himself and has saved his honour.
Manmohan Singh (Punjabi)ਸੁੱਖਾਂ ਦੇ ਦਾਤੇ ਵਾਹਿਗੁਰੂ ਨੇ ਖੁਦ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਦੀ ਪਤ ਰੱਖ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਸੁਖਦਾਤੇ ਹਰੀ ਨੇ ਅਪਨੇ ਸਰੂਪ ਮੇਂ ਮੇਲ ਲੀਆ ਹੈ ਔਰ ਹਰ ਪ੍ਰਕਾਰ ਸੇ ਹਮਾਰੀ (ਪਾਤੀ) ਪਤਿਸ਼ਟਾ ਰਾਖੀ ਹੈ॥੨॥੧੨॥੪੩॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੨॥੪੩॥ਪਦ ਅਰਥ ਸੁਖਦਾਤੈ = ਸੁਖਦਾਤੇ ਨੇ। ਪਾਤੀ = ਪਤਿ, ਇੱਜ਼ਤ ॥੨॥੧੨॥੪੩॥
SikhNet (Spanish)Él, el Dios Dador de Éxtasis, nos une en Su Ser, y así, Él Mismo salva nuestro honor. (2-12-43)