ੴ

ਸਿੱਖਬਾਣੀ · SikhBani

ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥

chhaddaae leeo mahaa balee te apane charan paraat
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 681 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਛਡਾਇ ਲੀਓ. ਮਹਾ ਬਲੀ ਤੇ; ਅਪਨੇ ਚਰਨ ਪਰਾਤਿ ॥

chhaddaae leeo. mahaa balee te; apane charan paraat |

Sant Singh KhalsaHe has saved me from the awful power of Maya, by attaching me to His feet.
Manmohan SinghAttaching me to his feet, the True Guru has delivered me from the very powerful mammon.
Manmohan Singh (Punjabi)ਆਪਣੇ ਚਰਨੀ ਲਾ ਕੇ ਸੱਚੇ ਗੁਰਾਂ ਨੇ ਮੈਨੂੰ ਪਰਮ ਬਲਵਾਨ ਮਾਇਆ ਤੋਂ ਬਚਾ ਲਿਆ ਹੈ।
Fareedkot Teekaਮਹਾਂਬਲੀ ਜੋ ਮਾਯਾ ਹੈ ਤਿਸ ਤੇ ਮੇਰੇ ਕੋ ਅਪਨੇ ਚਰਨੋਂ ਮੇਂ ਪਾ ਕਰ ਕੇ ਪੂਰੇ ਸਤਿਗੁਰੋਂ ਨੇ ਛਡਾਇ ਲੀਆ ਹੈ ਅਰਥਾਤ ਰਾਖ ਲੀਆ ਹੈ॥
Prof. Sahib Singhਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ।

ਪਦ ਅਰਥ ਮਹਾ ਬਲੀ ਤੇ = ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ = ਪ੍ਰੋ ਕੇ।

SikhNet (Spanish)El Señor me ha liberado de las garras de Maya y me ha ofrecido el Refugio de Sus Pies.

ਏਕੁ ਨਾਮੁ ਦੀਓ ਮਨ ਮੰਤਾ; ਬਿਨਸਿ ਨ ਕਤਹੂ ਜਾਤਿ ॥੧॥

ek naam deeo man mantaa; binas na katahoo jaat |1|

Sant Singh KhalsaHe gave my mind the Mantra of the Naam, the Name of the One Lord, which shall never perish or leave me. ||1||
Manmohan SinghIn my mind, he has infused the spell of the one Name which perishes not, nor goes anywhere.
Manmohan Singh (Punjabi)ਮੇਰੇ ਰਿਦੇ ਵਿੱਚ ਉਨ੍ਹਾਂ ਨੇ ਇਕ ਨਾਮ ਦਾ ਮੰਤ੍ਰ ਵਸਾ ਦਿੱਤਾ ਹੈ, ਜੋ ਨਾਸ ਨਹੀਂ ਹੁੰਦਾ, ਤੇ ਨਾਂ ਹੀ ਕਿਧਰੇ ਜਾਂਦਾ ਹੈ।
Fareedkot Teekaਏਕ ਨਾਮ ਕਾ ਹੀ ਹਮਾਰੇ ਮਨ ਮੇਂ ਮੰਤ੍ਰ ਦੀਆ ਹੈ, ਜੋ ਕਬੀ ਬਿਨਸਤਾ ਨਹੀਂ ਔਰ ਨਾ ਕਹੀਂ ਤਿਆਗ ਕਰ ਜਾਤਾ ਹੈ॥੧॥
Prof. Sahib Singhਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥

ਪਦ ਅਰਥ ਮੰਤਾ = ਮੰਤਰ, ਉਪਦੇਸ਼। ਬਿਨਸਿ ਨ ਜਾਤਿ = ਨਾਸ ਨਹੀਂ ਹੁੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ = ਕਿਤੇ ਭੀ ॥੧॥

SikhNet (Spanish)Me bendijo con el Mantra de Su Nombre, el Cuál no me abandona. (1)

ਸਤਿਗੁਰਿ ਪੂਰੈ. ਕੀਨੀ ਦਾਤਿ ॥

satigur poorai. keenee daat |

Sant Singh KhalsaThe Perfect True Guru has given this gift.
Manmohan SinghThe perfect True Guru has given me the gift of the praise of God's Name.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਦਿੱਤੀ ਹੈ।
Fareedkot Teekaਪੂਰੇ ਸਤਿਗੁਰੋਂ ਨੇ ਹਮ ਕੋ ਅਪਨੀ ਦਾਤਿ ਕਰੀ ਹੈ॥☬ਸੋ ਕਿਆ ਦਾਤ ਹੈ?
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ। ਦਾਤਿ = ਬਖ਼ਸ਼ਸ਼।

SikhNet (Spanish)El Guru Perfecto me bendijo con la Maravilla

ਹਰਿ ਹਰਿ ਨਾਮੁ ਦੀਓ ਕੀਰਤਨ ਕਉ; ਭਈ ਹਮਾਰੀ ਗਾਤਿ ॥ ਰਹਾਉ ॥

har har naam deeo keeratan kau; bhee hamaaree gaat | rahaau |

Sant Singh KhalsaHe has blessed me with the Kirtan of the Praises of the Name of the Lord, Har, Har, and I am emancipated. ||Pause||
Manmohan SinghHe has blessed me with the singing of the praise of the Lord God's Name, and so am I emancipated. Pause.
Manmohan Singh (Punjabi)ਉਨ੍ਹਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰਨਾ ਪ੍ਰਦਾਨ ਕੀਤਾ ਹੈ, ਜਿਸ ਕਰ ਕੇ ਮੈਂ ਮੁਕਤ ਹੋ ਗਿਆ ਹਾਂ। ਠਹਿਰਾਉ।
Fareedkot Teekaਹਰਿ ਹਰਿ ਨਾਮ ਕਾ ਉਪਦੇਸ਼ ਕੀਰਤਨ ਕਰਨੇ ਕੋ ਮੇਰੇ ਕੋ ਦੀਆ ਹੈ, ਤਿਸੀ ਜਾਪ ਸੇ ਹਮਾਰੀ (ਗਤਿ) ਕਲਿਆਣ ਭਈ ਹੈ॥ ਰਹਾਉ ॥
Prof. Sahib Singh(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਰਹਾਉ॥

ਪਦ ਅਰਥ ਕਉ = ਵਾਸਤੇ। ਗਾਤਿ = ਗਤਿ, ਉੱਚੀ ਆਤਮਕ ਅਵਸਥਾ ॥ਰਹਾਉ॥

SikhNet (Spanish)del Nombre del Señor para Cantarlo y así fui emancipado. (1-Pausa)

ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਭਗਤਨ ਕੀ ਰਾਖੀ ਪਾਤਿ ॥

angeekaar keeo prabh apunai; bhagatan kee raakhee paat |

Sant Singh KhalsaMy God has made me His own, and saved the honor of His devotee.
Manmohan SinghMy Lord has taken my side and has saved the honour of His devoted slave.
Manmohan Singh (Punjabi)ਮੇਰੇ ਸੁਆਮੀ ਨੇ ਮੇਰਾ ਪੱਖ ਪੂਰਿਆ ਹੈ ਅਤੇ ਆਪਣੇ ਗੋਲੇ ਦੀ ਇੱਜ਼ਤ ਰੱਖ ਲਈ ਹੈ।
Fareedkot Teekaਜਿਸ ਪ੍ਰਭੂ ਨੇ ਭਗਤੋਂ ਕੀ ਪਤਿ ਸਦਾ ਰਾਖ ਲਈ ਹੈ, ਤਿਸ ਨੇ ਹਮਾਰਾ ਪ੍ਰੇਮ ਅੰਗੀਕਾਰ ਕੀਆ ਹੈ ਵਾ ਪਖ ਕੀਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ।

ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਪਾਤਿ = ਪਤਿ, ਇੱਜ਼ਤ।

SikhNet (Spanish)El Señor me tomó como Suyo y así salvó el Honor de Su Devoto.

ਨਾਨਕ. ਚਰਨ ਗਹੇ ਪ੍ਰਭ ਅਪਨੇ; ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥

naanak. charan gahe prabh apane; sukh paaeo din raat |2|10|41|

Sant Singh KhalsaNanak has grasped the feet of his God, and has found peace, day and night. ||2||10||41||
Manmohan SinghNanak has grasped the feet of his Lord and had day and night, obtained peace.
Manmohan Singh (Punjabi)ਨਾਨਕ ਨੇ ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਅਤੇ ਦਿਨ ਰਾਤ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਪਨੇ ਪ੍ਰਭੂ ਕੇ ਹਮ ਨੇ ਚਰਨ ਗ੍ਰਹਿਣ ਕਰੇ ਹੈਂ, ਇਸੀ ਤੇ ਹਮ ਨੇ ਦਿਨੇ ਰਾਤਿ ਅਖੰਡ ਸੁਖ ਪਾਇਆ ਹੈ॥੨॥੧੦॥੪੧॥☬ਸਾਕਤੋਂ ਕੇ ਜਨਮ ਕੀ ਵਿਅਰਥਤਾ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥

ਪਦ ਅਰਥ ਗਹੇ = ਫੜੇ ॥੨॥੧੦॥੪੧॥

SikhNet (Spanish)Nanak se ha aferrado a los Pies de Dios y vive siempre en Éxtasis. (2-10-41)
Answers quote the Granth verbatim with Ang citations. AI commentary is not Gurbani and not a religious ruling.